GurmitPalahi7ਪਿੰਡ ਦੇ ਚੜ੍ਹਦੇ ਪਾਸਿਓਂ ਹੱਡਾ-ਰੋੜੀ ਵਿੱਚੋਂ ਡੱਬੂ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਕੇ ...
(30 ਜੁਲਾਈ 2022)
ਮਹਿਮਾਨ: 200.


ਕਹਾਣੀ: 
ਸਮਝੌਤਾ

ਪਿੰਡ ਵਿੱਚ ਚੋਣਾਂ ਆ ਗਈਆਂਸਰਪੈਂਚੀ ਲਈ ਪਿੰਡ ਦੇ ਦੋ ਚੌਧਰੀ ਆਤਾ ਸਿਹੁੰ ਤੇ ਮਾਘਾ ਸਿਹੁੰ ਮੈਦਾਨ ਵਿੱਚ ਨਿੱਤਰੇਦੋਵੇਂ ਚੰਗੇ ਸਰਦੇ-ਪੁੱਜਦੇ ਘਰਾਂ ਦੇ ਮਾਲਕ ਸਨਦੋਹਾਂ ਦਾ ਪਿੰਡ ਵਿੱਚ ਪਹਿਲਾਂ ਹੀ ਚੰਗਾ ਰੋਹਬ ਦਾਅਬ ਸੀਫੱਤਾ, ਤੇਲੂ, ਬਿਸ਼ਨਾ, ਫੀਲਾ, ਮੱਘਰ ਸਿਹੁੰ ਇੱਕ ਧੜੇ ਨਾਲ ਅਤੇ ਰਾਹੂ, ਮੇਲੂ, ਹੁਕਮਾ, ਚੰਨਣ ਦੂਜੇ ਧੜੇ ਨਾਲ ਹੋ ਤੁਰੇਪਿੰਡ ਵਿੱਚ ਗਹਿਮਾ-ਗਹਿਮੀ ਹੋ ਗਈਕਦੇ ਇੱਕ ਪਾਰਟੀ ਵਾਲੇ ਅਤੇ ਕਦੇ ਦੂਜੀ ਪਾਰਟੀ ਵਾਲੇ ਵੋਟਾਂ ਲਈ ਘਰੋ-ਘਰੀ ਕਹਿਣ ਤੁਰੇ ਫਿਰਦੇਲੋਕਾਂ ਨੂੰ ਨਵੇਂ-ਨਵੇਂ ਲਾਲਚ ਦੇ ਕੇ ਵੋਟਾਂ ਪੱਕੀਆਂ ਕਰਦੇ ਰਹੇਚੋਣਾਂ ਦੇ ਇਨ੍ਹਾਂ ਦਿਨਾਂ ਵਿੱਚ ਸ਼ਰਾਬਾਂ ਉੱਡ ਰਹੀਆਂ ਸਨ ਜਿਨ੍ਹਾਂ ਕਦੇ ਵਰ੍ਹੇ ਛਿਮਾਹੀ ਹੀ ਸੁਆਦ ਚੱਖਿਆ ਸੀ, ਉਹਨਾਂ ਨੂੰ ਵੀ ਰੋਜ਼ ਅਧੀਆ ਪਊਆ ਥਿਆ ਜਾਂਦਾ। ਇਨ੍ਹਾਂ ਦਿਨਾਂ ਵਿੱਚ ਪਿੰਡ ਦੀਆਂ ਡੇੜ੍ਹੀਆਂ, ਚੌਂਕਾਂ, ਬੋਹੜਾਂ, ਪਿਪਲਾਂ ਥੱਲੇ ਲੋਕਾਂ ਦਾ ਚੰਗਾ ਝੁਰਮੁਟ ਬੱਝ ਜਾਂਦਾਨਿੱਤ ਨਵੀਆਂ ਅਫਵਾਹਾਂ ਫੈਲਦੀਆਂ ਇੱਕ ਦੂਜੇ ਧੜੇ ਵਿਰੁੱਧ ਨਿੱਤ ਨਵੇਂ ਦੂਸ਼ਨ ਸੁਣਨ ਨੂੰ ਮਿਲਦੇ

