BalwinderSBhullar7ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈਲੋਕਾਂ ਨੂੰ ਨਿਆਂ ਇਨਸਾਫ਼ ਦਿਵਾਉਣ ਲਈਧਰਮ ਨਿਰਪੱਖਤਾ ਨੂੰ ਮਜ਼ਬੂਤ ਕਰਨ ਲਈ ...
(15 ਫਰਵਰੀ 2024)
ਇਸ ਸਮੇਂ ਪਾਠਕ: 610.

 

ਲੋਕ ਸਭਾ ਚੋਣਾਂ ਨੇੜੇ ਆਉਣ ’ਤੇ ਰਾਜ ਕਰਦੀ ਪਾਰਟੀ ਦੀ ਹਮੇਸ਼ਾ ਚਿੰਤਾ ਵਧ ਜਾਂਦੀ ਹੈ, ਕਿਉਂਕਿ ਉਸ ਨੂੰ ਖਦਸ਼ਾ ਹੁੰਦਾ ਹੈ ਕਿ ਸਰਕਾਰ ਵੱਲੋਂ ਆਮ ਲੋਕਾਂ ਨੂੰ ਸੁਖ ਸਹੂਲਤਾਂ ਨਾ ਦਿੱਤੀ ਜਾ ਸਕਣ ਅਤੇ ਇਨਸਾਫ਼ ਨਾ ਦਿੱਤੇ ਜਾਣ ਸਦਕਾ ਆਮ ਲੋਕ ਉਸਦੇ ਵਿਰੁੱਧ ਵੋਟ ਦਾ ਇਸਤੇਮਾਲ ਕਰਕੇ ਸੱਤਾ ਤੋਂ ਲਾਂਭੇ ਨਾ ਕਰ ਦੇਣਦੂਜੇ ਪਾਸੇ ਵਿਰੋਧੀ ਪਾਰਟੀਆਂ ਹੌਸਲੇ ਵਿੱਚ ਹੁੰਦੀਆਂ ਹਨ ਕਿਉਂਕਿ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਉਹ ਬੇਇਨਸਾਫੀਆਂ ਦੇ ਆਧਾਰ ’ਤੇ ਲੋਕਾਂ ਨੂੰ ਲਾਮਬੰਦ ਕਰਕੇ ਵੋਟਾਂ ਹਾਸਲ ਕਰ ਲੈਣਗੇਲੋਕ ਸਭਾ ਚੋਣਾਂ ਵਿੱਚ ਕੁਝ ਮਹੀਨਿਆਂ ਦਾ ਸਮਾਂ ਹੀ ਰਹਿ ਗਿਆ ਹੈ, ਪਰ ਇਸ ਵਾਰ ਰੁਝਾਨ ਪਹਿਲਾਂ ਨਾਲੋਂ ਵੱਖਰਾ ਦਿਖਾਈ ਦਿੰਦਾ ਹੈਭਾਜਪਾ ਪੂਰੇ ਹੌਸਲੇ ਵਿੱਚ ਹੈ ਕਿ ਉਹ ਤੀਜੀ ਵਾਰ ਸ਼ਾਨ ਨਾਲ ਸੱਤਾ ਹਾਸਲ ਕਰੇਗੀਵਿਰੋਧੀ ਪਾਰਟੀਆਂ ਚਿੰਤਾ ਵਿੱਚ ਹਨ ਕਿ ਇਸ ਫਿਰਕੂ ਅਤੇ ਤਾਨਾਸ਼ਾਹੀ ਰਵੱਈਏ ਵਾਲੀ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਿਵੇਂ ਕੀਤਾ ਜਾਵੇ? ਸਵਾਲ ਉੱਠਦਾ ਹੈ ਕਿ ਇਸ ਵਾਰ ਅਜਿਹਾ ਕਿਉਂ ਹੈ?

