DarshanSRiar7ਯੁੱਧ ਅਤੇ ਲੜਾਈਆਂ ਮਸਲੇ ਸੁਲਝਾਉਂਦੇ ਨਹੀਂ, ਸਗੋਂ ਉਲਝਾਉਂਦੇ ਹਨ ...
(4 ਮਾਰਚ 2019)

 

ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ’ਤੇ ਇਸ ਵੇਲੇ ਤਣਾਵਪੂਰਨ ਮਾਹੌਲ ਬਣਿਆ ਹੋਇਆ ਹੈਬੜੇ ਲੰਬੇ ਸਮੇਂ ਤੋਂ ਕਸ਼ਮੀਰ ਮਸਲੇ ’ਤੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਲੁਕਵੀਂ ਜੰਗ ਚੱਲਦੀ ਆ ਰਹੀ ਹੈਦਰਅਸਲ 1971 ਦੀ ਲੜਾਈ ਦੌਰਾਨ ਨਮੋਸ਼ੀਜਨਕ ਹਾਰ ਜਦੋਂ ਪਾਕਿਸਤਾਨ ਦੀ ਇੱਕ ਲੱਖ ਦੇ ਕਰੀਬ ਸੈਨਾ ਨੂੰ ਜਨਰਲ ਨਿਆਜ਼ੀ ਦੀ ਕਮਾਨ ਹੇਠ ਸਾਡੇ ਉਸ ਲੜਾਈ ਦੇ ਹੀਰੋ ਲੈ. ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਆਤਮ ਸਮੱਰਪਣ ਕਰਕੇ ਹਥਿਆਰ ਸੁੱਟਣੇ ਪਏ ਸਨ ਤੇ ਬੰਗਲਾ ਦੇਸ਼ ਵਰਗਾ ਨਵਾਂ ਦੇਸ਼ ਵੀ ਹੋਂਦ ਵਿੱਚ ਆ ਗਿਆ ਸੀ, ਉਹ ਨਮੋਸ਼ੀ ਉਹਨਾਂ ਨੂੰ ਹਜ਼ਮ ਨਹੀਂ ਹੁੰਦੀਸਾਡੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਮੱਤਭੇਦਾਂ ਨੂੰ ਭੁਲਾ ਕੇ ਤੇ ਮਿੱਤਰਤਾ ਪੂਰਵਕ ਰਹਿਣ ਲਈ ਪਿਆਰ ਦਾ ਪੈਗਾਮ ਲੈ ਕੇ ਲਹੌਰ ਸਨ ਸਨਉਸ ਵੇਲੇ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਾਲ ਪਿਆਰ ਦੀ ਗਲਵੱਕੜੀ ਪਾ ਕੇ ਉਹਨਾਂ ਨੇ ਇਸ ਖਿੱਤੇ ਵਿੱਚ ਅਮਨ ਤੇ ਸ਼ਾਂਤੀ ਕਾਇਮ ਕਰਨ ਦਾ ਸੰਦੇਸ਼ ਦਿੱਤਾ ਸੀਪਰ ਥੋੜ੍ਹੀ ਦੇਰ ਬਾਦ ਹੀ ਪਾਕਿ ਜਨਰਲ ਪ੍ਰਵੇਜ਼ ਮੁਸ਼ੱਰਫ ਦੀ ਯੋਜਨਾ ਅਧੀਨ ਸਾਡੇ ਦੇਸ਼ ਉੱਤੇ ਕਾਰਗਿਲ ਦੀ ਜੰਗ ਥੋਪ ਕੇ ਉਹਨਾਂ ਨੇ ਪਿੱਠ ਵਿੱਚ ਛੁਰਾ ਮਾਰਨ ਵਾਲਾ ਕੰਮ ਕੀਤਾ ਸੀ

