ShyamSDeepti7ਅਸੀਂ ਪੰਜਾਬ ਦੀ ਅੱਤਵਾਦ ਦੀ ਸਥਿਤੀ ਨੂੰ ਲੈ ਕੇ ਲਿਖੇ ਸਾਹਿਤ ਬਾਰੇ ਪੜ੍ਹਿਆ-ਲਿਖਿਆ। ‘ਮਿੰਨੀ’ ਤ੍ਰੈਮਾਸਿਕ ਦਾ ਪਹਿਲਾ ...
(6 ਜੁਲਾਈ 2023)


ਕਹਾਣੀਕਾਰ ਤਲਵਿੰਦਰ ਅਤੇ ਮੈਂ
‘ਜਨਵਾਦੀ ਲੇਖਕ ਸੰਘ’ ਦੇ ਗਠਨ ਤੋਂ ਬਾਅਦ ਉਸ ਦਾ ਪਹਿਲਾ ਵੱਡਾ ‘ਬਾਵਾ ਬਲਵੰਤ ਯਾਦਗਾਰੀ ਸਮਾਗਮ’ ਦਾ ਸੱਦਾ ਪੱਤਰ ਦੇਣ ਅਤੇ ਫੰਡ ਇਕੱਠਾ ਕਰਨ ਲਈ ਲੋਕਾਂ ਕੋਲ ਜਾ ਰਹੇ ਸੀਉਦੋਂ ਮੈਂ ਅੰਮ੍ਰਿਤਸਰ ਵਿੱਚ ਨਵਾਂ ਸੀ, ਨੌਕਰੀ ਕਾਰਨ ਪਹਿਲੀ ਵਾਰ ਇਸ ਦਿਸ਼ਾ ਵੱਲ ਆਉਣਾ ਹੋਇਆ ਸੀਤਲਵਿੰਦਰ ਸਕੂਟਰ ਚਲਾਉਂਦਾ ਤੇ ਮੈਂ ਪਿੱਛੇ ਬੈਠ ਜਾਂਦਾਤਲਵਿੰਦਰ ਦਾ ਵਿਭਾਗ ‘ਆਂਕੜਾ ਵਿਭਾਗ’ ਸੀਉਹ ਸ਼ਹਿਰ ਦੀ ਸਨਅਤ ਅਤੇ ਹੋਰ ਆਂਕੜਿਆਂ ਨੂੰ ਲੈ ਕੇ, ਤੋਰੇ-ਫੋਰੇ ’ਤੇ ਹੀ ਰਹਿੰਦਾਵਿਭਾਗੀ ਡਿਊਟੀ ਸੀ ਉਹਤਲਵਿੰਦਰ ਮੇਰੀ ਜਾਣ-ਪਛਾਣ ਕਰਵਾਉਂਦਾ ਇੱਕ ਵਾਰੀ ਇੱਕ ਸ਼ਖ਼ਸ ਮੇਰੇ ਨਾਮ ਨਾਲ ਲੱਗੇ ‘ਦੀਪਤੀ’ ਸ਼ਬਦ ਨੂੰ ਸੁਣ ਕੇ ਹੈਰਾਨ ਹੋਇਆਤਲਵਿੰਦਰ ਵੱਲ ਉਸ ਦੀਆਂ ਸਵਾਲੀਆਂ ਨਜ਼ਰਾਂ ਸਨ

ਤਲਵਿੰਦਰ ਦਾ ਕਹਾਣੀਕਾਰ ਜਾਗ ਪਿਆਕਹਿਣ ਲੱਗਿਆ, “ਉਹ ਆਪਣੇ ਦੀਪਤੀ ਨਵਲ ਹੁੰਦੀ ਸੀ ਨਾ, ਇਹ ਦੋਹੇਂ ਇੱਕੋ ਹੀ ਕਾਲਜ ਪੜ੍ਹਦੇ ਸੀਇਨ੍ਹਾਂ ਨੂੰ ਉਸ ਨਾਲ ਇਸ਼ਕ ਹੋ ਗਿਆਦੀਪਤੀ ਨਵਲ ਸ਼ਹਿਰ ਛੱਡ ਬੰਬਈ ਚਲੀ ਗਈ ਇੱਕ ਜਜ਼ਬਾਤੀ ਲਗਾਵ ਸੀ, ਇਨ੍ਹਾਂ ਨੇ ਉਸ ਦਾ ਨਾਂ ਆਪਣੇ ਨਾਂ ਨਾਲ ਜੋੜ ਲਿਆ।” ਕਹਾਣੀ ਜਚ ਗਈ ਤੇ ਸਾਥੀ ਸੰਤੁਸ਼ਟਇਹ ਤਾਂ ਹੈ ਹੀ ਕਿ ਤਲਵਿੰਦਰ ਨੂੰ ਕਹਾਣੀ ਪਾਉਣੀ ਆਉਂਦੀ ਸੀਉਂਜ ਦੀਪਤੀ ਉਪਨਾਮ ਪਿੱਛੇ ਕਿੱਸਾ ਕੁਝ ਇਹੋ ਜਿਹਾ ਹੀ ਹੈ, ਫਿਲਹਾਲ ਉਹ ਫਿਰ ਕਦੇ

