GurmitPalahi8ਔਰਤਾਂ ਨਾਲ ਹੁੰਦੀ ਬੇਇਨਸਾਫ਼ੀ ਦੀ ਦਾਸਤਾਨ ਅੱਜ ਵੀ ਉੰਨੀ ਹੀ ਵੱਡੀ ਅਤੇ ...
(8 ਅਪਰੈਲ 2026)


ਲਦਾਖ ਵਿੱਚ
92.8 ਫ਼ੀਸਦੀ ਔਰਤਾਂ ਅਨੀਮੀਆ (ਖੂਨ ਦੀ ਕਮੀ) ਨਾਲ ਜੂਝ ਰਹੀਆਂ ਹਨਕੀ ਇਹ ਆਧੁਨਿਕ ਸਿਹਤ ਸੇਵਾਵਾਂ ਦੀ ਪਹੁੰਚ ਉੱਤੇ ਵੱਡਾ ਸਵਾਲੀਆ ਨਿਸ਼ਾਨ ਨਹੀਂ ਹੈ? ਰਤਾ ਕੁ ਅੰਕੜਿਆਂ ਉੱਤੇ ਝਾਤ ਮਾਰੀਏ ਤਾਂ ਦੇਖਣ ਨੂੰ ਮਿਲਦਾ ਹੈ ਕਿ ਪੱਛਮੀ ਬੰਗਾਲ ਵਿੱਚ 71.4 ਫ਼ੀਸਦੀ (ਜਿੱਥੇ ਇੱਕ ਔਰਤ ਵਰ੍ਹਿਆਂ ਤੋਂ ਮੁੱਖ ਮੰਤਰੀ ਹੈ), ਤ੍ਰਿਪੁਰਾ ਵਿੱਚ 67.2 ਫ਼ੀਸਦੀ, ਅਸਾਮ ਵਿੱਚ 65.9 ਫ਼ੀਸਦੀ, ਜੰਮੂ-ਕਸ਼ਮੀਰ ਵਿੱਚ 65.9 ਫ਼ੀਸਦੀ, ਪੰਜਾਬ ਵਿੱਚ 58.7 ਫ਼ੀਸਦੀ ਔਰਤਾਂ ਖੁਰਾਕ ਤੋਂ ਕੋਹਾਂ ਦੂਰ ਹਨ ਅਤੇ ਅਨੀਮੀਆ ਤੋਂ ਪ੍ਰਭਾਵਿਤ ਹਨ ਅਜ਼ਾਦੀ ਦੇ ਲਗਭਗ ਅੱਠ ਦਹਾਕੇ ਬੀਤਣ ਅਤੇ ਸਿਹਤ ਯੋਜਨਾਵਾਂ ਉੱਤੇ ਭਾਰੀ ਬਜਟ ਰੱਖਣ ਦੇ ਬਾਵਜੂਦ ਕੀ ਇਸ ਗੰਭੀਰ ਅਤੇ ਕੌੜੀ ਸਚਾਈ ਤੋਂ ਮੂੰਹ ਮੋੜਿਆ ਜਾ ਸਕਦਾ ਹੈ? ਇੱਕ ਰਿਪੋਰਟ ਅਨੁਸਾਰ ਦੇਸ਼ ਵਿੱਚ 15 ਤੋਂ 49 ਸਾਲ ਦੀਆਂ ਔਰਤਾਂ ਵਿੱਚੋਂ ਅੱਧੀਆਂ ਤੋਂ ਵੱਧ (55.3 ਫ਼ੀਸਦੀ) ਇਸ ਰੋਗ ਤੋਂ ਪੀੜਿਤ ਹਨ

