BalrajSidhu7ਛੱਜਾ ਸਿੰਘ ਦੇ ਤਾਂ ਪਲਾਂ ਵਿੱਚ ਹੀ ਤੌਰ ਬਦਲ ਗਏ। ਉਹ ਇੱਕ ਦਮ ਰੋਟੀ ਛੱਡ ਕੇ ਖੜ੍ਹਾ ਹੋ ਗਿਆ ਤੇ ਮੁੱਛਾਂ ...
(27 ਮਈ 2023)
ਇਸ ਸਮੇਂ ਪਾਠਕ: 252.


ਭਾਰਤ ਵਿੱਚ ਸਰਕਾਰੀ ਨੌਕਰੀ ਬਹੁਤ ਮੁਸ਼ਕਲ ਅਤੇ ਮਿਹਨਤ ਨਾਲ ਮਿਲਦੀ ਹੈ
ਪੇਪਰ ਅਤੇ ਇੰਟਰਵਿਊ ਦੇ ਦੇ ਕੇ ਚਪਲਾਂ ਘਸ ਜਾਂਦੀਆਂ ਹਨਅਫਸਰ ਰੈਂਕ ਵਿੱਚ ਭਰਤੀ ਹੋਣ ਲਈ ਤਾਂ ਹੋਰ ਵੀ ਕਰੜੀ ਮਿਹਨਤ ਕਰਨੀ ਪੈਂਦੀ ਹੈਸਰਕਾਰੀ ਕਰਮਚਾਰੀ ਜ਼ਿਆਦਾਤਰ ਗਰੀਬ ਜਾਂ ਮੱਧਵਰਗੀ ਪਰਿਵਾਰਾਂ ਵਿੱਚੋਂ ਆਉਂਦੇ ਹਨਟਾਟੇ-ਵਿਰਲੇ ਦੇ ਮੁੰਡੇ ਨੂੰ ਤਾਂ ਨੌਕਰੀ ਕਰਨ ਦੀ ਜ਼ਰੂਰਤ ਨਹੀਂ ਹੈਪਰ ਵੇਖਿਆ ਗਿਆ ਹੈ ਕਿ ਅਫਸਰ ਬਣਦੇ ਸਾਰ ਬਹੁਤਿਆਂ ਦੀਆਂ ਅੱਖਾਂ ਮੱਥੇ ਨੂੰ ਜਾ ਲੱਗਦੀਆਂ ਹਨ ਤੇ ਪੈਰ ਜ਼ਮੀਨ ਤੋਂ ਚੁੱਕੇ ਜਾਂਦੇ ਹਨਆਪਣੇ ਵਰਗੇ ਲੋਕਾਂ ਤੋਂ ਹੀ ਮੁਸ਼ਕ ਆਉਣ ਲੱਗ ਜਾਂਦੀ ਹੈਕਈ ਤਾਂ ਅਜਿਹੇ ਸੂਰਮੇ ਹਨ ਜੋ ਆਪਣੇ ਅਣਪੜ੍ਹ ਗਰੀਬ ਮਾਪਿਆਂ, ਭੈਣਾਂ-ਭਰਾਵਾਂ ਤੋਂ ਵੀ ਰਿਸ਼ਤਾ ਤੋੜ ਲੈਂਦੇ ਹਨਅਫਸਰ ਬਣ ਕੇ ਜ਼ਿਆਦਾਤਰਾਂ ਦਾ ਮੋਟੇ ਦਹੇਜ਼ ਦੇ ਲਾਲਚ ਕਾਰਨ ਅਮੀਰ ਖਾਨਦਾਨਾਂ ਵਿੱਚ ਵਿਆਹ ਹੋ ਜਾਂਦਾ ਹੈਵੱਡੇ ਘਰਾਂ ਦੀਆਂ ਕੁੜੀਆਂ ਪਤੀ ਦੇ ਗਰੀਬ ਰਿਸ਼ਤੇਦਾਰਾਂ ਨੂੰ ਬਰਦਾਸ਼ਤ ਨਹੀਂ ਕਰਦੀਆਂ ਕਿ ਕਿਤੇ ਸੁਸਾਇਟੀ ਵਿੱਚ ਬੇਇੱਜ਼ਤੀ ਨਾ ਹੋ ਜਾਵੇਬਹੁਤੇ ਆਪਣੇ ਆਪ ਨੂੰ ਰਾਜਿਆਂ-ਜਗੀਰਦਾਰਾਂ ਦੇ ਖਾਨਦਾਨ ਦਾ ਦੱਸਣ ਲੱਗ ਜਾਂਦੇ ਹਨਪਾਕਿਸਤਾਨ ਵਿੱਚ ਰਹਿ ਗਏ ਸੈਂਕੜੇ ਏਕੜਾਂ ਅਤੇ ਸ਼ਾਹਾਨਾ ਹਵੇਲੀਆਂ ਬਾਰੇ ਗੱਲਾਂ ਸੁਣਾਈਆਂ ਜਾਂਦੀਆਂ ਹਨ (ਪਰ ਅਸਲ ਵਿੱਚ ਸਭ ਨੂੰ ਇੱਕ ਦੂਸਰੇ ਦੀ ਔਕਾਤ ਪਤਾ ਹੀ ਹੁੰਦੀ ਹੈ)

ਮੈਂ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਭਰਤੀ ਹੋਇਆ ਸੀ ਤੇ ਟਰੇਨਿੰਗ ਕਰਨ ਤੋਂ ਬਾਅਦ ਤਿੰਨ ਮਹੀਨੇ ਲਈ ਇੱਕ ਥਾਣੇ ਵਿੱਚ ਮੁਢਲੀ ਸਿਖਲਾਈ ਹਾਸਲ ਕਰ ਰਿਹਾ ਸੀਏ.ਐੱਸ.ਆਈ., ਇੰਸਪੈਕਟਰ, ਡੀ.ਐੱਸ.ਪੀ. ਅਤੇ ਆਈ.ਪੀ.ਐੱਸ. ਅਫਸਰਾਂ ਨੂੰ ਫੀਲਡ ਵਿੱਚ ਤਾਇਨਾਤ ਕਰਨ ਤੋਂ ਪਹਿਲਾਂ ਸਰਕਾਰੀ ਵਕੀਲ, ਥਾਣੇ ਦੇ ਮੁਨਸ਼ੀ, ਤਫਤੀਸ਼ੀ ਅਤੇ ਐੱਸ.ਐੱਚ.ਓ. ਆਦਿ ਦਾ ਕੰਮ ਸਿਖਾਇਆ ਜਾਂਦਾ ਹੈ ਐੱਸ.ਐੱਚ.ਓ. ਆਮ ਤੌਰ ’ਤੇ ਸਬ ਇੰਸਪੈਕਟਰ ਜਾਂ ਇੰਸਪੈਕਟਰ ਰੈਂਕ ਦਾ ਅਫਸਰ ਹੁੰਦਾ ਹੈਥਾਣੇ ਵਿੱਚ ਮੈਂ ਅਤੇ ਤਿੰਨ ਹੋਰ ਥਾਣੇਦਾਰ ਇੱਕ ਹੀ ਕਵਾਟਰ ਵਿੱਚ ਰਹਿੰਦੇ ਸੀਸਾਰਿਆਂ ਦੀ ਆਪਸ ਵਿੱਚ ਬਹੁਤ ਬਣਦੀ ਸੀਇੱਕ ਦਿਨ ਅਸੀਂ ਮੈੱਸ ਵਿੱਚ ਬੈਠੇ ਦਾਲ-ਰੋਟੀ ਛਕ ਰਹੇ ਸੀ ਕਿ ਵਾਇਰਲੈੱਸ ਉਪਰੇਟਰ ਭੱਜਿਆ ਭੱਜਿਆ ਆਇਆਉਸ ਨੇ ਸਾਡੇ ਵਿੱਚੋਂ ਇੱਕ, ਛੱਜਾ ਸਿੰਘ (ਕਾਲਪਨਿਕ ਨਾਮ) ਨੂੰ ਖਿੱਚ ਕੇ ਸਲੂਟ ਮਾਰਿਆ ਤੇ ਦੱਸਿਆ ਕਿ ਪਹਿਲੇ ਐੱਸ.