GurmitPalahi8ਜੇਕਰ ਲੀਡਰਸ਼ਿੱਪ ਹੁਣ ਵੀ ਨਾ ਸੰਭਲੀ, ਨੈਤਿਕਤਾ ਨੂੰ ਵਿਸਾਰ ਕੇ ਸਿਰਫ ਕੁਰਸੀ ...
(29 ਜੂਨ 2026)


ਦੇਸ਼ ਵਿੱਚ ਐਮਰਜੈਂਸੀ ਦੀ
51ਵੀਂ ਵਰ੍ਹੇ ਗੰਢ ਦੇ ਮੌਕੇ ’ਤੇ ਸਭ ਤੋਂ ਵੱਡੀ ਭੂਮਿਕਾ ਨਿਭਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸੀਆਂ ਨਾਲ ਐਮਰਜੈਂਸੀ ਸਮੇਂ ਦੌਰਾਨ ਹੋਈਆਂ ਜ਼ਿਆਦਤੀਆਂ ਨੂੰ ਸਾਂਝੀਆਂ ਨਹੀਂ ਕੀਤਾਯਾਦ ਰਹੇ ਪੰਜਾਬੀਆਂ ਨੇ ਐਮਰਜੈਂਸੀ ਦੇ ਦੌਰ ਵਿੱਚ ਸਭ ਤੋਂ ਵੱਧ ਕਸ਼ਟ ਭੋਗਿਆ ਸੀਦੇਸ਼ ਭਰ ਵਿੱਚ ਵਿਰੋਧੀ ਧਿਰਾਂ ਨੇ ਐਮਰਜੈਂਸੀ ਦੇ ਕਾਲੇ ਦੌਰ ਨੂੰ ਖ਼ੂਬ ਪ੍ਰਚਾਰਿਆ ਅਤੇ ਕਾਂਗਰਸ ਖ਼ਿਲਾਫ ਪ੍ਰਚਾਰ ਕਰਕੇ ਸਿਆਸੀ ਲਾਹਾ ਲੈਣ ਦਾ ਯਤਨ ਕੀਤਾਪਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਨੇਤਾ ਸਿਰਫ ਇੱਕ ਬਿਆਨ ਦੇ ਕੇ ਚੁੱਪ ਸਾਧੀ ਬੈਠੇ ਰਹੇ ਆਖਰ ਕਿਉਂ?

ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਲਗਭਗ ਇੱਕ ਸਦੀ ਪੁਰਾਣਾ ਹੈਇਹ ਸਿਰਫ ਇੱਕ ਸਿਆਸੀ ਪਾਰਟੀ ਨਹੀਂ, ਬਲਕਿ ਪੰਜਾਬ, ਪੰਜਾਬੀਅਤ ਅਤੇ ਸਿੱਖ ਪੰਥ ਦੇ ਹੱਕਾਂ ਦੀ ਰਾਖੀ ਲਈ ਹੋਂਦ ਵਿੱਚ ਆਈ ਇੱਕ ਅਜਿਹੀ ਲਹਿਰ ਸੀ ਜਿਸਨੇ ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਸਮਾਜਿਕ ਅਤੇ ਸੂਬਾਈ ਹੱਕਾਂ ਦੀ ਲੜਾਈ ਵਿੱਚ ਹਮੇਸ਼ਾ ਮੋਹਰੀ ਰੋਲ ਅਦਾ ਕੀਤਾਕਦੇ ਇਹ ਪੰਜਾਬ ਖੇਤਰ ਦੀ ਤਰਜ਼ਮਾਨੀ ਕਰਨ ਵਾਲੀ ਪੰਜਾਬ ਦੀ ਵੱਡੀ ਸਿਆਸੀ ਧਿਰ ਸੀਪਰ ਅੱਜ ਇਹ ਪਾਰਟੀ ਬਿਖਰੀ ਹੋਈ ਹੈ, ਫੁੱਟ ਦਾ ਸ਼ਿਕਾਰ ਹੈਕੀ ਇਹ ਸਵਾਰਥ ਸਿੱਧੀ ਦਾ ਨਤੀਜਾ ਨਹੀਂ ਹੈ?

ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਕੀ ਕੁਰਬਾਨੀਆਂ ਦੇ ਇਤਿਹਾਸ ਵਾਲੀ ਇਹ ਜਥੇਬੰਦੀ ਪੰਜਾਬ ਵਿੱਚ ਇੱਕ ਮਜ਼ਬੂਤ ਖੇਤਰੀ ਪਾਰਟੀ ਵਜੋਂ ਮੁੜ ਉੱਭਰ ਸਕੇਗੀ? ਪੰਜਾਬ ਦੇ ਮੌਜੂਦਾ ਹਾਲਾਤ, ਕੇਂਦਰੀ ਪਾਰਟੀਆਂ ਦੀਆਂ ਚਾਲਾਂ ਅਤੇ ਅਕਾਲੀ ਦਲ ਦੀ ਅੰਦਰੂਨੀ ਫੁੱਟ ਨੂੰ ਦੇਖਦਿਆਂ ਇਹ ਸਵਾਲ ਬਹੁਤ ਗੰਭੀਰ ਹੋ ਗਿਆ ਹੈ ਅਕਾਲੀ ਦਲ ਦੀ ਪਛਾਣ ਹਮੇਸ਼ਾ ਜ਼ੁਲਮ ਅਤੇ ਬੇਇਨਸਾਫ਼ੀ ਖ਼ਿਲਾਫ ਡਟਣ ਵਾਲੀ ਪਾਰਟੀ ਵਜੋਂ ਰਹੀ ਹੈਜਦੋਂ 1975 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਲਾਈ, ਵਿਰੋਧੀ ਧਿਰ ਦੇ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਅਤੇ ਪ੍ਰੈੱਸ ’ਤੇ ਪਾਬੰਦੀਆਂ ਲਾ ਦਿੱਤੀਆਂ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੀ ਸੀ ਜਿਸਨੇ ਸਭ ਤੋਂ ਵੱਡੇ ਪੱਧਰ ’ਤੇ ਇਸ ਤਾਨਾਸ਼ਾਹੀ ਦਾ ਵਿਰੋਧ ਕੀਤਾਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਵੱਡੇ ਅਕਾਲੀ ਆਗੂਆਂ, ਵਰਕਰਾਂ ਨੇ ਲੰਮਾ ਸਮਾਂ ਜੇਲ੍ਹਾਂ ਕੱਟੀਆਂ ਅਤੇ ਕੁਰਬਾਨੀਆਂ ਦਿੱਤੀਆਂਜਾਪਦਾ ਹੈ ਇਨ੍ਹਾਂ ਕੁਰਬਾਨੀਆਂ ਨੂੰ ਨੇਤਾਵਾਂ ਨੇ ਪੈਰਾਂ ਵਿੱਚ ਰੋਲ ਕੇ ਰੱਖ ਦਿੱਤਾ ਹੈ!

ਅਕਾਲੀ ਦਲ ਦੇ ਮੌਜੂਦਾ ਕਿਰਦਾਰ ਵੱਲ ਝਾਤ ਮਾਰਦਿਆਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹ ਪਾਰਟੀ ਆਪਣੇ ਹੀ ਸ਼ਾਨਦਾਰ ਇਤਿਹਾਸ ਨੂੰ ਪੂਰੀ ਤਰ੍ਹਾਂ ਵਿਸਾਰ ਚੁੱਕੀ ਹੈਇੱਥੇ ਤਿੰਨ ਅਜਿਹੀਆਂ ਵੱਡੀਆਂ ਗੱਲਾਂ ਹਨ ਜਿਨ੍ਹਾਂ ’ਤੇ ਅਕਾਲੀ ਦਲ ਦੀ ਚੁੱਪ ਪੰਜਾਬੀਆਂ ਦੇ ਹਿਰਦੇ ਵਲੂੰਧਰਦੀ ਹੈ:

ਪਹਿਲੀ ਇਹ ਕਿ ਐਮਰਜੈਂਸੀ ਦੀਆਂ ਜ਼ਿਆਦਤੀਆਂ ਨੂੰ ਇਹ ਪਾਰਟੀ ਭੁੱਲ ਚੁੱਕੀ ਹੈਜਿਸ ਤਾਨਾਸ਼ਾਹੀ ਖ਼ਿਲਾਫ ਅਕਾਲੀ ਦਲ ਨੇ ਸਭ ਤੋਂ ਵੱਡਾ ਮੋਰਚਾ ਲਾਇਆ ਸੀ, ਅੱਜ ਦੀ ਲੀਡਰਸ਼ਿੱਪ ਐਮਰਜੈਂਸੀ ਦੌਰਾਨ ਹੋਈਆਂ ਉਨ੍ਹਾਂ ਭਿਆਨਕ ਜ਼ਿਆਦਤੀਆਂ ਅਤੇ ਆਪਣੇ ਆਗੂਆਂ ਦੇ ਸੰਘਰਸ਼ ਨੂੰ ਪੂਰੀ ਤਰ੍ਹਾਂ ਵਿਸਾਰ ਬੈਠੀ ਹੈ