ਪਿਛਲੇ ਦਿਨੀਂ 2016 ਤੋਂ 2026 ਦੇ ਅੰਕੜੇ ਸਿਹਤ ਰਿਪੋਰਟ ਸਬੰਧੀ ਸਾਹਮਣੇ ਆਏ ਹਨ, ਜਿਹੜੇ ਇਹ ਦਰਸਾਉਂਦੇ ਹਨ ਕਿ 20 ਵਰ੍ਹਿਆਂ ਵਿੱਚ ਕਈ ਅਹਿਮ ਸੂਬਿਆਂ ਵਿੱਚ ਔਰਤਾਂ ਵਿੱਚ ਅਨੀਮੀਆ ਦੀ ਸਥਿਤੀ ਬਦ ਤੋਂ ਬਦਤਰ ਹੋਈ ਹੈਪੰਜਾਬ, ਜਿਸਨੂੰ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਹੈ, ਉਸ ਵਿੱਚ ਔਰਤਾਂ ਵਿੱਚ ਅਨੀਮੀਆ ਰੋਗ ਵਿੱਚ ਪਿਛਲੇ 20 ਸਾਲਾਂ ਵਿੱਚ 54.4 ਫ਼ੀਸਦੀ ਦਾ ਉਛਾਲ ਆਇਆਹਾਲਾਂਕਿ ਬਿਹਾਰ ਵਿੱਚ 5.7 ਫ਼ੀਸਦੀ ਔਰਤਾਂ ਵਿੱਚ ਅਨੀਮੀਆ ਰੋਗ ਵਿੱਚ ਸੁਧਾਰ ਦੇਖਿਆ ਗਿਆ ਹੈ। ਪਰ ਫਿਰ ਵੀ ਉੱਥੇ 63.5 ਫ਼ੀਸਦੀ ਔਰਤਾਂ ਖੂਨ ਦੀ ਕਮੀ ਦੇ ਰੋਗ ਨਾਲ ਲੜ ਰਹੀਆਂ ਹਨਦਿੱਲੀ ਵਿੱਚ 12.6 ਫ਼ੀਸਦੀ, ਗੁਜਰਾਤ (65%) 17.5 ਫ਼ੀਸਦੀ, ਮਹਾਰਾਸ਼ਟਰ ਵਿੱਚ 11.9 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਹੈ

ਇਹ ਰਿਪੋਰਟ ਆਖਰ ਕੀ ਸੰਕੇਤ ਦਿੰਦੀ ਹੈ? ਕੀ ਔਰਤਾਂ (ਜੋ ਦੇਸ਼ ਦੀ ਅੱਧੀ ਅਬਾਦੀ ਹਨ) ਪੌਸ਼ਟਿਕ ਭੋਜਨ ਸੰਕਟ ਵਿੱਚ ਨਹੀਂ ਹਨ? ਕੀ ਉਹਨਾਂ ਦੀ ਸਿਹਤ, ਆਧੁਨਿਕ ਭਾਰਤ ਵਿੱਚ ਸੁਰੱਖਿਅਤ ਹੈ? ਔਰਤ, ਜਿਸਨੂੰ ਬਚਪਨ ਤੋਂ ਹੀ ਹੋਰ ਸਮਾਜਿਕ ਔਖਿਆਈਆਂ ਵਿੱਚੋਂ ਦੀ ਲਗਾਤਾਰ ਲੰਘਣਾ ਪੈਂਦਾ ਹੈ, ਕੀ ਸਿਹਤ ਸਮੱਸਿਆਵਾਂ ਨਾਲ ਵੀ ਬੁਰੇ ਦਿਨ ਨਹੀਂ ਦੇਖ ਰਹੀਆਂ? ਇਹੋ ਜਿਹੇ ਹਾਲਾਤ ਵਿੱਚ ਕੀ ਉਹ ਮੌਜੂਦਾ ਹਾਕਮਾਂ ਵੱਲੋਂ ਵਿਖਾਏ ਜਾ ਰਹੇ ਉੱਜਲ ਭਵਿੱਖ ਦੇਭਲੇ ਦਿਨਾਂ ਦੀ ਆਸਕਰ ਸਕਦੀਆਂ ਹਨ?

