GurmitPalahi7ਪਾਣੀ ਦੀ ਵੰਡ ਦਾ ਮਸਲਾ ਸਿਰਫ਼ ਭਾਰਤ ਵਿੱਚ ਨਹੀਂ ਹੈ, ਸਗੋਂ ਇਹ ਝਗੜਾ ਅੰਤਰਰਾਸ਼ਟਰੀ ਪੱਧਰ ’ਤੇ ...
(19 ਅਕਤੂਬਰ 2023)


ਸਤਲੁਜ ਯੁਮਨਾ ਲਿੰਕ (ਐੱਸ. ਵਾਈ. ਐੱਲ.) ਨਹਿਰ ਦੀ ਉਸਾਰੀ ਬਾਰੇ ਪੰਜਾਬ ਅਤੇ ਹਰਿਆਣਾ ਵਿੱਚ ਹਾਹਾਕਾਰ ਮਚੀ ਹੋਈ ਹੈ
ਭਾਰਤ ਦੀ ਸੁਪਰੀਮ ਕੋਰਟ ਵੱਲੋਂ ਇਸ ਨਹਿਰ ਦੇ ਨਿਰਮਾਣ ਦਾ ਸਰਵੇਖਣ ਕਰਨ ਲਈ ਹੁਕਮ ਜਾਰੀ ਕੀਤੇ ਹਨਪੰਜਾਬ ਦੀਆਂ ਸਿਆਸੀ ਪਾਰਟੀਆਂ ਐੱਸ. ਵਾਈ. ਐੱਲ. ਦੀ ਉਸਾਰੀ ਅਤੇ ਦਰਿਆਵਾਂ ਦੇ ਪਾਣੀਆਂ ਉੱਤੇ ਸਿਆਸਤ ਕਰਨ ਤੋਂ ਖੁੰਝ ਨਹੀਂ ਰਹੀਆਂਜਿਸ ਦਰਿਆਈ ਪਾਣੀ ਅਤੇ ਐੱਸ. ਵਾਈ. ਐੱਲ. ਨਿਰਮਾਣ ਦਾ ਮਸਲਾ ਵੱਡੀ ਚਰਚਾ ਦਾ ਵਿਸ਼ਾ ਹੈ, ਅੱਜ ਉਸ ਨੂੰ ਸਮਝਣ ਅਤੇ ਇਸ ਸੰਬੰਧੀ ਕੀਤੀ ਸਿਆਸਤ ਦੀਆਂ ਪਰਤਾਂ ਫਰੋਲਣ ਦੀ ਲੋੜ ਹੈ

ਬਿਆਸ, ਹਿਮਾਚਲ ਵਿੱਚੋਂ ਨਿਕਲਦਾ ਹੈ ਤੇ ਪੰਜਾਬ ਵਿੱਚ ਦਾਖ਼ਲ ਹੁੰਦਾ ਹੈਇਸ ਤਰ੍ਹਾਂ ਜੇ ਸਮਝੀਏ ਅਤੇ 1955 ਦੇ ਮੌਲਿਕ ਕਾਨੂੰਨ ਨੂੰ ਘੋਖੀਏ ਤਾਂ ਉਸ ਅਨੁਸਾਰ ਇਸ ਪਾਣੀ ਬਾਰੇ ਝਗੜਾ ਵੀ ਜੇ ਹੋ ਸਕਦਾ ਹੈ ਤਾਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿਚਕਾਰ ਹੋ ਸਕਦਾ ਹੈ, ਹਰਿਆਣਾ ਜਾਂ ਰਾਜਸਥਾਨ ਨਾਲ ਨਹੀਂਪਰ ਜਨਵਰੀ 1955 ਵਿੱਚ ਮੌਕੇ ਦੇ ਕੇਂਦਰੀ ਮੰਤਰੀ ਗੁਲਜਾਰੀ ਲਾਲ ਨੰਦਾ ਵੱਲੋਂ ਪੰਜਾਬ ਅਤੇ ਰਾਜਸਥਾਨ ਵਿਚਕਾਰ ਰਾਵੀ ਅਤੇ ਬਿਆਸ ਦੇ ਪਾਣੀਆਂ ਸੰਬੰਧੀ ਇੱਕ ਸਮਝੌਤਾ ਕਰਵਾ ਦਿੱਤਾ ਗਿਆਉਸ ਸਮੇਂ ਕੁਲ ਪਾਣੀ 15.58 ਐੱਮ. ਏ. ਐੱਫ ਉਪਲਬਧ ਸੀ ਇਸ ਵਿੱਚ 8 ਐੱਮ. ਏ. ਐੱਫ ਪਾਣੀ ਰਾਜਸਥਾਨ, 0.65 ਐੱਮ. ਏ. ਐੱਫ ਜੰਮੂ ਕਸ਼ਮੀਰ ਨੂੰ ਅਤੇ 72 ਐੱਮ. ਏ. ਐੱਫ ਪਾਣੀ ਪੰਜਾਬ ਅਤੇ ਪੈਪਸੂ ਨੂੰ ਦਿੱਤਾ ਗਿਆ

