ਚਿੰਤਨ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਅਧਿਆਤਮਿਕ ਨਜ਼ਰੀਆ ਮਨੁੱਖਤਾ ਨੂੰ ਧਰਮ ਦੇ ਨਾਂ ’ਤੇ ਵੰਡਕੇ ...
(20 ਅਗਸਤ 2024)


ਜਦੋਂ ਉਤਪਤੀ ਤੋਂ ਲੈ ਕੇ ਅੱਜ ਤਕ ਦੀ ਮਨੁੱਖੀ ਜ਼ਿੰਦਗੀ ਵਿੱਚ ਆਈਆਂ ਤਬਦੀਲੀਆਂ ਦੇ ਵਿਗਿਆਨਿਕ ਤੇ ਇਤਿਹਾਸਿਕ ਪੱਖਾਂ ਦੀ ਪੜਚੋਲ ਕਰਦੇ ਹਾਂ ਤਾਂ ਪਤਾ ਚਲਦਾ ਹੈ ਕਿ ਧਰਮਾਂ ਦੇ ਨਾਂ ’ਤੇ ਮਨੁੱਖਤਾ ਦਾ ਬਹੁਮੁੱਲਾ ਖੂਨ ਵਗਿਆ, ਜੋ ਅੱਜ ਤਕ ਵੀ ਵਗਦਾ ਜਾ ਰਿਹਾ ਹੈ
ਅਧਿਆਤਮਿਕਤਾ ਦੇ ਵੱਖ ਵੱਖ ਰੂਪਾਂ ਵਿੱਚ ਸਥਾਪਿਤ ਧਰਮਾਂ ਨੇ ਦੁਨੀਆਂ ਦੇ ਵੱਖ ਵੱਖ ਖੇਤਰਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰਾਂ ਰਾਹੀਂ ਮਨੁੱਖਤਾ ਵਿੱਚ ਵੰਡੀਆਂ ਪਾ ਕੇ ਇੱਕ ਦੂਜੇ ਪ੍ਰਤੀ ਨਫ਼ਰਤ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈਇਹ ਨਫ਼ਰਤ ਅੱਜ ਤਕ ਵੀ ਮਨੁੱਖ ਨੂੰ ਇਨਸਾਨੀਅਤ ਤੋਂ ਦੂਰ ਕਰਨ ਦਾ ਮੁੱਖ ਸਰੋਤ ਬਣੀ ਹੋਈ ਹੈਮਸਲਾ ਭਾਵੇਂ 1947 ਦਾ ਹੋਵੇ, ਗੁਜਰਾਤ ਜਾਂ ਦਿੱਲੀ ਦੰਗਿਆਂ ਦਾ ਜਾਂ ਬਾਬਰੀ ਮਸਜਿਦ ਤੇ ਮਨੀਪੁਰ ਦਾ ਹੋਵੇ, ਇਹਨਾਂ ਸਾਰਿਆਂ ਵਿੱਚ ਧਰਮਾਂ ਵਿੱਚ ਵੰਡੀ ਨਫ਼ਰਤੀ ਵਿਚਾਰਧਾਰਾ ਦੀ ਮੁੱਖ ਭੂਮਿਕਾ ਰਹੀ, ਜਿਸ ਨੇ ਬੇਕਸੂਰੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆਅੱਜ ਵੀ ਸਾਡੇ ਦੇਸ਼ ਵਾਸੀਆਂ ਨੂੰ ਧਰਮ ਅਧਾਰਤ ਅਜਿਹੇ ਦੌਰ ਵਿੱਚ ਧੱਕਣ ਦੀਆਂ ਬਾਰ ਬਾਰ ਕੋਸ਼ਿਸ਼ਾਂ ਹੋ ਰਹੀਆਂ ਹਨਇਹ ਕੋਸ਼ਿਸ਼ਾਂ ਕਰ ਕੌਣ ਰਿਹਾ ਹੈ? ਬਾਰੇ ਚਿੰਤਨ ਕਰਨਾ ਬੇਹੱਦ ਜ਼ਰੂਰੀ ਹੈਇਸ ਨੂੰ ਸਮਝਣ ਲਈ ਦੋ ਨਜ਼ਰੀਏ ਸਾਡੇ ਸਾਹਮਣੇ ਹਨ, ਪਹਿਲਾ ਅਧਿਆਤਮਿਕ ਤੇ ਦੂਜਾ ਵਿਗਿਆਨਿਕ

ਅਧਿਆਤਮਵਾਦੀ ਜਾਂ ਧਰਮ ਅਧਾਰਤ ਨਜ਼ਰੀਆ, ਜੋ ਹਰ ਵਰਤਾਰੇ ਨੂੰ ਕਿਸੇ ਅਖੌਤੀ ‘ਅਗੰਮੀ ਹੁਕਮ’ ਨਾਲ ਜੋੜਕੇ, ਉਸ ਦੀ ਪਾਲਣਾ ਕਰਨ ਨੂੰ ਆਪਣਾ ਧਰਮ ਸਮਝਦਾ ਹੈਉਹ ‘ਹੁਕਮ’ ਅਕਸਰ ਹੀ ਕਿਸੇ ਅਧਿਆਤਮਿਕ ਪੁਰਸ਼ ਜਾਂ ਵੱਡੇ ਸਿਆਸਤਦਾਨ ਦੀ ਜ਼ਬਾਨੀ ਅਜਿਹਾ ਕਹਿ ਕੇ ਕਿ ‘ਮਹਾਰਾਜ’ ਨੇ ਸ਼ਾਇਦ ਇਹ ਕੰਮ ਕਰਨ ਲਈ ਮੇਰੀ ਹੀ ਸੇਵਾ ਲਗਾਈ ਹੈ, ਜਾਂ ਵਿਸ਼ੇਸ਼ ਪਦਾਇਸ਼ ਹੀ ਇਸ ਕੰਮ ਲਈ ਹੋਈ ਹੈ, ਆਦਿ-ਆਦਿਇਹ ਕੰਮ ਧਰਮ ਦੇ ਨਾਂ ਵਿੱਚ ਲਪੇਟ ਕੇ ਆਮ ਲੋਕਾਂ/ਭਗਤਾਂ ਤਕ ਪਹੁੰਚਾਇਆ ਜਾਂਦਾ ਹੈਅਕਸਰ ਹੀ ਅਜਿਹੇ ਵਿਖਿਆਨ ਧਰਮ ਵਿੱਚ ਪਹਿਲਾਂ ਹੀ ਚੱਲ ਰਹੇ ਵਖਰੇਵਿਆਂ ਨੂੰ ਹੋਰ ਹਵਾ ਦੇ ਕੇ ਲੋਕਾਂ ਲਈ ਆਪਸੀ ਨਫ਼ਰਤ ਫੈਲਾਉਣ ਦੀ ਭੂਮਿਕਾ ਨਿਭਾਉਂਦੇ ਹਨਦੰਗੇ ਭੜਕਾਉਣ, ਕਤਲ ਕਰਨ, ਕੁੱਟ ਮਾਰ ਕਰਨ, ਲੁੱਟ ਖਸੁੱਟ ਕਰਨ ਸਮੇਤ ਕਿਸੇ ਗੁਪਤ ਏਜੰਡੇ ਦੀ ਸਫਲਤਾ ਲਈ ਅਜਿਹੇ ਫਰਮਾਨ, ਹਮੇਸ਼ਾ ਹੀ ਇਨਸਾਨੀਅਤ ਵਿਰੋਧੀ ਹੋ ਨਿੱਬੜਦੇ ਹਨ, ਜਿਸ ਕਾਰਣ ਹੁਣ ਤਕ ਮਨੁੱਖਤਾ ਦਾ ਬੇਥਾਹ ਖੂਨ ਇਸ ਧਰਤੀ ’ਤੇ ਵਹਿ ਚੁੱਕਾ ਹੈ