ਅਮਨ ਚੈਨ ਨਾਲ ਵਸਦਾ ਪਿੰਡ ਦੋਂਹ ਹਿੱਸਿਆਂ ਵਿੱਚ ਵੰਡਿਆ ਗਿਆਜੇ ਇੱਕ ਚੌਧਰੀ ਆਤਾ ਸਿਹੁੰ ਦੀਆਂ ਸ਼ਿਫਤਾਂ ਕਰਦਾ ਤਾਂ ਦੂਜਾ ਮਾਘਾ ਸਿਹੁੰ ਦੇ ਸੋਹਲੇ ਗਾਉਂਦਾ ਦੋਵਾਂ ਧੜਿਆਂ ਦੇ ਲੋਕ, ਇੱਕ ਦੂਜੇ ਵੱਲ ਕਹਿਰ ਭਰੀਆਂ ਨਜ਼ਰਾਂ ਨਾਲ ਵੇਖਦੇਪਿਛਲੀਆਂ ਦੁਸ਼ਮਣੀਆਂ ਤੇ ਖੈਹਾਂ ਮੁੜ ਸਿਰ ਚੁੱਕਣ ਲੱਗੀਆਂ। ਜੇ ਰਤਾ ਭਰ ਗੱਲ ਕਿਸੇ ਨੂੰ ਦੂਜੇ ਧੜੇ ਦੀ ਪਤਾ ਲਗਦੀ ਉਹ ਝੱਟ ਦੇਣੀ ਆਪਣੀ ਵਫਾਦਾਰੀ ਦਿਖਾਉਣ ਲਈ ਆਪਣੇ ਚੌਧਰੀ ਨੂੰ ਜਾ ਦੱਸਦਾਦੋਹਾਂ ਚੌਧਰੀਆਂ ਦੀ ਚੌਧਰ ਦੀ ਭੁੱਖ ਨੇ ਲੋਕਾਂ ਵਿੱਚ ਇੱਕ-ਦੂਜੇ ਪ੍ਰਤੀ ਨਫ਼ਰਤ ਦੀ ਅੱਗ ਭਰ ਦਿੱਤੀ

ਚੋਣਾਂ ਵਾਲੇ ਦਿਨ ਤੋਂ ਪਹਿਲੀ ਰਾਤੇ ਅੰਦਰਖਾਤੇ ਦੋਹਾਂ ਚੌਧਰੀਆਂ ਦਾ ਆਪਸ ਵਿੱਚ ਕੋਈ ਸਮਝੌਤਾ ਹੋ ਗਿਆਲੋਕਾਂ ਨੂੰ ਇਸਦਾ ਕੋਈ ਇਲਮ ਨਹੀਂ ਸੀਦੋਹਾਂ ਗਰੁਪਾਂ ਨੇ ਜਾਨ ਦੀ ਬਾਜ਼ੀ ਲਾ ਕੇ ਚੋਣਾਂ ਲੜੀਆਂਪਿੰਡ ਦੇ ਬੁੱਢੇ-ਠੇਰੇ, ਬੀਮਾਰ, ਫੱਟੜ ਤਕ ਦੀ ਵੋਟ ਵੀ ਭੁਗਤਾ ਦਿੱਤੀ ਗਈੇ