ਪੰਜਾਬ 1966 ਵਿੱਚ ਵੰਡਿਆ ਗਿਆਇਸ ਵਿੱਚੋਂ ਹਰਿਆਣਾ ਬਣਿਆਹਰਿਆਣਾ ਖੇਤਰ ਵਿੱਚ ਕੋਈ ਦਰਿਆ ਨਹੀਂ ਸੀ1976 ਵਿੱਚ ਐਮਰਜੈਂਸੀ ਵੇਲੇ ਕੇਂਦਰ ਸਰਕਾਰ ਨੇ ਪਾਣੀਆਂ ਦੀ ਵੰਡ ਲਈ ਹੁਕਮ ਜਾਰੀ ਕੀਤੇ ਅਤੇ ਐੱਸ. ਵਾਈ. ਐੱਲ. ਬਣਾਉਣ ਦਾ ਹੁਕਮ ਦਿੱਤਾਹਰਿਆਣਾ ਸਰਕਾਰ ਇਸ ’ਤੇ ਅਮਲ ਕਰਾਉਣ ਲਈ ਸੁਪਰੀਮ ਕੋਰਟ ਗਈ

ਪੰਜਾਬ ਸਰਕਾਰ ਨੇ ਆਪਣਾ ਪੱਖ ਪੇਸ਼ ਕੀਤਾ1981 ਵਿੱਚ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ, ਹਰਿਆਣਾ, ਰਾਜਸਥਾਨ ਦੇ ਮੁੱਖ ਮੰਤਰੀਆਂ ਵਿੱਚ ਪਾਣੀ ਦੀ ਵੰਡ ਬਾਰੇ ਸਮਝੌਤਾ ਕਰਵਾ ਦਿੱਤਾ ਇਹਨਾਂ ਸਾਰੀਆਂ ਸਰਕਾਰਾਂ ਨੇ ਸੁਪਰੀਮ ਕੋਰਟ ਵਿੱਚੋਂ ਕੇਸ ਵਾਪਸ ਲੈ ਲਏਸਾਲ 1982 ਵਿੱਚ ਇੰਦਰਾ ਗਾਂਧੀ ਨੇ ਐੱਸ. ਵਾਈ. ਐੱਲ. ਦਾ ਉਦਘਾਟਨ ਕੀਤਾਸ਼੍ਰੋਮਣੀ ਅਕਾਲੀ ਦਲ ਅਤੇ ਸੀ. ਪੀ. ਐੱਮ. ਨੇ ਇਸ ਨਹਿਰ ਦੀ ਉਸਾਰੀ ਵਿਰੁੱਧ ਮੋਰਚਾ ਲਾ ਦਿੱਤਾ, ਜਿਸਦੇ ਸਿੱਟੇ ਪੰਜਾਬ ਦੇ ਲੋਕਾਂ ਨੂੰ ਭੁਗਤਣੇ ਪਏ

1985 ਵਿੱਚ ਰਾਜੀਵ-ਲੌਂਗੋਵਾਲ ਸਮਝੌਤੇ ਵਿੱਚ ਪਾਣੀਆਂ ਦੀ ਵੰਡ ਦਾ ਮੁੱਦਾ ਵੀ ਸ਼ਾਮਿਲ ਸੀ, ਜਿਸਦੇ ਆਧਾਰ ’ਤੇ ਕਾਨੂੰਨ ਵਿੱਚ ਸੋਧ ਹੋਈਇਰਾਡੀ ਕਮਿਸ਼ਨ ਬਣਿਆਇਸ ਕਮਿਸ਼ਨ ਨੇ 1955 ਦੇ ਸਮਝੌਤੇ, 1976 ਦੇ ਕੇਂਦਰ ਦੇ ਫੈਸਲੇ ਅਤੇ 1981 ਦੇ ਸਮਝੌਤੇ ਨੂੰ ਕਾਨੂੰਨੀ ਕਰਾਰ ਦਿੱਤਾ ਅਤੇ 2004 ਵਿੱਚ ਪੰਜਾਬ ਵਿਧਾਨ ਸਭਾ ਨੇ ਪੰਜਾਬ ਟਰਮੀਨੇਸ਼ਨ ਆਫ ਐਮਰੀਮੈਂਟਸ ਐਕਟ ਪਾਸ ਕਰ ਦਿੱਤਾ, ਜਿਸ ਤਹਿਤ ਸਾਰੇ ਸਮਝੌਤੇ ਰੱਦ ਕਰ ਦਿੱਤੇ ਗਏਇਹ ਬਿੱਲ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਨੂੰ ਭੇਜਿਆ2016 ਵਿੱਚ ਸੁਪਰੀਮ ਕੋਰਟ ਨੇ ਪੰਜਾਬ ਵਿਧਾਨ ਸਭਾ ਦੇ ਇਸ ਬਿੱਲ ਨੂੰ ਗੈਰਕਾਨੂੰਨੀ ਕਰਾਰ ਦੇ ਦਿੱਤਾ

ਇੱਥੇ ਗੱਲ ਨੋਟ ਕਰਨ ਵਾਲੀ ਹੈ ਕਿ ਅਣਵੰਡੇ ਪੰਜਾਬ ਨੂੰ ਯਮੁਨਾ ਦੇ ਪਾਣੀ ਦੀ ਵਰਤੋਂ ਦਾ ਹੱਕ ਸੀਪਰ ਉਹ ਸਾਰਾ ਪਾਣੀ ਹਰਿਆਣਾ ਨੂੰ ਮਿਲ ਗਿਆ ਹੈ ਅਤੇ ਪਾਣੀ ਦੀ ਗੱਲਬਾਤ ਵੇਲੇ ਇਸ ਪਹਿਲੂ ਨੂੰ ਕਦੇ ਛੋਹਿਆ ਹੀ ਨਹੀਂ ਗਿਆਪਿਛਲੇ 37 ਸਾਲਾਂ ਵਿੱਚ ਕਿਸੇ ਵੀ ਸਿਆਸੀ ਆਗੂ ਨੇ ਸਰਕਾਰ ਜਾਂ ਕਿਸੇ ਜਨਤਕ ਮੰਚ ’ਤੇ ਇਹ ਮੁੱਦਾ ਕਦੇ ਵੀ ਪੂਰੀ ਗੰਭੀਰਤਾ ਨਾਲ ਨਹੀਂ ਉਠਾਇਆ

ਸਾਰੇ ਸਿਆਸਤਦਾਨ ਅਤੇ ਪਾਰਟੀਆਂ ਪਾਣੀ ਦੇ ਮੁੱਦੇ ਉੱਤੇ ਰਿਪੇਅਰੀਅਨ ਕਾਨੂੰਨ ਦੇ ਨੇਮ ਦੀ ਗੱਲ ਕਰਦੇ ਹਨ, ਪਰ ਇਹ ਕਾਨੂੰਨ ਨਾ ਤਾਂ ਭਾਰਤ ਦੇ ਸੰਵਿਧਾਨ ਵਿੱਚ ਦਰਜ ਹੈ ਅਤੇ ਨਾ ਹੀ ਸੰਯੁਕਤ ਰਾਸ਼ਟਰ ਦੀ ਰਹਿਨੁਮਾਈ ਵਿੱਚ ਘੜੇ ਗਏ ਕੌਮੀ ਜਾਂ ਕੌਮਾਂਤਰੀ ਨੇਮਾਂ ਵਿੱਚਵਾਟਰਸੈਂਡ ਨਦੀ ਖੇਤਰ, ਜਿਸ ਨੂੰ ਡਰੇਨੇਜ਼ ਖੇਤਰ ਆਖਦੇ ਹਨ, ਅੰਦਰ ਹੀ ਪਾਣੀ ਦੀ ਵਰਤੋਂ ਦੇ ਨੇਮ ਨੂੰ ਪਹਿਲ ਦਿੰਦੇ ਹਨਸਿਆਸਤਦਾਨ ਤਾਂ ਬੱਸ ਵੋਟਾਂ ਦੀ ਪ੍ਰਾਪਤੀ ਲਈ ਹੀ ਪਾਣੀਆਂ ਦੇ ਮਸਲੇ ਦੀ ਗੱਲ ਕਰਦੇ ਹਨ, ਚੋਣਾਂ ਤੋਂ ਬਾਅਦ ਜਾਂ ਹਾਕਮ ਬਣ ਕੇ ਫਿਰ ਚੁੱਪੀ ਸਾਧ ਲੈਂਦੇ ਹਨਆਖਰ ਪੂਰੀ ਜਾਣਕਾਰੀ ਅਤੇ ਇਮਾਨਦਾਰੀ ਨਾਲ ਪੰਜਾਬ ਦੇ ਕੇਸ ਦੀ ਪੈਰਵੀ ਕੌਣ ਕਰੇਗਾ?