ਦੂਜਾ, ਇਹ ਪਾਰਟੀ ਸੂਬਿਆਂ ਦੇ ਵੱਧ ਅਧਿਕਾਰਾਂ ਅਤੇ ਅਨੰਦਪੁਰ ਮਤੇ ਤੋਂ ਕਿਨਾਰਾ ਕਰੀ ਬੈਠੀ ਹੈਭਾਰਤ ਦੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਰਾਜਾਂ ਨੂੰ ਵੱਧ ਸਵੈਖ਼ੁਦਮੁਖਤਿਆਰੀ (ਅਧਿਕਾਰ) ਦਿਵਾਉਣ ਲਈ ਅਕਾਲੀ ਦਲ ਨੇ ਇਤਿਹਾਸਕ ‘ਅਨੰਦਪੁਰ ਸਾਹਿਬ ਦਾ ਮਤਾ’ ਪਾਸ ਕੀਤਾ ਸੀਪਰ ਅੱਜ ਅਕਾਲੀ ਦਲ ਇਸ ਮਤੇ ਨੂੰ ਅੱਗੇ ਲਿਆਉਣ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਗਿਆ ਹੈ ਅਤੇ ਕੇਂਦਰੀਕਰਨ ਦੀ ਸਿਆਸਤ ਅੱਗੇ ਗੋਡੇ ਟੇਕ ਚੁੱਕਾ ਹੈ

ਤੀਜਾ, ਇਸ ਪਾਰਟੀ ਵੱਲੋਂ ਪੰਜਾਬ ਦੇ ਪਾਣੀਆਂ ਅਤੇ ਹੋਰ ਮੰਗਾਂ ਪ੍ਰਤੀ ਇਹ ਮੋਰਚਾ ਲਾਉਣ ਦੇ ਆਪਣੇ ਸੁਭਾਅ ਨੂੰ ਭੁੱਲ ਚੁੱਕੀ ਹੈਪੰਜਾਬ ਦੇ ਪਾਣੀਆਂ ਦੀ ਲੁੱਟ, ਚੰਡੀਗੜ੍ਹ ਦੀ ਵਾਪਸੀ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਪੰਜਾਬ ਦੀ ਹੋਂਦ ਦੀ ਲੜਾਈ ਹਨਅਤੀਤ ਵਿੱਚ ਇਨ੍ਹਾਂ ਮੁੱਦਿਆਂ ’ਤੇ ਜੇਲ੍ਹਾਂ ਭਰਨ ਵਾਲਾ ਅਕਾਲੀ ਦਲ ਅੱਜ ਇਨ੍ਹਾਂ ਗੰਭੀਰ ਮਸਲਿਆਂ ’ਤੇ ਮੁੜ ਕੋਈ ਮੋਰਚਾ ਲਾਉਣ ਜਾਂ ਸੰਘਰਸ਼ ਵਿੱਢਣ ਦੀ ਹਿੰਮਤ ਨਹੀਂ ਦਿਖਾ ਰਿਹਾਯਾਦ ਰਹੇ ਕਿ ਇਹ ਅਕਾਲੀ ਦਲ ਹੀ ਸੀ ਜਿਸਨੇ ਪੰਜਾਬੀ ਸੂਬੇ ਦਾ ਇਤਿਹਾਸਿਕ ਮੋਰਚਾ ਲਾਇਆਵੱਡੀਆਂ ਕੁਰਬਾਨੀਆਂ ਕੀਤੀਆਂਪੰਜਾਬ ਦੇ ਲੋਕਾਂ ਦਾ ਦਿਲ ਜਿੱਤਿਆਪਰ ਅੱਜ ਅਕਾਲੀ ਦਲ ਕੀ ਪੰਜਾਬ ਦੀ ਵੱਡੀ ਸਿਆਸੀ ਧਿਰ ਵਜੋਂ ਆਪਣੀ ਹੋਂਦ ਗੁਆ ਰਿਹਾ ਹੈ?

