DharamPalSahil7ਸਭ ਤੋਂ ਪਹਿਲਾ ਕੰਮਸਕੂਲ ਦੇ ਇੱਕਦਮ ਮੁਹਰੇ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ,ਜਿੱਥੇ ਪਿੰਡ ਦੇ ...
(24 ਜਨਵਰੀ 2023)
ਮਹਿਮਾਨ: 53.


ਪੰਜਾਬ ਦੇ ਜ਼ਿਲ੍ਹਾ ਹਸ਼ਿਆਰਪੁਰ ਦੀ ਵੱਖੀ ਵਿੱਚ ਸਥਿਤ ਸ਼ਿਵਾਲਿਕ ਪਰਬਤਮਾਲਾ ਦੇ ਨਾਲ-ਨਾਲ ਕੰਢੀ ਖੇਤਰ ਦੀ ਧੁੰਨੀ ਵਿੱਚ ਵਸਦਾ ਮੇਰਾ ਪਿੰਡ ‘ਤੁੰਗ’ ਅੱਜ ਤੋਂ 50-60 ਵਰ੍ਹੇ ਪਹਿਲੋਂ ਵਿਕਾਸ ਪੱਖੋਂ ਸਭ ਤੋਂ ਪਛੜਿਆ ਹੋਇਆ ਪਿੰਡ ਸਮਝਿਆ ਜਾਂਦਾ ਸੀ
ਅੱਧੀ ਸਦੀ ਪਹਿਲੋਂ ਇਹ ਪਹਾੜੀ ਪਿੰਡ ਪੀਣ ਵਾਲੇ ਪਾਣੀ, ਬਿਜਲੀ, ਸੜਕਾਂ, ਹਸਪਤਾਲ, ਸਕੂਲ ਵਰਗੀਆਂ ਜ਼ਿੰਦਗੀ ਦੀਆਂ ਮੁਢਲੀਆਂ ਸਹੂਲਤਾਂ ਤੋਂ ਸੱਖਣਾ ਸੀਫਿਰ ਵੀ ਇਸਦੇ ਪਹਾੜਾਂ ਦੇ ਤੁਣ, ਅਰਜੈਣ, ਸਿੰਬਲ, ਸਰੀਂਹ, ਕਨੇਰ, ਕੈਂਬਲ, ਧੰਮਣ, ਕੈਂਡੂ, ਟਾਹਲੀ, ਚੀਲ੍ਹ, ਢੇਊ, ਅੰਬਾਂ ਜਿਹੇ ਰੁੱਖ ਪਰਬਤ ਸਿਖਰਾਂ ਦਾ ਮੁਕਾਬਲਾ ਕਰਦੇ। ਖੇਤਾਂ, ਰੁੱਖਾਂ ਦੇ ਪੈਰਾਂ ਵਿੱਚ ਵਿਛੀਆਂ ਮਲ੍ਹਿਆਂ, ਬੇਰੀਆਂ, ਮਾਹਲ ਕੰਗਣੀਆਂ, ਸੂੰਨਣਾ, ਮਹਿੰਦਰੂ, ਬੰਨ੍ਹਾਂ-ਬਸੂਟੀਆਂ ਗਰੁਨੇ, ਕਾਂਗੂਆਂ, ਰੱਤਕਾਂ ਦੀਆਂ ਝਾੜੀਆਂ ਹਵਾ ਵਗਣ ਜਾਂ ਵਰਖਾ ਪੈਣ ’ਤੇ ਕਿਸੇ ਨਾਚੀ ਦੇ ਪੈਰਾਂ ਵਿੱਚ ਬੱਝੇ ਘੁੰਗਰੂਆਂ ਵਾਂਗ ਛਣਕ ਕੇ ਫਿਜ਼ਾ ਵਿੱਚ ਸੰਗੀਤ ਲਹਿਰੀ ਪੈਦਾ ਕਰ ਦਿੰਦੀਆਂਇੱਥੇ ਦੀ ਵਾਦੀ ਮੋਰ, ਘੁੱਗੀਆਂ, ਗੁਟਾਰਾਂ, ਜੰਗਲੀ ਤੋਤਿਆਂ, ਕਬੂਤਰਾਂ, ਚਿੜੀਆਂ ਕਾਵਾਂ ਅਤੇ ਕੋਇਲ ਆਦਿ ਪੰਛੀ ਦੀ ਤੜਕਸਾਰ ਹੀ ਵੰਨ-ਸੁਵੰਨੀਆਂ ਸੁਰੀਲੀਆਂ ਆਵਾਜ਼ਾਂ ਨਾਲ ਗੂੰਜ ਉੱਠਦੀ ਤੇ ਜੰਗਲੀ ਕੁੱਕੜ ਦੀ ਬਾਂਗ ਨਾਲ ਸਾਰਾ ਪਿੰਡ ਜਾਗ ਕੇ ਆਪਣੇ ਕੰਮੀਕਾਰੀਂ ਲੱਗ ਜਾਂਦਾਰਾਤਾਂ ਨੂੰ ਪਹਾੜਾਂ ਦੇ ਜੰਗਲ ਵਿੱਚੋਂ ਗਿੱਦੜਾਂ-ਸਿਆਰਾਂ, ਜੰਗਲੀ ਕੁੱਤੇ-ਬਿੱਲੀਆਂ ਤੇ ਹੋਰ ਜਾਨਵਰਾਂ ਦੇ ਹਵਾਂਕਣ-ਮਿਆਂਕਣ, ਰੁਦਨ, ਭੌਂਕਣ ਦੀਆਂ ਡਰਾਉਣੀਆਂ ਹੂਕਾਂ ਰਾਤ ਦੇ ਸੰਨਾਟੇ ਨੂੰ ਹੋਰ ਵੀ ਸਹਿਮ, ਦਹਿਸ਼ਤ ਤੇ ਡਰ ਭਰਿਆ ਬਣਾ ਦਿੰਦੀਆਂਇਹ ਪਿੰਡ ਹਰੜਾਂ, ਬਹੇੜਿਆਂ, ਆਵਲ, ਕਨਿਆਰ, ਫਕੂੜੇ, ਗਲਗਲਾਂ, ਪਲਾਹਾਂ, ਖੈਰਾਂ, ਸੰਖੀਰਿਆਂ, ਗੁੜਮਾਰ ਬੂਟੀਆਂ, ਕੈਕਟਸ, ਥੋਹਰਾਂ ਵਰਗੀਆਂ ਅਨਗਿਣਤ ਜੜੀਆਂ-ਬੂਟੀਆਂ ਨਾਲ ਮਾਲੋਮਾਲ ਸਨ

ਬੇਸ਼ਕ ਪਿੰਡ ਦੀ ਇੱਕ ਇੰਚ ਥਾਂ ਵੀ ਪੱਧਰੀ ਨਹੀਂ ਸੀਧਰਤੀ ਦੇ ਉੱਪਰ ਹੇਠਾਂ ਪੱਥਰ ਹੀ ਪੱਥਰ ਸਨਖੱਡਾਂ ਪੱਥਰਾ ਦਾ ਦਰਿਆ ਨਜ਼ਰ ਆਉਂਦੀਆਂਉੱਚੇ-ਨੀਵੇਂ, ਉੱਭੜ-ਖਾਬੜ, ਕੰਡਿਆਲੇ-ਪਥਰੀਲੇ ਗੋਹਰ-ਘਾਟੀਆਂ। ਦਿਨ ਦੇ ਉਜਾਲੇ ਵਿੱਚ ਵੀ ਸੱਪ, ਬਿੱਛੂ, ਨਿਉਲੇ, ਸਰ੍ਹਾਲਾਂ, ਅਜਗਰ, ਕੰਨਖਜੂਰੇ ਘੁੰਮਦੇ ਫਿਰਦੇਨਾਮਾਤਰ ਦੀ ਖੇਤੀ ਸਿਰਫ ਬਰਖਾ ’ਤੇ ਹੀ ਨਿਰਭਰ ਕਰਦੀ ਪੀਣ ਵਾਲਾ ਪਾਣੀ ਕੋਹਾਂ ਦੂਰ ਕਈ ਪਿੰਡਾਂ ਲਈ ਇੱਕੋ-ਇੱਕ ਬਹੁਤ ਡੂੰਘੇ ਖੂਹ ਤੋਂ ਨਸੀਬ ਹੁੰਦਾ। ਕਈ ਵਾਰ ਟੋਭਿਆਂ-ਛੱਪੜਾਂ ਦਾ ਪਾਣੀ ਵੀ ਕੱਪੜ-ਛਾਣ ਕਰਕੇ ਪੀਣਾ ਪੈਂਦਾਉਸ ਪਿੰਡ ਦੇ ਜੰਮੇ ਬੰਦੇ ਦੀ ਅੱਧੀ ਤੋਂ ਜ਼ਿਆਦਾ ਉਮਰ ਸਿਰਾਂ ’ਤੇ ਪਾਣੀ ਢੋਂਦਿਆਂ ਲੰਘ ਜਾਂਦੀਔੜ ਪੈਣ ’ਤੇ ਫਸਲਾਂ ਸੁੱਕ ਜਾਂਦੀਆਂਖੁੰਡਾਂ ’ਤੇ ਬੱਝੇ ਪਸ਼ੂ ਹੀ ਨਹੀਂ, ਡੀਹਾਈਡਰੇਸ਼ਨ ਕਰਕੇ ਬੰਦੇ ਵੀ ਰੱਬ ਨੂੰ ਪਿਆਰੇ ਹੋ ਜਾਂਦੇਦੂਰ-ਦੁਰੇਡੇ ਪਿੰਡਾਂ ਵਿੱਚ ਕੋਈ ਡਾਕਟਰ-ਡਿਸਪੈਂਸਰੀ ਨਹੀਂ ਸੀਕਈ ਮਰੀਜ਼ਾਂ ਨੂੰ ਮੰਜੇ ’ਤੇ ਪਾ ਕੇ 15-20 ਕੋਹ ਮੋਢਿਆਂ ’ਤੇ ਚੱਕ ਕੇ ਤਲਵਾੜਾ ਜਾਂ ਹਾਜੀਪੁਰ ਦੇ ਹਸਪਤਾਲਾਂ ਵਿੱਚ ਪੁਜਾਉਣਾ ਪੈਂਦਾਅਣਗਿਣਤ ਮਾਂਵਾਂ ਤੇ ਬੱਚੇ ਜਣੇਪੇ ਸਮੇਂ ਡਾਕਟਰੀ ਸਹੂਲਤ ਨਾ ਮਿਲਣ ਕਰਕੇ ਜਹਾਨ ਛੱਡ ਜਾਂਦੇਲੋਕੀਂ ਹਰ ਬਿਮਾਰੀ ਕਿਸੇ ਬਾਬੇ, ਦੇਵੀ ਜਾਂ ਕੁੱਲ ਦੇਵਤੇ ਦੀ ਕਰੋਪੀ ਮੰਨ ਕੇ ਉਸ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵਿੱਚ ਮਰੀਜ਼ ਦੀ ਜਾਨ ਗੁਆ ਬਹਿੰਦੇਮੁਕੇਰੀਆਂ ਤੋਂ ਕਮਾਹੀ ਦੇਵੀ ਲਈ ਇੱਕੋ-ਇੱਕ ਆਜ਼ਾਦ ਬੱਸ ਸ਼ਾਮ ਨੂੰ ਆਉਂਦੀ ਤੇ ਸਵੇਰੇ ਸਵਾਰੀਆਂ ਨਾਲ ਛੱਤ ਤਕ ਭਰ ਕੇ ਚਲੀ ਜਾਂਦੀਕਮਾਹੀ ਤੋਂ 5-7 ਕੋਹਾਂ ਤੋਂ ਪਿੰਡਾਂ ਵਾਲੇ ਬੱਸ ਫੜਣ ਆਉਂਦੇਰੁਜ਼ਗਾਰ ਦੇ ਨਾਂ ’ਤੇ ਨਿਮਨ ਕਿਰਸਾਨੀ, ਦਿਹਾੜੀ-ਦੱਪਾ ਜਾਂ ਫਿਰ ਚੰਗੇ ਕੱਦ-ਕਾਠ ਵਾਲੇ ਜਵਾਨ ਮੁੰਡੇ ਫੌਜ ਜਾਂ ਪੁਲਿਸ ਵਿੱਚ ਭਰਤੀ ਹੋ ਜਾਂਦੇਪਿੰਡ ਵਿੱਚ ਕਿਸਾਨ ਕਾਲੀਆਂ-ਬੋਲੀਆਂ ਰਾਤਾਂ ਨੂੰ, ਖੇਤਾਂ ਵਿਚਾਲੇ ਬਣਾਏ ਮੰਣ੍ਹੇ ’ਤੇ ਬੈਠ ਕੇ ਜੰਗਲੀ ਜਾਨਵਰਾਂ ਤੋਂ ਆਪਣੀ ਫਸਲ ਦੀ ਰਾਖੀ ਕਰਦੇ, ਪਿੰਡ ਦੀਆਂ ਔਰਤਾਂ ਆਪਣੀ ਨਸਲ ਬਚਾਉਣ ਲਈ ਜੱਦੋਜਹਿਦ ਕਰਦੀਆਂ ਤੇ ਉਨ੍ਹਾਂ ਦੇ ਹੀ ਜਵਾਨ ਪੁੱਤਰ ਦੇਸ਼ ਦੀਆਂ ਸਰਹੱਦਾਂ ’ਤੇ ਮਚਾਨਾਂ ’ਤੇ ਬੈਠ ਕੇ ਦੁਸ਼ਮਣਾਂ ਤੋਂ ਦੇਸ਼ ਦੀ ਰਾਖੀ ਕਰਦੇ ਤੇ ਅਸੀਂ ਦੇਸ਼ ਵਾਸੀ ਸੁੱਖ-ਚੈਨ ਦੀ ਨੀਂਦ ਸੌਂਦੇ

ਇਨ੍ਹਾਂ ਸਭ ਥੁੜਾਂ, ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਮੇਰਾ ਪਿੰਡ ਕੁਦਰਤੀ ਆਬੋ ਹਵਾ, ਉੱਚੀਆਂ ਨੈਤਿਕ ਕਦਰਾਂ-ਕੀਮਤਾਂ, ਰੱਬ ਤੋਂ ਭੈਅ ਖਾਂਦਾ ਕਈ ਗੱਲਾਂ ਵਿੱਚ ਸਿਹਤਮੰਦ ਸੀਕਈ ਅਲਾਮਤਾਂ ਤੋਂ ਰਹਿਤ ਸੀਥੋੜ੍ਹਾ ਖਾ-ਪੀ, ਲਾ-ਪਾ ਕੇ ਵੀ ਸਬਰ-ਸੰਤੋਖ ਤੇ ਬੇਫਿਕਰੀ ਨਾਲ ਜਿਉਂਦਾ ਤੇ ਵਸਦਾ ਸੀਆਪਸੀ ਭਾਈਚਾਰਾ ਸੀਮੇਰੇ ਪਿੰਡ ਦੀ ਮਿੱਟੀ ਦੀ ਤਾਸੀਰ ਇਹੋ ਜਿਹੀ ਨਹੀਂ ਸੀ ਕਿ ਉੱਥੇ ਅਪਰਾਧੀ ਪੈਦਾ ਹੋਣਉਹ ਅਨਪੜ੍ਹ, ਅੰਧਵਿਸ਼ਵਾਸੀ, ਵਹਿਮੀ, ਅੱਖੜ, ਅੜੀਅਲ, ਅਣਖੀ ਜ਼ਰੂਰ ਸਨ ਪਰ ਜ਼ਮੀਨ ਚੋਰ, ਜੰਗਲ ਚੋਰ, ਪੱਥਰ ਚੋਰ, ਰੇਤਾ ਚੋਰ, ਹਰਾਮ ਖੋਰ ਤੇ ਮੂੰਹ ਜ਼ੋਰ ਬਿਲਕੁਲ ਨਹੀਂ ਸਨਮੇਰੇ ਪਿੰਡ ਵਾਲੇ ਜਦੋਂ ਆਪਣੇ ਨਿੱਤ ਦੇ ਕੰਮਾਂ ਕਾਰਾਂ ਲਈ ਆਪਣੇ ਖੂਹਾਂ, ਖੇਤਾਂ-ਖਲਿਆਣਾਂ, ਜੰਗਲਾਂ, ਪਹਾੜਾਂ ਜਾਂ ਹੋਰ ਕਿਸੇ ਪਿੰਡਾਂ ਨੂੰ ਜਾਂਦੇ ਤਾਂ ਆਪਣੇ ਘਰਾਂ ਨੂੰ ਜੰਦਰੇ ਨਾ ਲਾਉਂਦੇ, ਵੱਧ ਤੋਂ ਵੱਧ ਬੂਹੇ ਢੋਅ ਦਿੰਦੇ ਜਾਂ ਫਿਰ ਦਰਵਾਜੇ ਦੀ ਕੁੰਡੀ ਅੜਾ ਜਾਂਦੇ ਤਾਂ ਜੋ ਕੋਈ ਅਵਾਰਾ ਜਾਨਵਰ ਅੰਦਰ ਵੜ ਕੇ ਸਮਾਨ ਨੂੰ ਨੁਕਸਾਨ ਨਾ ਪੁਜਾ ਸਕੇ, ਰਸੋਈ ਵਿੱਚੋਂ ਖਾਣ ਦੀਆਂ ਵਸਤਾਂ ਨੂੰ ਖਾ ਜਾਂ ਖਰਾਬ ਨਾ ਕਰ ਦੇਵੇਹਾਂ, ਜੇ ਕੁਝ ਦਿਨਾਂ ਲਈ ਘਰ ਦੇ ਸਾਰੇ ਜੀਆਂ ਨੇ ਪਿੰਡੋਂ ਬਾਹਰ ਜਾਣਾ ਹੁੰਦਾ, ਫਿਰ ਜੰਦਰੇ ਦੀ ਤਲਾਸ਼ ਹੁੰਦੀਕਈ ਵਾਰ ਤਾਂ ਘਰ ਵਿੱਚ ਜੰਦਰੀ ਵੀ ਨਾ ਮਿਲਦੀਮਿਲਦੀ ਤਾਂ ਜੰਗ ਖਾਧੀ ਹੋਈਪਹਿਲਾਂ ਉਸ ਨੂੰ ਤੇਲ ਦੇ ਕੇ ਰਲਾ ਕੀਤਾ ਜਾਂਦਾਉਹ ਜੰਦਰਾ ਇੰਨਾ ਮਜ਼ਬੂਤ ਨਾ ਹੁੰਦਾ ਕਿ ਘਰ ਦੀ ਰਾਖੀ ਕਰ ਸਕੇਇੱਕੋ ਝਟਕੇ ਨਾਲ ਖੁੱਲ੍ਹ ਵੀ ਜਾਂਦਾਜੋ ਵੀ ਸੀ ਆਉਂਦਿਆਂ ਜਾਂਦਿਆਂ ਨੂੰ ਇਹ ਸੂਚਨਾ ਮਿਲ ਜਾਂਦੀ ਕਿ ਇਸ ਘਰ ਦਾ ਪਰਿਵਾਰ ਪਿੰਡੋਂ ਬਾਹਰ ਗਿਆ ਹੋਇਆ ਹੈਜੰਦਰਾ ਕਿਸੇ ਸੂਚਨਾ ਪੱਤਰ ਵਾਂਗ ਬਾਹਰ ਲਟਕਿਆ ਹੁੰਦਾ, ਆਂਢੀਆਂ-ਗੁਆਂਢੀਆਂ ਨੂੰ ਉਨ੍ਹਾਂ ਦੀ ਜਿੰਮੇਦਾਰੀ ਦਾ ਅਹਿਸਾਸ ਕਰਾਉਂਦਾ ਕਿ ਉਹ ਮਗਰੋਂ ਉਨ੍ਹਾਂ ਦੇ ਪਿਛਵਾੜੇ ਬੱਝੇ ਪਸ਼ੂਆਂ ਦਾ ਖਿਆਲ ਰੱਖਣ, ਉਨ੍ਹਾਂ ਨੂੰ ਸਮੇਂ ਸਿਰ ਕੁਤਰ ਕੇ ਰੱਖੇ ਹੋਏ ਪੱਠੇ ਪਾ ਦਿਆ ਕਰਨ ਤੇ ਆਪਣੇ ਪਸ਼ੂਆਂ ਦੇ ਨਾਲ ਹੀ ਇਨ੍ਹਾਂ ਨੂੰ ਟੋਭੇ ’ਤੇ ਲਿਜਾ ਕੇ ਪਾਣੀ ਡਾਹ ਦਿਆ ਕਰਨਦੂਸਰਿਆਂ ਦੇ ਜਾਨਵਰ ਵਿਹੜੇ-ਵਰਾਂਡੇ ਵਿੱਚ ਗੋਹਾ-ਗੋਬਰ ਨਾ ਕਰ ਜਾਇਆ ਕਰਨ ’ਤੇ ਘਰੇਲੂ ਬਾੜਣੂ ਨੂੰ ਨੁਕਸਾਨ ਨਾ ਪੁਜਾਉਣ

