NishanSRathaur7(5 ਜਨਵਰੀ 2021) ਲੇਖਿਕਾਗੁਰਪ੍ਰੀਤ ਕੌਰ ਸੈਣੀGurpreetKSainiBook1ਸ਼ਾਇਰਭੁਪਿੰਦਰ ਸਿੰਘ ਸੱਗੂBhupinderSagguBook1
(ਸ਼ਬਦ: 450)

 

ਪੁਸਤਕਚਸਕਾ ਕਿੱਟੀ ਦਾ
ਲੇਖਿਕਾਗੁਰਪ੍ਰੀਤ ਕੌਰ ਸੈਣੀ

ਚਸਕਾ ਕਿੱਟੀ ਦਾਪੰਜਾਬੀ ਪੁਸਤਕ ਪਹਿਲੀ ਨਰੇ ਬਾਲ ਪੁਸਤਕ ਅਤੇ ਵਿਅੰਗ ਪੁਸਤਕ ਦਾ ਭੁਲੇਖਾ ਪਾਉਂਦੀ ਹੈਪਰ ਜਦੋਂ ਇਸਦਾ ਪਾਠ ਕਰਦੇ ਹਾਂ ਤਾਂ ਇਹ ਪੁਸਤਕ ਬਹੁਤ ਗੰਭੀਰ ਮਸਲਿਆਂ ਨੂੰ ਪੇ ਕਰਦੀ ਹੋਈ ਵੇਖੀ ਜਾ ਸਕਦੀ ਹੈਇਸ ਪੁਸਤਕ ਦੀ ਲੇਖਿਕਾ ਗੁਰਪ੍ਰੀਤ ਕੌਰ ਸੈਣੀ ਹਰਿਆਣੇ ਦੀ ਬਹੁਤ ਸੰਜੀਦਾ ਲੇਖਿਕਾ ਦੇ ਤੌਰਤੇ ਜਾਣੀ ਜਾਂਦੀ ਹੈਉਹਨਾਂ ਦੀ ਇਸ ਪੁਸਤਕ ਵਿੱਚ ਹਿਸਾਰ ਹਿਰ ਬਾਰੇ ਬਹੁਤ ਮਹੱਤਵਪੂਰਨ ਅਤੇ ਨਵੇਕਲੀ ਜਾਣਕਾਰੀ ਪ੍ਰਾਪਤ ਹੁੰਦੀ ਹੈਲੇਖਿਕਾ ਵੱਲੋਂ ਹਿਸਾਰ ਹਿਰ ਦੇ ਪੁਰਾਤਨ ਇਤਿਹਾਸ ਨੂੰ ਵਧੀਆ ਢੰਗ ਨਾਲ ਪਾਠਕਾਂ ਸਾਹਮਣੇ ਪੇ ਕੀਤਾ ਗਿਆ ਹੈ

ਚਸਕਾ ਕਿੱਟੀ ਦਾਪੁਸਤਕ ਵਿੱਚ ਛੋਟੇ-ਛੋਟੇ ਲੇਖ ਸ਼ਾਮਿਲ ਕੀਤੇ ਗਏ ਹਨਹਰ ਲੇਖ ਦਾ ਵਿਸ਼ਾ, ਆਕਾਰ ਅਤੇ ਲਹਿਜ਼ਾ ਵੱਖਰੇ ਤਰ੍ਹਾਂ ਦਾ ਹੈਇਸ ਪੁਸਤਕ ਨੂੰ ਹਰਿਆਣਵੀ ਪੰਜਾਬੀ ਪਾਠਕਾਂ ਲਈ ਲਾਹੇਵੰਦ ਦਸਤਾਵੇ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ

ਚਸਕਾ ਕਿੱਟੀ ਦਾ ਵਿੱਚ ਵਿਆਹਾਂ-ਸ਼ਾਦੀਆਂ ਤੇ ਗਾਏ ਜਾਂਦੇ ਲੋਕ ਗੀਤਾਂ ਬਾਰੇ ਬਹੁਤ ਵਧੀਆ ਲੇਖ ਪਾਠਕਾਂ ਦ ਧਿਆਨ ਖਿੱਚਦਾ ਹੈਇਸ ਤੋਂ ਇਲਾਵਾ ਖੇਡਾਂ, ਸ਼ਿਆਂ ਅਤੇ ਤਿੱਥ-ਤਿਉਹਾਰਾਂ ਬਾਰੇ ਲਿਖੇ ਲੇਖ ਵੀ ਕਾਬਿਲੇਤਾਰੀ ਹਨ

ਵਿੱਚ ਗੁਰਪ੍ਰੀਤ ਕੌਰ ਸੈਣੀ (ਹਿਸਾਰ) ਦੀ ਇਹ ਪੁਸਤਕ ਹਰਿਆਣੇ ਦੇ ਪੰਜਾਬੀ ਸਾਹਿਤ ਜਗਤ ਵਿੱਚ ਸ਼ਲਾਘਾਯੋਗ ਕਾਰਜ ਕਿਹਾ ਜਾ ਸਕਦਾ ਹੈ

ਪੰਨੇ: 88, ਮੁੱਲ: 200 ਰੁਪਏ
ਪ੍ਰਕਾ
: ਤਰਲੋਚਨ ਪਬਲਿਕੇ, ਚੰਡੀਗੜ੍ਹ

**

ਪੁਸਤਕ: ਦਰਦ ਜਾਗਦਾ ਹੈ
ਸ਼ਾਇਰ: ਭੁਪਿੰਦਰ ਸਿੰਘ ਸੱਗੂ

ਬਰਤਾਨਵੀ ਪੰਜਾਬੀ ਸ਼ਾਇਰ ਭੁਪਿੰਦਰ ਸਿੰਘ ਸੱਗੂ ਦਾ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ ਦਰਦ ਜਾਗਦਾ ਹੈਅੱਜਕਲ੍ਹ ਪੰਜਾਬੀ ਸਾਹਿਤ ਜਗਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਇਸ ਕਾਵਿ-ਸੰਗ੍ਰਹਿ ਵਿੱਚ 62 ਖੁੱਲ੍ਹੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ

ਭੁਪਿੰਦਰ ਸਿੰਘ ਸੱਗੂ ਦੀ ਸ਼ਾਇਰੀ ਪੁਤਾ ਅਤੇ ਗੰਭੀਰ ਪਰਵ੍ਰਿਤੀ ਵਾਲੀ ਸ਼ਾਇਰੀ ਹੈਉਹ ਬਹੁਤ ਘੱਟ ਲਫ਼ਜ਼ਾਂ ਵਿੱਚ ਵੱਡੀ ਗੱਲ ਕਹਿਣ ਦੇ ਸਮਰੱਥ ਸ਼ਾਇਰ ਹੈਉਸਦੀਆਂ ਕਵਿਤਾਵਾਂ ਨੂੰ ਪੜ੍ਹਦਿਆਂ ਇਸ ਗੱਲ ਦਾ ਇਹਸਾਸ ਹੋ ਜਾਂਦਾ ਹੈ

ਦਰਦ ਜਾਗਦਾ ਹੈਕਾਵਿ-ਸੰਗ੍ਰਹਿ ਵਿੱਚ ਹੇਰਵੇ ਦੀਆਂ ਕਵਿਤਾਵਾਂ, ਮਾਂ ਤੋਂ ਬਿਨਾਂ ਸੁੰਨੇ ਵਿਹੜੇ ਦੀ ਕਵਿਤਾ, ਪਿੰਡ ਦੀਆਂ ਯਾਦਾਂ, ਭ੍ਰਿਟਾਚਾਰ ਅਤੇ ਸਿੱਖ ਦੀ ਪਛਾਣ ਨਾਲ ਸੰਬੰਧਤ ਕਵਿਤਾਵਾਂ ਵਿਸ਼ੇਸ਼ ਰੂਪ ਵਿੱਚ ਪਾਠਕਾਂ ਦੇ ਮਨ-ਮਸਤਕ ਨੂੰ ਟੁੰਬਦੀਆਂ ਹਨ

ਭੁਪਿੰਦਰ ਸਿੰਘ ਸੱਗੂ ਦੀ ਸ਼ੈਲੀ ਵੱਖਰੇ ਢੰਗ ਦੀ ਹੈਉਹ ਆਪਣੀਆਂ ਕਵਿਤਾਵਾਂ ਵਿੱਚ ਮੁਹਾਵਰੇ ਜਾਂ ਲੁਕਵੀ ਸ਼ੈਲੀ ਨਹੀਂ ਵਰਤਦਾ ਬਲਕਿ ਸਿੱਧੇ ਅਤੇ ਸਰਲ ਢੰਗ ਨਾਲ ਆਪਣੀ ਕਵਿਤਾ ਨੂੰ ਪਾਠਕਾਂ ਦੇ ਸਾਹਮਣੇ ਪੇ ਕਰ ਦਿੰਦਾ ਹੈਇਹ ਗੁਣ ਬਹੁਤ ਘੱਟ ਸ਼ਾਇਰਾਂ ਵਿੱਚ ਹੁੰਦਾ ਹੈ

ਨਰਸਾਂਕਵਿਤਾ ਵਿੱਚ ਸਰਕਾਰੀ ਕੰਮ ਦੇ ਬੋਝ ਨੂੰ ਪੇ ਕੀਤਾ ਗਿਆ ਹੈਸੱਗੂ ਅਨੁਸਾਰ ਨਰਸਾਂ ਤਾਂ ਕਾਗਜ਼ਾਂ ਦੇ ਬੋਝ ਹੇਠਾਂ ਹੀ ਦੱਬੀਆਂ ਪਈਆਂ ਹਨ, ਉਹਨਾਂ ਮਰੀਜ਼ਾਂ ਦਾ ਇਲਾਜ ਕਿੱਥੇ ਕਰਨਾ ਹੈ? ਪਰ ਇਹ ਨਰਸਾਂ ਦੀ ਹੱਲਾਸ਼ੇਰੀ ਹੈ ਕਿ ਉਹ ਮਰੀਜ਼ਾਂ ਦਾ ਇਲਾਜ ਕਰਨ ਲਈ ਟਾਈਮ ਕੱਢਦੀਆਂ ਹਨਇਸ ਤਰ੍ਹਾਂ ਦੀਆਂ ਹੋਰ ਕਵਿਤਾਵਾਂ ਵੀ ਪੜ੍ਹਨ ਨੂੰ ਮਿਲ ਜਾਂਦੀਆਂ ਹਨ

ਵਿੱਚ ਭੁਪਿੰਦਰ ਸਿੰਘ ਸੱਗੂ ਹੁਰਾਂ ਨੂੰ ਦਰਦ ਜਾਗਦਾ ਹੈਜਿਹਾ ਬਾਕਮਾਲ ਕਾਵਿ-ਸੰਗ੍ਰਹਿ ਪੰਜਾਬੀ ਪਾਠਕਾਂ ਦੀ ਝੋਲੀ ਪਾਉਣ ਲਈ ਢੇਰ ਸਾਰੀਆਂ ਮੁਬਾਰਕਾਂ

**

ਪੰਨੇ: 104, ਮੁੱਲ: 180 ਰੁਪਏ
ਪ੍ਰਕਾ
: ਪ੍ਰੀਤ ਪਬਲੀਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

 

 

More articles from this author