ਪਿਛਲੇ ਦਿਨੀਂ ਕਾਵੇਰੀ ਨਦੀ ਪਾਣੀ ਬਟਵਾਰੇ ਨੂੰ ਲੈ ਕੇ ਕਰਨਾਟਕ ਅਤੇ ਤਾਮਿਲਨਾਡੂ ਦੇ ਵਿਚਕਾਰ ਇੱਕ ਵਾਰ ਫਿਰ ਵਿਵਾਦ ਭਖਿਆਪਾਣੀ ਦੀ ਮੰਗ ਨੂੰ ਲੈ ਕੇ ਸਤੰਬਰ ਦੇ ਆਖਰੀ ਹਫ਼ਤੇ ਬੰਗਲੌਰ ਨੂੰ ਬੰਦ ਰੱਖਿਆ ਗਿਆ ਅਤੇ ਬਾਅਦ ਵਿੱਚ ਸੰਪੂਰਨ ਕਾਰਨਾਟਕ ਬੰਦ ਹੋਇਆਹਾਲਾਂਕਿ ਦੋਹਾਂ ਸੂਬਿਆਂ ਵਿੱਚ ਇਹ ਝਗੜਾ ਨਵਾਂ ਨਹੀਂ ਹੈ, ਲਗਭਗ 150 ਸਾਲ ਪੁਰਾਣਾ ਹੈਕੁਝ ਸਮਿਆਂ ’ਤੇ ਇਸ ਝਗੜੇ ਨੇ ਨਫ਼ਰਤੀ ਮਾਹੌਲ ਪੈਦਾ ਕੀਤਾ

ਸਾਲ 1991 ਵਿੱਚ ਕੱਨੜ ਸਮਰਥਕ ਸੰਗਠਨਾਂ ਨੇ ਬੰਗਲੌਰ ਵਿੱਚ ਤਾਮਿਲਾਂ ਦੀ ਪੂਰੀ ਬਸਤੀ ਅੱਗ ਲਾ ਕੇ ਸਾੜ ਦਿੱਤੀਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਗੋਲੀ ਚਲਾਉਣੀ ਪਈ ਇੱਕ ਹੀ ਦੇਸ਼ ਵਿੱਚ ਦੋ ਸੂਬਿਆਂ ਦੇ ਨਾਗਰਿਕਾਂ ਵਿਚਕਾਰ ਡਰ ਅਤੇ ਦੁਸ਼ਮਣੀ ਦਾ ਮਾਹੌਲ ਬਣ ਗਿਆਸੀਇਸੇ ਕਿਸਮ ਦਾ ਮਾਹੌਲ ਕਈ ਵੇਰ ਹਰਿਆਣਾ ਅਤੇ ਪੰਜਾਬ ਦੇ ਲੋਕਾਂ ਵਿੱਚ ਸਿਆਸਤਦਾਨਾਂ ਨੇ ਪੈਦਾ ਕਰਨ ਦਾ ਯਤਨ ਕੀਤਾ

ਕਵੇਰੀ ਨਦੀ ਦੱਖਣੀ ਭਾਰਤ ਦੀ ਨਦੀ ਹੈਇਸ ਨਦੀ ਨਾਲ ਸੰਬੰਧਿਤ ਦੋਨਾਂ ਰਾਜਾਂ ਵਿਚਕਾਰ ਇੱਕ ਸਮਝੌਤਾ 1892 ਵਿੱਚ ਹੋਇਆਇਸ ਮੁਤਾਬਿਕ ਕਰਨਾਟਕ, ਕੇਰਲ, ਤਾਮਿਲਨਾਡੂ ਅਤੇ ਪਾਂਡੂਚਰੀ ਨੂੰ ਮਿਲਣ ਵਾਲੇ ਪਾਣੀ ਦੀ ਮਾਤਰਾ ਤੈਅ ਹੋਈਸਾਲ 1924 ਵਿੱਚ ਫਿਰ ਸਮਝੌਤਾ ਹੋਇਆ ਕਰਨਾਟਕ ਅਤੇ ਤਾਮਿਲਨਾਡੂ ਵਿਚਕਾਰਪਰ ਕਰਨਾਟਕ ਨੇ ਇਹਨਾਂ ਜਲ ਸ਼ਾਹਾਂ ਦੀ ਉਸਾਰੀ ਕਰ ਦਿੱਤੀ

