GurmitPalahi7ਤੇਲ ਦੀਆਂ ਕੀਮਤਾਂ ਵਿੱਚ ਵਾਧਾ ਭਾਰਤੀ ਅਰਥ ਵਿਵਸਥਾ ਲਈ ਕਿਸੇ ਭੁਚਾਲ ਤੋਂ ਘੱਟ ...
(5 ਜੂਨ 2021)

 

ਕਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਨੇ ਲਗਭਗ ਸਾਰੇ ਕਾਰੋਬਾਰ ਬੰਦ ਕਰ ਦਿੱਤੇ। ਵਿਸ਼ਵ ਪੱਧਰ ’ਤੇ ਮੰਦੀ ਦਾ ਦੌਰ ਵੇਖਣ ਨੂੰ ਮਿਲਿਆਸਿੱਟੇ ਵਜੋਂ ਤੇਲ ਕੀਮਤਾਂ ਵਿੱਚ ਇੱਕ ਦਮ ਗਿਰਾਵਟ ਆਈ2020 ਵਿੱਚ ਕੱਚਾ ਤੇਲ ਜੋ 39.68 ਡਾਲਰ ਪ੍ਰਤੀ ਬੈਰਲ ਸੀ, ਉਸ ਵਿੱਚ 11 ਡਾਲਰ ਪ੍ਰਤੀ ਬੈਰਲ ਦੀ ਕਮੀ ਹੋਈਪਰ ਭਾਰਤ ਦੇਸ਼ ਦੇ ਹਾਕਮਾਂ ਨੇ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਲਾਭ ਆਮ ਜਨਤਾ ਨੂੰ ਨਾ ਦਿੱਤਾਇਸ ਦਰਮਿਆਨ ਕੀਮਤਾਂ ਸਥਿਰ ਰੱਖਣ ਲਈ ਪੈਟਰੋਲ ਦੀਆਂ ਕੀਮਤਾਂ ਉੱਤੇ 13 ਰੁਪਏ ਅਤੇ ਡੀਜ਼ਲ ਉੱਤੇ 16 ਰੁਪਏ ਐਕਸਾਈਜ਼ ਡਿਊਟੀ ਵਧਾ ਦਿੱਤੀ ਗਈਕੇਂਦਰ ਅਤੇ ਸੂਬਾ ਸਰਕਾਰਾਂ ਨੇ ਆਪਣੇ ਖ਼ਜ਼ਾਨੇ ਭਰ ਲਏ

ਪਿਛਲੇ ਮਹੀਨੇ ਦੇਸ਼ ਦੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਹੋਈਆਂਚੋਣਾਂ ਦਰਮਿਆਨ ਤੇਲ ਕੀਮਤਾਂ ਵਿੱਚ ਕੋਈ ਵਾਧਾ ਤੇਲ ਕੰਪਨੀਆਂ ਨੇ ਨਾ ਕੀਤਾਸਰਕਾਰ ਨੂੰ ਵੋਟ ਬੈਂਕ ਉੱਤੇ ਅਸਰ ਦਾ ਡਰ ਸੀ, ਸੋ ਕੰਪਨੀਆਂ ਨੂੰ ਵਾਧੇ ਤੋਂ ਰੋਕੀ ਰੱਖਿਆਪਰ ਜਿਉਂ ਹੀ ਚੋਣਾਂ ਖ਼ਤਮ ਹੋਈਆਂ, ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕੰਪਨੀਆਂ ਵਲੋਂ ਲਗਭਗ ਹਰ ਰੋਜ਼ ਕੀਤਾ ਜਾਣ ਲੱਗਾਪਿਛਲੇ 29 ਦਿਨਾਂ ਵਿੱਚ 17 ਵੇਰ ਇਹਨਾਂ ਕੀਮਤਾਂ ਵਿੱਚ ਵਾਧਾ ਕੀਤਾ ਗਿਆਕਈ ਸ਼ਹਿਰਾਂ ਵਿੱਚ ਪੈਟਰੋਲ ਕੀਮਤ ਪ੍ਰਤੀ ਲਿਟਰ ਇੱਕ ਸੌ ਰੁਪਏ ਨੂੰ ਪਾਰ ਕਰ ਗਈ ਹੈਇਸਦਾ ਕਾਰਨ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਵਾਧਾ ਦੱਸਿਆ ਜਾ ਰਿਹਾ ਹੈਹੈਰਾਨੀ ਹੋ ਰਹੀ ਹੈ ਕਿ ਜਦੋਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਗਿਰਾਵਟ ਆਈ ਤਾਂ ਤੇਲ ਦੀਆਂ ਕੀਮਤਾਂ ਵਿੱਚ ਆਮ ਲੋਕਾਂ ਨੂੰ ਤੇਲ ਦੀਆਂ ਕੀਮਤਾਂ ਘਟਾ ਕੇ ਕੋਈ ਫ਼ਾਇਦਾ ਨਹੀਂ ਦਿੱਤਾ ਗਿਆ, ਜਦਕਿ ਹੁਣ ਅੰਤਰਰਾਸ਼ਟਰੀ ਕੀਮਤ ਵਧੀ ਹੈ ਤਾਂ ਭਾਰ ਜਨਤਾ ਉੱਤੇ ਪਾਇਆ ਜਾ ਰਿਹਾ ਹੈ

ਭਾਰਤ ਇੱਕ ਵਿਕਾਸਸ਼ੀਲ ਅਰਥ ਵਿਵਸਥਾ ਹੈਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਦੁਨੀਆ ਦਾ ਤੀਜਾ ਦੇਸ਼ ਹੈ, ਜਿੱਥੇ ਤੇਲ ਦੀ ਖਪਤ ਸਭ ਤੋਂ ਵੱਧ ਹੁੰਦੀ ਹੈਭਾਰਤ ਵਿੱਚ ਤੇਲ ਦੇ ਕੋਈ ਸ੍ਰੋਤ ਨਹੀਂ ਹਨਭਾਰਤ ਦੀ ਕੁਲ ਖਪਤ ਦਾ ਲਗਭਗ 86 ਫ਼ੀਸਦੀ ਹਿੱਸਾ ਵਿਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈਸਾਲ 2013 ਅਤੇ 2015 ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਭਾਰੀ ਕਮੀ ਦਾ ਭਾਰਤ ਨੂੰ ਬਹੁਤ ਲਾਭ ਹੋਇਆ ਸੀਸਾਲ 2014 ਵਿੱਚ ਕੱਚੇ ਤੇਲ ਦੀ ਕੀਮਤ 93.17 ਡਾਲਰ ਪ੍ਰਤੀ ਬੈਰਲ ਸੀ ਜੋ ਘਟ ਕੇ 48.66 ਡਾਲਰ ਪ੍ਰਤੀ ਬੈਰਲ ਰਹਿ ਗਈਸਾਲ 2016 ਵਿੱਚ ਕੀਮਤ 43-29 ਡਾਲਰ ਪ੍ਰਤੀ ਬੈਰਲ ਸੀ ਲੇਕਿਨ 2017 ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਵੇਖਣ ਨੂੰ ਮਿਲੀਇਹ 50.80 ਡਾਲਰ ਪ੍ਰਤੀ ਬੈਰਲ ਹੋ ਗਈਸਾਲ 2018 ਵਿੱਚ ਕੱਚਾ ਤੇਲ 65.23 ਡਾਲਰ ਪ੍ਰਤੀ ਬੈਰਲ ਨੂੰ ਭਾਰਤ ਵਲੋਂ ਖਰੀਦਿਆ ਗਿਆਸਾਲ 2019 ਵਿੱਚ ਇਹ ਕੀਮਤ ਘਟ ਕੇ 56.99 ਡਾਲਰ ਪ੍ਰਤੀ ਬੈਰਲ ਅਤੇ 2020 ਵਿੱਚ 39.68 ਡਾਲਰ ਪ੍ਰਤੀ ਬੈਰਲ ’ਤੇ ਆ ਗਈਜੋ ਹੁਣ 2021 ਵਿੱਚ ਲਗਾਤਾਰ ਵਾਧੇ ਵੱਲ ਹੈ

