JaswantZirakh7ਕਈ ਬਾਬੇ ਤਾਂ ਸਰਕਾਰ ਵੱਲੋਂ ਪ੍ਰਾਪਤ ਸ਼ਹਿ ਕਾਰਨ ਇੰਨੇ ਭੂਤਰ ਜਾਂਦੇ ਹਨ ਕਿ ...
(24 ਜਨਵਰੀ 2019)

ਅੱਜ ਸਾਡੇ ਦੇਸ਼ ਦਾ ਹਾਲ ਇੱਥੋਂ ਦੇ ਖ਼ੁਦਗ਼ਰਜ਼ ਤੇ ਮੌਕਾਪ੍ਰਸਤ ਸਿਆਸਤਦਾਨਾਂ ਅਤੇ ਧਰਮ ਦੇ ਨਾਂ ਹੇਠ ਛੁਪੇ ਬਾਬਿਆਂ ਨੇ ਅਜਿਹਾ ਬਣਾ ਦਿੱਤਾ ਹੈ ਕਿ ਆਮ ਲੋਕਾਂ ਨੂੰ ਸਮਝ ਹੀ ਨਹੀਂ ਪੈ ਰਹੀ ਕਿ ਉਹ ਆਪਣੀ ਜ਼ਿੰਦਗੀ ਸੁਧਾਰਨ ਲਈ ਕੀ ਕਰਨ? ਬਹੁਤੇ ਆਪਣੀ ਮਾੜੀ ਕਿਸਮਤ ਨੂੰ ਦੋਸ਼ੀ ਠਹਿਰਾ ਰਹੇ ਹਨ ਕੁਝ ਇਸ ਦੇਸ਼ ਦੇ ਭ੍ਰਿਸ਼ਟ ਸਿਆਸੀ ਆਗੂਆਂ ਖ਼ਿਲਾਫ਼ ਚੁੰਝ ਚਰਚਾ ਕਰਕੇ ਆਪਣਾ ਗੁੱਸਾ ਠੰਢਾ ਕਰ ਲੈਂਦੇ ਹਨਜਦੋਂ ਹਰ ਪਾਸੇ ਹਨੇਰਾ ਹੀ ਹਨੇਰਾ ਦਿਸਦਾ ਹੈ ਤਾਂ ਬਹੁ ਗਿਣਤੀ ਇਸ ਮੰਦਹਾਲੀ ਤੋਂ ਛੁਟਕਾਰਾ ਪਾਉਣ ਲਈ ਕਿਸੇ ਨਾ ਕਿਸੇ ਸੰਤ-ਬਾਬੇ, ਦੇ ਲੜ ਲੱਗਕੇ ਉਸਦੇ ਡੇਰੇ ਵਿੱਚੋਂ ਰਾਹਤ ਲੱਭਣ ਤੁਰ ਪੈਂਦੀ ਹੈਅੱਗੋਂ ਬਾਬੇ ਆਪਣੇ ਪ੍ਰਵਚਨਾਂ ਰਾਹੀਂ ਇਸ ਜਨਮ ਨੂੰ ਝੂਠਾ ਆਖ, ਅਗਲੇ ਜਨਮ ਵਿੱਚ ਲਹਿਰਾਂ ਬਹਿਰਾਂ ਪ੍ਰਾਪਤ ਕਰਨ ਦੇ ਉਪਦੇਸ਼ਾਂ ਰਾਹੀਂ, ਦਸਾਂ ਨੌਹਾਂ ਦੀ ਕਿਰਤ ਕਰਕੇ ਦਸਵਾਂ ਹਿੱਸਾ ਦਾਨ ਪੁੱਨ ਕਰਨ ਦੀ ਨਸੀਅਤ ਦੇਕੇ, ਦੁੱਖਾਂ ਤੋਂ ਹੀ ਨਹੀਂ, ਸਗੋਂ ਜੰਮਣ-ਮਰਨ ਤੋਂ ਵੀ ਮੁਕਤੀ ਪ੍ਰਾਪਤ ਕਰਨ ਦੇ ਨੁਸਖੇ ਦੱਸਕੇ ‘ਨਿਹਾਲ’ ਕਰ ਦਿੰਦੇ ਹਨਬੱਸ ਫਿਰ ਕੀ, ਮੁਕਤੀ ਪ੍ਰਾਪਤ ਕਰਕੇ ਸਵਰਗ ਵਿੱਚ ਪੱਕੇ ਤੌਰ ’ਤੇ ਸੀਟ ਰਿਜ਼ਰਵ ਕਰਨ ਦੇ ਚੱਕਰਾਂ ਵਿੱਚ ਪੈ ਕੇ, ਇਸ ਦੁਨੀਆਂ ਤੋਂ ਕਦੋਂ ਰਾਮ ਨਾਮ ਸੱਤ ਹੋ ਜਾਂਦੀ ਹੈ, ਪਤਾ ਹੀ ਨਹੀਂ ਚੱਲਦਾ