ਅਕਾਲੀ ਦਲ ਦੇ ਪਤਨ ਅਤੇ ਮੌਜੂਦਾ ਸੰਕਟ ਦਾ ਇੱਕ ਵੱਡਾ ਕਾਰਨ ਧਾਰਮਿਕ ਸੰਸਥਾਵਾਂ ਦੀ ਸਿਆਸੀ ਹਿਤਾਂ ਲਈ ਵਰਤੋਂ ਕਰਨਾ ਮੰਨਿਆ ਜਾ ਰਿਹਾ ਹੈਅੱਜ ਜਦੋਂ ਪਾਰਟੀ ਸਿਆਸੀ ਤੌਰ ’ਤੇ ਹਾਸ਼ੀਏ ’ਤੇ ਹੈ ਤਾਂ ਇਸ ’ਤੇ ਲਗਾਤਾਰ ਇਹ ਦੋਸ਼ ਲੱਗ ਰਹੇ ਹਨ ਕਿ ਇਹ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਮੁੜ ਸਿੱਖ ਜਜ਼ਬਾਤ ਅਤੇ ਧਾਰਮਿਕ ਮੰਚਾਂ ਦਾ ਸਹਾਰਾ ਲੈ ਰਹੀ ਹੈਹੁਣੇ ਜਿਹੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਪੰਥ ਦੋਖੀ’ ਕਰਾਰ ਦਿੱਤੇ ਜਾਣ ਦਾ ਜੋ ਹੁਕਮਨਾਮਾ ਸਾਹਮਣੇ ਆਇਆ ਹੈ, ਉਸ ਪਿੱਛੇ ਵੀ ਅਕਾਲੀ ਦਲ ਦੀ ‘ਬੈਕ ਸਟੇਜ’ ਸਿਆਸਤ ਹੋਣ ਦੇ ਗੰਭੀਰ ਦੋਸ਼ ਲੱਗ ਰਹੇ ਹਨ

ਪੰਜਾਬ ਦੀ ਸਿਆਸੀ ਕਚਹਿਰੀ ਵਿੱਚ ਇਹ ਚਰਚਾ ਆਮ ਹੈ ਕਿ ਅਕਾਲੀ ਦਲ ਇਸ ਹੁਕਮਨਾਮੇ ਦੀ ਖੁੱਲ੍ਹ ਕੇ ਪਿੱਠ ਪੂਰ ਰਿਹਾ ਹੈ ਤਾਂ ਜੋ ਮੌਜੂਦਾ ‘ਆਪ’ ਸਰਕਾਰ ਦੇ ਖ਼ਿਲਾਫ ਪੰਥਕ ਸਫ਼ਾਂ ਵਿੱਚ ਗੁੱਸਾ ਪੈਦਾ ਕੀਤਾ ਜਾ ਸਕੇਪਰ ਸਵਾਲ ਇਹ ਉੱਠਦਾ ਹੈ ਕਿ ਕੀ ਅਜਿਹੀ ਧਾਰਮਿਕ ਪੈਂਤੜੇਬਾਜ਼ੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰ ਸਕੇਗੀ? ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਿਆਸੀ ਪਾਰਟੀਆਂ ਨੇ ਸਰਵਉੱਚ ਧਾਰਮਿਕ ਸੰਸਥਾਵਾਂ ਨੂੰ ਆਪਣੇ ਨਿੱਜੀ ਜਾਂ ਜਥੇਬੰਦਕ ਲਾਹੇ ਲਈ ਵਰਤਣ ਦੀ ਕੋਸ਼ਿਸ਼ ਕੀਤੀ ਹੈ, ਉਸ ਨਾਲ ਸੰਸਥਾਵਾਂ ਦੀ ਮਰਯਾਦਾ ਨੂੰ ਵੀ ਢਾਹ ਲੱਗੀ ਹੈ ਅਤੇ ਲੋਕਾਂ ਵਿੱਚ ਉਸ ਪਾਰਟੀ ਦਾ ਅਕਸ ਹੋਰ ਖਰਾਬ ਹੋਇਆ ਹੈ

