GurmitPalahi8ਪੰਜਾਬ ਸਦਾ ਰਾਜਨੀਤਕਆਰਥਿਕਸਮਾਜਿਕ ਅਤੇ ਸੱਭਿਆਚਾਰਕ ਸੰਘਰਸ਼ਾਂ ਦੀ ਕਰਮ ਭੂਮੀ ...
(19 ਅਗਸਤ 2025)

 

ਸਾਹਿਤ ਦਾ ਸੋਮਾ ਜੀਵਨ-ਧਾਰਾ ਦਾ ਵੇਗ ਹੈਮਨੁੱਖ ਵਿੱਚੋਂ, ਮਨੁੱਖ ਰਾਹੀਂ ਅਤੇ ਮਨੁੱਖ ਲਈ ਕੀਤੀ ਗਈ ਰਚਨਾ ਹੀ ਅਸਲ ਵਿੱਚ ਸਾਹਿਤ ਅਖਵਾ ਸਕਦੀ ਹੈਜਦੋਂ ਗੱਲ ਮਨੁੱਖ ਲਈ ਉੱਤੇ ਪੁੱਜਦੀ ਹੈ ਤਾਂ ਇਸਦਾ ਸਿੱਧਾ ਸਬੰਧ ਪ੍ਰਤੀਬੱਧ ਰਾਜਨੀਤੀ ਨਾਲ ਜਾ ਜੁੜਦਾ ਹੈਕੁਝ ਸਮੀਖਿਆਕਾਰ ਇਸ ਤਰ੍ਹਾਂ ਦੀ ਰਚਨਾ ਨੂੰ ਪ੍ਰਚਾਰ ਅਤੇ ਰਾਜਨੀਤਕ ਆਖਣਗੇਪਰ ਇਸ ਗੱਲ ਨੂੰ ਕਦੇ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਲੋਕ ਹਿਤੈਸ਼ੀ ਲੇਖਕ ਦਾ ਪ੍ਰਚਾਰਕ ਅਤੇ ਸਿਆਸੀ ਹੋਣਾ ਕਠੋਰ ਸੱਚ ਹੈ

ਸਿਆਸਤ ਜਾਂ ਰਾਜਨੀਤੀ ਨਿੱਜੀ ਜਾਂ ਸਮੂਹਿਕ ਪੱਧਰ ਉੱਤੇ ਲੋਕਾਂ ਨੂੰ ਪ੍ਰਭਾਵਤ ਕਰਨ ਦਾ ਅਮਲ ਅਤੇ ਸਿਧਾਂਤ ਹੈਖ਼ਾਸ ਕਰਕੇ ਇੱਕ ਸਮਾਜ ਜਾਂ ਰਾਜ ਦੇ ਲੋਕਾਂ ਉੱਪਰ ਰਾਜ ਕਰਨਾ ਜਾਂ ਕੰਟਰੋਲ ਕਰਨਾ ਅਤੇ ਇਸ ਨੂੰ ਅੱਗੋਂ ਜਾਰੀ ਰੱਖਣਾਸਿਆਸਤ ਦਾ ਉਦੇਸ਼ ਕਈ ਢੰਗਾਂ ਨਾਲ ਲੋਕਾਂ ਵਿੱਚ ਆਪਣੇ ਵਿਚਾਰ ਪ੍ਰਫੁੱਲਤ ਕਰਨੇ, ਕਾਨੂੰਨ ਬਣਾ ਕੇ ਲੋਕਾਂ ’ਤੇ ਲਾਗੂ ਕਰਨੇ ਅਤੇ ਵਿਰੋਧੀਆਂ ਖਿਲਾਫ਼ ਜੰਗ ਦੀ ਹੱਦ ਤਕ ਤਾਕਤ ਦੀ ਵਰਤੋਂ ਕਰਨਾ ਆਦਿ ਹੈਇਸ ਸੰਬੰਧ ਵਿੱਚ ਪਲੇਟੋ ਅਤੇ ਕਨਫੂਸੀਅਸ਼ ਦੀਆਂ ਰਾਜਨੀਤੀ ਬਾਰੇ ਪੁਸਤਕਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ

ਸਾਹਿਤ ਦੇ ਵੱਖੋ-ਵੱਖਰੇ ਰੂਪਾਂ ਦਾ ਫ਼ਾਇਦਾ ਹਮੇਸ਼ਾ ਰਾਜਨੀਤੀ ਨੇ ਲਿਆ ਹੈਭਾਵੇਂ ਉਹ ਕਵਿਤਾ, ਨਾਵਲ, ਕਹਾਣੀ ਜਾਂ ਨਾਟਕ ਹੋਵੇਸਾਹਿਤ ਨੂੰ ਪ੍ਰਭਾਸ਼ਿਤ ਕਰਨ ਲਈ ਭਾਰਤੀ ਕਾਵਿ ਸ਼ਾਸਤਰ ਅਨੁਸਾਰ ਸਾਹਿਤ ਨੂੰਸੱਤਯਮ, ਸ਼ਿਵਮ, ਸੁੰਦਰਮ ਕਿਹਾ ਗਿਆ ਹੈ, ਭਾਵ ਸੱਚ ਕਲਿਆਣਕਾਰੀ ਅਤੇ ਸੁੰਦਰ ਹੋਵੇਵਣਜਾਰਾ ਬੇਦੀ ਅਨੁਸਾਰ ‘ਸਾਹਿਤ ਕੋਮਲ ਭਾਵਾਂ ਦਾ ਸੁਹਜਮਈ ਪ੍ਰਗਟਾਵਾ ਹੈ।’ ਜੀਵਨ ਨੂੰ ਅਗਵਾਈ ਕਰਨ ਦੀ ਸ਼ਕਤੀ ਵੀ ਇਸ ਵਿੱਚ ਹੋਣੀ ਚਾਹੀਦੀ ਹੈਐਮਰਸਨ ਸਾਹਿਤ ਨੂੰ ਮਹਾਨ ਵਿਚਾਰਾਂ ਦਾ ਸੰਗ੍ਰਹਿ ਮੰਨਦਾ ਹੈਮੈਥਿਓ ਅਰਨਲਡ ਸਾਹਿਤ ਨੂੰ ਜੀਵਨ ਦੀ ਆਲੋਚਨਾ ਮੰਨਦਾ ਹੈਸਾਹਿਤ ਭਾਵਨਾਵਾਂ, ਕਲਪਨਾਵਾਂ ਅਤੇ ਬੁੱਧੀ ਦੇ ਬਲ ’ਤੇ ਰਚਿਆ ਜਾਂਦਾ ਹੈਪੱਛਮੀ ਵਿਦਵਾਨ ਸਾਹਿਤ ਨੂੰ ਪੰਜ ਕਲਾਵਾਂ ਵਿੱਚੋਂ ਇੱਕ ਮੰਨਦੇ ਹਨਉਹ ਕਲਾਵਾਂ ਸੰਗੀਤ, ਕਵਿਤਾ, ਮੂਰਤੀਕਲਾ, ਭਵਨ ਨਿਰਮਾਣ ਅਤੇ ਨਾਚ ਹਨਕਲਾ ਜਾਂ ਸਾਹਿਤ ਨੂੰ ਵੀ ਉਹ ਦੋ ਵੱਖਰੇ ਨਜ਼ਰੀਏ ਤੋਂ ਦੇਖਦੇ ਹਨਜਿਵੇਂ ਸਾਹਿਤ ਕਲਾ ਲਈ ਜਾਂ ਸਾਹਿਤ ਜਾਂ ਕਲਾ ਜੀਵਨ ਲਈ

ਸਿਆਸੀ ਖਚਰੇਪਨ ਨੇ ਸੰਸਾਰ ਦੀ ਸਮਾਜਿਕ, ਦਾਰਸ਼ਨਿਕ, ਇਤਿਹਾਸਕ ਅਤੇ ਸ਼ਬਦ ਸ਼ਕਤੀ ਵਿਵਸਥਾ ਵਿੱਚੋਂ ਮਨੁੱਖ ਦੇ ਸਿਰਜਣਾਤਮਿਕ ਵਿਕਾਸ ਨੂੰ ਲਾਂਭੇ ਕਰ ਦਿੱਤਾ ਹੈ ਅਤੇ ਉਸਦੀ ਥਾਂ ਜੰਤਰੀ ਅਤੇ ਮੰਤਰੀ ਵਿਕਾਸ ਨੇ ਲੈ ਲਈ ਹੈਮਾਨਵ ਆਪਣੀ ਬੁਨਿਆਦੀ ਹੋਂਦ ਅਤੇ ਸਿਰਜਣਾਤਮਿਕ ਸ਼ਕਤੀ ਦੇ ਨੁਕਤੇ ਤੋਂ ਭਟਕ ਗਿਆ ਹੈ ਜਾਂ ਭਟਕਾ ਦਿੱਤਾ ਗਿਆ ਹੈਇੱਥੇ ਸਿਆਸਤ ਕੰਮ ਕਰ ਰਹੀ ਹੈਹਾਕਮ ਸਿਆਸੀ ਤਾਕਤ ਕਾਇਮ ਰੱਖਣ ਲਈ ਕਿਧਰੇ ਰਾਸ਼ਟਰਵਾਦ ਅਤੇ ਕਿਧਰੇ ਕੱਟੜਤਾ ਦਾ ਨਾਅਰਾ ਦੇ ਕੇ ਸਮਾਜ ਨੂੰ ਪ੍ਰਭਾਵਤ ਕਰਦਾ ਹੈ ਅਤੇ ਉਸ ਕਿਸਮ ਦੇ ਸਾਹਿਤ ਨੂੰ ਉਤਸ਼ਾਹਿਤ ਕਰਦਾ ਹੈ, ਜੋ ਉਸਦੇ ਹਿਤਾਂ ਦੀ ਪੂਰਤੀ ਲਈ ਲਾਹੇਬੰਦ ਹੈਇੱਕ ਕੌਮ, ਇੱਕ ਭਾਸ਼ਾ, ਇੱਕ ਸੱਭਿਆਚਾਰ ਦਾ ਪ੍ਰਚਾਰ ਇਸੇ ਤੱਥ ਦੀ ਤਰਜ਼ਮਾਨੀ ਕਰਦਾ ਹੈ

ਕੌਮੀਅਤਾਂ ਦਾ ਮਸਲਾ ਭਾਰਤ ਦੀਆਂ ਵੱਖ-ਵੱਖ ਕੌਮੀਅਤਾਂ ਦੇ ਸੰਦਰਭ ਵਿੱਚ ਸਿਆਸੀ ਬਣ ਗਿਆ ਹੈਕੇਂਦਰੀ ਸ਼ਕਤੀ ਦੀਆਂ ਮੁਦਈ ਰਾਜਨੀਤਕ ਸ਼ਕਤੀਆਂ ਭਾਰਤ ਨੂੰ ਵੱਖ-ਵੱਖ ਕੌਮੀਅਤਾਂ, ਭਾਸ਼ਾਈ ਇਕਾਈਆਂ, ਸੱਭਿਆਚਾਰਕ ਬਹੁ ਬਚਨੀ ਵਖਰੇਵਿਆਂ ਨੂੰ ਮਾਨਤਾ ਨਹੀਂ ਦਿੰਦੀਆਂ ਸਗੋਂ ਇੱਕ ਕੌਮ, ਇੱਕ ਭਾਸ਼ਾ, ਇੱਕ ਸੱਭਿਆਚਾਰਕ ਦਾ ਪ੍ਰਚਾਰ ਹੀ ਨਹੀਂ ਕਰਦੀਆਂ ਸਗੋਂ ਰਾਜ ਸ਼ਕਤੀ ਦੇ ਆਸਰੇ ਬਹੁ-ਕੌਮਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਨੂੰ ਜਬਰੀ ਖ਼ਤਮ ਕਰਨ ਦੇ ਰਾਹ ਪਈਆਂ ਹਨਸਿਆਸੀ ਚੇਤਨਾ ਨਾਲ ਓਤਪੋਤ ਸਾਹਿਤਕਾਰ, ਲੋਕ ਹਿਤਾਂ ਦੀ ਖ਼ਾਤਰ ਅਨਿਆ ਦੇ ਵਿਰੋਧ ਵਿੱਚ ਖੜ੍ਹਦੇ ਹਨਸਾਹਿਤ ਰਚਦੇ ਹਨ ਅਤੇ ਸਿਆਸੀ ਜਬਰ ਸਹਿੰਦੇ ਹਨਭਾਰਤ ਦੇ ਕੋਨੇ-ਕੋਨੇ ਵਿੱਚ ਸਾਹਿਤਕਾਰ, ਬੁੱਧੀਜੀਵੀ, ਪੱਤਰਕਾਰ ਮੌਜੂਦਾ ਹਾਕਮਾਂ ਵੱਲੋਂ ਚਲਾਏ ਦੇਸ਼ ਧ੍ਰੋਹ ਦੇ ਮੁਕੱਦਮਿਆਂ ਦਾ ਸਾਹਮਣਾ ਕਰਦੇ ਹੋਏ ਵੀ ਕੌਮੀਅਤਾਂ ਦੀ ਖ਼ੁਦ ਮੁਖਤਾਰੀ ਅਤੇ ਲੋਕ ਇਨਸਾਫ ਦਾ ਝੰਡਾ ਉੱਚਾ ਕਰੀ ਰੱਖਦੇ ਹਨ

