GurmitPalahi7ਪ੍ਰੋ. ਪਿਆਰਾ ਸਿੰਘ ਭੋਗਲ ਜ਼ਿੰਦਗੀ ਭਰ ਨਵੇਂ ਲੇਖਕਾਂ ਲਈ ਪ੍ਰੇਰਨਾ ਸ੍ਰੋਤ ਬਣੇ। ਉਹ ਇਸ ਗੱਲ ਦੇ ਮੁਦਈ ...PiaraSBhogal1
(29 ਮਈ 2023)
ਇਸ ਸਮੇਂ ਪਾਠਕ: 268.


PiaraSBhogal1ਪੰਜਾਬ ਹਿਤੈਸ਼ੀ ਪ੍ਰਸਿੱਧ ਲੇਖਕ
, ਆਲੋਚਕ, ਜਾਣੇ-ਪਹਿਚਾਣੇ ਕਾਲਮਨਵੀਸ ਅਤੇ ਸਿੱਖਿਆ ਸ਼ਾਸਤਰੀ ਪ੍ਰੋ. ਪਿਆਰਾ ਸਿੰਘ ਭੋਗਲ ਧਰਤੀ ਨਾਲ ਜੁੜੇ ਹੋਏ ਇਹੋ ਸ਼ਖਸ ਸਨ, ਜਿਹਨਾਂ ਨੇ ਆਪਣੀ ਸਾਰੀ ਉਮਰ ਦ੍ਰਿੜ੍ਹ, ਸੁਚੱਜੀ, ਸਾਫ਼-ਸੁਥਰੀ ਸੋਚ ਨਾਲ ਗੁਜ਼ਾਰੀਸਮੇਂ-ਸਮੇਂ ਪੰਜਾਬੀ ਕੌਮ ਨੂੰ ਆਏ ਸੰਕਟ ਸਮੇਂ ਨਿਡਰ, ਨਿਰਭੈ ਰਹਿ ਕੇ ਆਪਣੀ ਤਿੱਖੀ ਕਲਮ ਚਲਾਈ ਅਤੇ ਰਾਹ ਦਸੇਰਾ ਬਣਕੇ ਇੱਕ ਸੁਚੱਜੇ ਬੁੱਧੀਜੀਵੀ ਲੇਖਕ ਹੋਣ ਦਾ ਪ੍ਰਮਾਣ ਦਿੱਤਾ

ਪ੍ਰੋ. ਪਿਆਰਾ ਸਿੰਘ ਭੋਗਲ 92 ਵਰ੍ਹੇ ਤੋਂ ਵੱਧ ਜੀਵੇਆਪਣੀ ਉਮਰ ਦੇ ਆਖ਼ਰੀ ਦੋ-ਤਿੰਨ ਵਰ੍ਹੇ ਛੱਡਕੇ ਉਹਨਾਂ ਸਿਹਤਮੰਦ, ਕਾਰਜਸ਼ੀਲ ਜ਼ਿੰਦਗੀ ਗੁਜ਼ਾਰੀ ਅਤੇ ਇਹਨਾਂ ਆਖ਼ਰੀ ਵਰ੍ਹਿਆਂ ਵਿੱਚ ਵੀ ਉਹ ਆਪਣੀ ਸੋਚ ਮੁਤਾਬਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮੁਦਈ ਅਖ਼ਬਾਰ “ਅਜੀਤ” ਲਈ ਕਦੇ ਕਦਾਈਂ ਸਿਆਸੀ ਕਾਲਮ ਲਿਖਦੇ ਰਹੇ