ਕਿੰਨੀਆਂ ਹੀ ਸਮਾਜਿਕ ਬੁਰਾਈਆਂ ਹਨ, ਜਿਨ੍ਹਾਂ ਵਿੱਚ ਦੀ ਔਰਤਾਂ ਨੂੰ ਲੰਘਣਾ ਪੈਂਦਾ ਹੈਬਾਲ ਵਿਆਹ ਵਰਗੀ ਕੁਰੀਤੀ, ਮਰਦ ਦੇ ਬਰਾਬਰ ਅਧਿਕਾਰਾਂ ਦੀ ਤਾਂਘ, ਮਰਦ ਸਮਾਜ ਵਿੱਚ ਮਰਦ ਦਾ ਰੰਘੜਊਪੁਣਾ ਅਤੇ ਇਸ ਤੋਂ ਵੀ ਅੱਗੇ ਆਰਥਿਕ ਤੌਰ ’ਤੇ ਮਰਦ ਉੱਤੇ ਨਿਰਭਰਤਾ ਅਤੇ ਫਿਰ ਘਰੇਲੂ ਤਸ਼ੱਦਦ ਉਸਦੇ ਪੱਲੇ ਲਗਾਤਾਰ ਪੈਂਦਾ ਹੈ, ਜੋ ਉਸਦੀ ਸਿਹਤ ਲਈ ਘਾਤਕ ਸਿੱਧ ਹੁੰਦਾ ਹੈਪ੍ਰਸੂਤਾ ਪੀੜ ਹੰਢਾਉਣੀ, ਖੁਰਾਕ ਦੀ ਕਮੀ, ਸਮਾਜਿਕ ਵਰਤਾਰੇ ਨਾਲ ਲਗਾਤਾਰ ਜੂਝਦੇ ਰਹਿਣਾ ਉਸਦੀ ਸਿਹਤ ਵੀ ਵਿਗਾੜਦਾ ਹੈ ਅਤੇ ਉਸਦੇ ਪੱਲੇ ਉਮਰੋਂ ਪਹਿਲਾਂ ਮੌਤ ਵੀ ਪਾਉਂਦਾ ਹੈ

ਦੰਗਿਆਂ ਵਿੱਚ ਸਭ ਤੋਂ ਵੱਧ ਪੀੜਾ ਕੌਣ ਹੰਢਾਉਂਦਾ ਹੈ? ਔਰਤ! ਸਰੀਰਕ ਉਤਪੀੜਨ ਕੌਣ ਸਹਿੰਦਾ ਹੈ, ਔਰਤ! ਜੰਗ ਵਿੱਚ ਸਭ ਤੋਂ ਵੱਧ ਕੌਣ ਪ੍ਰਭਾਵਤ ਹੁੰਦਾ ਹੈ, ਔਰਤ! ਅਤੇ ਕਿਸਦਾ ਲਹੂ ਇਹੋ ਜਿਹੀਆਂ ਪ੍ਰਸਥਿਤੀਆਂ ਵਿੱਚ ਵੱਧ ਡੁੱਲ੍ਹਦਾ ਹੈ, ਔਰਤ ਦਾ! ਜਾਪਣ ਲਗਦਾ ਹੈ ਜਿਵੇਂ ਮਨੁੱਖ ਦਾ ਲਹੂ ਸਸਤਾ ਹੋ ਗਿਆ ਹੈਮਨੁੱਖ ਦਾ ਲਹੂ ਰਿਸ਼ਤਿਆਂ ਨੂੰ ਭੁੱਲ, ਲਾਲ ਤੋਂ ਚਿੱਟਾ ਹੋ ਗਿਆ ਹੈ ਅਤੇ ਇਸਚਿੱਟੇ ਲਹੂਦੇ ਵਰਤਾਰੇ ਦਾ ਸੰਤਾਪ ਔਰਤ ਵੱਧ ਭੋਗਦੀ ਹੈਉਸਦਾ ਤਨ, ਮਨ ਅਤੇ ਉਸਦੀ ਆਰਥਿਕ ਸਥਿਤੀ ਦਾਅ ਉੱਤੇ ਛੱਡ ਦਿੱਤੀ ਜਾਂਦੀ ਹੈ