ਅੱਜ ਦੀ ਰਾਜਨੀਤੀ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਨੇਤਾ ਲੋਕ ਆਪਣੀ ਨੈਤਿਕਤਾ ਪੂਰੀ ਤਰ੍ਹਾਂ ਗੁਆ ਚੁੱਕੇ ਹਨਅਸਲ ਮਾਅਨਿਆਂ ਵਿੱਚ ਕਿਸੇ ਸਿਆਸੀ ਪਾਰਟੀ ਦਾ ਮੈਂਬਰ ਹੋਣਾ ਉਸ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਪ੍ਰਤੀ ਵਫ਼ਾਦਾਰੀ ਦਾ ਪ੍ਰਤੀਕ ਹੁੰਦਾ ਹੈਇੱਕ ਸੁਚੱਜੇ ਲੋਕਤੰਤਰ ਵਿੱਚ ਪਾਰਟੀਆਂ ਦੀਆਂ ਨੀਤੀਆਂ ਬੜੀਆਂ ਸਪਸ਼ਟ ਹੁੰਦੀਆਂ ਹਨ ਅਤੇ ਜਿਹੜੇ ਵਰਕਰ ਜਾਂ ਆਗੂ ਇਸਦੇ ਮੈਂਬਰ ਬਣਦੇ ਹਨ, ਉਹ ਉਨ੍ਹਾਂ ਨੀਤੀਆਂ ਦੀ ਪਹਿਰੇਦਾਰੀ ਲਈ ਆਪਣਾ ਜੀਵਨ ਲਾ ਦਿੰਦੇ ਹਨਪਰ ਹੁਣ ਸਮਾਂ ਬਿਲਕੁਲ ਬਦਲ ਚੁੱਕਾ ਹੈਅੱਜ ਸਿਧਾਂਤ ਅਤੇ ਵਫ਼ਾਦਾਰੀ ਮਹਿਜ਼ ਕਿਤਾਬੀ ਗੱਲਾਂ ਰਹਿ ਗਈਆਂ ਹਨਅਕਾਲੀ ਦਲ ਵੀ ਇਸ ਦੁਖਾਂਤ ਦਾ ਸ਼ਿਕਾਰ ਹੈ!

ਜਿੱਥੇ ਵੀ ਕਿਸੇ ਨੇਤਾ ਨੂੰ ਸੱਤਾ ਜਾਂ ਕੁਰਸੀ ਦੀ ਚਮਕ ਦਿਸਦੀ ਹੈ, ਉਹ ਉਸੇ ਹਿਸਾਬ ਨਾਲ ਬਿਨਾਂ ਕਿਸੇ ਸ਼ਰਮ ਦੇ ਆਪਣੀ ਪਾਰਟੀ ਬਦਲ ਲੈਂਦਾ ਹੈਪੰਜਾਬ ਵਿੱਚ ਅੱਜ ‘ਆਇਆ ਰਾਮ, ਗਿਆ ਰਾਮ’ ਦੀ ਇਹ ਸਿਆਸਤ ਸਿਖਰਾਂ ’ਤੇ ਹੈਨੇਤਾ ਇੱਕ ਪਾਰਟੀ ਛੱਡ ਕੇ ਦੂਜੀ ਵਿੱਚ ਛਾਲਾਂ ਮਾਰ ਰਹੇ ਹਨਇਸ ਮੌਕਾਪ੍ਰਸਤੀ ਨੇ ਆਮ ਜਨਤਾ ਦਾ ਸਿਆਸੀ ਜਮਾਤ ਤੋਂ ਭਰੋਸਾ ਹੀ ਉਠਾ ਦਿੱਤਾ ਹੈ, ਅਤੇ ਅਕਾਲੀ ਦਲ ਵੀ ਇਸ ਅੰਦਰੂਨੀ ਟੁੱਟ-ਭੱਜ ਅਤੇ ਮੌਕਾਪ੍ਰਸਤੀ ਤੋਂ ਅਛੂਤਾ ਨਹੀਂ ਰਿਹਾ

ਇਸ ਸਿਆਸੀ ਖਿੱਚੋਤਾਣ ਦੇ ਦਰਮਿਆਨ ਪੰਜਾਬ ਦੇ ਅਸਲ ਬੁਨਿਆਦੀ ਮਸਲੇ ਹਾਸ਼ੀਏ ’ਤੇ ਚਲੇ ਗਏ ਹਨਅੱਜ ਪੰਜਾਬ ਵਿੱਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਵਧ ਚੁੱਕੀ ਹੈ, ਜਿਸ ਕਾਰਨ ਸਾਡੀ ਸਭ ਤੋਂ ਵੱਡੀ ਤਾਕਤ- ਸਾਡੀ ਨੌਜਵਾਨੀ- ਭਵਿੱਖ ਦੇ ਧੁੰਦਲੇਪਣ ਤੋਂ ਡਰਦੀ ਹੋਈ ਧੜਾਧੜ ਵਿਦੇਸ਼ਾਂ ਨੂੰ ਭੱਜ ਰਹੀ ਹੈਪੰਜਾਬ ਦੇ ਘਰ ਖਾਲੀ ਹੋ ਰਹੇ ਹਨ ਅਤੇ ਬਜ਼ੁਰਗ ਇਕੱਲੇ ਰਹਿ ਗਏ ਹਨਦੂਜੇ ਪਾਸੇ, ਜਿਹੜੀ ਨੌਜਵਾਨੀ ਇੱਥੇ ਰਹਿ ਗਈ ਹੈ, ਉਸ ਨੂੰ ਨਸ਼ਿਆਂ ਦਾ ਪ੍ਰਕੋਪ ਲਗਾਤਾਰ ਆਪਣੀ ਗ੍ਰਿਫਤ ਵਿੱਚ ਲੈ ਰਿਹਾ ਹੈਨਸ਼ਿਆਂ ਦਾ ਇਹ ਕੋਹੜ ਪੰਜਾਬ ਦੀਆਂ ਜੜ੍ਹਾਂ ਨੂੰ ਰੋਜ਼ਾਨਾ ਖੋਖਲਾ ਕਰ ਰਿਹਾ ਹੈਆਮ ਪੰਜਾਬੀ ਅੱਜ ਇਹ ਸਵਾਲ ਪੁੱਛ ਰਿਹਾ ਹੈ ਕਿ ਕੀ ਅਕਾਲੀ ਦਲ ਕੋਲ ਇਨ੍ਹਾਂ ਭਖਦੇ ਮਸਲਿਆਂ ਲਈ ਕੋਈ ਠੋਸ ਅਤੇ ਸਪਸ਼ਟ ਏਜੰਡਾ ਹੈ, ਜਾਂ ਫਿਰ ਉਹ ਸਿਰਫ ਧਾਰਮਿਕ ਫਤਵਿਆਂ ਦੇ ਓਹਲੇ ਆਪਣੀ ਸਿਆਸੀ ਹੋਂਦ ਬਚਾਉਣ ਦੀ ਤਾਕ ਵਿੱਚ ਹੈ?

ਅਕਾਲੀ ਦਲ ਨੂੰ ਸਭ ਤੋਂ ਵੱਡਾ ਨੁਕਸਾਨ ਭਾਰਤੀ ਜਨਤਾ ਪਾਰਟੀ ਨਾਲ ਲੰਮੀ ਸਿਆਸੀ ਭਾਈਵਾਲੀ ਕਾਰਨ ਹੋਇਆ ਹੈਭਾਜਪਾ ਵੱਲੋਂ ਦੇਸ਼ ਭਰ ਵਿੱਚ ‘ਸਾਮ, ਦਾਮ, ਦੰਡ, ਭੇਦ’ ਦੀ ਨੀਤੀ ਤਹਿਤ ਖੇਤਰੀ ਪਾਰਟੀਆਂ ਨੂੰ ਹੌਲੀ-ਹੌਲੀ ਖਤਮ ਜਾਂ ਕਮਜ਼ੋਰ ਕਰਨ ਦੀ ਖੇਡ ਖੇਡੀ ਜਾ ਰਹੀ ਹੈ ਅਤੇ ਅਕਾਲੀ ਦਲ ਵੀ ਇਸੇ ਦਾ ਸ਼ਿਕਾਰ ਹੋਇਆ ਹੈਕੀ ਅਕਾਲੀ ਦਲ ਦੀ ਲੀਡਰਸ਼ਿੱਪ ਇਹ ਸਮਝ ਨਹੀਂ ਰਹੀ?

ਕੇਂਦਰ ਵੱਲੋਂ ਸੂਬਾਈ ਤਾਕਤਾਂ ਨੂੰ ਦਬਾਉਣ ਦੀ ਇਹ ਖੇਡ ਨਵੀਂ ਨਹੀਂ ਹੈਕਾਂਗਰਸ ਵੀ ਪਹਿਲਾਂ ਇਸ ਖੇਡ ਵਿੱਚ ਉਸਤਾਦ ਰਹੀ ਹੈ, ਜਿਸਨੇ ਸੰਵਿਧਾਨ ਦੀ ਧਾਰਾ 356 ਦਾ ਮਨਮਾਨੀ ਨਾਲ ਇਸਤੇਮਾਲ ਕਰਕੇ ਕਈ ਵਾਰ ਪੰਜਾਬ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਿਆ ਸੀਪਰ ਦੁੱਖ ਦੀ ਗੱਲ ਇਹ ਹੈ ਕਿ ਅਕਾਲੀ ਦਲ ਨੇ ਭਾਜਪਾ ਨਾਲ ਸੱਤਾ ਵਿੱਚ ਹੁੰਦਿਆਂ ਵੀ ਪੰਜਾਬ ਦੇ ਪੱਕੇ ਮਸਲੇ ਹੱਲ ਕਰਵਾਉਣ ਦੀ ਬਜਾਏ ਆਪਣੀ ਕੁਰਸੀ ਨੂੰ ਹੀ ਤਰਜੀਹ ਦਿੱਤੀਭਾਵੇਂ ਕਿ ਮਜਬੂਰਨ ਕਿਸਾਨ ਅੰਦੋਲਨ ਵੇਲੇ ਉਸ ਵੱਲੋਂ ਇਹ ਭਾਈਵਾਲੀ ਛੱਡ ਦਿੱਤੀ ਗਈ

