ਪਟਾਕਿਆਂ ਦੇ ਚਲਾਉਣ ਨਾਲ ਜਿੱਥੇ ਸਿਹਤ ਸਮੱਸਿਆਵਾਂ ਵਧ ਰਹੀਆਂ ਹਨ, ਉੱਥੇ ਹੀ ਅੱਗ ...
(1 ਨਵੰਬਰ 2024)

ਦੁਨੀਆਂ ਦੇ ਹਰ ਖੁਸ਼ੀ ਦੇ ਮੌਕੇ ਪਟਾਕਿਆਂ ਦਾ ਚਲਨ ਇੱਕ ਸਾਂਝੀ ਕਿਰਿਆ ਹੈ ਜੋ ਵਕਤ ਨਾਲ ਬਹੁਤ ਤੇਜ਼ੀ ਨਾਲ ਫੈਲ ਰਹੀ ਹੈਪਟਾਕਿਆਂ ਦਾ ਤੇਜ਼ ਸ਼ੋਰ, ਧਮਾਕਾ ਅਤੇ ਧੂੰਆਂ ਸਮੁੱਚੀ ਮਾਨਵਤਾ ਲਈ ਇੱਕ ਵੱਡਾ ਖਤਰਾ ਬਣਦਾ ਜਾ ਰਿਹਾ ਹੈਦੁਨੀਆਂ ਦੇ ਦੇਸ਼, ਵਿਕਸਿਤ ਜਾਂ ਵਿਕਾਸਸ਼ੀਲ, ਦੋਵੇਂ ਇਸ ਰੁਝਾਣ ਤੋਂ ਅਛੂਤੇ ਨਹੀਂ ਹਨ ਬੇਸ਼ਕ ਵਿੱਦਿਆ ਨੇ ਆਪਣੇ ਪੈਰ ਸੰਸਾਰ ਵਿੱਚ ਪਸਾਰੇ ਨੇ ਪਰ ਇਸਦੇ ਬਾਵਜੂਦ ਪਟਾਕਿਆਂ ਦੇ ਨੁਕਸਾਨ ਤੋਂ ਲੋਕ ਅਵੇਸਲੇ ਬਣੇ ਹੋਏ ਹਨਪਟਾਕਿਆਂ ਦੇ ਚਲਾਉਣ ਨਾਲ ਵਾਤਾਵਰਣ ਵਿੱਚ ਪ੍ਰਦੂਸ਼ਕ ਕਣਾਂ ਕੈਡਮੀਅਮ, ਜ਼ਿੰਕ, ਸੋਡੀਅਮ, ਮੈਗਨੀਸ਼ੀਅਮ ਅਤੇ ਜ਼ਹਿਰੀਲੀ ਗੈਸਾਂ ਜਿਵੇਂ ਸਲਫ਼ਰ ਡਾਇਆਕਸਾਇਡ ਅਤੇ ਨਾਈਟਰਸ ਆਕਸਾਈਡ ਆਦਿ ਵਿੱਚ ਬੇਲੋੜਾ ਵਾਧਾ ਹੋ ਰਿਹਾ ਹੈ

ਆਓ ਪਟਾਕਿਆਂ ਤੋਂ ਹੋਣ ਵਾਲੇ ਨੁਕਸਾਨ ਤੇ ਪੰਛੀ ਝਾਤ ਪਾਈਏ

1. ਧੁਨੀ ਪ੍ਰਦੂਸ਼ਣ

ਪਟਾਕੇ ਚਲਾਉਣ ਨਾਲ ਤੇਜ਼ ਧਮਾਕਾ ਹੁੰਦਾ ਹੈ ਜੋ ਕੰਨਾਂ ਦੀ ਨਿਰਧਾਰਤ ਸੁਣਨ ਸਮਰੱਥਾ ਤੋਂ ਕਾਫੀ ਵੱਧ ਹੁੰਦਾ ਹੈਇਸ ਧਮਾਕੇ ਨੂੰ ਉੱਚ ਸ਼ੋਰ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈਇਹ ਧਮਾਕਾ ਧੁਨੀ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ ਅਤੇ ਇਸ ਨਾਲ ਇਨਸਾਨ ਅਤੇ ਹੋਰ ਜੀਵਾਂ ਨੂੰ ਸਾਹ, ਅੱਖਾਂ, ਦਿਲ, ਚਮੜੀ ਅਤੇ ਦਿਮਾਗ ਨਾਲ ਸੰਬੰਧਤ ਨਵੇਂ ਰੋਗ ਲੱਗਦੇ ਹਨਇਸ ਤੋਂ ਇਲਾਵਾ ਪੁਰਾਣੇ ਰੋਗਾਂ ਵਿੱਚ ਵਾਧਾ ਹੁੰਦਾ ਹੈ