ਜਦੋਂ ਮਰਦ ਦਾ ਖੂਨ ਸਫੈਦ ਹੁੰਦਾ ਹੈ, ਉਹ ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਹੈਘਰੇਲੂ ਹਿੰਸਾ ਇਨ੍ਹਾਂ ਰਿਸ਼ਤਿਆਂ ਵਿੱਚ ਦਰਾੜ ਦੀ ਉਪਜ ਹੈਅਸਲ ਵਿੱਚ ਇਹ ਵਰਤਾਰਾ ਮਰਦ ਦੀ ਬਿਮਾਰ ਮਾਨਸਿਕਤਾ ਅਤੇ ਬਿਮਾਰ ਸਮਾਜਿਕ ਵਿਵਸਥਾ ਦਾ ਸੰਕੇਤ ਹੈਜਦੋਂ ਸਮਾਜ ਵਿੱਚ ਲਹੂ ਸਫੈਦ ਹੁੰਦਾ ਹੈ, ਰਿਸ਼ਤੇ ਟੁੱਟਦੇ ਹਨਦੇਸ਼ ਵਿੱਚ ਔਰਤਾਂ ਖਿਲਾਫ ਅਪਰਾਧਾਂ ਵਿੱਚ ਵਾਧਾ ਖ਼ੂਨ ਦੀ ਕਮੀ ਵਾਂਗ ਹੀ ਵਧ ਰਿਹਾ ਹੈਭਾਵੇਂ ਸੰਵਿਧਾਨ ਬਰਾਬਰੀ, ਲਿੰਗ ਦੇ ਅਧਾਰ ਉੱਤੇ ਭੇਦਭਾਵ ਨਾ ਕਰਨ ਅਤੇ ਜੀਵਨ ਅਤੇ ਅਜ਼ਾਦੀ ਦੇ ਅਧਿਕਾਰ ਦਾ ਵਾਇਦਾ ਕਰਦਾ ਹੈ, ਲੇਕਿਨ ਬਹੁ-ਗਿਣਤੀ ਔਰਤਾਂ ਨੂੰ ਇਹ ਅਧਿਕਾਰ ਪ੍ਰਾਪਤ ਨਹੀਂ ਹੁੰਦੇ। ਦੇਸ਼ ਦੇ ਪੇਂਡੂ ਖਿੱਤੇ ਅਤੇ ਅਰਥ-ਸ਼ਹਿਰੀ ਖੇਤਰ ਵਿੱਚ ਔਰਤਾਂ ਦੀ ਭੈੜੀ ਹਾਲਾਤ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਤ ਕਰ ਰਹੀ ਹੈਸੰਤੁਲਿਤ ਭੋਜਨ ਦੀ ਕਮੀ, ਭੈੜੀਆਂ ਬੁਨਿਆਦੀ ਸਹੂਲਤਾਂ, ਸਿਹਤ ਵਿਵਸਥਾਵਾਂ ਦਾ ਨਾ ਹੋਣਾ ਉਹਨਾਂ ਪੱਲੇ ਨਰਕ ਜਿਹੀ ਜ਼ਿੰਦਗੀ ਪਾਉਂਦਾ ਹੈਔਰਤਾਂ ਅੱਜ ਵੀ ਭੁੱਖਮਰੀ ਦਾ ਵੱਧ ਸ਼ਿਕਾਰ ਹਨਔਰਤਾਂ ਅੱਜ ਵੀ ਉਹ ਭੈੜੇ ਕੌੜੇ ਬੋਲਾਂ ਨਾਲ, ਸਰੀਰਕ ਮਾਰ ਸਹਿੰਦੀਆਂ, ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਬਣਦੀਆਂ ਹਨ

ਸਮਾਜ ਦਾ ਕਮਜ਼ੋਰ ਅੰਗ ਸਮਝਦਿਆਂ ਪਸ਼ੂ ਬਿਰਤੀ ਵਾਲੇ ਜਾਬਰ ਲੋਕ ਔਰਤ ਦਾ ਅੰਗ-ਅੰਗ ਨੋਚਦੇ ਹਨਉਹਨਾਂ ਨੂੰ ਵੇਸਵਾ ਬਿਰਤੀ ਵਿੱਚ ਧੱਕਦੇ ਹਨਵਪਾਰਕ, ਕਾਰਪੋਰੇਟੀ ਰੁਚੀਆਂ ਵਾਲੇ ਲੋਕ ਉਸਦੇ ਸਰੀਰ ਦਾ ਪ੍ਰਦਰਸ਼ਨ ਕਰਕੇ ਵਪਾਰਕ ਲਾਹਾ ਲੈਂਦੇ ਹਨ ਇੱਥੇ ਹੀ ਬੱਸ ਨਹੀਂ, ਔਰਤਾਂ ਦਾ ਮਾਨਸਿਕ ਸ਼ੋਸ਼ਣ ਕਰਦਿਆਂ ਉਹਨਾਂ ਦੇ ਜੀਵਨ ਨੂੰ ਇਹੋ ਜਿਹੇ ਹਨੇਰੇ ਨਰਕ-ਕੁੰਭ ਵਿੱਚ ਧੱਕ ਦਿੰਦੇ ਹਨ, ਜਿੱਥੋਂ ਉਹਨਾਂ ਦਾ ਬਾਹਰ ਨਿਕਲਣਾ ਅਸੰਭਵ ਹੋ ਜਾਂਦਾ ਹੈਅੱਜ ਵੀ ਪਤੀ ਦੇ ਮਰਨ ਉਪਰੰਤਬੇਵਾਕਹਾਉਂਦੀਆਂ ਔਰਤਾਂ ਚਿੱਟੇ ਕੱਪੜੇ ਪਾਉਣ ਲਈ ਮਜਬੂਰ ਕਰ ਦਿੱਤੀਆਂ ਜਾਂਦੀਆਂ ਹਨਅੱਜ ਵੀ ਮਰਦ ਪ੍ਰਧਾਨ ਸਮਾਜ ਵਿੱਚ ਉਹ ਬਿਰਧ ਅਵਸਥਾ ਵਿੱਚ ਮਰਨ ਤੋਂ ਪਹਿਲਾਂ ਸ਼ਮਸ਼ਾਨ ਘਾਟਾਂ ਦੇ ਚੌਗਿਰਦਿਆਂ ਵਿੱਚ ਮੌਤ ਦੀ ਘੜੀ ਉਡੀਕਦੀਆਂ ਹਨਪੁੱਤਰ, ਧੀਆਂ, ਰਿਸ਼ਤੇਦਾਰ ਉਹਨਾਂ ਤੋਂ ਦੂਰੀ ਬਣਾਈ ਰੱਖਦੇ ਹਨ ਪਛੜੇ ਖੇਤਰਾਂ ਵਿੱਚ ਔਰਤ ਚੁੜੇਲਾਂ ਤਕ ਬਣਾ ਦਿੱਤੀਆਂ ਜਾਂਦੀਆਂ ਹਨਸਾਧਾਂ, ਬਾਬਿਆਂ ਦਾ ਸ਼ਿਕਾਰ ਔਰਤਾਂ ਗੁਲਾਮੀ ਦੀਆਂ ਬੇੜੀਆਂ ਵਿੱਚ ਬੱਝੀਆਂ ਨਰਕੀ ਜ਼ਿੰਦਗੀ ਜੀਊਣ ਲਈ ਮਜਬੂਰ ਕਰ ਦਿੱਤੀਆਂ ਜਾਂਦੀਆਂ ਹਨ ਮਹਾਰਾਸ਼ਟਰ ਦੇ ਪੁਣੇ ਇਲਾਕੇ ਦੇ 45 ਸਾਲਾਂ ਸਾਧ ਬਾਬੇ ਅਸ਼ੋਕ ਕੁਮਾਰ ਖਾਰਾਤ ਉੱਤੇ ਜਬਰ-ਜਨਾਹ ਦੇ 11 ਪਰਚੇ ਦਰਜ਼ ਹਨਇੰਤਹਾ ਦੇਖੋ, ਦੇਸੀ ਐਪਸਟੀਨ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲੇ ਹੋਏ ਹਨ ਅਤੇ ਜ਼ਿਆਦਾਤਾਰ ਇਸਦਾ ਲਾਹਾ ਸਿਆਸਤਦਾਨ ਲੈਂਦੇ ਹਨਢੌਂਗੀ ਆਸਾ ਰਾਮ, ਇੱਕ ਉਦਹਾਰਨ ਹੈਬਲਾਤਕਾਰੀ ਸਿਰਸੇ ਵਾਲੇ ਸਾਧ ਨੂੰ ਜੇਲ੍ਹੋਂ ਬਾਹਰ ਲਿਆਂਦਾ ਜਾਂਦਾ ਹੈ ਤੇ ਉਹ ਪ੍ਰੇਮੀਆਂ ਦੇ ਜ਼ੋਰ ਨਾਲ ਸਿਆਸਤ ਪਲਟ ਕੇ ਰੱਖ ਦਿੰਦਾ ਹੈ

ਧਰਮ ਅਤੇ ਔਰਤਾਂ ਦੀ ਸਥਿਤੀ ਦਾ ਆਪਸ ਵਿੱਚ ਰਿਸ਼ਤਾ ਗੁੰਝਲਦਾਰ ਹੈਦੁਨੀਆ ਦੇ ਲਗਭਗ ਸਾਰੇ ਪ੍ਰਮੁੱਖ ਧਰਮ ਰੂਹਾਨੀ ਤੌਰ ’ਤੇ ਮਰਦ ਅਤੇ ਔਰਤ ਨੂੰ ਬਰਾਬਰ ਮੰਨਦੇ ਹਨ ਪਰ ਵਿਹਾਰਕ ਤੌਰ ’ਤੇ ਧਾਰਮਿਕ ਸੰਸਥਾਵਾਂ ਅਕਸਰ ਮਰਦ ਪ੍ਰਧਾਨ ਰਹੀਆਂ ਹਨਕਈ ਵਾਰ ਧਰਮ ਦੀਆਂ ਰੂੜ੍ਹੀਵਾਦੀ ਵਿਆਖਿਆਵਾਂ ਔਰਤ ਦੀ ਅਜ਼ਾਦੀ, ਸਿੱਖਿਆ ਅਤੇ ਫੈਸਲੇ ਲੈਣ ਦੀ ਸ਼ਕਤੀ ਨੂੰ ਸੀਮਿਤ ਕਰ ਦਿੰਦੀਆਂ ਹਨ

ਕਿਹਾ ਤਾਂ ਇਹ ਜਾਂਦਾ ਹੈ ਕਿ ਸਫਲ ਗ੍ਰਹਿਸਥੀ ਜੀਵਨ ਦੋ ਪਹੀਆਂ ’ਤੇ ਚਲਦਾ ਹੈਹਰੇਕ ਧਰਮ ਵੀ ਇਸਦੀ ਵਿਆਖਿਆ ਇਵੇਂ ਹੀ ਕਰਦਾ ਹੈਪਰ ਅਮਲ ਵੱਖਰੇ ਹਨਦੁਨੀਆ ਦਾ ਕੋਈ ਵੀ ਧਰਮ ਮਰਦ ਦੇ ਬਰਾਬਰ ਔਰਤ ਨੂੰ ਅਜ਼ਾਦੀ ਨਹੀਂ ਦਿੰਦਾਗਲੀਆਂ-ਗਲਿਆਰਿਆਂ, ਘਰਾਂ-ਹਵੇਲੀਆਂ, ਬਜ਼ਾਰਾਂ, ਧਾਰਮਿਕ, ਸਿੱਖਿਆ ਸੰਸਥਾਵਾਂ ਵਿੱਚ ਔਰਤਾਂ ਨਾਲ ਵਿਤਕਰਿਆਂ ਦੀ ਲੰਮੀ ਕਹਾਣੀ ਹੈਔਰਤਾਂ ਪ੍ਰਤੀ ਧਾਰਮਿਕ ਸੁਧਾਰ, ਜਾਇਦਾਦ ਦਾ ਅਧਿਕਾਰ, ਸਮਾਜਿਕ ਸਤਿਕਾਰ ਹਾਲੇ ਵੀ ਸਮਾਜ ਵਿੱਚ ਹਾਸ਼ੀਏ ’ਤੇ ਹਨਧਰਮ ਅੱਜ ਵੀ ਸ਼ਕਤੀਕਰਨ ਦੀ ਥਾਂ ਵਧੇਰੇ ਸ਼ੋਸ਼ਣ ਦਾ ਜ਼ਰੀਆ ਬਣਾਇਆ ਜਾ ਚੁੱਕਾ ਹੈ ਇਸਾਈ, ਜੈਨ, ਬੁੱਧ ਧਰਮਾਂ ਵਿੱਚ ਔਰਤਾਂ ਦੀ ਅਗਵਾਈ ਵਿੱਚ ਬੰਦਸ਼ਾਂ ਹਨਹਿੰਦੂ ਧਰਮ ਵਿੱਚ ਤਾਂ ਔਰਤਾਂ ਨੂੰ ਮਤਹਿਤ ਦਾ ਦਰਜਾ ਦਿੱਤਾ ਜਾਂਦਾ ਹੈ, ਬਰਾਬਰੀ ਦਾ ਹੱਕ ਤਾਂ ਦੂਰ ਹੈਸਿੱਖ ਧਰਮ ਔਰਤਾਂ ਦੀ ਬਰਾਬਰੀ ਦੀ ਗੱਲ ਤਾਂ ਜ਼ਰੂਰ ਕਰਦਾ ਹੈ ਪਰ ਵਿਹਾਰਕ ਪੱਖੋਂ ਔਰਤ ਸਿੱਖ ਧਰਮ ਵਿੱਚ ਵੀ ਪੀੜਿਤ ਹੈਇਸਲਾਮ ਔਰਤ ਲਈ ਬੁਰਕਾ ਅਤੇ ਮਰਦ ਵੱਲੋਂ ਵਧੇਰੇ ਔਰਤਾਂ ਨਾਲ ਵਿਆਹ ਪ੍ਰਥਾ ਕੀ ਦਰਸਾਉਂਦੀ ਹੈ? ਔਰਤ-ਮਰਦ ਦੀ ਰੂਹਾਨੀ ਬਰਾਬਰੀ, ਧਾਰਮਿਕ ਅਜ਼ਾਦੀ, ਸਮਾਜਿਕ ਸੁਧਾਰ, ਕਹਿਣੀ ਅਤੇ ਕਥਨੀ ਵਿੱਚ ਵੱਡੇ ਪਾੜੇ ਹਨਕਹਿਣ ਦੀਆਂ ਗੱਲਾਂ ਹੀ ਹਨ ਕਿਮਾਂ ਦੇ ਪੈਰਾਂ ਵਿੱਚ ਜੰਨਤ ਹੁੰਦੀ ਹੈ(ਇਸਲਾਮ) ਜਾਂ ਗੁਰੂ ਨਾਨਕ ਦੇਵ ਜੀ ਦੇ ਬਚਨਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ।” ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ

ਵੈਸੇ ਤਾਂ ਦੁਨੀਆਂ ਭਰ ਵਿੱਚ ਹੀ ਔਰਤ ਉਹ ਦਰਜਾ ਹਾਸਲ ਨਹੀਂ ਕਰ ਸਕੀ, ਜਿਸਦੀ ਉਹ ਹੱਕਦਾਰ ਹੈ ਪਰ ਭਾਰਤ ਤਾਂ ਇਸ ਮਾਮਲੇ ਵਿੱਚ ਬਹੁਤ ਹੀ ਦਰਦਨਾਕ ਸਥਿਤੀ ਵਿੱਚ ਹੈਕੁੱਲ 148 ਦੇਸ਼ਾਂ ਵਿੱਚੋਂ ਭਾਰਤ ਵਿਸ਼ਵ ਜੈਂਡਰ ਰੈਕਿੰਗ ਵਿੱਚ 131ਵੇਂ ਥਾਂ ’ਤੇ ਹੈ ਉਸਦੀ ਇਹ ਸਥਿਤੀ ਉਸਦੀ ਆਰਥਿਕ ਭਾਗੀਦਾਰੀ, ਸਮਾਜਿਕ ਸਥਿਤੀ, ਉਸਦੀ ਸੁਰੱਖਿਆ, ਅਜ਼ਾਦੀ, ਸਿੱਖਿਆ ਅਤੇ ਸਿਹਤ ਕਾਰਨ ਹੈਅਸਲ ਵਿੱਚ ਇੱਕ ਔਰਤ ਉੱਤੇ ਪਰਿਵਾਰਿਕ ਅਤੇ ਸਮਾਜਿਕ ਰੀਤੀ-ਰਿਵਾਜ਼ਾਂ ਦਾ ਦਬਾਅ ਇੰਨਾ ਜ਼ਿਆਦਾ ਹੈ ਕਿ ਆਪਣਾ ਚਿਹਰਾ-ਮੋਹਰਾ ਨਿਖਾਰਨ ਵਿੱਚ ਉਹ ਨਾ-ਕਾਮਯਾਬ ਤਾਂ ਰਹਿੰਦੀ ਹੀ ਹੈ, ਨਿੱਜੀ ਫੈਸਲੇ ਲੈਣ ਵਿੱਚ ਬੰਦਸ਼ਾਂ ਵੀ ਉਸਦੇ ਲਈ ਅੱਗੇ ਵਧਣ ਵਿੱਚ ਵੱਡੀ ਰੁਕਾਵਟ ਹਨ

