DarshanSRiar7ਕੁਦਰਤ ਨੇ ਮਨੁੱਖ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ...
(22 ਅਪਰੈਲ 2020)

 

ਮਨੁੱਖੀ ਜ਼ਿੰਦਗੀ ਬਹੁਤ ਵੱਡੀ ਨਿਆਂਮਤ ਹੈਇਹ ਸਹਿਜ ਨਾ ਹੋ ਕੇ ਇੱਕ ਵੱਡਾ ਸੰਘਰਸ਼ ਵੀ ਹੈਮਨੁੱਖ ਨੂੰ ਬ੍ਰਹਿਮੰਡ ਦਾ ਸਭ ਤੋਂ ਉੱਤਮ ਜੀਵ ਹੋਣ ਦਾ ਮਾਣ ਵੀ ਹਾਸਲ ਰਿਹਾ ਹੈ ਕਿਉਂਕਿ ਉਸ ਨੂੰ ਪ੍ਰਮਾਤਮਾ ਨੇ ਸੋਚਣ ਸਮਝਣ ਲਈ ਦਿਮਾਗ ਵੀ ਪ੍ਰਦਾਨ ਕੀਤਾ ਹੈਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ, ਮਨੁੱਖ ਕੁਦਰਤ ਉੱਤੇ ਕਾਬੂ ਪਾਉਣ ਲਈ ਯਤਨਸ਼ੀਲ ਹੈਇਸ ਨੇ ਬੜਾ ਕੁਝ ਅਜਿਹਾ ਖੋਜ ਲਿਆ ਹੈ ਜਿਸ ਨੇ ਵਾਤਾਵਰਣ ਨੂੰ ਘੋਰ ਨੁਕਸਾਨ ਪਹੁੰਚਾਇਆ ਹੈਢੇਰਾਂ ਦੇ ਢੇਰ ਪ੍ਰਦੂਸ਼ਣ ਨੇ ਸਾਹ ਲੈਣਾ ਵੀ ਮੁਸ਼ਕਲ ਕਰ ਦਿੱਤਾ ਸੀਅਚਾਨਕ ਪਨਪੀ ਸਾਲ 2019 ਦੇ ਨਵੰਬਰ ਦੇ ਮਹੀਨੇ ਚੀਨ ਦੇ ਸ਼ਹਿਰ ਵੂਹਾਨ ਤੋਂ ਕੋਵਿਡ-19, ਕਰੋਨਾ ਦੀ ਮਹਾਂਮਾਰੀ ਨੇ ਸਮੁੱਚੇ ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ ਹੈਚੀਨ ਤੋਂ ਬਾਦ ਅਮਰੀਕਾ, ਇੰਗਲੈਂਡ, ਇਟਲੀ ਵਰਗੇ ਅਗਾਂਹਵਧੂ ਦੇਸ਼ ਵੀ ਇਸਦੀ ਲਪੇਟ ਵਿੱਚ ਹਨਵਿਸ਼ਵ ਭਰ ਦੇ 24 ਲੱਖ ਤੋਂ ਵੱਧ ਲੋਕ ਇਸਦੇ ਸ਼ਿਕਾਰ ਹੋ ਗਏ ਹਨਇੱਕ ਲੱਖ 65 ਹਜ਼ਾਰ ਤੋਂ ਵੱਧ ਮੌਤਾਂ ਵੀ ਹੋ ਚੁੱਕੀਆਂ ਹਨ ਭਾਵੇਂ 750 ਕਰੋੜ ਤੋਂ ਵੀ ਵੱਧ ਵਸੋਂ ਵਾਲੇ ਵਿਸ਼ਵ ਲਈ ਇਹ ਕੋਈ ਵੱਡਾ ਅੰਕੜਾ ਨਹੀਂ ਹੈ ਪਰ ਕੋਈ ਇਲਾਜ ਨਾ ਲੱਭਣਾ ਤੇ ਇਸਦਾ ਬੰਦੇ ਤੋਂ ਬੰਦੇ ਤੱਕ ਤੇਜ਼ੀ ਨਾਲ ਫੈਲਣਾ ਚਿੰਤਾ ਦਾ ਵਿਸ਼ਾ ਹੈਸਾਡੇ ਭਾਰਤ ਵਿੱਚ ਵੀ ਇਸਦੀ ਬਹੁਤ ਦਹਿਸ਼ਤ ਪਾਈ ਜਾ ਰਹੀ ਹੈਇਸਦੀ ਲੜੀ ਤੋੜਨ ਲਈ ਹੀ ਭਾਰਤ ਸਮੇਤ ਪੂਰੇ ਵਿਸ਼ਵ ਵਿੱਚ ਲੌਕਡਾਊਨ ਲਾਗੂ ਕੀਤਾ ਜਾ ਚੁੱਕਾ ਹੈ ਤੇ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਲਈ ਐਡਵਾਈਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ

ਇਸ ਵਚਿੱਤਰ ਲੌਕਡਾਊਨ ਨੇ ਦੁਨੀਆਂ ਦੀ ਗਤੀ ਨੂੰ ਇੱਕਦਮ ਬਰੇਕ ਲਗਾ ਦਿੱਤੀ ਹੈਨਾ ਕੋਈ ਜਹਾਜ਼ ਚੱਲਦਾ ਹੈ, ਨਾ ਹਵਾਈ ਜਹਾਜ਼ ਨਾ ਰੇਲ ਗੱਡੀਆਂ, ਨਾ ਬੱਸਾਂਮੀਂਹ ਵੀ ਅਕਸਰ ਪੈਂਦਾ ਰਿਹਾ ਹੈ ਤੇ ਪ੍ਰਦੂਸ਼ਣ ਵੀ ਗਾਇਬ ਹੋ ਗਿਆ ਲੱਗਦਾ ਹੈਕੁਦਰਤ ਦੀ ਕਾਇਨਾਤ ਨਿੱਖਰੀ ਨਿੱਖਰੀ ਪ੍ਰਤੀਤ ਹੁੰਦੀ ਹੈਪੰਛੀ ਬੜੇ ਖੁਸ਼ ਨਜ਼ਰ ਆਉਣ ਲੱਗੇ ਹਨਉਹਨਾਂ ਦੀਆਂ ਚੀਂ ਚੀਂ ਕਰਨ ਦੀਆਂ ਅਵਾਜਾਂ ਮਨੁੱਖਾਂ ਨੂੰ ਹੈਰਾਨ ਕਰਦੀਆਂ ਪ੍ਰਤੀਤ ਹੁੰਦੀਆਂ ਹਨ

ਸਭ ਉਦਯੋਗ ਕਾਰਖਾਨੇ ਬੰਦ ਹਨ, ਮਜ਼ਦੂਰਾਂ ਦੀ ਛੁੱਟੀ ਹੈਕੁਦਰਤ ਦੇ ਛੋਟੇ ਜਿਹੇ ਜੀਵ, ਜੋ ਨੰਗੀ ਅੱਖ ਨਾਲ ਨਜ਼ਰ ਵੀ ਨਹੀਂ ਆਉਂਦਾ, ਨੇ ਉੱਤਮ ਕਹਾਉਂਦੇ ਜੀਵ ਨੂੰ ਇੱਕ ਵਾਰ ਤਾਂ ਮਾਤ ਦੇ ਦਿੱਤੀ ਹੈਹੁਣ ਤਾਂ ਇਹ ਲੱਗਣ ਲੱਗ ਪਿਆ ਹੈ ਕਿ ਮਨੁੱਖ ਹੁਣ ਉੱਤਮ ਨਹੀਂ ਰਿਹਾਉਹ ਲਾਲਚੀ, ਸਵਾਰਥੀ, ਘੁਮੰਡੀ, ਪਖੰਡੀ ਤੇ ਜ਼ਖੀਰੇਬਾਜ਼ ਬਣਦਾ ਜਾ ਰਿਹਾ ਸੀਕੁਦਰਤ ਦੇ ਇਸ ਛੋਟੇ ਜਿਹੇ ਹਲੂਣੇ ਨੇ ਮਨੁੱਖ ਨੂੰ ਵਿਚਾਰਾ ਜਿਹਾ ਬਣਾ ਦਿੱਤਾ ਹੈਲਗਦਾ ਹੈ ਜਿਵੇਂ ਪ੍ਰਮਾਤਮਾ ਦੀ ਹੋਂਦ ਤੋਂ ਮੁਨਕਰ ਹੋਏ ਮਨੁੱਖ ਨੂੰ ਕੁਦਰਤ ਨੇ ਉਸਦੀ ਔਕਾਤ ਦਿਖਾਉਣ ਲਈ ਟ੍ਰੇਲਰ ਦਿਖਾਇਆ ਹੈ

ਸਮਝਿਆ ਜਾਂਦਾ ਹੈ ਕਿ ਇਸ ਧਰਤੀ ਤੇ ਮਨੁੱਖ ਦੀ ਹੋਂਦ ਬੜੇ ਲੰਬੇ ਸੰਘਰਸ਼ ਅਤੇ ਵਿਕਾਸ ਦਾ ਨਤੀਜਾ ਹੈਇਹ ਵੀ ਸਮਝਿਆ ਜਾਂਦਾ ਹੈ ਕਿ ਮਨੁੱਖ ਨੇ ਕੁਦਰਤ ਯਾਨੀ ਪ੍ਰਮਾਤਮਾ ਨੇ ਇੱਥੇ ਆਪਣਾ ਜਨਮ ਸੁਧਾਰਨ ਲਈ ਕੁਝ ਸਮੇਂ ਲਈ ਭੇਜਿਆ ਹੈ ਤੇ ਉਸਦੀ ਹੋਂਦ ਵੀ ਨਾਸਵਾਨ ਰੱਖੀ ਹੈ ਭਾਵ ਉਸਦਾ ਇੱਥੇ ਪੱਕਾ ਟਿਕਾਣਾ ਨਹੀਂ ਹੈਪਰ ਮਨੁੱਖ ਨੇ ਆਪਣਾ ਲਾਲਚ ਤੇ ਸਵਾਰਥ ਇੰਨਾ ਜ਼ਿਆਦਾ ਵਧਾ ਲਿਆ ਹੈ ਤੇ ਗਲਤ ਹੱਥਕੰਡੇ ਵਰਤ ਕੇ ਧਨ-ਮਾਲ ਦੇ ਅੰਬਾਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਵੇਂ ਉਸਨੇ ਸਦਾ ਹੀ ਇੱਥੇ ਰਹਿਣਾ ਹੋਵੇਲੁੱਟ ਖਸੁੱਟ, ਚੋਰੀ ਚਕਾਰੀ ਤੇ ਕਤਲੇਆਮ ਵਰਗੇ ਘਿਨਾਉਣੇ ਕੰਮ ਜੋ ਮਨੁੱਖ ਨੂੰ ਸ਼ੋਭਾ ਹੀ ਨਹੀਂ ਦਿੰਦੇ, ਇਸ ਧਰਤੀ ’ਤੇ ਲਗਾਤਾਰ ਵਾਪਰ ਰਹੇ ਹਨ

ਉਂਜ ਕਰੋਨਾ ਦੀ ਇਹ ਮਹਾਂਮਾਰੀ ਕੋਈ ਨਵੀਂ ਨਹੀਂ ਹੈ, ਅਜਿਹੀਆਂ ਕਈ ਬੀਮਾਰੀਆਂ ਪਹਿਲਾਂ ਵੀ ਫੈਲਦੀਆਂ ਰਹੀਆਂ ਹਨਪਲੇਗ ਨਾਮ ਦੀ ਮਹਾਂਮਾਰੀ ਜੋ 1920 ਦੇ ਨੇੜੇ ਤੇੜੇ ਫੈਲੀ ਸੀ, ਤੇ ਬਹੁਤ ਜਾਨਲੇਵਾ ਸਾਬਤ ਹੋਈ ਸੀਪਰ ਉਦੋਂ ਤਾਂ ਸਾਇੰਸ ਇੰਨੀ ਵਿਕਸਤ ਨਹੀਂ ਸੀ ਹੋਈਹੁਣ ਵਾਲਾ ਮਨੁੱਖ ਤਾਂ ਪ੍ਰਮਾਣੂ ਹਥਿਆਰਾਂ ਦਾ ਸ਼ਾਹਕਾਰ ਬਣਿਆ ਹੋਇਆ ਹੈ ਜੋ ਇਸ ਵਾਇਰਸ ਦੇ ਮੂਹਰੇ ਬੌਣਾ ਜਿਹਾ ਹੋ ਕੇ ਰਹਿ ਗਿਆ ਹੈਸਾਇੰਸਦਾਨ ਲਗਾਤਾਰ ਆਪਣੀ ਖੋਜ ਵਿੱਚ ਜੁਟੇ ਹੋਏ ਹਨ ਤੇ ਆਸ ਕਰਨੀ ਬਣਦੀ ਹੈ ਕਿ ਉਹ ਕੋਈ ਨਾ ਕੋਈ ਹੱਲ ਜ਼ਰੂਰ ਲੱਭ ਲੈਣਗੇ

