GurmitPalahi7ਗਰਮੀ ਦੇ ਵਾਧੇ ਨਾਲ ਪੰਛੀਆਂਜਾਨਵਰਾਂ ਦੀਆਂ ਕਈ ਪ੍ਰਜਾਤੀਆਂ ਖਤਮ ਹੋ ਰਹੀਆਂ ਹਨ। ਖਾਦਾਂਕੀਟਨਾਸ਼ਕਾਂ ਦੀ ...
(8 ਮਈ 2024)
ਇਸ ਸਮੇਂ ਪਾਠਕ: 240.


ਇਸ ਵਰ੍ਹੇ ਗਰਮੀ ਪੁਰਾਣੇ ਸਭ ਰਿਕਾਰਡ ਤੋੜ ਕੇ ਨਵੇਂ ਰਿਕਾਰਡ ਬਣਾ ਰਹੀ ਹੈ
ਦੁਨੀਆ ਦੇ ਕਈ ਹਿੱਸੇ ਅਤਿਅੰਤ ਗਰਮੀ ਦੀ ਲਪੇਟ ਵਿੱਚ ਹਨਕਈ ਉਹਨਾਂ ਦੇਸ਼ਾਂ ਵਿੱਚ, ਜਿੱਥੇ ਤਾਪਮਾਨ 20 ਡਿਗਰੀ ਸੈਲਸੀਅਮ ਤੋਂ ਵੱਧ ਨਹੀਂ ਸੀ ਹੁੰਦਾ, ਉੱਥੇ ਇਹ ਤਾਪਮਾਨ 45 ਡਿਗਰੀ ਸੈਲਸੀਅਸ ਤਕ ਪੁੱਜ ਜਾਣਾ ਕਿਸੇ ਦੁਖਾਂਤ ਤੋਂ ਘੱਟ ਨਹੀਂ ਹੈ ਇੱਥੋਂ ਤਕ ਕਿ ਮਹਾਂਸਾਗਰਾਂ ਦਾ ਤਾਪਮਾਨ ਵੀ ਪਹਿਲਾਂ ਕਦੇ ਵੀ ਇੰਨਾ ਨਹੀਂ ਵੇਖਿਆ ਗਿਆ, ਜਿੰਨਾ ਅੱਜ ਵੇਖਣ ਨੂੰ ਮਿਲ ਰਿਹਾ ਹੈਇਹ ਤੇਜ਼ ਸਮੁੰਦਰੀ ਤੂਫ਼ਾਨ ਦਾ ਸੂਚਕ ਹੈ

ਗਰਮੀ ਦਾ ਇਹ ਪ੍ਰਕੋਪ ਦੱਖਣੀ ਗੋਲਾਕਾਰ, ਜਿੱਥੇ ਗਰਮੀ ਹੁੰਦੀ ਹੈ ਅਤੇ ਉੱਤਰੀ ਗੋਲਾਕਾਰ, ਜਿੱਥੇ ਸਰਦੀ ਹੁੰਦੀ ਹੈ, ਦੋਵਾਂ ਥਾਵਾਂ ’ਤੇ ਹੈਛਪੀਆਂ ਰਿਪੋਰਟਾਂ ਅਨੁਸਾਰ ਜਾਪਾਨ, ਕੀਨੀਆ, ਨਾਈਜੀਰੀਆ, ਬਰਾਜ਼ੀਲ, ਥਾਈਲੈਂਡ, ਅਸਟਰੇਲੀਆ ਅਤੇ ਸਪੇਨ ਵਿੱਚ ਪਿਛਲੇ ਕੁਝ ਹਫ਼ਤੇ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ ਐੱਨ.ਓ.ਏ.ਏ. ਦਾ ਅਨੁਮਾਨ ਇਹ ਵੀ ਹੈ ਕਿ ਸਾਲ 2024 ਵਿੱਚ 22 ਫ਼ੀਸਦੀ ਸੰਭਾਵਨਾ ਹੈ ਕਿ ਇਹ ਸਾਲ ਸਭ ਤੋਂ ਗਰਮ ਸਾਲ ਹੋਏਗਾ