ਇਸ ਖਿੱਤੇ ਵਿੱਚ ਚਲੀਆਂ ਹੁਣ ਤਕ ਦੀਆਂ ਸਾਰੀਆਂ ਰਾਜਸੀ, ਧਾਰਮਿਕ, ਆਰਥਿਕ ਲਹਿਰਾਂ ਅਤੇ ਇਸ ਦੌਰਾਨ ਰਚੇ ਸਾਹਿਤ ਦਾ ਵਿਸਥਾਰ ਨਾਲ ਮੁਲੰਕਣ, ਲੇਖਾ-ਜੋਖਾ ਕਰਕੇ ਇਹ ਗੱਲ ਸਹਿਜੇ ਹੀ ਪ੍ਰਵਾਨ ਕਰਨ ਯੋਗ ਹੈ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੈ (ਲੈਨਿਨ)ਇਸੇ ਗੱਲ ਨੂੰ ਅੱਗੇ ਤੋਰਦਿਆਂ ਟਰਾਟਸਕੀ ਕਹਿੰਦਾ ਹੈ ਕਿ ਸਾਹਿਤ ਸ਼ੀਸ਼ੇ ਵਿੱਚ ਸਮਾਜਕ ਵਿਵਸਥਾ ਦੀ ਸਥਿਤੀ ਨੂੰ ਦੇਖਦੇ ਉਸ ਵਿਚਲੇ ਚਿੱਬਾਂ ਨੂੰ ਠੀਕ ਕਰਨ ਲਈ ਇੱਕ ਹਥੌੜਾ ਵੀ ਹੈਇਸੇ ਲਈ ਜਦੋਂ ਸਾਹਿਤਕ ਹਥੌੜਾ ਚੱਲਦਾ ਹੈ ਤਾਂ ਸਿਆਸੀ ਧਿਰ ਉਪਰਾਮ ਹੁੰਦੀ ਹੈ ਅਤੇ ਸਾਹਿਤ ਨੂੰ ਆਪਣੇ ਨਿਸ਼ਾਨੇ ’ਤੇ ਲਿਆਉਂਦੀ ਹੈਇੱਥੇ ਇਹ ਗੱਲ ਵੀ ਕਹਿਣੀ ਬਣਦੀ ਹੈ ਕਿ ਰਾਜਨੀਤੀ ਲੋਕਾਂ ’ਤੇ ਸ਼ਾਸਨ ਕਰਨ ਦੀ ਗੱਲ ਕਰਦੀ ਹੈ ਪਰ ਸਾਹਿਤ ਲੋਕਾਂ ਦੇ ਹਿਤ ਵਿੱਚ ਭੁਗਤਦਾ ਹੈ

ਪੰਜਾਬ ਵਿੱਚ ਸਮਾਜਿਕ ਅਤੇ ਰਾਜਨੀਤਕ ਬਦਲਾਅ ਲਿਆਉਣ ਲਈ ਪੰਜਾਬੀ ਕਵੀਆਂ, ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਸੰਤ ਸੰਧੂ, ਰਵਿੰਦਰ ਸਹਿਰਾਅ ਵਰਗੇ ਦਰਜ਼ਨਾਂ ਕਵੀਆਂ ਨੇ ਲੋਕ ਚੇਤਨਾ ਪੈਦਾ ਕਰਨ ਦਾ ਯਤਨ ਕੀਤਾ, ਪਰ ਉਹ ਸਿਆਸੀ ਦੰਭ ਦਾ ਸ਼ਿਕਾਰ ਹੋਏਸਟੇਟ ਪਾਵਰ ਨੇ ਉਹਨਾਂ ਦੀ ਆਵਾਜ਼ ਕੁਚਲਣ ਦਾ ਯਤਨ ਕੀਤਾਜਸਵੰਤ ਸਿੰਘ ਕੰਵਲ ਆਪਣੇ ਲੋਕਾਂ ਦੀ ਸੰਘਰਸ਼ੀ ਧੁਨੀ ਦੀ ਪਛਾਣ ਕਰਦਿਆਂ ਰਾਤ ਬਾਕੀ ਹੈ, ਤਾਰੀਖ ਦੇਖਦੀ ਹੈ, ਲਹੂ ਦੀ ਲੋਅ, ਐਨਿਆਂ ਵਿੱਚੋਂ ਉੱਠਿਆ ਸੂਰਮਾ ਆਦਿ ਸਫ਼ਲ ਸਿਆਸੀ ਸੰਗਰਾਮਾਂ ਦੇ ਨਾਵਲਾਂ ਦੀ ਰਚਨਾ ਕਰਦਾ ਹੈ