2. ਕੈਂਸਰ ਰੋਗ

ਪਟਾਕਿਆਂ ਵਿੱਚੋਂ ਅਸਮਾਨ ਵਿੱਚ ਰੰਗਾਂ ਦੀ ਵਾਛੜ ਪੈਦਾ ਕਰਨ ਲਈ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈਇਹ ਰਸਾਇਣ ਜਦੋਂ ਕਿਰਿਆ ਕਰਦੇ ਹਨ ਤਾਂ ਰੇਡੀਓਐਕਟਿਵ ਤਰੰਗਾਂ ਪੈਦਾ ਕਰਦੇ ਹਨ, ਜੋ ਵਿਅਕਤੀਆਂ ਵਿੱਚ ਕੈਂਸਰ ਰੂਪੀ ਮਾਰੂ ਰੋਗ ਦਾ ਕਾਰਨ ਬਣਦੀਆਂ ਹਨ

3. ਅੱਖਾਂ, ਨੱਕ, ਕੰਨ ਅਤੇ ਗਲੇ ਦੇ ਰੋਗ

ਪਟਾਕਿਆਂ ਦਾ ਧੂੰਆਂ ਹਵਾ ਵਿੱਚ ਅਟਕੇ ਕਣਾਂ ਦੀ ਮਾਤਰਾ ਵਿੱਚ ਇਜ਼ਾਫ਼ਾ ਕਰਦਾ ਹੈਇਹ ਇਜ਼ਾਫਾ ਅੱਖ, ਨੱਕ, ਕੰਨ ਅਤੇ ਗਲੇ ਦੇ ਰੋਗਾਂ ਵਾਲੇ ਮਰੀਜ਼ਾਂ ਦੀ ਤਾਦਾਦ ਵਿੱਚ ਵਾਧਾ ਕਰਦਾ ਹੈ

4. ਵਾਤਾਵਰਣ ਦੀ ਤਬਾਹੀ।

ਪਟਾਕਿਆਂ ਚਲਾਉਣ ਨਾਲ ਧੂੰਆਂ ਪੈਦਾ ਹੁੰਦਾ ਹੈ ਅਤੇ ਇਸ ਧੂੰਏਂ ਵਿੱਚ ਸਲਫ਼ਰ, ਪੋਟੈਸ਼ੀਅਮ ਨਾਈਟਰੇਟ, ਚਾਰਕੋਲ, ਬੇਰੀਅਮ ਨਾਈਟਰੇਟ ਦੇ ਕਣ ਹੁੰਦੇ ਹਨਇਹ ਕਣ ਅਤੇ ਜ਼ਹਿਰੀਲੀਆਂ ਗੈਸਾਂ ਧਰਤ ਦੇ ਰੱਖਿਆ ਕਵਚ ਰੂਪੀ ਓਜ਼ੋਨ ਪਰਤ ਦੀਆਂ ਧੱਜੀਆਂ ਉਡਾ ਦਿੰਦਾ ਹੈ ਓਜ਼ੋਨ ਪਰਤ ਦਾ ਖੁਰਨਾ ਸੰਸਾਰ ਵਿੱਚ ਮਾਰੂ ਰੋਗਾਂ ਦਾ ਪ੍ਰਮੁੱਖ ਕਾਰਨ ਬਣਦਾ ਹੈ