ਇੰਨਟਰ ਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ (ਆਈ.ਪੀ.ਸੀ.ਸੀ) ਦੀ ਛੇਵੀਂ ਮੁਲਾਂਕਣ ਰਿਪੋਰਟ ਦੱਸਦੀ ਹੈ ਕਿ ਦੁਨੀਆ ਪਹਿਲੇ ਮੁਲਾਂਕਣ ਦੇ ਹਿਸਾਬ ਨਾਲ 2030 ਤਕ 1.5 ਡਿਗਰੀ ਸੈਲਸੀਅਸ ਤੋਂ ਵੱਧ ਗਰਮ ਹੋ ਸਕਦੀ ਹੈਇਸ ਸਥਿਤੀ ਵਿੱਚ ਆਉਣ ਵਾਲੇ ਸਮੇਂ ਵਿੱਚ ਭਾਰਤ ਨੂੰ ਤੇਜ਼ ਗਰਮੀ, ਭਾਰੀ ਮੀਂਹ ਅਤੇ ਅਨਿਸ਼ਚਿਤ ਮੌਨਸੂਨ ਦੇ ਨਾਲ-ਨਾਲ ਮੌਸਮ ਸੰਬੰਧੀ ਹੋਰ ਆਫ਼ਤਾਂ ਦਾ ਸਾਹਮਣਾ ਕਰਨਾ ਪਵੇਗਾਭਾਰਤ ਵਿੱਚ ਪਹਿਲਾਂ ਹੀ ਚੱਕਰਵਾਤ ਤੂਫ਼ਾਨ, ਹੜ੍ਹਾਂ, ਸੋਕੇ, ਲੂ ਆਦਿ ਵਿੱਚ ਵੱਡਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ

ਪੌਣਪਾਣੀ ਬਦਲੀ ਦੇ ਕਾਰਨ ਧਰਤੀ ਦਾ ਗਰਮ ਹੋਣਾ ਪੂਰੇ ਵਿਸ਼ਵ ਵਿੱਚ ਜਾਂ ਪੂਰੇ ਸਾਲ ਵਿੱਚ ਇੱਕੋ ਜਿਹਾ ਨਹੀਂ ਹੈਧਰੁਵੀ ਖੇਤਰ ਦੂਜੇ ਵਿਸ਼ਵ ਦੇ ਮੁਕਾਬਲੇ ਚਾਰ ਗੁਣਾ ਤੇਜ਼ੀ ਨਾਲ ਗਰਮ ਹੋ ਰਹੇ ਹਨਦੱਖਣ ਵਿੱਚ ਧਰਤੀ ਦੇ ਮੁਕਾਬਲੇ ਮਹਾਂਸਾਗਰ ਜ਼ਿਆਦਾ ਹੈਮਹਾਂਸਾਗਰ ਗਰਮੀ ਨੂੰ ਸੋਕਦੇ ਹਨ ਅਤੇ ਤਾਪਮਾਨ ਦੇ ਉਤਰਾਅ-ਚੜ੍ਹਾ ਦੇ ਵਿਰੋਧ ਵਿੱਚ ‘ਬੱਫਰਦੇ ਰੂਪ ਵਿੱਚ ਕੰਮ ਕਰਦੇ ਹਨਇਸ ਲਈ ਸਰਦੀਆਂ ਆਮ ਤੌਰ ’ਤੇ ਬਹੁਤ ਜ਼ਿਆਦਾ ਠੰਢੀਆਂ ਨਹੀਂ ਹੁੰਦੀਆਂ ਅਤੇ ਗਰਮੀ ਅਕਸਰ ਪ੍ਰਚੰਡ ਪੱਧਰ ’ਤੇ ਨਹੀਂ ਪੁੱਜਦੀਪਰ ਪਿਛਲੇ ਸਾਲਾਂ ਵਿੱਚ ਦੁਨੀਆ ਦੇ ਮਹਾਂਸਾਗਰ ਅਸਧਾਰਨ ਰੂਪ ਵਿੱਚ ਗਰਮ ਹੋ ਗਏ ਹਨਭੂਮੱਧ ਰੇਖਾ ਦੇ ਕੋਲ ਵਿਸ਼ਵ ਦੇ ਮਹਾਂਸਾਗਰ ਦਾ ਤਾਪਮਾਨ ਹਾਲੀ ਉੱਚੇ ਪੱਧਰ ’ਤੇ ਬਣਿਆ ਹੋਇਆ ਹੈ

