DarshanSRiar7ਜਿੰਨੇ ਚਿਰ ਤਕ ਊਚਨੀਚ ਅਤੇ ਜਾਤਪਾਤ ਦਾ ਜਿੰਨ ਸਾਡੇ ਸਮਾਜ ਵਿੱਚੋਂ ਅਲੋਪ ਨਹੀਂ ਹੁੰਦਾ ਉੰਨਾ ਚਿਰ ...
(5 ਅਪਰੈਲ 2021)
(ਸ਼ਬਦ: 1370)


ਜਾਤਪਾਤ ਭਾਰਤੀ ਸਮਾਜ ਦੀ ਪੁਰਾਤਨ ਬੁਰਾਈ ਹੈ
ਇਸਨੇ ਸਮਾਜ ਵਿੱਚ ਬਹੁਤ ਵੰਡੀਆਂ ਪਾਈਆਂ ਹੋਈਆਂ ਹਨਊਚਨੀਚ ਅਤੇ ਛੂਤ-ਛਾਤ ਵੀ ਇਸੇ ਬੀਮਾਰੀ ਦੀ ਪੈਦਾਇਸ਼ ਹਨਉਂਜ ਬੜੀ ਹੈਰਾਨੀ ਦੀ ਗੱਲ ਹੈ ਕਿ ਵਿਸ਼ਵ-ਭਰ ਵਿੱਚ ਮਨੁੱਖਤਾ ਨੂੰ ਧਰਮ-ਕਰਮ ਦੀ ਨੀਤੀ ਸਮਝਾਉਣ ਵਾਲੇ ਧਾਰਮਿਕ ਰਹਿਬਰ ਇਹ ਪ੍ਰਚਾਰ ਬੜੇ ਜੋਰ-ਸ਼ੋਰ ਨਾਲ ਕਰਦੇ ਹਨ ਕਿ ਪ੍ਰਮਾਤਮਾ ਇੱਕ ਹੈਉਹ ਹੀ ਸਾਰੇ ਬ੍ਰਹਿਮੰਡ ਦਾ ਰਚਣਹਾਰਾ ਅਤੇ ਇਸ ਨੂੰ ਚਲਾਉਣ ਵਾਲਾ ਹੈਸਾਰੀ ਮਨੁੱਖਤਾ ਇੱਕ ਹੀ ਪ੍ਰਮਾਤਮਾ ਦੀ ਸੰਤਾਨ ਹੈ ਭਾਵੇਂ ਵੱਖ ਵੱਖ ਧਰਮਾਂ ਵਾਲਿਆਂ ਨੇ ਆਪਣੇ ਰੱਬ ਜਾਂ ਇਸ਼ਟ ਦੇ ਵੱਖ ਵੱਖ ਨਾਮ ਰੱਖੇ ਹੋਏ ਹਨ ਪਰ ਸਾਰੇ ਇੱਕ ਹੀ ਰੱਬ ਦੀ ਗੱਲ ਕਰਦੇ ਹਨਕਦੇ ਵੀ ਕਿਸੇ ਰਹਿਬਰ ਨੇ ਇੱਕ ਤੋਂ ਵੱਧ ਰੱਬ ਹੋਣ ਬਾਰੇ ਨਹੀਂ ਕਿਹਾਫਿਰ ਇੱਕ ਹੀ ਰੱਬ ਦੀ ਪੈਦਾ ਕੀਤੀ ਹੋਈ ਸੰਤਾਨ ਜਾਤਾਂ-ਮਜ਼ਹਬਾਂ ਤੇ ਊਚਨੀਚ ਵਿੱਚ ਕਿਵੇਂ ਵੰਡ ਹੋ ਗਈ?