ਉਪਰੰਤ 1960 ਵਿੱਚ ਕਰਨਾਟਕ ਨੇ ਕੁਵੇਰੀ ਦੇ ਉੱਪਰਲੇ ਹਿੱਸੇ ਵਿੱਚ ਚਾਰ ਜਲਸ਼ਾਹ ਬਣਾਉਣ ਦਾ ਪ੍ਰਸਤਾਵ ਕੇਂਦਰ ਨੂੰ ਭੇਜਿਆ ਪਰ ਕੇਂਦਰ ਨੇ ਇਹ ਰੱਦ ਕਰ ਦਿੱਤਾਇੰਜ 1924 ਵਿੱਚ ਹੋਇਆ ਸਮਝੌਤਾ 1974 ਵਿੱਚ ਰੱਦ ਹੋ ਗਿਆਪਾਣੀ ਦਾ ਵਿਵਾਦ ਚਲਦਾ ਰਿਹਾ ਸਾਲ 1991 ਦੀ 25 ਜੂਨ ਨੂੰ ਕੇਂਦਰ ਸਰਕਾਰ ਨੇ ਨਿਰਦੇਸ਼ ਜਾਰੀ ਕੀਤਾ ਕਿ ਕਰਨਾਟਕ ਸਰਕਾਰ ਇੱਕ ਸਾਲ ਦੇ ਅੰਦਰ ਤਾਮਿਲਨਾਡੂ ਨੂੰ 5.8 ਲੱਖ ਕਰੋੜ ਲਿਟਰ ਪਾਣੀ ਜਾਰੀ ਕਰੇਉਸ ਸਮੇਂ ਕਰਨਾਟਕ ਵਿੱਚ ਬੰਗਰੱਪਾ ਸਰਕਾਰ ਸੀਉਸ ਨੇ ਇਸ ਹੁਕਮ ਦੇ ਖ਼ਿਲਾਫ਼ ਵਿਧਾਨ ਸਭਾ ਕਰਨਾਟਕ ਵਿੱਚ ਮਤਾ ਲਿਆਂਦਾ ਅਤੇ ਪਾਸ ਕਰਵਾਇਆਪਰ ਸੁਪਰੀਮ ਕੋਰਟ ਵਿੱਚ ਇਹ ਮਤਾ ਰੱਦ ਹੋ ਗਿਆਇਸ ਨਾਲ ਪੂਰੇ ਕਰਨਾਟਕ ਵਿੱਚ ਪ੍ਰਦਰਸ਼ਨ ਹੋਏ

ਸਾਲ 2007 ਵਿੱਚ ਕਵੇਰੀ ਪਾਣੀ ਵਿਵਾਦ ਕਮਿਸ਼ਨ ਨੇ ਤਾਮਿਲਨਾਡੂ ਨੂੰ 41.92 ਫੀਸਦੀ ਕਰਨਾਟਕ ਨੂੰ 27.68 ਫੀਸਦੀ, ਕੇਰਲ ਨੂੰ 12 ਫੀਸਦੀ ਅਤੇ ਪਾਂਡੂਚਰੀ ਨੂੰ 7.68 ਫੀਸਦੀ ਪਾਣੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਿਰਣਾ ਦਿੱਤਾ ਦਿੱਤਾ ਗਿਆਪਰ ਕਰਨਾਟਕ ਨੇ ਸੰਨ 2012 ਵਿੱਚ ਇਹ ਦਲੀਲ ਦਿੱਤੀ ਕਿ ਰਾਜ ਵਿੱਚ ਪੂਰੀ ਤਰ੍ਹਾਂ ਮੀਂਹ ਨਹੀਂ ਪਏ ਇਸ ਲਈ ਤਾਮਿਲਨਾਡੂ ਨੂੰ ਦਿੱਤਾ ਜਾਣ ਵਾਲਾ ਪਾਣੀ ਘਟਾਇਆ ਜਾਵੇਮਸਲਾ ਫਿਰ ਸੁਪਰੀਮ ਕੋਰਟ ਵਿੱਚ ਗਿਆਸੰਨ 2016 ਵਿੱਚ ਸੁਪਰੀਮ ਕੋਰਟ ਵਿੱਚੋਂ ਫੈਸਲਾ ਆਇਆ ਤੇ ਸੂਬਾ ਕਰਨਾਟਕ ਨੂੰ ਹੁਕਮ ਮਿਲੇ ਕਿ ਦਸ ਦਿਨ ਵਿੱਚ 6000 ਘਣਮੀਟਰ ਪਾਣੀ ਤਾਮਿਲਨਾਡੂ ਨੂੰ ਛੱਡਿਆ ਜਾਵੇਇਸ ਫੈਸਲੇ ਦਾ ਫਿਰ ਵਿਰੋਧ ਹੋਇਆਹਿੰਸਕ ਪ੍ਰਦਰਸ਼ਨ ਹੋਏ2017 ਵਿੱਚ ਫਿਰ ਜਦੋਂ ਤਾਮਿਲਨਾਡੂ ਦੇ ਪਾਣੀ ਦਾ ਹਿੱਸਾ ਘਟਾਇਆ ਗਿਆ ਤਾਂ ਤਾਮਿਲਨਾਡੂ ਵਿੱਚ ਪ੍ਰਦਰਸ਼ਨ ਹੋਏ

