SatnamDhah7ਲਵਪ੍ਰੀਤ ਇਨ੍ਹਾਂ ਪ੍ਰਾਪਤੀਆਂ ਦੇ ਨਾਲ ਨਾਲ ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ ਅਵਾਜ਼ ਉਠਾਉਣ ਦਾ ...
(23 ਅਪ੍ਰੈਲ 2023)
ਇਸ ਸਮੇਂ ਪਾਠਕ: 172.


ਬੇਹਿੰਮਤੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕਦਰਾਂ ਦਾ‘
ਉੱਗਣ ਵਾਲੇ ਉੱਗ ਪੈਂਦੇ ਹਨ ਸੀਨਾ ਪਾੜ ਕੇ ਪੱਥਰਾਂ ਦਾ
(ਬਾਬਾ ਨਜ਼ਮੀ)

23April23Lovepreetਲਵਪ੍ਰੀਤ ਆਪਣੇ ਪਰਿਵਾਰ ਨਾਲ

ਸਾਡੇ ਸਾਰਿਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਭਾਈਚਾਰੇ ਦੀ ਬੱਚੀ ਲਵਪ੍ਰੀਤ ਦਿਓ ਕੈਨੇਡਾ ਭਰ ਵਿੱਚੋਂ ਚੁਣੀਆਂ 25 ਇਸਤਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਆਪੋ ਆਪਣੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਕੀਤੀਆਂ ਹਨ4 ਅਪਰੈਲ 2023 ਨੂੰ ਟਰੰਟੋ ਵਿੱਚ ਇਨ੍ਹਾਂ ਨੂੰ ‘ਵੋਮਿਨ ਆਫ ਇਨਫਲੂਇੰਸ ਔਰਗੇਨਾਇਜ਼ੇਸ਼ਨ’ ਵੱਲੋਂ ਸਨਮਾਨਿਤ ਕੀਤਾ ਗਿਆ। ਸਾਨੂੰ ਕੈਲਗਰੀ ਨਿਵਾਸੀਆਂ ਨੂੰ ਮਾਣ ਹੈ ਕਿ ਲਵਪ੍ਰੀਤ ਨੇ ਵੀ ਇਹ ਮਾਣ ਸਨਮਾਨ ਪ੍ਰਪਤ ਕੀਤਾ ਹੈ

ਅੱਜ ਅਸੀਂ ਗੱਲ ਉਸ ਬੱਚੀ ਦੀ ਕਰਨ ਜਾ ਰਹੇ ਹਾਂ ਜੋ ਅਸੰਭਵ ਨੂੰ ਸੰਭਵ ਬਣਾਉਣ ਵਿੱਚ ਜ਼ਕੀਨ ਰੱਖਦੀ ਹੈਕੈਲਗਰੀ ਦੇ ਗੁਆਂਢੀ ਟਾਊਨ ਏਅਰਡਰੀ ਵਿੱਚ ਸ੍ਰ. ਹਰਦਿਆਲ ਸਿੰਘ ਅਤੇ ਬੀਬੀ ਸੁਰਿੰਦਰ ਕੌਰ ਦੀ ਬੱਚੀ ਲਵਪ੍ਰੀਤ ਕੌਰ ਸਰੀਬ੍ਰਲ ਪਾਲਸੀ (Cerebral Palsy) ਤੋਂ ਪੀੜਤ ਹੈ ਪਰ ਅੱਜ ਤਕ ਇਸ ਬੱਚੀ ਨੇ ਇਹ ਕਦੇ ਨਹੀਂ ਮਹਿਸੂਸ ਕੀਤਾ ਕਿ ਉਹ ਕਿਸੇ ਦੂਜੇ, ਪੂਰੀ ਤਰ੍ਹਾਂ ਤੰਦਰੁਸਤ ਬੱਚਿਆਂ ਨਾਲੋਂ ਘੱਟ ਹੈਕੈਲਗਰੀ ਵਿੱਚ ਇੱਕ ਸੰਸਥਾ ਹੈ ‘ਸਰੀਬ੍ਰਲ ਪਾਲਸੀ ਆਫ ਅਲਬਰਟਾ’ ਜਿਸਦੀ ਲਵਪ੍ਰੀਤ ਬਹੁਤ ਹੀ ਸਰਗਰਮ ਮੈਂਬਰ ਹੈਲਵਪ੍ਰੀਤ ਪਿਛਲੇ ਲੰਮੇ ਸਮੇਂ ਸਾਲਾਂ ਤੋਂ ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀ ਮਦਦ ਕਰਦੀ ਆ ਰਹੀ ਹੈਇਸ ਸੰਸਥਾ ਨਾਲ ਰਲ ਕੇ ਲਵਪ੍ਰੀਤ ਨੇ ਇਸ ਬਿਮਾਰੀ ਨਾਲ ਜੂਝ ਰਹੇ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸੰਬੰਧੀਆਂ ਨੂੰ ਸੁਚੇਤ ਲਈ ਅਤੇ ਉਨ੍ਹਾਂ ਦੀ ਭਲਾਈ ਲਈ ਫੰਡ ਇਕੱਠਾ ਕਰਨ ਵਿੱਚ ਹੈਰਾਨੀਜਨਕ ਰੋਲ ਨਿਭਾ ਰਹੀ ਹੈ