ਇਸ ਵਧੀ ਹੋਈ ਕੀਮਤ ਦਾ ਭਾਰ ਜਨਤਾ ਉੱਤੇ ਪਾਉਣ ਦੀ ਕਵਾਇਦ ਜਾਰੀ ਹੈ, ਜਦਕਿ ਜਦੋਂ 2020 ਵਿੱਚ ਕੀਮਤ ਘਟੀ ਸੀ ਤਾਂ ਸਰਕਾਰ ਲੋਕ ਹਿਤ ਵਿੱਚ ਐਕਸਾਈਜ਼ ਡਿਊਟੀ 8 ਰੁਪਏ ਪ੍ਰਤੀ ਲਿਟਰ ਘਟਾ ਸਕਦੀ ਸੀਹੁਣ ਮੌਜੂਦਾ ਸਮੇਂ ਵਿੱਚ ਪੈਟਰੋਲ ਉੱਤੇ 32.90 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਉੱਤੇ 31.80 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਕੇਂਦਰ ਸਰਕਾਰ ਉਗਰਾਹੁੰਦੀ ਹੈ, ਜਦਕਿ ਸੂਬਾ ਸਰਕਾਰਾਂ ਦੇ ਟੈਕਸ ਇਸ ਤੋਂ ਵੱਖਰੇ ਹਨਮੌਜੂਦਾ ਸਮੇਂ ਪੈਟਰੋਲ ਦੀ ਕੁਲ ਕੀਮਤ ਦਾ 63 ਫ਼ੀਸਦੀ ਹਿੱਸਾ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਹੈਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਦਾ 60 ਫ਼ੀਸਦੀ ਹਿੱਸਾ ਕੇਂਦਰ ਅਤੇ ਸੂਬਿਆਂ ਦਾ ਹੈ

ਅੱਜ ਦੇ ਸਮੇਂ ਵਿੱਚ ਅਰਥ ਵਿਵਸਥਾ ਅਤੇ ਤੇਲ ਦਾ ਸਬੰਧ ਕੁਝ ਇਹੋ ਜਿਹਾ ਹੈ, ਜਿਹੋ ਜਿਹਾ ਸਬੰਧ ਮਨੁੱਖੀ ਜੀਵਨ ਅਤੇ ਆਕਸੀਜਨ ਦਾ ਹੈਭਾਰਤ ਵਿਕਾਸਸ਼ੀਲ ਦੇਸ਼ ਹੈ ਅਤੇ ਤੇਲ ਬਾਹਰੋਂ ਮੰਗਵਾਉਂਦਾ ਹੈ, ਇਸ ਲਈ ਤੇਲ ਦੀ ਕੀਮਤ ਇਸਦੀ ਅਰਥ ਵਿਵਸਥਾ ਉੱਤੇ ਸਿੱਧਾ ਅਸਰ ਪਾਉਂਦੀ ਹੈ ਤੇਲ ਕੀਮਤਾਂ ਵਧਣ ਨਾਲ ਪਰਿਵਹਨ ਅਤੇ ਨਿਰਮਾਣ ਉੱਤੇ ਲਾਗਤ ਵਧਦੀ ਹੈ ਅਤੇ ਇਸਦਾ ਅਸਰ ਸਿੱਧਾ ਮਹਿੰਗਾਈ ਉੱਤੇ ਪੈਦਾ ਹੈਵਾਹਨਾਂ ਦੀ ਵਿਕਰੀ ਘਟਦੀ ਹੈ ਤਾਂ ਇਸਦਾ ਅਸਰ ਅਰਥ ਵਿਵਸਥਾ ਦੇ ਦੂਜੇ ਖੇਤਰਾਂ ਉੱਤੇ ਪੈਂਦਾ ਹੈ ਕਿਉਂਕਿ ਵਾਹਨ ਉਦਯੋਗ, ਰੋਜ਼ਗਾਰ ਮਹੁੱਈਆ ਕਰਨ ਵਾਲਾ ਮੁੱਖ ਖੇਤਰ ਹੈਇਸ ਸਥਿਤੀ ਵਿੱਚ ਵੱਡਾ ਨੁਕਸਾਨ ਆਮ ਜਨਤਾ ਦਾ ਹੁੰਦਾ ਹੈ