ਪੰਜਾਬ ਸਦਾ ਰਾਜਨੀਤਕ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਸੰਘਰਸ਼ਾਂ ਦੀ ਕਰਮ ਭੂਮੀ ਰਿਹਾ ਹੈ। ਮੁਜ਼ਾਹਰਾ ਲਹਿਰ, ਕਿਰਤੀ-ਕਿਰਸਾਨ ਲਹਿਰ, ਪਰਜਾ ਮੰਡਲ ਲਹਿਰ, ਖੁਸ਼ ਹੈਸੀਅਤ ਟੈਕਸ ਵਿਰੋਧੀ ਲਹਿਰ ਅਤੇ ਮੌਜੂਦਾ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ ਲੇਖਕਾਂ ਨੇ ਸਾਹਿਤ ਰਚਨਾ ਕੀਤੀਇਹ ਲੋਕ ਸਰੋਕਾਰਾਂ ਨੂੰ ਪਰਨਾਈ ਵਿਹਰਮੀ-ਸੁਰ ਵਾਲਾ ਸਾਹਿਤ ਹੈ

ਸਾਹਿਤ ਅਤੇ ਰਾਜਨੀਤੀ ਜਾਂ ਸਿਆਸਤ ਦੀ ਮੁੱਢ ਕਦੀਮ ਤੋਂ ਆਪਸ ਵਿੱਚ ਟੱਕਰ ਰਹੀਰਾਜਨੀਤੀ ਮਨੁੱਖ ਨੂੰ ਅਧੀਨ ਕਰਨ ਦੀ ਕੋਸ਼ਿਸ਼ ਕਰਦੀ ਹੈ ਜਦੋਂ ਕਿ ਸਾਹਿਤ ਆਜ਼ਾਦੀ ਦਾ ਹਾਮੀ ਹੈਸਿਆਸਤ ਨੇ ਸਾਹਿਤ ਨੂੰ ਲੋਕ ਹਿਤ ਵਰਤਣ ਦੀ ਬਜਾਏ ਆਪਣੇ ਹਿਤਾਂ ਲਈ ਵਰਤਣ ਦੀ ਕੋਸ਼ਿਸ਼ ਕੀਤੀਪੰਜਾਬ ਵਿੱਚ ਬਾਬਾ ਫਰੀਦ ਜੀ ਦੇ ਸਲੋਕ ਵਿੱਚ ਬਗਾਵਤੀ ਸੁਰ ਦਿਸਦੀ ਹੈ, ਜਦੋਂ ਉਹਨਾਂ ਕਿਹਾ:

ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਦੇਹਿ
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ

ਗੁਰਮਿਤ ਸਾਹਿਤ ਵਿੱਚ ਵੀ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ ਜਿਵੇਂ ਕਬੀਰ, ਬਾਬਾ ਨਾਨਕ ਨੇ ਆਪਣੇ ਸਾਹਿਤ ਵਿੱਚ ਰਾਜਨੀਤੀ ਦੀਆਂ ਬੁਰੀਆਂ ਅਲਾਮਤਾਂ ਦੀਆਂ ਧੱਜੀਆਂ ਉਡਾਈਆਂ ਹਨਬਾਬਾ ਨਾਨਕ ਨੇ ਉਸ ਸਮੇਂ ਦੇ ਸ਼ਾਸਕਾਂ ਨੂੰ ਸਿੱਧੇ ਤੌਰ ’ਤੇ ਵੰਗਾਰਿਆ ਸੀ

ਰਾਜੇ ਸ਼ੀਹ ਮੁਕੱਦਮ ਕੁੱਤੇ, ਜਾਇ ਜਗਾਇਨ ਬੈਠੇ ਸੁੱਤੇ

ਏਤੀ ਮਾਰ ਪਈ ਕੁਰਲਾਵੇ ਤੈ ਕਿ ਦਰਦ ਨਾ ਆਇਆ।’

ਬਾਬਰ ਦਾ ਅੱਤਿਆਚਾਰ ਦੇਖਦੇ ਹੋਏ ਉਹਨਾਂ ਨੇ ਉਸ ਸਮੇਂ ਦੀ ਰਾਜਨੀਤੀ ਨੂੰ ਲੋਕ ਹਿਤ ਵਿੱਚ ਨਾ ਹੋਣ ਕਰਕੇ ਪੂਰੀ ਤਰ੍ਹਾਂ ਭੰਡਿਆਸ਼ਾਹ ਮੁਹੰਮਦ ਨੇ ਅਗਰੇਜ਼ਾਂ ਅਤੇ ਸਿੱਖਾਂ ਦੀ ਲੜਾਈ ਦਾ ਬਿਆਨ ਆਪਣੀਆਂ ਲਿਖਤਾਂ ਵਿੱਚ ਜ਼ਿਕਰ ਕੀਤਾ-

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ...