ਐੱਚ.ਓ. ਦੀ ਬਦਲੀ ਪੁਲਿਸ ਲਾਈਨ ਦੀ ਹੋ ਗਈ ਹੈ ਤੇ ਉਸ ਨੂੰ ਇਸੇ ਥਾਣੇ ਦਾ ਐੱਸ.ਐੱਚ.ਓ. ਲਗਾ ਦਿੱਤਾ ਗਿਆ ਹੈਬਾਕੀ ਥਾਣੇਦਾਰ ਅੰਦਰੋਂ ਸੜ ਕੇ ਕੋਲਾ ਹੋ ਗਏ ਪਰ ਉੱਪਰੋਂ ਝੂਠੀ ਜਿਹੀ ਖੁਸ਼ੀ ਜ਼ਾਹਰ ਕਰਦੇ ਹੋਏ ਛੱਜਾ ਸਿੰਘ ਨੂੰ ਵਧਾਈਆਂ ਦੇਣ ਲੱਗੇਛੱਜਾ ਸਿੰਘ ਦੇ ਤਾਂ ਪਲਾਂ ਵਿੱਚ ਹੀ ਤੌਰ ਬਦਲ ਗਏਉਹ ਇੱਕ ਦਮ ਰੋਟੀ ਛੱਡ ਕੇ ਖੜ੍ਹਾ ਹੋ ਗਿਆ ਤੇ ਮੁੱਛਾਂ ’ਤੇ ਹੱਥ ਫੇਰਦਿਆਂ ਉਸ ਨੇ ਗੁੱਗੂ ਗਿੱਲ ਵਾਂਗ ਚੱਬ ਕੇ ਡਾਇਲਾਗ ਬੋਲਿਆ, “ਠੀਕ ਆ ਆਪਾਂ ਕਈ ਮਹੀਨੇ ਇਕੱਠੇ ਰਹੇ ਆਂ, ਪਰ ਹੁਣ ਮੇਰੇ ਨਾਲ ਗੱਲਬਾਤ ਜ਼ਰਾ ਹਿਸਾਬ ਨਾਲ ਕਰਿਉੁਮੈਂ ਹੁਣ ਐੱਸ.ਐੱਚ.ਓ. ਆਂ ਐੱਸ.ਐੱਚ.ਓ.।” ਉਸ ਨੂੰ ਇੱਕ ਦਮ ਗਿਰਗਿਟ ਵਾਂਗ ਰੰਗ ਬਦਲਦਾ ਵੇਖ ਕੇ ਸਾਰਿਆਂ ਦੇ ਮੂੰਹ ਟੱਡੇ ਗਏ

ਸਿਖਲਾਈ ਪੂਰੀ ਹੋਣ ’ਤੇ ਮੇਰੀ ਪੋਸਟਿੰਗ ਵੀ ਇੱਕ ਥਾਣੇ ਵਿੱਚ ਐੱਸ.ਐੱਚ.ਓ. ਵਜੋਂ ਹੋ ਗਈਇੱਕ ਤਾਂ ਛੋਟੀ ਉਮਰ ਵਿੱਚ ਐੱਸ.ਐੱਚ.ਓ. ਲੱਗ ਗਿਆ ਤੇ ਦੂਸਰੇ ਮੈਨੂੰ ਸਲਾਹਕਾਰ ਵੀ ‘ਵਧੀਆ’ ਖਰਲ ਕੀਤੇ ਹੋਏ ਮਿਲ ਗਏਉਹਨਾਂ ਨੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਐੱਸ.ਐੱਚ.