ਕੇਂਦਰ ਵਿੱਚ ਦੋ ਵਾਰ ਸੱਤਾ ’ਤੇ ਰਹੀ ਭਾਜਪਾ ਨੇ ਕੋਈ ਵਿਸ਼ੇਸ਼ ਕ੍ਰਿਸ਼ਮਾ ਨਹੀਂ ਕਰ ਵਿਖਾਇਆ ਕਿ ਲੋਕ ਉਸ ਨੂੰ ਵੋਟਾਂ ਪਾਉਣਗੇ, ਸਗੋਂ ਉਸਨੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਹੈ, ਉਹਨਾਂ ਦੀ ਆਮਦਨ ਅਤੇ ਜਾਇਦਾਦ ਵਿੱਚ ਚੋਖਾ ਵਾਧਾ ਕੀਤਾ ਹੈਦੇਸ਼ ਵਿੱਚ ਮਹਿੰਗਾਈ ਵਧੀ ਹੈ, ਜਿਸਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨਭਾਜਪਾ ਸਰਕਾਰ ਦਾ ਰਵੱਈਆ ਤਾਨਾਸ਼ਾਹਾਂ ਵਾਲਾ ਰਿਹਾ ਹੈ, ਸੰਵਿਧਾਨ ਦੀ ਕੋਈ ਪਰਵਾਹ ਨਹੀਂ ਕੀਤੀ ਜਾ ਰਹੀਸੰਵਿਧਾਨ ਨੂੰ ਤੋੜਨ ਦੇ ਯਤਨ ਲਗਾਤਾਰ ਜਾਰੀ ਹਨਅਦਾਲਤਾਂ ਵਿੱਚ ਦਖ਼ਲ ਅੰਦਾਜ਼ੀ ਕੀਤੀ ਜਾ ਰਹੀ ਹੈਸੰਸਦ ਵਿੱਚੋਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਬਾਹਰ ਕਰਕੇ ਮਨਮਰਜ਼ੀ ਦੇ ਬਿੱਲ ਪਾਸ ਕੀਤੇ ਜਾ ਰਹੇ ਹਨਵਿਰੋਧੀ ਧਿਰ ਦਾ ਕੋਈ ਅਸਰ ਨਹੀਂ ਰਹਿਣ ਦਿੱਤਾਭਾਜਪਾ ਦੁਨੀਆਂ ਭਰ ਵਿੱਚ ਹੋ ਰਹੀ ਬਦਨਾਮੀ ਨੂੰ ਬੜੀ ਬੇਸ਼ਰਮੀ ਨਾਲ ਹੱਸ ਕੇ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈਪਰ ਫਿਰ ਵੀ ਭਾਜਪਾ ਹੌਸਲੇ ਵਿੱਚ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਉਹ ਸ਼ਾਨਦਾਰ ਜਿੱਤ ਹਾਸਲ ਕਰੇਗੀ

ਵਿਚਾਰ ਕਰੀਏ ਤਾਂ ਇਸਦਾ ਕਾਰਨ ਹੈ ਕਿ ਭਾਜਪਾ ਹਿੰਦੂ ਪੱਤਾ ਖੇਡਣ ਵਿੱਚ ਸਫ਼ਲ ਹੈਉਸਨੇ ਹਿੰਦੂਤਵੀ ਏਜੰਡਾ ਲਾਗੂ ਕਰਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਭਾਰਤ ਦੇ ਹਿੰਦੂ ਲੋਕਾਂ ਦੇ ਦਿਮਾਗ ਵਿੱਚ ਇਸ ਕਦਰ ਵਾੜ ਦਿੱਤੀ ਹੈ ਕਿ ਉਹਨਾਂ ਨੂੰ ਹੋਰ ਕਿਸੇ ਮੁੱਦੇ, ਇਨਸਾਫ਼, ਸਹੂਲਤਾਂ ਆਦਿ ਦੀ ਕੋਈ ਸੋਝੀ ਹੀ ਨਹੀਂ ਰਹੀਪਹਿਲਾਂ ਵੀ ਦੋ ਵਾਰ ਅਜਿਹਾ ਹਿੰਦੂ ਪੱਤਾ ਖੇਡ ਕਿ ਭਾਜਪਾ ਸੱਤਾ ਹਾਸਲ ਕਰ ਲਈ ਅਤੇ ਫਿਰ ਆਪਣੇ ਰਾਜ ਦੌਰਾਨ ਉਸਨੇ ਹੋਰ ਧਰਮਾਂ, ਧਰਮ ਆਧਾਰਤ ਪਾਰਟੀਆਂ ਜਾਂ ਧਰਮ ਨਿਰਪੱਖਤਾ ਨੂੰ ਪੂਰੀ ਤਰ੍ਹਾਂ ਕਮਜ਼ੋਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀਹੁਣ ਤਾਂ ਇਹ ਸੱਤਾਧਾਰੀ ਇਸ ਤੋਂ ਵੀ ਅੱਗੇ ਲੰਘ ਗਏ ਹਨ ਕਿ ਉਹ ਹਿੰਦੂ ਧਰਮ ਤੋਂ ਵੀ ਆਪਣੇ ਆਪ ਨੂੰ ਉੱਚ ਦਰਜੇ ਦੇ ਸਮਝਣ ਲੱਗ ਪਏ ਹਨਇਸਦਾ ਪਰਤੱਖ ਰੂਪ ਅਯੁੱਧਿਆ ਵਿੱਚ ਸਥਾਪਤ ਰਾਮ ਮੰਦਰ ਦੇ ਉਦਘਾਟਨੀ ਸਮਾਮਗ ਸਮੇਂ ਦਿਖਾਈ ਦਿੱਤਾਮੰਦਰ ਮੁਕੰਮਲ ਨਾ ਹੋਣ ਦੀ ਸੂਰਤ ਵਿੱਚ ਹਿੰਦੂ ਧਰਮ ਦੇ ਮਹਾਂ ਸ਼ੰਕਰਾਚਾਰੀਆਂ ਵੱਲੋਂ ਪਰੰਪਰਾ ਦੇ ਉਲਟ ਕਹਿੰਦਿਆਂ ਰੋਕਣ ਦੇ ਬਾਵਜੂਦ ਰਾਜਨੀਤੀ ਲਾਹਾ ਲੈਣ ਲਈ ਸੱਤਪਧਾਰੀਆਂ ਨੇ ਉਦਘਾਟਨ ਕੀਤਾ ਤੇ ਸ਼ੰਕਰਾਚਾਰੀ ਸਿਰ ਸੁੱਟ ਕੇ ਬੈਠੇ ਦੇਖਦੇ ਰਹੇ

ਭਾਜਪਾ ਨੇ ਆਪਣੇ ਸ਼ਾਸਨ ਦੌਰਾਨ ਅਦਾਲਤਾਂ ਨੂੰ ਵੀ ਟਿੱਚ ਸਮਝਿਆ ਹੈਜਿਸ ਅਪਰਾਧੀ ਤੋਂ ਵੀ ਉਸ ਨੂੰ ਲਾਭ ਮਿਲਣ ਦੀ ਉਮੀਦ ਹੁੰਦੀ ਹੈ, ਉਸਦੇ ਗੁਨਾਹਾਂ ਨੂੰ ਅੱਖੋਂ ਓਹਲੇ ਕਰਦਿਆਂ ਅਦਾਲਤਾਂ ਤੋਂ ਉੱਪਰ ਸਮਝ ਕੇ ਉਸ ਨੂੰ ਜੇਲ੍ਹੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈਮਿਸਾਲ ਵਜੋਂ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਨੂੰ ਬਲਾਤਕਾਰ ਤੇ ਕਤਲ ਕੇਸਾਂ ਵਿੱਚ ਅਦਾਲਤ ਨੇ ਸਜ਼ਾਵਾਂ ਦਿੱਤੀਆਂ ਹਨ, ਪਰ ਕੇਂਦਰ ਅਤੇ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਹੋਣ ਸਦਕਾ ਜਦੋਂ ਵੀ ਉਹ ਬਾਹਰ ਆਉਣ ਲਈ ਅਰਜ਼ੀ ਦਿੰਦਾ ਹੈ, ਉਸ ਨੂੰ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ ਉਸ ਤੋਂ ਘੱਟ ਅਪਰਾਧ ਕਰਨ ਵਾਲੇ ਵਿਅਕਤੀ ਜੇਲ੍ਹਾਂ ਵਿੱਚ ਰੁਲ਼ ਰਹੇ ਹਨ, ਉਹਨਾਂ ਦੀ ਕੋਈ ਸੁਣਵਾਈ ਨਹੀਂ ਇਸਦਾ ਅਸਲ ਕਾਰਨ ਤਾਂ ਡੇਰੇ ਨਾਲ ਸਬੰਧਤ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨਾ ਹੀ ਹੈਇਸੇ ਤਰ੍ਹਾਂ ਬਿਲਕੀਸ ਬਾਨੋ ਮਾਮਲੇ ਨਾਲ ਸਬੰਧਤ ਅਪਰਾਧੀਆਂ ਨੂੰ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਿਆਂ ਜੇਲ੍ਹ ਵਿੱਚੋਂ ਛੱਡ ਦਿੱਤਾ ਸੀ। ਅਪਰਾਧ ਹੋਰ ਸੂਬੇ ਵਿੱਚ ਕੀਤਾ ਪਰ ਸਜ਼ਾ ਮੁਆਫ਼ੀ ਹੋਰ ਸੂਬੇ ਨੇ ਕਰਕੇ ਉਹਨਾਂ ਨੂੰ ਰਿਹਾਅ ਕਰ ਦਿੱਤਾ। ਇੱਥੇ ਹੀ ਬੱਸ ਨਹੀਂ, ਜੇਲ੍ਹ ਤੋਂ ਬਾਹਰ ਆਉਣ ’ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾਇਹ ਤਾਂ ਬੀਬੀ ਬਿਲਕੀਸ ਬਾਨੋ ਹੀ ਵੱਡੇ ਜਿਗਰੇ ਵਾਲੀ ਔਰਤ ਹੈ, ਜਿਸਨੇ ਕਾਨੂੰਨੀ ਲੜਾਈ ਲੜ ਕੇ ਦੋਸ਼ੀਆਂ ਨੂੰ ਮੁੜ ਅੰਦਰ ਭੇਜ ਕੇ ਸਾਹ ਲਿਆਇਹਨਾਂ ਅਪਰਾਧੀਆਂ ਦੀ ਰਿਹਾਈ ਵੀ ਹਿੰਦੂ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਹੀ ਕਰਵਾਈ ਗਈ ਸੀ

ਇਹ ਕੰਮ ਲੋਕਰਾਜੀ ਸਰਕਾਰਾਂ ਵਾਲੇ ਨਹੀਂ ਹਨ, ਬਲਕਿ ਤਾਨਾਸ਼ਾਹਾਂ ਵਾਲੇ ਹਨਇੱਥੇ ਹੀ ਬੱਸ ਨਹੀਂ, ਭਾਜਪਾ ਆਪਣੀ ਇਸ ਡਿਕਟੇਟਰਸ਼ਾਹੀ ਸੋਚ ਅਪਣਾਉਂਦਿਆਂ ਵਿਰੋਧੀ ਆਵਾਜ਼ ਨੂੰ ਦਬਾਅ ਰਹੀ ਹੈਵਿਰੋਧੀ ਆਵਾਜ਼ ਭਾਵੇਂ ਸੰਸਦ ਦੇ ਅੰਦਰ ਹੋਵੇ ਜਾਂ ਬਾਹਰ, ਪ੍ਰੈੱਸ ਜਾਂ ਬੁੱਧੀਜੀਵੀਆਂ ਵੱਲੋਂ ਉਠਾਈ ਜਾਂਦੀ ਹੋਵੇ, ਸਭ ਨੂੰ ਦਬਾਉਣ ਲਈ ਝੂਠੇ ਮੁਕੱਦਮਿਆਂ ਵਿੱਚ ਫਸਾਇਆ ਜਾਂਦਾ ਹੈ, ਜੇਲ੍ਹਾਂ ਵਿੱਚ ਤੁੰਨਿਆਂ ਜਾਂਦਾ ਹੈਈ ਡੀ ਰਾਹੀਂ ਵਿਰੋਧੀ ਪਾਰਟੀ ਦੇ ਮੁੱਖ ਮੰਤਰੀ ਹੇਮੰਤ ਸਰੇਨ ਨੂੰ ਗ੍ਰਿਫਤਾਰ ਕਰਕੇ ਜ਼ਲੀਲ ਕੀਤਾ ਜਾ ਰਿਹਾ ਹੈ ਇਸ ਤੋਂ ਅੱਗੇ ਲਾਲੂ ਯਾਦਵ, ਅਰਵਿੰਦਰ ਕੇਜਰੀਵਾਲ ਵਰਗਿਆਂ ਦੀ ਲਿਸਟ ਤਿਆਰ ਹੈਭਾਜਪਾ ਚੋਣਾਂ ਜਿੱਤਣ ਲਈ ਧੱਕਾ ਕਰਨ ਦਾ ਨਮੂਨਾ ਚੰਡੀਗੜ੍ਹ ਮੇਅਰ ਦੀ ਚੋਣ ਸਮੇਂ ਵਿਖਾ ਚੁੱਕੀ ਹੈ, ਕਿਸੇ ਕਾਨੂੰਨ, ਕੋਰਟ ਜਾਂ ਸੰਵਿਧਾਨ ਦੀ ਕੋਈ ਪਰਵਾਹ ਨਹੀਂ ਕੀਤੀ