ਦਰਅਸਲ ਭਾਰਤੀ ਸਭਿਅਤਾ ਦੇ ਮੂਲ ਲੋਕ ਆਰੀਅਨ ਸਮਝੇ ਜਾਂਦੇ ਹਨ ਜੋ ਈਰਾਨ ਤੋਂ ਪ੍ਰਵਾਸ ਕਰਕੇ ਇੱਥੇ ਆਣ ਵਸੇ ਸਨ ਉੱਥੇ ਲੋਕ ਦਰਿਆਵਾਂ ਤੇ ਨਦੀਆਂ ਨਾਲਿਆਂ ਦੇ ਕਿਨਾਰੇ ਕਬੀਲਿਆਂ ਵਿੱਚ ਰਹਿੰਦੇ ਸਨਉਹ ਕਬੀਲੇ ਹੀ ਹੌਲੀ ਹੌਲੀ ਸਮਾਜ ਵਿੱਚ ਬਦਲ ਕੇ ਜਾਤਾਂ ਤੇ ਫਿਰਕਿਆਂ ਵਿੱਚ ਵੰਡੇ ਗਏ ਪ੍ਰਤੀਤ ਹੁੰਦੇ ਹਨਅਸਲ ਵਿੱਚ ਭਾਰਤ ਵਿੱਚ ਜਾਤਪਾਤ ਦਾ ਮੁੱਢ 1000 ਈਸਵੀ ਦੇ ਇਰਦ ਗਿਰਦ ਮੰਨੂੰ ਸਿਮ੍ਰਿਤੀ ਨਾਲ ਬੱਝਾ ਮੰਨਿਆ ਜਾਂਦਾ ਹੈਉਦੋਂ ਤੋਂ ਹੀ ਚਾਰ ਵਰਣਾਂ ਦੀ ਗੱਲ ਚੱਲੀ ਸਮਝੀ ਜਾਂਦੀ ਹੈਬ੍ਰਾਹਮਣ, ਕਸ਼ੱਤਰੀ, ਵੈਸ਼ ਤੇ ਸ਼ੂਦਰ ਸਮਾਜ ਦੇ ਚਾਰ ਹਿੱਸੇ ਬਣ ਗਏਸਭ ਤੋਂ ਉੱਤਮ ਬ੍ਰਾਹਮਣ ਬਣ ਗਏ ਜਿਨ੍ਹਾਂ ਨੂੰ ਪੜ੍ਹਨ ਲਿਖਣ ਅਤੇ ਰਾਜ ਕਰਨ ਵਾਸਤੇ ਅਧਿਕਾਰਤ ਕਰ ਦਿੱਤਾ ਗਿਆਦੂਜੇ ਨੰਬਰ ’ਤੇ ਕਸ਼ੱਤਰੀ ਰੱਖ ਦਿੱਤੇ ਗਏ ਜਿਨ੍ਹਾਂ ਨੂੰ ਰੱਖਿਆ ਵਾਸਤੇ ਸੈਨਿਕ ਬਣਨ ਦੀ ਜ਼ਿੰਮੇਵਾਰੀ ਦੇ ਦਿੱਤੀ ਗਈਤੀਸਰੇ ਨੰਬਰ ’ਤੇ ਵੈਸ਼ ਆ ਗਏ ਅਤੇ ਹੱਥੀਂ ਕੰਮ ਕਰਨ ਵਾਲੇ ਸਾਰੇ ਲੋਕ ਚੌਥੇ ਵਰਗ ਸ਼ੂਦਰ ਵਿੱਚ ਧਕੇਲ ਦਿੱਤੇ ਗਏਇਨ੍ਹਾਂ ਦਾ ਕੰਮ ਹਰ ਤਰ੍ਹਾਂ ਦੇ ਘਟੀਆ ਅਤੇ ਨੀਵੇਂ ਦਰਜ਼ੇ ਦੇ ਕੰਮ ਕਰਕੇ ਬਾਕੀ ਤਿੰਨਾਂ ਵਰਗਾਂ ਦੀ ਖਿਦਮਤ ਕਰਨ ਦਾ ਰਹਿ ਗਿਆਪੜ੍ਹਨਾ ਲਿਖਣਾ ਇਨ੍ਹਾਂ ਲਈ ਵਰਜਿਤ ਸੀ

ਇੰਜ ਹੌਲੀ ਹੌਲੀ ਕੰਮ ਕਾਰ ਦੇ ਅਧਾਰ ’ਤੇ ਜ਼ਾਤਾਂ ਤੇ ਉੱਪ-ਜਾਤਾਂ ਦੀਆਂ ਵੰਡੀਆਂ ਵਧਦੀਆਂ ਗਈਆਂ ਅਤੇ ਸਮਾਜ ਊਚਨੀਚ ਦੀ ਦਲਦਲ ਵਿੱਚ ਫਸਦਾ ਗਿਆਜਾਤਪਾਤ ਦਾ ਇਹ ਬੋਲਬਾਲਾ ਜ਼ਿਆਦਾ ਸਾਡੇ ਭਾਰਤੀ ਸਮਾਜ ਵਿੱਚ ਹੀ ਪ੍ਰਭਾਵੀ ਹੈ, ਪੱਛਮੀ ਕਲਚਰ ਵਾਲੇ ਇਸਦੀ ਕੋਈ ਪ੍ਰਵਾਹ ਨਹੀਂ ਕਰਦੇ ਉੱਧਰ ਕੰਮ ਤੋਂ ਬਾਦ ਸਾਰੇ ਬਰਾਬਰ ਸਮਝੇ ਜਾਂਦੇ ਹਨਪਰ ਸਾਡੇ ਸਮਾਜ ਵਿੱਚ ਤਾਂ ਇਹ ਵਰਗੀਕਰਣ ਪੀੜ੍ਹੀ ਦਰ ਪੀੜ੍ਹੀ ਹੋਰ ਪੱਕਾ ਹੁੰਦਾ ਜਾਂਦਾ ਰਿਹਾ ਹੈਅਸਲ ਵਿੱਚ ਇਹ ਅਨਪੜ੍ਹਤਾ ਅਤੇ ਪਿਛਾਂਹ ਖਿੱਚੂ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਾ ਹੈਭਾਰਤ ਕਈ ਸਦੀਆਂ ਅੰਗਰੇਜ਼ਾਂ ਦਾ ਗੁਲਾਮ ਰਿਹਾ ਹੈਉਹ ਅੰਗਰੇਜ਼ ਜੋ ਮਨੁੱਖੀ ਅਧਿਕਾਰਾਂ ਦੇ ਵਿਸ਼ੇਸ਼ ਅਲੰਬਰਦਾਰ ਕਹਾਉਂਦੇ ਹਨ ਪਰ ਭਾਰਤ ਵਿੱਚ ਆ ਕੇ ਉਹਨਾਂ ਨੇ ਜਾਤਪਾਤ ਨੂੰ ਖ਼ਤਮ ਕਰਨ ਦੀ ਬਜਾਏ ਇਸ ਨੂੰ ਹੋਰ ਹੁਲਾਰਾ ਹੀ ਦਿੱਤਾਉਹਨਾਂ ਨੇ ਆਪਣੇ ਪਿੱਠੂ ਜਗੀਰਦਾਰ ਬਣਾ ਕੇ ਸਰਮਾਏਦਾਰ ਅਤੇ ਗਰੀਬ ਵਰਗਾਂ ਵਿੱਚ ਪਾੜਾ ਹੋਰ ਵਧਾ ਦਿੱਤਾਆਪਣਾ ਰਾਜ ਪੱਕਾ ਕਰਨ ਲਈ ਉਹਨਾਂ ਨੇ ਸਮਾਜ ਵਿੱਚ ਵੰਡੀਆਂ ਹੋਰ ਪੀਡੀਆਂ ਕਰ ਦਿੱਤੀਆਂਜਾਤਪਾਤ ਅਤੇ ਛੂਤ-ਛਾਤ ਇੱਥੇ ਚਰਮ ਸੀਮਾ ਤਕ ਪਹੁੰਚ ਗਈ1990ਵਿਆਂ ਵਿੱਚ ਕੀਤੇ ਗਏ ਇੱਕ ਸਰਵੇ ਤੋਂ ਪਤਾ ਲੱਗਦਾ ਹੈ ਕਿ ਹਿੰਦੂਆਂ ਨੂੰ 3539 ਜਾਤਾਂ ਵਿੱਚ ਵੰਡ ਕੇ ਸਾਡੇ ਸਮਾਜ ਵਿੱਚ ਜਬਰਦਸਤ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ

ਛੇ ਸਦੀਆਂ ਤੋਂ ਵੀ ਪਹਿਲਾਂ ਭਗਤ ਕਬੀਰ ਤੇ ਫਿਰ ਜਗਤ ਗੁਰੂ ਬਾਬਾ ਨਾਨਕ ਨੇ ਇਸ ਜ਼ਾਤਪਾਤ ਅਤੇ ਛੂਤ-ਛਾਤ ਵਿਰੁੱਧ ਡਟ ਕੇ ਅਵਾਜ਼ ਉਠਾਈ ਸੀਜਯੋਤੀ ਬਾ ਫੂਲੇ ਅਤੇ ਡਾ. ਅੰਬੇਦਕਰ ਵਰਗੇ ਸਮਾਜ ਸੁਧਾਰਕਾਂ ਨੇ ਵੀ ਜਾਤ-ਪਾਤ ਵਿਰੁੱਧ ਬਹੁਤ ਪ੍ਰਚਾਰ ਕੀਤਾਵੀਹਵੀਂ ਅਤੇ ਇੱਕੀਵੀਂ ਸਦੀ ਵਿੱਚ ਪੰਜਾਬ ਵਰਗੇ ਪ੍ਰਾਤਾਂ ਵਿੱਚ ਕੁਝ ਜਾਗ੍ਰਿਤੀ ਆਈ ਹੈ ਅਤੇ ਲੋਕ ਇਸ ਤੋਂ ਕੁਝ ਪ੍ਰਹੇਜ਼ ਕਰਨ ਲੱਗੇ ਹਨ ਪਰ ਬਾਕੀ ਦੇਸ਼ ਵਿੱਚ ਅੱਜ ਦੇ ਅਗਾਂਹ ਵਧੂ ਦੌਰ ਵਿੱਚ ਵੀ ਲੋਕ ਲਕੀਰ ਦੇ ਫਕੀਰ ਬਣੇ ਹੋਏ ਹਨ ਸਿਰ ’ਤੇ ਮੈਲਾ ਢੋਣ ਤੋਂ ਬੜੀ ਮੁਸ਼ਕਲ ਨਾਲ ਦਲਿਤ ਵਰਗ ਨੂੰ ਰਾਹਤ ਮਿਲੀ ਹੈ ਪਰ ਮਰੇ ਹੋਏ ਪਸ਼ੂਆਂ ਦੀ ਖੱਲ ਲਾਹੁਣ ਦਾ ਕੰਮ ਅਜੇ ਵੀ ਇਨ੍ਹਾਂ ਦੇ ਗਲੋਂ ਨਹੀਂ ਲੱਥਾਜਗਤ ਗੁਰੂ ਬਾਬਾ ਨਾਨਕ ਨੇ ਮਨੁੱਖਤਾ ਨੂੰ ਸਮਝਾਉਣ ਲਈ ਬੜੇ ਪ੍ਰਮਾਣ ਦੇ ਕੇ ਇਸ ਜਿੱਲ੍ਹਣ ਵਿੱਚੋਂ ਨਿਕਲਣ ਦੀ ਪੂਰੀ ਵਾਹ ਲਾਈ ਸੀਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਉਸ ਵਿੱਚ 36 ਮਹਾਂਪੁਰਸ਼ਾਂ ਦੀ ਬਾਣੀ ਸ਼ਾਮਲ ਕੀਤੀ। ਕਥਿਤ ਨੀਵੀਂਆਂ ਜਾਤਾਂ ਨਾਲ ਸਬੰਧਤ 15 ਭਗਤਾਂ ਅਤੇ 11 ਭੱਟਾਂ ਦੀ ਬਾਣੀ ਸ਼ਾਮਲ ਕਰਕੇ ਉਹਨਾਂ ਨੂੰ ਮਾਣ ਬਖਸ਼ਿਆ ਅਤੇ “ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੇ ਨਾ ਦਿਸਹਿ ਬਾਹਰਾ ਜੀਓ” ਦਾ ਪ੍ਰਚਾਰ ਕੀਤਾ

ਗੁਰੂ ਨਾਨਕ ਦੇਵ ਜੀ ਨੇ ਤਾਂ ਬਹੁਤ ਹੀ ਸਪਸ਼ਟ ਕਰ ਦਿੱਤਾ ਜਦੋਂ ਉਹ ਕਹਿੰਦੇ ਹਨ- ਨੀਚਾ ਅੰਦਰ ਨੀਚ ਜਾਤਿ ਨੀਚੀ ਹੂ ਅਤਿ ਨੀਚੁ, ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ- ਭਗਤ ਕਬੀਰ ਜੀ ਨੇ ਤਾਂ ਦੋ ਕਦਮ ਹੋਰ ਅੱਗੇ ਜਾ ਕੇ ਜ਼ਿਕਰ ਕਰ ਦਿੱਤਾ- “ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ, ਤਉ ਆਨ ਬਾਟ ਕਾਹੇ ਨਹੀਂ ਆਇਆਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧਗਉੜੀ ਕਬੀਰ-ਅੰਗ 324”ਹੋਰ ਸਾਫ ਕਰਨ ਲਈ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸੋਹਣਾ ਵਰਣਨ ਕੀਤਾ ਹੈ: ਅਵਲਿ ਅਲਾਹ ਨੂਰੁ ੳਪਾਇਆ ਕੁਦਰਤਿ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗੁ ਉਪਜਿਆ ਕਉਨ ਭਲੇ ਕੋ ਮੰਦੇਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰ ਵਿੱਚ ਬਾਬੇ ਨਾਨਕ ਦੇ ਹਾਜੀਆਂ ਨੂੰ ਦਿੱਤੇ ਜਵਾਬ ਬਾਰੇ ਬਹੁਤ ਸੋਹਣਾ ਜ਼ਿਕਰ ਕੀਤਾ ਹੈ,- “ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਨੋਈ? ਬਾਬਾ ਆਖੇ ਹਾਜੀਆ ਸੁਭਿ ਅਮਲਾਂ ਬਾਝਹੁ ਦੋਨੋ ਰੋਈ”ਗੁਰੂ ਨਾਨਕ ਦੇਵ ਜੀ ਨੇ ਤਾਂ ਹਿੰਦੂ ਜਾਂ ਮੁਸਲਮਾਨ ਨੂੰ ਵੀ ਵੱਖ ਨਹੀਂ ਬਲਕਿ ਇੱਕ ਹੀ ਕਿਹਾ ਹੈ ਬਾਕੀ ਜਾਤਾਂ ਤਾਂ ਦੂਰ ਰਹੀਆਂਪ੍ਰਭਾਤੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1330 ਉੱਪਰ ਉਹਨਾਂ ਨੇ ਬੜਾ ਸਪਸ਼ਟ ਕੀਤਾ ਹੈ;- ਜਾਤਿ ਜਨਮ ਨਹੁ ਪੂਛੀਐ ਸਚੁ ਘਰੁ ਲੇਹੁ ਬਤਾਇ, ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ

ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਭੈਰਉ ਰਾਗ ਵਿੱਚ ਦੱਸਿਆ ਹੈ: ਜਾਤਿ ਕਾ ਗਰੁਬ ਨਾ ਕਰੀਅਹੁ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈਜਾਤਿ ਕਾ ਗਰੁਬ ਨਾ ਕਰ ਮੂਰਖ ਗਵਾਰਾ, ਇਸੁ ਗਰਬ ਤੇ ਚਲਹਿ ਬਹੁਤ ਵਿਕਾਰਾਉਹਨਾਂ ਨੇ ਪਹਿਲੇ ਪਾਤਸ਼ਾਹ ਦੁਆਰਾ ਚਾਲੂ ਕੀਤੀ ਗਈ ਲੰਗਰ ਦੀ ਪ੍ਰਥਾ ਨੂੰ ਅੱਗੇ ਤੋਰ ਕੇ ਇਸ ਨੂੰ ਊਚਨੀਚ ਦਾ ਭੇਦ ਭਾਵ ਮਿਟਾਉਣ ਲਈ ਵਰਤਣਾ ਸ਼ੁਰੂ ਕਰ ਦਿੱਤਾਉਹਨਾਂ ਨੇ ਪਹਿਲੇ ਪੰਗਤ ਪਾਛੈ ਸੰਗਤ ਦਾ ਸਿਧਾਂਤ ਚਲਾਇਆਉਹਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਬਿਨਾਂ ਕਿਸੇ ਭਿੰਨ-ਭੇਦ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪੈਂਦਾ ਸੀਜਦੋਂ ਬਾਦਸ਼ਾਹ ਅਕਬਰ ਉਹਨਾਂ ਨੂੰ ਮਿਲਣ ਲਈ ਗੋਇੰਦਵਾਲ ਆਇਆ ਤਾਂ ਉਸ ਨੂੰ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਿਆ ਸੀਮੁੱਕਦੀ ਗੱਲ ਉਹਨਾਂ ਦਾ ਜੀਵਨ ਦਾ ਉਦੇਸ਼ ਮਨੁੱਖ ਮਾਤਰ ਨੂੰ ਜਾਤਪਾਤ ਅਤੇ ਊਚਨੀਚ ਦੀ ਦਲਦਲ ਵਿੱਚੋਂ ਕੱਢਣ ਦਾ ਸੀਦਸਵੇਂ ਪਾਤਸ਼ਾਹ ਨੇ ਤਾਂ ਪੰਜ ਪਿਆਰੇ ਹੀ ਉਸ ਵੇਲੇ ਦੀਆਂ ਨੀਵੀਆਂ ਜਾਤਾਂ ਵਿੱਚੋਂ ਚੁਣ ਕੇ ਉਹਨਾਂ ਨੂੰ ਅਮ੍ਰਿਤ ਛਕਾ ਕੇ ਸਿੰਘ ਸਜ਼ਾ ਕੇ ਬਰਾਬਰ ਕੀਤਾ ਅਤੇ ਫਿਰ ਉਹਨਾਂ ਕੋਲੋਂ ਖੁਦ ਅਮ੍ਰਿਤ ਛਕ ਕੇ ਇਸ ਨੂੰ ਹੋਰ ਵੀ ਪ੍ਰਪੱਕ ਕਰ ਦਿੱਤਾ

ਲੋਕ ਕਵੀ ਸੰਤ ਰਾਮ ਉਦਾਸੀ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਹੁਤ ਸੋਹਣਾ ਬਿਆਨ ਕੀਤਾ ਹੈ: ਮੈਂ ਇਸੇ ਲਈ ਸੀ ਜੰਗ ਗੜ੍ਹੀ ਚਮਕੌਰ ਦਾ ਲੜਿਆ, ਕਿ ਕੱਚੇ ਕੋਠੇ ਸਾਹਵੇਂ ਮਹਿਲ ਤੇ ਮੀਨਾਰ ਝੁਕ ਜਾਵੇਮੈਂ ਇਸੇ ਲਈ ਪੰਜਾਂ ਪਿਆਰਿਆਂ ਨੂੰ ਅਮ੍ਰਿਤ ਛਕਾਇਆ ਸੀ, ਕਿ ਰਿਸ਼ਤਾ ਜੱਗ ਤੋਂ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇਗੁਰੂ ਗੋਬਿੰਦ ਸਿੰਘ ਜੀ ਦਾ ਵਡਮੱਲਾ ਸੰਦੇਸ਼- “ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ” ਹਰ ਮਨੁੱਖ ਦੀਆਂ ਅੱਖਾਂ ਖੋਲ੍ਹਣ ਵਾਲਾ ਹੈਪਰ ਅਫਸੋਸ ਅਸੀਂ ਗੁਰੂਆਂ ਨੂੰ ਗੁਰੂ ਮੰਨਣ ਦੇ ਹੋਕੇ ਦਿੰਦੇ ਹਾਂ ਪਰ ਉਹਨਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਤੋਂ ਹਾਲੇ ਵੀ ਇਨਕਾਰੀ ਹਾਂਅਜੇ ਵੀ ਵੱਖ ਵੱਖ ਧਰਮਾਂ ਤੇ ਵਰਗਾਂ ਦੇ ਵੱਖ ਵੱਖ ਗੁਰੂ ਘਰ ਇੱਕ ਨਹੀਂ ਹੋਏਦਲਿਤ ਅਤੇ ਜਾਤ ਲਫਜ਼ ਤਾਂ ਹੁਣ ਤਕ ਉਂਜ ਹੀ ਖਤਮ ਹੋ ਜਾਣਾ ਚਾਹੀਦਾ ਸੀ ਪਰ ਵੰਡੀਆਂ ਤਾਂ ਹੋਰ ਵਧਦੀਆਂ ਜਾਂਦੀਆਂ ਹਨਮਾਰਚ 2019 ਦੌਰਾਨ ਉੱਤਰ ਪ੍ਰਦੇਸ਼ ਦੀ ਘਟਨਾ ਚਰਚਾ ਦਾ ਵਿਸ਼ਾ ਬਣ ਗਈ ਸੀ ਜਦੋਂ ਪੁਲਵਾਮਾ ਬੰਬ ਧਮਾਕੇ ਦੇ ਸ਼ਹੀਦ ਫੌਜੀ ਵੀਰ ਸਿੰਘ ਦਾ ਪਿੰਡ ਸ਼ਿਕੋਹਾਬਾਦ ਦੀ ਸਾਂਝੀ ਜ਼ਮੀਨ ਉੱਤੇ ਅੰਤਿਮ ਸੰਸਕਾਰ ਕਰਨ ਵਿਰੁੱਧ ਉੱਚ ਜਾਤੀ ਦੇ ਲੋਕਾਂ ਨੇ ਧਰਨਾ ਲਾ ਦਿੱਤਾ ਸੀਜਿੰਨੇ ਚਿਰ ਤਕ ਊਚਨੀਚ ਅਤੇ ਜਾਤਪਾਤ ਦਾ ਜਿੰਨ ਸਾਡੇ ਸਮਾਜ ਵਿੱਚੋਂ ਅਲੋਪ ਨਹੀਂ ਹੁੰਦਾ ਉੰਨਾ ਚਿਰ ਵਿਕਾਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾਪਿਛਲੇ ਕੁਝ ਅਰਸੇ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਨੇ ਜਿਹੜਾ ਹੁਣ ਜਨ-ਅੰਦੋਲਨ ਦਾ ਰੂਪ ਲੈ ਚੁੱਕਾ ਹੈ, ਨੇ ਜ਼ਰੂਰ ਭਿੰਨਤਾ ਵਿੱਚ ਏਕਤਾ ਦੀ ਕੁਝ ਆਸ ਜਗਾਈ ਹੈ ਪਰ ਦੇਖਣਾ ਹੈ ਕਿ ਇਹ ਕਦੋਂ ਤਕ ਚੱਲਦੀ ਹੈਸਾਡੇ ਗੁਰੂਆਂ ਨੇ ਤਾਂ ਹਰਿਮੰਦਰ ਸਾਹਿਬ ਵਰਗੇ ਤੀਰਥ ਅਸਥਾਨ ਬਣਾਉਣ ਸਮੇਂ ਚਹੁੰਆਂ ਦਿਸ਼ਾਵਾਂ ਵਿੱਚ ਚਾਰ ਦਰਵਾਜੇ ਰੱਖ ਕੇ ਹਰ ਵਰਗ ਲਈ ਸਮਾਨਤਾ ਦੀ ਨੀਂਹ ਰੱਖੀ ਸੀਪਰ ਅਸੀਂ ਤਾਂ ਹਾਲੇ ਵੀ ਜਾਤ ਬਰਾਦਰੀ ਤੋਂ ਬਾਹਰ ਰਿਸ਼ਤਾ ਕਰਨ ਤੋਂ ਵੀ ਘਬਰਾਉਂਦੇ ਹਾਂਸਾਡੀਆਂ ਅਖਬਾਰਾਂ ਦੇ ਪੰਨੇ ਜੋ ਵਿਆਹਾਂ ਦੇ ਇਸ਼ਤਿਹਾਰ ਪ੍ਰਕਾਸ਼ਤ ਕਰਦੇ ਹਨ, ਜਾਤਾਂ-ਪਾਤਾਂ ਦੀ ਖੁੱਲ੍ਹੀ ਨੁਮਾਇਸ਼ ਲਗਾਉਂਦੇ ਹਨਇਹ ਪਾੜਾ ਖਤਮ ਕਰਨ ਲਈ ਸਰਕਾਰ, ਸਮਾਜ ਅਤੇ ਸਮਾਜ-ਸੇਵੀ ਸੰਸਥਾਵਾਂ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ ਤਾਂ ਜੋ ਨਫਰਤ ਦੇ ਨਾਸ ਹੋ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2690)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author