5. ਗਲੋਬਲ ਵਾਰਮਿੰਗ

ਪਟਾਕਿਆਂ ਦੇ ਮਾਰੂ ਪ੍ਰਭਾਵਾਂ ਵਿੱਚ ਕਾਰਬਨ ਡਾਈਆਕਸਾਇਡ ਗੈਸ ਦੀ ਮਾਤਰਾ ਵਿੱਚ ਵਾਧਾ ਵਿਸ਼ਵ ਦੇ ਤਾਪਮਾਨ ਨੂੰ ਵਧਾਉਂਦਾ ਹੈਇਸ ਨਾਲ ਬਰਫ ਦੇ ਪਹਾੜ ਖੁਰਦੇ ਹਨ ਅਤੇ ਸਮੁੰਦਰਾਂ ਵਿੱਚ ਜਾ ਰਲਦੇ ਹਨਇਹ ਵੱਡੇ ਵੱਡੇ ਚੱਕਰਵਾਤੀ ਤੂਫਾਨਾਂ ਅਤੇ ਸੁਨਾਮੀਆਂ ਦਾ ਕਾਰਨ ਬਣਦੇ ਹਨ

6. ਹਵਾ ਅਤੇ ਪਾਣੀ ਪ੍ਰਦੂਸ਼ਣ

ਪਟਾਕਿਆਂ ਦੀ ਵਰਤੋਂ ਨਾਲ ਵਾਤਾਵਰਣ ਵਿੱਚ ਜ਼ਹਿਰੀਲੀ ਗੈਸਾਂ ਵਧ ਜਾਂਦੀਆਂ ਹਨਇਹ ਜ਼ਹਿਰੀਲੀਆਂ ਗੈਸਾਂ ਹਵਾ ਅਤੇ ਪਾਣੀ ਪ੍ਰਦੂਸ਼ਣ ਲਈ ਮੂਲ ਸਰੋਤ ਹਨ ਤੇ ਸਿਹਤ ਰੋਗਾਂ ਲਈ ਜ਼ਿੰਮੇਵਾਰ ਹਨਹਵਾ ਅਤੇ ਪਾਣੀ ਵਿੱਚ ਪ੍ਰਦੂਸ਼ਕਾਂ ਦੀ ਵਧੀ ਮਾਤਰਾ ਨਾ ਕੇਵਲ ਇਨਸਾਨਾਂ ਲਈ ਘਾਤਕ ਹਨ ਬਲਕਿ ਜੀਵ-ਜੰਤੂ ਅਤੇ ਬਨਸਪਤੀ ਵੀ ਇਸਦੇ ਮਾਰੂ ਪ੍ਰਭਾਵਾਂ ਦੀ ਕਰੋਪੀ ਝੱਲਦੇ ਹਨ

6. ਅੱਗ ਦੀਆਂ ਘਟਨਾਵਾਂ।

ਪਟਾਕਿਆਂ ਦੇ ਚਲਾਉਣ ਨਾਲ ਜਿੱਥੇ ਸਿਹਤ ਸਮੱਸਿਆਵਾਂ ਵਧ ਰਹੀਆਂ ਹਨ, ਉੱਥੇ ਹੀ ਅੱਗ ਦੀਆਂ ਦੁਰਘਟਨਾਵਾਂ ਵੀ ਮਨੁੱਖਾਂ ਅਤੇ ਜੀਵ ਜੰਤੂਆਂ ਦੀ ਜਾਨ ਦਾ ਕਾਲ ਬਣ ਰਹੀਆਂ ਹਨ ਹਜ਼ਾਰਾਂ ਏਕੜ ਦੇ ਹਰੇ ਭਰੇ ਜੰਗਲ, ਪੱਕੀਆਂ ਫਸਲਾਂ ਅਤੇ ਮਨੁੱਖੀ ਬਸਤੀਆਂ ਪਟਾਕਿਆਂ ਕਾਰਨ ਲੱਗੀ ਅੱਗ ਦਾ ਸ਼ਿਕਾਰ ਬਣਦੀਆਂ ਹਨ

7. ਨਵ ਜਨਮੇ ਬੱਚੇ ਤੇ ਗਰਭਵਤੀ ਔਰਤਾਂ

ਪਟਾਕਿਆਂ ਦਾ ਧੂੰਆਂ, ਤੇਜ਼ ਅਵਾਜ਼, ਧਮਾਕਾ ਅਤੇ ਤਿੱਖੀ ਰੌਸ਼ਨੀ ਨਵ ਜਨਮੇ ਬਾਲਾਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਲਈ ਬੇਅੰਤ ਹਾਨੀਕਾਰਕ ਹਨਇਹ ਉਪਰੋਕਤ ਜੀਵਾਂ ਵਿੱਚ ਅਸਥਮਾ, ਦਿਲ ਦਾ ਦੌਰਾ, ਸੁਣਨ ਸ਼ਕਤੀ ਦੇ ਰਗਾਂ ਅਤੇ ਮਨੋਵਿਗਿਆਨਕ ਰੋਗਾਂ ਨੂੰ ਉਤਪੰਨ ਕਰਦੀਆਂ ਹਨ

8. ਰਹਿੰਦ ਖੂੰਹਦ

ਪਟਾਕੇ ਨਾ ਕੇਵਲ ਚਲਾਉਣ ’ਤੇ ਨੁਕਸਾਨ ਦਾ ਕਾਰਨ ਬਣਦੇ ਹਨ ਬਲਕਿ ਚੱਲ ਜਾਣ ਤੋਂ ਬਾਅਦ ਆਪਣੀ ਰਹਿੰਦ ਖੂੰਹਦ ਦੀ ਸਮੱਸਿਆ ਨਾਲ ਆਪਣੇ ਸੰਪੂਰਨ ਰੂਪ ਵਿੱਚ ਹਾਨੀਕਾਰਕ ਹੋਣ ਦਾ ਐਲਾਨ ਵੀ ਕਰਦੇ ਹਨ

9 . ਹਜ਼ਾਰਾ ਟੱਨ ਕਾਗਜ਼

ਪਟਾਕਿਆਂ ਨੂੰ ਬਣਾਉਣ ਲਈ ਕਾਗਜ਼ ਲੋੜੀਂਦਾ ਹੈ ਅਤੇ ਕਾਗਜ਼ ਰੁੱਖਾਂ ਤੋਂ ਬਣਦਾ ਹੈਪਟਾਕਿਆਂ ਦੇ ਨਿਰਮਾਣ ਲਈ ਹਜ਼ਾਰਾਂ ਟੱਨ ਲੱਕੜ ਚਾਹੀਦੀ ਹੈ ਅਤੇ ਲੱਕੜ ਕੇਵਲ ਰੁੱਖਾਂ ਤੋਂ ਪ੍ਰਾਪਤ ਹੁੰਦੀ ਹੈਪਟਾਕੇ ਸਿੱਧੇ ਅਤੇ ਅਸਿੱਧੇ, ਦੋਹਾਂ ਰੂਪਾਂ ਵਿੱਚ ਵਾਤਾਵਰਣ ਦਾ ਵਿਨਾਸ਼ ਕਰ ਰਹੇ ਹਨ

ਉਪਰੋਕਤ ਤੱਥਾਂ ਦੀ ਘੋਖ ਤੋਂ ਬਾਅਦ ਅਸੀਂ ਇਹ ਕਹਿਣ ਤੋਂ ਨਹੀਂ ਹਿਚਕਿਚਾਉਂਦੇ ਕਿ ਪਟਾਕਿਆਂ ਦਾ ਚਲਨ ਕਿਸੇ ਵੀ ਰੂਪ ਵਿੱਚ ਮਾਨਵਤਾ ਦੇ ਕਲਿਆਣ ਹਿਤ ਵਿੱਚ ਨਹੀਂ ਹੈ ਤੇ ਨਾ ਹੀ ਇਹ ਵਕਤੀ ਖੁਸ਼ੀ ਦੇ ਪ੍ਰਗਟਾਵੇ ਲਈ ਯੋਗ ਹੈਲੋਕਾਈ ਨੂੰ ਪਟਾਕਿਆਂ ਦੇ ਸਾਰੇ ਮਾਰੂ ਪ੍ਰਭਾਵਾਂ ਦੀ ਚਰਚਾ ਕਰਨੀ ਚਾਹੀਦੀ ਹੈ ਤੇ ਫਿਰ ਇਸਦੇ ਚਲਾਉਣ ਅਤੇ ਸੰਪੂਰਨ ਰੋਕ ਬਾਬਤ ਸਖਤ ਤੋਂ ਸਖਤ ਕਾਨੂੰਨ ਬਣਾਉਣ ਦਾ ਫੈਸਲਾ ਲੈਣਾ ਚਾਹੀਦਾ ਹੈ

*   *   *   *   *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5409)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

More articles from this author