ਇਸ ਤੋਂ ਪਹਿਲਾਂ ਵੀ ਚੇਚਕ, ਪੋਲੀਓ, ਮਲੇਰੀਏ ਵਰਗੀਆਂ ਘਾਤਕ ਬੀਮਾਰੀਆਂ ਦੇ ਹੱਲ ਵਿਗਿਆਨੀਆਂ ਨੇ ਲੱਭੇ ਹਨਸ਼ੂਗਰ, ਕੈਂਸਰ ਤੇ ਤਪਦਿਕ ਹੁਣ ਉੰਨੇ ਭਿਆਨਕ ਨਹੀਂ ਰਹੇ ਐੱਚ ਆਈ ਵੀ ਤੇ ਏਡਜ਼ ਨਾਲੋਂ ਵੀ ਭਿਆਨਕ ਕਰੋਨਾ ਦਾ ਡਰ ਬਣਿਆ ਹੋਇਆ ਹੈਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਆਪਣਾ ਮਨੋਬਲ ਕਾਇਮ ਰੱਖੇਇਸ ਨੂੰ ਡਿੱਗਣ ਨਾ ਦੇਵੇਜਦੋਂ ਤੱਕ ਮਨੁੱਖ ਦੀ ਜੀਵਨ ਇੱਛਾ ਮਜ਼ਬੂਤ ਰਹਿੰਦੀ ਹੈ, ਉਸਦੀ ਰੋਗ ਰੋਕੂ ਸ਼ਕਤੀ ਕਾਇਮ ਰਹਿੰਦੀ ਹੈਡਰ ਤੇ ਹਊਆ ਉਂਜ ਵੀ ਢਹਿੰਦੀ ਕਲਾ ਦਾ ਪ੍ਰਤੀਕ ਹੁੰਦਾ ਹੈਇਹ ਇੱਕ ਮੰਨੀ ਹੋਈ ਸਚਾਈ ਹੈ ਕਿ ਸੱਪ ਦੀ ਜ਼ਹਿਰ ਨਾਲ ਉੰਨੀਆਂ ਮੌਤਾਂ ਨਹੀਂ ਹੁੰਦੀਆਂ, ਜਿੰਨੀਆਂ ਉਸਦੀ ਦਹਿਸ਼ਤ ਨਾਲ ਹੁੰਦੀਆਂ ਹਨ, ਕਿਉਂਕਿ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇਸਾਨੂੰ ਆਪਣੀ ਖੁਰਾਕ ਵਿੱਚ ਅਜਿਹੇ ਤੱਤ ਸ਼ਾਮਲ ਰੱਖਣੇ ਚਾਹੀਦੇ ਹਨ ਜਿਨ੍ਹਾਂ ਨਾਲ ਸਾਡੀ ਇਮਊਨਿਟੀ ਮਜ਼ਬੂਤ ਰਹੇ ਤਾਂ ਜੋ ਅਸੀਂ ਆਮ ਬੀਮਾਰੀਆਂ ਦਾ ਮੁਕਾਬਲਾ ਸੌਖ ਨਾਲ ਕਰ ਸਕੀਏਕੁਦਰਤ ਨੇ ਸਾਡਾ ਸਰੀਰ ਖੁਦ ਤਾਕਤਵਰ ਬਣਾਇਆ ਹੋਇਆ ਹੈ