ਵਧਦੀ ਗਰਮੀ ਕਾਰਨ ਦੁਨੀਆ ਦੀਆਂ ਵੱਡੀਆਂ ਪਰਬਤ ਮਾਲਾਵਾਂ - ਇੰਡੀਜ਼, ਅਲਪਸ, ਰਾਕੀਜ਼, ਅਲਾਸਕਾ, ਹਿਮਾਲਿਆ ਪਰਬਤ ਬਰਫ਼ ਤੋਂ ਸੱਖਣੇ ਹੁੰਦੇ ਜਾ ਰਹੇ ਹਨਹਮੇਸ਼ਾ ਬਰਫ਼ ਨਾਲ ਢਕੇ ਰਹਿਣ ਵਾਲੇ ਗਰੀਨਲੈਂਡ ਅਤੇ ਐਂਟਲਾਂਟਿਕਾ 150 ਤੋਂ 200 ਘਣ ਕਿਲੋਮੀਟਰ ਬਰਫ਼ ਗਰਮੀ ਦੇ ਪ੍ਰਭਾਵ ਨਾਲ ਗੁਆ ਰਹੇ ਹਨ

ਗਰਮੀ ਦਾ ਇੱਕ ਹੋਰ ਅਸਰ ਗਲੇਸ਼ੀਅਰ ਦਾ ਪਿਘਲਣਾ ਹੈਖੋਜੀਆਂ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਜੇਕਰ ਅੰਟਾਰਟਿਕਾ ਦੀ ਸਾਰੀ ਬਰਫ਼ ਪਿਘਲ ਜਾਂਦੀ ਹੈ ਤਾਂ ਇਸ ਨਾਲ ਦੁਨੀਆ ਭਰ ਵਿੱਚ ਸਮੁੰਦਰ ਦਾ ਪੱਧਰ 60 ਮੀਟਰ ਤੋਂ ਜ਼ਿਆਦਾ ਵਧ ਸਕਦਾ ਹੈਜਿਸ ਨਾਲ ਦੁਨੀਆ ਦੇ ਬਹੁਤ ਸਾਰੇ ਖਿੱਤੇ ਪਾਣੀ ਵਿੱਚ ਡੁੱਬਣ ਦਾ ਖ਼ਤਰਾ ਹੈ

ਗਰਮੀ ਦੇ ਵਧਣ ਦਾ ਇੱਕ ਕਾਰਨ ਕਾਰਬਨ ਡਾਈਔਕਸਾਈਡ ਦੀ ਵੱਡੀ ਪੈਦਾਵਾਰ ਹੈ, ਜਿਹੜੀ ਸਾਡੇ ਜਲਵਾਯੂ ਨੂੰ ਪ੍ਰਭਾਵਤ ਕਰਦੀ ਹੈਸਾਲ 2023 ਵਿੱਚ ਕਾਰਬਨ ਡਾਈਔਕਸਾਈਡ ਦੀ ਪੈਦਾਵਾਰ ਨਵੀਂਆਂ ਉਚਾਈਆਂ ਛੋਹ ਗਈ ਹੈ, ਜਿਸ ਨਾਲ ਸਾਡੀਆਂ ਸਿਹਤ ਪ੍ਰਣਾਲੀਆਂ ਉੱਤੇ ਉਲਟ ਅਸਰ ਵੇਖਣ ਨੂੰ ਮਿਲ ਰਿਹਾ ਹੈ

ਪੱਛਮੀ ਦੇਸ਼ ਇਸ ਸਮੱਸਿਆ ਲਈ ਵੱਡੇ ਪੱਧਰ ’ਤੇ ਜ਼ਿੰਮੇਵਾਰ ਹਨਸਾਲ 1750 ਤੋਂ 2022 ਦੇ ਵਿਚਕਾਰ 1.5 ਲੱਖ ਕਰੋੜ ਮੈਟਰਿਕ ਟਨ ਕਾਰਬਨ ਡਾਈਕਔਕਸਾਈਡ ਵਾਯੂਮੰਡਲ ਵਿੱਚ ਵਧੀ ਹੈ, ਇਸ ਵਿੱਚ 90 ਫ਼ੀਸਦੀ ਹਿੱਸਾ ਯੂਰਪ ਅਤੇ ਉੱਤਰੀ ਅਮਰੀਕਾ ਦਾ ਰਿਹਾ ਹੈਅੱਜ ਵੀ ਇੱਕ ਅਮਰੀਕੀ ਔਸਤ ਹਰ ਵਰ੍ਹੇ 14.5 ਮੀਟਰਕ ਟਨ ਕਾਰਬਨ ਡਾਈਔਕਸਾਈਡ ਪੈਦਾ ਕਰਦਾ ਹੈ, ਜਦਕਿ ਇੱਕ ਭਾਰਤੀ ਔਸਤ 2.9 ਮੀਟਰ ਟਨ

‘ਅੰਤਰਰਾਸ਼ਟਰੀ ਊਰਜਾ ਏਜੰਸੀਵੱਲੋਂ ਕੀਤਾ ਇੱਕ ਵਿਸ਼ਲੇਸ਼ਣ ਸਾਹਮਣੇ ਆਇਆ ਹੈ, ਜਿਸ ਅਨੁਸਾਰ 2023 ਵਿੱਚ ਊਰਜਾ ਦੇ ਨਾਲ ਸੰਬੰਧਿਤ ਪੈਦਾਵਾਰ ਵਿੱਚ 41 ਕਰੋੜ ਮੀਟਰਿਕ ਟਨ ਦਾ ਵਾਧਾ ਹੋਇਆ ਹੈਇਹ ਲਗਭਗ ਇੱਕ ਹਜ਼ਾਰ ਤੋਂ ਜ਼ਿਆਦਾ ਨਵੇਂ ਗੈਸ ਚਾਲਿਤ ਬਿਜਲੀ ਉਪਕਰਣਾਂ ਤੋਂ ਹੋਣ ਵਾਲੇ ਸਲਾਨਾ ਪ੍ਰਦੂਸ਼ਣ ਦੇ ਬਰਾਬਰ ਹੈ

ਧਰਤੀ ਉੱਤੇ ਵਧਦੀ ਗਰਮੀ ਦੇ ਭੈੜੇ ਅਸਰ ਸਾਹਮਣੇ ਆ ਰਹੇ ਹਨ1991-2000 ਦੇ ਮੁਕਾਬਲੇ 2013 ਤੋਂ 2022 ਵਿੱਚ 65 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਵਿੱਚ ਗਰਮੀ ਨਾਲ ਸੰਬੰਧਤ ਮੌਤਾਂ ਵਿੱਚ 85 ਫ਼ੀਸਦੀ ਵਾਧਾ ਹੋਇਆ ਹੈ, ਕਿਉਂਕਿ ਨਿੱਤ ਨਵੀਂਆਂ ਆਫ਼ਤਾਂ (ਬਿਮਾਰੀਆਂ) ਉਸ ਨੂੰ ਘੇਰ ਰਹੀਆਂ ਹਨ

ਸਾਲ 2022 ਵਿੱਚ ਅਤਿ ਦੀ ਗਰਮੀ ਦੇ ਪ੍ਰਭਾਵ ਨਾਲ ਹੋਈਆਂ ਮੌਸਮੀ ਘਟਨਾਵਾਂ ਦੇ ਸਿੱਟੇ ਵਜੋਂ 264 ਅਰਬ ਡਾਲਰ ਦੇ ਨੁਕਸਾਨ ਦਾ ਅੰਦਾਜ਼ਾ ਹੈ, ਜੋ 2010-2014 ਦੇ ਮੁਕਾਬਲੇ 23 ਫ਼ੀਸਦੀ ਵੱਧ ਹੈਵਧਦੀ ਗਰਮੀ ਨਾਲ ਮਨੁੱਖ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਵਿੱਚ ਦਿੱਕਤਾਂ ਆ ਰਹੀਆਂ ਹਨ ਗਲੋਬਲ ਵਾਰਮਿੰਗ ਰੋਕਣ ਲਈ ਪੈਰਿਸ ਜਲਵਾਯੂ ਸਮਝੌਤੇ ਉੱਤੇ ਸਾਰੇ ਦੇਸ਼ਾਂ ਦੇ ਨੁਮਾਇੰਦਿਆਂ ਦੇ ਦਸਤਖ਼ਤ ਹੋਏ ਸਨਇਸ ਸਮਝੌਤੇ ਅਨੁਸਾਰ ਇਹ ਟੀਚਾ ਮਿਥਿਆ ਗਿਆ ਸੀ ਕਿ 2030 ਤਕ ਵਿਸ਼ਵ ਗਰੀਨ ਹਾਊਸ ਗੈਸ ਪੈਦਾਵਾਰ ਵਿੱਚ ਕਟੌਤੀ ਕਰਨੀ ਹੈ, ਪਰ ਖ਼ਾਸ ਕਰਕੇ ਵੱਡੇ ਵਿਕਸਿਤ ਦੇਸ਼ ਇਸਦੀ ਉਲਟ ਦਿਸ਼ਾ ਵਿੱਚ ਅੱਗੇ ਵਧ ਰਹੇ ਹਨ