ਇਹ ਵੀ ਜ਼ਿੰਦਗੀ ਸਾਹਿਤ ’ਤੇ ਸਿਆਸਤ ਦਾ ਇੱਕ ਦਸਤਾਵੇਜ਼ ਹੈਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਅੱਜ ਆਖਾਂ ਵਾਰਸ ਸ਼ਾਹ ਨੂੰ ...ਵੀ ਇੱਕ ਰਾਜਨੀਤੀ ਜਾਂ ਸਿਆਸਤ ਨੂੰ ਵੰਗਾਰ ਸੀਹੁਣ ਵੀ ਜਦੋਂ ਰਾਜਨੀਤੀ ਲੋਕ ਹਿਤ ਵਿੱਚ ਨਹੀਂ ਤੁਰਦੀ, ਉਸ ਖਿਲਾਫ਼ ਸਾਹਿਤ ਮੈਦਾਨ ਵਿੱਚ ਨਿੱਤਰਦੇ ਹਨ ਕਵੀ, ਲੇਖਕ, ਨਾਟਕਕਾਰ। ਉਹ ਆਪਣੀਆਂ ਰਚਨਾਵਾਂ ਰਾਹੀਂ ਇਸਦਾ ਵਿਰੋਧ ਕਰਕੇ ਨੀਤੀਆਂ ਬਦਲਣ ਲਈ ਸੁਝਾਅ ਦਿੰਦੇ ਹਨਨਿਡਰ ਹੋ ਕੇ ਮੈਦਾਨ ਵਿੱਚ ਆਉਂਦੇ ਹਨ ਭਾਵੇਂ ਬਹੁਤ ਵਿਚਾਰਵਾਨਾਂ ਨੂੰ ਜੇਲ੍ਹਾਂ ਦੇ ਦਰਵਾਜ਼ੇ ਅੰਦਰ ਡੱਕਿਆ ਜਾਂਦਾ ਹੈਬਹੁਤ ਸਾਰੇ ਸਾਹਿਤਕਾਰ ਜੇਲ੍ਹਾਂ ਵਿੱਚ ਸ਼ਹੀਦ ਵੀ ਹੋਏ ਤੇ ਹੋ ਰਹੇ ਹਨਇਸੇ ਤਰ੍ਹਾਂ ਸਾਹਿਤ ਅਤੇ ਸਿਆਸਤ ਇੱਕ ਦੂਜੇ ਨੂੰ ਪ੍ਰਭਾਵਤ ਕਰਦੇ ਰਹਿੰਦੇ ਹਨ

ਰਾਜੇ ਸ਼ੀਹ ਮੁਕੱਦਮ ਕੁਤੇ” ਵਰਗੇ ਸ਼ਬਦ ਅਪਣਾਉਣ, ਸੱਚ ਨੂੰ ਪ੍ਰਚਾਰਣ ਲਈ ਗੁਰੂ ਨਾਨਕ ਦੇਵ ਜੀ ਨੂੰ ਚੱਕੀਆਂ ਪੀਸਣੀਆਂ ਪਈਆਂਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ ’ਤੇ ਬੈਠਣਾ ਪਿਆ, ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿੱਚ ਸੀਸ ਭੇਟ ਕਰਨਾ ਪਿਆ। ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸ ਵਾਰਨਾ ਪਿਆਇਹ ਕੁਰਬਾਨੀਆਂ ਹੱਕ ਸੱਚ ਲਈ ਅਮੀਰ-ਗਰੀਬ, ਕਿਰਤੀ-ਵਿਹਲੜ, ਭਾਗੋ ਅਤੇ ਲਾਲੋ ਦੀ ਜਮਾਤੀ ਲੜਾਈ ਹੈਇਸ ਵਿੱਚ ਲੋਕ ਹਿਤੈਸ਼ੀ ਸੱਚ ਸੁਣਾਇਸੀ ਸੱਚ ਦਾ ਵੇਲਾਦੀ ਭਾਵਨਾ ਹੈਸਿਆਸੀ ਦੰਭ ਨੂੰ ਇੱਕ ਲਲਕਾਰ ਹੈਵਿਭਚਾਰੀ, ਭ੍ਰਿਸ਼ਟ ਸਿਆਸਤ ਨੂੰ ਸਿੱਧਾ ਚੈਲਿੰਜ ਹੈ ਅਤੇ ਭੈੜੇ ਸਿਆਸੀ ਤਾਣੇ-ਬਾਣੇ ਉੱਤੇ ਸਿੱਧੀ ਸੱਟ ਹੈ