ਮਹਾਂਮਾਰੀ ਦੀ ਦੂਜੀ ਲਹਿਰ ਨੇ ਲਗਭਗ ਇੱਕ ਕਰੋੜ ਲੋਕਾਂ ਦੀਆਂ ਨੌਕਰੀਆਂ ਖੋਹ ਲਈਆਂ ਹਨ ਅਤੇ ਪਿਛਲੇ ਸਾਲ ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਭਾਰਤੀ ਆਰਥਿਕਤਾ ਦੀ ਨਿਗਰਾਨੀ ਲਈ ਬਣਾਏ ਕੇਂਦਰ (ਸੀ.ਐੱਮ.ਆਈ.ਈ.) ਦੇ ਅਨੁਸਾਰ ਲਗਭਗ 97 ਫ਼ੀਸਦੀ ਘਰਾਂ ਦੀ ਆਮਦਨ ਘੱਟ ਗਈ ਹੈਬੇਰੁਜ਼ਗਾਰੀ ਦਰ ਮਈ ਦੇ ਆਖ਼ੀਰ ਵਿੱਚ 12 ਫ਼ੀਸਦੀ ’ਤੇ ਆਉਣ ਦੀ ਉਮੀਦ ਹੈ ਜੋ ਅ੍ਰਪੈਲ 8, 2021 ਨੂੰ 8 ਫ਼ੀਸਦੀ ਸੀਇਸ ਕੇਂਦਰ ਅਨੁਸਾਰ ਇੱਕ ਕਰੋੜ ਭਾਰਤੀ ਨੌਕਰੀ ਗੁਆ ਚੁੱਕੇ ਹਨ

ਭਾਰਤੀ ਅਰਥ ਵਿਵਸਥਾ ਵਿੱਚ ਵਿਤੀ ਸਾਲ 2020-21 ਵਿੱਚ ਦੇਸ਼ ਦੀ ਜੀਡੀਪੀ ਵਿੱਚ 7.3 ਫ਼ੀਸਦੀ ਗਿਰਾਵਟ ਆਈ ਹੈਗਿਰਾਵਟ ਦੇ ਲਿਹਾਜ਼ ਨਾਲ ਵੇਖਿਆ ਜਾਵੇ ਤਾਂ ਇਹ ਪਿਛਲੇ 40 ਸਾਲ ਦਾ ਅਰਥ ਵਿਵਸਥਾ ਦਾ ਸਭ ਤੋਂ ਖਰਾਬ ਦੌਰ ਹੈਸਾਲ 1979-80 ਵਿੱਚ ਵਾਧਾ ਦਰ ਮਨਫੀ 5.2 ਸੀ ਇਸਦੀ ਵਜਾਹ ਉਸ ਵੇਲੇ ਦੇਸ਼ ਵਿੱਚ ਔੜ ਲੱਗਣਾ ਸੀਤੇਲ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਸਨਉਸ ਸਮੇਂ ਕੇਂਦਰ ਵਿੱਚ ਜਨਤਾ ਸਰਕਾਰ ਸੀ, ਜੋ 33 ਮਹੀਨਿਆਂ ਬਾਅਦ ਡਿਗ ਗਈ ਸੀ

ਬਿਨਾਂ ਸ਼ੱਕ ਕਰੋਨਾ ਮਹਾਂਮਾਰੀ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ, ਪਰ ਮੋਦੀ ਕਾਲ ਵਿੱਚ 2016-17 ਤੋਂ ਹੀ ਦੇਸ਼ ਦੀ ਅਰਥ ਵਿਵਸਥਾ ਡਿਗ ਰਹੀ ਹੈਇਸ ਗਿਰਾਵਟ ਦਾ ਕਾਰਨ ਨਵੰਬਰ 2016 ਵਿੱਚ ਨੋਟਬੰਦੀ ਅਤੇ ਫਿਰ ਜੁਲਾਈ 2017 ਵਿੱਚ ਜੀ.ਐੱਸ.ਟੀ. ਲਾਗੂ ਹੋਣਾ ਹੈ

