GurmitPalahi7ਪੰਜਾਬ ਵਿੱਚ ਵੱਡੇ ਕਈ ਕਿਸਾਨੀ ਅੰਦੋਲਨ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ...
(24 ਨਵੰਬਰ 2021)

ਭਾਰਤ ਦੇ ਕੇਂਦਰੀ ਮੰਤਰੀ ਸਾਬਕਾ ਜਨਰਲ ਵੀ.ਕੇ. ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਉਪਰੰਤ ਸਵਾਲ ਖੜ੍ਹਾ ਕੀਤਾ ਹੈ ਕਿ ਖੇਤੀ ਕਾਨੂੰਨਾਂ ਵਿੱਚ ਸਿਵਾਏ ਕਾਲੀ ਸਿਆਹੀ ਦੇ ਕਾਲਾ ਕੀ ਸੀ? ਭਾਜਪਾ ਮੈਂਬਰ ਪਾਰਲੀਮੈਂਟ ਸਵਾਮੀ ਸਚਿਦਾਨੰਦ ਹਰੀ ਸਾਕਸ਼ੀ ਜੀ ਮਹਾਰਾਜ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਇੱਕ ਦਿਨ ਬਾਅਦ ਇੱਕ ਗੰਭੀਰ ਚਿੰਤਾਜਨਕ ਬਿਆਨ ਦਿੱਤਾ, “ਬਿੱਲ ਤਾਂ ਬਣਦੇ ਰਹਿੰਦੇ ਹਨ, ਵਿਗੜਦੇ ਰਹਿੰਦੇ ਹਨ, ਵਾਪਸ ਆ ਜਾਣਗੇ, ਦੋਬਾਰਾ ਬਣ ਜਾਣਗੇ, ਕੋਈ ਦੇਰ ਨਹੀਂ ਲਗਦੀ।” ਹੋਰ ਵੀ ਕਈ ਭਾਜਪਾ ਨੇਤਾਵਾਂ ਤੇ ਮੋਦੀ ਭਗਤਾਂ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਉੱਤੇ ਨਾਖੁਸ਼ੀ ਜ਼ਾਹਰ ਕੀਤੀ ਹੈਪਰ ਮੁੱਢ ਤੋਂ ਕਿਸਾਨ ਹਿਮਾਇਤੀ ਮੇਘਾਲਿਆ ਦੇ ਗਵਰਨਰ ਸਤਿਆਪਾਲ ਮਲਿਕ ਨੇ ਇਨ੍ਹਾਂ ਕਾਨੂੰਨਾਂ ਦੀ ਵਾਪਸੀ ਨੂੰ ਪ੍ਰਧਾਨ ਮੰਤਰੀ ਦਾ ਸਿਆਣਪ ਭਰਿਆ ਫ਼ੈਸਲਾ ਕਰਾਰ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਨੂੰ ਅੱਗੋਂ ਕਦਮ ਵਧਾਕੇ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਕੀਮਤ ਨਿਰਧਾਰਤ ਕਰਨ ਅਤੇ ਹੋਰ ਮੰਗਾਂ ਮੰਨਣ ਦੀ ਸਲਾਹ ਦਿੱਤੀ ਹੈ

ਕਿਸਾਨਾਂ ਦੇ ਖਿਲਾਫ਼ ਨਫ਼ਰਤ ਅਤੇ ਝੂਠੇ ਇਲਜ਼ਾਮ ਫੈਲਾਉਣ ਵਿੱਚ ਪ੍ਰਧਾਨ ਮੰਤਰੀ ਦੇ ਭਗਤਾਂ ਦੀ ਟੋਲੀ ਸਭ ਤੋਂ ਅੱਗੇ ਸੀਕਿਸਾਨ ਅੰਦੋਲਨ ਨੂੰ ਲੈ ਕੇ ਜਿੰਨਾ ਜ਼ਹਿਰ ਭਗਤਾਂ ਨੇ ਉਗਲਿਆ, ਹੈਰਾਨੀਜਨਕ ਸੀਇਸ ਭਗਤਾਂ ਦੀ ਟੋਲੀ ਵਿੱਚ ਉਹੀ ਚਿਹਰੇ ਗੋਦੀ ਮੀਡੀਆ ਉੱਤੇ, ਟੀ.ਵੀ. ਚੈਨਲਾਂ ਉੱਤੇ ਦਿਖਾਈ ਦਿੰਦੇ ਹਨਇਹਨਾਂ ਵਿੱਚ ਨਾ ਕੋਈ ਨਵਾਂ ਚਿਹਰਾ ਦਿਸਦਾ ਹੈ ਅਤੇ ਨਾ ਹੀ ਉਹਨਾਂ ਵੱਲੋਂ ਕੋਈ ਨਵੀਂ ਗੱਲ ਸੁਣਨ ਨੂੰ ਮਿਲਦੀ ਹੈਬੱਸ ਸੁਣਾਈ ਦਿੰਦਾ ਹੈ, ਇੱਕ ਭੰਡੀ ਪ੍ਰਚਾਰਕਿਸਾਨਾਂ ਨੂੰ ਜਦੋਂ ਪ੍ਰਧਾਨ ਮੰਤਰੀ ਨੇ ਅੰਦੋਲਨਜੀਵੀ ਆਖਿਆ, ਖੇਤੀ ਕਾਨੂੰਨਾਂ ਨੂੰ ਸਹੀ ਗਰਦਾਨਿਆ, ਪ੍ਰਧਾਨ ਮੰਤਰੀ ਦੀ ਪੂਰੀ ਟੀਮ ਨੇ “ਕਿਸਾਨ ਭੰਡ ਮੁਹਿੰਮ” ਨੂੰ ਇਲੈਕਟ੍ਰੌਨਿਕ ਮੀਡੀਆ, ਇੰਸਟਾਗ੍ਰਾਮ, ਫੇਸਬੁੱਕ, ਟਵਿਟਰ ਉੱਤੇ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰਿਆ

ਪ੍ਰਧਾਨ ਮੰਤਰੀ ਦੇ ਭਗਤਾਂ ਵਿੱਚ ਕਈ ਇਹੋ ਜਿਹੇ ਲੋਕ ਹਨ, ਜਿਹਨਾਂ ਨੂੰ ਰਾਜਨੀਤੀ ਦੀ ਨਾ ਸਮਝ ਹੈ, ਨਾ ਆਰਥਿਕ ਮੁੱਦਿਆਂ ਦੀਇਸ ਲਈ ਜਦ ਉਹ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਵੀ ਕਰਦੇ ਹਨ ਤਾਂ ਉਹ ਵੀ ਇਸ ਤਰ੍ਹਾਂ ਜਿਵੇਂ ਉਹਨਾਂ ਨੂੰ ਕਿਸੇ ਨੇ ਹੁਕਮ ਚਾੜ੍ਹਿਆ ਹੋਵੇ ਉੱਪਰ ਤੋਂ ਢੰਡੋਰਾ ਪਿੱਟਣ ਦਾਅਦਾਕਾਰ ਕੰਗਣਾ ਰਣੌਤ ਦੀ ਉਦਾਹਰਣ ਲੈ ਲਉ, ਉਹ ਨਿੱਤ ਨਵੇਂ ਵਿਵਾਦਤ ਬਿਆਨ ਦੇ ਰਹੀ ਹੈ, ਸਮਝ ਰਹੀ ਹੈ ਕਿ ਉਹ ਨਰੇਂਦਰ ਮੋਦੀ ਦੇ ਹੱਕ ਵਿੱਚ ਖੜ੍ਹੀ ਹੈ, ਉਸਦੀ ਪ੍ਰਸ਼ੰਸਾ ਕਰਦੀ ਹੈ, ਪਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਉਹ ਨਰੇਂਦਰ ਮੋਦੀ ’ਤੇ ਭੜਕ ਪਈ ਅਤੇ ਉਸਦੀ ਆਲੋਚਨਾ ਕੀਤੀਉਸਨੇ ਲਿਖਿਆ ਹੈ, “ਇਹ ਕਾਨੂੰਨ ਵਾਪਸ ਲੈਣਾ ਦੁਖਦਾਈ ਹੈ, ਸ਼ਰਮਨਾਕ ਅਤੇ ਬਿਲਕੁਲ ਗੈਰਵਾਜਬ ਹੈਜੇਕਰ ਸੰਸਦ ਵਿੱਚ ਚੁਣੀ ਹੋਈ ਸਰਕਾਰ ਦੇ ਬਦਲੇ ਸੜਕਾਂ ਉੱਤੇ ਲੋਕਾਂ ਨੇ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ ਤਾਂ ਇਹ ਇੱਕ ਜਿਹਾਦੀ ਰਾਸ਼ਟਰ ਹੈਉਹਨਾਂ ਸਾਰਿਆਂ ਨੂੰ ਵਧਾਈ ਜੋ ਇੰਜ ਚਾਹੁੰਦੇ ਹਨ।”