ਉਹ ਪੰਜਾਬ ਦੇ ਪ੍ਰਸਿੱਧ ਇਤਿਹਾਸਕ ਪਿੰਡ ਪਲਾਹੀ ਵਿਖੇ 14 ਅਗਸਤ 1931 ਨੂੰ ਜਨਮੇਇਹ ਪਿੰਡ ਉਹਨਾਂ ਦਾ ਨਾਨਕਾ ਪਿੰਡ ਹੈਅੱਠਵੀਂ ਤਕ ਦੀ ਪੜ੍ਹਾਈ ਉਹਨਾਂ ਆਪਣੇ ਨਾਨਕੇ ਪਿੰਡ ਕੀਤੀਦਸਵੀਂ ਰਾਮਗੜ੍ਹੀਆ ਹਾਈ ਸਕੂਲ ਸਤਨਾਮਪੁਰਾ ਫਗਵਾੜਾ ਵਿਖੇ ਕੀਤੀਉਪਰੰਤ ਲਿਖਣ ਦੇ ਸ਼ੌਕ ਕਾਰਨ ਉਹਨਾਂ ਪਹਿਲਾਂ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ (ਰਜਿ.) ਵੱਲੋਂ ਛਾਪੇ ਜਾਂਦੇ ਰਾਮਗੜ੍ਹੀਆ ਸੰਦੇਸ਼ ਨਾਮ ਦੇ ਫਗਵਾੜਾ ਤੋਂ ਨਿਕਲਦੇ ਸਪਤਾਹਿਕ ਪੱਤਰ ਵਿੱਚ ਕੰਮ ਕੀਤਾ, ਫਿਰ ਉਹ ਸ. ਸਾਧੂ ਸਿੰਘ ਹਮਦਰਦ ਜੀ ਦੀ ਸਰਪ੍ਰਸਤੀ ਹੇਠ ਜਲੰਧਰ ਸ਼ਹਿਰ ਤੋਂ ਨਿਕਲਦੇ ਅਖ਼ਬਾਰ ‘ਅਜੀਤ’ ਵਿੱਚ ਸਬ-ਐਡੀਟਰ ਦੇ ਤੌਰ ’ਤੇ ਕੰਮ ਕਰਨ ਲੱਗੇ ਉਹਨਾਂ ਦਾ ਪੱਤਰਕਾਰੀ ਦਾ ਇਹ ਸਫ਼ਰ ਜ਼ਿੰਦਗੀ ਭਰ ਜਾਰੀ ਰਿਹਾ

ਭਾਵੇਂ ਕਿ ਕੁਝ ਸਮੇਂ ਬਾਅਦ ਕੁਲਵਕਤੀ ਨੌਕਰੀ ਛੱਡਕੇ ਉਹਨਾਂ ਆਪਣੀ ਐੱਮ.ਏ. ਪੰਜਾਬੀ ਦੀ ਪੜ੍ਹਾਈ ਪ੍ਰਾਈਵੇਟ ਤੌਰ ’ਤੇ ਪੂਰੀ ਕਰਨ ਉਪਰੰਤ ਪੱਕਾ ਬਾਗ, ਜਲੰਧਰ ਵਿਖੇ ਯੂਨੀਵਰਸਲ ਕਾਲਜ ਖੋਲ੍ਹਿਆ, ਜਿੱਥੇ ਉਹ ਨੌਜਵਾਨ ਲੜਕੇ, ਲੜਕੀਆਂ ਨੂੰ ਗਿਆਨੀ, ਐੱਮ.ਏ. ਪੰਜਾਬੀ ਪੜ੍ਹਾਇਆ ਕਰਦੇ ਸਨਇਸੇ ਦੌਰਾਨ ਉਹਨਾਂ ਆਲੋਚਨਾ ਦੀਆਂ ਪੁਸਤਕਾਂ ਲਿਖੀਆਂ ਜੋ ਕਿ ਪੰਜਾਬੀ ਦੇ ਵਿਦਿਆਰਥੀਆਂ ਲਈ ਲਾਭਦਾਇਕ ਸਿੱਧ ਹੋਈਆਂ

