GurmitPalahi8ਦੇਸ਼ ਦੇ ਹਾਕਮਾਂ ਅਤੇ ਸਿਆਸਤਦਾਨਾਂ ਨੂੰ ਸਮਝਣ ਦੀ ਲੋੜ ਹੈ ਕਿ ਇੱਕ ਰਾਸ਼ਟਰ ...
(14 ਸਤੰਬਰ 2025)


ਆਉ ਪਹਿਲਾਂ ਪੰਜਾਬ ਦੇ ਸਿਆਸੀ ਹਾਲਾਤ ਵੱਲ ਵੇਖੀਏ:

ਕਦੇ ਪੰਜਾਬ ਦੀ ਪ੍ਰਮੁੱਖ ਸਿਆਸੀ ਧਿਰ ਗਿਣਿਆ ਜਾਣ ਵਾਲਾ ਸ਼੍ਰੋਮਣੀ ਅਕਾਲੀ ਦਲ ਅੱਜ ਅੰਦਰੂਨੀ ਕਾਟੋ-ਕਲੇਸ਼ ਕਾਰਨ ਖ਼ਤਰਨਾਕ ਤੌਰ ’ਤੇ ਟੁੱਟ ਚੁੱਕਾ ਹੈਇੱਕ ਧਿਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੱਝੀ ਹੋਈ ਹੈ, ਦੂਜੇ ਧਿਰ ’ਤੇ ਸੁਖਬੀਰ ਸਿੰਘ ਬਾਦਲ ਦਾ ਕਬਜ਼ਾ ਹੈ ਅਤੇ ਤੀਜੀ ਧਿਰ ਸਿੱਖ ਰਾਜਨੀਤੀ ਦੀ ਤਾਕਤ ਦੇ ਰੂਪ ਵਿੱਚ ਅੱਗੇ ਵਧ ਰਹੇ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਹੈਇਹ ਸਾਰੀਆਂ ਧਿਰਾਂ ਨਵੀਂ ਦਿੱਲੀ ਦੇ ਵਿਰੋਧ ਵਿੱਚ ਖੜ੍ਹੀਆਂ ਹਨਪਰ ਇਹ ਸਿੱਖ ਵੋਟ ਆਪੋ-ਆਪਣੇ ਫ਼ਾਇਦਿਆਂ, ਮੁੱਦਿਆਂ ਨੂੰ ਲੈ ਕੇ ਵੰਡੀ ਹੋਈ ਨਜ਼ਰ ਆਉਂਦੀ ਹੈ

ਭਾਜਪਾ ਇੱਕ ਲਗਾਤਾਰ ਚੋਣ ਲੜਨ ਵਾਲੀ ਸੈਨਾ ਦੀ ਤਰ੍ਹਾਂ ਹੈ ਅਤੇ ਪੰਜਾਬ ਵਿੱਚ ਸਰਗਰਮ ਹੈਉਸਦੇ ਨੇਤਾ ਸੋਚਦੇ ਹਨ ਕਿ ਜੇਕਰ ਸਿੱਖ ਵੋਟ ਤਿੰਨ ਹਿੱਸਿਆਂ, ਸ਼੍ਰੋਮਣੀ ਅਕਾਲੀ ਦਲ (ਦੋਵੇਂ ਧੜੇ), ਕਾਂਗਰਸ ਅਤੇ ਗਰਮ ਖਿਆਲੀਆਂ ਦਰਮਿਆਨ ਵੰਡੀ ਜਾਏ ਤਾਂ ਉਹ ਇਕੱਲਿਆਂ ਸੱਤਾ ਹਾਸਲ ਕਰ ਸਕਦੀ ਹੈ