ਪਿਛਲੇ ਲੰਬੇ ਅਰਸੇ ਤੋਂ ਮੋਦੀ ਭਗਤਾਂ ਨੇ ਕਦੇ ਨਰੇਂਦਰ ਮੋਦੀ ਨੂੰ ਦੇਸ਼ ਲਈ ਅੱਛਾ ਅਤੇ ਅਤਿ-ਲਾਭਦਾਇਕ ਸੁਝਾਅ ਨਹੀਂ ਦਿੱਤਾਉਹਨਾਂ ਦਾ ਬਿਆਨ ਤਾਂ “ਹਿੰਦੂਤਵ” ਬਚਾਉਣ ਅਤੇ ਹਿੰਦੀ, ਹਿੰਦੂ, ਹਿੰਦੋਸਤਾਨ ਦੇ ਨਾਅਰੇ ਤਕ ਸੀਮਤ ਸੀਨਰੇਂਦਰ ਮੋਦੀ ਨੇ ਨੋਟਬੰਦੀ ਕੀਤੀ, ਮੋਦੀ ਭਗਤਾਂ ਨੇ ਉਹਨਾਂ ਦੇ ਗੁਣ ਗਾਏ ਗੋਦੀ ਮੀਡੀਆ ਨੇ ਇਸਦੇ ਫ਼ਾਇਦੇ ਗਿਣਨ ਵਿੱਚ ਕਸਰ ਨਹੀਂ ਛੱਡੀਕਸ਼ਮੀਰ ਵਿੱਚ 370 ਧਾਰਾ ਲਾਗੂ ਕਰਨ ਦੇ ਕਸ਼ਮੀਰੀਆਂ ਵਿਰੋਧੀ ਕੰਮ ਨੂੰ ਉਹਨਾਂ ਪ੍ਰਚਾਰਿਆਜੀ.ਐੱਸ.ਟੀ. ਕਾਹਲੀ ਨਾਲ ਲਾਗੂ ਕੀਤੀ, ਜਿਸ ਵਿੱਚ ਬਾਅਦ ਵਿੱਚ ਸੈਂਕੜੇ ਸੋਧਾਂ ਹੋਈਆਂ, ਨੂੰ ਸਟੀਕ ਕਾਨੂੰਨ ਗਰਦਾਨਿਆਕਰੋਨਾ ਕਾਲ ਵਿੱਚ ‘ਮੋਦੀ ਹੈ ਤਾਂ ਮੁਮਕਿਨ ਹੈ’ ਦਾ ਨਾਅਰਾ ਲਾਇਆ, ਹਾਲਾਂਕਿ ਇਸ ਸਮੇਂ ਦੇਸ਼ ਵਾਸੀਆਂ ਦੀ ਜੋ ਹਾਲਤ ਹੋਈ, ਉਹ ਕਿਸੇ ਤੋਂ ਲੁਕੀ-ਛੁਪੀ ਨਹੀਂਖੇਤੀ ਕਾਨੂੰਨਾਂ ਦੇ ਹੱਕ ਵਿੱਚ ਤਾਂ ਇਸ ਟੀਮ ਨੇ ਕਿਸਾਨਾਂ ਨੂੰ ਖਾਲਿਸਤਾਨੀ, ਨਕਸਲੀ, ਅੰਦੋਲਨਜੀਵੀ ਤਕ ਕਹਿਣ ਵਿੱਚ ਕੋਈ ਕਸਰ ਨਹੀਂ ਛੱਡੀ