ਹੁਣ ਖਦਸ਼ਾ ਇਹ ਵੀ ਪ੍ਰਗਟ ਹੋ ਗਿਆ ਹੈ ਕਿ ਜੇਕਰ ਭਾਜਪਾ ਤੀਜੀ ਵਾਰ ਕੇਂਦਰ ਵਿੱਚ ਸੱਤਾ ’ਤੇ ਕਾਬਜ਼ ਹੋ ਗਈ ਤਾਂ ਭਾਰਤੀ ਸੰਵਿਧਾਨ ਵਿੱਚ ਵੀ ਕਥਿਤ ਤੌਰ ’ਤੇ ਆਪਣੀ ਮਨ ਮਰਜ਼ੀ ਦੀਆਂ ਤਬਦੀਲੀਆਂ ਕਰ ਸਕਦੀ ਹੈਕਾਂਗਰਸ ਪ੍ਰਧਾਨ ਸ੍ਰੀ ਮਾਲਿਕਾਰੁਜਨ ਖੜਗੇ ਨੇ ਵੀ ਅਜਿਹੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਜੇਕਰ ਤੀਜੀ ਵਾਰ ਭਾਜਪਾ ਦੀ ਸਰਕਾਰ ਬਣ ਗਈ ਤਾਂ ਇਹ ਲੋਕ ਸਭਾ ਦੀਆਂ ਆਖ਼ਰੀ ਚੋਣਾਂ ਹੋਣਗੀਆਂਉਹਨਾਂ ਦੇ ਇਸ ਬਿਆਨ ਨੂੰ ਵਿਰੋਧੀ ਆਗੂ ਵੱਲੋਂ ਦਿੱਤਾ ਬਿਆਨ ਕਹਿ ਕੇ ਛੱਡ ਦੇਣ ਦੀ ਬਜਾਏ ਇਸ ਨੂੰ ਡੁੰਘਾਈ ਨਾਲ ਵਿਚਾਰਨ ਦੀ ਲੋੜ ਹੈਭਾਜਪਾ ਜੋ ਤਾਨਾਸ਼ਾਹੀ ਰਵੱਈਆ ਇਖਤਿਆਰ ਕਰ ਚੁੱਕੀ ਹੈ, ਉਸਦਾ ਰਾਹ ਇਹ ਹੀ ਦਿਖਾਈ ਦਿੰਦਾ ਹੈ, ਦੇਸ਼ ਵਿੱਚ ਤਾਨਾਸ਼ਾਹੀ ਰਾਜ ਸਥਾਪਤ ਕਰਨ ਵੱਲ ਕਦਮ ਵਧਾਏ ਜਾ ਰਹੇ ਹਨ, ਜੋ ਨਾ ਦੇਸ਼ ਦੇ ਹਿਤ ਵਿੱਚ ਹਨ ਅਤੇ ਨਾ ਹੀ ਲੋਕ ਹਿਤ ਵਿੱਚ

ਅਸਲ ਸਵਾਲ ਤਾਂ ਉਹੋ ਹੈ ਕਿ ਜਦੋਂ ਭਾਜਪਾ ਦਾ ਰਵੱਈਆ ਆਮ ਜਨਤਾ ਦਾ ਪੱਖ ਪੂਰਨ ਵਾਲਾ ਨਹੀਂ, ਫਿਰ ਉਹ ਚੋਣਾਂ ਜਿੱਤਣ ਲਈ ਹੌਸਲੇ ਵਿੱਚ ਕਿਉਂ ਹੈ? ਇਸਦਾ ਜਵਾਬ ਇਹ ਹੀ ਹੈ ਕਿ ਉਸ ਨੂੰ ਹਿੰਦੂ ਪੱਤਾ ਖੇਡਣ ਦੀ ਜਾਚ ਆ ਗਈ ਹੈ, ਵਿਰੋਧੀਆਂ ਨੂੰ ਦਬਾਅ ਕੇ ਰੱਖਣ ਦੀਆਂ ਤਰਕੀਬਾਂ ਆ ਗਈਆਂ ਹਨਬਹੁ ਗਿਣਤੀ ਹਿੰਦੂਆਂ ਨੂੰ ਖੁਸ਼ ਕਰਨ ਲਈ ਘੱਟ ਗਿਣਤੀਆਂ ਉੱਤੇ ਹਮਲੇ ਕਰਕੇ ਲਾਹਾ ਲਿਆ ਜਾ ਰਿਹਾ ਹੈਅਮੀਰ ਲੋਕਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਸਹੂਲਤਾਂ ਦੇ ਕੇ ਆਪਣੇ ਨਾਲ ਜੋੜਿਆ ਜਾ ਰਿਹਾ ਹੈਗਰੀਬਾਂ ਅਤੇ ਘੱਟ ਗਿਣਤੀਆਂ ਨੂੰ ਡਰਾਇਆ ਅਤੇ ਖਰੀਦਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਵੋਟਿੰਗ ਮਸ਼ੀਨਾਂ ਉੱਤੇ ਵੀ ਲੋਕਾਂ ਨੇ ਇਤਰਾਜ਼ ਕੀਤਾ ਹੈ ਕਿ ਇਹ ਭਾਜਪਾ ਦੇ ਹੱਕ ਵਿੱਚ ਭੁਗਤੀਆਂ ਹਨ, ਪਰ ਲੋਕਾਂ ਦੀ ਗੱਲ ਸੁਣਨ ਲਈ ਵੀ ਕੋਈ ਤਿਆਰ ਨਹੀਂ ਹੈਬਹੁਤ ਸਾਰੀਆਂ ਪਾਰਟੀਆਂ ਨੇ ਭਾਜਪਾ ਦਾ ਮੁਕਾਬਲਾ ਕਰਨ ਲਈ ‘ਇੰਡੀਆ’ ਗਠਜੋੜ ਕਾਇਮ ਕੀਤਾ ਤਾਂ ਭਾਜਪਾ ਉਸ ਨੂੰ ਤੋੜਨ ਲਈ ਯਤਨਸ਼ੀਲ ਹੈਜਿਹੜੀ ਭਾਜਪਾ ਕਾਂਗਰਸ ਮੁਕਤ ਭਾਰਤ ਦਾ ਨਾਅਰਾ ਲਾਉਂਦੀ ਨਹੀਂ ਸੀ ਥੱਕਦੀ, ਹੁਣ ਇੰਡੀਆ ਮੁਕਤ ਦਾ ਨਾਅਰਾ ਲਾ ਰਹੀ ਹੈਉਸਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਆਪਣੇ ਨਿਸ਼ਾਨੇ ’ਤੇ ਲੈ ਲਿਆ ਹੈ

ਭਾਰਤ ਵਾਸੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਜਪਾ ਲੋਕਾਂ ਨੂੰ ਗੁਮਰਾਹ ਕਰਕੇ ਸੱਤਾ ਹਥਿਆਉਣਾ ਚਾਹੁੰਦੀ ਹੈ ਤੇ ਉਸਦਾ ਤੀਜੀ ਵਾਰ ਕੇਂਦਰੀ ਸੱਤਾ ’ਤੇ ਕਾਬਜ਼ ਹੋਣਾ ਦੇਸ਼ ਅਤੇ ਲੋਕਾਂ ਦੇ ਹਿਤਾਂ ਲਈ ਖਤਰਨਾਕ ਹੋਵੇਗਾਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ, ਲੋਕਾਂ ਨੂੰ ਨਿਆਂ ਇਨਸਾਫ਼ ਦਿਵਾਉਣ ਲਈ, ਧਰਮ ਨਿਰਪੱਖਤਾ ਨੂੰ ਮਜ਼ਬੂਤ ਕਰਨ ਲਈ, ਹਿੰਦੂ ਰਾਸ਼ਟਰ ਬਣਾਉਣ ਤੋਂ ਠੱਲ੍ਹਣ ਲਈ, ਇਹ ਜ਼ਰੂਰੀ ਹੈ ਕਿ ਭਾਜਪਾ ਨੂੰ ਕੇਂਦਰ ਵਿੱਚ ਮੁੜ ਸੱਤਾ ਹਾਸਲ ਕਰਨ ਤੋਂ ਰੋਕਿਆ ਜਾਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4726)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

More articles from this author