ਔਰਤਾਂ ਨਾਲ ਹੁੰਦੀ ਬੇਇਨਸਾਫ਼ੀ ਦੀ ਦਾਸਤਾਨ ਅੱਜ ਵੀ ਉੰਨੀ ਹੀ ਵੱਡੀ ਅਤੇ ਭਿਅੰਕਰ ਦਿਸਦੀ ਹੈ, ਜਿੱਡੀ ਸਦੀਆਂ ਪਹਿਲਾਂ ਸੀਉਸਦੇ ਪੈਰਾਂ ਵਿੱਚ ਪਾਈਆਂ ਬੇੜੀਆਂ, ਉਸਦੇ ਬੋਲਾਂ ’ਤੇ ਲਾਏ ਜੰਦਰੇ ਅੱਜ ਵੀ ਉਸਨੂੰ ਸਮਾਜ ਵਿੱਚ ਆਜ਼ਾਦ ਵਿਚਰਨ ਵਿੱਚ ਵੱਡੀ ਰੁਕਾਵਟ ਹਨਉਹ ਰੁਕਾਵਟ ਪਾਰ ਕਰਨ ਲਈ ਭਾਵੇਂ ਸੰਘਰਸ਼ਸ਼ੀਲ ਹੈ, ਪਰ ਵੱਡੀ ਸਮਾਜਿਕ ਜਕੜ ਲਗਾਤਾਰ ਉਸਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ

ਭਾਰਤੀ ਸਮਾਜ ਵਿੱਚ ਔਰਤਾਂ ਨੂੰ ਘਰੇਲੂ ਕੰਮਾਂ ਤਕ ਸੀਮਿਤ ਰੱਖਣ ਦੀ ਰਵਾਇਤ, ਕਾਨੂੰਨੀ ਜਾਗਰੂਕਤਾ ਦੀ ਕਮੀ, ਰਾਜਨੀਤਿਕ ਹਿੱਸੇਦਾਰੀ ਵਿੱਚ ਘਾਟ, ਆਰਥਿਕ ਪੱਖੋਂ ਕਮਜ਼ੋਰੀ, ਉਸਨੂੰ ਅੱਗੇ ਵਧਣੋ ਰੋਕ ਰਹੀ ਹੈਸਿਰਫ ਆਤਮ ਵਿਸ਼ਵਾਸ, ਆਰਥਿਕ ਮਜ਼ਬੂਤੀ ਅਤੇ ਨਿਡਰ ਸੋਚ ਨਾਲ ਹੀ ਉਹ ਅੱਗੇ ਵਧਕੇ ਕੁਝ ਹਾਸਲ ਕਰਨ ਦੇ ਯੋਗ ਹੋ ਸਕੇਗੀ ਅਤੇ ਉਹ ਸਭ ਕੁਝ ਬਦਲ ਸਕੇਗੀ, ਜੋ ਸਮਾਜ ਵਿੱਚ ਪੈਦਾ ਹੋਏ ਲਹੂ ਦੇ ਲਾਲ ਕਣਾਂ ਨੂੰ ਸਫੈਦ ਕਣਾਂ ਵਿੱਚ ਬਦਲ ਕੇ ਉਸਦਾ ਜੀਵਨ ਜਿਊਣ ਯੋਗ ਨਹੀਂ ਰਹਿਣ ਦੇ ਰਹੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author