ਜਦੋਂ ਭਾਜਪਾ ਖੇਤੀ ਅੰਦੋਲਨ ਦੌਰਾਨ ਪੱਛਮੀ ਬੰਗਾਲ ਹਾਰੀ, ਹਰਿਆਣਾ, ਹਿਮਾਚਲ ਤੇ ਹੋਰ ਰਾਜਾਂ ਵਿੱਚ ਖਾਲੀ ਵਿਧਾਨ ਸਭਾ ਚੋਣਾਂ ਵਿੱਚ ਉਸਦੀ ਹਾਰ ਹੋਈ ਤਾਂ ਆਉਂਦੀਆਂ ਪੰਜ ਰਾਜਾਂ ਦੀਆਂ ਵਿਧਾਨ ਸਭਾਈ ਚੋਣਾਂ ਵਿੱਚ ਉਸ ਨੂੰ ਆਪਣੀ ਹਾਰ ਦਿਸਣ ਲੱਗੀਅਤਿ ਗੁਪਤ ਪ੍ਰਾਪਤ ਸੂਚਨਾਵਾਂ ਅਨੁਸਾਰ ਜਦੋਂ ਸੁਪਰੀਮ ਕੋਰਟ ਵੱਲੋਂ ਤਿੰਨ ਕਾਲੇ ਕਾਨੂੰਨ ਲਾਗੂ ਕਰਨ ਸੰਬੰਧੀ ਕਿਸਾਨਾਂ ਦੇ ਹੱਕ ਵਿੱਚ ਫ਼ੈਸਲੇ ਦਾ ਭੇਦ ਕੇਂਦਰ ਸਰਕਾਰ ਦੇ ਧਿਆਨ ਵਿੱਚ ਆਇਆ ਤਾਂ ਨਰੇਂਦਰ ਮੋਦੀ ਨੂੰ, ਜਿਹੜਾ ਅੱਜ ਤਕ ਦਾ ਸਭ ਤੋਂ ਵੱਡਾ ਜ਼ਿੱਦੀ, ਹੈਂਕੜਬਾਜ਼, ਡਿਕਟੇਟਰਾਨਾ ਰੁਚੀਆਂ ਵਾਲਾ ਪ੍ਰਧਾਨ ਮੰਤਰੀ ਸੀ, ਉਸ ਨੂੰ ਕਿਸਾਨਾਂ ਦੀ ਮੰਗ ਅੱਗੇ ਗੋਡੇ ਟੇਕਣੇ ਪਏ, ਉਹਨਾਂ ਤੋਂ ਮੁਆਫ਼ੀ ਮੰਗਣੀ ਪਈਪ੍ਰਧਾਨ ਮੰਤਰੀ ਦੇ ਉਹ ਆਲੋਚਕ, ਜੋ ਆਪਣੇ ਵੱਲੋਂ ਵਾਰ-ਵਾਰ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਜਾ ਰਹੀਆਂ ਗਲਤੀਆਂ ਵਿੱਚ ਉਹਨਾਂ ਦਾ ਧਿਆਨ ਖਿੱਚਦੇ ਰਹੇ, ਪਰ ਉਹਨਾਂ ਦੀ ਗੱਲ ਵੱਲ ਕਿਸੇ ਧਿਆਨ ਨਹੀਂ ਦਿੱਤਾਆਲੋਚਕ ਬਹੁਤ ਪਹਿਲਾਂ ਤੋਂ ਹੀ ਕਹਿੰਦੇ ਆਏ ਹਨ ਕਿ ਜੇਕਰ ਕਿਸਾਨ ਮਹੀਨਿਆਂ ਤੋਂ ਉਹਨਾਂ ਦਾ ਵਿਰੋਧ ਕਰਦੇ ਆ ਰਹੇ ਹਨ ਤਾਂ ਉਹਨਾਂ ਦੀ ਗੱਲ ਵਿੱਚ ਦਮ ਹੋਏਗਾਪਰ ਉਹਨਾਂ ਦੀ ਸੁਣਨ ਦੀ ਬਜਾਏ ਪ੍ਰਧਾਨ ਮੰਤਰੀ ਨੇ ਭਗਤਾਂ ਤੇ ਗੋਦੀ ਮੀਡੀਆ ਦੀ ਸੁਣੀ ਜੋ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਦੇ ਰਹੇਪ੍ਰਧਾਨ ਮੰਤਰੀ ਇਹ ਸਮਝ ਹੀ ਨਹੀਂ ਸਕੇ ਕਿ ਉਹਨਾਂ ਦੇ ਦੁਸ਼ਮਣ ਕੌਣ ਹਨ ਅਤੇ ਦੋਸਤ ਕੌਣ ਹਨ

ਉਦੋਂ ਜਦੋਂ ਪੰਜਾਬ ਵਿੱਚ ਭਾਜਪਾ ਦੀ ਸਫ ਵਲੇਟੀ ਗਈਹਰਿਆਣਾ ਵਿੱਚ ਭਾਜਪਾ ਦਾ ਬੋਰੀਆ ਬਿਸਤਰਾ ਗੋਲ ਹੋਣ ’ਤੇ ਆ ਗਿਆਪੱਛਮੀ ਯੂਪੀ ਵਿੱਚ ਖ਼ਾਸ ਕਰਕੇ ਭਾਜਪਾ ਦੀ ਯੋਗੀ ਸਰਕਾਰ ਨੂੰ ਸੇਕ ਲੱਗਿਆ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਮੋਦੀ ਸਰਕਾਰ ਦੀ ਭਰਪੂਰ ਬਦਨਾਮੀ ਹੋ ਗਈ ਤਾਂ ਉਸ ਨੂੰ “ਕਿਸਾਨ ਅੰਦੋਲਨ” ਆਪਣੀ ਹਾਰ ਦਿਸਣ ਲੱਗਾ ਉਸ ਨੂੰ ਆਪਣਾ ਸੁਭਾਅ, ਜ਼ਿੱਦ ਅਤੇ ਵਤੀਰਾ ਬਦਲਣ ਲਈ ਮਜਬੂਰ ਹੋਣਾ ਪਿਆ ਹੈ