2022 ਵਿੱਚ ਮਾਮਲਾ ਫਿਰ ਸੁਪਰੀਮ ਕੋਰਟ ਗਿਆ, ਜਦੋਂ ਕੇਂਦਰ ਸਰਕਾਰ ਵੱਲੋਂ ਬਣਾਏ ਕਾਵੇਰੀ ਨਿਗਰਾਨੀ ਬੋਰਡ ਨੇ ਤਾਮਿਲਨਾਡੂ ਨੂੰ 10 ਹਜ਼ਾਰ ਘਣਮੀਟਰ ਪਾਣੀ ਦੇਣ ਦਾ ਹੁਕਮ ਕਰਨਾਟਕ ਸਰਕਾਰ ਨੂੰ ਦਿੱਤਾ ਗਿਆਪਾਣੀ ਦੀ ਵੰਡ ਦੀ ਲੜਾਈ ਲਗਾਤਾਰ ਜਾਰੀ ਹੈ ਅਤੇ ਕਈ ਮੌਕਿਆਂ ’ਤੇ ਦੋਹਾਂ ਰਾਜਾਂ ਦੇ ਲੋਕਾਂ ਵਿੱਚ ਵੱਡੇ ਰੋਸ ਦਾ ਕਾਰਨ ਬਣਦਾ ਹੈ

ਦਰਿਆਈ ਪਾਣੀਆਂ ਸੰਬੰਧੀ ਜਾਣਕਾਰੀ ਰੱਖਣ ਵਾਲੇ ਮਾਹਰ ਕਹਿੰਦੇ ਹਨ ਕਿ ਜੇਕਰ ਮਨੁੱਖ ਨੇ ਆਪਣੇ ਭਵਿੱਖ ਨੂੰ ਬਚਾਉਣਾ ਹੈ ਤਾਂ ਉਸ ਨੂੰ ਆਪਣੇ ਕੁਦਰਤੀ ਸ੍ਰੋਤਾਂ ਨੂੰ ਬਚਾਉਣਾ ਹੋਵੇਗਾਕੁਦਰਤੀ ਸਰੋਤਾਂ ਪ੍ਰਤੀ ਕਿਸੇ ਕਿਸਮ ਦੀ ਲਾਪਰਵਾਹੀ ਮਨੁੱਖ ਦੇ ਜੀਵਨ ਨੂੰ ਜੋਖ਼ਮ ਵਿੱਚ ਪਾ ਸਕਦੀ ਹੈਪਰ ਇਸ ਸਬੰਧੀ ਲਾਪਰਵਾਹੀ ਲਗਾਤਾਰ ਜਾਰੀ ਹੈਕਾਵੇਰੀ ਪਾਣੀ ਵਿਵਾਦ ਅਤੇ ਰਾਵੀ, ਬਿਆਸ ਜਲ ਵਿਵਾਦ ਆਪੋ ਆਪਣੇ ਇਲਾਕਿਆਂ ਵਿੱਚ ਵਸਦੇ ਬਾਸ਼ਿੰਦਿਆਂ ਵਿੱਚ ਨਫ਼ਰਤੀ ਵਰਤਾਰਾ ਪੈਦਾ ਕਰ ਰਿਹਾ ਹੈਪੰਜਾਬ, ਹਰਿਆਣਾ, ਰਾਜਸਥਾਨ, ਬਿਆਸ, ਰਾਵੀ ਨਦੀ ਕਾਰਨ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਮਹਾਰਾਸ਼ਟਰ ਨਰਮਦਾ ਨਦੀ ਕਾਰਨ, ਆਂਧਰਾ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ, ਕਰਨਾਟਕ ਤੇ ਮਹਾਰਾਸ਼ਟਰ ਮਹਾਂਦੇਈ ਨਦੀ ਕਾਰਨ, ਆਂਧਰਾ ਪ੍ਰਦੇਸ਼ ਅਤੇ ਉੜੀਸਾ ਵਸੁੰਧਰਾ ਨਦੀ ਕਾਰਨ ਸਮੇਂ-ਸਮੇਂ ਇੱਕ ਦੂਜੇ ਨਾਲ ਵਿਵਾਦ ਰਚ ਰਹੇ ਹਨ ਜਾਂ ਹੁਣ ਵੀ ਵਿਵਾਦ ਹਨ