ਇਹ ਗੱਲ ਸਮਝਣ ਵਾਲੀ ਹੈ ਕਿ ਮਨੁੱਖੀ ਜ਼ਿੰਦਗੀ ਇੱਕ ਆਵੇਸ਼, ਅਕਸ, ਛਾਇਆ ਜਾਂ ਕਲਪਨਾ ਨਹੀਂ ਹੈਸਗੋਂ ਇੱਕ ਪ੍ਰਵੇਸ਼-ਗੁਣ ਭਰਪੂਰ ਗਤੀਸ਼ੀਲਤਾ ਹੈ ਜੋ ਟਿਮਟਮਾਉਣ, ਵਿਗਸਣ, ਬਿਨਸਣ ਦੇ ਨਾਲ-ਨਾਲ ਸ਼ਬਦ ਗ੍ਰੰਥ, ਸਮਾਜ, ਇਤਿਹਾਸ ਅਤੇ ਦਰਸ਼ਨ ਦੀ ਸਿਰਜਣਾ ਅਤੇ ਸੰਭਾਲ ਕਰਦੀ ਹੈਮਾਨਵ ਪ੍ਰਕਿਤਰਿਕ ਆਵੇਸ਼ ਦਾ ਭਾਗ ਹੈਉਹ ਇਸ ਵਿੱਚ ਵਿਵੇਕ ਭਰਪੂਰ ਪ੍ਰਵੇਸ਼ ਕਰਦਿਆਂ ਵਿਪਰੀਤ ਸਥਿਤੀਆਂ ਨਾਲ ਨਿਰੰਤਰ ਟਕਰਾਓ, ਤਣਾਓ ਅਤੇ ਸੰਘਰਸ਼ ਵਿੱਚ ਰਹਿੰਦਾ ਹੈਚੇਤਨਾ ਦਾ ਸੰਘਰਸ਼ ਉਸ ਨੂੰ ਸਾਹਿਤ ਰਚਨਾ ਲਈ ਪ੍ਰੇਰਿਤ ਕਰਦਾ ਹੈਇਹੋ ਹੀ ਕਾਰਨ ਹੈ ਕਿ ਭਾਰਤੀ ਸਮਾਜਿਕ ਵਿਵਸਥਾ ਵਿੱਚ ਭ੍ਰਿਸ਼ਟਾਚਾਰ, ਦੁਰ-ਆਚਾਰ, ਰਾਜਨੀਤਕ ਮਕਾਰੀ, ਆਰਥਿਕ ਨਾ ਬਰਾਬਰੀ, ਜਾਤੀ-ਪਾਤੀ ਪ੍ਰਥਾ, ਮਿਹਨਤ ਦੀ ਲੁੱਟ, ਅਨੈਤਿਕ ਜਿਣਸੀ ਰਿਸ਼ਤਿਆਂ, ਸੱਭਿਆਚਾਰਕ ਗਿਰਾਵਟ, ਅਣ-ਮਨੁੱਖੀ ਵਿਵਹਾਰ ਨੂੰ ਹੀ ਸਾਹਿਤਕਾਰਾਂ ਨੇ ਨਿਸ਼ਾਨਾ ਨਹੀਂ ਬਣਾਇਆ ਸਗੋਂ ਇਸ ਵਰਤਾਰੇ ਵਿਰੁੱਧ ਸੰਘਰਸ਼ ਕਰਦੇ ਮਨੁੱਖ ਦੀ ਜਿੱਤ ਨੂੰ ਧੁਨੀ ਦੀ ਮਾਨਤਾ ਦਿੱਤੀ ਹੈ, ਇੱਥੋਂ ਤਕ ਕਿ ਪੰਜਾਬੀ ਮੱਧ ਕਾਲੀ ਕਿੱਸਾ ਕਾਵਿ ਦੀਆਂ ਪ੍ਰੀਤ ਕਥਾਵਾਂ ਹੀਰ-ਰਾਝਾਂ, ਸੱਸੀ ਪੰਨੂ, ਲੈਲਾ-ਮਜਨੂੰ, ਮਿਰਜ਼ਾ-ਸਾਹਿਬਾ ਆਦਿ ਦਾ ਕੇਂਦਰੀ ਪ੍ਰਤੀਕ ਸਿਰੜੀ ਅਤੇ ਸਿਦਕ ਦਿਲੀ ਵਾਲਾ ਰਿਹਾ ਹੈਪ੍ਰਿੰਸੀਪਲ ਸੰਤ ਸਿੰਘ ਸੇਖੋਂ ਅਨੁਸਾਰ ਸਾਡੀਆਂ ਇਨ੍ਹਾਂ ਪ੍ਰਾਚੀਨ ਅਤੇ ਮੱਧ ਕਾਲੀਨ ਕਥਾਵਾਂ ਵਿਚਲਾ ਪ੍ਰਤੀਕ ਲੋਕ-ਮਿੱਤਰਤਾ ਵਾਲਾ ਰਿਹਾ ਹੈ ਜਿਸਦਾ ਅਰਥ ਮਨੁੱਖ ਦੁਆਰਾ ਆਪਣੇ ਅਧਿਕਾਰ ਜਾਂ ਇੱਛਾ ਦੀ ਪ੍ਰਾਪਤੀ ਲਈ ਪ੍ਰਕਿਰਤੀ ਜਾਂ ਸਮਾਜ ਉਸਾਰੀ ਦੀਆਂ ਵਿਰੋਧਤਾਈਆਂ ਵਾਲਾ ਹੈ