ਇਸ ਤੋਂ ਬਾਦ ਪਾਕਿਸਤਾਨ ਵਿੱਚ ਜਨਰਲ ਪ੍ਰਵੇਜ਼ ਮੁਸ਼ੱਰਫ ਨੇ ਰਾਜ ਪਲਟਾ ਕਰਕੇ ਤਾਕਤ ਹਥਿਆ ਲਈ ਤੇ ਖੁਦ ਸ਼ਾਸਕ ਬਣ ਗਿਆਉਹਨਾਂ ਨੂੰ ਵੀ ਭਾਰਤ ਵੱਲੋਂ ਬਕਾਇਦਾ ਸੱਦਾ ਦੇ ਕੇ ਅਮਨ ਦੀ ਯਾਤਰਾ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਸਿਰੇ ਨਾ ਚੜ੍ਹੀਪਾਕਿਸਤਾਨ ਅੱਤਵਾਦ ਦੇ ਘਰ ਵਜੋਂ ਬਦਨਾਮ ਹੋ ਗਿਆਉਸਾਮਾ ਬਿਨ ਲਾਦੇਨ, ਜੋ ਪਾਕਿ ਦੀ ਹੀ ਪੈਦਾਇਸ਼ ਸੀ, ਦੀ ਤੂਤੀ ਬੋਲਣ ਲੱਗੀਅਮਰੀਕਾ ਵਿੱਚ ਵੱਡਾ ਧਮਾਕਾ ਕਰਕੇ ਉਹ ਸੁਰਖੀਆਂ ਵਿੱਚ ਆਇਆਅਖੀਰ ਅਮਰੀਕਾ ਨੇ ਹੀ ਉਸਨੂੰ ਪਾਕਿਸਤਾਨ ਵਿੱਚ ਵੱਡੀ ਕਾਰਵਾਈ ਕਰਕੇ ਖਤਮ ਕਰ ਦਿੱਤਾਭਾਰਤ ਵਿੱਚ ਅੱਤਵਾਦੀ ਮੁੰਬਈ ਦੇ 1993 ਦੇ ਬੰਬ ਧਮਾਕਿਆਂ ਤੋਂ ਸ਼ੁਰੂ ਹੋ ਕੇ ਮੌਜੂਦਾ ਪੁਲਵਾਮਾ ਹਮਲੇ ਸਮੇਤ ਬਹੁਤ ਬੰਬ ਧਮਾਕੇ ਹੋ ਚੁੱਕੇ ਹਨਅਨੇਕਾਂ ਲੋਕਾਂ ਇਸ ਦੌਰਾਨ ਜਾਨ ਗਵਾ ਗਏ। ਬੇਅੰਤ ਮਾਲੀ ਨੁਕਸਾਨ ਵੀ ਹੋ ਚੁੱਕਾ ਹੈਫੌਜੀ, ਸਿਵਲ ਨਾਗਰਿਕ ਅਤੇ ਅੱਤਵਾਦੀ ਵੀ ਜੋ ਇਸ ਨਾਪਾਕ ਘਟਨਾਕਰਮ ਦਾ ਸ਼ਿਕਾਰ ਹੋਏ ਹਨ ਉਹ ਸਾਰੇ ਹੀ ਮਨੁੱਖ ਅਤੇ ਕਿਸੇ ਮਾਂ ਪਿਉ ਦੇ ਜਾਏ ਸਨਜਾਨਾਂ ਗਵਾਉਣ ਨਾਲ ਕਿਸੇ ਨੂੰ ਵੀ ਕੋਈ ਲਾਭ ਤਾਂ ਨਹੀਂ ਹੋਇਆ? ਹੁਣ ਤੱਕ ਦੋ ਮਹਾਨ ਵਿਸ਼ਵ ਯੁੱਧ ਵੀ ਹੋ ਚੁੱਕੇ ਹਨਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਤੇ ਸੁੱਟੇ ਗਏ ਪ੍ਰਮਾਣੂ ਬੰਬਾਂ ਨਾਲ ਹੋਈ ਤਬਾਹੀ ਦੇ ਖੰਡਰ ਹਾਲੇ ਤੱਕ ਮਨੁੱਖਤਾ ਨੂੰ ਸ਼ਰਮਸਾਰ ਕਰਦੇ ਹਨ