ਪਾਣੀ ਦੀ ਵੰਡ ਦਾ ਮਸਲਾ ਸਿਰਫ਼ ਭਾਰਤ ਵਿੱਚ ਨਹੀਂ ਹੈ, ਸਗੋਂ ਇਹ ਝਗੜਾ ਅੰਤਰਰਾਸ਼ਟਰੀ ਪੱਧਰ ’ਤੇ ਇਜ਼ਰਾਇਲ, ਲੈਬਨਾਨ, ਜਾਰਡਨ, ਫਲਸਤੀਨ ਵਿੱਚ ਵੀ ਲੰਮੇ ਸਮੇਂ ਤੋਂ ਚੱਲ ਰਿਹਾ ਹੈਸਿੰਧੂ ਨਦੀ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਇੱਕ ਦੂਜੇ ਦੇ ਆਹਮੋ ਸਾਹਮਣੇ ਹਨ ਅਤੇ ਭਾਰਤ ਤੇ ਚੀਨ ਦਰਮਿਆਨ ਬ੍ਰਹਮਪੁੱਤਰ ਦਰਿਆ ਕਾਰਨ ਤਣਾਅ ਹੈ

ਅਗਸਤ 1966 ਵਿੱਚ ਹੈਲਸਿੰਕੀ ਵਿਖੇ ਇੰਟਰਨੈਸ਼ਨਲ ਲਾਅ ਐਸ਼ੋਸੀਏਸ਼ਨ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਪਾਣੀਆਂ ਦੀ ਵੰਡ ਬਾਰੇ ਕੁਝ ਅਸੂਲ ਤੈਅ ਕੀਤੇ ਗਏ ਸਨਇਹ ਨੇਮ ਮੁੱਖ ਤੌਰ ’ਤੇ ਵਾਟਰਸ਼ੈੱਡ/ਨਦੀ ਜਲ ਖੇਤਰ ਵਿੱਚ ਹੀ ਪਾਣੀ ਦੀ ਵਰਤੋਂ ਲਈ ਤੈਅ ਕੀਤੇ ਗਏ ਸਨਜਲ ਖੇਤਰ ਵਿੱਚੋਂ ਕਿਸੇ ਵੀ ਤਰ੍ਹਾਂ ਪਾਣੀ ਕੱਢਣ ਬਾਰੇ ਕੋਈ ਨੇਮ ਤੈਅ ਨਹੀਂ ਸੀ2004 ਵਿੱਚ ਜਲ ਸ੍ਰੋਤਾਂ ਬਾਰੇ ਕਾਨੂੰਨ ਇੰਟਰਨੈਸ਼ਨਲ ਲਾਅ ਐਸੋਸ਼ੀਏਸ਼ਨ ਨੇ ਬਾਰਲਿਨ ਜਰਮਨੀ ਦੀ ਮੀਟਿੰਗ ਵਿੱਚ ਤੈਅ ਕੀਤਾਇਸ ਕਾਨੂੰਨ ਵਿੱਚ ਵਧੇਰੇ ਵੇਰਵਾ ਦਰਜ਼ ਹੈਇੱਥੇ ਸ਼ਬਦ ‘ਸਟੇਟ’ ਪ੍ਰਭੂਸੱਤਾਪੂਰਨ ਰਿਆਸਤਾਂ ਲਈ ਵਰਤਿਆ ਗਿਆ

ਭਾਰਤ ਦੇ ਸੰਵਿਧਾਨ ਵਿੱਚ ਪ੍ਰਭੂਸੱਤਾ ਨੂੰ ਅਮਲ ਵਿੱਚ ਲਿਆਉਣ ਲਈ ਤਿੰਨ ਸੂਚੀਆਂ ਬਣਾਈਆਂ ਹੋਈਆਂ ਹਨਪਾਣੀ ਦਾ ਵਿਸ਼ਾ ਸੂਬਾਈ ਸੂਚੀ ਵਿੱਚ ਦਰਜ਼ ਹੈਇਹ 17ਵੇਂ ਨੰਬਰ ’ਤੇ ਹੈਇਸ ਵਿੱਚ ਦਰਜ਼ “ਪਾਣੀ ਭਾਵ ਸਪਲਾਇਜ਼, ਸਿੰਜਾਈ, ਨਹਿਰਾਂ, ਡਰੇਨੇਜ ਅਤੇ ਪ੍ਰਬੰਧਨ ਪਾਣੀ ਭੰਡਾਰਨ ਅਤੇ ਪਣ ਬਿਜਲੀ ਵਿੱਚ ਪ੍ਰਾਜੈਕਟ ਪਰ ਇਹ ਪਹਿਲੀ ਸੂਚੀ ਵਿੱਚ 56 ਇੰਦਰਾਜ ਦੇ ਮੁਤਾਬਕ ਹੋਏਗੀ।”