ਕੁਦਰਤ ਨੇ ਮਨੁੱਖੀ ਜ਼ਿੰਦਗੀ ਦੀ ਚਾਲ ਨੂੰ ਅਜਿਹੀ ਬ੍ਰੇਕ ਲਗਾਈ ਹੈ ਕਿ ਬੁਰੇ ਕੰਮਾਂ ਦਾ ਗਿਰਾਫ ਵੀ ਤੇਜ਼ੀ ਨਾਲ ਡਿੱਗਿਆ ਹੈਲੋਕ ਧਰਮ ਕਰਮ ਤੇ ਦਾਨ ਪੁੰਨ ਲਈ ਵੀ ਪਰੇਰਿਤ ਹੋਣੇ ਸ਼ੁਰੂ ਹੋਏ ਹਨਲਾਲਚ, ਲਾਲਸਾ ਤੇ ਤਮ੍ਹਾਂ ਵੀ ਘਟਣ ਲੱਗੀ ਹੈਜੇ ਇਹ ਪ੍ਰਵਿਰਤੀ ਕਾਇਮ ਰਹੇ, ਵਿਤਕਰੇ ਖਤਮ ਹੋਣ, ਜਾਤ-ਪਾਤ, ਊਚ ਨੀਚ ਮਨਾਂ ਵਿੱਚੋਂ ਦੂਰ ਹੋਵੇ ਤੇ ਲੋਕਾਂ ਵਿੱਚ ਭਾਈਚਾਰਕ ਏਕਤਾ ਦਾ ਅਸਲ ਰੂਪ ਵਿੱਚ ਸੰਚਾਰ ਹੋਵੇ

ਧਾਰਮਿਕ ਕਥਾ ਕਹਾਣੀਆਂ ਵਿੱਚ ਕਾਰੂ ਬਾਦਸ਼ਾਹ ਅਤੇ ਹਰਨਾਖਸ਼ ਦੇ ਕਿੱਸੇ ਅਕਸਰ ਸੁਣਨ ਨੂੰ ਮਿਲਦੇ ਹਨਉਹ ਸਭ ਮਨੁੱਖ ਮਾਤਰ ਨੂੰ ਸਮਝਾਉਣ ਦੇ ਉਦੇਸ਼ ਨਾਲ ਸੁਣਾਈਆਂ ਜਾਂਦੀਆਂ ਸਨਪਰ ਕੋਈ ਵੀ ਸਿੱਖਿਆ ਤਦ ਤੱਕ ਸੁਣਨ ਵਾਲਿਆਂ ਉੱਤੇ ਅਸਰ ਨਹੀਂ ਪਾਉਂਦੀ ਜਦੋਂ ਤੱਕ ਕਥਾ ਸਣਾਉਣ ਵਾਲੇ ਦਾ ਕਿਰਦਾਰ ਵੀ ਉਹੋ ਜਿਹਾ ਸੁਚੱਜਾ ਨਾ ਹੋਵੇਧਾਰਮਿਕ ਖੇਤਰ ਵੀ ਅਸਲ ਵਿੱਚ ਲੋਕਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਦੇ ਮਕਸਦ ਨਾਲ ਵਿਕਸਤ ਕੀਤੇ ਗਏ ਸਨ ਪਰ ਸਮਾਂ ਪਾ ਕੇ ਚਲਾਕ ਲੋਕਾਂ ਨੇ ਇਸ ਨੂੰ ਰੋਟੀ ਰੋਜ਼ੀ ਤੇ ਪ੍ਰਤਿਸ਼ਠਾ ਦਾ ਸਥਾਨ ਬਣਾ ਲਿਆਜਿੰਨੇ ਵੀ ਧਰਮ ਸੰਸਾਰ ਵਿੱਚ ਸਮੇਂ ਸਮੇਂ ਵਿਕਸਤ ਹੋਏ ਹਨ, ਸਬੰਧਤ ਸਮੇਂ ਦੀਆਂ ਸਰਕਾਰਾਂ ਦੁਆਰਾ ਲੋਕ-ਮਨਾਂ ਵਿੱਚ ਉਹਨਾਂ ਦੀ ਪਾਲਣਾ ਦਾ ਡਰ ਪੈਦਾ ਕੀਤਾ ਗਿਆਧਰਮਾਂ ਦੀ ਤਬਦੀਲੀ ਵੀ ਹੋਈ ਤੇ ਲੜਾਈਆਂ ਝਗੜੇ ਵੀ ਹੋਏਜਿੰਨਾ ਮਨੁੱਖਤਾ ਦਾ ਕਤਲੇਆਮ ਧਰਮਾਂ ਦੀ ਬਦੌਲਤ ਹੋਇਆ ਹੈ, ਉੰਨਾ ਬੀਮਾਰੀਆਂ ਅਤੇ ਮਹਾਂਯੁੱਧਾਂ ਕਾਰਨ ਵੀ ਨਹੀਂ ਹੋਇਆ ਹੋਣਾ