ਪ੍ਰਧਾਨ ਮੰਤਰੀ ਆਪਣੇ ਰਾਸ਼ਟਰੀ ਪੱਧਰ ’ਤੇ ਡਿਗ ਰਹੇ ਗ੍ਰਾਫ਼ ਨੂੰ ਥਾਂ ਸਿਰ ਕਰਨ ਲਈ ਕਦਮ ਚੁੱਕਣ ਲੱਗੇ ਹਨਦੇਸ਼ ਦੇ ਵਿਕਾਸ ਦੀ ਗੱਲ ਕਰਨ ਲੱਗੇ ਹਨ ਉਹਨਾਂ ਦੇ ਬਿਆਨ ਦਰਸਾਉਣ ਲੱਗੇ ਹਨ ਕਿ ਉਹ ਚਾਹੁੰਦੇ ਹਨ ਵਿਕਾਸ ਦੀ ਰਫ਼ਤਾਰ ਵਧੇ ਤੇ ਇਸ ਵਿੱਚ ਜੋ ਅਟਕਲਾਂ ਹਨ, ਉਹਨਾਂ ਨੂੰ ਉਹ ਦੂਰ ਕਰਨਗੇ ਫੈਲਾਈਆਂ ਜਾ ਰਹੀਆਂ ਗਲਤਫਹਿਮੀਆਂ ਨੂੰ ਵਿਰਾਮ ਦੇਣ ਲਈ ਕੇਂਦਰੀ ਮੰਤਰੀ ਮੰਡਲ ਵੱਲੋਂ 24 ਨਵੰਬਰ 2021 ਨੂੰ ਖੇਤੀ ਕਾਨੂੰਨ ਵਾਪਸੀ ਉੱਤੇ ਮੋਹਰ ਲੱਗੇਗੀ29 ਨਵੰਬਰ 2021 ਨੂੰ ਸ਼ੁਰੂ ਹੋ ਕੇ ਸੰਸਦ ਇਜਲਾਜ਼ ਵਿੱਚ ਪ੍ਰਧਾਨ ਮੰਤਰੀ ਦੇ ਐਲਾਨ ਮੁਤਾਬਿਕ ਖੇਤੀ ਕਾਨੂੰਨ ਵਾਪਸ ਲੈਣ ਦੀ ਪ੍ਰਕਿਰਿਆ ਪੂਰੀ ਹੋ ਜਾਏਗੀ

ਇਸੇ ਦੌਰਾਨ ਭਾਵੇਂ ਕਿਸਾਨ ਜਥੇਬੰਦੀਆਂ ਨੇ ਨਰੇਂਦਰ ਮੋਦੀ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ, ਪਰ ਉਦੋਂ ਤਕ ਦਿੱਲੀ ਦੀਆਂ ਬਰੂਹਾਂ ਤੋਂ ਵਾਪਸੀ, ਅਤੇ ਪਹਿਲਾਂ ਨਿਰਧਾਰਤ ਐਲਾਨੇ ਸੰਘਰਸ਼ ਨੂੰ ਲਾਗੂ ਰੱਖਣ ਦਾ ਫ਼ੈਸਲਾ ਲਿਆ ਹੈ, ਜਿਸ ਵਿੱਚ ਲਖਨਊ ਵਿਖੇ ਮਹਾਂ ਪੰਚਾਇਤ ਅਤੇ ਪਾਰਲੀਮੈਂਟ ਤਕ 29 ਨਵੰਬਰ ਦਾ ਟਰੈਕਟਰ ਮਾਰਚ ਸ਼ਾਮਾਲ ਹੈਇਸੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਭੇਜੀਆਂ ਹਨ ਅਤੇ ਗੱਲਬਾਤ ਕਰਨ ਦੀ ਮੰਗ ਰੱਖੀ ਹੈਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ

ਪਹਿਲਾ -- ਖੇਤੀ ਦੀ ਸੰਪੂਰਨ ਲਾਗਤ ਉੱਤੇ ਅਧਾਰਿਤ ਘੱਟੋ-ਘੱਟ ਸਮਰਥਨ ਮੁੱਲ ਨੂੰ ਸਾਰੀ ਖੇਤੀ ਉੱਤੇ ਸਾਰੇ ਕਿਸਾਨਾਂ ਦਾ ਕਾਨੂੰਨੀ ਹੱਕ ਬਣਾ ਦਿੱਤਾ ਜਾਏ ਤਾਂ ਕਿ ਦੇਸ਼ ਦੇ ਹਰ ਕਿਸਾਨ ਨੂੰ ਆਪਣੀ ਪੂਰੀ ਫ਼ਸਲ ਸਰਕਾਰ ਵੱਲੋਂ ਘੋਸ਼ਿਤ ਘੱਟੋ-ਘੱਟ ਮੁੱਲ ਉੱਤੇ ਖ਼ਰੀਦ ਦੀ ਗਰੰਟੀ ਹੋ ਸਕੇ