ਉਹ ਪੰਜਾਬੀ ਦੇ ਅਧਿਆਪਨ ਖੇਤਰ ਵਿੱਚ ਇੰਨੇ ਪ੍ਰਸਿੱਧ ਹੋਏ ਕਿ ਜਲੰਧਰ ਸ਼ਹਿਰ ਦੇ ਕਾਲਜਾਂ ਦੇ ਪੰਜਾਬੀ ਵਿਭਾਗਾਂ ਵਿੱਚ ਜਿੰਨੇ ਵਿਦਿਆਰਥੀ ਪੰਜਾਬੀ ਐੱਮ.ਏ. ਕਰਿਆ ਕਰਦੇ ਸਨ, ਉਸ ਤੋਂ ਵੀ ਵੱਧ ਗਿਣਤੀ ਵਿੱਚ ਵਿਦਿਆਰਥੀ ਐੱਮ.ਏ. ਪੰਜਾਬੀ ਦੀਆਂ ਕਲਾਸਾਂ ਉਹਨਾਂ ਦੇ ਸਥਾਪਿਤ ਯੂਨੀਵਰਸਲ ਕਾਲਜ ਵਿੱਚ ਲਾਇਆ ਕਰਦੇ ਸਨਸੈਂਕੜਿਆਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਉਹਨਾਂ ਦੀ ਕਰਾਈ ਪੜ੍ਹਾਈ ਉਪਰੰਤ ਐੱਮ.ਏ. ਪੰਜਾਬੀ ਪਾਸ ਕੀਤੀ ਅਤੇ ਮੰਨੇ-ਪਰਮੰਨੇ ਪੰਜਾਬ ਦੇ ਕਾਲਜਾਂ ਵਿੱਚ ਅਧਿਆਪਨ ਕਾਰਜ ਕੀਤਾ ਅਤੇ ਸਰਕਾਰੀ ਗੈਰ-ਸਰਕਾਰੀ ਸਕੂਲਾਂ ਵਿੱਚ ਅਧਿਆਪਕ ਵਜੋਂ ਸੇਵਾ ਕੀਤੀ

ਇੱਕ ਸਿੱਖਿਆ ਸ਼ਾਸਤਰੀ ਵਜੋਂ ਵੱਡੀਆਂ ਪ੍ਰਾਪਤੀਆਂ ਦੇ ਮੱਦੇ ਨਜ਼ਰ ਉਹਨਾਂ ਦਾ ਪੰਜਾਬ ਦੇ ਸਿੱਖਿਆ ਅਦਾਰਿਆਂ ਨਾਲ ਵੱਡਾ ਸੰਪਰਕ ਅਤੇ ਸਹਿਯੋਗ ਰਿਹਾਪਿੰਡ ਪਲਾਹੀ ਦੇ ਸਿੱਖਿਆ ਅਦਾਰੇ ਸ੍ਰੀ ਗੁਰੂ ਹਰਿਗੋਬਿੰਦ ਐਜੂਕੇਸ਼ਨਲ ਕੌਂਸਲ, ਜਿਸ ਵੱਲੋਂ ਖਾਲਸਾ ਐਂਗਲੋ ਵਰਨੈਕੂਲਰ ਸਕੂਲ ਚਲਾਇਆ ਜਾਂਦਾ ਸੀ, ਦੇ ਉਹ ਵਿਦਿਆਰਥੀ ਰਹੇਇਸੇ ਸੰਸਥਾ ਦੇ ਉਹ ਬਾਅਦ ਵਿੱਚ ਤਿੰਨ ਵਰ੍ਹੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਹੇ

ਫਗਵਾੜਾ ਦੇ ਸਿੱਖਿਆ ਅਦਾਰੇ, ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਜੋ 1969 ਵਿੱਚ ਇਲਾਕੇ ਦੇ ਲੋਕਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੀ 500ਵੇਂ ਪ੍ਰਕਾਸ਼ ਦਿਹਾੜੇ ਵਰ੍ਹੇ ਸਮੇਂ ਸਥਾਪਿਤ ਕੀਤਾ ਗਿਆ ਸੀ ਅਤੇ ਜਿਸਦੇ ਲੰਮਾ ਸਮਾਂ ਪ੍ਰਧਾਨ ਜਗਤ ਸਿੰਘ ਪਲਾਹੀ ਰਹੇ, ਉਸ ਕਾਲਜ ਦੇ ਉਹ ਐਕਟਿੰਗ ਪ੍ਰਧਾਨ ਬਣੇ ਅਤੇ ਲੰਮਾ ਸਮਾਂ ਸਿੱਖਿਆ ਸੁਧਾਰ ਦੇ ਕੰਮਾਂ ਵਿੱਚ ਕਾਰਜਸ਼ੀਲ ਰਹੇਇਸੇ ਦੌਰਾਨ ਉਹਨਾਂ ਪਿੰਡ ਪਲਾਹੀ ਦੀ ਪੇਂਡੂ ਵਿਕਾਸ ਲਈ ਕਾਰਜਸ਼ੀਲ ਸੰਸਥਾ ਕਮਿਊਨਿਟੀ ਪੌਲੀਟੈਕਨਿਕ ਪਲਾਹੀ ਦੇ ਐਕਟਿੰਗ ਚੇਅਰਮੈਨ ਵਜੋਂ ਕੰਮ ਕੀਤਾ ਅਤੇ ਪੇਂਡੂ ਵਿਕਾਸ ਸਕੀਮਾਂ ਵਿੱਚ ਅਹਿਮ ਯੋਗਦਾਨ ਪਾਇਆ

ਇੱਕ ਲੇਖਕ ਵਜੋਂ ਉਹਨਾਂ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ ਉਹਨਾਂ ਨੇ 70 ਵਰ੍ਹੇ ਪਹਿਲਾਂ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਅਤੇ 23 ਸਾਲ ਦੀ ਉਮਰ ਵਿੱਚ ਹੀ ਦੋ ਕਿਤਾਬਾਂ ਪ੍ਰਕਾਸ਼ਤ ਕਰਾਈਆਂ ਉਹਨਾਂ ਨੇ ਆਪਣੇ ਜੀਵਨ ਵਿੱਚ 60 ਕਿਤਾਬਾਂ ਲਿਖੀਆਂ, ਜਿਹਨਾਂ ਵਿੱਚ 6 ਨਾਵਲ, 10 ਆਲੋਚਨਾ ਦੀਆਂ ਪੁਸਤਕਾਂ, 5 ਕਹਾਣੀ ਸੰਗ੍ਰਹਿ, 4 ਨਾਟਕ/ਇਕਾਂਗੀ ਸੰਗ੍ਰਹਿ, ਆਪਣੀ ਸਵੈ-ਜੀਵਨੀ ਅਤੇ ਕੁਝ ਤਰਜ਼ਮੇ ਦੀਆਂ ਪੁਸਤਕਾਂ ਸ਼ਾਮਲ ਹਨ ਉਹਨਾਂ ਦਾ ਨਾਵਲ ਨਾਰੀ ਅਤੇ ਪੰਜਾਬੀ ਸਾਹਿਤ ਦਾ ਇਤਿਹਾਸ ਪੰਜਾਬੀ ਸਾਹਿਤ ਦਾ ਮੀਲ ਪੱਥਰ ਸਾਬਤ ਹੋਏ

‘ਪੰਜਾਬੀ ਸਾਹਿਤ ਦਾ ਇਤਿਹਾਸ’ ਕਿਤਾਬ ਤਾਂ ਉਹਨਾਂ ਦੀ ਇੰਨੀ ਮਸ਼ਹੂਰ ਕਿਤਾਬ ਸੀ, ਜਿਸਦੇ 4 ਐਡੀਸ਼ਨ ਛਪੇਪੂਰਾ ਇੱਕ ਦਹਾਕਾ ਉਹਨਾਂ ਨੇ ਰੈਗੂਲਰ ‘ਅਜੀਤ’ ਅਤੇ ‘ਪੰਜਾਬੀ ਟ੍ਰਿਬਿਊਨ’ ਅਤੇ ਵਿਦੇਸ਼ੋਂ ਨਿਕਲਦੇ ਪੇਪਰਾਂ ‘ਇੰਡੋ ਕੈਨੇਡੀਅਨ ਟਾਈਮਜ਼’ ਸਰੀ (ਕੈਨੇਡਾ) ਪੰਜਾਬੀ ਟਾਈਮਜ਼ ਲੰਡਨ ਲਈ ਲਗਾਤਾਰ ਸਿਆਸੀ ਕਾਲਮ ਲਿਖੇਆਪਣੀਆਂ ਵੱਡਮੁਲੀਆਂ ਪੁਸਤਕਾਂ ਤੋਂ ਬਿਨਾਂ ਉਹਨਾਂ 500 ਤੋਂ ਵੱਧ ਕਾਲਮ ਸਮੇਂ-ਸਮੇਂ ’ਤੇ ਅਖ਼ਬਾਰਾਂ ਲਈ ਲਿਖੇਵੱਡੀ ਗਿਣਤੀ ਵਿੱਚ ਉਹਨਾਂ ਦੀਆਂ ਰਚਨਾਵਾਂ ਪੰਜਾਬੀ ਦੇ ਪ੍ਰਸਿੱਧ ਰਸਾਲਿਆਂ ਵਿੱਚ ਛਪੀਆਂਉਹ ਕਈ ਵੇਰ ਦੇਸ਼-ਪ੍ਰਦੇਸ਼ ਵਿੱਚ ਕਰਵਾਈਆਂ ਗਈਆਂ ਸਾਹਿਤਕ ਕਾਨਫੰਰਸਾਂ ਵਿੱਚ ਸ਼ਾਮਲ ਹੋਏ ਅਤੇ ਪੰਜਾਬੀ ਸਾਹਿਤ ਦੇ ਅਨੇਕਾਂ ਵਿਸ਼ਿਆਂ ’ਤੇ ਉਹਨਾਂ ਆਲੋਚਨਾਤਮਿਕ ਖੋਜ ਪੱਤਰ ਪੜ੍ਹੇ

ਪੰਜਾਬੀ ਸਹਿਤਕ ਸਰਗਰਮੀਆਂ ਨਾਲ ਉਹ ਲਗਾਤਾਰ ਜੁੜੇ ਰਹੇਉਹ ਪੰਜਾਬ ਦੀ ਪ੍ਰਸਿੱਧ ਲੇਖਕਾਂ ਦੀ ਸੰਸਥਾ, ਪੰਜਾਬੀ ਲੇਖਕ ਸਭਾ ਜਲੰਧਰ ਦੇ ਪ੍ਰਧਾਨ ਰਹੇ ਜੋ ਕਿ ਇਲਾਕੇ ਦੇ ਲੇਖਕਾਂ ਦੀ ਸਿਰਮੌਰ ਸੰਸਥਾ ਸੀਉਹ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਕਈ ਵਰ੍ਹੇ ਮੀਤ ਪ੍ਰਧਾਨ ਚੁਣੇ ਜਾਂਦੇ ਰਹੇਇਹ ਸੰਸਥਾ ਪੰਜਾਬੀ ਲੇਖਕਾਂ ਦੀ ਪ੍ਰਸਿੱਧ ਸੰਸਥਾ ਰਹੀ, ਜਿਸ ਵੱਲੋਂ ਪੰਜਾਬੀ ਦੇ ਲੇਖਕਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਵੱਡੀਆਂ ਸਾਹਿਤਕ ਸਰਗਰਮੀਆਂ, ਜਿਹਨਾਂ ਵਿੱਚ ਸਾਹਿਤਕ ਸੈਮੀਨਾਰ, ਵੱਡੇ ਸਾਹਿਤਕ ਇਕੱਠ ਕਰਵਾਏ ਜਾਂਦੇ ਰਹੇਜਲੰਧਰ ਵਿਖੇ ਵੀ ਕਈ ਵੱਡੇ ਸਾਹਿਤਕ ਇਕੱਠ ਉਹਨਾਂ ਦੀ ਅਗਵਾਈ ਵਿੱਚ ਗੁਰਬਖਸ਼ ਸਿੰਘ ਬੰਨੋਆਣਾ, ਜਗਦੀਸ਼ ਸਿੰਘ ਵਰਿਆਮ ਦੇ ਸਾਥ ਨਾਲ ਕਰਵਾਏ ਜਾਂਦੇ ਰਹੇ