ਹਿੰਦੂ-ਮੁਸਲਿਮ ਧਰੁਵੀਕਰਨ ਦੇ ਜ਼ਰੀਏ ਜਿੱਤਣਾ ਖ਼ਾਸ ਕਰਕੇ ਉੱਥੇ, ਜਿੱਥੇ ਮੁਸਲਮਾਨ ਘੱਟ ਗਿਣਤੀ ਵਿੱਚ ਹਨ, ਭਾਜਪਾ ਦੀ ਰਣਨੀਤੀ ਹੈ ਪਰ ਪੰਜਾਬ ਵਿੱਚ ਸਥਿਤੀ ਬਿਲਕੁਲ ਵੱਖਰੀ ਹੈਇੱਥੇ ਸਿੱਖ ਬਹੁਮਤ ਵਿੱਚ ਹਨ

ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਅਕਾਲੀਆਂ ਦਾ ਪ੍ਰਦਰਸ਼ਨ ਇਸ ਲਈ ਇੰਨਾ ਖਰਾਬ ਰਿਹਾ ਸੀ ਕਿਉਂਕਿ ਉਨ੍ਹਾਂ ਦਾ ਅੱਧਾ ਵੋਟ, ਲਗਭਗ 13 ਫ਼ੀਸਦੀ ਗਰਮ ਖਿਆਲੀਆਂ ਨੇ ਹਥਿਆ ਲਿਆਚਾਹੇ ਕਿਸੇ ਨੂੰ ਪਸੰਦ ਆਵੇ ਜਾਂ ਨਾ ਆਵੇ ਲੇਕਿਨ ਪੰਜਾਬ ਗਰਮ ਖਿਆਲੀਆਂ ਦੀ ਹਰਮਨ ਪਿਆਰਤਾ ਬਣ ਚੁੱਕਿਆ ਹੈਲੋਕਾਂ ਦਾ ਅਕਾਲੀਆਂ ਤੋਂ ਮੋਹ-ਭੰਗ ਵਧ ਰਿਹਾ ਹੈਭਾਜਪਾ ਨੂੰ ਧਰੁਵੀਕਰਨ ਵਾਲੀ ਪਾਰਟੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ

ਭਾਜਪਾ ਸਭ ਕੁਝ ਜਿੱਤਣ ਦੀ ਸੋਚ ਰੱਖਦੀ ਹੈਪੰਜਾਬ ਦੀ ਉਸ ਤੋਂ ਦੂਰੀ ਭਾਜਪਾ ਨੂੰ ਪ੍ਰੇਸ਼ਾਨ ਕਰ ਰਹੀ ਹੈਹੁਣ ਤਕ ਇੱਕ ਵਾਰ ਹੀ ਉਹ ਸੱਤਾ ਵਿੱਚ ਆਈ ਹੈ, ਉਹ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਸਾਂਝੀਦਾਰ ਬਣਕੇਇਹ ਕਦਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 1990 ਦੇ ਦਹਾਕੇ ਵਿੱਚ ਉਠਾਇਆ ਸੀ ਪਰ ਮੌਜੂਦਾ ਹਾਕਮਾਂ ਨੇ ਇਹ ਗੱਠਜੋੜ ਤੋੜ ਕੇ ਇਕੱਲਿਆਂ ਚੋਣ ਲੜਨ ਦਾ ਫੈਸਲਾ ਲਿਆਇਸ ਨਾਲ ਭਾਜਪਾ ਨੂੰ ਪੰਜਾਬ ਵਿੱਚ ਕੋਈ ਫ਼ਾਇਦਾ ਨਹੀਂ ਮਿਲਿਆਲੇਕਿਨ ਪੰਜਾਬ ਵਿੱਚ ਉਸਦੀ ਵੋਟ ਪ੍ਰਤੀਸ਼ਤ ਵਧੀ ਹੈ