ਦੇਸ਼ ਦੀ ਅਜ਼ਾਦੀ ਤੋਂ ਬਾਅਦ ਹੀ ਪੰਜਾਬ ਦੇ ਨਾਲ ਕੇਂਦਰ ਸਰਕਾਰਾਂ ਵੱਲੋਂ ਲਗਾਤਾਰ ਬੜੇ ਲੰਮੇ ਸਮੇਂ ਤੋਂ ਵਿਤਕਰੇ ਹੁੰਦੇ ਆ ਰਹੇ ਹਨਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਬੇਇਨਸਾਫ਼ੀ ਹੋਵੇ, ਰਾਜਧਾਨੀ ਚੰਡੀਗੜ੍ਹ ਦਾ ਮਸਲਾ ਹੋਵੇ, ਜਾਂ ਫਿਰ ਪੰਜਾਬੀ ਬੋਲਦੇ ਇਲਾਕਿਆਂ ਨੂੰ ਸੂਬੇ ਤੋਂ ਬਾਹਰ ਰੱਖਣ ਦੀ ਸਾਜ਼ਿਸ਼- ਪੰਜਾਬ ਨੇ ਹਮੇਸ਼ਾ ਕੇਂਦਰੀਕਰਨ ਦੀ ਮਾਰ ਝੱਲੀ ਹੈਇਨ੍ਹਾਂ ਇਤਿਹਾਸਕ ਵਿਤਕਰਿਆਂ ਨੂੰ ਦੂਰ ਕਰਨ ਲਈ ਪੰਜਾਬ ਨੂੰ ਅੱਜ ਕਿਸੇ ਦਿੱਲੀ-ਪ੍ਰੇਰਿਤ ਪਾਰਟੀ ਦੀ ਨਹੀਂ, ਬਲਕਿ ਇੱਕ ਅਜਿਹੀ ਮਜ਼ਬੂਤ ਅਤੇ ਸੱਚੀ ਖੇਤਰੀ ਪਾਰਟੀ ਦੀ ਅਤਿਅੰਤ ਲੋੜ ਹੈ ਜੋ ਬਿਨਾਂ ਕਿਸੇ ਡਰ ਦੇ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ’ ਦੀ ਅਸਲ ਰਾਖੀ ਕਰ ਸਕੇਪੰਜਾਬ ਦੇ ਲੋਕ ਇੱਕ ਅਜਿਹੀ ਲੀਡਰਸ਼ਿੱਪ ਚਾਹੁੰਦੇ ਹਨ ਜੋ ਪੰਜਾਬ ਖੇਤਰ ਦੇ ਸਥਾਨਕ ਮਸਲਿਆਂ ਨੂੰ ਹੱਲ ਕਰਨ ਲਈ ਹਿੱਕ ਤਾਣ ਕੇ ਖੜ੍ਹੇ ਅਤੇ ਕੇਂਦਰ ਅੱਗੇ ਗੋਡੇ ਟੇਕਣ ਦੀ ਬਜਾਏ ਪੰਜਾਬ ਦੇ ਹੱਕਾਂ ਲਈ ਯਤਨ ਕਰੇ

ਅੱਜ ਜਦੋਂ ਕਿ ਚੋਣਾਂ ਦੇ ਦਿਨ ਆ ਚੁੱਕੇ ਹਨ, ਪੰਜਾਬ ਦੇ ਲੋਕਾਂ ਵਿੱਚ ਇਸ ਨਿਰਾਸ਼ਾ ਦੇ ਦੌਰ ਦਰਮਿਆਨ ਅਕਾਲੀ ਦਲ ਦਾ ਆਪਣਾ ਸਟੈਂਡ ਬਿਲਕੁਲ ਸਾਫ ਨਹੀਂ ਹੈਪਾਰਟੀ ਨੂੰ ਪੰਜਾਬ ਦੀ ਕਚਹਿਰੀ ਵਿੱਚ ਇਹ ਸਪਸ਼ਟ ਕਰਨਾ ਪਵੇਗਾ ਕਿ ਉਸਦਾ ਪੰਜਾਬ ਦੇ ਖੇਤਰ ਅਤੇ ਇੱਥੋਂ ਦੇ ਲੋਕਾਂ ਪ੍ਰਤੀ ਅਸਲ ਸਟੈਂਡ ਕੀ ਹੈ? ਕੀ ਉਹ ਸਿਰਫ ਵੋਟਾਂ ਦੀ ਸਿਆਸਤ ਤਕ ਸੀਮਿਤ ਰਹੇਗੀ ਜਾਂ ਫਿਰ ਪੰਜਾਬ ਦੇ ਲਤਾੜੇ ਜਾ ਚੁੱਕੇ ਹੱਕਾਂ ਲਈ ਸੱਚਮੁੱਚ ਲੜਨ ਵਾਸਤੇ ਤਿਆਰ ਹੈ? ਪੰਜਾਬ ਪਿਛਲੇ ਲੰਮੇ ਸਮੇਂ ਤੋਂ ਸਿਆਸੀ ਅਤੇ ਆਰਥਿਕ ਤੌਰ ’ਤੇ ਬਹੁਤ ਬੁਰੀ ਤਰ੍ਹਾਂ ਲਤਾੜਿਆ ਜਾ ਚੁੱਕਾ ਹੈ

ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸ਼੍ਰੋਮਣੀ ਅਕਾਲੀ ਦਲ (ਜਾਂ ਇਸਦੇ ਵੱਖ-ਵੱਖ ਧੜੇ) ਚੋਣਾਂ ਦੇ ਇਸ ਨਾਜ਼ਕ ਮੋੜ ’ਤੇ ਪੰਜਾਬ ਨੂੰ ਮਜ਼ਬੂਤ ਅਗਵਾਈ ਦੇ ਸਕਣਗੇ? ਕੀ ਉਹ ਆਪਣੀਆਂ ਇਤਿਹਾਸਕ ਭੁੱਲਾਂ ਨੂੰ ਸੁਧਾਰ ਕੇ ਲੋਕਾਂ ਵਿੱਚ ਆਪਣਾ ਗੁਆਚਿਆ ਹੋਇਆ ਵਿਸ਼ਵਾਸ ਮੁੜ ਬਣਾ ਸਕਣਗੇ?

ਸ਼੍ਰੋਮਣੀ ਅਕਾਲੀ ਦਲ ਦਾ ਮੁੜ ਉਭਾਰ ਤਾਂ ਹੀ ਸੰਭਵ ਹੈ ਜੇਕਰ ਇਹ ਨਿੱਜੀ ਹਿਤਾਂ, ਧੜੇਬੰਦੀਆਂ, ਮੌਕਾਪ੍ਰਸਤ ਸਿਆਸਤ ਅਤੇ ਧਾਰਮਿਕ ਸੰਸਥਾਵਾਂ ਦੀ ਸਿਆਸੀ ਵਰਤੋਂ ਦੇ ਦੋਸ਼ਾਂ ਤੋਂ ਉੱਪਰ ਉੱਠ ਕੇ, ਚੋਣਾਂ ਦੇ ਮੌਜੂਦਾ ਦੌਰ ਵਿੱਚ ਪੰਜਾਬ ਦੇ ਲੋਕਾਂ ਸਾਹਮਣੇ ਆਪਣੀ ਨੀਤੀ ਸਪਸ਼ਟ ਕਰੇਇਸ ਨੂੰ ਮੁੜ ਤੋਂ “ਪੰਜਾਬ, ਪੰਜਾਬੀਅਤ, ਪਾਣੀਆਂ ਦੇ ਹੱਕ, ਨੌਜਵਾਨੀ ਦੇ ਰੁਜ਼ਗਾਰ ਅਤੇ ਅਨੰਦਪੁਰ ਸਾਹਿਬ ਦੇ ਮਤੇ” ਦੀ ਅਸਲ ਪਹਿਰੇਦਾਰ ਬਣ ਕੇ ਮੈਦਾਨ ਵਿੱਚ ਨਿੱਤਰਨਾ ਪਵੇਗਾਜੇਕਰ ਲੀਡਰਸ਼ਿੱਪ ਹੁਣ ਵੀ ਨਾ ਸੰਭਲੀ, ਨੈਤਿਕਤਾ ਨੂੰ ਵਿਸਾਰ ਕੇ ਸਿਰਫ ਕੁਰਸੀ ਪਿੱਛੇ ਭੱਜਦੀ ਰਹੀ ਅਤੇ ਧਾਰਮਿਕ ਆੜ ਹੇਠ ਨਕਾਰਾਤਮਕ ਸਿਆਸਤ ਕਰਦੀ ਰਹੀ, ਤਾਂ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਕਦੇ ਮੁਆਫ ਨਹੀਂ ਕਰਨਗੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author