ਉਹ ਪੰਜਾਬੀ ਲੇਖਕ ਸਭਾ ਪਲਾਹੀ ਦੇ ਪ੍ਰਧਾਨ ਰਹੇ ਜਿਸ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪਹਿਲੇ ਪ੍ਰਧਾਨ ਗਿਆਨੀ ਹੀਰਾ ਸਿੰਘ ਦਰਦ ਦੀ ਯਾਦ ਵਿੱਚ ਬਹੁ ਚਰਚਿਤ ਪੁਰਸਕਾਰ ਸ਼ੁਰੂ ਕੀਤਾ ਗਿਆ, ਜਿਹੜਾ ਪੰਜਾਬੀ ਕਹਾਣੀਕਾਰਾਂ ਨੂੰ ਕਈ ਵਰ੍ਹੇ ਪ੍ਰਦਾਨ ਕੀਤਾ ਜਾਂਦਾ ਰਿਹਾ

ਪ੍ਰੋ. ਪਿਆਰਾ ਸਿੰਘ ਭੋਗਲ ਜ਼ਿੰਦਗੀ ਭਰ ਨਵੇਂ ਲੇਖਕਾਂ ਲਈ ਪ੍ਰੇਰਨਾ ਸ੍ਰੋਤ ਬਣੇਉਹ ਇਸ ਗੱਲ ਦੇ ਮੁਦਈ ਰਹੇ ਕਿ ਲੇਖਕਾਂ ਨੂੰ ਆਪਣੀਆਂ ਪ੍ਰੌੜ੍ਹ ਲਿਖਤਾਂ ਲਈ ਵੱਧ ਤੋਂ ਵੱਧ ਵਿਸ਼ਵ ਪੱਧਰੀ ਸਾਹਿਤ ਦਾ ਅਧਿਐਨ ਕਰਨਾ ਚਾਹੀਦਾ ਹੈਉਹ ਇਸ ਗੱਲ ਦੇ ਵੀ ਮੁਦਈ ਸਨ ਕਿ ਪੰਜਾਬੀਆਂ ਵਿੱਚ ਪੜ੍ਹਨ ਦਾ ਸ਼ੌਕ ਪੈਦਾ ਕਰਨ ਲਈ ਚੰਗੀਆਂ ਪੁਸਤਕਾਂ ਛਾਪਣੀਆਂ ਚਾਹੀਦੀਆਂ ਹਨ ਅਤੇ ਪਿੰਡਾਂ ਵਿੱਚ ਖ਼ਾਸ ਕਰਕੇ ਲਾਇਬ੍ਰੇਰੀਆਂ ਦਾ ਜਾਲ ਵਿਛਾਇਆ ਜਾਣਾ ਚਾਹੀਦਾ ਹੈਉਹ ਸਾਰੀ ਉਮਰ ਲੇਖਕਾਂ ਦੇ ਇਸ ਸੰਘਰਸ਼ ਕਿ ਪੰਜਾਬੀ, ਪੰਜਾਬ ਦੇ ਦਫਤਰਾਂ ਵਿੱਚ ਪੂਰੀ ਤਰ੍ਹਾਂ ਲਾਗੂ ਹੋਣੀ ਚਾਹੀਦੀ ਹੈ ਅਤੇ ਸੂਬੇ ਵਿੱਚ ਇਹ ਕਾਰੋਬਾਰੀ ਭਾਸ਼ਾ ਹੋਣੀ ਚਾਹੀਦੀ ਹੈ, ਨਾਲ ਖੜ੍ਹੇ ਰਹੇ