2022 ਵਿੱਚ ਵਿਧਾਨ ਸਭਾ ਵਿੱਚ ਇਹ 6.6 ਫ਼ੀਸਦੀ ਸੀ, ਜੋ 2024 ਲੋਕ ਸਭਾ ਵਿੱਚ 18.56 ਫ਼ੀਸਦੀ ਹੋ ਗਈਇਸ ਤਰ੍ਹਾਂ ਉਹ ਆਪਣੇ ਪੁਰਾਣੇ ਸਾਂਝੀਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਅੱਗੇ ਨਿਕਲ ਗਈ, ਜਿਸ ਨੂੰ 13.2 ਫ਼ੀਸਦੀ ਵੋਟਾਂ ਮਿਲੀਆਂ ਜਦੋਂ ਕਿ ਆਮ ਆਦਮੀ ਪਾਰਟੀ 26 ਫ਼ੀਸਦੀ ਅਤੇ ਕਾਂਗਰਸ ਵੀ 26 ਫ਼ੀਸਦੀ ਵੋਟਾਂ ਲੈ ਗਈ

ਆਮ ਆਦਮੀ ਪਾਰਟੀ ਪੰਜਾਬ ਵਿੱਚ ਉਹ ਕੁਝ ਨਹੀਂ ਕਰ ਸਕੀ, ਜਿਸਦੀ ਤਵੱਕੋ ਪੰਜਾਬ ਵਾਸੀ ਕਰ ਰਹੇ ਸਨਬਿਨਾਂ ਸ਼ੱਕ ਲੋਕਾਂ ਦੇ ਘਰਾਂ ਦੀ ਬਿਜਲੀ ਮੁਆਫ਼ੀ ਅਤੇ ਕੁਝ ਹੋਰ ਭਲਾਈ ਕੰਮਾਂ ਨੇ ਆਮ ਆਦਮੀ ਪਾਰਟੀ ਨੂੰ ਹਾਲੇ ਤਕ ਲੋਕਾਂ ਦੇ ਨੇੜੇ ਰੱਖਿਆ ਹੋਇਆ ਹੈ ਪਰ ਉਹ ਭ੍ਰਿਸ਼ਟਾਚਾਰ ਨੂੰ ਠੱਲ੍ਹ ਨਹੀਂ ਪਾ ਸਕੀਰੇਤ ਮਾਫੀਆ ਉਹਨਾਂ ਤੋਂ ਕਾਬੂ ਨਹੀਂ ਹੋਇਆਲੋਕਾਂ ਵਿੱਚ ਇਹ ਪ੍ਰਚਾਰ ਵਧਦਾ ਜਾ ਰਿਹਾ ਹੈ ਕਿ ਪੰਜਾਬ ਦੀ ਸਰਕਾਰ ਨੂੰ ਲੋਕ ਦਿੱਲੀਓਂ ਚਲਾਉਂਦੇ ਹਨ। ਇਸ ਨੂੰ ਆਮ ਪੰਜਾਬੀ ਕਦੇ ਮਾਨਸਿਕ ਤੌਰ ’ਤੇ ਪ੍ਰਵਾਨ ਨਹੀਂ ਕਰਦੇਉੱਪਰੋਂ ਹੜ੍ਹਾਂ ਦੀ ਵਿਆਪਕ ਮਾਰ ਨੇ ਪੰਜਾਬ ਦੀ ਸਰਕਾਰ ਉੱਤੇ ਇੰਨੇ ਕੁ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਆਪ ਸੂਬਾ ਸਰਕਾਰਕਟਹਿਰੇ ਵਿੱਚ ਖੜ੍ਹੀ ਵਿਖਾਈ ਦੇ ਰਹੀ ਹੈ