ਦੇਸ਼ ਦੀ ਅਰਥ ਵਿਵਸਥਾ ਵਿੱਚ ਇਸ ਵੇਲੇ ਵਾਧਾ ਨਹੀਂ ਹੋ ਰਿਹਾ ਸਗੋਂ ਭਾਰਤ ਸਰਕਾਰ ਦੇ ਆਪਣੇ ਪੇਸ਼ ਕੀਤੇ ਅੰਕੜਿਆਂ ਅਨੁਸਾਰ ਅਰਥ ਵਿਵਸਥਾ 7.3 ਫ਼ੀਸਦੀ ਦਰ ਨਾਲ ਮਨਫ਼ੀ ਹੋਈ ਹੈਪਿਛਲੇ ਸਾਲ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਦੇਸ਼ ਵਿੱਚ 10.8 ਫ਼ੀਸਦੀ ਨਿਵੇਸ਼ ਘਟਿਆ ਹੈਇਹ ਵੀ ਪਹਿਲੀ ਵਾਰ ਹੈ ਕਿ ਸਰਕਾਰ ਦੀ ਆਮਦਨੀ ਨਾਲੋਂ ਖ਼ਰਚ ਦੁੱਗਣਾ ਹੋਇਆ ਹੈਪਿਛਲੇ ਸਾਲ ਕੁਲ ਆਮਦਨੀ 16.3 ਲੱਖ ਕਰੋੜ ਸੀ ਜਦਕਿ ਕੁਲ ਖ਼ਰਚ 35.1 ਲੱਖ ਕਰੋੜ ਸੀਇਹ ਕੁਲ ਜੀ ਡੀ ਪੀ ਦਾ 9.2 ਫ਼ੀਸਦੀ ਹੈ2021 ਵਿੱਚ ਬੇਰੁਜ਼ਗਾਰੀ ਦੀ ਦਰ 11.9 ਫ਼ੀਸਦੀ ਹੋ ਗਈ ਹੈ

ਇੱਕ ਅਨੁਮਾਨ ਅਨੁਸਾਰ ਦੇਸ਼ ਵਿੱਚ 5.2 ਤੋਂ 8 ਕਰੋੜ ਲੋਕ ਬੇਰੁਜ਼ਗਾਰ ਹਨਮਹਿੰਗਾਈ ਦਾ ਥੋਕ ਸੂਚਕ ਅੰਕ 10.5 ਫ਼ੀਸਦੀ ਹੋ ਚੁੱਕਿਆ ਹੈਭਾਵ ਮਹਿੰਗਾਈ ਦਰ ਵਧ ਰਹੀ ਹੈਇਸ ਤੋਂ ਵੀ ਭੈੜੀ ਹਾਲਤ ਇਹ ਹੈ ਕਿ ਦੇਸ਼ ਵਿੱਚ ਡਾਲਰ ਅਰਬਪਤੀ ਵਧ ਰਹੇ ਹਨਇਹ ਸੰਖਿਆ ਦੇਸ਼ ਵਿੱਚ ਦੁੱਗਣੀ ਹੋ ਰਹੀ ਹੈਪਿਛਲੇ ਸਾਲ ਸੌ ਕਰੋੜ ਡਾਲਰ (7300 ਕਰੋੜ ਰੁਪਏ ਲਗਭਗ) ਜਾਇਦਾਦ ਰੱਖਣ ਵਾਲਿਆਂ ਦੀ ਦੇਸ਼ ਵਿੱਚ ਗਿਣਤੀ 102 ਸੀਪਹਿਲੀ ਮਹਾਂਮਾਰੀ ਦੇ ਅੰਤ ਤਕ ਵਧ ਕੇ ਇਹ ਗਿਣਤੀ 140 ਹੋ ਗਈ ਅਤੇ ਉਹਨਾਂ ਦੀ ਕੁਲ ਜਮ੍ਹਾਂ ਪੂੰਜੀ 43 ਲੱਖ ਕਰੋੜ ਰੁਪਏ ਤੋਂ ਵਧ ਗਈਮੁਕੇਸ਼ ਅੰਬਾਨੀ ਦੀ ਇੱਕ ਸਾਲ ਵਿੱਚ ਹੀ ਕੁਲ ਜਾਇਦਾਦ 2.6 ਤੋਂ ਵਧਕੇ 6.2 ਲੱਖ ਕਰੋੜ ਰੁਪਏ ਹੋ ਗਈ, ਜਦਕਿ ਗੌਤਮ ਅੰਡਾਨੀ ਦੀ ਜਾਇਦਾਦ 58 ਹਜ਼ਾਰ ਕਰੋੜ ਤੋਂ ਵਧਕੇ 3.7 ਲੱਖ ਕਰੋੜ ਹੋ ਗਈ

ਇਸ ਸਮੇਂ ਦੇਸ਼ ਵਿੱਚ ਅਸਮਾਨਤਾ ਵਧੀ ਹੈ ਅਤੇ ਹੋਰ ਵਧੇਗੀਗਰੀਬ ਹੋਰ ਗਰੀਬ ਹੋਣਗੇ, ਕਰਜ਼ਾਈ ਹੋਣਗੇਆਰਥਿਕ ਹਾਲਤਾਂ ਦਾ ਮਨੁੱਖੀ ਆਜੀਵਕਾ ਉੱਤੇ ਵੱਡਾ ਅਸਰ ਪਏਗਾ, ਕਿਉਂਕਿ ਮਜ਼ਬੂਤ ਅਰਥ ਵਿਵਸਥਾ ਦੇ ਸੰਕੇਤ ਨਾਕਾਰਤਮਕ ਹਨਮਹਾਂਮਾਰੀ ਦੇ ਕਾਰਨ ਲੋਕਾਂ ਦੀ ਕਮਾਈ ਘੱਟ ਗਈ ਹੈਅਜ਼ੀਮ ਪ੍ਰੇਮ ਜੀ ਯੂਨੀਵਰਸਿਟੀ ਦੇ ਇੱਕ ਅਧਿਅਨ ਅਨੁਸਾਰ ਦੇਸ਼ ਦੀ 23 ਕਰੋੜ ਆਬਾਦੀ ਗਰੀਬੀ ਰੇਖਾ ਦੇ ਹੇਠਾਂ ਚਲੀ ਗਈ ਹੈ, ਜਿਸਦੀ ਕਮਾਈ 375 ਰੁਪਏ ਦੀ ਘੱਟੋ ਘੱਟ ਰੋਜ਼ਾਨਾ ਤੋਂ ਵੀ ਘੱਟ ਗਈ ਹੈਇਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਲੋਕਾਂ ਦੀ ਜੇਬ ਦੇ ਨਾਲ ਨਾਲ ਦਿਲ ਨੂੰ ਵੀ ਜਲਾ ਰਹੀਆਂ ਹਨਮਹਿੰਗੇ ਹੋਏ ਤੇਲ ਨਾਲ ਅਜਿਹੇ ਹਾਲਾਤ ਬਣ ਰਹੇ ਹਨ ਕਿ ਇਹ ਦੇਸ਼ ਦੀ ਅਰਥ ਵਿਵਸਥਾ ਨੂੰ ਕਿਸੇ ਵੀ ਹਾਲ ਵਿੱਚ ਉਚਾਈਆਂ ’ਤੇ ਲੈ ਜਾਣ ਵਾਲੇ ਨਹੀਂ ਹਨਕੁਝ ਸਾਲ ਪਹਿਲਾਂ ਦੁਨੀਆ ਦੀ ਸਭ ਤੋਂ ਤੇਜ਼ ਗਤੀ ਵਾਲੀ ਆਰਥਿਕ ਵਾਧੇ ਵਾਲੀ ਸਾਡੀ ਅਰਥ ਵਿਵਸਥਾ ਹੁਣ ਆਰਥਿਕ ਵਾਧੇ ਦੀ 142ਵੀਂ ਰੈਕਿੰਗ ਉੱਤੇ ਪੁੱਜ ਗਈ ਹੈਦੇਸ਼ ਕੰਗਾਲ ਹੋ ਰਿਹਾ ਹੈਦੇਸ਼ ਫਟੇਹਾਲ ਹੋ ਰਿਹਾ ਹੈਜਨਤਾ ਬੇਰੁਜ਼ਗਾਰੀ ਦੇ ਨਾਲ ਨਾਲ ਮਹਿੰਗਾਈ ਦੀ ਮਾਰ ਝੱਲ ਰਹੀ ਹੈ

