GurmitPalahi7ਜਦੋਂ ਕਰੋਨਾ ਦੀ ਪਹਿਲੀ ਲਹਿਰ ਉੱਤੇ ਕਾਬੂ ਕਰਨ ਦੇ ਦਮਗਜ਼ੇ ਮਾਰੇ ਜਾ ਰਹੇ ਸਨ, ਉਦੋਂ ...
(11 ਮਈ 2021)

 

ਨੈਤਿਕਤਾ ਤਾਂ ਇਹ ਮੰਗ ਕਰਦੀ ਹੈ ਕਿ ਕਰੋਨਾ ਮਹਾਂਮਾਰੀ ਨੂੰ ਹਵਾ ਦੇਣ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਇਸਤੀਫਾ ਦੇ ਦਿੰਦਾ, ਘੱਟੋ ਘੱਟ ਉਸੇ ਵੇਲੇ ਹੀ, ਜਦੋਂ ਉਹ ਪੱਛਮੀ ਬੰਗਾਲ ਵਿੱਚ ਬੁਰੀ ਤਰ੍ਹਾਂ ਚੋਣ ਦੰਗਲ ਹਾਰ ਗਿਆ, ਜਦੋਂ ਕਰੋਨਾ ਦੀ ਦੂਜੀ ਲਹਿਰ ਵਿੱਚ ਉਹ ਮਰੀਜ਼ਾਂ ਨੂੰ ਆਕਸੀਜਨ ਉਪਲਬਧ ਨਹੀਂ ਕਰਵਾ ਸਕਿਆ, ਦਵਾਈਆਂ ਦੇ ਪ੍ਰਬੰਧ ਨਹੀਂ ਕਰਵਾ ਸਕਿਆ‘ਵਿਸ਼ਵ ਗੁਰੂ’ ਵਲੋਂ ਤਿਆਰ ਕੀਤੀ ਵੈਕਸੀਨ ਉਹ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਦੇਣ ਵਿੱਚ ਸਮਰੱਥ ਨਹੀਂ ਹੋ ਸਕਿਆਲੋਕ ਮਰ ਰਹੇ ਹਨਲੋਕ ਸੜਕਾਂ ਉੱਤੇ ਰੁਲ ਰਹੇ ਹਨਇਕੱਲੇ ਅਪਰੈਲ 2021 ਵਿੱਚ ਦੇਸ਼ ਭਰ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 50 ਹਜ਼ਾਰ ਹੈ

ਮਹਾਂਮਾਰੀ ਸਮੇਂ ਆਰਥਿਕ, ਸਮਾਜਿਕ, ਪ੍ਰਬੰਧਕੀ ਤਾਣਾ ਬਾਣਾ ਇੰਨਾ ਬਿਖਰ ਚੁੱਕਾ ਹੈ ਕਿ ਸਰਕਾਰੀ ਤੰਤਰ ਇਸ ਨੂੰ ਸੰਭਾਲਣ ਵਿੱਚ ਅਸਮਰਥ ਹੋ ਰਿਹਾ ਹੈਤੇਲ ਅਤੇ ਡੀਜ਼ਲ ਦੀ ਕੀਮਤਾਂ ਨਿੱਤ ਵਧ ਰਹੀਆਂ ਹਨਖਾਣ ਪੀਣ ਦੀਆਂ ਚੀਜ਼ਾਂ, ਖਾਸ ਕਰਕੇ ਖਾਣ ਵਾਲੇ ਤੇਲ ਦੇ ਭਾਅ ਅਸਮਾਨੀ ਚੜ੍ਹ ਗਏ ਹਨਕਾਰੋਬਾਰ ਬੰਦ ਹੋ ਰਹੇ ਹਨਨੌਕਰੀਆਂ ਖੁਸ ਰਹੀਆਂ ਹਨਸਿਹਤ ਸੇਵਾਵਾਂ ਇੰਨੀਆਂ ਚਰਮਰਾ ਗਈਆਂ ਹਨ ਕਿ ਦਵਾਈਆਂ, ਆਕਸੀਜਨ, ਮੈਡੀਕਲ ਉਪਕਰਣ, ਵੈਕਸੀਨੇਸ਼ਨ ਦੀ ਕਮੀ ਹੋ ਗਈ ਹੈਕਾਲਾ ਬਾਜ਼ਾਰੀ ਅਤੇ ਜਮ੍ਹਾਂਖੋਰੀ ਦਾ ਦੂਜਾ ਮਹਾਂਮਾਰੀ ਦੌਰ ਚਾਲੂ ਹੋ ਚੁੱਕਾ ਹੈ

ਮੈਡੀਕਲ ਮੰਡੀ ਵਿੱਚ ਜਿਸ ਟੀਕੇ ਦੀ ਕੀਮਤ 500 ਰੁਪਏ ਹੈ, ਉਹ 10 ਗੁਣਾ ਵੱਧ ਕੀਮਤ ’ਤੇ ਵਿਕਿਆ ਹੈ। ਜਿਸ ਆਕਸੀਜਨ ਸਿਲੰਡਰ ਦੀ ਕੀਮਤ ਢਾਈ ਹਜ਼ਾਰ ਰੁਪਏ ਹੈ, ਉਹ ਰਾਜਧਾਨੀ ਦਿੱਲੀ ਵਿੱਚ ਲੋਕਾਂ ਨੇ 35 ਹਜ਼ਾਰ ਰੁਪਏ ਨੂੰ ਖਰੀਦਿਆਨੈਤਿਕਤਾ ਇੱਥੋਂ ਤਕ ਡਿਗ ਗਈ ਕਿ ਅੰਤਮ ਸੰਸਕਾਰਾਂ ਸਮੇਂ ਆਖਰੀ ਰਸਮਾਂ ਨਿਭਾਉਣ ਵਾਲੇ ਲੋਕਾਂ ਨੇ ਆਪਣੀਆਂ ਸੇਵਾਵਾਂ ਦੇ ਭਾਅ ਪੰਜ ਤੋਂ ਦਸ ਗੁਣਾ ਕਰ ਦਿੱਤੇਨਕਲੀ ਟੀਕਿਆਂ ਦੀ ਭਰਮਾਰ ਹੋ ਗਈਭਾਖੜਾ ਨਹਿਰ ਵਿੱਚੋਂ ਹਜ਼ਾਰਾਂ ਦੀ ਤਦਾਦ ਵਿੱਚ ਨਕਲੀ ਰੇਮਡੇਸਿਵਿਰ ਟੀਕੇ ਮਿਲੇਕੀ ਇਹ ਦੇਸ਼ ਉੱਤੇ ਰਾਜ ਕਰਨ ਵਾਲੇ ‘ਮੁੱਠੀ ਭਰ ਲੋਕਾਂ’ ਦੇ ਮੱਥੇ ਉੱਤੇ ਕਲੰਕ ਨਹੀਂ ਹੈ? ਦਿੱਲੀ ਹਾਈਕੋਰਟ ਦੇ ਸ਼ਬਦ ਪੜ੍ਹੋ, “ਲੋਕਾਂ ਦਾ ਨੈਤਿਕ ਤਾਣਾ ਬਾਣਾ ਬਹੁਤ ਹੱਦ ਤਕ ਬਿਖਰ ਗਿਆ ਹੈ, ਕਿਉਂਕਿ ਕੋਵਿਡ-19 ਮਹਾਂਮਾਰੀ ਨਾਲ ਇੱਕ ਜੁੱਟ ਹੋ ਕੇ ਲੜਨ ਦੀ ਥਾਂ ਉਹ ਆਕਸੀਜਨ ਸਿਲੰਡਰਾਂ, ਦਵਾਈਆਂ ਅਤੇ ਮੈਡੀਕਲ ਯੰਤਰਾਂ ਦੀ ਜਮ੍ਹਾਂਖੋਰੀ ਅਤੇ ਕਾਲਾਬਜ਼ਾਰੀ ਵਿੱਚ ਲਿਪਤ ਹੋ ਗਏ ਹਨ।”