3 ਦਸੰਬਰ 2021 ‘ਇੰਨਰਨੈਸ਼ਨਲ ਡੇ ਫਾਰ ਪਰਸਨ ਵਿਦ ਡਿਸਏਬਿਲਟੀ’ ਕੈਨੇਡਾ ਵਿੱਚ ਮਨਾਇਆ ਗਿਆਇਸ ਦਿਨ ’ਤੇ ਲਵਪ੍ਰੀਤ ਕੌਰ ਦੇਓ ਨੂੰ ਪ੍ਰੀਮੀਅਰ ਕੌਂਸਲ ਆਨ ‘ਸਟੇਟਸ ਆਫ ਪਰਸਨ ਵਿਦ ਡਿਸਏਬਿਲਟੀਜ਼ ਐਵਾਰਡ ਆਫ ਐਕਸਲੈਂਸ ਇਨ ਏਰੀਆ ਆਫ ਪਬਲਿਕ ਅਵੇਅਰਨੈੱਸ’ ਨਾਲ ਸਨਮਾਨਿਤ ਕੀਤਾ ਗਿਆ ਹੈਇਹ ਐਵਾਰਡ ਹਰ ਸਾਲ ਅਲਬਰਟਾ ਪ੍ਰੀਮੀਅਰ ਕੌਂਸਲ ਵੱਲੋਂ ਕਿਸੇ ਇੱਕ ਵਿਅਕਤੀ, ਕਿਸੇ ਇੱਕ ਟੀਮ ਜਾਂ ਕਿਸੇ ਇੱਕ ਸੰਸਥਾ ਨੂੰ ਦਿੱਤਾ ਜਾਂਦਾ ਹੈਇਹ ਐਵਾਰਡ ਵੀ ਲਵਪ੍ਰੀਤ ਦੀ ਝੋਲ਼ੀ ਪਿਆ ਹੈਲਵਪ੍ਰੀਤ ਨੇ ਅਸੰਭਵ ਨੂੰ ਸੰਭਵ ਬਣਾਉਣ ਵਿੱਚ ਵਿਸ਼ਵਾਸ ਰੱਖਦੀ ਹੋਣ ਕਰਕੇ 2021 ਵਿੱਚ ਕੈਲਗਰੀ ਡਾਊਨ ਟਾਊਨ ਵਿੱਚ 167 ਮਕਹਿਊ ਬਲਫ਼ ਵੂਡਨ ਸਟੇਅਰਜ਼ (ਲੱਕੜ ਦੀਆਂ ਪੌੜੀਆਂ) ਚੜ੍ਹ ਕੇ ਰਿਕਾਰਡ ਬਣਾਇਆ ਹੈਇੱਥੇ ਹੀ ਬੱਸ ਨਹੀਂ, ਲਵਪ੍ਰੀਤ ਨੇ ਦੋ ਹਜ਼ਾਰ ਕਿਲੋਮੀਟਰ ਟ੍ਰਾਈਸਾਇਕਲ ਚਲਾ ਕੇ ਵੀ ਰਿਕਾਰਡ ਬਣਾਇਆਇਸ ਤੋਂ ਬਾਅਦ 2022 ਵਿੱਚ ਸਿਗਨਲ ਹਿੱਲ ਸਾਊਥ ਵੈੱਸਟ ਕੈਲਗਰੀ ਵਿੱਚ 180 ਪੌੜੀਆਂ ਚੜ੍ਹ ਕੇ ਰਿਕਾਡ ਕਾਇਮ ਕੀਤਾ, ਜੋ ਕਿ ਕਿਸੇ ਤੰਦਰੁਸਤ ਵਿਅਕਤੀ ਲਈ ਵੀ ਔਖਾ ਹੈ