ਇਹਨਾਂ ਬਾਬਿਆਂ ਦੇ ਮਹਿਲ ਨੁਮਾ ਡੇਰਿਆਂ ਵਿੱਚ ਅਕਸਰ ਹੀ ਹਰ ਸੇਵਕ, ਇੱਥੇ ਸਿਆਸੀ ਲੀਡਰਾਂ ਦੀ ਆਉਣੀ ਜਾਣੀ ਬਾਰੇ ਵੇਖਦਾ ਹੈਇਹ ਸਿਆਸੀ ਲੀਡਰ ਜ਼ਿਆਦਾ ਕਰਕੇ ਵੋਟਾਂ ਦੇ ਸੀਜਨ ਵਿੱਚ ਇਹਨਾਂ ਬਾਬਿਆਂ ਕੋਲ ਗੋਡੇ ਟੇਕਣ ਆਉਂਦੇ ਹਨਜਦੋਂ ਆਮ ਮਨੁੱਖ/ਸੇਵਕ ਇਹ ਸਭ ਕੁਝ ਵੇਖਦਾ ਹੈ ਤਾਂ ਅਸਲੀਅਤ ਸਮਝਣ ਦੀ ਬਜਾਏ, ਉਹ ਬਾਬੇ ਅਤੇ ਉਸਦੇ ਚਰਨੀ ਲੱਗਣ ਆਏ ਸਿਆਸੀ ਲੀਡਰ ਦੀਆਂ ਸਿਫ਼ਤਾਂ ਕਰਨ ਦੇ ਰਾਹ ਪੈ ਕੇ ਰਸਤੇ ਤੋਂ ਭਟਕ ਜਾਂਦਾ ਹੈਬਾਬੇ ਤੇ ਲੀਡਰ ਆਪਣੀ ਇਸ ਅੰਦਰਲੀ ਖੇਡ ਰਾਹੀਂ ਲੋਕਾਂ ਨੂੰ ਮੂਰਖ ਬਣਾਕੇ ਆਪਣੇ ਮਕਸਦ ਲਈ ਲੰਮੇ ਸਮੇਂ ਤੋਂ ਸਫਲ ਹੁੰਦੇ ਆ ਰਹੇ ਹਨਵੋਟਾਂ ਵੇਲੇ ਕਈ ਬਾਬੇ ਤਾਂ ਆਪਣੇ ਭਗਤਾਂ ਨੂੰ ਆਦੇਸ਼ ਵੀ ਕਰ ਦਿੰਦੇ ਹਨ ਕਿ ਇਸ ਵਾਰ ਫਲਾਨੀ ਪਾਰਟੀ ਦੇ ਲੀਡਰਾਂ ਨੂੰ ਵੋਟਾਂ ਪਾਉਣੀਆਂ ਹਨਸਿਆਸਤਦਾਨਾਂ ਅਤੇ ਬਾਬਿਆਂ ਦੀ ਇਹ ਖੇਡ ਲਗਾਤਾਰ ਜਾਰੀ ਹੈਜਦੋਂ ਬਾਬਿਆਂ ਅਤੇ ਸਿਆਸਤਦਾਨਾਂ ਦੀ ਇਸ ਖੇਡ ਰਾਹੀਂ ਸਰਕਾਰ ਹੋਂਦ ਵਿੱਚ ਆ ਜਾਂਦੀ ਹੈ ਤਾਂ ਬਾਬੇ ਦੀ ਸੁਰੱਖਿਆ ਲਈ, ਉਸ ਸਰਕਾਰ ਦੀ ਪੂਰੀ ਛਤਰੀ ਤਣ ਜਾਂਦੀ ਹੈਇਸ ਤਰ੍ਹਾਂ ਸਰਕਾਰੀ ਸ਼ਹਿ ਹੇਠ ਅਜਿਹੇ ਬਾਬਿਆਂ ਦੀ ਚੜ੍ਹ ਮੱਚਦੀ ਹੈਸਰਕਾਰ ਉਸ ਬਾਬੇ ਦੇ ਡੇਰੇ ਲਈ ਹਰ ਸਹੂਲਤ ਮਹੱਈਆ ਕਰਕੇ ਉਸਦੇ ਭਗਤਾਂ ਵੱਲੋਂ ਪਾਈਆਂ ਵੋਟਾਂ ਦਾ ਮੁੱਲ ਮੋੜਦੀ ਹੈਇਸ ਤਰ੍ਹਾਂ ਜਿੱਥੇ ਭਗਤਾਂ ਦੀ ਬਾਬੇ ਪ੍ਰਤੀ ਸ਼ਰਧਾ ਬਰਕਰਾਰ ਰਹਿੰਦੀ ਹੈ, ਉੱਥੇ ਬਾਬੇ ਅਤੇ ਸਰਕਾਰਾਂ ਦਾ ਮੰਤਵ ਵੀ ਸਫਲਤਾ ਪੂਰਵਕ ਨਿਰਵਿਘਨ ਪੂਰਾ ਹੁੰਦਾ ਰਹਿੰਦਾ ਹੈਕਈ ਬਾਬੇ ਤਾਂ ਸਰਕਾਰ ਵੱਲੋਂ ਪ੍ਰਾਪਤ ਸ਼ਹਿ ਕਾਰਨ ਇੰਨੇ ਭੂਤਰ ਜਾਂਦੇ ਹਨ ਕਿ ਆਪਣੇ ਡੇਰਿਆਂ ਅੰਦਰ ਇੰਨੀ ਆਯਾਸ਼ੀ ਕਰਨ ਤੱਕ ਚਲੇ ਜਾਂਦੇ ਹਨ ਕਿ ਆਪਣੀਆਂ ਮੌਜ ਮਸਤੀਆਂ ਵਿੱਚ ਗਰਕ ਹੋਕੇ, ਸਮਾਜਿਕ ਮਰਿਆਦਾਵਾਂ ਦੀ ਵੀ ਕੋਈ ਪ੍ਰਵਾਹ ਨਹੀਂ ਕਰਦੇਇਹਨਾਂ ਦੀਆਂ ਅਜਿਹੀਆਂ ਖ਼ਰਮਸਤੀਆਂ ਲਈ ਸਾਡੀਆਂ ਸਰਕਾਰਾਂ ਬਰਾਬਰ ਦੀਆਂ ਭਾਈਵਾਲ ਹਨ ਕਿਉਂਕਿ ਉਹਨਾਂ ਦੀ ਮਦਦ ਨਾਲ ਹੀ ਇਹਨਾਂ ਦੇ ਡੇਰੇ ਆਏ ਰੋਜ਼ ਵਧੇ ਫੁੱਲੇ ਹਨ

ਕਈ ਵਾਰ ਜਦੋਂ ਬਾਬਿਆਂ ਦੇ ਆਦੇਸ਼ ਦੇ ਬਾਵਜ਼ੂਦ ਵੀ ਲੋਕ ਰਵਾਇਤੀ ਸਿਆਸੀ ਪਾਰਟੀਆਂ ਤੋਂ ਦੁਖੀ ਹੋਏ, ਕਿਸੇ ਹੋਰ ਪਾਰਟੀ ਵੱਲ ਝੁਕਾ ਬਣਾ ਲੈਂਦੇ ਹਨ, ਤਾਂ ਬਾਬੇ ਨਾਲ ਹੋਏ ਸਮਝੌਤੇ ਵਾਲੀ ਪਾਰਟੀ ਦੀ ਸਰਕਾਰ ਨਹੀਂ ਬਣਦੀ, ਜਿਸ ਕਰਕੇ ਉਹ ਪਾਰਟੀ ਬਾਬੇ ਨੂੰ ਸਬਕ ਸਿਖਾਉਣ ਦੇ ਰਸਤੇ ਵੀ ਚੱਲ ਪੈਂਦੀ ਹੈਮੌਕਾ ਮਿਲਣ ਤੇ ਬਾਬੇ ਦਾ ਮਲੀਆ ਮੇਟ ਕਰਨ ਤੱਕ ਚਲੀ ਜਾਂਦੀ ਹੈ