ਸੂਰਜ ਮੰਡਲ ਵਿੱਚ ਧਰਤੀ ਹੀ ਇੱਕ ਇਹੋ ਜਿਹਾ ਗ੍ਰਹਿ ਹੈ ਜਿੱਥੇ ਜੀਵਨ ਸੰਭਵ ਹੈ, ਲੇਕਿਨ ਅੱਜ ਇਸ ਗ੍ਰਹਿ ਦਾ ਆਪਣਾ ਜੀਵਨ ਸੰਕਟ ਵਿੱਚ ਨਜ਼ਰ ਆ ਰਿਹਾ ਹੈਜਿਸ ਤਰੀਕੇ ਨਾਲ ਮਾਨਵ ਜੀਵਨ ਸ਼ੈਲੀ ਵਿੱਚ ਭੌਤਿਕਵਾਦ ਅਤੇ ਉਪਭੋਗਵਾਦੀ ਅਤੇ ਲਾਲਚ ਵਧਦਾ ਜਾ ਰਿਹਾ ਹੈ, ਉਸਦਾ ਸਿੱਟਾ ਇਹ ਹੈ ਕਿ ਇਹ ਗ੍ਰਹਿ ਸੰਕਟੀ ਖਾਈ ਵਿੱਚ ਡਿਗਦਾ ਜਾ ਰਿਹਾ ਹੈਮਨੁੱਖ ਨੂੰ ਲਗਦਾ ਹੈ ਕਿ ਉਹ ਕੁਦਰਤੀ ਪ੍ਰਕਿਰਤੀ ਦੇ ਵਿਨਾਸ਼ ਦੀ ਸ਼ਰਤ ਉੱਤੇ ਆਪਣਾ ਵਿਕਾਸ ਕਰ ਲਵੇਗਾ, ਪਰ ਇਹ ਉਸਦੀ ਸਭ ਤੋਂ ਵੱਡੀ ਗਲਤੀ ਹੈ

ਧਰਤੀ ਅੱਤੇ ਪਾਣੀ ਦਾ ਸੰਕਟ ਵਧ ਰਿਹਾ ਹੈਪਲਾਸਟਿਕ ਦੀ ਵਰਤੋਂ ਹੱਦਾਂ ਬੰਨ੍ਹੇ ਟੱਪ ਰਹੀ ਹੈਕੱਚਰੇ ਦੇ ਪਹਾੜ ਸਾਨੂੰ ਦੰਦ ਚਿੜਾ ਰਹੇ ਹਨਸੁਖ ਸੁਵਿਧਾਵਾਂ ਦੀਆਂ ਚੀਜ਼ਾਂ ਵਰਤਣ ਦੇ ਨਾਮ ਉੱਤੇ ਮਨੁੱਖ ਗੰਦਗੀ ਦੇ ਢੇਰਾਂ ਦੇ ਢੇਰ ਪੈਦਾ ਕਰ ਰਿਹਾ ਹੈਸਿੱਟਾ, ਥੋੜ੍ਹ-ਚਿਰੀ ਸੌਖ ਲਈ ਮਨੁੱਖ ਲੰਮੇ ਸਮੇਂ ਦੇ ਸੰਕਟ ਵਿੱਚ ਫਸੀ ਜਾ ਰਿਹਾ ਹੈ

ਸਾਡੀ ਧਰਤੀ ਸੂਰਜ ਦੀਆਂ ਕਿਰਨਾਂ ਤੋਂ ਗਰਮੀ ਪ੍ਰਾਪਤ ਕਰਦੀ ਹੈਇਹ ਕਿਰਨਾਂ ਵਾਯੂਮੰਡਲ ਤੋਂ ਗੁਜ਼ਰਦਿਆਂ ਧਰਤੀ ਦੀ ਸਤਹ ਨਾਲ ਟਕਰਾ ਕੇ ਧਰਤੀ ਦਾ ਤਾਪਮਾਨ ਵਧਾ ਰਹੀਆਂ ਹਨਪੈਟਰਲ, ਕੋਇਲੇ ਵਰਗੇ ਬਾਲਣ ਦੀ ਵਰਤੋਂ ਕਾਰਬਨ ਡਾਈਔਕਸਾਈਡ ਪੈਦਾ ਕਰਦੀ ਹੈ, ਉੱਪਰੋਂ ਜੰਗਲਾਂ ਦੀ ਕਟਾਈ ਨੇ ਇਸ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈਇੰਜ ਮਨੁੱਖੀ ਜੀਵਨ ਰੱਖਿਅਕ ਅਕਸੀਜਨ ਦੀ ਘਾਟ ਪੈਦਾ ਹੋ ਰਹੀ ਹੈ

ਧਰਤੀ ਨਾਲ ਮਨੁੱਖ ਨੇ ਜਿਵੇਂ ਖਿਲਵਾੜ ਕਰਨਾ ਸ਼ੁਰੂ ਕੀਤਾ ਹੈ, ਉਸਦੇ ਭੈੜੇ ਸਿੱਟੇ ਨਿਕਲ ਰਹੇ ਹਨਗਰਮੀ ਦੇ ਵਾਧੇ ਨਾਲ ਪੰਛੀਆਂ, ਜਾਨਵਰਾਂ ਦੀਆਂ ਕਈ ਪ੍ਰਜਾਤੀਆਂ ਖਤਮ ਹੋ ਰਹੀਆਂ ਹਨਖਾਦਾਂ, ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਨਾਲ ਧਰਤੀ ਦੀ ਕੁੱਖ ਬੰਜਰ ਹੋ ਰਹੀ ਹੈਪਾਣੀ ਦਾ ਧਰਤੀ ਦੀ ਕੁੱਖ ਵਿੱਚੋਂ ਵੱਧ ਨਿਕਾਸ ਧਰਤੀ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਉੱਪਰੋਂ ਮਨੁੱਖ ਦੁਆਰਾ ਪੈਦਾ ਕੀਤਾ ਗੰਦਾ ਪਾਣੀ ਧਰਤੀ ਦੀ ਦਿੱਖ ਹੀ ਨਹੀਂ ਖਰਾਬ ਕਰ ਰਿਹਾ, ਉਸਦੇ ਪੈਦਾਵਾਰੀ ਤੱਤਾਂ ਨੂੰ ਨਸ਼ਟ ਕਰ ਰਿਹਾ ਹੈਧਰਤੀ ਦਾ ਉਹ ਚੱਕਰ, ਜਿਹੜਾ ਉਸਨੇ ਕੁਦਰਤੀ ਤੌਰ ’ਤੇ ਆਪਣੀ ਸੁਰੱਖਿਆ ਲਈ, ਚੰਗੇ ਵਾਤਾਵਰਣ ਲਈ ਸਿਰਜਿਆ ਹੋਇਆ ਹੈ, ਉਹ ਮਨੁੱਖੀ ‘ਕਾਰਾਗਰੀਆਂ’ ਕਾਰਨ ਦੂਸ਼ਿਤ, ਪ੍ਰਦੂਸ਼ਿਤ ਹੋ ਰਿਹਾ ਹੈਕੀ ਇਹ ਧਰਤੀ ਨਾਲ ਅਨਿਆ ਨਹੀਂ?

ਧਰਤੀ ਨਾਲ ਕੀਤੀ ਛੇੜ-ਛਾੜ ਵਧੇਰੇ ਗਰਮੀ ਦਾ ਕਾਰਨ ਬਣਦੀ ਜਾ ਰਹੀ ਹੈ, ਜਿਹੜੀ ਵਾਤਾਵਰਣ ਵਿੱਚ ਤਬਦੀਲੀ ਲਿਆ ਰਹੀ ਹੈ, ਬਿਮਾਰੀਆਂ ਦਾ ਫ਼ੈਲਾਅ ਅਤੇ ਮੌਤ ਦੀ ਦਰ ਇਸੇ ਦਾ ਸਿੱਟਾ ਹੈ

ਮਨੁੱਖੀ ਨਸਲ ਜਿਊਂਦੇ ਰੱਖਣ ਲਈ ਕੁਦਰਤੀ ਸੋਮਿਆਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈਵਿਗਿਆਨਕ ਯੁਗ ਵਿੱਚ ਅੱਗੇ ਵਧਣ ਅਤੇ ਅਰਾਮਦਾਇਕ ਜੀਵਨ ਜੀਊਣ ਦੀ ਹੋੜ ਨੇ ਜ਼ਿੰਦਗੀ ਜੀਊਣ ਦੇ ਅਰਥ ਹੀ ਬਦਲ ਦਿੱਤੇ ਹਨ ਧਰਤੀ ਉੱਤੇ ਮਨੁੱਖ ਦਾ ਜੀਵਨ ਉਸ ਵੇਲੇ ਅਤਿਅੰਤ ਦੁਖਦਾਈ ਹੋ ਜਾਏਗਾ, ਜੇਕਰ ਮਨੁੱਖ ਧਰਤੀ ਦੀ ਕੁੱਖ ਜ਼ਹਿਰਾਂ ਨਾਲ ਭਰ ਦੇਵੇਗਾਇਸ ਸੰਬੰਧੀ ਮਨੁੱਖ ਨੂੰ ਆਪ ਹੀ ਚੇਤੰਨ ਹੋਣਾ ਪਵੇਗਾ ਕਿ ਉਸਦਾ ਜੀਵਨ “ਖੁਸ਼ਹਾਲ ਧਰਤੀ” ਉੱਤੇ ਹੀ ਖੁਸ਼ਹਾਲ ਹੋ ਸਕਦਾ ਹੈ

ਵਿਸ਼ਵ ਵਿੱਚ ਕਾਰਪੋਰੇਟ ਜਗਤ ਦੀ ਵਧ ਰਹੀ ਜਕੜ ਅਤੇ ਧਨ ਕਮਾਉਣ ਦੀ ਹਵਸ ਕੁਦਰਤ ਨਾਲ ਖਿਲਵਾੜ ਕਰ ਰਹੀ ਹੈਡਿਕਟੇਟਰਾਨਾ ਸੋਚ ਦੇ ਮਾਲਕ ਹਾਕਮਾਂ ਨਾਲ ਸਾਂਝ ਭਿਆਲੀ ਕਰਕੇ ਇਹ ਲੋਕ ਮਨੁੱਖ ਨੂੰ ਆਧੁਨਿਕ ਯੁਗ ਦੇ ਸੁਖਮਈ ਸਾਧਨਾਂ ਦੀ ਝਲਕ ਦਿਖਾਕੇ ਆਪਣੇ ਗੁਲਾਮ ਬਣਾਉਣ ’ਤੇ ਤੁਲੇ ਹੋਏ ਹਨ ਅਤੇ ਧਰਤੀ ਉੱਤੇ ਕੁਦਰਤ ਦੀ ਗੋਦ ਦਾ ਅਨੰਦ ਉਸ ਤੋਂ ਖੋਹ ਲੈਣਾ ਚਾਹੁੰਦੇ ਹਨਅਰਥਾਤ ਧਰਤੀ ਦੀ ਕੁੱਖ ਵਿੱਚ ਹੀ ਨਵੇਂ ਜੰਮਣ ਵਾਲੇ ਬੱਚੇ ਦਾ ਕਤਲ ਕਰਨ ’ਤੇ ਤੁਲੇ ਹੋਏ ਹਨ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4948)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author