‘ਜਨਵਾਦੀ ਲੇਖਕ ਸੰਘ’ ਦਾ ਬਣਨਾ ਵੀ ਇੱਕ ਸਬੱਬ ਸੀਅੰਮ੍ਰਿਤਸਰ ਆ ਕੇ ਮੇਰੀ ਸਾਂਝ ਲੇਖਕਾਂ ਨਾਲ ਵੀ ਪਈ ਤੇ ਨਾਲ ਹੀ ਜਦੋਂ ਮੈਨੂੰ ‘ਭਾਰਤ ਗਿਆਨ ਵਿਗਿਆਨ ਸੰਮਤੀ’ ਦਾ ਜ਼ਿਲ੍ਹਾ ਕਨਵੀਨਰ ਬਣਾਇਆ ਗਿਆ ਤਾਂ ਲੇਖਕਾਂ ਦੇ ਨਾਲ-ਨਾਲ ਕਈ ਹੋਰ ਮਹਿਕਮਿਆਂ ਦੇ ਮੁਲਾਜ਼ਮ, ਖਾਸ ਕਰਕੇ ਅਧਿਆਪਕਾਂ ਨਾਲ ਮਿਲਣਾ ਹੋਇਆਸ਼ਹਿਰ ਦੀ ‘ਗੁਰੂ ਨਾਨਕ ਦੇਵ ਯੂਨਿਵਰਸਿਟੀ’ ਦੇ ਕਾਮਰਸ ਵਿਭਾਗ ਵਿੱਚ ਪੜ੍ਹਦੇ, ਵਿਦਿਆਰਥੀ ਕਾਰਕੁਨ, ਸੰਜੀਵ ਪਵਨ ਨੂੰ ਸੰਮਤੀ ਵੱਲੋਂ ਲਿਟਰੇਰੀ ਐਬਸਡਰ ਥਾਪਿਆ ਗਿਆ, ਜੋ ਦੋ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਵਾਲਾ ਸੀਅੰਮ੍ਰਿਤਸਰ ਦੇ ਨਾਲ ਗੁਰਦਾਸਪੁਰਇਸ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਤੋਂ ਡਾ. ਅਨੂਪ ਸਿੰਘ, ਮੱਖਣ ਕੁਹਾੜ ਆਦਿ ਲੇਖਕ ਵੀ ਜੁੜੇ

ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਿੱਚ ਪ੍ਰੋਫੈਸਰ ਡਾ. ਪ੍ਰਦੀਪ ਸਕਸੈਨਾ, ਜੋ ਕਿ ਅਲੀਗੜ੍ਹ ਤੋਂ ਸਨ, ਜਦੋਂ ਮਿਲੇ ਤਾਂ ਬੜੇ ਨਿੱਘ ਨਾਲ ਮਿਲੇਸ਼ਾਇਦ ਪੰਜਾਬੋਂ ਬਾਹਰ ਦੇ ਹੋਣ ਕਾਰਨਉਨ੍ਹਾਂ ਦੇ ਘਰੇ ਵੀ ਆਉਣਾ-ਜਾਣਾ ਹੁੰਦਾਉਨ੍ਹਾਂ ਨੇ ਅੰਮ੍ਰਿਤਸਰ ਦੇ ਲੇਖਕਾਂ ਅਤੇ ਲੇਖਕ ਜਥੇਬੰਦੀਆਂ ਬਾਰੇ ਜਾਣਿਆ ਤਾਂ ਉਨ੍ਹਾਂ ਨੇ ਇੱਕ ਸੁਝਾਅ ਦਿੱਤਾ ਕਿ ‘ਜਨਵਾਦੀ ਲੇਖਕ ਸੰਘ ਬਣਾਉ।’ ਭਾਵੇਂ ਕਿ ‘ਲੋਕ ਲਿਖਾਰੀ ਸਭਾ’, ‘ਸਾਹਿਤ ਚੇਤਨਾ ਮੰਚ’, ‘ਸਰਹੱਦੀ ਸਾਹਿਤ ਸਭਾ’ ਪਹਿਲਾਂ ਹੀ ਸਰਗਰਮ ਸਨਇਹ ਨਾਂ ਸਾਨੂੰ ਦੋਹਾਂ ਨੂੰ ਜਚਿਆ ਤੇ ਇਸਦਾ ਗਠਨ ਹੋਇਆਤਲਵਿੰਦਰ ‘ਜਨਵਾਦੀ ਲੇਖਕ ਸੰਘ’ ਦਾ ਜਨਰਲ ਸਕੱਤਰ ਬਣਿਆ ਤੇ ਮੈਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲੀ ਗਈ

ਇਸੇ ਨਵੀਂ ਲੇਖਕ ਸਭਾ ਦਾ ਇੱਕ ਵੱਡਾ ਰਾਜ ਪੱਧਰੀ ਸਮਾਗਮ ਕਰਵਾਉਣ ’ਤੇ ਜ਼ੋਰ ਲਗਾਇਆ ਜਾ ਰਿਹਾ ਸੀਬਾਵਾ ਬਲਵੰਤ ਪੰਜਾਬੀ ਦਾ ਉਹ ਕਵੀ ਹੈ, ਜੋ ਉਸ ਤਰ੍ਹਾਂ ਦੀ ਮਾਨਤਾ ਹਾਸਿਲ ਨਹੀਂ ਕਰ ਸਕਿਆ ਜੋ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ ਜਾਂ ਪ੍ਰੋ. ਮੋਹਨ ਸਿੰਘ ਨੂੰ ਮਿਲੀ ਹੈਜੇਕਰ ਕਿਹਾ ਜਾਵੇ ਤਾਂ ਬਾਵਾ ਬਲਵੰਤ ਦੀ ਕਾਵਿ-ਰਚਨਾ ਵੱਧ ਸਮਾਜ-ਮੁਖੀ, ਲੋਕ-ਪੱਖੀ ਅਤੇ ਮਾਨਵਤਾਵਾਦੀ ਹੈ