ਵੀਅਤਨਾਮ ਦਾ ਲੰਬਾ ਸੀਤ ਯੁੱਧ ਤੇ ਇਰਾਕ ਕੁਵੇਤ ਦੀ ਭਿਆਨਕ ਲੜਾਈ ਅਤੇ ਹੁਣ ਵਾਲੀ ਸੀਰੀਆ ਦੇ ਅੱਤਵਾਦ ਦਾ ਖੌਫ ਮਨੁੱਖੀ ਮਨਾਂ ਵਿੱਚੋਂ ਜਲਦੀ ਨਿਕਲਣ ਵਾਲਾ ਨਹੀਂਪਰ ਲਾਲਸਾ, ਲਾਲਚ ਅਤੇ ਚੌਧਰ ਦੀ ਭੁੱਖ ਵਿੱਚ ਇਹ ਮਨੁੱਖ ਬਹੁਤ ਜਲਦੀ ਸਭ ਕੁਛ ਭੁੱਲਣ ਦੇ ਬਹਾਨੇ ਟੋਲ੍ਹ ਕੇ ਫਿਰ ਮਨੁੱਖਤਾ ਦੇ ਸਿਰ ਕੋਈ ਨਵੀਂ ਭਾਜੀ ਚਾੜ੍ਹਨ ਦੇ ਮਨਸੂਬੇ ਬਣਾਉਣ ਲੱਗ ਪੈਂਦਾ ਹੈਵਿਸ਼ਵ ਦੇ ਮੁੱਖ ਚੌਧਰੀ ਦਾ ਤਾਜ ਪਹਿਨਣ ਲਈ ਅਮਰੀਕਾ ਤੋਂ ਮੂਹਰੇ ਨਿਕਲਣ ਲਈ ਚੀਨ ਵੀ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈਅਮਰੀਕਾ ਪਾਕਿਸਤਾਨ ਦੀ ਮਦਦ ਕਰਕੇ ਥੱਕ ਚੁੱਕਾ ਹੈ ਤੇ ਹੁਣ ਚੀਨ ਉਹ ਥਾਂ ਲੈਣ ਲਈ ਯਤਨਸ਼ੀਲ ਹੈਪਰ ਲਾਦੇਨ ਤੋਂ ਪਿੱਛੋਂ ਵੀ ਪਾਕਿ ਵਿੱਚ ਹਾਫਿਜ਼ ਸਈਅਦ ਤੇ ਅਜ਼ਹਰ ਮੌਸੂਦ ਵਰਗੇ ਕਈ ਨੇਤਾ ਪੈਦਾ ਹੋਈ ਜਾ ਰਹੇ ਹਨਇਹ ਲੋਕ ਧਰਮ ਅਤੇ ਅਜ਼ਾਦੀ ਦੇ ਲੇਬਲਾਂ ਅਧੀਨ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਆਪਣਾ ਤੋਰੀ ਫੁਲਕਾ ਬਾਖੂਬੀ ਚਲਾ ਰਹੇ ਹਨਭਲਾ ਕੋਈ ਬੰਦਾ ਇਸ ਦੁਨੀਆਂ ਨੂੰ ਹਾਲੇ ਤੱਕ ਜਿੱਤ ਸਕਿਆ ਹੈ? ਇੱਥੇ ਸਿਕੰਦਰ ਮਹਾਨ ਵਰਗੇ ਵਿਸ਼ਵ ਜਿੱਤਣ ਦਾ ਸੁਪਨਾ ਲੈਕੇ ਅਖੀਰ ਆਪਣੇ ਕੱਫਣ ਵਿੱਚੋਂ ਦੋਵੇਂ ਹੱਥ ਖਾਲੀ ਬਾਹਰ ਲਮਕਾ ਕੇ ਜਨਾਜ਼ਾ ਕੱਢਣ ਦਾ ਸੰਦੇਸ਼ ਦੇ ਕੇ ਦੁਨੀਆਂ ਤੋਂ ਰੁਖਸਤ ਹੋ ਗਏਇੱਕ ਲੱਖ ਪੁੱਤਰ ਤੇ ਸਵਾ ਲੱਖ ਨਾਰੀ ਵਾਲੇ ਰਾਵਣ ਦਾ ਵਿਨਾਸ਼ ਕਿੰਨਾ ਭਿਆਨਕ ਹੋਇਆ