ਦੂਜਾ - ਸਰਕਾਰ ਵੱਲੋਂ ਪ੍ਰਸਤਾਵਿਤ ਬਿਜਲੀ ਸੋਧ ਬਿੱਲ 2020/2021 ਵਾਪਸ ਲਿਆ ਜਾਵੇ

ਤੀਜਾ - ਰਾਸ਼ਟਰੀ ਰਾਜਧਾਨੀ ਦੇ ਖੇਤਰ ਅਤੇ ਇਸ ਨਾਲ ਜੁੜੇ ਖੇਤਰਾਂ ਵਿੱਚ ਹਵਾ ਗੁਣਵਤਾ ਦੇ ਲਈ ਆਯੋਗ ਅਧਿਨਿਯਮ 2021 ਵਿੱਚ ਜੋ ਕਿਸਾਨਾਂ ਨੂੰ ਸਜ਼ਾ ਦੇਣ ਦਾ ਪ੍ਰਵਾਧਾਨ ਕੀਤਾ ਹੈ, ਉਸ ਨੂੰ ਹਟਾਇਆ ਜਾਵੇ

ਚੌਥਾ - ਦਿੱਲੀ ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਹੋਰ ਅਨੇਕਾਂ ਰਾਜਾਂ ਵਿੱਚ ਹਜ਼ਾਰਾਂ ਕਿਸਾਨਾਂ ਨੂੰ ਇਸ ਅੰਦੋਲਨ ਦੌਰਾਨ (ਜੂਨ 2020 ਤੋਂ ਹੁਣ ਤਕ) ਸੈਂਕੜੇ ਮੁਕੱਦਮਿਆਂ ਵਿੱਚ ਫਸਾਇਆ ਗਿਆ ਹੈ, ਇਹਨਾਂ ਕੇਸਾਂ ਨੂੰ ਤੁਰੰਤ ਵਾਪਸ ਲਿਆ ਜਾਵੇ

ਪੰਜਵਾਂ - ਲਖੀਮਪੁਰ ਖੀਰੀ ਹੱਤਿਆਕਾਂਡ ਦੇ ਸੂਤਰਧਾਰ ਅਤੇ ਸੈਕਸ਼ਨ 120 ਬੀ ਦੇ ਅਭਿਯੁਕਤ ਅਜੈ ਮਿਸ਼ਰਾ ਅੱਜ ਵੀ ਖੁੱਲ੍ਹੇ ਆਮ ਘੁੰਮ ਰਹੇ ਹਨ ਅਤੇ ਕੇਂਦਰ ਸਰਕਾਰ ਵਿੱਚ ਮੰਤਰੀ ਬਣੇ ਹੋਏ ਹਨਉਹਨਾਂ ਨੂੰ ਬਰਖਾਸਤ ਅਤੇ ਗ੍ਰਿਫਤਾਰ ਕੀਤਾ ਜਾਵੇ

ਛੇਵਾਂ - ਇਸ ਅੰਦੋਲਨ ਦੌਰਾਨ ਹੁਣ ਤਕ ਲਗਭਗ 700 ਕਿਸਾਨ ਸ਼ਹਾਦਤ ਦੇ ਚੁੱਕੇ ਹਨਉਹਨਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਅਤੇ ਪੁਨਰਵਾਸ ਦੀ ਵਿਵਸਥਾ ਹੋਵੇਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਇੱਕ ਸ਼ਹੀਦ ਸਮਾਰਕ ਬਣਾਉਣ ਲਈ ਸਿੰਘੂ ਬਾਰਡਰ ’ਤੇ ਜ਼ਮੀਨ ਦਿੱਤੀ ਜਾਵੇ

ਕਿਸਾਨ ਅੰਦੋਲਨ ਨੇ ਪੜਾਅ ਦਰ ਪੜਾਅ ਪ੍ਰਾਪਤੀਆਂ ਕੀਤੀਆਂ ਹਨਪੰਜਾਬ ਤੋਂ ਇਹ ਅੰਦੋਲਨ ਉੱਠਿਆ, ਦਿੱਲੀ ਵੱਲ ਕਿਸਾਨਾਂ ਕੂਚ ਕੀਤਾ, ਪੁਲਿਸ ਨਾਲ ਟੱਕਰ ਲਈਕੇਂਦਰ ਸਰਕਾਰ ਨਾਲ ਗੱਲਬਾਤ ਦੇ ਗਿਆਰਾਂ ਨਾਕਾਮ ਗੇੜ ਹੋਏ26 ਜਨਵਰੀ 2021 ਦੀ ਟਰੈਕਟਰ ਪਰੇਡ ਸਮੇਂ ਹਿੰਸਾ ਦਾ ਅੰਦੋਲਨ ਨੇ ਸਾਹਮਣਾ ਕੀਤਾਬਦਨਾਮੀ ਝੱਲੀਅੰਦੋਲਨ ਖ਼ਤਮ ਹੁੰਦਾ ਹੁੰਦਾ ਰਕੇਸ਼ ਟਿਕੈਤ ਨੇ ਆਪਣੇ ਹੰਝੂਆਂ ਨਾਲ ਮੁੜ ਥੰਮ੍ਹ ਲਿਆਸਰਕਾਰ ਦੇ ਜ਼ਿੱਦੀ ਰਵੱਈਏ ਕਾਰਨ ਕਿਸਾਨ ਤਿੱਖੇ ਸੰਘਰਸ਼ ਲਈ ਮਜਬੂਰ ਹੋਏਉਹਨਾਂ ਕਿਸਾਨ ਪੰਚਾਇਤਾਂ ਅਤੇ ਭਾਜਪਾ ਦੀ ਵੋਟ ਉੱਤੇ ਚੋਟ ਦਾ ਰਾਹ ਫੜਿਆਭਾਜਪਾ ਤੇ ਉਸਦੇ ਸਾਥੀਆਂ ਦਾ ਵਿਰੋਧ ਕੀਤਾਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਤਿੰਨ ਕਿਸਾਨ ਕਾਨੂੰਨਾਂ ’ਤੇ ਯੂ ਟਰਨ ਲੈਣਾ ਪਿਆਲਖੀਮਪੁਰ ਖੀਰੀ ਤੇ ਸਿੰਘੂ ਬਾਰਡਰ ਨਿਹੰਗ ਕਾਂਡ ਨੇ ਇਸ ਅੰਦੋਲਨ ਵਿੱਚ ਵੱਖਰਾ ਮੋੜ ਲਿਆਂਦਾ

ਇਸ ਸਭ ਕੁਝ ਦੌਰਾਨ ਕੇਂਦਰ ਸਰਕਾਰ ਦੀ ਨੀਂਦ ਕਿਸਾਨ ਅੰਦੋਲਨ ਨੇ ਹਰਾਮ ਕੀਤੀ ਰੱਖੀਸੰਗਠਿਤ ਸੰਯੁਕਤ ਮੋਰਚੇ ਦੀ ਇਹ ਵੱਡੀ ਪ੍ਰਾਪਤੀ ਸੀਸਭ ਤੋਂ ਵੱਡੀ ਗੱਲ ਇਹ ਕਿ ਕਿਸਾਨ ਹਿਮਾਇਤੀ ਸੋਸ਼ਲ ਮੀਡੀਆ, ਟੀ.ਵੀ. ਅਤੇ ਅਖਬਾਰਾਂ ਨੇ ਕਿਸਾਨ ਅੰਦੋਲਨ ਦਾ ਪੱਖ ਰੱਖਣ ਲਈ ਵੱਡੀ ਭੂਮਿਕਾ ਨਿਭਾਈ ਅਤੇ ਇਸ ਤੋਂ ਵੀ ਵੱਡੀ ਭੂਮਿਕਾ ਪ੍ਰਵਾਸੀ ਪੰਜਾਬੀਆਂ ਅਤੇ ਅੰਤਰਰਾਸ਼ਟਰੀ ਮੀਡੀਆ ਨੇ ਨਿਭਾਈ

ਪੰਜਾਬ ਵਿੱਚ ਵੱਡੇ ਕਈ ਕਿਸਾਨੀ ਅੰਦੋਲਨ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੁਣ ਤਕ ਲੜੇ ਗਏਜਿਹਨਾਂ ਵਿੱਚ ਮੁਜਾਰਾ ਅੰਦੋਲਨ, ਵਿਸਵੇਦਾਰਾਂ ਤੋਂ ਜ਼ਮੀਨ ਦੇ ਹੱਕ ਦੀ ਮਾਲਕੀ ਪ੍ਰਾਪਤ ਕਰਨ ਦਾ ਸੀਮੁਜ਼ਾਰਿਆਂ ਨੇ ਇਹ ਅੰਦੋਲਨ ਜਿੱਤਿਆ

1960ਵਿਆਂ ਵਿੱਚ ਖੁਸ਼ ਹੈਸੀਅਤ) ਟੈਕਸ ਖਿਲਾਫ ਵੱਡਾ ਅੰਦੋਲਨ ਚੱਲਿਆਉਦੋਂ ਮੁੱਖ ਮੰਤਰੀ ਕਾਂਗਰਸੀ ਪ੍ਰਾਪਤ ਕੈਂਰੋ ਸੀਕਿਸਾਨਾਂ ਨੂੰ ਜੇਲ੍ਹ ਜਾਣਾ ਪਿਆਪਰ ਕਿਸਾਨ ਜੇਤੂ ਰਹੇ

