GurmitPalahi8ਬਜਟ ਨੇ ਦੇਸ਼ ਦੀ ਮੌਜੂਦਾ ਆਰਥਿਕ ਸਥਿਤੀਸਮੱਸਿਆਵਾਂ ਅਤੇ ਸੰਕਟਾਂ ਵੱਲੋਂ ਅੱਖਾਂ ਮੀਟ ...
(10 ਫਰਵਰੀ 2026)


ਦੇਸ਼ ਦਾ ਆਮ ਬਜਟ
2026-27 ਠੰਢੀ ਵਿਕਾਸ ਦਰ, ਗ਼ਰੀਬੀ ਅਤੇ ਵਧਦੀ ਨਾ-ਬਰਾਬਰੀ, ਨਿਵੇਸ਼ ਵਿੱਚ ਠਹਿਰਾਅ, ਵਿਆਪਕ ਬੇਰੁਜ਼ਗਾਰੀ ਅਤੇ ਕਲਿਆਣਕਾਰੀ ਯੋਜਨਾਵਾਂ ਨੂੰ ਪਿੱਠ ਵਿਖਾਉਣ ਵਾਲਾ ਹੈਰੁਪਏ ਦਾ ਭਾਅ ਡਾਲਰ ਮੁਕਾਬਲੇ ਘਟਣ, ਬੁਨਿਆਦੀ ਢਾਂਚੇ ਅਤੇ ਜ਼ਰੂਰੀ ਸੇਵਾਵਾਂ ਦੀ ਮੰਗ ਅਤੇ ਪੂਰਤੀ ਦੇ ਵਿਚਕਾਰ ਪੈ ਰਹੇ ਵੱਡੇ ਪਾੜੇ ਪ੍ਰਤੀ ਵਧ ਰਹੀ ਚਿੰਤਾ ਪ੍ਰਤੀ ਇਹ ਬਜਟ ਅਣਭਿੱਜ ਹੈਸਰਕਾਰ ਨੇ ਉਪਰੋਕਤ ਵਿਸ਼ਿਆਂ ਪ੍ਰਤੀ ਵਧ ਰਹੀਆਂ ਚਿੰਤਾਵਾਂ ਬਾਰੇ ਆਪਣੀ ਨੀਤੀ ਬਜਟ ਵਿੱਚ ਬਿਲਕੁਲ ਵੀ ਸਪਸ਼ਟ ਨਹੀਂ ਕੀਤੀ

ਸਾਲ 2025-26 ਦੇ ਬਜਟ ਵਿੱਚ ਪੇਂਡੂ ਅਤੇ ਸ਼ਹਿਰੀ ਵਿਕਾਸ, ਸਿੱਖਿਆ, ਸਿਹਤ ਅਤੇ ਕਈ ਹੋਰ ਮਹਿਕਮਿਆਂ ਦੇ ਬਜਟ ਵਿੱਚ ਕਟੌਤੀ ਕੀਤੀ ਗਈ ਹੈ, ਜਦਕਿ ਰੱਖਿਆ ਬਜਟ 15 ਫ਼ੀਸਦੀ ਵਧਾ ਦਿੱਤਾ ਗਿਆ ਹੈਖੇਤੀ ਅਤੇ ਪੇਂਡੂ ਵਿਕਾਸ ਮਹਿਕਮੇ ਦੇ ਬਜਟ ਵਿੱਚ 60,052 ਕਰੋੜ ਦੀ ਕਟੌਤੀ ਕੀਤੀ ਗਈ ਹੈ