ਇਸ ਸਾਰੀ ਸਥਿਤੀ ਦਾ ਕਾਰਨ ਮੁੱਖ ਤੌਰ ’ਤੇ ਇਹ ਹੈ ਕਿ ਦੇਸ਼ ਨੂੰ ਮੁੱਠੀ ਭਰ ਲੋਕ ਚਲਾ ਰਹੇ ਹਨ, ਜਿਹੜੇ ਆਪਣੇ ਤੋਂ ਬਿਨਾਂ ਹੋਰ ਕਿਸੇ ਸੂਝਵਾਨ ਵਿਅਕਤੀ ਦੀ ਸਲਾਹ ਹੀ ਨਹੀਂ ਲੈਣਾ ਚਾਹੁੰਦੇਜਦੋਂ ਕਰੋਨਾ ਦੀ ਪਹਿਲੀ ਲਹਿਰ ਉੱਤੇ ਕਾਬੂ ਕਰਨ ਦੇ ਦਮਗਜ਼ੇ ਮਾਰੇ ਜਾ ਰਹੇ ਸਨ, ਉਦੋਂ ਦੇਸ਼ ਦਾ ਹਾਕਮ ਵਾਛਾਂ ਫੈਲਾ ਕੇ ਹੱਸ ਰਿਹਾ ਸੀ, ਉਸੇ ਵੇਲੇ ਦੁਨੀਆਂ ਭਰ ਦੇ ਮਾਹਿਰ ਦੂਜੀ ਲਹਿਰ ਦੇ ਆਉਣ ਦੀ ਚਿਤਾਵਨੀ ਦੇ ਰਹੇ ਸਨਲੋੜ ਤਾਂ ਉਦੋਂ ਇਹ ਸੀ ਕਿ ਦੇਸ਼ ਆਪਣੇ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਾ, ਹਸਪਤਾਲਾਂ ਦਾ ਪ੍ਰਬੰਧ ਕਰਦਾਵੈਕਸੀਨੇਸ਼ਨ ਬਣਾਉਣ ਉੱਤੇ ਵੱਧ ਜ਼ੋਰ ਦਿੰਦਾਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੀ ਪੈਦਾਵਾਰ ਵਧਾਉਂਦਾ ਅਤੇ ਚਿਕਿਤਸਾ ਮਾਹਿਰਾਂ ਦੀ ਇੱਕ ਕਮੇਟੀ ਦਾ ਗਠਨ ਕਰਦਾ ਜੋ ਸਰਕਾਰ ਨੂੰ ਸਮੇਂ ਸਮੇਂ ਸਲਾਹ ਦਿੰਦੀਪਰ ਇੱਥੇ ਤਾਂ ‘ਕੁੰਭ ਮੇਲੇ’ ਲੱਗ ਰਹੇ ਸਨ, ਵੱਡੀਆਂ ਸਿਆਸੀ ਰੈਲੀਆਂ ਹੋ ਰਹੀਆਂ ਸਨ, ਵੱਡੇ ਵੱਡੇ ਇਕੱਠ ਕਰਕੇ ਮੌਤ ਨੂੰ ਸੱਦਾ ਦਿੱਤਾ ਜਾ ਰਿਹਾ ਸੀ ‘ਨੀਰੋ ਬੰਸਰੀ ਵਜਾ ਰਿਹਾ ਸੀ, ਰੋਮ ਸੜ ਰਿਹਾ ਹੈ’ ਇਸੇ ਕਰਕੇ ਦੇਸ਼ ਦੇ ਲੋਕ ਪੁੱਛ ਰਹੇ ਹਨ ਕਿ ਦੇਸ਼ ਦਾ ਹਾਕਮ ਇੰਨਾ ਅਸੰਵੇਦਨਸ਼ੀਲ ਕਿਵੇਂ ਹੋ ਸਕਦਾ ਹੈ?