1980ਵਿਆਂ ਵਿੱਚ ਹਰੀ ਕ੍ਰਾਂਤੀ ਤੋਂ ਬਾਅਦ 40 ਹਜ਼ਾਰ ਅੰਦੋਲਨਕਾਰੀ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਰਾਜਪਾਲ ਦਾ ਘਿਰਾਓ ਕੀਤਾਇਸ ਤੋਂ ਬਾਅਦ ਕਿਸਾਨਾਂ ਦੇ ਹੱਕ ਵਿੱਚ ਫੈਸਲੇ ਹੋਏ ਅਤੇ ਰਿਆਇਤਾਂ ਮਿਲੀਆਂਪਰ 2020 ਵਿੱਚ ਤਿੰਨ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਆਰੰਭਿਆ ਕਿਸਾਨ ਅੰਦੋਲਨ, ਜਨ ਅੰਦੋਲਨ ਦਾ ਰੂਪ ਧਾਰਨ ਕਰ ਗਿਆ ਅਤੇ ਕਾਰਪੋਰੇਟਾਂ ਵੱਲੋਂ ਸਰਕਾਰ ਦੀ ਮਿਲੀ ਭੁਗਤ ਕਾਰਨ ਕਿਸਾਨੀ ਜ਼ਮੀਨੀ ਹਥਿਆਉਣ ਦੀ ਕੋਸ਼ਿਸ਼ ਨੂੰ ਅਸਫਲ ਬਣਾ ਗਿਆ

ਭਾਵੇਂ ਕਿ ਦੇਸ਼ ਭਰ ਵਿੱਚ ਆਜ਼ਾਦੀ ਤੋਂ ਪਹਿਲਾਂ ਕਈ ਕਿਸਾਨੀ ਸੰਘਰਸ਼ ਲੜੇ ਗਏ, ਪਰ ਪੰਜਾਬ ਤੋਂ ਉੱਠਿਆ ਪਹਿਲਾ ਆਧੁਨਿਕ ਸੰਘਰਸ਼ “ਪਗੜੀ ਸੰਭਾਲ ਜੱਟਾ” ਸੀਇਸ ਤੋਂ ਬਾਅਦ ਚੰਧਾਰਨ ਸਤਿਆਗ੍ਰਹਿ, ਤੇਲੰਗਾਨਾ ਦਾ ਖੇਤੀ ਸੰਘਰਸ਼ ਵਿੱਢੇ ਜਾਂਦੇ ਰਹੇ ਪਰ ਮੌਜੂਦਾ ਕਿਸਾਨੀ ਸੰਘਰਸ਼ ਸਟੇਟ ਅਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਹੈ, ਜਿਹੜਾ ਕਿਸਾਨਾਂ ਜਥੇਬੰਦੀਆਂ ਨੇ ਇੱਕਮੁੱਠ ਹੋ ਕੇ ਗੋਦੀ ਮੀਡੀਆ ਦੇ ਕੂੜ ਪ੍ਰਚਾਰ, ਮੋਦੀ ਭਗਤਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਜਿੱਤਿਆ ਹੈ

ਗੋਦੀ ਮੀਡੀਆ ਅਤੇ ਮੋਦੀ ਭਗਤ ਪ੍ਰਧਾਨ ਮੰਤਰੀ ਦਾ ਪ੍ਰਚਾਰ ਸੰਭਾਲਦੇ ਹਨ ਅਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਦੁਨੀਆ ਉਹਨਾਂ ਨੂੰ ਚੰਗੀਆਂ, ਸਵੱਲੀਆਂ ਨਜ਼ਰਾਂ ਨਾਲ ਵੇਖੇਉਹਨਾਂ ਨੂੰ ਵਿਸ਼ਵ ਗੁਰੂ ਸਮਝੇਪਿਛਲੇ ਸਮੇਂ ਵਿੱਚ ਇਹ ਦਿਸਣ ਲੱਗ ਪਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਭਗਤ ਜਨਤਾ ਦੀ ਕਥਿਤ ਸੇਵਾ ਬਦਲੇ ਵਿੱਚ ਮੋਦੀ ਨੂੰ ਇੱਕ ਸਮਰਾਟ ਦੇ ਰੂਪ ਵਿੱਚ ਪੇਸ਼ ਕਰਨਾ ਚਾਹੁੰਦੇ ਸਨਇਸੇ ਕਰਕੇ ਪ੍ਰਧਾਨ ਮੰਤਰੀ ਦੀ ਛਵ੍ਹੀ, ਸ਼ਖਸੀਅਤ ਇੱਕ ਰਾਜਨੇਤਾ ਦੀ ਨਹੀਂ ਇੱਕ ਮਹਾਰਾਜਾ ਦੀ ਬਣ ਗਈ ਸੀ, ਜੋ ਦੇਸ਼ ਲਈ ਵੱਡਾ ਵਿਗਾੜ ਸਾਬਤ ਹੋਈ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3164)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author