ਵਿੱਤ ਮੰਤਰੀ ਨੇ ਲੋਕਾਂ ਲਈ ਯੋਜਨਾਵਾਂ, ਸੰਸਥਾਨਾਂ ਅਤੇ ਸੰਮਤੀਆਂ ਦੀ ਝੜੀ ਲਾ ਦਿੱਤੀਇਸ ਕਿਸਮ ਦੀਆਂ ਲਗਭਗ 24 ਘੋਸ਼ਣਾਵਾਂ ਕੀਤੀਆਂ ਗਈਆਂ ਹਨ, ਪਰ ਇਨ੍ਹਾਂ ਘੋਸ਼ਣਾਵਾਂ ਲਈ ਕੋਈ ਵੱਖਰਾ ਬਜਟ ਨਹੀਂ ਰੱਖਿਆ ਗਿਆਕਿਹਾ ਗਿਆ ਹੈ ਕਿ ਏਆਈ ਦੇ ਖੇਤਰ ਵਿੱਚ ਭਾਰਤ ਨੂੰ ਵਿਸ਼ਵ ਪੱਧਰਤੇ ਅੱਗੇ ਵਧਣਾ ਹੋਵੇਗਾਇਸ ਵਾਸਤੇ ਸਰਕਾਰ ਵਿਦੇਸ਼ੀ ਕੰਪਨੀਆਂ ਨੂੰ ਕਲਾਊਡ ਸੇਵਾਵਾਂ ਦੇ ਅਧੀਨ ਸਹੂਲਤਾਂ ਦੇਵੇਗੀਪਰ ਨਵੇਂ ਭਾਰਤੀ ਉੱਦਮੀ, ਜੋ ਦੇਸ਼ ਛੱਡ ਕੇ ਅਮਰੀਕਾ ਜਾ ਵਸੇ ਹਨ ਅਤੇ ਉੱਥੇ ਆਪਣੀਆਂ ਸੇਵਾਵਾਂ ਦੇ ਰਹੇ ਹਨ, ਉਹਨਾਂ ਬਾਰੇ ਚੁੱਪ ਸਾਧੀ ਗਈ ਹੈ

ਕਿਸਾਨਾਂ ਦੀ ਆਮਦਨ ਦੁੱਗੁਣੀ ਕਰਨ ਦੇ ਦਾਅਵਿਆਂ ਦੇ ਵਿਚਕਾਰ ਕਿਸਾਨਾਂ ਪ੍ਰਤੀ ਬਜਟ ਆਖਰ ਚੁੱਪ ਕਿਉਂ ਹੈ? ਸਿਰਫ ਕਾਜੂ ਅਤੇ ਨਾਰੀਅਲ ਦੀ ਖੇਤੀ ਤੋਂ ਬਿਨਾਂ ਕਿਸਾਨਾਂ ਦੀ ਕੋਈ ਗੱਲ ਹੀ ਨਹੀਂ ਕੀਤੀ ਗਈਬਜਟ ਵਿੱਚ ਕਿਸਾਨਾਂ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਬਾਰੇ ਇੱਕ ਅੱਖਰ ਵੀ ਕਿਤੇ ਨਹੀਂ ਮਿਲਦਾ

ਢਾਂਚਾਗਤ ਵਿਕਾਸ ਵਿੱਚ ਸੱਤ ਰੇਲ ਗਲਿਆਰਿਆਂ ਤੋਂ ਬਿਨਾਂ ਕੋਈ ਵੱਡੀ ਘੋਸ਼ਣਾ ਦਿਖਾਈ ਨਹੀਂ ਦਿੰਦੀਦੇਸ਼ ਦੇ ਅਰਥਸ਼ਾਸਤਰੀ ਡਾ. ਸੁਰਜੀਤ ਭੱਲਾ ਕਹਿੰਦੇ ਹਨ, “ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਹੋਣ ਦੀ ਆਤਮ-ਪ੍ਰਸ਼ੰਸਾ ਬਜਟ ਵਿੱਚ ਬੇਉਮੀਦੀ ਹੈ।” ਡਾ. ਸ੍ਰੀਰੰਗਾ ਰਾਜਨ ਨੇ ਬਜਟ ਦੀ ਸੁਸਤੀਤੇ ਸਵਾਲ ਉਠਾਏ ਹਨਡਾ. ਅਸ਼ੋਕ ਗੁਲਾਟੀ ਨੇ ਖੇਤੀ ਖੇਤਰ ਦੇ ਵੱਡੇ ਹਿੱਸੇ ਤੋਂ ਮੁੱਖ ਮੋੜਨਤੇ ਦੁੱਖ ਪ੍ਰਗਟ ਕੀਤਾ ਹੈ, ਜਦਕਿ ਪ੍ਰੋਫੈਸਰ ਰੋਹਿਤ ਲਾਂਬਾ ਨੇ ਬਜਟ ਨੂੰ ਇੱਕ ਅਜਿਹੀ ਅਰਥਵਿਵਸਥਾ ਵਾਲਾ ਬਜਟ ਦੱਸਿਆ ਹੈ ਜੋ ਅਜੇ ਵੀ ਯੋਜਨਾ ਦੀ ਭਾਲ ਵਿੱਚ ਹੈ

ਦੇਸ਼ ਦੇ ਆਰਥਿਕ ਸਰਵੇਖਣ ਸਬੰਧੀ ਕੁਝ ਤੱਥ ਸਮਝਣਯੋਗ ਹਨ, ਜੋ ਚੁਣੌਤੀਆਂ ਦੇ ਰੂਪ ਵਿੱਚ ਦੇਸ਼ ਨੂੰ ਦਰਪੇਸ਼ ਹਨਪਹਿਲਾ ਇਹ ਕਿ ਵਿਦੇਸ਼ੀ ਨਿਵੇਸ਼ ਦਾ ਪ੍ਰਵਾਹ ਲਗਾਤਾਰ ਘਟ ਰਿਹਾ ਹੈਵਿਦੇਸ਼ੀ ਨਿਵੇਸ਼ਕ ਆਪਣਾ ਨਿਵੇਸ਼ ਵਾਪਸ ਲੈ ਰਹੇ ਹਨ, ਜਿਸਦਾ ਸਿੱਟਾ ਇਹ ਹੈ ਕਿ ਜੀਐੱਫਸੀਐੱਫ ਜੀਡੀਪੀ ਦੇ ਲਗਭਗ ਤਿੰਨ ਫ਼ੀਸਦੀਤੇ ਅਟਕਿਆ ਹੋਇਆ ਹੈ

ਦੂਜਾ ਇਹ ਹੈ ਕਿ ਟਰੰਪ ਵੱਲੋਂ ਸ਼ੁਰੂ ਕੀਤਾ ਗਿਆ ਭਾਰਤੀ ਵਸਤੂਆਂਤੇ ਟੈਕਸ 50 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰਨ ਦੀ ਘੋਸ਼ਣਾ ਕੀਤੀ ਗਈ ਹੈਪਰ ਇਵੇਂ ਲਗਦਾ ਹੈ ਕਿ ਇਹ ਕਟੌਤੀ ਭਾਰਤ ਵੱਲੋਂ ਅਮਰੀਕੀ ਵਸਤੂਆਂਤੇ ਜ਼ੀਰੋ ਟੈਕਸ ਕਰਨ, ਹੋਰ ਰੁਕਾਵਟਾਂ ਹਟਾਉਣ ਅਤੇ 500 ਅਰਬ ਡਾਲਰ ਦੀ ਅਮਰੀਕੀ ਵਸਤੂਆਂ ਦੀ ਖਰੀਦ ਵਰਗੀਆਂ ਸ਼ਰਤਾਂਤੇ ਨਿਰਭਰ ਹੈ, ਜਿਨ੍ਹਾਂ ਨੂੰ ਪੂਰਾ ਕਰਨਾ ਭਾਰਤ ਲਈ ਮੁਸ਼ਕਿਲ ਹੈ