ਸੰਕਟ ਅਕਸਰ ਅਣਦੇਖੇ-ਅਣਜਾਣੇ ਹੁੰਦੇ ਹਨਮੁਸੀਬਤਾਂ ਦੱਸ ਕੇ ਨਹੀਂ ਆਉਂਦੀਆਂਸਦੀਆਂ ਤੋਂ ਇਹੋ ਹੁੰਦਾ ਆਇਆ ਹੈਪਰ ਇਨਸਾਨੀ ਸਭਿਅਤਾ ਨੇ ਵਿਕਾਸ ਦੇ ਨਾਲ ਨਾਲ ਸੰਕਟਾਂ ਦੇ ਮੁਕਾਬਲੇ ਲਈ ਉਪਾਅ ਕੀਤੇ ਹਨਬਿਪਤਾ ਕੁਦਰਤੀ ਹੋਵੇ, ਤਾਂ ਕਈ ਯਤਨ ਕਰਕੇ ਲੋਕਾਂ ਨੂੰ ਬਾਹਰ ਕੱਢਿਆ ਜਾਂਦਾ ਹੈਇਹ ਲੋਕ ਹਿਤੂ, ਲੋਕ ਭਲੇ ਵਾਲੀਆਂ ਸਰਕਾਰਾਂ ਦੀ ਪਹਿਲ ਹੁੰਦੀ ਹੈਪਰ ਜਿੱਥੇ ਹਾਕਮ ਲੋਟੂਆਂ, ਧੰਨਕੁਬੇਰਾਂ ਦੀ ਝੋਲੀ ਭਰ ਕੇ ਆਪਣੀ ਕੁਰਸੀ ਬਚਾਉਣ ਲਈ ਕੰਮ ਕਰ ਰਹੇ ਹੋਣ, ਉੱਥੇ ਲੋਕਾਂ ਦਾ ਜੀਵਨ ਦੁੱਭਰ ਹੋ ਜਾਂਦਾ ਹੈਭਾਰਤ ਵਾਸੀ ਇਸ ਵੇਲੇ ਹੈਂਕੜੀ ਹਕੂਮਤ ਦੀ ਪਕੜ ਵਿੱਚ ਬੇਵੱਸ, ਬਿਪਤਾ ਦਾ ਸਾਹਮਣੇ ਆਪਣੇ ਬਲਬੂਤੇ ਕਰਨ ਲਈ ਮਜਬੂਰ ਕਰ ਦਿੱਤੇ ਗਏ ਹਨਸੂਬਾ ਸਰਕਾਰਾਂ ਬੇਵਸੀ ਵਿੱਚ ਹੱਥ ’ਤੇ ਹੱਥ ਧਰ ਕੇ ਬੈਠੀਆਂ ਹਨਬੱਸ ਬਿਆਨ ਜਾਰੀ ਹੁੰਦੇ ਹਨ ‘ਅੱਛੇ ਦਿਨਾਂ ਦੀ ਬਾਤ’ ਪਾਈ ਜਾਂਦੀ ਹੈ, ਮਨ ਕੀ ਬਾਤ ਕੀਤੀ ਜਾਂਦੀ ਹੈਹਾਥੀ ਕੇ ਦਾਂਤ ਖਾਨੇ ਕੋ ਔਰ, ਦਿਖਾਨੇ ਕੋ ਔਰ

ਉਦਾਹਰਣ ਦੇ ਤੌਰ ’ਤੇ ਦੇਸ਼ ਵਿੱਚ ਹੈਲਪਲਾਈਨ ਹੈ, ਜੋ ਸਰਕਾਰੀ ਪ੍ਰਬੰਧਨ ਹੇਠ ਹੈਫੋਨ ਉੱਤੇ ਮਦਦ ਲਈ ਪੁਕਾਰ ਕੀਤੀ ਜਾਂਦੀ ਹੈ ਇਸ ਨੂੰ ਕਦੇ ਪੁਲਿਸ ਸੁਣਦੀ ਹੈ ਅਤੇ ਕਦੇ ਹੋਰ ਪ੍ਰਬੰਧਨ, ਕਦੀ ਹਸਪਤਾਲ ਜਾਂ ਕਦੇ ਬਿਪਤਾ ਪ੍ਰਬੰਧਨ ਵਿਭਾਗਪਰ ਬਿਪਤਾ ਵਿੱਚ ਫਸੇ ਲੋਕਾਂ ਦੀ ਪੁਕਾਰ ਨੂੰ ਸੁਣਨ ਵਾਲਾ ਤੰਤਰ ਕੰਮ ਨਹੀਂ ਕਰ ਰਿਹਾਹੈਲਪਲਾਈਨਾਂ ਬੰਦ ਹਨਅਪਰਾਧ, ਬੱਚਿਆਂ ਦੇ ਅਧਿਕਾਰ, ਅੱਗ, ਬੀਮਾਰੀ ਸਮੇਂ ਬਿਪਤਾ, ਹੜ੍ਹ, ਸੁਨਾਮੀ, ਰੇਲ ਦੁਰਘਟਨਾ ਆਦਿ ਲਈ ਸਰਕਾਰ ਵਲੋਂ ਹੈਲਪਲਾਈਨਾਂ ਬਣਾਈਆਂ ਜਾਂਦੀਆਂ ਹਨ ਅਤੇ ਆਸ ਕੀਤੀ ਜਾਂਦੀ ਹੈ ਕਿ ਇਹ ਹੈਲਪਲਾਈਨਾਂ ਔਖੇ ਵੇਲੇ ਲੋਕਾਂ ਦੇ ਕੰਮ ਆ ਸਕਣਹੁਣ ਲੋਕਾਂ ਨੂੰ ਜਿਸ ਕਿਸਮ ਦੀ ਮਦਦ ਹੈਲਪਲਾਈਨਾਂ ਤੋਂ ਲੋੜੀਂਦੀ ਸੀ, ਉਹ ਨਾਕਾਮੀਆਂ ਦੀ ਦਾਸਤਾਨ ਬਣਕੇ ਰਹਿ ਗਈ ਹੈਲੋਕ ਕਹਿ ਰਹੇ ਹਨ ਕਿ ਇਹ ਹੈਲਪਲਾਈਨਾਂ ਉਹਨਾਂ ਲਈ ਸਗੋਂ ਦੁਬਿਧਾ ਪੈਦਾ ਕਰ ਰਹੀਆਂ ਹਨ

ਦੁੱਖ ਅਤੇ ਸੰਕਟ ਵਿੱਚ ਘਿਰੇ ਇਨਸਾਨ ਦੀ ਮਦਦ ਤੋਂ ਵੱਧ ਹੋਰ ਕੁਝ ਵੀ ਵੱਡਾ ਨਹੀਂ ਹੋ ਸਕਦਾਬਿਨਾਂ ਸ਼ੱਕ ਦੇਸ਼ ਵਿੱਚ ਗੁਰਦੁਆਰਾ ਸਾਹਿਬਾਨ ਅਤੇ ਕੁਝ ਹੋਰ ਗੈਰ ਸਰਕਾਰੀ ਸੰਸਥਾਵਾਂ ਲੋਕ ਭਲੇ ਲਈ ਸਮਰਪਿਤ ਹੋ ਕੇ ਆਕਸੀਜਨ ਦੀ ਸਪਲਾਈ ਅਤੇ ਹਸਪਤਾਲ ਖੋਲ੍ਹਣ ਤਕ ਦਾ ਪ੍ਰਬੰਧ ਕਰ ਰਹੀਆਂ ਹਨ ਪਰ ਦੂਜੇ ਪਾਸੇ ਕੁਝ ਲੋਕ ਨੈਤਿਕਤਾ ਤੋਂ ਡਿੱਗੀਆਂ ਕਰਤੂਤਾਂ ਕਰ ਰਹੇ ਹਨਪ੍ਰਾਈਵੇਟ ਐਂਬੂਲੈਂਸਾਂ ਦੇ ਮਾਲਕ, ਕਰੋਨਾ ਮਹਾਂਮਾਰੀ ਦੇ ਪੀੜਤ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਲਈ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦਿਆਂ ਵੱਧ ਕਿਰਾਇਆ ਵਸੂਲ ਕਰ ਰਹੇ ਹਨਹਸਪਤਾਲਾਂ ਵਿੱਚ ਲੁੱਟ ਪਈ ਹੋਈ ਹੈਪੀੜਤ ਵਿਅਕਤੀ ਤੋਂ 17 ਹਜ਼ਾਰ ਰੁਪਏ ਤੋਂ 20 ਹਜ਼ਾਰ ਰੁਪਏ ਪ੍ਰਤੀ ਬੈੱਡ ਪ੍ਰਤੀ ਦਿਨ ਚਾਰਜਿਜ਼ ਵਸੂਲ ਕੀਤੇ ਜਾਂਦੇ ਹਨਸਮਾਜ ਵਿੱਚ ਕਿਸੇ ਦੀ ਮੌਤ ਦੇ ਬਾਅਦ ਲੋਕ ਸੁਭਾਵਕ ਇਕੱਠੇ ਹੋ ਕੇ ਦਾਹ-ਸੰਸਕਾਰ ਕਰ ਦਿੰਦੇ ਹਨਪਰ ਅੱਜ ਹਾਲਤ ਇਹ ਹੈ ਕਿ ਕਰੋਨਾ ਪੀੜਤ ਦੀ ਮੌਤ ਉਪਰੰਤ ਉਸਦਾ ਮ੍ਰਿਤਕ ਸਰੀਰ ਵੀ ਕੋਈ ਸ਼ਮਸ਼ਾਨਘਾਟ ਪਹੁੰਚਾਉਣ ਨੂੰ ਤਿਆਰ ਨਹੀਂ ਹੋ ਰਿਹਾਸਵਾਲ ਹੈ ਕਿ ਇਨਸਾਨੀਅਤ ਅਤੇ ਮਨੁੱਖ ਦੀ ਸੰਵੇਦਨਸ਼ੀਲਤਾ ਵਿੱਚ ਇਹ ਗਿਰਾਵਟ ਕਿਉਂ ਆਈ ਹੈ?

