DarshanSRiar7“ ... ਇਸੇ ਗਿਣਤੀ ਨੇ ਲੋਕਤੰਤਰ ਨੂੰ ਭੀੜਤੰਤਰ ਬਣਾ ਕੇ ਰੱਖ ਦਿੱਤਾ ਹੈ। ਭਾਵੇਂ ਸਾਡੇ ਦੇਸ਼ ਦੇ ...” 
(19 ਜੁਲਾਈ 2019)

 

ਪ੍ਰਾਚੀਨ ਸਭਿਅਤਾ ਵਾਲਾ ਸਾਡਾ ਦੇਸ਼ ਭਾਰਤ ਬੜਾ ਮਹਾਨ ਦੇਸ਼ ਹੈਕਦੇ ਇਸਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਕਦੇ ਰਿਸ਼ੀਆਂ ਮੁਨੀਆਂ ਦਾ ਦੇਸ਼ਉਂਜ ਸਾਡੇ ਦੇਸ਼ ਨੂੰ ਵਹਿਮਾਂ ਭਰਮਾਂ ਨਾਲ ਲੈਸ ਵੀ ਕਿਹਾ ਜਾਂਦਾ ਹੈ ਜਿੱਥੇ ਗੁਰੂਆਂ ਪੀਰਾਂ ਦੇ ਉਪਦੇਸ਼ਾਂ ਦੇ ਹੁੰਦੇ ਹੋਏ ਵੀ ਅੰਧਵਿਸ਼ਵਾਸ ਚਰਮਸੀਮਾ ਉੱਤੇ ਰਿਹਾ ਹੈਪੂਜਾ-ਪਾਠ ਤੇ ਕੁਦਰਤੀ ਕ੍ਰਿਪਾ ਤੇ ਕਰੋਪੀ ਤੇ ਓਟ ਆਸਰਾ ਸਾਡੇ ਦੇਸ਼ ਵਿੱਚ ਜੋਤਿਸ਼ੀਆਂ ਅਤੇ ਪੁੱਛਾਂ ਦੇਣ ਵਾਲਿਆਂ ਦੀ ਚਾਂਦੀ ਬਣਾਉਣ ਵਿੱਚ ਵੀ ਹਮੇਸ਼ਾ ਕਾਇਮ ਰਿਹਾ ਹੈਕਿਹਾ ਜਾਂਦਾ ਹੈ ਕਿ ਇੱਥੇ ਸੋਮਨਾਥ ਦੇ ਮੰਦਰ ਦੀ ਕਈ ਵਾਰ ਗੌਰੀਆਂ ਤੇ ਅਬਦਾਲੀਆਂ ਨੇ ਪੁਜਾਰੀਆਂ ਦੀ ਲੰਬੀ ਡਾਰ ਨੂੰ ਮਹਿਜ਼ ਇੱਕ ਪਿੱਪਲ ਦੇ ਪੱਤੇ ਨਾਲ ਬੰਨ੍ਹ ਕੇ ਹੀ ਲੁੱਟ ਕਰ ਲਈ ਸੀ ਤੇ ਉਹਨਾਂ ਨੇ ਪੱਤਾ ਤੋੜਨ ਦੀ ਬਜਾਏ ਲੁੱਟ ਕਬੂਲ ਕਰ ਲਈ ਸੀਇੱਥੇ ਸ਼ਾਹ ਜਹਾਨ ਵਰਗੇ ਅਜਿਹੇ ਹਾਕਮ ਵੀ ਹੋਏ ਜਿੰਨਾ ਨੇ ਆਪਣੀ ਪ੍ਰੇਮਿਕਾ ਦੇ ਨਾਮ ’ਤੇ ਤਾਜ ਮਹੱਲ ਵਰਗਾ ਵਿਸ਼ਵ ਦਾ ਮਹਾਨ ਅਜੂਬਾ ਵੀ ਬਣਾ ਦਿੱਤਾ ਪਰ ਉਸਦੇ ਆਪਣੇ ਹੀ ਬੇਟੇ ਔਰੰਗਜ਼ੇਬ ਨੇ ਉਸ ਨੂੰ ਜੇਲ ਵਿੱਚ ਸੁੱਟ ਕੇ ਘਾਹ ਖਾਣ ਨੂੰ ਮਜਬੂਰ ਕਰ ਦਿੱਤਾ

ਅਜ਼ਾਦੀ ਮਿਲੀ ਤਾਂ ਅਸਾਂ ਲੋਕਤੰਤਰ ਅਪਣਾ ਲਿਆ ਜਿਸਨੇ ਸਾਨੂੰ ਮੱਲੋਜੋਰੀ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਰੁਤਬਾ ਦਿਵਾ ਦਿੱਤਾ ਪਰ ਅਸੀਂ ਉਹਨਾਂ ਮਹਾਨ ਕਦਰਾਂ ਕੀਮਤਾਂ ਦੀ ਕੋਈ ਕਦਰ ਨਾ ਕੀਤੀ ਤੇ ਆਪਣੇ ਸਵਾਰਥੀ ਸੌੜੇ ਹਿਤਾਂ ਲਈ ਲੋਕਤੰਤਰ ਦੀਆਂ ਧੱਜੀਆਂ ਉਡਾਉਣ ਵਿੱਚ ਕੋਈ ਕਸਰ ਨਹੀਂ ਛੱਡੀਅੱਜਕਲ ਅਸੀਂ ਅਪਰਾਧੀ ਪਿਛੋਕੜ ਵਾਲੇ, ਸਾਧੂ ਸੰਤ, ਗਾਇਕ ਅਤੇ ਉਹ ਐਕਟਰ ਆਪਣੀ ਲੋਕ ਸਭਾ ਵਿੱਚ ਭੇਜਣ ਲੱਗ ਪਏ ਹਾਂ ਜਿਨ੍ਹਾਂ ਦਾ ਰਾਜਨੀਤੀ ਨਾਲ ਦੂਰ ਦਾ ਵੀ ਵਾਹ ਵਾਸਤਾ ਨਹੀਂ ਪਰ ਸਾਨੂੰ ਤਾਂ ਗਿਣਤੀ ਚਾਹੀਦੀ ਹੁੰਦੀ ਹੈ ਤੇ ਇਸੇ ਗਿਣਤੀ ਨੇ ਲੋਕਤੰਤਰ ਨੂੰ ਭੀੜਤੰਤਰ ਬਣਾ ਕੇ ਰੱਖ ਦਿੱਤਾ ਹੈਭਾਵੇਂ ਸਾਡੇ ਦੇਸ਼ ਦੇ ਲੋਕ ਅਨਪੜ੍ਹ ਰਹਿਣ, ਬੇਰੁਜ਼ਗਾਰ ਰਹਿਣ, ਡਾਕਟਰੀ ਸਹੂਲਤਾਂ ਨੂੰ ਤਰਸਣ, ਭੁੱਖੇ ਢਿੱਡ ਸੌਣ ਜਾਂ ਨਸ਼ਿਆਂ ਦੀ ਦਲਦਲ ਵਿੱਚ ਧਸ ਜਾਣ, ਅਸਾਂ ਤਾਂ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈਦੁਨੀਆਂ ਦੇ ਲੋਕ ਸਾਇੰਸ ਦੀ ਬਦੌਲਤ ਅੱਗੇ ਵਧ ਰਹੇ ਹਨ ਪਰ ਅਸਾਂ ਮੰਦਰ ਮਸਜਿਦ ਦੀ ਰਾਜਨੀਤੀ ਨਹੀਂ ਛੱਡਣੀਮੂਰਤੀ ਪੂਜਾ ਅਤੇ ਧਰਮ ਸਾਡੇ ਲਈ ਅਹਿਮ ਹਨ, ਮਨੁੱਖ ਦਾ ਕੀ ਹੈ, ਉਹ ਤਾਂ ਜੰਮਦਾ ਮਰਦਾ ਹੀ ਰਹਿੰਦਾ ਹੈਸਾਡੇ ਦੇਸ਼ ਦੇ ਖਜ਼ਾਨੇ ਵਿੱਚ ਕੁਝ ਬਚੇ ਜਾਂ ਨਾ ਪਰ ਮੰਦਰ ਧਨ ਦੌਲਤ ਅਤੇ ਸੋਨੇ ਨਾਲ ਸਰਸ਼ਾਰ ਹੋਣੇ ਚਾਹੀਦੇ ਹਨ