ਓ. ਭੁਗਤਾਏ ਹੋਏ ਸਨਛੋਟੇ ਮੁਲਾਜ਼ਮ ਆਮ ਤੌਰ ’ਤੇ ਆਸ ਪਾਸ ਦੇ ਪਿੰਡਾਂ ਦੇ ਹੁੰਦੇ ਹਨ ਤੇ ਥਾਣੇ ਵਿੱਚ ਕਈ ਕਈ ਸਾਲਾਂ ਤਕ ਲੱਗੇ ਰਹਿੰਦੇ ਹਨ, ਪਰ ਐੱਸ.ਐੱਚ.ਓ. ਦੀ ਬਦਲੀ ਸਾਲ-ਛੇ ਮਹੀਨੇ ਬਾਅਦ ਹੋ ਜਾਂਦੀ ਹੈਇਲਾਕੇ ਵਿੱਚੋਂ ਬਦਮਾਸ਼ੀ ਖਤਮ ਕਰਨ ਦੇ ਜੋਸ਼ ਵਿੱਚ ਮੈਂ ਕੁਝ ਜ਼ਿਆਦਾ ਹੀ ਸਖਤੀ ਸ਼ੁਰੂ ਕਰ ਦਿੱਤੀਪੁਰਾਣੇ ਮੁਲਾਜ਼ਮ ਮੈਨੂੰ ਹੋਰ ਫੂਕ ਛਕਾਉਣ ਲੱਗੇ, “ਜਨਾਬ, ਝੋਟੇ ਕੁੱਟ ਠਾਣੇਦਾਰ ਤੋਂ ਬਾਅਦ ਤੁਸੀਂ ਹੀ ਸਭ ਤੋਂ ਘੈਂਟ ਅਫਸਰ ਆਏ ਓ ਇਸ ਠਾਣੇ ਵਿੱਚ।” ਘੈਂਟਪੁਣੇ ਦੇ ਚੱਕਰ ਵਿੱਚ ਦੋ ਕੁ ਵਾਰ ਤਾਂ ਮੈਂ ਮੁਅੱਤਲ ਹੁੰਦਾ ਹੁੰਦਾ ਮਸਾਂ ਬਚਿਆਪਰ ਮੇਰੇ ਚਾਲੇ ਠੀਕ ਨਾ ਹੋਏਜਦੋਂ ਪੁਲਿਸ ਅਫਸਰ ਦੇ ਮਨ ਵਿੱਚ ਹੰਕਾਰ ਆ ਜਾਵੇ ਕਿ ਮੈਂ ਆਪਣੇ ਇਲਾਕੇ ਵਿੱਚ ਆਹ ਨਹੀਂ ਹੋਣ ਦੇਣਾ, ਔਹ ਨਹੀਂ ਹੋਣ ਦੇਣਾ ਤਾਂ ਉਹ ਲਾਜ਼ਮੀ ਧੋਖਾ ਖਾ ਜਾਂਦਾ ਹੈਅਜਿਹੇ ਵਿਚਾਰ ਮਨ ਵਿੱਚ ਆਉਣ ਤਾਂ ਕੁਰਸੀ ਦੇ ਪਿੱਛੇ ਲੱਗੇ ਤਾਇਨਾਤੀ ਬੋਰਡ ਉੱਪਰ ਨਜ਼ਰ ਮਾਰ ਲੈਣੀ ਚਾਹੀਦੀ ਹੈ ਕਿ ਤੁਹਾਡੇ ਤੋਂ ਪਹਿਲਾਂ ਇੱਥੇ ਕਿੰਨੇ ਅਫਸਰ ਆਏ ਤੇ ਕਿੰਨੇ ਗਏਇਲਾਕਾ ਕਿਸੇ ਅਫਸਰ ਦਾ ਨਹੀਂ, ਸਗੋਂ ਉੱਥੇ ਵਸਣ ਵਾਲੇ ਲੋਕਾਂ ਦਾ ਹੁੰਦਾ ਹੈਅਫਸਰ ਤਾਂ ਆਉਂਦੇ ਜਾਂਦੇ ਰਹਿੰਦੇ ਹਨਅੱਜ ਮਰੇ, ਕੱਲ੍ਹ ਦੂਸਰਾ ਦਿਨ