ਇੱਕ ਵਧੀਆ ਕਾਮਯਾਬ ਸਮਾਗਮ ਹੋਇਆਸ਼ਾਇਦ ਪਹਿਲਾ ਅਤੇ ਆਖਰੀਉਸ ਤੋਂ ਬਾਅਦ ਤਕਰੀਬਨ ਤਿੰਨ ਦਹਾਕਿਆਂ ਤੋਂ ਸਾਹਿਤ ਵਿੱਚ ਸਰਗਰਮ ਰਹਿਣ ਬਾਅਦ, ਕਦੇ ਵੀ ਬਾਵਾ ਬਲਵੰਤ ਬਾਰੇ ਕੋਈ ਸੈਮੀਨਾਰ, ਵਿਚਾਰ-ਚਰਚਾ ਹੁੰਦੀ ਨਹੀਂ ਸੁਣੀਖੈਰ!

ਤਲਵਿੰਦਰ ਅਤੇ ਮੈਂ ਕਈ ਸਾਂਝੇ ਪ੍ਰੋਜੈਕਟ ਕੀਤੇਸਾਹਿਤ-ਗੋਸ਼ਟੀਆਂ ਵਿੱਚ ਵੀ ਰਲ਼ ਕੇ ਜਾਂਦੇਸਾਡੀ ਜੋੜੀ ਮਸ਼ਹੂਰ ਸੀ‘ਕਿਥੇ ਹੈ ਤੇਰਾ ਜੋੜੀਦਾਰ?’ ਜੇ ਅਸੀਂ ਇਕੱਠੇ ਨਾ ਹੁੰਦੇ ਤਾਂ ਇਹ ਸੁਣਦੇਮੇਰੀ ਇਹ ਪਛਾਣ ਅਬੋਹਰ ਕਾਲਜ ਤੋਂ ਸ਼ੁਰੂ ਹੋਈ ਤੇ ਫਿਰ ਪਟਿਆਲੇ, ਬਠਿੰਡੇ ਜਾਂ ਜਿੱਥੇ ਵੀ ਰਿਹਾ, ਮੇਰਾ ਇੱਕ ਜੋੜੀਦਾਰ ਹਮੇਸ਼ਾ ਰਿਹਾ ਹੈ

ਮੈਂ ਅੰਮ੍ਰਿਤਸਰ 1988 ਵਿੱਚ ਆਇਆਇਹ ਅੱਤਵਾਦ ਦਾ ਸਮਾਂ ਸੀ‘ਮਿੰਨੀ’ ਤ੍ਰੈਮਾਸਿਕ ਦੀ ਸ਼ੁਰੂਆਤ ਵੀ ਉਦੋਂ ਕੀਤੀਮੈਂ ਦੋ-ਚਾਰ ਕਹਾਣੀਆਂ ਵੀ ਲਿਖੀਆਂ ਸੀ, ਪਰ ਤਲਵਿੰਦਰ ਆਪਣੀ ਕਹਾਣੀ ਬਾਰੇ ਸੋਚਦਾ ਤੇ ਨਵੇਂ-ਨਵੇਂ ਵਿਸ਼ੇ ਸ਼ਾਮਲ ਕਰਦਾ, ਮੈਂ ਮਿੰਨੀ ਕਹਾਣੀ ਨੂੰ ਲੈ ਕੇ ‘ਮਿੰਨੀ’ ਤ੍ਰੈਮਾਸਿਕ ਜਾਂ ਉਸ ਨਾਲ ਜੁੜੇ ਸਮਾਗਮਾਂ ਬਾਰੇਸਮਾਗਮ ਰਲ਼ ਕੇ ਹੀ ਕਰਦੇਉਸ ਨੇ ਮੈਨੂੰ ਕਦੇ ਮਿੰਨੀ ਕਹਾਣੀ ਛੱਡ ਕੇ, ਕਹਾਣੀ ਲਿਖਣ ਲਈ ਨਹੀਂ ਪ੍ਰੇਰਿਆ ਭਾਵੇਂ ਕਿ ਸ਼ੁਰੂਆਤੀ ਦਿਨਾਂ ਵਿੱਚ ਪ੍ਰੇਮ ਗੋਰਖੀ, ਕਿਰਪਾਲ ਕਜ਼ਾਕ ਹੋਰਾਂ ਨੇ ਵੀ ਅਸਿੱਧੇ ਢੰਗ ਨਾਲ ਸੁਨੇਹੇ ਭੇਜੇ ਕਿ ਮੈਂ ਇਹ ਕੀ ਲਿਖਣ ਲੱਗ ਪਿਆ? ਡਾਕਟਰੀ ਦਾ ਰੁਤਬਾ ਹੋਣ ਕਾਰਨ ਇਹ ਵੀ ਫਾਇਦਾ ਹੋਇਆ ਜਾਂ ਨੁਕਸਾਨ ਕਿ ਕਿਸੇ ਨੇ ਸਿੱਧੇ ਮੂੰਹ ’ਤੇ ਰਾਇ ਨਹੀਂ ਦਿੱਤੀ

ਜਿਵੇਂ ਕਿਹਾ ਨਾ ਕਿ ਤਲਵਿੰਦਰ ਨੂੰ ਕਹਾਣੀ ਪਾਉਣੀ-ਸੁਣਾਉਣੀ ਆਉਂਦੀ ਸੀ, ਉਸ ਦੀ ਸ਼ੁਰੂਆਤੀ ਦੌਰ ਵਿੱਚ ਲਿਖੀ ਕਹਾਣੀ ‘ਵਾਪਸੀ’ ਸਾਡੇ ਸ਼ਹਿਰੀ ਅਤੇ ਪੇਂਡੂ ਸੱਭਿਆਚਾਰ ਦੀ ਆਪਸੀ ਭਾਈਚਾਰਕ ਸਾਂਝ ਨੂੰ ਉਭਾਰਦੀ ਹੈ, ਜੋ ਹੌਲੀ-ਹੌਲੀ ਟੁੱਟ ਰਹੀ ਹੈ, ਮੁੱਕ ਰਹੀ ਹੈਤਲਵਿੰਦਰ ਨੇ ਉਹ ਬਿਆਨ ਛੱਡ ਦਿੱਤਾਉਸ ਨੂੰ ਮਕਬੂਲੀਅਤ ਮਿਲੀ ਜਦੋਂ ਉਸ ਨੇ ਔਰਤ-ਮਰਦ ਦੇ ਵਰਜਿਤ ਸਮਾਜਿਕ ਰਿਸ਼ਤਿਆਂ ਨੂੰ ਲੈ ਕੇ ਕਹਾਣੀਆਂ ਲਿਖੀਆਂਪੰਜਾਬੀ ਕਹਾਣੀ ਵਿੱਚ ਇਸ ਤਰ੍ਹਾਂ ਦੇ ਵਿਸ਼ਿਆਂ ਨੂੰ ਲੈ ਕੇ ਮਾਹੌਲ ਬਣਾਇਆ ਜਾ ਰਿਹਾ ਸੀਇਹ ਨਹੀਂ ਕਿ ਇਹ ਕੋਈ ਅਜਿਹਾ ਵਿਸ਼ਾ ਹੈ, ਜਿਸ ਨੂੰ ਪੇਸ਼ ਨਹੀਂ ਕਰਨਾ ਚਾਹੀਦਾਪਰ ਸਵਾਲ ਹੈ ਕਿ ਰਚਨਾ ਸਮਾਜ ਵਿੱਚ ਕੀ ਗੱਲ ਕਹਿ ਰਹੀ ਹੈ ਤੇ ਕਿਵੇਂ ਕਹਿ ਰਹੀ ਹੈਕੀ ਇਹ ਬਿਆਨ ਕੀਤਾ ਜਾ ਰਿਹਾ ਸੱਚ, ਸੱਚਿਉਂ ਹੀ ਕਲਿਆਣਕਾਰੀ ਹੈ? ਮੇਰੀ ਸਮਝ ਰਹੀ ਹੈ

ਅਸੀਂ ਪੰਜਾਬ ਦੀ ਅੱਤਵਾਦ ਦੀ ਸਥਿਤੀ ਨੂੰ ਲੈ ਕੇ ਲਿਖੇ ਸਾਹਿਤ ਬਾਰੇ ਪੜ੍ਹਿਆ-ਲਿਖਿਆ। ‘ਮਿੰਨੀ’ ਤ੍ਰੈਮਾਸਿਕ ਦਾ ਪਹਿਲਾ ਵਿਸ਼ੇਸ਼ ਅੰਕ, 1992 ਵਿੱਚ ‘ਅਕਸ ਪੰਜਾਬ’ ਦੇ ਨਾਂ ਤੋਂ ਛਾਪਿਆ ਤੇ ਇਸੇ ਤਰ੍ਹਾਂ ਹਿੰਦੀ ਲੇਖਕਾਂ ਵੱਲੋਂ ਪੰਜਾਬ ਸਮੱਸਿਆ ਨੂੰ ਲੈ ਕੇ ਲਿਖੀਆਂ ਕਹਾਣੀਆਂ ਨੂੰ ਪੰਜਾਬੀ ਵਿੱਚ ਅਨੁਵਾਦ ਕਰ ਕੇ ‘ਕੇਹੀ ਕਾਲੀ ਰਾਤ’ ਕਿਤਾਬ ਦਾ ਸੰਪਾਦਨ ਕੀਤਾਇਸ ਕੰਮ ਨੂੰ ਬੜਾ ਸਲਾਹਿਆ ਗਿਆ