ਲਵਪ੍ਰੀਤ ਇਨ੍ਹਾਂ ਪ੍ਰਾਪਤੀਆਂ ਦੇ ਨਾਲ ਨਾਲ ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ ਅਵਾਜ਼ ਉਠਾਉਣ ਦਾ ਹੌਸਲਾ ਵੀ ਰੱਖਦੀ ਹੈਇੱਥੇ ਮੈਂ ਦੋ ਉਦਾਹਰਣਾਂ ਦੇਣੀਆਂ ਚਾਹਾਂਗਾਪਹਿਲੀ ਇਹ ਕਿ ਹਰ ਸਾਲ ਟੈਰੀ ਫੌਕਸ ਨੂੰ ਯਾਦ ਕਰਨ ਲਈ ਦੌਣ ਲਾਈ ਜਾਂਦੀ ਹੈਪਿੱਛੇ ਜਿਹੇ ਕੈਲਗਰੀ ਦੇ ਡਿਸਏਬਲ ਲੋਕਾਂ ਨੇ ਹਿੱਸਾ ਲੈਣਾ ਚਾਹਿਆ ਤਾਂ ਉਨ੍ਹਾਂ ਦੀ ਸੰਸਥਾ ਨੇ ਨੂੰ ਮਨ੍ਹਾਂ ਕਰ ਦਿੱਤਾ ਗਿਆ ਪਰ ਜਦੋਂ ਲਵਪ੍ਰੀਤ ਨੇ ਜ਼ੋਰਦਾਰ ਅਵਾਜ਼ ਉਠਾਈ ਕਿ ਤੁਸੀਂ ਸਾਡੇ ਨਾਲ ਵਿਤਕਰਾ ਕਰ ਰਹੇ ਹੋ ਤਾਂ ਉਨ੍ਹਾਂ ਨੂੰ ਆਪਣਾ ਫੈਸਲਾ ਬਦਲਣਾ ਪਿਆਦੂਜੀ ਉਦਾਹਰਣ ਹੈ ਕਿ ਜਦੋਂ ਲਵਪ੍ਰੀਤ 4 ਅਪਰੈਲ 2023 ਨੂੰ ਆਪਣਾ ਐਵਾਰਡ ਲੈਣ ਟਰੰਟੋ ਗਈ ਤਾਂ ਉੱਥੇ ਰੈਂਪ ਨਾ ਹੋਣ ਕਰਕੇ ਲਵਪ੍ਰੀਤ ਨੇ ਗਿਲਾ ਕੀਤਾ ਕਿ ਡਿਸਏਬਲ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈਲਵਪ੍ਰੀਤ ਦੀ ਇਸ ਗੱਲ ਨੂੰ ਲੈ ਕੇ ਓਨਟੈਰੀਓ ਸਰਕਾਰ ਦੇ ਨੁਮਾਇੰਦੇ ਨੇ ਐਲਾਨ ਜਾਰੀ ਕੀਤਾ ਕਿ ਅੱਜ ਤੋਂ ਬਾਅਦ ਓਨਟੈਰੀਓ ਵਿੱਚ ਕੋਈ ਵੀ ਬਿਲਡਿੰਗ ਰੈਂਪ ਤੋਂ ਬਿਨਾਂ ਨਹੀਂ ਹੋਵੇਗੀਕਿੰਨੇ ਮਾਣ ਦੀ ਗੱਲ ਹੈ, ਨਹੀਂ ਤਾਂ ਸਾਲਾਂ ਬੱਧੀ ਸਰਕਾਰਾਂ ਦੇ ਕੰਨ ’ਤੇ ਜੂੰ ਨਹੀਂ ਸਰਕਦੀਇਸ ਕੰਮ ਦਾ ਸਿਹਰਾ ਵੀ ਲਵਪ੍ਰੀਤ ਦੇ ਸਿਰ ਹੈ

ਸੋ ਸਾਨੂੰ ਇਹੋ ਜਿਹੇ ਬੱਚਿਆਂ ’ਤੇ ਹਮੇਸ਼ਾ ਮਾਣ ਰਹੇਗਾ ਜਿਹੜੇ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਜਾਂ ਸਰੀਰਕ ਘਾਟ ਨੂੰ ਆਪਣੇ ਰਾਹ ਦਾ ਰੋੜਾ ਨਹੀਂ ਬਣਨ ਦਿੰਦੇ, ਸਿਰੜ ਮਿਹਨਤ ਅਤੇ ਲਗਨ ਨਾਲ ਅੱਗੇ ਵਧਦੇ ਜਾਂਦੇ ਹਨਆਪਣੇ ਹੱਕਾਂ ਲਈ ਅਤੇ ਦੂਜਿਆਂ ਦੇ ਹੱਕਾਂ ਲਈ ਵੀ ਲੜਦੇ ਖੜ੍ਹਦੇ ਹਨ

ਅਸੀਂ ਲਵਪ੍ਰੀਤ, ਉਸਦੇ ਪਰਿਵਾਰ, ਉਸ ਦੇ ਕੋਚਾਂ ਅਤੇ ਏਅਰਡਰੀ ਦਾ ਸਾਰਾ ਭਾਈਚਾਰੇ ਨੂੰ, ਜੋ ਉਸ ਨੂੰ ਸਫ਼ਲਤਾ ਵੱਲ ਵਧਦੇ ਕਦਮਾਂ ਵਿੱਚ ਮਦਦ ਕਰਦਾ ਹੈ, ਵਧਾਈ ਦਿੰਦੇ ਹਾਂਸਾਨੂੰ ਲਵਪ੍ਰੀਤ ਵਰਗੇ ਬੱਚਿਆਂ ’ਤੇ ਹਮੇਸ਼ਾ ਮਾਣ ਰਹੇਗਾ ਜੋ ਆਪਣੀ ਹਿੰਮਤ ਅਤੇ ਦਿਰੜ ਇਰਾਦਿਆਂ ਨਾਲ ਅੱਗੇ ਵਧਦੇ ਹਨਇਹ ਅਨੋਖੀ ਅਥਲੀਟ ਸਾਡੇ ਸਾਰਿਆਂ ਲਈ ਰੋਲ ਮਾਡਲ ਦਾ ਕੰਮ ਕਰਦੀ ਹੈ

ਜਦੋਂ ਲਵਪ੍ਰੀਤ ਨੂੰ ਸਵਾਲ ਕੀਤਾ ਗਿਆ ਕਿ ਇਹ ਸਭ ਕੁਝ ਕਿਸ ਤਰ੍ਹਾਂ ਸੰਭਵ ਹੋਇਆ ਤਾਂ ਉਸਨੇ ਕਿਹਾ, “ਹਰ ਚੀਜ਼ ਸੰਭਵ ਹੈ ਜੇਕਰ ਤੁਸੀਂ ਦ੍ਰਿੜ੍ਹ ਇਰਾਦੇ ਅਤੇ ਮਿਹਨਤ ਨਾਲ ਆਪਣੇ ਨਿਸ਼ਾਨੇ ਵੱਲ ਇੱਕ ਇੱਕ ਕਰਕੇ ਕਦਮ ਵਧਦੇ ਜਾਂਦੇ ਹੋ” ਸੋ ਇੱਕ ਵਾਰ ਫੇਰ ਅਸੀਂ ਆਪਣੇ ਵੱਲੋਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਵਧਾਈ ਦਿੰਦੇ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

More articles from this author