ਮੇਰੇ ਨਾਲ ਦੇ ਥਾਣੇ ਦਾ ਐੱਸ.ਐੱਚ.ਓ. ਗੱਜਣ ਸਿੰਘ ਇੰਸਪੈਕਟਰ ਲੱਗਾ ਹੋਇਆ ਸੀਉਹ ਮੇਰੇ ਨਾਲ ਬਹੁਤ ਪਿਆਰ ਭਾਵ ਰੱਖਦਾ ਸੀ ਤੇ ਗਾਹੇ ਬਗਾਹੇ ਪੁਲਿਸ ਦੇ ਕੰਮਕਾਰ ਬਾਰੇ ਸਿੱਖਿਆ ਵੀ ਦਿੰਦਾ ਰਹਿੰਦਾ ਸੀਪਰ ਜਵਾਨੀ ਵਿੱਚ ਬੁੱਢਿਆਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਿ ਇਹਨਾਂ ਦਾ ਤਾਂ ਖੂਨ ਠੰਢਾ ਹੋ ਗਿਆ ਹੈਨਵੀਆਂ ਕਰੂੰਬਲਾਂ ਹਮੇਸ਼ਾ ਝੜ ਰਹੇ ਪੁਰਾਣੇ ਪੱਤਿਆਂ ਨੂੰ ਮਜ਼ਾਕ ਕਰਦੀਆਂ ਹਨ, ਪਰ ਭੁੱਲ ਜਾਂਦੀਆਂ ਹਨ ਕਿ ਅਗਲੀ ਪਤਝੜ ਨੂੰ ਉਹਨਾਂ ਦਾ ਨੰਬਰ ਵੀ ਲੱਗਣ ਵਾਲਾ ਹੈਮੈਂ ਵੀ ਉਸ ਦੀਆਂ ਗੱਲਾਂ ਨੂੰ ਬਹੁਤਾ ਨਾ ਗੌਲਦਾ ਤੇ ਐਵੇਂ ਹੂੰ ਹਾਂ ਕਰ ਛੱਡਦਾ ਇੱਕ ਦਿਨ ਜ਼ਿਲ੍ਹਾ ਹੈੱਡਕਵਾਟਰ ’ਤੇ ਕੋਈ ਮੀਟਿੰਗ ਸੀ ਜੋ ਕਾਫੀ ਲੰਬੀ ਚੱਲੀਸ਼ਾਮ ਦੇ ਨੌਂ ਵੱਜ ਗਏ ਤੇ ਕਾਫੀ ਹਨੇਰਾ ਹੋ ਗਿਆਮੇਰਾ ਅਤੇ ਗੱਜਣ ਸਿੰਘ ਵਾਲਾ ਥਾਣਾ ਦੋਵੇਂ ਇੱਕੋ ਪਾਸੇ ਪੈਂਦੇ ਸਨਉਸ ਵੇਲੇ ਅੱਤਵਾਦ ਭਾਵੇਂ ਆਖਰੀ ਸਾਹਾਂ ’ਤੇ ਸੀ ਪਰ ਖਤਰਾ ਅਜੇ ਵੀ ਬਰਕਰਾਰ ਸੀਇਸ ਲਈ ਅਸੀਂ ਦੋਵੇਂ ਇਕੱਠੇ ਸਫਰ ਕਰਨ ਲੱਗੇਗੱਜਣ ਸਿੰਘ ਮੇਰੀ ਜਿਪਸੀ ਵਿੱਚ ਬੈਠ ਗਿਆ ਤੇ ਮੈਂ ਚਲਾਉਣ ਲੱਗ ਪਿਆ