ਤੀਜਾ, ਸੰਕੇਤਕ ਜੀਡੀਪੀ, ਜੋ 2023-24 ਅਤੇ 2024-25 ਵਿੱਚ 12 ਫ਼ੀਸਦੀ ਅਤੇ 9.8 ਫ਼ੀਸਦੀ ਸੀ, ਹੁਣ 2025-26 ਵਿੱਚ ਘਟ ਕੇ 8 ਫ਼ੀਸਦੀ ਰਹਿ ਗਈ ਹੈ, ਜੋ ਲਗਾਤਾਰ ਘਟਦੀ ਜਾ ਰਹੀ ਹੈਚੌਥਾ, ਬੇਰੁਜ਼ਗਾਰੀ ਦੀ ਦਰ ਵਧ ਰਹੀ ਹੈਜੂਨ 2024 ਵਿੱਚ ਨੌਜਵਾਨ ਬੇਰੁਜ਼ਗਾਰੀ ਦਰ 15 ਫ਼ੀਸਦੀ ਸੀਲੱਖਾਂ ਨੌਜਵਾਨ ਬੇਰੁਜ਼ਗਾਰ ਹਨਪਿਛਲੇ 10 ਸਾਲਾਂ ਵਿੱਚ ਨਿਰਮਾਣ ਖੇਤਰ ਦਾ ਯੋਗਦਾਨ ਜੀਡੀਪੀ ਵਿੱਚ 15-16 ਫ਼ੀਸਦੀ ਹੀ ਰਿਹਾ ਹੈਇਸ ਤਰ੍ਹਾਂ ਮੇਕ ਇਨ ਇੰਡੀਆ’, ਜਿਸਦੀ ਗੱਲ ਬਜਟ ਵਿੱਚ ਕੀਤੀ ਗਈ ਹੈ, ਪਹਿਲਾਂ ਹੀ ਫੇਲ੍ਹ ਹੋ ਚੁੱਕੀ ਹੈ

ਅਰਥਵਿਵਸਥਾ ਦੇ ਮੋਰਚੇਤੇ ਜਿਸ ਤਰ੍ਹਾਂ ਦੀਆਂ ਵਿਸ਼ਵ ਪੱਧਰੀ ਚੁਣੌਤੀਆਂ ਖੜ੍ਹੀਆਂ ਹੋ ਰਹੀਆਂ ਹਨ, ਉਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਬਜਟ ਪੇਸ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈਸਰਕਾਰ ਦਾ ਮੰਨਣਾ ਹੈ ਕਿ ਦੇਸ਼ ਹੁਣ ਤੀਜੀ ਅਰਥਵਿਵਸਥਾ ਬਣਨ ਵੱਲ ਅੱਗੇ ਵਧ ਰਿਹਾ ਹੈ, ਇਸੇ ਲਈ 2026-27 ਦਾ ਬਜਟ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਗਿਆ ਹੈਪਰ ਕਿਸੇ ਵੀ ਬਜਟ ਦੀ ਉਪਯੋਗਤਾ ਇਸ ਗੱਲ ਤੋਂ ਸਾਬਤ ਹੁੰਦੀ ਹੈ ਕਿ ਉਹ ਦੇਸ਼ ਦੀ ਆਰਥਿਕ ਮਜ਼ਬੂਤੀ ਵਿੱਚ ਕਿੰਨਾ ਸਹਾਇਕ ਸਾਬਤ ਹੋਇਆ ਹੈ ਅਤੇ ਉਸਦਾ ਅਸਰ ਆਮ ਲੋਕਾਂ ਦੇ ਜੀਵਨਤੇ ਕਿੰਨਾ ਪਿਆ ਹੈ

ਬਜਟ ਵਿੱਚ ਨੌਜਵਾਨਾਂ ਨੂੰ ਰੁਜ਼ਗਾਰਤ ਅਤੇ ਸਵੈਰੁਜ਼ਗਾਰਤ ਕਰਨ ਲਈ 1.35 ਲੱਖ ਕਰੋੜ ਰੁਪਏ ਰੱਖੇ ਗਏ ਹਨਇਸਦੇ ਤਹਿਤ 50 ਨਵੇਂ ਆਈ.ਆਈ.ਟੀ ਅਤੇ ਮੈਡੀਕਲ ਕਾਲਜ ਬਣਾਉਣ ਦੀ ਯੋਜਨਾ ਹੈ ਸਕਿੱਲ ਇੰਡੀਆ ਲਈ ਪੰਜ ਕਰੋੜ ਨੌਜਵਾਨਾਂ ਨੂੰ ਸਕਾਲਰਸ਼ਿੱਪ ਦੇਣ ਦੀ ਗੱਲ ਵੀ ਕੀਤੀ ਗਈ ਹੈਇਸ ਤਰ੍ਹਾਂ ਬਜਟ ਵਿੱਚ ਬੇਰੁਜ਼ਗਾਰੀ ਦੀ ਦਰ 8 ਫ਼ੀਸਦੀ ਤਕ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ

ਪਰ ਸਾਰੇ ਨਿਵੇਸ਼ ਅਤੇ ਯੋਜਨਾਵਾਂ ਨੂੰ ਕਾਮਯਾਬੀ ਨਾਲ ਲਾਗੂ ਕਰਨਾ ਤਦ ਹੀ ਸੰਭਵ ਹੋਵੇਗਾ ਜੇਕਰ ਸ਼ਹਿਰਾਂ ਅਤੇ ਨਗਰਾਂ ਦੇ ਨਾਲ-ਨਾਲ ਪੇਂਡੂ ਖੇਤਰ ਵਿੱਚ ਵੀ ਰੁਜ਼ਗਾਰ ਸਿਰਜਿਆ ਜਾਵੇ ਅਤੇ ਉਨ੍ਹਾਂ ਨੂੰ ਬਣਦੀ ਹਿੱਸੇਦਾਰੀ ਮਿਲੇ, ਜਿਸ ਤੋਂ ਆਮ ਤੌਰਤੇ ਪੇਂਡੂ ਖੇਤਰ ਵਿਰਵਾ ਰਹਿੰਦਾ ਹੈ

ਦੇਸ਼ ਵਿੱਚ ਜਿਸ ਢੰਗ ਨਾਲ ਅਮੀਰ ਅਤੇ ਗ਼ਰੀਬ ਅਬਾਦੀ ਵਿੱਚ ਪਾੜਾ ਵਧ ਰਿਹਾ ਹੈ, ਡਿਜਿਟਲ ਯੁਗ ਵਿੱਚ ਇਹ ਪਾੜਾ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਹੈਇਸ ਸੰਬੰਧ ਵਿੱਚ ਬਜਟ ਵਿੱਚ ਗੰਭੀਰਤਾ ਨਾਲ ਕੋਈ ਵੀ ਅਜਿਹੀ ਉਮੀਦ ਨਹੀਂ ਦਿਸਦੀ ਜੋ ਇਹ ਪਾੜਾ ਘਟਾ ਸਕੇਇੱਥੋਂ ਤਕ ਕਿ ਸਿਹਤ ਖੇਤਰ ਵਿੱਚ ਵੀ ਪੁੱਟੇ ਗਏ ਬਜਟੀ ਕਦਮ ਨਿੱਜੀ ਖੇਤਰ ਵਿੱਚ ਬਿਮਾਰੀਆਂ ਦੀ ਜਾਂਚ, ਜ਼ਰੂਰੀ ਦੇਖਭਾਲ ਅਤੇ ਇਲਾਜ ਵੱਲ ਮੋੜੇ ਗਏ ਹਨ, ਜੋ ਉੱਚ ਵਰਗ ਅਤੇ ਵੱਡੀ ਆਮਦਨ ਵਾਲੇ ਲੋਕਾਂ ਨੂੰ ਤਾਂ ਫ਼ਾਇਦਾ ਦੇ ਸਕਦੇ ਹਨ, ਪਰ ਆਮ ਲੋਕਾਂ ਦੇ ਪੱਲੇ ਕੁਝ ਵੀ ਨਹੀਂ ਪਾਉਂਦੇ

ਕੈਂਸਰ ਦੀਆਂ 17 ਦਵਾਈਆਂ ਦੇ ਭਾਅ ਘੱਟ ਕਰਨ ਦੀ ਗੱਲ ਬਜਟ ਵਿੱਚ ਕੀਤੀ ਗਈ ਹੈਪੰਜ ਖੇਤਰੀ ਮੈਡੀਕਲ ਹੱਬ ਬਣਾਉਣਾ ਵੀ ਇਸ ਵਿੱਚ ਸ਼ਾਮਲ ਹੈ, ਪਰ ਆਮ ਲੋਕਾਂ ਦੀ ਇਨ੍ਹਾਂ ਤਕ ਪਹੁੰਚ ਇੱਕ ਵੱਡਾ ਸਵਾਲ ਹੈ