ਦੇਸ਼ ਵਿੱਚ ਨਾਗਰਿਕਾਂ ਦੀ ਸਿਹਤ ਦੀ ਦੇਖਭਾਲ ਦਾ ਪ੍ਰਬੰਧਨ 1940 ਦੇ ਮਾਡਲ ਉੱਤੇ ਚੱਲ ਰਿਹਾ ਹੈਰਾਜਾਂ ਦੀਆਂ ਕਈ ਏਜੰਸੀਆਂ ਪੁਰਾਣੇ ਢੰਗ-ਤਰੀਕਿਆਂ ਨਾਲ ਕੰਮ ਕਰ ਰਹੀਆਂ ਹਨਦੇਸ਼ ਹਾਲੀ ਤਕ ਵੀ ਅੰਗਰੇਜ਼ ਹਕੂਮਤ ਦੇ ਢੰਗ-ਤਰੀਕਿਆਂ ’ਤੇ ਕੰਮ ਕਰ ਰਿਹਾ ਹੈਪੇਂਡੂ ਸਿਹਤ ਡਿਸਪੈਂਸਰੀਆਂ ਵਿੱਚ ਸਟਾਫ ਨਹੀਂਅਪਰੇਟਿੰਗ ਰੂਮ ਵਿੱਚ ਸਰਜਨ ਨਹੀਂ, ਐਕਸਰੇ ਮਸ਼ੀਨ ਲਈ ਰੇਡੀਔਲੋਜਿਸਟ ਨਹੀਂਸਥਿਤੀ ਇਹ ਹੈ ਕਿ ਕਰੋਨਾ ਸਮੇਂ ਤਾਂ ਸਭ ਕੁਝ ਤਬਾਹਕੁੰਨ ਹਾਲਤਾਂ ਵਿੱਚ ਵਿਖਾਈ ਦੇ ਰਿਹਾ ਹੈਨਰੇਂਦਰ ਮੋਦੀ ਪੀ.ਐੱਮ. ਨੇ ‘ਵੱਧ ਤੋਂ ਵੱਧ ਪ੍ਰਬੰਧਨ’ ਦਾ ਵਾਅਦਾ ਕੀਤਾ ਸੀ, ਪਰ ਦੇਸ਼ ਦੇ ਪੁਰਾਣੇ ਢੰਗ-ਤਰੀਕਿਆਂ ਤੇ ਚੱਲ ਰਹੇ ਰਾਜਾਂ ਦੇ ਸੁਧਾਰ ਕਰਨ ਦੀ ਬਜਾਏ ਉਹਨਾਂ ਨੇ ਦੇਸ਼ ਵਿੱਚ ਲੋਕਤੰਤਰਿਕ ਇਤਿਹਾਸ ਵਿੱਚ ਤਾਕਤਾਂ ਦਾ ਕੇਂਦਰੀਕਰਨ ਕਰ ਦਿੱਤਾਆਪਣੇ-ਆਪ ਨੂੰ ਦੇਸ਼ ਦੇ ਰਾਖੇ ਦੇ ਤੌਰ ’ਤੇ ਪੇਸ਼ ਕੀਤਾ ਬਿਨਾਂ ਸ਼ੱਕ ਭਾਰਤ ਦੁਨੀਆ ਦੇ ਉੱਭਰਦੇ 25 ਬਜ਼ਾਰਾਂ ਵਿੱਚ ਸ਼ਾਮਲ ਹੈ, ਪਰ ਇੱਕ ਹਜ਼ਾਰ ਮਰੀਜ਼ਾਂ ਲਈ ਮੌਜੂਦਾ ਹਸਪਤਾਲ ਦੇ ਬਿਸਤਰਿਆਂ ਦੀ ਉਪਲਬਧਤਾ ਦੇ ਮਾਮਲੇ ਵਿੱਚ ਆਖ਼ਰੀ ਪਾਏਦਾਨ ਉੱਤੇ ਹੈਅੱਜ ਵੀ ਭਾਰਤ ਬੁਨਿਆਦੀ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਦੇ ਮਾਮਲੇ ’ਤੇ ਔਸਤ ਦਰਜ਼ੇ ’ਤੇ ਹੈ

ਅਸਲ ਵਿੱਚ ਹਾਕਮਾਂ ਦੀ ਲਾਪਰਵਾਹੀ ਅਤੇ ਉਦਾਸੀਨਤਾ ਨੇ ਸਮਾਜ ਵਿੱਚ ਇਹੋ ਜਿਹੀ ਸਥਿਤੀ ਪੈਦਾ ਕੀਤੀ ਹੈਹਾਕਮਾਂ ਵਲੋਂ ਸਮਾਜ ਵਿੱਚ ਲੁੱਟ-ਖਸੁੱਟ ਨੂੰ ਖੁੱਲ੍ਹ ਦੇਣ, ਧੰਨ ਕੁਝ ਧੰਨ ਕੁਬੇਰਾਂ ਹੱਥ ਫੜਾਉਣ, ਸਮਾਜ ਸੇਵਾ ਛੱਡਕੇ ਕੁਰਸੀ ਦੀ ਲਲ੍ਹਕ ਨੇ ਸਮਾਜ ਵਿੱਚ ਸੰਵੇਦਨਾ ਹੀ ਖਤਮ ਕਰ ਦਿੱਤੀ ਹੈਜੇਕਰ ਹਾਕਮਾਂ ਵਲੋਂ ਲਾਪਰਵਾਹੀ ਨਾ ਕੀਤੀ ਹੁੰਦੀ, ਪਹਿਲੀ ਲਹਿਰ ਤੋਂ ਬਾਅਦ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਹੁੰਦਾ, ਨਵਾਂ ਪਾਰਲੀਮੈਂਟ ਹਾਊਸ ਬਣਾਉਣ ਦੀਆਂ ਟਾਹਰਾਂ ਮਾਰਨ ਦੀ ਥਾਂ ਦੇਸ਼ ਵਿੱਚ ਥਾਂ-ਥਾਂ ਹਸਪਤਾਲ ਬਣਾਏ ਹੁੰਦੇ, ਪੀ ਐੱਮ ਕੇਅਰ ਫੰਡ ਵਿੱਚੋਂ ਆਕਸੀਜਨ ਪਲਾਂਟ ਪਹਿਲ ਦੇ ਆਧਾਰ ਉੱਤੇ ਲਗਾਏ ਹੁੰਦੇ, ਵੈਕਸੀਨੇਸ਼ਨ ਦਾ ਪ੍ਰਬੰਧਨ ਠੀਕ ਢੰਗ ਨਾਲ ਕੀਤਾ ਹੁੰਦਾ ਅਤੇ ਸੱਭੋ ਕੁਝ ਆਪੇ ਕਰਨ ਦੀ ਥਾਂ ਸੂਝਵਾਨ ਸਿਹਤ ਸਲਾਹਕਾਰਾਂ ਦੇ ਜ਼ਿੰਮੇ ਲਾਇਆ ਹੁੰਦਾ ਤਾਂ ਸ਼ਾਇਦ ਇਹ ਦਿਨ ਦੇਸ਼ ਨੂੰ ਨਾ ਵੇਖਣੇ ਪੈਂਦੇਦੇਸ਼ ਵਿੱਚ ਇਹ ਹਫਰਾਤਫਰੀ ਵੀ ਨਾ ਮਚਦੀ ਅਤੇ ਲੁੱਟ-ਖਸੁੱਟ, ਜਮ੍ਹਾਂ ਖੋਰੀ, ਕਾਲਾਬਜ਼ਾਰੀ ਕਰਨ ਵਾਲੇ ਲੋਕਾਂ ਨੂੰ ਵੀ ਮੌਕਾ ਨਾ ਮਿਲਦਾ

*****

 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2772)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author