ਬਿਨਾਂ ਉੱਪਰ ਵੱਲ ਵੇਖਣ, ਕੇਵਲ ਪ੍ਰਛਾਵੇਂ ਵਿੱਚ ਮੱਛਲੀ ਦੀ ਅੱਖ ਦੇਖ ਕੇ ਤੀਰ ਨਾਲ ਮੱਛਲੀ ਫੁੰਡਣ ਵਾਲੇ ਤੀਰ ਅੰਦਾਜ਼, ਮਹਾਂਬਲੀ ਅਰਜਨ ਵਰਗੇ ਯੋਧੇ ਨਾ ਰਹੇਸਵਾ ਮਣ ਜਨੇਊ ਰੋਜ਼ ਲੁਹਾ ਕੇ ਧਰਮ ਤਬਦੀਲ ਕਰਨ ਵਾਲਾ ਔਰੰਗਜ਼ੇਬ ਵੀ ਨਹੀਂ ਬਚਿਆਭਗਤੀ ਦੇ ਬਲਬੂਤੇ ਵਰ ਪ੍ਰਾਪਤ ਕਰਕੇ ਖੁਦ ਨੂੰ ਭਗਵਾਨ ਕਹਾਉਣ ਵਾਲੇ ਹਰਣਾਖਸ਼ ਦਾ ਅੰਤ ਕਰਨ ਲਈ ਉਹਦੇ ਘਰ ਪੈਦਾ ਹੋਏ ਬੱਚੇ ਪ੍ਰਹਿਲਾਦ ਭਗਤ ਰਾਹੀਂ ਉਸਦਾ ਸਨਸਨੀਖੇਜ਼ ਅੰਤ ਹੋ ਗਿਆਮੁੱਕਦੀ ਗੱਲ ਭਿਆਨਕ ਤੋਂ ਭਿਆਨਕ ਹਿਟਲਰ ਤੇ ਸਦਾਮ ਹੁਸੈਨ ਵਰਗੇ ਦਰਦਨਾਕ ਮੌਤ ਨਾਲ ਮਾਰੇ ਗਏਇਸ ਸੰਸਾਰ ਵਿੱਚ ਕੋਈ ਵੀ ਜ਼ਾਲਮ ਨਾ ਤਾਂ ਬਚ ਸਕਿਆ ਤੇ ਨਾ ਹੀ ਕੁਝ ਨਾਲ ਹੀ ਲਿਜਾ ਸਕਿਆਫਿਰ ਜਦੋਂ ਸਭ ਕੁਝ ਭਲੀਭਾਂਤ ਸਪਸ਼ਟ ਹੈ, ਫਿਰ ਇਹ ਲੜਾਈਆਂ ਝਗੜੇ ਤੇ ਡਰਾਵੇ ਵਾਲਾ ਮਾਹੌਲ ਕਾਹਦੇ ਵਾਸਤੇ? ਕੁਦਰਤ ਨੇ ਮਨੁੱਖ ਨੂੰ ਸਾਰੇ ਜੀਵਾਂ ਤੋਂ ਉੱਤਮ ਜੂਨ ਬਖਸ਼ ਕੇ ਪ੍ਰੇਮ ਤੇ ਪਿਆਰ ਨਾਲ ਜੀਵਨ ਬਤੀਤ ਕਰਨ ਤੇ ਸਰਬੱਤ ਦਾ ਭਲਾ ਚਾਹੁਣ ਦੇ ਉਦੇਸ਼ ਨਾਲ ਬੁਧੀ ਬਖਸ਼ੀ ਸੀ ਪਰ ਇਹ ਤਾਂ ਫਿਰ ਪਸ਼ੂਪੁਣੇ ਤੇ ਵਹਿਸ਼ੀਅਤ ਦਾ ਸਬੂਤ ਦੇਣ ਲੱਗ ਪਿਆ ਹੈਭਲਾਈ ਕਰਨ ਦੀ ਥਾਂ ਇਹ ਆਨੇ ਬਹਾਨੇ ਮਨੁੱਖਤਾ ਦਾ ਹੀ ਕਾਤਲ ਬਣਦਾ ਜਾ ਰਿਹਾ ਹੈਫਿਰ ਇਹ ਕਾਹਦਾ ਉੱਤਮ ਜੀਵ ਹੋਇਆ? ਇਹ ਤਾਂ ਪਸ਼ੂਆਂ ਨਾਲੋਂ ਵੀ ਗਏ ਗੁਜਰੇ ਹੋਣ ਵਾਲੀ ਗੱਲ ਹੋਈਯੁੱਧ ਅਤੇ ਲੜਾਈਆਂ ਮਸਲੇ ਸੁਲਝਾਉਂਦੇ ਨਹੀਂ, ਸਗੋਂ ਉਲਝਾਉਂਦੇ ਹਨਮਨੁੱਖ ਲਈ ਸੋਚਣ ਵਿਚਾਰਨ ਤੇ ਤਰਕ ਨਾਲ ਮਸਲੇ ਸੁਲਝਾਉਣ ਵਾਲੀ ਗੱਲਬਾਤ ਦੀ ਨੀਤੀ ਤਨੋਂ ਮਨੋਂ ਸੁਹਿਰਦ ਹੋ ਕੇ ਅਪਣਾਉਣਾ ਹੀ ਸਮੇਂ ਦੀ ਮੁੱਖ ਲੋੜ ਹੈ, ਨਹੀਂ ਤਾਂ ਯੁੱਧ ਅਤੇ ਲੜਾਈਆਂ ਸਿਵਾਏ ਮਨੁੱਖਤਾ ਦੇ ਅੰਤ ਦੇ ਹੋਰ ਕੋਈ ਸੰਭਾਵਨਾਵਾਂ ਨਹੀਂ ਦਰਸਾਉਂਦੀਆਂ

ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਤੇ ਪਿਆਰ ਹੀ ਪ੍ਰਮਾਤਮਾ ਦਾ ਦੂਸਰਾ ਨਾਮ ਹੈਇਕਬਾਲ ਨੇ ਵੀ ਕਿਹਾ ਸੀ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਮੇ ਵੈਰ ਰੱਖਣਾਫਿਰ ਇਹ ਨਫਰਤ, ਇਹ ਯੁੱਧ ਭਲਾ ਕਿੱਥੋਂ ਉਤਪੰਨ ਹੋ ਗਏ? ਮਨੁੱਖਤਾ ਦੇ ਭਲੇ ਲਈ ਸਿਰ ਜੋੜ ਕੇ ਬੈਠਣਾ ਤੇ ਸ਼ੈਤਾਨ ਦੇ ਮਨਸੂਬਿਆਂ ਨੂੰ ਹਰਾਉਣਾ ਹੀ ਮਨੁੱਖਤਾ ਦਾ ਉਦੇਸ਼ ਹੋਣਾ ਚਾਹੀਦਾ ਹੈ

*****

(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1498)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

ਇੱਕ ਵਿਚਾਰ:

ਜਿਹੜੇ ਸਿਆਸਤਦਾਨ ਗੱਲਬਾਤ ਦੀ ਥਾਂ,
ਜੰਗ ਲਾਉਣ ਦੀਆਂ ਗੱਲਾਂ ਕਰਦੇ ਹਨ,

ਉਹ, ਲੋਕਾਂ ਦੇ ਜੀਵਨ ਦੇ ਰੰਗ ਵਿੱਚ,
ਭੰਗ ਪਾਉਣ ਦੀਆਂ ਗੱਲਾਂ ਕਰਦੇ ਹਨ।

**

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author