ਅਮਰੀਕੀ ਊਰਜਾ ਸੂਚਨਾ ਪ੍ਰਸ਼ਾਸਨ ਅਨੁਸਾਰ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਣ ਦੇ ਸੰਕੇਤ ਹਨਸਾਲ 2021 ਵਿੱਚ ਤੇਲ ਦੀ ਕੀਮਤ 60.67 ਡਲਾਰ ਪ੍ਰਤੀ ਬੈਰਲ ਰਹਿ ਸਕਦੀ ਹੈਇਸ ਲਿਹਾਜ਼ ਨਾਲ ਭਾਰਤ ਵਿੱਚ 2021 ਲਈ ਕੱਚੇ ਤੇਲ ਵਾਸਤੇ 21 ਡਾਲਰ ਪ੍ਰਤੀ ਬੈਰਲ ਹੋਰ ਖ਼ਰਚਾ ਪਵੇਗਾਇਸ ਨਾਲ ਭਾਰਤ ਨੂੰ ਵੀਹ ਅਰਬ ਡਾਲਰ ਦਾ ਵਾਧੂ ਖ਼ਰਚਾ ਪਵੇਗਾ, ਜਿਸ ਨਾਲ ਜੀ.ਡੀ.ਪੀ. ਇੱਕ ਫੀਸਦੀ ਘਟ ਜਾਏਗੀਪਹਿਲਾਂ ਤੋਂ ਹੀ ਭੈੜੀ ਭਾਰਤ ਦੀ ਆਰਥਿਕ ਸਿਹਤ ਹੋਰ ਵੀ ਕਮਜ਼ੋਰ ਹੋ ਜਾਏਗੀਇਸ ਨਾਲ ਅਸਮਾਨਤਾ ਦੀ ਖਾਈ ਹੋਰ ਡੂੰਘੀ ਹੋ ਜਾਏਗੀ

ਇਸ ਜੀ.ਡੀ.ਪੀ. ਦੇ ਇੱਕ ਫ਼ੀਸਦੀ ਘੱਟ ਹੋਣ ਦਾ ਅਰਥ ਪ੍ਰਤੀ ਵਿਅਕਤੀ 105 ਰੁਪਏ ਪ੍ਰਤੀ ਮਹੀਨਾ ਦੀ ਆਮਦਨ ਵਿੱਚ ਕਮੀ ਹੁੰਦਾ ਹੈਇਸਦਾ ਸਿੱਧਾ ਅਸਰ ਉਹਨਾਂ ਕਰੋੜਾਂ ਲੋਕਾਂ ਉੱਤੇ ਪਏਗਾ ਜਿਹੜੇ ਪਹਿਲਾਂ ਹੀ 375 ਰੁਪਏ ਦੀ ਘੱਟੋ-ਘੱਟ ਦਿਹਾੜੀ ਉੱਤੇ ਬੈਠੇ ਹਨਇਸ ਨਾਲ ਮਾਸਿਕ ਦਿਹਾੜੀ ਹੋਰ ਹੇਠਾਂ ਚਲੇ ਜਾਏਗੀ, ਜਿਸਦਾ ਭਾਰਤੀ ਅਰਥ ਵਿਵਸਥਾ ਉੱਤੇ ਅਸਰ ਪਏਗਾਅਸਲ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਭਾਰਤੀ ਅਰਥ ਵਿਵਸਥਾ ਲਈ ਕਿਸੇ ਭੁਚਾਲ ਤੋਂ ਘੱਟ ਨਹੀਂ ਹੈਇਸ ਨਾਲ ਰੁਪਏ ਦੇ ਮੁੱਲ ਵਿੱਚ ਕਮੀ ਵੀ ਦੇਖਣ ਨੂੰ ਮਿਲੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2826)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

 

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author