ਆਪਣੇ ਸਾਹਿਤਕ ਜੀਵਨ ਕਾਲ ਵਿੱਚ ਉਹਨਾਂ ਨੂੰ ਸਰਕਾਰੋਂ-ਦਰਬਾਰੋਂ ਘੱਟ, ਪਰ ਲੋਕ ਦਰਬਾਰੋਂ ਵੱਡੇ ਲੋਕ-ਸਨਮਾਨ ਪ੍ਰਾਪਤ ਹੋਏ

ਦੋ ਵਰ੍ਹੇ ਪਹਿਲਾਂ ਪੰਜਾਬੀ ਵਿਰਸਾ ਟ੍ਰਸਟ (ਰਜਿ.) ਅਤੇ ਪੰਜਾਬੀ ਲੇਖਕ ਸਭਾ ਪਲਾਹੀ ਵੱਲੋਂ ਸਾਂਝੇ ਤੌਰ ’ਤੇ ਉਹਨਾਂ ਨੂੰ ਜੀਵਨ ਭਰ ਦੀ ਸਾਹਿਤਕ ਪ੍ਰਾਪਤੀਆਂ ਲਈ ਸਨਮਾਨਤ ਕੀਤਾ ਗਿਆਇਸ ਸਨਮਾਨ ਸਮੇਂ ਪ੍ਰਸਿੱਧ ਚਿੰਤਕ ਸਤਨਾਮ ਸਿੰਘ ਮਾਣਕ, ਲਖਵਿੰਦਰ ਸਿੰਘ ਜੌਹਲ, ਪੰਜਾਬੀ ਵਿਰਸਾ ਟ੍ਰਸਟ ਦੇ ਪ੍ਰਧਾਨ ਪ੍ਰੋ. ਜਸਵੰਤ ਸਿੰਘ ਗੰਡਮ, ਗੁਰਮੀਤ ਸਿੰਘ ਪਲਾਹੀ, ਲੇਖਕ ਐੱਸ.ਐੱਲ. ਵਿਰਦੀ ਸ਼ਾਮਲ ਹੋਏਇਹ ਸਨਮਾਨ ਉਹਨਾਂ ਨੂੰ ਉਹਨਾਂ ਦੇ ਘਰ ਜਾ ਕੇ ਦਿੱਤਾ ਗਿਆ, ਜਿਸ ਵਿੱਚ ਨਕਦ ਰਾਸ਼ੀ, ਮੰਮੰਟੋ, ਦੁਸ਼ਾਲਾ ਸ਼ਾਮਲ ਸੀ

ਪੰਜਾਬ ਦੇ ਔਖੇ ਵੇਲਿਆਂ ਵਿੱਚ ਭਖ਼ਦੇ ਮਸਲਿਆਂ ਤੇ ਵਿਚਾਰ ਚਰਚਾ ਕਰਨ ਅਤੇ ਪੰਜਾਬੀਆਂ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਜਾਗਰਤ ਕਰਨ ਅਤੇ ਸੰਘਰਸ਼ ਕਰਨ ਦੀ ਪ੍ਰੇਰਨਾ ਦੇਣ ਵਾਲੀ ਸੰਸਥਾ ‘ਪੰਜਾਬ ਜਾਗਰਤੀ ਮੰਚ’ ਦੇ ਉਹ ਪ੍ਰਧਾਨ ਬਣੇ ਅਤੇ ਲੰਮਾ ਸਮਾਂ ਇਹ ਸੇਵਾ ਨਿਭਾਉਂਦੇ ਰਹੇਉਹ ਬੇਬਾਕੀ ਨਾਲ ਇਸ ਸੰਸਥਾ ਵੱਲੋਂ ਕਰਵਾਏ ਸਮਾਗਮਾਂ, ਸੈਮੀਨਾਰਾਂ ਵਿੱਚ ਬੋਲਦੇ, ਆਪਣੇ ਵਿਚਾਰ ਰੱਖਦੇ