ਨਤੀਜਾ ਨਿਕਲਿਆਆਤਾ ਸਿਹੁੰ ਦੀ ਪਾਰਟੀ ਦੇ ਜ਼ਿਆਦਾ ਪੰਚ ਚੁਣੇ ਗਏ ਸਨਉਨ੍ਹਾਂ ਆਤਾ ਸਿਹੁੰ ਨੂੰ ਸਰਪੰਚ ਚੁਣ ਲਿਆਉਹਦੇ ਧੜੇ ਦੇ ਲੋਕਾਂ ਉਸ ਰਾਤ ਬੱਕਰੇ ਬੁਲਾਏ, ਸ਼ਰਾਬਾਂ ਪੀਤੀਆਂ ਤੇ ਹੁੱਲੜ ਮਚਾਇਆਮਾਘਾ ਸਿਹੁੰ ਦੇ ਬੰਦੇ ਅਣਖ ਵਿੱਚ ਆ ਗਏਦੋਹਾਂ ਧੜਿਆਂ ਦੀ ਬੱਝਵੀਂ ਲੜਾਈ ਹੋਈ। ਟਕੂਏ, ਬਰਛੇ ਚੱਲੇ, ਚੰਗੀ ਵੱਢ ਟੁੱਕ ਹੋਈਲੜਨ ਵਾਲਿਆਂ ਵਿੱਚ ਨਾ ਚੌਧਰੀ ਆਤਾ ਸਿਹੁੰ ਸੀ, ਨਾ ਮਾਘਾ ਸਿਹੁੰ ਅਤੇ ਨਾ ਹੀ ਉਹਨਾਂ ਦੇ ਟੱਬਰ-ਟੀਹਰਉਹ ਦੋਵੇਂ ਚੌਧਰੀ ਆਤਾ ਸਿਹੁੰ ਦੀ ਹਵੇਲੀ ਬੈਠੇ ਸ਼ਰਾਬ ਪੀ ਰਹੇ ਸਨ

ਦੋਹਾਂ ਧੜਿਆਂ ਦੇ ਲੋਕਾਂ ਨੇ ਉਮਰ ਭਰ ਦੇ ਵੈਰ ਸਹੇੜ ਲਏ ਸਨਗਰੀਬ ਲੋਕਾਂ ਦਾ ਪਿੰਡ ਵਿੱਚ ਜੀਊਣਾ ਦੁੱਭਰ ਹੋ ਗਿਆ ਉਨ੍ਹਾਂ ਨੂੰ ਬੋਲ-ਕਬੋਲ ਬੋਲੇ ਜਾਂਦੇਉਹ ਚੁੱਪ-ਚਾਪ ਆਪਣੀਆਂ ਘੜੀਆਂ ਲੰਘਾਈ ਜਾਂਦੇ ਇੱਕ ਦਿਨ ਤੁਰੇ ਜਾਂਦੇ ਬਖਸ਼ਾ ਸਿਹੁੰ ਨੇ ਸੀਬੂ ਨੂੰ ਬੋਲੀ ਮਾਰੀ, “ਇਹਨੇ ਸਾਨੂੰ ਨੀ ਪਾਈ ਵੋਟ, ਦੂਜੇ ਧੜੇ ਨੂੰ ਪਾਈ ਆ। ਸਾਰੀ ਉਮਰ ਘਾਹ ਪੱਠਾ ਸਾਡੇ ਖੇਤਾਂ ਵਿੱਚੋਂ ਖੋਤਦਾ ਰਿਹਾ ਆ

ਜਦੋਂ ਸੀਬੂ ਨੇ ਅੱਗਿਓਂ ਕੁਝ ਬੋਲਣਾ ਚਾਹਿਆ ਤਾਂ ਬਖਸ਼ਾ ਸਿਹੁੰ ਦੇ ਕੜਕਵੇਂ ਬੋਲ, “ਕੋਈ ਨੀ ਪੁੱਤ, ਬਣਾਊਂ ਬੰਦਾਂ ਤੈਨੂੰ ਕਿਸੇ ਵੇਲੇ। ਨਿਕਲੀਂ ਹੁਣ ਸਾਡੇ ਖੇਤਾਂ ਵੱਲ ਨੂੰ ਜੰਗਲ ਪਾਣੀ ਵੀਹੱਡ ਸੇਕੂੰ ਤੇਰੇ ਚੰਗੀ ਤਰ੍ਹਾਂ

ਇਹ ਬੋਲ ਸੀਬੂ ਦੇ ਕੰਨਾਂ ਵਿੱਚ ਕਈ ਦਿਨ ਗੂੰਜਦੇ ਰਹੇ

ਪਿੰਡ ਦੇ ਚੜ੍ਹਦੇ ਪਾਸਿਓਂ ਹੱਡਾ-ਰੋੜੀ ਵਿੱਚੋਂ ਡੱਬੂ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਕੇ ਪਲਾਂ ਵਿੱਚ ਹੀ ਪਿੰਡ ਦੀ ਕੁਤੀੜ ਹੱਡਾ-ਰੋੜੀ ਵਿੱਚ ਇਕੱਠੀ ਹੋ ਗਈ। ਫਿਰ ਘੂੰ-ਘੂੰ, ਬਊਂ ਬਊਂ ਕਰਦਿਆਂ ਮਾਸ ਚੂੰਡਣ ਲਈ ਦੋਵੇਂ ਡੱਬੂ ਕੁੱਤੇ ਆਪਸ ਵਿੱਚ ਲੜਨ ਲੱਗ ਪਏਅਚਾਨਕ ਉਨ੍ਹਾਂ ਡੱਬੀਆਂ ਦੀ ਨਜ਼ਰ ਹੱਡਾ ਰੋੜੀ ਵਿੱਚ ਆਏ ਨਵੇਂ ਸ਼ਿਕਾਰ ’ਤੇ ਪਈ, ਜਿਸ ਨੂੰ ਗਿਰਝਾਂ ਚੂੰਡ ਰਹੀਆਂ ਸਨ ਉਨ੍ਹਾਂ ਇੱਕ ਦੂਜੇ ਵੱਲ ਵੇਖਿਆਫਿਰ ਅੱਖੋ-ਅੱਖੀ ਜਿਵੇਂ ਕੋਈ ਸਮਝੌਤਾ ਕਰ ਲਿਆ ਹੋਵੇ, ਉਹ ਗਿਰਝਾਂ ਨੂੰ ਦੂਰ ਭਜਾ ਕੇ ਸ਼ਿਕਾਰ ’ਤੇ ਟੁੱਟ ਪਏਢਿੱਡ ਭਰਕੇ ਉਹ ਵਾਪਸ ਪਿੰਡ ਵਿੱਚ ਆ ਗਏ। ਉਨ੍ਹਾਂ ਨੂੰ ਹੁਣ ਆਪਸ ਵਿੱਚ ਕੋਈ ਗਿਲਾ ਸ਼ਿਕਵਾ ਨਹੀਂ ਸੀਸੀਬੂ, ਜਿਹੜਾ ਇਹ ਸਭ ਕੁਝ ਵੇਖ ਰਿਹਾ ਸੀ, ਦੇ ਮਨ ਵਿੱਚ ਬਖਸ਼ਾ ਸਿਹੁੰ ਦੇ ਬੋਲ ਤੇ ਪਿਛਲੇ ਦਿਨੀਂ ਪਿੰਡ ਵਿੱਚ ਵਾਪਰੀਆਂ ਘਟਨਾਵਾਂ ਚੱਕਰ ਕੱਟਣ ਲੱਗੀਆਂ। ਉਸਨੇ ਸੋਚਿਆ, ਇੱਕ ਦੂਜੇ ਨੂੰ ਜਾਨੋਂ ਮਾਰਨ ਵਾਲੇ ਕੁੱਤੇ ਆਪਸ ਵਿੱਚ ਮਾਸ ਦੀ ਬੋਟੀ ’ਤੇ ਸਮਝੌਤਾ ਕਰੀ ਬੈਠੇ ਸਨ ਅਤੇ ਪਿੰਡ ਦੇ ਦੋਵੇਂ ਚੌਧਰੀ ਵੀਪਰ ਲੋਕ ਕਦੋਂ ਮਿਲ ਬੈਠਣਗੇ- ਉਸ ਦੀ ਸੋਚ ਕੋਈ ਉੱਤਰ ਨਹੀਂ ਦੇ ਸਕੀ