ਗੱਜਣ ਸਿੰਘ ਥੋੜ੍ਹਾ ਜਿਹਾ ਪੈੱਗ ਪਿਆਲੇ ਦਾ ਸ਼ੌਕੀਨ ਸੀਗਰਮੀਆਂ ਦੇ ਦਿਨ ਸਨ, ਸ਼ਹਿਰੋਂ ਬਾਹਰ ਆ ਕੇ ਉਸ ਨੇ ਆਪਣੇ ਗੰਨਮੈਨ ਨੂੰ ਇੱਕ ਠੇਕੇ ਤੋਂ ਬੀਅਰ ਲੈਣ ਲਈ ਭੇਜ ਦਿੱਤਾਉਹਨਾਂ ਸਮਿਆਂ ਵਿੱਚ ਖਾੜਕੂ ਸ਼ਰਾਬ ਦੇ ਠੇਕੇਦਾਰਾਂ ਦੇ ਪਿੱਛੇ ਪਏ ਹੋਏ ਸਨਅਨੇਕਾਂ ਠੇਕੇ ਫੂਕ ਦਿੱਤੇ ਗਏ ਤੇ ਕਈ ਠੇਕੇਦਾਰ ਮਾਰ ਦਿੱਤੇ ਗਏ ਸਨਇਸ ਲਈ ਸਕਿਉਰਿਟੀ ਲੈਣ ਖਾਤਰ ਠੇਕੇਦਾਰ ਪੁਲਿਸ ਵਾਲਿਆਂ ਦੀ ਬਹੁਤ ਆਉ ਭਗਤ ਕਰਦੇ ਸਨਕਰਿੰਦੇ ਨੂੰ ਭੇਜਣ ਦੀ ਬਜਾਏ ਠੇਕੇਦਾਰ ਆਪ ਹੀ ਬੀਅਰ ਦੀਆਂ ਦੋ ਠੰਢੀਆਂ ਬੋਤਲਾਂ ਅਖਬਾਰ ਵਿੱਚ ਵਲੇਟ ਕੇ ਭੱਜਾ ਆਇਆਗੱਜਣ ਸਿੰਘ ਨੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਠੇਕੇਦਾਰ ਨੇ ਝੂਠੀ ਜਿਹੀ ਮੁਸਕਾਨ ਨਾਲ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ (ਦਿਲ ਵਿੱਚ ਭਾਵੇਂ ਸਾਨੂੰ ਕੋਸਦਾ ਹੀ ਹੋਵੇ)ਮੈਂ ਗੱਡੀ ਤੋਰ ਲਈ ਤੇ ਗੱਜਣ ਸਿੰਘ ਬੀਅਰ ਪੀਣ ਲੱਗ ਪਿਆਅਗਲਾ ਅੱਡਾ ਆਉਂਦੇ ਆਉਂਦੇ ਬੀਅਰ ਖਤਮ ਹੋ ਗਈ ਉੱਥੇ ਵੀ ਠੇਕੇਦਾਰ ਦੇ ਕਰਿੰਦੇ ਭੱਜ ਕੇ ਗੱਡੀ ਵੱਲ ਆਏਉਹਨਾਂ ਨੇ ਵੀ ਬੀਅਰ ਦੇ ਪੈਸੇ ਨਾ ਲਏਇਸ ਤੋਂ ਬਾਅਦ ਅਸੀਂ ਰਸਤੇ ਵਿੱਚ ਪੈਂਦੇ ਮਸ਼ਹੂਰ ਠੇਕੇਦਾਰ ਸੱਤਪਾਲ ਖਨੌਰੀ ਦੇ ਦਫਤਰ ਚਲੇ ਗਏ ਖੁੱਲ੍ਹੇ ਸੁਭਾਅ ਦਾ ਹੋਣ ਕਾਰਨ ਉਸ ਕੋਲ ਮੁਲਾਜ਼ਮਾਂ ਦਾ ਆਉਣ ਜਾਣ ਲੱਗਾ ਰਹਿੰਦਾ ਸੀਉਸ ਨੇ ਵੀ ਰੱਜ ਕੇ ਰੋਟੀ ਪਾਣੀ ਦੀ ਸੇਵਾ ਕੀਤੀ