ਬਜਟ ਵਿੱਚ ਸੋਨੇ-ਚਾਂਦੀ ਦੇ ਭਾਅ ਵਧਣ ਬਾਰੇ ਚੁੱਪ ਨਿਰਾਸ਼ਾਜਨਕ ਹੈਕਿਹਾ ਜਾ ਰਿਹਾ ਹੈ ਕਿ ਸੋਨੇ ਦੇ ਮੁੱਲ ਲਗਾਤਾਰ ਵਧਣ ਦਾ ਕਾਰਨ ਰਿਜ਼ਰਵ ਬੈਂਕ ਵੱਲੋਂ ਕੀਤੀ ਜਾ ਰਹੀ ਖਰੀਦਦਾਰੀ ਹੈਸਰਕਾਰ ਅਨੁਸਾਰ ਇਹ ਖਰੀਦਦਾਰੀ ਇਸ ਲਈ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਡਾਲਰ ਦੇ ਮੁੱਲ ਵਿੱਚ ਹੋ ਰਹੇ ਵਾਧੇਤੇ ਕਾਬੂ ਰੱਖਿਆ ਜਾ ਸਕੇ, ਪਰ ਇਹ ਗੱਲ ਆਮ ਜਨਤਾ ਦੀ ਸਮਝ ਤੋਂ ਬਾਹਰ ਹੈ

ਸਰਕਾਰ ਇਸ ਬਜਟ ਨੂੰ ਨਿਰਮਲ ਧਾਰਾ ਕਹਿੰਦੀ ਹੈਅਸਲ ਵਿੱਚ ਇਹ ਬਜਟ ਅਮਰੀਕੀ ਟੈਕਸ ਦੇ ਤਣਾਓ ਵਿੱਚ ਪੇਸ਼ ਕੀਤਾ ਗਿਆ ਬਜਟ ਹੈ, ਜਿਸ ਵਿੱਚ ਕਲਿਆਣਕਾਰੀ ਅਤੇ ਲੋਕ-ਲੁਭਾਊ ਯੋਜਨਾਵਾਂ ਤੋਂ ਕਿਨਾਰਾ ਕੀਤਾ ਗਿਆ ਹੈਨੌਕਰੀਪੇਸ਼ਾ ਅਤੇ ਮੱਧ ਵਰਗੀ ਲੋਕਾਂ ਲਈ ਇਹ ਨਿਰਾਸ਼ਾ ਭਰਿਆ ਬਜਟ ਹੈਇਸ ਬਜਟ ਵਿੱਚ ਨਾ ਤਾਂ ਟੈਕਸਾਂ ਵਿੱਚ ਕੋਈ ਰਾਹਤ ਮਿਲੀ ਹੈ ਅਤੇ ਨਾ ਹੀ ਮਹਿੰਗਾਈ ਦੇ ਮੋਰਚੇ ਨੂੰ ਕਾਬੂ ਕਰਨ ਦਾ ਕੋਈ ਸੰਕੇਤ