ਯੂਨੀਵਰਸਿਟੀ ਵਿੱਚ ਡਾ. ਐੱਸ.ਪੀ. ਸਿੰਘ, ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਹੁੰਦੇ ਸਨ ਤੇ ਉਨ੍ਹਾਂ ਨੇ ਇਹ ਕਿਤਾਬ ਦੇਖੀਪੂਰੀ ਕਿਤਾਬ ’ਤੇ ਝਾਤੀ ਮਾਰੀਪਹਿਲਾਂ ਸ਼ਲਾਘਾ ਕੀਤੀ ਫਿਰ ਇੱਕ ਫ਼ਿਕਰ ਪ੍ਰਗਟਾਇਆ ਕਿ, “ਇਹ ਕਿਤਾਬ ਅਸੀਂ ਅਨੁਵਾਦ ਵਾਲੇ ਪੇਪਰ ਲਈ ਐੱਮ. ਏ. ਵਿੱਚ ਲਗਾ ਦੇਣੀ ਸੀਪਰ ਤੁਸੀਂ ਇੱਕ ਗਲਤੀ ਕਰ ਦਿੱਤੀ।” ਉਹ ਗਲਤੀ ਸੀ ਕਿ ਕਿਤਾਬ ਵਿੱਚ ਸ਼ਾਮਿਲ ਪੰਦਰਾਂ ਹਿੰਦੀ ਕਹਾਣੀਆਂ ਦੇ ਨਾਲ ਇੱਕ ਕਹਾਣੀ ਉਰਦੂ ਦੇ ‘ਸਰਵਨ ਕੁਮਾਰ ਵਰਮਾ’ ਦੀ ਸੀ

ਪਤਾ ਨਹੀਂ ਇਹ ਕਿਹੋ ਜਿਹਾ ਮੰਤਵ ਹੈ ਜੋ ਵਰਗ ਵੰਡ ਕਰਨ ਲੱਗਿਆ ਇਨ੍ਹਾਂ ਬੇਮਤਲਬ, ਫਾਲਤੂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਇੰਨਾ ਵਧਾ ਲੈਂਦਾ ਹੈਵਰਗੀਕਰਨ ਵਿਗਿਆਨਕ ਤਰੀਕਾ ਹੈ, ਪੜ੍ਹਨ-ਲਿਖਣ ਨੂੰ ਸੌਖਾ ਕਰਨ ਵਾਲਾਜੇਕਰ ਭਾਸ਼ਾ ਦਿੱਕਤ ਹੈ ਤਾਂ ਕੀ ਵਿਚਾਰ ਪ੍ਰਮੁੱਖ ਨਹੀਂ ਹਨ? ਜਿਸ ਨੂੰ ਸਾਹਮਣੇ ਰੱਖ ਕੇ ਸੰਪਾਦਨ ਕਾਰਜ ਹੋਇਆ ਹੈਅਨੁਵਾਦ ਵੀ

ਤਲਵਿੰਦਰ ਨਾਲ ਮੇਲ ਮਿਲਾਪ ਚਲਦੇ ਬਟਾਲਾ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਸਾਂਝੇ ਸਮਾਗਮਾਂ ਵਿੱਚ ਹਿੱਸਾ ਲੈਂਦੇ, ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਵਿੱਚ ਮੀਤ ਪ੍ਰਧਾਨ ਦੇ ਅਹੁਦੇ ’ਤੇ ਜਿੱਤ ਹਾਸਿਲ ਕਰਨ ਵਿੱਚ ਤਲਵਿੰਦਰ ਦੀ ਭੱਜ-ਨੱਠ ਨੂੰ ਨਹੀਂ ਭੁਲਾਇਆ ਜਾ ਸਕਦਾਇਸ ਜਿੱਤ ਵਿੱਚ ਡਾ. ਤਾਰਾ ਸਿੰਘ ਸੰਧੂ ਜਨਰਲ ਸਕੱਤਰ ਚੁਣੇ ਗਏਜਿਸ ਤਰ੍ਹਾਂ ਹਰ ਇੱਕ ਦਾ ਆਪਣਾ ਸੁਪਨਾ ਹੁੰਦਾ ਹੈ, ਕਾਰਜ ਪ੍ਰਣਾਲੀ ਹੁੰਦੀ ਹੈ, ਉਸ ਨੇ ‘ਰਵੀ-ਪਾਸ਼ ਪੰਜਾਬੀ ਚੇਤਨਾ ਕਾਰਵਾਂ’ ਬਾਰੇ ਇੱਕ ਵਿਉਂਤ ਉਲੀਕੀ ਤੇ ਪੰਜਾਬੀ ਚੇਤਨਾ ਜੋ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਪ੍ਰਮੁੱਖ ਉਦੇਸ਼ ਰਿਹਾ ਹੈ, ਸਾਰੇ ਪੰਜਾਬ ਵਿੱਚ ਘੁੰਮਿਆ ਤੇ ਆ ਕੇ ਵਾਹਘਾ ਬਾਰਡਰ ’ਤੇ ਮੁਕੰਮਲ ਹੋਇਆਉਹ ਦ੍ਰਿਸ਼, ਜਦੋਂ ‘ਨੋ ਮੈਨਜ਼ ਲੈਂਡ’ ਨੇੜੇ ਭਾਰਤ ਵਾਲੇ ਪਾਸੇ ਪੈਂਦੇ ਲਾਅਨ ਵਿੱਚ ਸਟੇਜ ਲਾਈ ਗਈ ਤੇ ਕਵੀ ਦਰਬਾਰ ਹੋਇਆਅੱਜ ਜਦੋਂ ਉਸੇ ਬਾਰਡਰ ਤੇ ਸ਼ਾਮ ਦੇ ਸਮੇਂ ‘ਫਲੈਗ ਸੈਰੇਮਨੀ’ ਦਾ ਦ੍ਰਿਸ਼ ਦੇਖਦੇ ਹਾਂ ਤਾਂ ਲਗਦਾ ਹੈ ਕਿ ਇੱਕ-ਦੂਸਰੇ ਦੀਆਂ ਅੱਖਾਂ ਕੱਢ ਦੇਣਗੇਦੋਹਾਂ ਪਾਸੇ ਇੰਨਾ ਇਕੱਠ ਹੋ ਜਾਂਦਾ ਹੈ ਤੇ ਸਾਡੇ ਫੌਜੀ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਵਾਉਂਦੇ ਹਨ ਤੇ ਨਾਲ ਕਿਹਾ ਜਾਂਦਾ ਹੈ ਕਿ ਇੰਨੀ ਉੱਚੀ ਬੋਲੋ ਕਿ ਆਵਾਜ਼ ਲਾਹੌਰ ਤਕ ਜਾਵੇ ਤੇ ਨਾਲ ਹੀ ਇਹ ਵੀ ਕਿ ਪਰਲੇ ਪਾਸੇ ਲੱਗ ਰਹੇ ‘ਪਾਕਿਸਤਾਨ ਜਿੰਦਾਬਾਦ’ ਦੇ ਨਾਅਰਿਆਂ ਦੀ ਆਵਾਜ਼ ਇੱਧਰ ਨਾ ਪਹੁੰਚੇ ਤੇ ਉੱਥੇ ਹੀ ਦਬ ਜਾਵੇਸਿਰਜੀ ਜਾ ਰਹੀ ਗੁਆਂਢੀਆਂ ਬਾਰੇ ਪਰਿਭਾਸ਼ਾ

ਖੈਰ! ਇਸ ਕਾਰਵਾਂ ਅਤੇ ਕਵੀ ਦਰਬਾਰ ਵਿੱਚੋਂ ਇੱਕ ਸੰਸਥਾ ਦਾ ਜਨਮ ਹੋਇਆ, ‘ਫੋਕਲੋਰ ਰਿਚਰਚ ਅਕਾਦਮੀ’, ਜਿਸ ਨੂੰ ਪਹਿਲਾਂ ਤਾਰਾ ਸਿੰਘ ਸੰਧੂ ਤੇ ਅੱਜ ਕੱਲ੍ਹ ਰਮੇਸ਼ ਯਾਦਵ ਤੋਰ ਰਹੇ ਹਨ ਤੇ ਹਰ ਸਾਲ 14-15 ਅਗਸਤ ਦੀ ਰਾਤ ਨੂੰ ਮੋਮਬਤੀਆਂ ਜਗਾ ਕੇ ਦੋਸਤੀ ਦਾ ਪੈਗਾਮ ਦਿੱਤਾ ਜਾਂਦਾ ਹੈਇਹ ਕਾਰਜ ਤਿੰਨ ਦਹਾਕਿਆਂ ਤੋਂ ਨਿਰਵਿਘਨ ਚੱਲ ਰਿਹਾ ਹੈ, ਭਾਵੇਂ ਦੋਹਾਂ ਦੇਸ਼ਾਂ ਵਿੱਚ ਤਣਾਉ ਹੋਵੇ ਤੇ ਭਾਵੇਂ ਕੋਈ ਹੋਰ ਘਟਨਾ-ਦੁਰਘਟਨਾਕਦੇ ਵੱਡੇ-ਵੱਡੇ ਜਲਸੇ ਵੀ ਹੋਏ ਹਨ ਤੇ ਕਦੇ ਸੰਕੇਤਕ ਤੌਰ ’ਤੇ ਅੱਠ-ਦਸ ਸਾਥੀਆਂ ਨੇ ਇਹ ਕਾਰਜ ਕੀਤਾ ਹੈ ਤੇ ਨਿਰੰਤਰ ਚੱਲ ਰਿਹਾ ਹੈਫੋਕਲੋਰ ਅਕਾਦਮੀ ਦਾ ਵਰ੍ਹੇਵਾਰ ‘ਪੰਜ ਆਬ’ ਤਲਵਿੰਦਰ ਵੀ ਸੰਪਾਦਨ ਕਰਦਾ ਰਿਹਾ ਹੈ, ਮੈਂ ਲਗਾਤਾਰ ਨਾਲ ਜੁੜਿਆ ਹੋਇਆ ਹਾਂ