ਦੂਜਾ ਹੈ ਵਿਗਿਆਨਿਕ ਨਜ਼ਰੀਆ, ਜਿਸ ਰਾਹੀਂ ਹਰ ਵਾਪਰ ਰਹੀ ਘਟਨਾ ਦੇ ਅਸਲ ਕਾਰਣਾਂ ਨੂੰ ਸਮਝਣਾ ਅਤੇ ਉਸ ਦੇ ਮਨੁੱਖਤਾ ਵਿਰੋਧੀ ਵਰਤਾਰੇ ਨੂੰ ਰੋਕਣ ਦਾ ਯਤਨ ਕਰਕੇ, ਇਸ ਬੇਲੋੜੇ ਹੋ ਰਹੇ ਖ਼ੂਨ ਖ਼ਰਾਬੇ ਦਾ ਇਸ ਨਜ਼ਰੀਏ ਰਾਹੀਂ ਹੱਲ ਪੇਸ਼ ਕਰਨਾ ਮੁਢਲੀ ਮਨੁੱਖੀ ਜ਼ਿੰਦਗੀ ਦੌਰਾਨ ਜਦੋਂ ਮਨੁੱਖ ਦਿਨ ਤੋਂ ਬਾਅਦ ਰਾਤ ਹੋ ਜਾਣ, ਵਰਖਾ ਹੋਣ, ਝੱਖੜ-ਹਨੇਰੀਆਂ, ਬਾਰਸ਼, ਹੜ੍ਹ, ਅਸਮਾਨੀ ਬਿਜਲੀ, ਜੰਗਲ ਵਿੱਚ ਅੱਗ ਲੱਗਣਾ ਆਦਿ ਨੂੰ ਰਹੱਸਮਈ ਘਟਨਾਵਾਂ ਸਮਝਦਾ ਸੀਅਗਿਆਨਤਾ ਕਾਰਣ ਇਹਨਾਂ ਦੇ ਵਰਤਾਰੇ ਪਿੱਛੇ ਕਿਸੇ ਅਗੰਮੀ ਤਾਕਤ ਨੂੰ ਸਮਝਣਾ ਅਤੇ ਉਸ ਸ਼ਕਤੀ ਤੋਂ ਡਰਦਿਆਂ, ਇਹਨਾਂ ਸ਼ਕਤੀਆਂ ਨੂੰ ਅਗਨੀ ਦੇਵਤਾ, ਪੌਣ ਦੇਵਤਾ, ਜਲ ਦੇਵਤਾ ਆਦਿ ਦੇ ਨਾਂ ਹੇਠ ਵੱਖ ਵੱਖ ਦੇਵਤੇ ਮੰਨਕੇ ਅਗੰਮੀ ਸ਼ਕਤੀਆਂ ਵਜੋਂ ਪੂਜਣ ਲੱਗਾਮਨੁੱਖ ਦੇ ਡਰ ਅਤੇ ਅਗਿਆਨਤਾ ਵਿੱਚੋਂ ਪੈਦਾ ਹੋਏ ਇਸ ਅਧਿਆਤਮਵਾਦੀ ਨਜ਼ਰੀਏ ਬਾਰੇ ਭਾਵੇਂ ਅੱਜ ਦੇ ਵਿਗਿਆਨ ਨੇ ਮਨੁੱਖ ਨੂੰ ਉਪਰੋਕਤ ਘਟਨਾਵਾਂ ਪਿੱਛੇ ਛੁਪੇ ਕਾਰਣਾਂ ਬਾਰੇ ਸਮਝਾ ਕੇ ਸਪਸ਼ਟ ਕਰ ਦਿੱਤਾ ਹੈ ਪਰ ਵੱਡੀ ਗਿਣਤੀ ਲੋਕਾਂ ਵਿੱਚ ਅਜੇ ਵੀ ਮੁਢਲੀ ਵਿਚਾਰਧਾਰਾ ਦਾ ਪ੍ਰਭਾਵ ਚੱਲਿਆ ਆ ਰਿਹਾ ਹੈਅੱਜ ਵੀ ਵੱਖ ਵੱਖ ਧਰਮਾਂ ਦੇ ਲੋਕ ਹਰ ਤਰ੍ਹਾਂ ਦੀ ਮਨੁੱਖ ਮਾਰੂ ਘਟਨਾ ਨੂੰ ਕਿਸਮਤ ਵਿੱਚ ਲਿਖੀ ਮੰਨਕੇ ਵਿਗਿਆਨਿਕ ਉਪਲਬਧਾਂ ਨੂੰ ਮਾਣਦੇ ਹੋਏ ਵੀ ਵਿਗਿਆਨ ਨੂੰ ਨਕਾਰਨ ਦੇ ਧਾਰਨੀ ਬਣੇ ਹੋਏ ਹਨਆਪਣੀ ਜ਼ਿੰਦਗੀ ਵਿੱਚ ਮਾੜਾ ਨਾ ਵਾਪਰ ਜਾਣ ਦੇ ਡਰੋਂ ਉਹਨਾਂ ਵੱਲੋਂ ਅਜੇ ਵੀ ਅਖੌਤੀ ਦੈਵੀ ਸ਼ਕਤੀਆਂ ਦੀਆਂ ਵੱਖ ਵੱਖ ਰੂਪਾਂ ਵਿੱਚ ਚਲਦੀਆਂ ਮਨੌਤਾਂ, ਪੂਜਾ-ਪਾਠ ਕਰਨ, ਭੇਟਾ ਦੇਣ, ਯੱਗ ਕਰਨ, ਸੂਰਜ ਨੂੰ ਪਾਣੀ ਦੇਣ, ਵਿਗੜੇ ਕੰਮਾਂ ਨੂੰ ਠੀਕ ਕਰਨ ਲਈ ਜੋਤਸ਼ੀਆਂ-ਤਾਂਤਰਿਕਾਂ ਆਦਿ ਵੱਲੋਂ ਉਪਾਅ ਕਰਵਾਉਣ ਵਿੱਚ ਯਕੀਨ ਕਰਨਾ ਜਾਰੀ ਹੈਇਹ ਸਾਰੇ ਵਰਤਾਰੇ ਵਿਗਿਆਨਿਕ ਨਜ਼ਰੀਏ ਅਨੁਸਾਰ ਸਮਾਂ ਅਤੇ ਧਨ ਦੀ ਬਰਬਾਦੀ ਤੋਂ ਬਿਨਾਂ ਕੁਝ ਵੀ ਨਹੀਂਇਸ ਲਈ ਹਰ ਚੰਗੀ, ਮਾੜੀ ਘਟਨਾ ਬਾਰੇ ਜਾਣਨ ਲਈ ਵਿਗਿਆਨਿਕ ਨਜ਼ਰੀਆ ਹੀ ਇੱਕ ਸਹੀ ਰਾਹ ਦਰਸਾਵਾ ਹੈ

ਪਰ ਫਿਰ ਚਿੰਤਨ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਅਧਿਆਤਮਿਕ ਨਜ਼ਰੀਆ ਮਨੁੱਖਤਾ ਨੂੰ ਧਰਮ ਦੇ ਨਾਂ ’ਤੇ ਵੰਡਕੇ ਖੂਨ ਵਹਾਉਣ ਲਈ ਜ਼ਿੰਮੇਵਾਰ ਹੈ ਅਤੇ ਵਿਗਿਆਨਿਕ ਨਜ਼ਰੀਆ ਇਹ ਸਭ ਕੁਝ ਖਤਮ ਕਰਕੇ ਹਰ ਮਨੁੱਖ ਨੂੰ ਬਰਾਬਰ ਸਮਝਦਾ ਹੈ, ਤਾਂ ਲੋਕ ਇਸ ਨਜ਼ਰੀਏ ਨੂੰ ਅਪਣਾਉਂਦੇ ਕਿਉਂ ਨਹੀਂ? ਇਹ ਹੈ ਅਸਲ ਨੁਕਤਾ ਜਿਸ ਨੂੰ ਹਰ ਧਰਮ ਦੇ ਲੋਕਾਂ ਨੂੰ ਸਮਝਣ ਦੀ ਅਹਿਮ ਲੋੜ ਹੈਇਸ ਨੂੰ ਸਮਝੇ ਤੋਂ ਬਿਨਾਂ ਨਾ ਤਾਂ ਸਮਾਜ ਵਿੱਚੋਂ ਗਰੀਬੀ, ਬੇਰੋਜ਼ਗਾਰੀ, ਨਾ ਬਰਾਬਰੀ, ਬੇਇਨਸਾਫ਼ੀ ਵਰਗੀਆਂ ਅਲਾਮਤਾਂ ਖਤਮ ਹੋ ਸਕਦੀਆਂ ਹਨ ਅਤੇ ਨਾ ਹੀ ਧਰਮਾਂ ਦੇ ਪਰਦੇ ਹੇਠ ਹੋ ਰਿਹਾ ਮਨੁੱਖੀ ਤੇ ਹੋਰ ਕਤਲੇਆਮਵਿਗਿਆਨਿਕ ਨਜ਼ਰੀਆ ਹੀ ਹੈ, ਜਿਸ ਨੇ ਮਨੁੱਖੀ ਜ਼ਿੰਦਗੀ ਸੌਖੀ ਕਰਨ ਸਮੇਤ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦੇ ਭੇਦਾਂ ਨੂੰ ਜਾਣ ਕੇ ਸਹੀ ਨਿਰਣੇ ਕਰਕੇ ਉਹਨਾਂ ਦੇ ਇਲਾਜ ਕੀਤੇ ਹਨਇਹ ਗੱਲ ਵੱਖਰੀ ਹੈ ਕਿ ਵਿਗਿਆਨਿਕ ਪ੍ਰਾਪਤੀਆਂ ਨੂੰ ਮਨੁੱਖ ਦੀ ਭਲਾਈ ਲਈ ਵਰਤਣ ਦੀ ਬਜਾਏ ਇਹਨਾਂ ਨੂੰ ਕਮਾਈ ਦੇ ਸਾਧਨ ਬਣਾ ਕੇ ਬੇਵਸ ਲੋਕਾਂ ਦੀ ਆਰਥਿਕ ਲੁੱਟ ਕਰਨ ਲਈ ਵਰਤਿਆ ਜਾ ਰਿਹਾ ਹੈ, ਜਿਸ ਨੂੰ ਰੋਕਣਾ ਸਰਕਾਰਾਂ ਦਾ ਕੰਮ ਹੈਪਰ ਅਫਸੋਸ ਕਿ ਸਾਡੀ ਵਿੱਦਿਅਕ ਪ੍ਰਣਾਲੀ ਵਿੱਚ ਸਰਕਾਰੀ ਤੌਰ ’ਤੇ ਇਹ ਨਜ਼ਰੀਆ ਵਿਕਸਿਤ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਸਗੋਂ ਜੇ ਕਿਸੇ ਸਲੇਬਸ ਵਿੱਚ ਇਸ ਸੰਬੰਧੀ ਕੋਈ ਪਾਠ ਪੜ੍ਹਾਇਆ ਵੀ ਜਾ ਰਿਹਾ ਸੀ, ਉਸ ਨੂੰ ਬੰਦ ਕੀਤਾ ਜਾ ਰਿਹਾ ਹੈ

ਦੂਜੇ ਪਾਸੇ ਕਿਸੇ ਵੀ ਧਰਮ ਨੇ ਜ਼ਿੰਦਗੀ ਸੌਖੀ ਕਰਨ ਲਈ ਕੁਝ ਕਰਨ ਜਾਂ ਖੋਜਣ ਦੀ ਬਜਾਏ, ਸਰੀਰ ਨੂੰ ਜਪਾਂ ਤਪਾਂ, ਤਪੱਸਿਆਵਾਂ ਆਦਿ ਵਰਗੇ ਕਸ਼ਟ ਦੇਣ ਦੇ ਉਪਦੇਸ਼ਾਂ ਰਾਹੀਂ ਇਸ ਜ਼ਿੰਦਗੀ ਨੂੰ ਝੂਠੀ ਤੇ ਪਾਣੀ ਦਾ ਬੁਲਬੁਲਾ ਕਰਾਰ ਦਿੱਤਾ ਹੋਇਆ ਹੈਮੌਤ ਤੋਂ ਬਾਅਦ ਇੱਕ ਹੋਰ ਸਵਰਗ, ਨਰਕ ਵਿੱਚ ਜਿਊਣ ਵਾਲੀ ਅਖੌਤੀ ਜ਼ਿੰਦਗੀ, ਜਿਸਦੇ ਵਜੂਦ ਦਾ ਕਿਸੇ ਵੀ ਧਰਮ ਕੋਲ ਕੋਈ ਸਬੂਤ ਹੀ ਨਹੀਂ, ਨੂੰ ਵਧੇਰੇ ਮਹੱਤਤਾ ਦਿੱਤੀ ਜਾ ਰਹੀ ਹੈਮੌਜੂਦਾ ਜ਼ਿੰਦਗੀ ਨੂੰ ਸਵਰਗ ਬਣਾਉਣ ਲਈ ਕੋਈ ਵੀ ਧਰਮ ਗੱਲ ਨਹੀਂ ਕਰਦਾਮੌਤ ਬਾਅਦ ਕੀਤੀਆਂ ਜਾਂਦੀਆਂ ਰਸਮਾਂ ਵਿੱਚ ਪਾਠ ਪੂਜਾ, ਤੀਰਥ ਇਸ਼ਨਾਨ, ਫੁੱਲ ਪਾਉਣ ਆਤਮਾ ਨੂੰ ਸ਼ਾਂਤੀ ਲਈ ਪ੍ਰਾਰਥਨਾਵਾਂ ਆਦਿ ਦੀਆਂ ਰਸਮਾਂ ਵੇਲੇ, ਵਿੱਛੜੇ ਮਨੁੱਖ ਲਈ ਬਸਤਰ, ਜੁੱਤੇ, ਬਿਸਤਰਾ ਅਤੇ ਹੋਰ ਅਨੇਕਾਂ ਕਿਸਮ ਦਾ ਸਾਜ਼ੋ ਸਾਮਾਨ ਪੁਜਾਰੀ ਵਰਗ ਨੂੰ ਦਿੱਤਾ ਜਾਂਦਾ ਹੈ, ਜਿਸ ਨੂੰ ਮਰੇ ਵਿਅਕਤੀ ਕੋਲ ਪਹੁੰਚ ਜਾਣ ਵਰਗੇ ਅੰਧਵਿਸ਼ਵਾਸਾਂ ਨੂੰ ਫੈਲਾਇਆ ਜਾਂਦਾ ਹੈਮ੍ਰਿਤਕ ਦੇ ਸੁਖ ਆਰਾਮ ਲਈ ਹਰ ਧਰਮ ਵਿੱਚ ਕੀਤੇ ਜਾ ਰਹੇ ਵੱਖ ਵੱਖ ਤਰ੍ਹਾਂ ਦੇ ਧਾਰਮਿਕ ਕ੍ਰਿਆ ਕਰਮ ਅਸੀਂ ਪ੍ਰਤੱਖ ਵੇਖ ਹੀ ਰਹੇ ਹਾਂ, ਜਿਹਨਾਂ ਨੂੰ ਪੂਰਾ ਕਰਨ ਲਈ ਹਰ ਧਰਮ ਵਿੱਚ ਬੈਠਾ ਪੁਜਾਰੀ ਵਰਗ ਮੁੱਖ ਭੂਮਿਕਾ ਨਿਭਾਉਂਦਾ ਹੈ, ਕਿਉਂਕਿ ਉਹਨਾਂ ਦੀ ਜ਼ਿੰਦਗੀ ਇਹਨਾਂ ਮਾਣਤਾਵਾਂ ਨੂੰ ਬਰਕਰਾਰ ਰੱਖਣ ਨਾਲ ਹੀ ਚਲਦੀ ਹੈਹਰ ਧਰਮ ਵਿੱਚ ਅਜਿਹੀਆਂ ਰਸਮਾਂ ਰਾਹੀਂ ਫੈਲਾਏ ਜਾਂਦੇ ਗੈਰ ਵਿਗਿਆਨਿਕ ਅਤੇ ਸੰਵਿਧਾਨ ਵਿਰੋਧੀ ਵਿਚਾਰਾਂ ਨੂੰ ਰੋਕਣ ਲਈ ਸਰਕਾਰੀ ਮਸ਼ੀਨਰੀ ਸਿਰਫ ਦਰਸ਼ਕ ਬਣੀ ਹੋਈ ਹੈਸਾਡੇ ਦੇਸ਼ ਦਾ ਸੰਵਿਧਾਨ ਭਾਵੇਂ ਕਿਸੇ ਵੀ ਤਰ੍ਹਾਂ ਦੀ ਗੈਰ ਵਿਗਿਆਨਿਕ ਗੱਲ ਦਾ ਖੰਡਨ ਕਰਕੇ ਵਿਗਿਆਨਿਕ ਨਜ਼ਰੀਆ ਵਿਕਸਿਤ ਕਰਨ ਲਈ ਹਰ ਨਾਗਰਿਕ ਨੂੰ ਜ਼ਿੰਮੇਵਾਰ ਬਣਨ ਲਈ ਆਗਿਆ ਦਿੰਦਾ ਹੈ ਪਰ ਸਾਡੀਆਂ ਸਰਕਾਰਾਂ, ਜੋ ਇਸੇ ਸੰਵਿਧਾਨ ਨੂੰ ਮੰਨਣ ਦਾ ਇਕਰਾਰ ਕਰਕੇ ਵੀ ਜਦੋਂ ਜ਼ਿੰਮੇਵਾਰੀ ਦੀਆਂ ਕੁਰਸੀਆਂ ਸਾਂਭਦੀਆਂ ਹਨ ਤਾਂ ਆਪਣਾ ਕੀਤਾ ਇਕਰਾਰ ਭੁੱਲ ਹੀ ਨਹੀਂ ਜਾਂਦੀਆਂ, ਸਗੋਂ ਗੈਰ ਵਿਗਿਆਨਿਕ ਧਾਰਨਾਵਾਂ ਦਾ ਪੱਖ ਪੂਰ ਕੇ, ਵਿਗਿਆਨਿਕ ਧਾਰਨਾਵਾਂ ਪ੍ਰਚਲਿਤ ਕਰਨ ਦਾ ਯਤਨ ਕਰਨ ਵਾਲਿਆਂ ਖਿਲਾਫ ਕੇਸ ਦਰਜ ਕਰਨ ਵੱਲ ਭੁਗਤਦੀਆਂ ਹਨਸਰਕਾਰਾਂ ਦੀ ਗੈਰ ਵਿਗਿਆਨਿਕ ਨਜ਼ਰੀਆ ਰੱਖਣ ਵਾਲਿਆਂ ਨਾਲ ਇਹੋ ਸਾਂਝ ਭਿਆਲੀ ਮਨੁੱਖ ਦੇ ਵਿਗਿਆਨਿਕ ਨਜ਼ਰੀਏ ਦਾ ਵਿਕਾਸ ਨਾ ਹੋਣ ਦੇਣ ਲਈ ਅਹਿਮ ਭੂਮਿਕਾ ਨਿਭਾਉਂਦੀ ਹੈਧਰਮਾਂ ਰਾਹੀਂ ਫੈਲਾਏ ਜਾਂਦੇ ਇਸ ਗੈਰ ਵਿਗਿਆਨਿਕ ਨਜ਼ਰੀਏ ਬਾਰੇ ਜਦੋਂ ਵਿਗਿਆਨਿਕ ਨਜ਼ਰੀਏ ਰਾਹੀਂ ਸਹੀ ਵਿਆਖਿਆ ਦੁਆਰਾ ਸਪਸ਼ਟ ਕੀਤਾ ਜਾਂਦਾ ਹੈ ਤਾਂ ਵਿਗਿਆਨਿਕ ਅਧਾਰ ਨੂੰ ਮੁੱਖ ਰੱਖਦਿਆਂ ਸੰਵਾਦ ਕਰਨ ਦੀ ਬਜਾਏ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤੈਅ ਸ਼ੁਦਾ ਪ੍ਰੋਗਰਾਮ ਰਾਹੀਂ, ਵਿਗਿਆਨਿਕ ਸਮਝ ਨੂੰ ਸਰਕਾਰੀ ਸ਼ਹਿ ਹੇਠ ਕਾਨੂੰਨ ਦਾ ਗਲਤ ਇਸਤੇਮਾਲ ਕਰਕੇ ਦਬਾਉਣ ਦਾ ਰਾਹ ਇਖਤਿਆਰ ਕੀਤਾ ਜਾਂਦਾ ਹੈ ਇਸਦੇ ਪ੍ਰਤੱਖ ਸਬੂਤ ਵਜੋਂ ਵਿਗਿਆਨਿਕ ਨਜ਼ਰੀਏ ਖਿਲਾਫ ਦਰਜ ਹੋਏ 295 ਏ ਦੇ ਵੱਖ ਵੱਖ ਵਿਅਕਤੀਆਂ ਦੇ ਕੇਸ ਸਾਹਮਣੇ ਹਨਦੇਸ਼ ਨੂੰ ਸਹੀ ਦਿਸ਼ਾ ਦੇਣ ਲਈ ਵਿਗਿਆਨਿਕ ਨਜ਼ਰੀਆ ਅਪਣਾਉਣਾ ਹੀ ਇੱਕੋ ਇੱਕ ਸਾਧਨ ਹੈ, ਜੋ ਦੇਸ਼ ਲਈ ਹਰ ਖੇਤਰ ਵਿੱਚ ਅਗਵਾਈ ਕਰਨ ਯੋਗ ਹੈਇਹ ਵੀ ਸਾਹਮਣੇ ਹੈ ਕਿ ਦੁਨੀਆਂ ਵਿੱਚ ਜਿਹੜੇ ਮੁਲਕਾਂ ਨੇ ਵਿਗਿਆਨਿਕ ਨਜ਼ਰੀਆ ਅਪਣਾਇਆ ਹੈ, ਉਹ ਹੀ ਦੁਨੀਆਂ ਦੇ ਵਿਕਸਿਤ ਦੇਸ਼ਾਂ ਵਿੱਚ ਗਿਣੇ ਜਾਂਦੇ ਹਨਜਿਹੜੇ ਅਧਿਆਤਮਵਾਦੀ ਰਹਿ ਕੇ ਧਰਮਾਂ ਦੇ ਚੱਕਰਾਂ ਵਿੱਚ ਉਲਝੇ ਹੋਏ ਹਨ, ਉਹਨਾਂ ਵਿੱਚ ਗਰੀਬੀ ਅਤੇ ਆਪਸੀ ਨਫ਼ਰਤ ਦਾ ਬੋਲਬਾਲਾ ਸਿਖਰਾਂ ਛੂਹ ਰਿਹਾ ਹੈ ਇਸ ਲਈ ਵਿਗਿਆਨਿਕ ਨਜ਼ਰੀਏ ਦੇ ਧਾਰਨੀ ਹਰ ਵਿਅਕਤੀ ਤੇ ਜਥੇਬੰਦੀ ਵੱਲੋਂ ਦੇਸ਼ ਨੂੰ ਧਰਮਾਂ ਅਤੇ ਸੱਤਾ ਦੀ ਸਾਂਝੀ, ਸੌੜੀ ਅਤੇ ਮਨੁੱਖਤਾ ਵਿਰੋਧੀ ਸਿਆਸਤ ਤੋਂ ਛੁਟਕਾਰਾ ਦਿਵਾਉਣ ਲਈ ਇੱਕ ਜੁੱਟ ਹੋ ਕੇ ਦੇਸ਼ ਦੀ ਅਗਵਾਈ ਕਰਨ ਲਈ ਜਮਹੂਰੀ ਅਤੇ ਸੰਵਿਧਾਨਿਕ ਜ਼ਿੰਮੇਵਾਰੀ ਨਿਭਾਉਣ ਨੂੰ ਫਰਜ਼ ਸਮਝਕੇ ਅੱਗੇ ਆਉਣਾ ਸਮੇਂ ਦੀ ਵੱਡੀ ਲੋੜ ਹੈ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5230)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

More articles from this author