***

ਦੋ ਮਿਨੀ ਕਹਾਣੀਆਂ

1.    ਇਮਾਨਦਾਰ

ਮਾਸਟਰ ਧੀਰ ਨੇ ਬੱਚਿਆਂ ਨੂੰ ਸੱਚ ਬੋਲਣ, ਹੇਰਾਫੇਰੀ ਨਾ ਕਰਨ ਅਤੇ ਇਮਾਨਦਾਰ ਬਣ ਕੇ ਰਹਿਣ ਦੀ ਨਸੀਹਤ ਕੀਤੀ। ਅੱਠਾਂ ਸਾਲਾਂ ਦੇ ਪੰਮੀ ਨੇ ਆਪਣੇ ਮਾਸਟਰ ਦੀਆਂ ਗਲਾਂ ਧਿਆਨ ਨਾਲ ਸੁਣੀਆਂ ਅਤੇ ਸਦਾ ਸੱਚ ਬੋਲਣ ਤੇ ਇਮਾਨਦਾਰ ਬਣ ਕੇ ਰਹਿਣ ਦਾ ਪ੍ਰਣ ਕਰ ਲਿਆ।

ਉਸੇ ਦਿਨ ਮਾਸਟਰ ਧੀਰ ਨੇ ਪੰਮੀ ਨੂੰ ਡਾਕਖਾਨੇ ਤੋਂ ਲਫਾਫੇ ਲਿਆਉਣ ਲਈ ਪੰਜਾਹ ਪੈਸੇ ਦਿੱਤੇ। ਉਹ ਪੋਸਟ ਮਾਸਟਰ ਕੋਲ ਗਿਆ। ਉਸ ਨੇ ਗਲਤੀ ਨਾਲ ਪੰਜਾਹ ਪੈਸਿਆਂ ਨੂੰ ਰੁਪਇਆ ਸਮਝ ਕੇ ਦੋ ਲਫਾਫੇ ਤੇ ਪੰਜਾਹ ਪੈਸੇ ਮੋੜ ਦਿੱਤੇ। ਪੰਮੀ ਨੇ ਸੋਚਿਆ ਸ਼ਾਇਦ ਮਾਸਟਰ ਹੁਰਾਂ ਨੇ ਰੁਪਇਆ ਦਿੱਤਾ ਹੋਵੇ। ਉਹਨੇ ਲਫਾਫੇ ਮਾਸਟਰ ਜੀ ਨੂੰ ਫੜਾਉਂਦਿਆਂ ਉਸ ਪੁੱਛਿਆ, “ਮਾਸਟਰ ਜੀ, ਤੁਸਾਂ ਮੈਨੂੰ ਕਿੰਨੇ ਪੈਸੇ ਦਿੱਤੇ ਸਨ?

“ਪੰਜਾਹ ਪੈਸੇ।” ਮਾਸਟਰ ਨੇ ਕਿਹਾ।

“ਪਰ ਪੋਸਟ ਮਾਸਟਰ ਨੇ ਤਾਂ ਪੰਜਾਹ ਪੈਸੇ ਲਫਾਫਿਆਂ ਦੇ ਨਾਲ ਹੀ ਮੋੜ ਦਿੱਤੇ ਹਨ।” ਪੰਮੀ ਨੇ ਦੱਸਿਆ ਅਤੇ ਪੰਜਾਹ ਪੈਸੇ ਮਾਸਟਰ ਜੀ ਨੂੰ ਫੜਾ ਦਿੱਤੇ।

“ਲੇ ਇਹ ਪੈਸੇ ਲੈ ਜਾ ਅਤੇ ਦੁਕਾਨੋਂ ਲੂਣ ਵਾਲੀ ਦਾਲ ਲੈ ਆ, ਦੋ ਮਿੰਟ ਮੂੰਹ ਹੀ ਕਰਾਰਾ ਕਰ ਲੈਨੇ ਆਂ।” ਇਹ ਸੁਣ ਕੇ ਪੰਮੀ ਮਾਸਟਰ ਧੀਰ ਦੀ ਇਮਾਨਦਾਰੀ ’ਤੇ ਹੈਰਾਨ ਰਹਿ ਗਿਆ।