ਕਈ ਬਾਬੇ ਅਜਿਹੇ ਵਰਤਾਰਿਆਂ ਦੇ ਸਿੱਟੇ ਜੇਲ੍ਹਾਂ ਅੰਦਰ ਬੈਠੇ ਭੁਗਤ ਰਹੇ ਹਨ‘ਬਾਪੂ ਆਸਾ ਰਾਮ ਅਤੇ ਬਾਬਾ ਗੁਰਮੀਤ ਰਾਮ ਰਹੀਮ’ ਸਮੇਤ ਕਈਆਂ ਦੇ ਕਾਰਨਾਮੇ ਸਾਡੇ ਸਾਹਮਣੇ ਹਨ ਜਿਹੜੇ ਕਿ ਸਿਆਸਤਦਾਨਾਂ ਅਤੇ ਸਰਕਾਰਾਂ ਦੇ ਬਲਬੂਤੇ ਹੀ ਆਪਣੀਆਂ ਸਲਤਨਤਾਂ ਦੇ ਮਹਾਰਾਜੇ ਬਣੇ ਹੋਏ ਸਨਜੇਕਰ ਕੁਝ ਜਾਗਦੀ ਜ਼ਮੀਰ ਵਾਲੇ ਲੋਕ ਇਨ੍ਹਾਂ ਦੀਆਂ ਖ਼ਰਮਸਤੀਆਂ ਖ਼ਿਲਾਫ਼ ਅੱਗੇ ਨਾ ਆਉਂਦੇ ਤਾਂ ਕਿਸੇ ਵੀ ਸਰਕਾਰ ਨੇ ਇਨ੍ਹਾਂ ਨੂੰ ਸ਼ਹਿ ਦੇਣ ਤੋਂ ਆਪਣੇ ਹੱਥ ਪਿੱਛੇ ਨਹੀਂ ਸੀ ਕਰਨੇਇਸੇ ਤਰਜ਼ ’ਤੇ ਹਰ ਤਰ੍ਹਾਂ ਦੇ ਗੱਲਤ ਵਰਤਾਰਿਆਂ ਨੂੰ ਰੋਕਣ ਲਈ ਲੋਕਾਂ ਨੂੰ ਹੀ ਅੱਗੇ ਆਉਣ ਦੀ ਲੋੜ ਹੈ

ਲੋਕਾਂ ਵੱਲੋਂ ਆਪਣੀ ਕਿਸਮਤ ਨੂੰ ਕੋਸਣ ਦੀ ਬਜਾਏ ਹਰ ਤਰ੍ਹਾਂ ਦੇ ਬਾਬਿਆਂ ਅਤੇ ਸਿਆਸਤਦਾਨਾਂ ਦੀ ਆਪਸੀ ਸਾਂਝ ਨੂੰ ਸਮਝਣਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈਸਿਆਸਤਦਾਨਾਂ ਅਤੇ ਬਾਬਿਆਂ ਦੇ ਡੇਰਿਆਂ ਦੀਆਂ ਜਾਇਦਾਦਾਂ ਕੁਝ ਹੀ ਸਾਲਾਂ ਵਿੱਚ ਸੈਂਕੜੇ ਗੁਣਾ ਵਧ ਜਾਂਦੀਆਂ ਹਨ ਜਦੋਂ ਕਿ ਆਮ ਲੋਕਾਂ ਦੀਆਂ ਜਿਉਣ ਹਾਲਤਾਂ ਦਿਨੋ ਦਿਨ ਬਦ ਤੋਂ ਬਦਤਰ ਹੋ ਰਹੀਆਂ ਹਨਜੇਕਰ ਸਿਆਸਤਦਾਨਾਂ ਅਤੇ ਬਾਬਿਆਂ ਦੀ ਵਿੱਦਿਅਕ ਯੋਗਤਾ ਵੇਖੀ ਜ਼ਾਵੇ ਤਾਂ ਇੱਥੇ ਵੀ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਉਂਦੇ ਹਨਇਹਨਾਂ ਦੋਵਾਂ ਦੀ ਇਸ ਮਾਮਲੇ ਵਿੱਚ ਵੀ ਗਹਿਰੀ ਸਾਂਝ ਵੇਖੀ ਜਾ ਸਕਦੀ ਹੈਬਹੁਤ ਹੀ ਘੱਟ ਅਜਿਹੇ ਬਾਬੇ ਅਤੇ ਸਿਆਸਤਦਾਨ ਹਨ ਜੋ ਕਾਲਜ ਦੀ ਵਿੱਦਿਆ ਤੱਕ ਪਹੁੰਚੇ ਹੋਣ, ਜ਼ਿਆਦਾ ਤਾਂ ਹਾਈ ਸਕੂਲ ਤੱਕ ਹੀ ਸੀਮਤ ਹਨਦੂਜੇ ਪਾਸੇ ਦੇਸ਼ ਦੇ ਕ੍ਰੋੜਾਂ ਨੌਜਵਾਨ ਉੱਚੀਆਂ ਡਿਗਰੀਆ ਤਕ ਪੜ੍ਹਾਈ ਕਰਨ ਦੇ ਬਾਵਜ਼ੂਦ ਵੀ ਇਹਨਾਂ ਅਨਪੜ੍ਹ ਸਿਆਸਤਦਾਨਾਂ ਅਤੇ ਬਾਬਿਆਂ ਅੱਗੇ ਬੇਵਸ ਹਨ

ਹਰ ਸਰਕਾਰ ਦੇ ਮੰਤਰੀਆਂ, ਮੁੱਖ ਮੰਤਰੀਆਂ ਵੱਲੋਂ ਆਪਣੇ ਅਹੁਦੇ ਸੰਭਾਲਣ ਸਮੇਂ ਭਾਰਤੀ ਸੰਵਿਧਾਨ ਦੀ ਸੌਂਹ ਚੁੱਕਦਿਆਂ ਹਲਫ ਲਿਆ ਜਾਂਦਾ ਹੈ ਕਿ ਉਹ ਸੰਵਿਧਾਨ ਦੀ ਪਾਲਣਾ ਕਰੇਗਾਪਰ ਇਹ ਸਭ ਕੁਝ ਇੱਕ ਰਸਮ ਤੋਂ ਵੱਧ ਕੁਝ ਵੀ ਨਹੀਂ ਰਹਿ ਗਿਆ, ਕਿਉਂਕਿ ਸੰਵਿਧਾਨ ਦੀ ਉਲੰਘਣਾ ਸਭ ਤੋਂ ਵੱਧ ਇਹ ਸੌਹਾਂ ਚੁੱਕਣ ਵਾਲੇ ਹੀ ਕਰਦੇ ਹਨਸੰਵਿਧਾਨ ਵਿੱਚ ਦਰਜ ਹੈ ਕਿ ਦੇਸ਼ ਦਾ ਹਰ ਨਾਗਰਿਕ ਵਿਗਿਆਨਿਕ ਵਿਚਾਰਾਂ ਦਾ ਧਾਰਨੀ ਬਣੇਗਾ ਅਤੇ ਇਹਨਾਂ ਵਿਚਾਰਾਂ ਨੂੰ ਪ੍ਰਫੁੱਲਤ ਕਰਨ ਲਈ ਪ੍ਰਚਾਰ ਕਰੇਗਾਪਰ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਅੱਜ ਵਿਗਿਆਨ ਦੀ ਬਜਾਏ ਗੈਰ ਵਿਗਿਆਨਿਕ ਵਿਚਾਰਾਂ ਦਾ ਪ੍ਰਚਾਰ ਜਿੰਨਾ ਸਾਡੇ ਦੇਸ਼ ਦੇ ਸਿਆਸਤਦਾਨ ਅਤੇ ਬਾਬੇ ਕਰ ਰਹੇ ਹਨ, ਉੰਨਾ ਹੋਰ ਕੋਈ ਨਹੀਂਟੀ ਵੀ ਚੈਨਲਾਂ ਅਤੇ ਅਖਬਾਰਾਂ, ਜੋ ਕਿ ਸਰਕਾਰ ਦੀ ਮਨਜ਼ੂਰੀ ਬਿਨਾਂ ਨਹੀਂ ਚੱਲ ਸਕਦੇ, ਰਾਹੀਂ ਬਿਨਾਂ ਕਿਸੇ ਰੋਕ ਟੋਕ ਧੜੱਲੇ ਨਾਲ ਗੈਰ ਵਿਗਿਆਨਿਕ ਅਤੇ ਅੰਧਵਿਸ਼ਵਾਸੀ ਪ੍ਰਚਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈਵਿਗਿਆਨ ਦੀ ਦੇਣ ਟੀਵੀ ਚੈਨਲਾਂ ਨੇ ਬਾਬਿਆਂ, ਜੋਤਸ਼ੀਆਂ ਆਦਿ ਵੱਲੋਂ ਵੱਡੀ ਪੱਧਰ ’ਤੇ ਗ਼ੈਰ ਵਿਗਿਆਨਿਕ ਤੇ ਅੰਧਵਿਸ਼ਵਾਸਾਂ ਦੇ ਪ੍ਰਚਾਰ ਨੂੰ ਵਿਉਪਾਰ ਬਣਾਇਆ ਹੋਇਆ ਹੈਇਸ ਤੋਂ ਬਿਨਾ ਥਾਂ-ਥਾਂ ਜੋਤਸ਼ੀਆਂ ਅਤੇ ਤਾਂਤਰਿਕਾਂ ਨੇ ਦੁਕਾਨਾਂ ਖੋਲ੍ਹ ਰੱਖੀਆਂ ਹਨ, ਜੋ ਲੋਕਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਕਰਨ ਲਈ ਹਰ ਰੋਜ਼ ਚਿੱਟੇ ਦਿਨ ਲੋਕਾਂ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਕੇ ਉਹਨਾਂ ਦੀ ਅਗਿਆਨਤਾ ਦਾ ਰੱਜਕੇ ਫਾਇਦਾ ਉਠਾ ਰਹੇ ਹਨਪਰ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਸਭ ਕੁਝ ਜਾਣਦੇ ਹੋਏ ਵੀ ਪਤਾ ਨਹੀਂ ਕਿਉਂ ਅਣਜਾਣ ਬਣੇ ਹੋਏ ਹਨ? ਮੰਤਰੀ ਤੋਂ ਲੈਕੇ ਪ੍ਰਧਾਨ ਮੰਤਰੀ ਤੱਕ ਗੈਰ ਵਿਗਿਆਨਿਕ ਗੱਲਾਂ ਉੱਪਰ ਵਿਗਿਆਨ ਦਾ ਗਲਾਫ ਚਾੜ੍ਹਕੇ ਇਤਿਹਾਸ ਨੂੰ ਪੁੱਠਾ ਗੇੜਾ ਦੇਕੇ ਵਿਗਿਆਨ ਦਾ ਮੂੰਹ ਚਿੜਾਉਣ ਲੱਗੇ ਹੋਏ ਵੇਖੇ ਜਾ ਸਕਦੇ ਹਨਇੱਥੋਂ ਤੱਕ ਕਿ ਭਾਰਤੀ ਸਾਇੰਸ ਕੌਂਸਲ ਦੀ ਕਾਨਫਰੰਸ ਦੌਰਾਨ ਵੀ ਅਜਿਹੇ ਕਾਰਨਾਮੇ ਸਾਹਮਣੇ ਆ ਚੁੱਕੇ ਹਨ ਜਿਸ ਨਾਲ ਦੁਨੀਆਂ ਭਰ ਅੰਦਰ ਸਾਡੇ ਦੇਸ਼ ਨੂੰ ਸ਼ਰਮਸਾਰ ਹੋਣਾ ਪਿਆ ਹੈਇੱਥੋਂ ਤੱਕ ਕਿ ਵਿਗਿਆਨ ਦਾ ੳ, ਅ ਵੀ ਨਾ ਜਾਨਣ ਵਾਲੇ ਸਾਧਾਂ ਨੂੰ ਕੈਬਨਿਟ ਮੰਤਰੀਆਂ ਦੇ ਬਰਾਬਰ ਖਿਤਾਬ ਦੇਕੇ ਸ਼ਰੇਆਮ ਸੰਵਿਧਾਨ ਦੀ ਉਲੰਘਣਾ ਹੀ ਨਹੀਂ, ਤੌਹੀਨ ਵੀ ਕੀਤੀ ਜਾ ਰਹੀ ਹੈਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਇਹਨਾਂ ਸਾਧਾਂ ਸੰਤਾਂ ਨੂੰ ਇਸ ਕਰਕੇ ਪਾਲਦੀਆਂ ਆ ਰਹੀਆਂ ਹਨ, ਕਿਉਂਕਿ ਇਹ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਅਸਲ ਕਾਰਨਾਂ ਦੀ ਵਿਆਖਿਆ ਕਰਦੇ ਹੋਏ ਕਹਿੰਦੇ ਹਨ ਕਿ ਤੁਹਾਡੇ ਦੁੱਖਾਂ ਲਈ ਸਰਕਾਰਾਂ ਵੱਲੋਂ ਚਲਾਇਆ ਜਾ ਰਿਹਾ ਗੱਲਤ ਰਾਜ ਪ੍ਰਬੰਧ ਜ਼ਿੰਮੇਵਾਰ ਨਹੀਂ, ਸਗੋਂ ਤੁਹਾਡੀ ਆਪਣੀ ਮਾੜੀ ਕਿਸਮਤ ਹੀ ਜ਼ਿੰਮੇਵਾਰ ਹੈਇਸ ਤਰ੍ਹਾਂ ਦੇ ਉਪਦੇਸ਼ਾਂ ਰਾਹੀਂ ਲੋਕਾਂ ਦੇ ਅੱਖੀਂ ਘੱਟਾ ਪਾਕੇ, ਅਸਲੀਅਤ ਉੱਪਰ ਪਰਦਾ ਪਾਈ ਰੱਖਦੇ ਹਨ, ਜੋ ਸਰਕਾਰਾਂ ਅਤੇ ਬਾਬਿਆਂ, ਦੋਵਾਂ ਦੇ ਫਿੱਟ ਬੈਠਦਾ ਹੈਬਾਬਿਆਂ ਵੱਲੋਂ ਲੋਕਾਂ ਨੂੰ ਕਿਸਮਤਵਾਦੀ ਬਣਾਕੇ ਰੱਖਣਾ ਸਰਕਾਰਾਂ ਦੇ ਪੱਖ ਵਿੱਚ ਭੁਗਤਦਾ ਹੈਇਸੇ ਕਰਕੇ ਰੰਗ ਬਰੰਗੀਆਂ ਸਾਰੀਆਂ ਸਰਕਾਰਾਂ ਦੀ ਹੀ ਬਾਬਿਆਂ ਆਦਿ ਨਾਲ ਅੰਦਰਖਾਤੇ ਸਾਂਝ ਹੈ, ਜਿਹਨਾਂ ਦਾ ਮੁੱਖ ਕੰਮ ਲੋਕਾਂ ਨੂੰ ਮੂਰਖ ਬਣਾਕੇ ਰੱਖਣਾ ਹੈਹੁਣ ਵੇਖਣਾ ਲੋਕਾਂ ਨੇ ਹੈ ਕਿ ਕੀ ਉਹਨਾਂ ਨੇ ਸਿਆਸਤਦਾਨਾਂ ਅਤੇ ਬਾਬਿਆਂ ਦੇ ਪਿੱਛੇ ਲੱਗੇ ਰਹਿਣਾ ਹੈ, ਜਾਂ ਆਪਣੀਆਂ ਤੰਗੀਆਂ ਤੁਰਸ਼ੀਆਂ ਭਰੀ ਜ਼ਿੰਦਗੀ ਦੇ ਅਸਲ ਕਾਰਨਾਂ ਨੂੰ ਜਾਣਕੇ ਉਹਨਾਂ ਨੂੰ ਖਤਮ ਕਰਨ ਲਈ ਅੱਗੇ ਵਧਣਾ ਹੈ?