ਮੋਹ ਮਾਇਆ ਅਤੇ ਮਮਤਾ ਇਨਸਾਨ ਲਈ ਚੰਗੀ ਨਹੀਂ ਹੁੰਦੀ - ਇਹ ਸਭ ਧਾਰਮਿਕ ਨੇਤਾ ਕਹਿੰਦੇ ਹਨ ਪਰ ਧਾਰਮਿਕ ਅਸਥਾਨਾਂ ਉੱਤੇ ਧਨ ਦੌਲਤ ਅਤੇ ਸੋਨੇ ਦੇ ਅੰਬਾਰ ਇਕੱਠੇ ਕਰਨਾ ਵੀ ਤਾਂ ਕੋਈ ਮਨੁੱਖੀ ਉਪਲਬਧੀ ਨਹੀਂ ਹੈਸਾਡੇ ਦੇਸ਼ ਵਿੱਚ ਅਜਿਹੇ ਧਾਰਮਿਕ ਅਸਥਾਨਾਂ ਦਾ ਬੋਲਬਾਲਾ ਹੈ. ਜਿੱਥੇ ਸੋਨੇ ਦੇ ਅਣਗਿਣਤ ਭੰਡਾਰ ਸਾਡੀ ਹਊਮੈ ਦੀ ਤਸੱਲੀ ਲਈ ਅਨਉਤਪਾਦਿਕ ਅਵਸਥਾ ਵਿੱਚ ਪਏ ਹੋਏ ਹਨ24 ਮਾਰਚ 2016 ਨੂੰ ਵਿਸ਼ਵ ਗੋਲਡਨ ਸੰਸਥਾ ਨੇ ਅੰਦਾਜ਼ਾ ਲਗਾਇਆ ਸੀ ਕਿ ਭਾਰਤ ਦੇ ਮੰਦਰਾਂ ਵਿੱਚ 22000 ਟਨ ਤੋਂ ਵੀ ਵੱਧ ਸੋਨੇ ਦੇ ਭੰਡਾਰ ਹਨਇਹ ਸਾਡੀ ਫੋਕੀ ਆਸਥਾ ਅਤੇ ਸ਼ੌਹਰਤ ਦੀ ਤਸੱਲੀ ਹੀ ਹੈ ਵਰਨਾ ਜੇ ਇਹੀ ਸੋਨਾ ਸਾਡੇ ਦੇਸ਼ ਦੇ ਖਜ਼ਾਨੇ ਵਿੱਚ ਹੁੰਦਾ ਤਾਂ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੁੰਦੀਡਾਲਰ ਦੇ ਮੁਕਾਬਲੇ ਰੁਪਏ ਦੀ ਕਦਰ ਵਧਦੀਦੇਸ਼ ਵਿੱਚੋਂ ਗਰੀਬੀ ਅਤੇ ਬੇਰੁਜ਼ਗਾਰੀ ਖਤਮ ਹੁੰਦੀਜਿਹੜੀ ਨੌਜਵਾਨੀ ਅੱਜ ਵਿਦੇਸ਼ਾਂ ਵਿੱਚ ਧੱਕੇ ਖਾਣ ਨੂੰ ਮਜਬੂਰ ਹੈ, ਉਸ ਨੂੰ ਇੱਥੇ ਹੀ ਰੁਜ਼ਗਾਰ ਮਿਲਦਾ ਤੇ ਭਾਰਤ ਦਾ ਸੋਨੇ ਦੀ ਚਿੜੀ ਵਾਲਾ ਅਕਸ ਮੁੜ ਬਹਾਲ ਹੋ ਜਾਂਦਾ

ਸੋਨੇ ਦੇ ਭੰਡਾਰਾਂ ਵਾਲੇ ਉਂਜ ਤਾਂ ਇੱਥੇ ਬਹੁਤ ਹੀ ਮੰਦਰ ਹਨ ਪਰ 13 ਮੰਦਰ ਬਹੁਤ ਵੱਡੇ ਹਨਕੁਝ ਮੰਦਰਾਂ ਦਾ ਜ਼ਿਕਰ ਕਰਨਾ ਵਾਜਬ ਲੱਗਦਾ ਹੈਪ੍ਰਮੱਖ ਮੰਦਰ ਕੈਰਲਾ ਦਾ ਪਦਮਾਨਾਭਾਸਵਾਮੀ ਮੰਦਰ ਹੈਇਸ ਮੰਦਰ ਵਿੱਚ 100000 ਲੱਖ ਕਰੋੜ ਤੋਂ ਵੀ ਵੱਧ ਸੋਨਾ ਤੇ ਸੋਨੇ ਦੇ ਗਹਿਣਿਆਂ ਦਾ ਭੰਡਾਰ ਦੱਸਿਆ ਜਾਂਦਾ ਹੈਉੱਥੇ 80 ਫੁੱਟ ਉੱਚਾ ਸਾਗਵਾਨ ਦੀ ਲੱਕੜੀ ਦਾ ਥੰਮ੍ਹ ਪੂਰਾ ਸੋਨੇ ਨਾਲ ਢਕਿਆ ਹੋਇਆ ਹੈ ਤੇ 35 ਮੀਟਰ ਉੱਚੇ 7 ਗੁੰਬਦ ਵੀ ਸੋਨੇ ਨਾਲ ਜੜੇ ਹੋਏ ਹਨਉਸ ਮੰਦਰ ਦੇ ਤਹਿਖਾਨੇ ਖੋਹਲਣ ਦੀ ਸ਼ੁਰੂਆਤ ਸੁਪਰੀਮਕੋਰਟ ਦੇ ਅਦੇਸ਼ਾਂ ਨਾਲ ਸ਼ੁਰੂ ਹੋਈ ਸੀ ਜੋ ਬਾਦ ਵਿੱਚ ਰੁਕ ਗਈਏਸੇ ਤਰ੍ਹਾਂ ਤਾਮਿਲ ਨਾਡੂ ਦਾ ਵੈਲੋਰ ਮੰਦਰ ਜਿਹੜਾ 100 ਏਕੜ ਭੂਮੀ ਵਿੱਚ ਫੈਲਿਆ ਹੋਇਆ ਹੈ, ਉੱਥੇ 1500 ਕਿਲੋਗਰਾਮ ਸੋਨਾ ਲੱਗਿਆ ਹੋਇਆ ਦੱਸਿਆ ਜਾਂਦਾ ਹੈਆਂਧਰਾ ਪ੍ਰਦੇਸ਼ ਦਾ ਤ੍ਰਿਪੁਤੀ ਬਾਲਾ ਜੀ ਮੰਦਰ ਤਾਂ ਵਿਸ਼ਵ ਪ੍ਰਸਿੱਧ ਹੈ ਜਿਸਦੀ ਆਮਦਨ 900-1000 ਕਰੋੜ ਦੇ ਇਰਦ ਗਿਰਦ ਦੱਸੀ ਜਾਂਦੀ ਹੈ ਅਤੇ ਉੱਥੇ 14000 ਦੇ ਕਰੀਬ ਮੁਲਾਜ਼ਮ ਸੇਵਾ ਕਰਦੇ ਹਨ

ਨਾਸਿਕ ਸਥਿਤ ਸਿਰੜੀ ਸ਼ਾਈਂ ਬਾਬਾ ਦਾ ਮੰਦਰ ਵੀ ਇਸ ਸਬੰਧ ਵਿੱਚ ਕਾਫੀ ਚਰਚਾ ਵਿੱਚ ਰਿਹਾ ਹੈਕੈਰਲਾ ਦਾ ਮੀਨਾਕਸ਼ੀ ਮੰਦਰ ਮਦੁਰਾਇ ਸਾਬਰੀਮਾਲਾ ਮੰਦਰ ਬੜਾ ਚਰਚਾ ਵਿੱਚ ਰਿਹਾ ਹੈ ਜਿੱਥੇ ਪਹਿਲਾਂ ਔਰਤਾਂ ਨੂੰ ਜਾਣ ਦੀ ਹੀ ਮਨਾਹੀ ਸੀਏਸੇ ਤਰ੍ਹਾਂ ਗੁਜਰਾਤ ਸਥਿਤ ਜਗਨਨਾਥ ਪੁਰੀ ਮੰਦਰ ਜੋ 25711 ਏਕੜ ਭੂਮੀ ਵਿੱਚ ਫੈਲਿਆ ਦੱਸਿਆ ਜਾਂਦਾ ਹੈ ਤੇ 52 ਟਨ ਸੋਨੇ ਨਾਲ ਲਬਰੇਜ਼ ਦੱਸਿਆ ਜਾਂਦਾ ਹੈ ਕਾਫੀ ਮਹੱਤਵਪੂਰਨ ਹੈਪੰਜਾਬ ਦਾ ਦਿਲ ਕਹਾਉਣ ਵਾਲਾ ਅਮ੍ਰਿਤਸਰ ਗੋਲਡਨ ਟੈਂਪਲ ਸ੍ਰੀ ਦਰਬਾਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਮਹਾਨ ਤੀਰਥ ਅਸਥਾਨ ਹੈਮਹਾਨ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੁਆਰਾ ਆਪਣੇ ਸ਼ਾਸਨ ਕਾਲ ਦੌਰਾਨ ਇੱਥੇ ਸੋਨੇ ਦੀ ਸੇਵਾ ਕਰਵਾਈ ਸੀ ਜਿਸ ਕਾਰਨ ਇਸ ਸਥਾਨ ਦਾ ਨਾਮ ਹੀ ਗੋਲਡਨ ਟੈਂਪਲ ਸ੍ਰੀ ਦਰਬਾਰ ਸਾਹਿਬ ਮਸ਼ਹੂਰ ਹੋ ਗਿਆ ਸੀਉਂਜ ਇਸ ਸਥਾਨ ਉੱਤੇ ਸੋਨੇ ਦੇ ਕੋਈ ਭੰਡਾਰ ਕਦੇ ਸੁਣਨ ਵਿੱਚ ਨਹੀਂ ਆਏ

ਦੱਖਣ ਭਾਰਤ ਵਿੱਚ ਸਥਿਤ ਮੰਦਰਾਂ ਕੋਲ ਪਏ ਸੋਨੇ ਦੇ ਭੰਡਾਰ ਮਲਕੀਅਤ ਭਾਵੇਂ ਸਬੰਧਿਤ ਮੰਦਰਾਂ ਦੀ ਹੀ ਹਨ, ਜੇ ਉਹ ਸੋਨੇ ਦੇ ਭੰਡਾਰ ਦੇਸ਼ ਦੇ ਖਜ਼ਾਨੇ ਵਿੱਚ ਦੇਸ਼ ਦੇ ਸਰਮਾਏ ਵਜੋਂ ਦਰਸਾ ਕੇ ਅਰਥ ਵਿਵਸਥਾ ਨੂੰ ਹੁਲਾਰਾ ਮਿਲ ਸਕਦਾ ਹੋਵੇ ਤਾਂ ਭਾਰਤ ਦੇ ਸੋਨੇ ਦੀ ਚਿੜੀ ਵਾਲੇ ਖੁਸੇ ਮਾਣ ਦੀ ਮੁੜ ਬਹਾਲੀ ਵੀ ਹੋ ਸਕਦੀ ਹੈ ਤੇ ਦੇਸ਼ ਦੀ ਕਾਇਆ ਕਲਪ ਵੀ ਹੋ ਸਕਦੀ ਹੈਉਂਜ ਵੀ ਤਾਂ ਗੁਰੂ ਪੀਰ ਜਾਂ ਰੱਬ ਖੁਦਾ ਕੁਝ ਵੀ ਹੋਵੇ ਕਦੇ ਰੁਪਏ ਪੈਸੇ ਜਾਂ ਸੋਨੇ ਨਾਲ ਨਹੀਂ ਰੀਝਦਾ ਇਹ ਤਾਂ ਕੇਵਲ ਸਾਡੀ ਸੌੜੀ ਸੋਚ ਅਤੇ ਮਾਨਸਿਕ ਤਸੱਲੀ ਹੀ ਹੁੰਦੀ ਹੈਨਹੀਂ ਤਾਂ ਫਿਰ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਦਾ ਮੁਹਾਵਰਾ ਤਾਂ ਹੈ ਹੀ ਸਭ ਨੂੰ ਸਕੂਨ ਦੇਣ ਲਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1670)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਦਰਸ਼ਨ ਸਿੰਘ ਰਿਆੜ

ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author