***

2.      ਤਬਦੀਲੀ

ਐਹੋ ਜਿਹੀ ਔਲਾਦ ਖੁਣੋ ਕੀ ਥੁੜਿਆ ਹੋਇਆ ਸੀ? ਸਵੇਰ ਦਾ ਗਿਆ ਹੁਣ ਤਕ ਨਹੀਂ ਮੁੜਿਆ। ਤੂੰ ਹੀ ਗੰਦੀ ਔਲਾਦ ਨੂੰ ਭੂਹੇ ਚਾੜ੍ਹਿਆ ਹੋਇਆ ਹੈ। ਕੰਮ ਦਾ ਡੱਕਾ ਦੂਹਰਾ ਨਹੀਂ ਕਰਦਾ ਪੇ ਦਾ ਪੁੱਤ ਸਾਰਾ ਦਿਨ।” ਬਿੱਲੂ ਦੇ ਬਾਪੂ ਨੇ ਉਸਦੀ ਮਾਂ ਨੂੰ ਕਿਹਾ। ਬਾਪੂ ਦਾ ਪਾਰਾ ਚੜ੍ਹਿਆ ਹੋਇਆ ਸੀ। ਉਹ ਕਦੇ ਮੰਜੇ ’ਤੇ ਬੈਠ ਜਾਂਦਾ, ਕਦੇ ਘਰ ਵਿੱਚ ਇੱਧਰ ਉੱਧਰ ਫਿਰਨ ਲੱਗ ਪੈਂਦਾ। ਉਹਨੂੰ ਅੱਚਵੀ ਜਿਹੀ ਲੱਗੀ ਹੋਈ ਸੀ।

ਜਦੋਂ ਬਿੱਲੂ ਘਰ ਪਰਤਿਆ, ਉਸਨੇ ਰੱਜ ਕੇ ਸ਼ਰਾਬ ਪੀਤੀ ਹੋਈ ਸੀ। ਆਉਂਦਾ ਹੀ ਉਹ ਬਾਪੂ ਕੋਲ ਗਿਆ। ਝੋਲੇ ਵਿੱਚੋਂ ਅਧੀਆ ਕੱਢ ਉਸਨੇ ਬਾਪੂ ਦੇ ਹੱਥ ਫੜਾ ਦਿੱਤਾ। ਮਾਂ, ਜਿਹੜੀ ਬਿੱਲੂ ਦੇ ਬਾਪੂ ਦੀਆਂ ਸੁਣ ਸੁਣ ਹੁਣ ਤਕ ਚੁੱਪ ਬੈਠੀ ਸੀ, ਹਰਖ ਕੇ ਬੋਲੀ, “ਬਿੱਲੂ, ਤੈਨੂੰ ਸ਼ਰਮ ਨਹੀਂ ਆਉਂਦੀ, ਕੁੱਤਿਆਂ ਵਾਂਗ ਫਿਰਦੇ ਨੂੰ। ਸਾਰੀ ਦਿਹਾੜੀ ਤੂੰ ਸ਼ਰਾਬ ਪੀਂਦਾ ਰਹਿੰਨਾ। ਤੂੰ ਸਾਨੂੰ ਕਦੇ ਸੁੱਖ ਦਾ ਸਾਹ ਵੀ ਲੈਣ ਦੇਵੇਂਗਾ ਕਿ ਨਹੀਂ?”

ਬਿੱਲੂ ਚੁੱਪ ਰਿਹਾ, ਬਿੱਲੂ ਦਾ ਬਾਪੂ ਬੋਲਿਆ, “ਐਵੇਂ ਨਾ ਮੁੰਡੇ ਨੂੰ ਝਿੜਕਿਆ ਕਰ ਬਿੱਲੂ ਦੀ ਮਾਂ, ਜਵਾਨ ਪੁੱਤ ਬਰਾਬਰ ਦਾ ਹੋ ਗਿਆ ਹੁਣ।”

ਮਾਂ ਇਸ ਥੋੜ੍ਹੇ ਚਿਰ ਵਿੱਚ ਆਈ ਇਸ ਤਬਦੀਲੀ ’ਤੇ ਹੈਰਾਨ ਸੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3712)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author