ਇਸ ਸਮੇਂ ਸਾਹਿਤ, ਰਾਜਨੀਤੀ ਦੇ ਪਰਛਾਵੇਂ ਹੇਠ ਹੈਨਿਰਪੱਖ ਪੱਤਰਕਾਰੀ, ਲੇਖਣੀ ਦੀ ਗੱਲ ਪ੍ਰਚਾਰੀ ਜਾ ਰਹੀ ਹੈ ਜਦਕਿ ਇਹ ਸਪਸ਼ਟ ਹੈ ਕਿ ਸਾਹਿਤ, ਪੱਤਰਕਾਰੀ ਨਿਰਪੱਖ ਨਹੀਂ ਹੁੰਦੀ, ਉਹ ਜਾਂ ਤਾਂ ਲੋਕ ਹਿਤੈਸ਼ੀ ਹੁੰਦੀ ਹੈ ਜਾਂ ਲੋਕ ਵਿਰੋਧੀਅੱਜ ਜਦੋਂ ਸਮਕਾਲ ਵਿੱਚ ਫਿਰਕਪ੍ਰਸਤੀ, ਧਾਰਮਿਕ ਕਾਨੂੰਨ ਪੁਨਰ ਸੁਰਜੀਤੀ ਦੀ ਮਾਨਸਿਕਤਾ ਦੜ ਦੜਾਉਂਦੀ ਫਿਰਦੀ ਹੈ, ਨਾਲ ਹੀ ਸਿਆਸਤ ਵਿੱਚ ਭ੍ਰਿਸ਼ਟਾਚਾਰ, ਬਦ ਦਿਆਨਤਕਾਰੀ ਦਾ ਬੋਲਬਾਲਾ ਹੈ ਅਤੇ ਭਾਰਤ ਦਾ ਹਰ ਸਧਾਰਨ ਮਨੁੱਖ ਕਾਲਾ ਬਾਜ਼ਾਰੀ, ਬੇਰੁਜ਼ਗਾਰੀ, ਮਾਨਸਿਕ ਗੁਲਾਮੀ, ਆਰਥਿਕ ਲੁੱਟ ਦੇ ਪੁੜਾਂ ਵਿੱਚ ਪਿਸ ਰਿਹਾ ਹੈ ਤਾਂ ਲੇਖਕ ਦਾ ਫਰਜ਼ ਬਣਦਾ ਹੈ ਕਿ ਉਹ ਇਸ ਪ੍ਰਸੰਗਕ ਸੱਚ ਨੂੰ ਬਿਆਨ ਹੀ ਨਾ ਕਰੇ ਸਗੋਂ ਪ੍ਰਸੰਗਕਤਾ ਦੀ ਸਥਿਤੀ ਵਿੱਚੋਂ ਲੋਕਾਂ ਨੂੰ ਮੁਕਤ ਕਰਨ ਦਾ ਰਾਹ ਉਲੀਕੇਮੈਂ ਰਸੂਲ ਹਮਜਾਤੋਵ ਦੇ ਇਸ ਕਥਨ “ਇਹ ਨਾ ਕਹੋ ਕਿ ਮੈਨੂੰ ਵਿਸ਼ਾ ਦਿਓ, ਸਗੋਂ ਇਹ ਕਹੋ ਕਿ ਮੈਨੂੰ ਅੱਖਾਂ ਦਿਓ” ਨਾਲ ਆਪਣੇ ਵਿਚਾਰ ਸਮਾਪਤ ਕਰਦਾ ਹਾਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author