ਇਸ ਸਮੇਂ ਬਹੁਤੀ ਵੇਰ ਉਹਨਾਂ ਨੂੰ ‘ਔਖੇ ਵੇਲਿਆਂ’ ਦਾ ਵੀ ਸਾਹਮਣਾ ਕਰਨਾ ਪਿਆ, ਪਰ ਉਹਨਾਂ ਨੇ ਆਪਣੇ ਸਾਥੀ ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ ਅਤੇ ਹੋਰ ਚਿੰਤਕਾਂ ਨਾਲ ਰਲਕੇ ‘ਪੰਜਾਬ ਪ੍ਰਸਤ’ ਹੋਣ ਦਾ ਵੱਡਾ ਸਬੂਤ ਦਿੱਤਾਪ੍ਰੋ. ਪਿਆਰਾ ਸਿੰਘ ਭੋਗਲ ਦੇ ਲੇਖਕਾਂ, ਚਿੰਤਕਾਂ, ਸਿਆਸੀ ਨੇਤਾਵਾਂ ਨਾਲ ਗੂੜ੍ਹੇ ਸਬੰਧ ਸਨਪਰ ਜ਼ਿੰਦਗੀ ਭਰ ਉਹਨਾਂ ਕਿਸੇ ਤੋਂ ਕੋਈ ਲਾਹਾ ਲੈਣ ਦਾ ਯਤਨ ਨਹੀਂ ਕੀਤਾਅਸਲ ਵਿੱਚ ਪੰਜਾਬ ਹਿਤੈਸ਼ੀ ਪ੍ਰੋ. ਪਿਆਰਾ ਸਿੰਘ ਭੋਗਲ ਇੱਕ ਵਿਅਕਤੀ ਨਹੀਂ, ਸਗੋਂ ਇੱਕ ਸੰਸਥਾ ਸਨ

ਕਲਮ ਦੇ ਧਨੀ ਪ੍ਰੋ. ਪਿਆਰਾ ਸਿੰਘ ਭੋਗਲ ਦਾ ਗ੍ਰਹਿਸਥੀ ਅਤੇ ਸਮਾਜਿਕ ਜੀਵਨ ਸਾਰਥਕ ਰਿਹਾ ਉਹਨਾਂ ਨੇ ਧਰਮਪਤਨੀ ਮਹਿੰਦਰ ਕੌਰ ਦੇ ਸਾਥ ਨਾਲ ਆਪਣੇ ਦੋਵਾਂ ਪੁੱਤਰਾਂ ਪ੍ਰੋ. ਹਿਰਦੇਜੀਤ ਸਿੰਘ, ਪ੍ਰੇਮ ਪਾਲ ਸਿੰਘ ਅਤੇ ਪੁੱਤਰੀ ਦੀਪ ਨੂੰ ਉਚੇਰੀ ਸਿੱਖਿਆ ਦੁਆਈਜੋ ਆਪੋ-ਆਪਣੇ ਥਾਂ ਸਫ਼ਲ ਜੀਵਨ ਬਿਤਾ ਰਹੇ ਹਨ

ਪੰਜਾਬੀ ਪਿਆਰਿਆਂ ਵੱਲੋਂ ਉਹਨਾਂ ਨੂੰ ਦੇਸ਼-ਵਿਦੇਸ਼ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3997)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author