ਇਸ ਤੋਂ ਵੱਡੀ ਗੱਲ ਇਹ ਸੀ ਕਿ ਮੇਰੇ ਪਿੰਡ ਦੇ ਔਰਤਾਂ-ਮਰਦ ਹਨੇਰ-ਸਨੇਰੇ ਬੇਖੌਫ ਸਫਰ ਕਰ ਸਕਦੇ ਸਨਉਨ੍ਹਾਂ ਨੂੰ ਜੰਗਲੀ ਜਾਨਵਰਾਂ ਤੋਂ ਖਤਰਾ ਜ਼ਰੂਰ ਹੋ ਸਕਦਾ ਸੀ ਪਰ ਇਨਸਾਨ ਤੋਂ ਜੰਗਲੀ ਬਣੇ ਕਿਸੇ ਆਦਮੀ ਤੋਂ ਬਿਲਕੁਲ ਵੀ ਕੋਈ ਖਤਰਾ ਨਹੀਂ ਸੀਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਸਨਉਹ ਖੂਹ, ਖੇਤ, ਜੰਗਲ, ਪਹਾੜ ਖੱਡ ਕਿਧਰੇ ਵੀ ਇਕੱਲੀਆਂ ਆਉਂਦੀਆਂ-ਜਾਂਦੀਆਂ ਆਪਣੇ ਆਪ ਨੂੰ ਸੁਰੱਖਿਅਤ ਸਮਝਦੀਆਂ ਸਨ। ਉਨ੍ਹਾਂ ਨੂੰ ਕਿਸੇ ਮਰਦ ਤੋਂ ਕੋਈ ਭੈਅ ਨਹੀਂ ਸੀਪਿੰਡ ਵਿੱਚ ਕਦੇ ਕੋਈ ਚੋਰੀ-ਚਕਾਰੀ, ਲੁੱਟ-ਖੋਹ, ਛੇੜ-ਛਾੜ, ਇੱਜ਼ਤ ਲੁੱਟਣ ਜਾਂ ਕਤਲੋਗਾਰਤ ਦੀ ਕੋਈ ਖਬਰ ਨਹੀਂ ਸੀ ਸੁਣੀਇਸਦੇ ਬਾਵਜੂਦ ਜੇ ਕੁਦਰਤੀ ਖਿੱਚ ਕਰਕੇ ਮਰਦ-ਔਰਤ ਵਿਚਕਾਰ ਅੱਖਾਂ ਚਾਰ ਹੋਣ ’ਤੇ ਪਿਆਰ-ਮੁਹੱਬਤ ਦੀਆਂ ਤੰਦਾਂ ਜੁੜ ਵੀ ਜਾਂਦੀਆਂ ਤਾਂ ਉਸ ਨੂੰ ਸੱਤ ਕੱਪੜਿਆਂ ਹੇਠ ਲੁਕਾ ਕੇ ਰੱਖਿਆ ਜਾਂਦਾਉਸ ਨੂੰ ਸ਼ਰੇਆਮ ਉਜਾਗਰ ਕਰਨਾ ਬੱਜਰ ਗੁਨਾਹ ਸਮਝਿਆ ਜਾਂਦਾਪ੍ਰੇਮੀ ਅੰਦਰੋਂ-ਅੰਦਰੀ ਘੁੱਟ-ਘੁੱਟ ਕੇ ਤਿਲ-ਤਿਲ ਕਰਕੇ ਮਰਦੇ ਰਹਿੰਦੇ ਪਰ ਮਜ਼ਾਲ ਐ ਜੇ ਉਸ ਨੂੰ ਆਪਣੀ ਜ਼ੁਬਾਨ ’ਤੇ ਲੈ ਕੇ ਆਉਂਦੇਪਰ ਮੇਰੇ ਪਿੰਡ ਦੇ ਲੋਕ ਇੰਨੇ ਸਾਊ-ਸਿਧਰੇ ਤੇ ਦੇਵਤਾ ਵੀ ਨਹੀਂ ਸਨ ਕਿ ਉਨ੍ਹਾਂ ਵਿਚਕਾਰ ਕੋਈ ਮਨਭੇਦ ਜਾਂ ਮਤਭੇਦ, ਤਕਰਾਰ, ਰੰਜਿਸ਼ ਜਾਂ ਈਰਖਾ ਦੀ ਭਾਵਨਾ ਪੈਦਾ ਨਾ ਹੁੰਦੀਪਰ ਇੱਕ ਮਰਿਆਦਾ ਵਿੱਚ ਰਹਿ ਕੇਬੋਲਚਾਲ ਬੰਦ ਹੁੰਦੀ ਪਰ ਦੂਸਰੇ ਨੂੰ ਪਤਾ ਨਾ ਲੱਗਣ ਦਿੰਦੇਸੌ ਗਿਲੇ-ਸ਼ਿਕਵੇ ਹੋਣ ਦੇ ਬਾਵਜੂਦ ਦੁੱਖ-ਸੁਖ, ਔਖੀ-ਭਾਰੀ, ਵਿਆਹ-ਸ਼ਾਦੀ ’ਤੇ ਇਕੱਠੇ ਹੋ ਜਾਂਦੇਆਪਣੇ ਝਗੜੇ-ਮਸਲੇ ਪਿੰਡ ਵਿੱਚ ਹੀ ਪਰਾਹ-ਪੰਚਾਇਤ ਵਿੱਚ ਬੈਠ ਕੇ ਹੱਲ ਕਰ ਲੈਂਦੇਪਿੰਡ ਵਿੱਚ ਪੁਲਿਸ ਪ੍ਰਵੇਸ਼ ਨੂੰ ਪਿੰਡ ਦੀ ਇੱਜ਼ਤ-ਹੱਤਕ ਸਮਝਿਆ ਜਾਂਦਾ