ਜਦੋਂ ਗੱਜਣ ਸਿੰਘ ਵਾਹਵਾ ਸਰੂਰ ਜਿਹੇ ਵਿੱਚ ਹੋ ਗਿਆ ਤਾਂ ਮੈਨੂੰ ਕਹਿਣ ਲੱਗਾ, “ਹਾਂ ਭਈ ਜਵਾਨਾਂ, ਵੇਖੇ ਈ ਰੱਬ ਦੇ ਰੰਗ? ਇਹ ਸੇਠ ਕਿਸੇ ਨੂੰ ਸ਼ਰਾਬ ਦੀ ਖਾਲੀ ਬੋਤਲ ਨਾ ਦੇਣ, ਆਪਣੇ ਅੱਗੇ ਪਿੱਛੇ ਵੇਖ ਲੈ ਕਿਵੇਂ ਭੱਜੇ ਫਿਰਦੇ ਨੇਆਪਣੀ ਕਿਸਮਤ ਚੰਗੀ ਸੀ ਜੋ ਆਪਾਂ ਆਮ ਘਰਾਂ ਵਿੱਚੋਂ ਉੱਠ ਕੇ ਅਫਸਰ ਬਣ ਗਏ ਆਂਆਪਣੇ ਤੋਂ ਕਿਤੇ ਵੱਧ ਪੜ੍ਹੇ ਲਿਖੇ ਲੋਕ ਬੇਰੋਜ਼ਗਾਰੀ ਕਾਰਨ ਧੱਕੇ ਖਾਂਦੇ ਫਿਰਦੇ ਨੇਜੇ ਤੈਨੂੰ ਨੌਕਰੀ ਮਿਲ ਈ ਗਈ ਆ ਤਾਂ ਬੰਦਿਆਂ ਵਾਂਗ ਕਰਦਿਮਾਗ ਠੰਢਾ ਰੱਖਯਾਦ ਰੱਖੀਂ, ਤੇਰੇ ਨਾਲ ਜਿਹੜੇ ਮੁੰਡੇ ਪੜ੍ਹਦੇ ਹੁੰਦੇ ਸੀ ਉਹ ਅਜੇ ਡੰਗਰਾਂ ਲਈ ਪੱਠੇ ਲੈ ਕੇ ਘਰ ਨਹੀਂ ਮੁੜੇ ਹੋਣੇ।” ਗੱਜਣ ਸਿੰਘ ਦੀ ਨੇਕ ਨਸੀਹਤ ਮੈਂ ਜ਼ਿੰਦਗੀ ਭਰ ਲਈ ਲੜ ਬੰਨ੍ਹ ਲਈ। ਇਸ ਘਟਨਾ ਨੂੰ 24 ਸਾਲ ਹੋ ਗਏ ਹਨ ਪਰ ਕੱਲ੍ਹ ਵਾਂਗ ਜਾਪਦੀ ਹੈਅੱਜ ਵੀ ਜਦੋਂ ਕਿਸੇ ਆਕੜਖੋਰ ਸਰਕਾਰੀ ਅਧਿਕਾਰੀ ਜਾਂ ਨੇਤਾ ਨੂੰ ਆਮ ਪਬਲਿਕ ਜਾਂ ਮਾਤਹਿਤਾਂ ਨਾਲ ਬੁਰਾ ਵਿਵਹਾਰ ਕਰਦਾ ਵੇਖਦਾ ਹਾਂ ਤਾਂ ਉਹ ਗੱਲ ਚੇਤੇ ਆ ਜਾਂਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3990)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

More articles from this author