ਅੱਜ ਇਹਨਾਂ ਵਿਚਾਰਾਂ ਨੂੰ ਉਭਾਰਨਾ ਵੀ ਸਮੇਂ ਦੀ ਲੋੜ ਹੈ ਕਿ ਜਿਹੜਾ ਵੀ ਸਿਆਸੀ ਆਗੂ ਕਿਸੇ ਵੀ ਸਾਧ-ਸੰਤ ਦੇ ਡੇਰੇ ਤੇ ਜਾਕੇ ਵੋਟਾਂ ਬਟੋਰਨ ਲਈ ਗੋਡੇ ਟੇਕਦਾ ਰਿਹਾ ਹੈ, ਉਸਦੀ ਚੋਣਾਂ ਲੜਨ ਲਈ ਮਾਨਤਾ ਰੱਦ ਕੀਤੀ ਜਾਵੇਕਈ ਚੋਟੀ ਦੇ ਸਿਆਸੀ ਆਗੂ ਇਹਨਾਂ ਦੇ ਡੇਰਿਆਂ ਵਿੱਚ ਜਾਕੇ ਇਹਨਾਂ ਦੀ ਖ਼ੁਸ਼ਾਮਦ ਕਰਦੇ ਅਕਸਰ ਹੀ ਵੇਖੇ ਜਾਦੇ ਰਹੇ ਹਨਇਸੇ ਤਰ੍ਹਾਂ ਜਿਹੜਾ ਵੀ ਆਗੂ ਕਿਸੇ ਖਾਸ ਧਰਮ ਦੇ ਨਾਂ ਹੇਠ ਲੋਕਾਂ ਨੂੰ ਉਕਸਾਉਂਦਾ ਹੈ, ਉਸਦੀ ਮਾਨਤਾ ਵੀ ਰੱਦ ਹੋਵੇਕਿਸੇ ਵੀ ਧਰਮ ਲਈ ਸਰਕਾਰੀ ਖਜ਼ਾਨੇ ਦੀ ਵਰਤੋਂ ਕਰਨ ਵਾਲੀ ਸਰਕਾਰ ਨੂੰ ਤੁਰੰਤ ਬਰਖਾਸਤ ਕਰਨਾ ਯਕੀਨੀ ਬਣਾਇਆ ਜਾਵੇਚੋਣਾਂ ਸਮੇਂ ਲੋਕਾਂ ਨਾਲ ਲੁਭਾਉਣੇ ਵਾਅਦੇ ਕਰਕੇ, ਪੂਰੇ ਨਾ ਕਰਨ ਵਾਲੀ ਸਰਕਾਰ ਨੂੰ ਬਰਖਾਸਤ ਕਰਨ ਅਤੇ ਉਸ ਉੱਪਰ ਚੋਣ ਲੜਨ ’ਤੇ ਸਦਾ ਲਈ ਪਾਬੰਦੀ ਲਗਾਈ ਜਾਵੇ, ਤਾਂ ਕਿ ਝੂਠੇ ਲਾਰੇ ਲਾਉਣ ਦੀ ਮਾਨਸਿਕਤਾ ਨੂੰ ਖਤਮ ਕੀਤਾ ਜਾ ਸਕੇਸਾਡੀ ਵਿੱਦਿਅਕ ਪ੍ਰਣਾਲੀ ਵਿੱਚੋਂ ਗ਼ੈਰ ਵਿਗਿਆਨਕ ਧਾਰਨਾਵਾਂ ਨੂੰ ਖਤਮ ਕਰਕੇ, ਵਿਗਿਆਨਕ ਚੇਤਨਾ ਦਾ ਪਸਾਰਾ ਕਰਨ ਯੋਗ ਬਣਾਇਆ ਜਾਵੇ, ਤਾਂ ਕਿ ਲੋਕ ਆਪਣੀਆਂ ਸਮੱਸਿਆਵਾਂ ਦੇ ਸਹੀ ਕਾਰਨਾਂ ਨੂੰ ਸਮਝ ਸਕਣ ਦੇ ਯੋਗ ਹੋ ਸਕਣ ਅਤੇ ਉਹਨਾਂ ਦਾ ਖ਼ਾਤਮਾ ਕਰਨ ਵੱਲ ਸਹੀ ਕਦਮ ਚੁੱਕ ਸਕਣ

*****

(1462)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

More articles from this author