ਫਿਰ ਕੋਈ ਅੱਜ ਤੋਂ 25-30 ਵਰ੍ਹੇ ਪਹਿਲਾਂ ਮੇਰੇ ਪਿੰਡ ਵਿੱਚ ਵਿਕਾਸ ਨਾਂ ਦੀ ਚਿੜੀ ਨੇ ਪ੍ਰਵੇਸ਼ ਕੀਤਾਪਹਾੜਾਂ ਦੇ ਸੀਨੇ ਚੀਰ ਕੇ ਸੜਕਾਂ ਦਾ ਜਾਲ ਵਿਛਾਇਆ ਗਿਆਸਰਕਾਰੀ ਮੁਆਵਜੇ ’ਤੇ ਲੋਕਾਂ ਦੇ ਖੇਤ, ਪਹਾੜ, ਜੰਗਲ ਖਰੀਦ ਲਏ ਗਏਮੋਢੇ ’ਤੇ ਹਲ-ਪੰਜਾਲੀ, ਡਾਟ-ਤੰਗਲੀਆਂ, ਬੌਲਦਾਂ ਮਗਰ ਪਰੈਣ ਲੈਕੇ ਆਪਣੇ ਖੇਤਾਂ ਨੂੰ ਜਾਣ ਵਾਲੇ ਲੋਕ ਹੱਥਾਂ ਵਿੱਚ ਗੈਂਤੀਆਂ, ਕੁਦਾਲਾਂ, ਕਹੀਆਂ-ਬੇਲਚੇ ਲੈ ਕੇ ਪਹਾੜਾਂ ’ਤੇ ਬਣਦੀਆਂ ਸੜਕਾਂ ’ਤੇ ਦਿਹਾੜੀਆਂ ਲਾਉਣ ਚੱਲ ਪਏਬਰੂਦ ਲਾ-ਲਾ ਕੇ ਪਹਾੜਾਂ ਦੇ ਸੀਨੇ ਜ਼ਖਮੀ ਕੀਤੇ ਗਏਬਰੂਦ ਦੇ ਧਮਾਕਿਆਂ ਨਾਲ ਪਹਾੜ ਤੇ ਪਿੰਡ ਦਾ ਕਣ ਕਣ ਕੰਬ ਜਾਂਦਾਜੇਸੀਬੀ ਅਤੇ ਬੁਲਡੋਜ਼ਰਾਂ ਦੀਆਂ ਕੰਨਪਾੜੂ ਆਵਾਜ਼ਾਂ ਨੇ ਉਸ ਪਹਾੜੀ ਪਿੰਡ ਦੀ ਸਾਰੀ ਸ਼ਾਂਤੀ ਭੰਗ ਕਰ ਦਿੱਤੀਧੂੜ-ਮਿੱਟੀ ਦੇ ਗੁਬਾਰ ਨੇ ਪਿੰਡ ਦੀ ਸ਼ੁੱਧ ਆਬੋ ਹਵਾ ਨੂੰ ਪਲੀਤ ਕਰ ਦਿੱਤਾਸਭ ਤੋਂ ਪਹਿਲਾ ਕੰਮ, ਸਕੂਲ ਦੇ ਇੱਕਦਮ ਮੁਹਰੇ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ, ਜਿੱਥੇ ਪਿੰਡ ਦੇ ਕਿਸਾਨਾਂ ਤੋਂ ਦਿਹਾੜੀਦਾਰ ਬਣੇ ਮਰਦ ਸਾਰੇ ਦਿਨ ਦੀ ਕਮਾਈ ਉਸ ਪਾਗਲ ਪਾਣੀ ਲਈ ਰੋੜ੍ਹਨ ਲਈ ਪਾਗਲ ਹੋਏ ਫਿਰਦੇਪਿੰਡ ਵਿੱਚ ਲੜਾਈ-ਝਗੜੇ ਤੇ ਘਰਾਂ ਵਿੱਚ ਘਰੇਲੂ ਹਿੰਸਾ ਦੇ ਮਾਮਲੇ ਵੱਧ ਗਏ “ਬਾਪੂ ਜੀ, ਨਾ ਪੀਉ ਸ਼ਰਾਬ, ਮੈਨੂੰ ਲੈ ਦਿਉ ਇੱਕ ਕਿਤਾਬ” ਵਰਗੇ ਨਾਰ੍ਹਿਆਂ ਨੇ ਜਨਮ ਲਿਆਲੋਕਲ ਘੱਟ ਤੇ ਬਾਹਰਲੇ ਸੂਬਿਆਂ ਦੀ ਲੇਬਰ ਤੋਂ ਮੇਰੇ ਪਿੰਡ ਵਾਲੇ ਕਈ ਲੋਕ ਤਮਾਕੂ-ਜ਼ਰਦਾ, ਗੁਟਕਾ-ਖੈਣੀ ਤੇ ਹੋਰ ਨਸ਼ੇ ਖਾਣਾ ਸਿੱਖ ਗਏਇਹ ਸਮਾਨ ਵੀ ਪਿੰਡ ਦੀਆਂ ਹੱਟੀਆਂ ’ਤੇ ਸ਼ਰੇਆਮ ਵਿਕਣ ਲੱਗ ਪਿਆਪਿੰਡ ਦੇ ਕੁਝ ਭੇਤੀਆਂ ਨੇ ਥੋੜ੍ਹੇ ਜਿਹੇ ਪੈਸੇ ਦੇ ਲਾਲਚ ਵਿੱਚ ਆਪਣੇ ਪਿੰਡ ਦੀ ਅਮੀਰ ਵਿਰਾਸਤ, ਇੱਜ਼ਤ-ਆਬਰੂ ਬਾਹਰਲੇ ਠੇਕੇਦਾਰਾਂ, ਕੰਪਨੀਆਂ ਵਾਲਿਆਂ ਦੇ ਹੱਥ ਗਹਿਣੇ ਰੱਖ ਦਿੱਤੀਪਿੰਡ ਦੀ ਹਰ ਦੁਰਲੱਭ ਤੇ ਕੀਮਤੀ ਵਸਤੂ ਕੌਡੀਆਂ ਭਾਅ ਲੁਟਾਈ ਜਾਣੀ ਸ਼ੁਰੂ ਹੋ ਗਈ

ਪਿੰਡ ਵਿੱਚ ਪਹਿਲੋਂ ਦੀਵਿਆਂ ਨਾਲੋਂ ਵੀ ਮੱਧਮ ਬਿਜਲੀ ਦੇ ਲਾਟੂ ਚਮਕਣ ਲੱਗੇ, ਫਿਰ ਵਾਟਰ ਸਪਲਾਈ ਦੀ ਸਕੀਮ ਹੇਠ ਪਹਿਲੋਂ ਦੋ-ਦੋ, ਤਿੰਨ-ਤਿੰਨ ਮਹੱਲਿਆਂ ਨੂੰ ਇੱਕ-ਇੱਕ ਪਾਣੀ ਦੀ ਟੂਟੀ ਦਿੱਤੀ ਗਈਸਮਾਂ ਪਾ ਕੇ ਹਰ ਮਹੱਲੇ ਨੂੰ ਇੱਕ ਟੂਟੀ ਲਾ ਦਿੱਤੀ ਗਈ, ਜਿਸ ਨਾਲ ਖੂਹ-ਟੋਭੇ ਵਿਰਾਨ ਹੋ ਗਏਰਾਤ-ਬਰਾਤੀ ਪਾਣੀ ਛੱਡਿਆ ਜਾਂਦਾਲੋਕ ਵਾਰੀ ਲਈ ਲੜਾਈ-ਝਗੜਾ, ਮਾਰ-ਕੁਟਾਈ, ਸਿਰ ਤਕ ਪਾੜਨ ਲੱਗ ਪਏਪੰਚਾਇਤ ਤੋਂ ਵਿਸ਼ਵਾਸ ਉੱਠ ਗਿਆਗੱਲ-ਗੱਲ ਤੇ ਥਾਣੇ-ਕਚਹਿਰੀ ਦੀ ਘੁਸਪੈਠ ਸ਼ੁਰੂ ਹੋ ਗਈਪਿੰਡ ਦੀ ਅਮਨ ਸ਼ਾਂਤੀ ਲਹੂ-ਲੁਹਾਣ ਹੋ ਗਈਪਿੰਡ ਵਾਲਿਆਂ ਨੂੰ ਪਤਾ ਹੀ ਨਾ ਲੱਗਾ ਕਦੋਂ ਇਨ੍ਹਾਂ ਸੜਕਾਂ ਰਾਹੀਂ ਪਿੰਡ ਵਿੱਚ ਜੰਗਲ ਮਾਫੀਆ, ਜ਼ਮੀਨ ਮਾਫੀਆ, ਪੱਥਰ ਮਾਫੀਆ, ਰੇਤ ਮਾਫੀਆ, ਖੈਰ-ਬਰੋਜਾ ਮਾਫੀਆ ਤੇ ਡਰੱਗ ਮਾਫੀਆ ਆ ਵੜਿਆ ਤੇ ਰਾਤੋ-ਰਾਤ ਪਹਾੜਾਂ ਤੋਂ ਜੰਗਲ, ਖੱਡਾਂ ਤੋਂ ਪੱਥਰ, ਚੋਆਂ ਤੋਂ ਰੇਤ, ਜੰਗਲਾਂ ਤੋਂ ਖੈਰ ਤੇ ਬਰੋਜਾ ਗਾਇਬ ਹੋਣ ਲੱਗ ਪਿਆਇਨ੍ਹਾਂ ਵਿੱਚੋਂ ਕਈਆਂ ਨੂੰ ਰਾਜਨੀਤਕ ਸਰਪ੍ਰਸਤੀ ਵੀ ਹਾਸਿਲ ਹੁੰਦੀ ਰਹੀਪਹਾੜੀ ਰਮਣੀਕ ਥਾਂ ’ਤੇ ਸੈਰ ਸਪਾਟੇ ਦੇ ਨਾਂ ’ਤੇ ਐਸ਼ਪ੍ਰਸਤ ਰੰਗਰਲੀਆਂ ਮਨਾਉਣ ਵਾਲੇ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਵਾਲੇ ਆਉਣੇ ਸ਼ੁਰੂ ਹੋ ਗਏਸਰਕਾਰੀ ਤੇ ਪ੍ਰਾਇਵੇਟ ਕੰਪਨੀਆਂ ਦੇ ਅਫਸਰਾਂ/ ਠੇਕੇਦਾਰਾਂ ਲਈ ਐੱਗ-ਪੈੱਗ-ਲੈੱਗ ਦਾ ਇੰਤਜ਼ਾਮ ਹੋਣ ਲੱਗ ਪਿਆਦਿਹਾੜੀਦਾਰ ਔਰਤਾਂ ਦਾ ਸ਼ੋਸ਼ਣ ਸ਼ੁਰੂ ਹੋ ਗਿਆਬਾਹਰੀ ਘੁਸਪੈਠ ਨਾਲ ਪਿੰਡ ਦੀਆਂ ਔਰਤਾਂ ਸੁਰੱਖਿਅਤ ਨਾ ਰਹੀਆਂਉਨ੍ਹਾਂ ਨਾਲ ਛੇੜਖਾਨੀ ਤੇ ਜ਼ਬਰਜਿਨਾਹ ਦੇ ਮਾਮਲੇ ਸੁਣਾਈ ਦੇਣ ਲੱਗੇਕਈ ਗਭਰੂ ਚਿੱਟੇ ਦਿਨ ਚਿੱਟਾ ਲੈਣ ਲੱਗ ਪਏ

ਜੰਗਲ ਕੱਟ ਕੇ ਸਾੜਨ ਨਾਲ ਜੰਗਲੀ ਜਾਨਵਰਾਂ ਨੇ ਘਰਾਂ ਵੱਲ ਰੁਖ ਕਰ ਲਿਆ ਤੇ ਬਾਂਦਰਾਂ ਹੱਥੋਂ ਖੇਤਾਂ ਵਿੱਚ ਫਸਲ ਤੇ ਘਰਾਂ ਦਾ ਸਾਮਾਨ ਬਰਬਾਦ ਹੋਣ ਲੱਗਾਪਹਾੜਾਂ ਦੀਆਂ ਟੀਸੀਆਂ ’ਤੇ ਨੈੱਟ ਕੰਪਨੀਆਂ ਵਾਲਿਆਂ ਦੇ ਉੱਚੇ-ਉੱਚੇ ਟਾਵਰ ਦਿਸਣ ਲੱਗ ਪਏਸ਼ਹਿਰਾਂ ਵਾਂਗ ਮੇਰਾ ਪਿੰਡ ਵੀ ਪਹਿਲੋਂ ਡਰੱਗ ਅਡਿਕਟਡ ਤੇ ਫਿਰ ਨੈੱਟ ਅਡਿਕਟਡ ਹੋਣ ਲੱਗ ਪਿਆਪਿੰਡ ਦੀ ਖੇਤੀ ਹੀ ਨਹੀਂ ਉੱਜੜੀ, ਲੋਕ ਵੀ ਸ਼ਹਿਰਾਂ ਵੱਲ ਖਿਸਕਣ ਲੱਗ ਪਏ। ਕਈ ਮਹੱਲੇ ਹੀ ਉੱਜੜ ਕੇ ਖੰਡਰਾਤ ਵਿੱਚ ਤਬਦੀਲ ਹੋਣ ਲੱਗ ਪਏਮੇਰੇ ਪਿੰਡ ਵਿੱਚ ਜਿਉਂ-ਜਿਉਂ ਵਿਕਾਸ ਪੈਰ ਪਸਾਰਦਾ ਗਿਆ, ਮੇਰੇ ਪਿੰਡ ਦੀ ਹਰ ਸ਼ੈਅ ਸੁੰਗੜਦੀ ਗਈਦ੍ਰਖਤ, ਪੰਛੀ, ਪਹਾੜ, ਜੰਗਲ, ਖੇਤ, ਖੂਹ, ਖੱਡਾਂ, ਚੋਅ, ਘਾਟੀਆਂ, ਹਰਿਆਲੀ, ਖੁਸ਼ਹਾਲੀ, ਬੋਲੀ, ਸੱਭਿਆਚਾਰ, ਭਾਈਚਾਰਾ ਕੀ, ਪਿੰਡ ਹੀ ਇਸ ਵਿਕਾਸ ਦੀ ਭੇਂਟ ਚੜ੍ਹ ਗਿਆ ਹੈਇਸ ਵਿਕਾਸ ਨੇ ਮੇਰੇ ਪਿੰਡ ਨੂੰ ਕੁਝ ਦੇਣ ਦੀ ਥਾਂ ਉਸ ਦਾ ਬਹੁਤ ਕੁਝ ਖੋਹ ਲਿਆ ਹੈ, ਲੁੱਟ ਲਿਆ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3756)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

More articles from this author