ਸਾਰੀਆਂ ਕਾਰਵਾਈਆਂ ਵਿੱਚ ਨਿਰੰਤਰਤਾ ਬਣੀ ਰਹੀ ਇੱਕ ਹੋਰ ਪੱਖ ਜੋ ਸਾਹਮਣੇ ਆਇਆ ਕਿ ਇੱਕ ਵਾਰੀ ‘ਪ੍ਰਗਤੀਸ਼ੀਲ ਲੇਖਕ ਸੰਘ’ ਵੱਲੋਂ ਰਾਜ ਪੱਧਰੀ ਮੀਟਿੰਗ ਵਿੱਚ ਚੰਡੀਗੜ੍ਹ ਵਿਖੇ ਸਮਾਗਮ ਰੱਖਿਆ ਗਿਆਭਰਵਾਂ ਸਮਾਗਮ ਸੀ, ਲੇਖਕ ਬੱਸਾਂ ਭਰ ਕੇ ਪਹੁੰਚੇ ਸਨਪੰਜਾਬ ਸਰਕਾਰ ਨੇ ਰਾਤ ਦੀ ਰੋਟੀ (ਡਿਨਰ) ਦਾ ਬੰਦੋਬਸਤ ਕੀਤਾ, ਪਰ ਲੇਖਕ ਇਵੇਂ ਟੁੱਟ ਕੇ ਪਏ, ਜਿਵੇਂ ਇਸੇ ਮਕਸਦ ਨਾਲ ਇਕੱਠੇ ਹੋਏ ਹੋਣ

ਜਨਵਾਦੀ, ਪ੍ਰਗਤੀਸ਼ੀਲਪ੍ਰਗਤੀਸ਼ੀਲ ਲੇਖਕ ਸੰਘ ਬਾਰੇ ਇੱਕ ਗੱਲ ਪਤਾ ਸੀ ਕਿ ਇਸਦੇ ਮੁਢੱਲੇ ਪ੍ਰਧਾਨਾਂ ਵਿੱਚੋਂ ਮੁਨਸ਼ੀ ਪ੍ਰੇਮਚੰਦ ਸੀਇਸ ਸੰਸਥਾ ਦਾ ਆਜ਼ਾਦੀ ਲਹਿਰ ਵਿੱਚ ਵੀ ਯੋਗਦਾਨ ਰਿਹਾ ਇਸਦਾ ਪਿਛੋਕੜ ‘ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ’, ਨਾਲ ਵੀ ਹੈ ਇਸਦੀ ਸਥਾਪਨਾ ਲੰਡਨ ਵਿੱਚ ਮੁਲਕ ਰਾਜ ਆਨੰਦ ਅਤੇ ਸੱਜ਼ਾਦ ਜ਼ਹੀਰ ਦੀ ਅਗਵਾਈ ਵਿੱਚ ਹੋਈ

ਆਜ਼ਾਦੀ ਤੋਂ ਪਹਿਲਾਂ, ਕੁੱਲ ਹਿੰਦ ਕਮਿਊਨਿਸਟ ਪਾਰਟੀ ਦੇ ਗਠਨ ਨਾਲ ਵੀ ਲੇਖਕ ਜਥੇਬੰਦੀ ਦਾ ਜੁੜਾਵ ਹੈਦੇਸ਼ ਦੀ, ਬ੍ਰਿਟਿਸ਼ ਰਾਜ ਦੀ ਸੱਤਾ ਵਿੱਚ ਸਮਾਜ ਦੀ ਹਾਲਤ ਦੇ ਮੱਦੇਨਜ਼ਰ, ‘ਅੰਗਾਰੇ’ ਨਾਂ ਦੀ ਪੁਸਤਕ ਵੀ ਸਾਹਮਣੇ ਆਈ ਜੋ 1932 ਵਿੱਚ ਛਪੀ ਤੇ ਲੇਖਕਾਂ ਦੇ ਅੰਗਰੇਜ਼ੀ ਰਾਜ ਪ੍ਰਤੀ, ਸਮਾਜ ਦੇ ਬਦਲਾਅ ਨੂੰ ਲੈ ਕੇ ਵਿਚਾਰ ਸਾਹਮਣੇ ਆਏ

ਆਜ਼ਾਦੀ ਤੋਂ ਬਾਅਦ ਜਦੋਂ ਕਮਿਊਨਿਸਟ ਪਾਰਟੀ ਵੰਡੀ ਗਈ, ਇਸ ਵਿੱਚੋਂ ਸੀ.ਪੀ.ਐੱਮ, ਮਾਰਕਸਵਾਦੀ ਕਮਿਊਨਿਸਟ ਪਾਰਟੀ, ਅਲੱਗ ਹੋਈ ਤਾਂ ਨਿਸ਼ਚਿਤ ਹੀ ਸਾਡੀ ਮਾਨਸਿਕਤਾ ਵਿੱਚ ਪਿਆ ਵੰਡ ਦਾ ਸੰਕਲਪ, ਲੇਖਕ ਵੀ ਵੰਡੇ ਗਏ ਤੇ ਉਨ੍ਹਾਂ ਨੇ ਆਪਣੀ ਸੰਸਥਾ ਦਾ ਨਾਂ ‘ਜਨਵਾਦੀ ਲੇਖਕ ਸੰਘ’ ਰੱਖ ਲਿਆਬੜੇ ਦਰਦ ਨਾਲ ਕਹਿਣਾ ਪੈਂਦਾ ਹੈ, ਲੇਖਕ ਵੀ ਵੰਡੇ ਗਏਪਾਰਟੀਆਂ ਦਾ ਰਾਜਨੀਤਕ ਏਜੰਡਾ ਹੁੰਦਾ ਹੈਉਨ੍ਹਾਂ ਦੇ ਮੰਤਵ ਹੋਰ ਹੁੰਦੇ ਹਨਵਿਚਾਰਧਾਰਕ ਵਖਰੇਵਾਂ ਵੀ ਤੇ ਸੱਤਾ ਤਕ ਪਹੁੰਚ ਵੀ, ਕੁਰਸੀ ਦੀ, ਚੌਧਰ ਦੀ ਤਾਂਘ ਵੀਪਰ ਲੇਖਕਾਂ ਤੋਂ ਮਿਲਵਰਤਨ ਅਤੇ ਸਹਿਯੋਗ ਦੀ, ਸਿਰ ਜੋੜ ਕੇ ਬੈਠਣ ਦੀ ਆਸ ਕੀਤੀ ਜਾਂਦੀ ਹੈਪਤਾ ਨਹੀਂ ਉਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ ਜਾਂ ਨਹੀਂਪਰ ਲਗਦਾ ਨਹੀਂ, ਕਿਉਂ ਜੋ ਅੱਜ ਤਕ ਦਾ ਇਤਿਹਾਸ ਇਹੀ ਕੁਝ ਦਰਸਾ ਰਿਹਾ ਹੈ

ਜਨਵਾਦੀ, ਮਤਲਬ ਲੋਕਾਂ ਦੀ ਅਤੇ ਪ੍ਰਗਤੀਸ਼ੀਲ ਮਤਲਬ ਵਿਕਾਸ ਲਈ, ਚੰਗੇ ਸਮਾਜ ਲਈ, ਅਗਾਂਹਵਧੂ ਭਵਿੱਖ ਲਈਸਭ ਲਈ ਬਰਾਬਰ ਮੌਕੇ ਅਤੇ ਮਾਹੌਲ, ਕਹਿਣ ਤੋਂ ਭਾਵ ਦੋਹਾਂ ਨੂੰ ਮਿਲਾ ਲਈਏ ਤਾਂ ਲੋਕਾਂ ਦੇ ਵਧੀਆ ਜੀਵਨ ਲਈ, ਪ੍ਰਗਤੀ, ਵਿਕਾਸਪਰ ਦੋਹੇਂ ਵੰਡੇ ਗਏ, ਇੱਕ ਕੋਲ ਲੋਕ ਹਨ, ਦੂਸਰੇ ਕੋਲ ਪ੍ਰਗਤੀ, ਜਦੋਂ ਕਿ ਲੋਕਾਂ ਨੇ ਮਿਲ ਕੇ ਹਿੱਸਾ ਪਾਉਣਾ ਹੈ, ਤਾਂ ਹੀ ਪ੍ਰਗਤੀ ਹੋਣੀ ਹੈ

ਦ੍ਰਿਸ਼ ਕੀ ਹੈ?

‘ਲ’ ਤੋਂ ਲੇਖਣੀ ਨੇ, ਲਿਖਣੀ ਸੀ, ‘ਖ’ ਤੋਂ ਖੁਸ਼ ਸ਼ਬਦਾਂ ਦੀ ਇਬਾਰਤ, ਆਪਣੀ ‘ਕ’ ਤੋਂ ਕਲਮ ਨਾਲ ਤੇ ਕਹਾਉਣਾ ਸੀ ਲੇਖਕਪਰ ਹੋਇਆ ਕੀ ਹੈ? ਲੇਖਕ ਹੋ ਗਿਆ ਹੈ, ਹੋ ਰਿਹਾ ਹੈ ‘ਖ’ ਤੋਂ ਖਾਮੋਸ਼ ਤੇ ‘ਕ’ ਤੋਂ ’ਕੱਲਾ (ਇਕੱਲਾ)

ਦੁਸ਼ਅੰਤ ਕੁਮਾਰ ਦਾ ਇੱਕ ਸ਼ੇਅਰ ਚੇਤੇ ਆ ਰਿਹਾ ਹੈ:

ਸਿਰਫ਼ ਹੰਗਾਮਾ ਖੜ੍ਹਾ ਕਰਨਾ ਮੇਰਾ ਮਕਸਦ ਨਹੀਂ
ਮੇਰੀ ਕੋਸ਼ਿਸ਼ ਹੈ ਕਿ ਯੇ ਸੂਰਤ ਬਦਲਣੀ ਚਾਹੀਏ
ਮੂਰਤ ਬਦਲਣੀ ਹੈ, ਬਦਲਾਅ, ਸਭ ਦੀ ਇੱਛਾ ਹੈ

ਇੱਕ ਹੋਰ ਸ਼ੇਅਰ ਹੈ, ਕਿਸੇ ਹੋਰ ਸ਼ਾਇਰ ਦਾ:

ਮੁਫ਼ਤ ਮੇਂ ਸੁਪਨੇ ਸਾਕਾਰ ਨਹੀਂ ਹੋਤੇ,
ਯੇ ਦੁਨੀਆਂ ਬਦਲਨੇ ਕੋ ਅਵਤਾਰ ਨਹੀਂ ਹੋਤੇ

ਲੇਖਕੀ ਕਲਾਈਮੈਕਸ, ਸੋਚ ਦਾ ਸਿਖਰ ਕੀ ਹੋਵੇ? ਜਨ ਜਾਂ ਪ੍ਰਗਤੀ ਜਾਂ ਦੋਹਾਂ ਦਾ ਸੁਮੇਲ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4070)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

More articles from this author