ਬਜਟ ਨੇ ਦੇਸ਼ ਦੀ ਮੌਜੂਦਾ ਆਰਥਿਕ ਸਥਿਤੀ, ਸਮੱਸਿਆਵਾਂ ਅਤੇ ਸੰਕਟਾਂ ਵੱਲੋਂ ਅੱਖਾਂ ਮੀਟ ਲਈਆਂ ਹਨ ਅਤੇਭਵਿੱਖੀ ਭਾਰਤਦੇ ਨਿਰਮਾਣ ਨੂੰ ਤਰਜੀਹ ਦਿੱਤੀ ਹੈਭਾਰਤ ਦੇ ਪ੍ਰਧਾਨ ਮੰਤਰੀ ਇਸ ਬਜਟ ਨੂੰਅਨੂਠਾ ਬਜਟਮੰਨਦੇ ਹਨਉਹਨਾਂ ਅਨੁਸਾਰ ਇਸ ਸਾਲ ਭਾਰਤ ਦੀ ਵਿਸ਼ਵ ਵਿਆਪੀ ਭੂਮਿਕਾ ਹੋਰ ਮਜ਼ਬੂਤ ਹੋਵੇਗੀਪਰ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਇਸ ਬਜਟ ਨੂੰਥੱਕੀ ਹੋਈ ਸਰਕਾਰ ਦਾ ਬਜਟਕਿਹਾ ਹੈ

ਅਸਲ ਵਿੱਚ ਆਮ ਜਨਤਾ ਲਈ ਇਹ ਸੁਸਤ ਬਜਟ ਬੇਉਮੀਦਾ ਸਾਬਤ ਹੋਇਆ ਹੈ, ਜੋ ਭਾਰਤੀ ਪੇਂਡੂ ਆਰਥਿਕਤਾ ਨੂੰ ਖੋਰਾ ਲਾਉਣ ਵਾਲਾ ਬਜਟ ਹੈ ਅਤੇ ਜੋ ਅਮਰੀਕੀ ਟੈਰਿਫ ਪ੍ਰਭਾਵ ਹੇਠ ਬਣਾਇਆ ਗਿਆ ਹੈਬਜਟ ਪੇਸ਼ ਕਰਨ ਵੇਲੇ ਅਮਰੀਕੀ ਟੈਰਿਫ ਦਾ ਇੰਨਾ ਪ੍ਰਭਾਵ ਸੀ ਕਿ ਖੇਤੀ, ਇੰਡਸਟਰੀ, ਵਪਾਰ ਦੇ ਖੇਤਰ ਨੂੰ ਬਿਲਕੁਲ ਹੀ ਅਣਗੌਲਿਆ ਕਰ ਦਿੱਤਾ ਗਿਆ ਅਤੇ ਆਮ ਆਦਮੀ ਦੇ ਸਰੋਕਾਰਾਂ ਪ੍ਰਤੀ ਵੀ ਲਗਭਗ ਚੁੱਪ ਵੱਟ ਲਈ ਗਈ

ਬਜਟ ਵਿੱਚ ਭਾਰਤੀ ਕਿਸਾਨਾਂ ਦੇ ਹਿਤ ਖਾਮੋਸ਼ ਹਨਭਾਰਤ ਦੀ ਕਿਸਾਨੀ, ਜੋ ਪਹਿਲਾਂ ਹੀ ਆਰਥਿਕ ਸੰਕਟ ਦਾ ਸ਼ਿਕਾਰ ਹੈ, ਉਸਦੇ ਮੁਕਾਬਲੇ ਅਮਰੀਕੀ ਖੇਤੀ ਪੈਦਾਵਾਰ ਲਈ ਵੱਡੀਆਂ, ਸਸਤੀਆਂ ਸਬਸਿਡੀਆਂ ਵਾਲੀ ਖੇਤੀ ਲਈ ਰਾਹ ਖੋਲ੍ਹਣਾ, ਜ਼ੀਰੋ ਟੈਕਸ ਅਤੇ ਖੇਤੀ ਉਤਪਾਦ ਭਾਰਤ ਵਿੱਚ ਲਿਆਉਣਾ ਮੰਦਭਾਗੀ ਗੱਲ ਹੈਇਸ ਨਾਲ ਸਿਰਫ ਕਿਸਾਨ ਹੀ ਨਹੀਂ, ਸਗੋਂ ਆਮ ਵਿਅਕਤੀ ਦਾ ਰੁਜ਼ਗਾਰ ਅਤੇ ਜੀਵਨ-ਨਿਰਬਾਹ ਵੀ ਗੰਭੀਰ ਤੌਰਤੇ ਪ੍ਰਭਾਵਿਤ ਹੋਵੇਗਾ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author