ਕਰੋਨਾ ਦੀ ਆਮਦ ਨੇ ਲੋਕਾਂ ਨੂੰ ਸਫਾਈ ਅਤੇ ਘਰਾਂ ਵਿੱਚ ਰਹਿਣ ਦੇ ਪਾਬੰਦ ਕੀਤਾ ਹੈਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਜ਼ਬਰਦਸਤੀ ਲੋਕਾਂ ਨੂੰ ਛੁੱਟੀਆਂ ਪ੍ਰਦਾਨ ਕੀਤੀਆਂ ਹਨ ਸੋਸ਼ਲ ਮੀਡੀਆ ਜੋ ਅੱਜਕੱਲ ਲੋਕਾਂ ਤੱਕ ਸੂਚਨਾ ਪਹੁੰਚਾਉਣ ਦਾ ਮੁੱਖ ਸਾਧਨ ਬਣਿਆ ਸੀ, ਨੇ ਇਸ ਲੌਕਡਾਊਨ ਦੌਰਾਨ ਗਲਤ ਸੂਚਨਾਵਾਂ ਦੇ ਕੇ ਤੇ ਅਫਵਾਹਾਂ ਫੈਲਾਅ ਕੇ ਲੋਕਾਂ ਨੂੰ ਭੈਭੀਤ ਵੀ ਕੀਤਾ ਹੈਡਰੇ ਨੂੰ ਹੋਰ ਡਰਾਉਣਾ ਬਹੁਤ ਹਾਨੀਕਾਰਕ ਹੁੰਦਾ ਹੈਇਸ ਗਲਤ ਪ੍ਰਵਿਰਤੀ ਤੋਂ ਬਚਣਾ ਚਾਹੀਦਾ ਹੈਸਾਡਾ ਦੇਸ਼ ਵੱਧ ਅਬਾਦੀ ਦੇ ਫਲਸਰੂਪ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਤਾਂ ਬਣ ਗਿਆ ਹੈ ਪਰ ਸਹੂਲਤਾਂ ਪੱਖੋਂ ਸੱਖਣਾ ਹੈਸਰਕਾਰ ਲੋਕਾਂ ਦੀ ਸਿੱਖਿਆ ਤੇ ਸਿਹਤ ਪੱਖੋਂ ਅਵੇਸਲੀ ਹੀ ਰਹੀ ਹੈਇਹ ਦੋ ਅਜਿਹੇ ਖੇਤਰ ਹਨ ਜਿੱਥੇ ਸਰਕਾਰਾਂ ਨੂੰ ਦਿਲ ਖੋਲ੍ਹ ਕੇ ਖਰਚਾ ਕਰਨਾ ਚਾਹੀਦਾ ਹੈਸਾਡੀਆਂ ਸਰਕਾਰਾਂ ਇਸ ਪੱਖੋਂ ਹਮੇਸ਼ਾ ਕੰਜੂਸ ਹੀ ਰਹੀਆਂ ਹਨਸਾਲਾਨਾ ਬਜਟ ਦਾ ਬਹੁਤ ਥੋੜ੍ਹਾ ਹਿੱਸਾ ਇਨ੍ਹਾਂ ਸੰਵੇਦਨਸ਼ੀਲ ਖੇਤਰਾਂ ਦੇ ਹਿੱਸੇ ਆਉਂਦਾ ਹੈ ਅਜ਼ਾਦੀ ਦੇ 73 ਸਾਲ ਬੀਤਣ ਬਾਦ ਵੀ ਸਕੂਲਾਂ, ਕਾਲਜਾਂ ਤੇ ਹਸਪਤਾਲਾਂ ਦੀ ਹਾਲਤ ਬੜੀ ਖਸਤਾ ਹੈਨਾ ਯੋਗ ਇਨਫਰਾਸਟਰੱਕਚਰ ਹੈ ਤੇ ਨਾ ਹੀ ਯੋਗ ਤੇ ਲੋੜ ਅਨੁਸਾਰ ਸਟਾਫਵੋਟ ਬੈਂਕ ਹਥਿਆਉਣ ਲਈ ਤਾਂ ਕਈ ਤਰ੍ਹਾਂ ਦੇ ਮੁਫਤ ਕਲਚਰ ਪੈਦਾ ਕਰ ਦਿੱਤੇ ਗਏ ਹਨ ਜੋ ਸਰਕਾਰਾਂ ਅਤੇ ਰਾਜਨੀਤਕ ਪਾਰਟੀਆਂ ਦੇ ਗਲੇ ਦੀ ਹੱਡੀ ਵੀ ਬਣ ਗਏ ਹਨ ਪਰ ਜਿਹੜੇ ਖੇਤਰ (ਸਿਹਤ ਅਤੇ ਸਿੱਖਿਆ) ਮੁਫਤ ਕਰਨੇ ਬਣਦੇ ਸਨ ਉਹ ਕਮਰਸ਼ੀਅਲ ਕਰ ਦਿੱਤੇ ਗਏ ਹਨ, ਜੋ ਇੱਕ ਲੋਕਤੰਤਰ ਦੇਸ਼ ਲਈ ਨਮੋਸ਼ੀ ਵਾਲੀ ਗੱਲ ਹੈ

ਮੌਜੂਦਾ ਹਾਲਾਤ ਤੋਂ ਸਬਕ ਲੈ ਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਜਟ ਵਿੱਚ ਸੋਧ ਕਰਕੇ ਉੱਚ ਪਾਇ ਦੀਆਂ ਸਿੱਖਿਆ ਤੇ ਸਿਹਤ ਸਹੂਲਤਾਂ ਦਾ ਦੇਸ਼ ਦੇ ਨਾਗਰਿਕਾਂ ਲਈ ਜ਼ਰੂਰੀ ਪ੍ਰਬੰਧ ਕਰੇ ਤਾਂ ਜੋ ਦੁਬਾਰਾ ਡਰ ਅਤੇ ਅਨਿਸਚਤਤਾ ਵਾਲਾ ਮਾਹੌਲ ਨਾ ਬਣੇਲੋਕਾਂ ਨੂੰ ਵੀ ਇਸ ਸੰਕਟ ਦੇ ਸਮੇਂ ਸਰਕਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਚਾਹੀਦੀ ਹੇਸਬਰ ਅਤੇ ਸੰਤੋਖ ਵਿੱਚ ਰਹਿਣਾ ਚਾਹੀਦਾ ਹੈ ਅਨੁਸ਼ਾਸਨ ਵਿੱਚ ਰਹਿਣਾ ਸਮੇਂ ਦੀ ਸਖਤ ਲੋੜ ਹੈਕੁਦਰਤ ਨੇ ਮਨੁੱਖ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਹੈਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੀ ਲਾਲਚ, ਸਵਾਰਥ ਤੇ ਹਉਮੈਂ ਵਾਲੀ ਆਦਤ ਨੂੰ ਬਦਲੇਇਹ ਮਾੜਾ ਦੌਰ ਵੀ ਸਦਾ ਨਹੀਂ ਰਹਿਣਾਚੰਗੇ ਦਿਨ ਵੀ ਜ਼ਰੂਰ ਆਉਣਗੇਪਰ ਮਨੁੱਖ ਨੂੰ ਆਪਣੀ ਔਕਾਤ ਵਿੱਚ ਰਹਿਣਾ ਨਹੀਂ ਭੁੱਲਣਾ ਚਾਹੀਦਾ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2075)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author