ਇਸ ਪਹਿਲੀ ਸੂਚੀ ਵਿੱਚ 56 ਇੰਦਰਾਜ ਵਿੱਚ ਦਰਜ਼ ਹੈ ਕਿ “ਅੰਤਰਰਾਸ਼ਟਰੀ ਦਰਿਆ ਦਾ ਨਿਯਮਨ ਅਤੇ ਵਿਕਾਸ ਉਸ ਹੱਦ ਤਕ ਹੀ ਹੋ ਸਕਦਾ ਹੈ ਜੋ ਸੰਘ ਦੇ ਕੰਟਰੋਲ ਅਧੀਨ ਨਿਯਮਨ ਅਤੇ ਵਿਕਾਸ ਨੂੰ ਪਾਰਲੀਮੈਂਟ ਦੇ ਕਾਨੂੰਨ ਜ਼ਰੀਏ ਜਨਹਿਤ ਲਈ ਸੁਵਿਧਾਜਨਕ ਐਲਾਨਿਆ ਗਿਆ ਹੋਵੇ।”

ਇਹ ਦੋਵੇਂ ਇੰਦਰਾਜ ਸਪਸ਼ਟ ਕਰਦੇ ਹਨ ਕਿ ਸੂਬਾ ਪਾਣੀ ਦੀ ਵੰਡ ਦੇ ਸਵਾਲ ’ਤੇ ਪ੍ਰਭੁਤਾਸੰਪਨ ਹੈ ਅਤੇ ਪਾਣੀ ਦੀ ਵਰਤੋਂ ਦਰਿਆਈ ਵਾਦੀ ਜਲ ਖੇਤਰ ਅੰਦਰ ਹੀ ਕੀਤੀ ਜਾ ਸਕਦੀ ਹੈ ਅਤੇ ਇਸ ਤੋਂ ਬਾਹਰ ਨਹੀਂ ਲਿਜਾਇਆ ਜਾ ਸਕਦਾ

ਇੱਥੇ ਦੱਸਣਾ ਬਣਦਾ ਹੈ ਕਿ ਜਦੋਂ ਪਾਕਿਸਤਾਨ ਨਾਲ ਸਿੰਧ ਜਲ ਸੰਧੀ ਲਈ ਵਿਚਾਰ ਚਰਚਾ ਚੱਲ ਰਹੀ ਸੀ ਤਾਂ ਵੱਧ ਤੋਂ ਵੱਧ ਲਾਹਾ ਲੈਣ ਲਈ ਪੰਜਾਬ ਦਰਿਆਈ ਜਲ ਖੇਤਰ ਦੀ ਹੱਦਬੰਦੀ ਨੂੰ ਉਲੰਘ ਕੇ 1955 ਦਾ ਸਮਝੌਤਾ ਕਰਵਾਇਆ ਗਿਆਇਸ ਸਮਝੌਤੇ ਨੂੰ ਇੱਕ ਸਕੱਤਰ ਪੱਧਰ ਦੇ ਅਧਿਕਾਰੀ ਨੇ ਸਹੀ ਬੰਦ ਕੀਤਾ, ਜਦਕਿ ਉਸ ਕੋਲ ਸੰਵਿਧਾਨਕ ਅਤੇ ਕਾਨੂੰਨੀ ਅਧਿਕਾਰ ਨਹੀਂ ਸੀਇਹੀ ਜਨਵਰੀ 1955 ਦਾ ਪਾਣੀਆਂ ਲਈ ਕੀਤਾ ਸਮਝੌਤਾ ਹੁਣ ਤਕ ਪੰਜਾਬ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ, ਜਿਸ ਕਾਰਨ ਪੰਜਾਬ ਸੂਬੇ ਦੇ ਲੋਕ ਇਹਨਾਂ ਸਮਝੌਤਿਆਂ ਤੋਂ ਪੈਦਾ ਹੋਏ ਹੋਰ ਸੰਕਟਾਂ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੱਤੇ ਗਏ ਹਨਇਸ ਖਿੱਤੇ ਦੇ ਲੋਕਾਂ ਨੇ ਐੱਸ.ਵਾਈ.ਐੱਲ. ਅਤੇ ਪਾਣੀ ਦੇ ਵਿਵਾਦ ਕਾਰਨ  ਬਹੁਤ ਵੱਡਾ ਖਮਿਆਜ਼ਾ ਭੁਗਤਿਆ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4305)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author