ਆਲ ਇੰਡੀਆ ਕਾਂਗਰਸ ਪਾਰਟੀ ਪੰਜਾਬ ਵਿੱਚ ਅੱਗੇ ਤਾਂ ਵਧ ਰਹੀ ਹੈ, ਦੇਸ਼ ਦੀਆਂ ਬਦਲ ਰਹੀਆਂ ਹਾਲਤਾਂ ਦੇ ਮੱਦੇ ਨਜ਼ਰ, ਪਰ ਪੰਜਾਬ ਵਿੱਚ ਇਸਦੀ ਲੀਡਰਸ਼ਿੱਪ ਖੱਖੜੀਆਂ-ਖੱਖੜੀਆਂ ਹੋਈ ਪਈ ਹੈ। ਲੋਕ ਇਸ ਪਾਰਟੀ ਨੂੰ ਪੰਜਾਬ ਵਿੱਚ ਬਦਲ ਦੇ ਰੂਪ ਵਿੱਚ ਤਾਂ ਦੇਖਦੇ ਹਨ ਪਰ ਜ਼ਮੀਨੀ ਪੱਧਰ ਉੱਤੇ ਕਾਂਗਰਸ ਦੀ ਕਾਰਗੁਜ਼ਾਰੀ ਵਿਰੋਧੀ ਧਿਰ ਵਜੋਂ ਤਸੱਲੀਬਖਸ਼ ਨਹੀਂ ਹੈਪੰਜਾਬ ਵਿੱਚ ਜਿੰਨੇ 5-6 ਕੁ ਉੱਪਰਲੇ ਕਾਂਗਰਸੀ ਹਨ, ਸਾਰੇ ਹੀ ਮੁੱਖ ਮੰਤਰੀ ਬਣਨ ਦੇ ਇੱਛਕ ਹਨ

ਪੰਜਾਬ ਵਿੱਚ ਬਾਕੀ ਸਿਆਸੀ ਧਿਰਾਂ ਖੱਬੇ ਪੱਖੀ, ਬਸਪਾ, ਸ਼੍ਰੋਮਣੀ ਅਕਾਲੀ ਦਲ (ਮਾਨ) ਆਪੋ-ਆਪਣੇ ਤੌਰ ’ਤੇ ਪੰਜਾਬ ਵਿੱਚ ਆਪਣੀ ਹੋਂਦ ਵਿਖਾਉਣ ਲਈ ਤਤਪਰ ਦਿਸਦੇ ਹਨ, ਪਰ ਉਨ੍ਹਾਂ ਦੀਆਂ ਸਿਆਸੀ ਪ੍ਰਾਪਤੀਆਂ ਵਜੋਂ ਪ੍ਰਸ਼ਨ ਚਿੰਨ੍ਹ ਵੱਧ ਹਨ

ਪੰਜਾਬ ਵਿੱਚ ਆਈ ਵੱਡੀ ਆਫਤ ਹੜ੍ਹਾਂ ਨੇ ਸਿਆਸੀ ਧਿਰਾਂ ਅਤੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾਪੰਜਾਬ ਦੀ ਸਰਕਾਰ ਸੀਮਿਤ ਸਾਧਨਾਂ ਨਾਲ ਲੋਕਾਂ ਪੱਲੇ ਉਹ ਕੁਝ ਨਹੀਂ ਪਾ ਸਕੀ, ਜਿਸਦੀ ਆਸ ਲੋਕਾਂ ਨੂੰ ਸੀਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਪੀੜਿਤ ਲੋਕਾਂ ਤਕ ਪਹੁੰਚ ਦੂਰ ਰਹੀ ਹੈਫੋਟੋ ਖਿਚਵਾਉਣ ਤਕ ਦੀ ਮਸ਼ਕ ਨਾਲ ਉਹਨਾਂ ਦੀ ਲੋਕਾਂ ਨਾਲ ਦੂਰੀ ਵਧ ਗਈ ਹੈਇਹ ਦੂਰੀ ਹੁਣ ਹੋਰ ਵੀ ਵਧ ਰਹੀ ਹੈ, ਜਦੋਂ ਭਾਜਪਾ, ਆਪ, ਕਾਂਗਰਸ, ਅਕਾਲੀ, ਹੜ੍ਹ ਰਾਹਤ ਫੰਡ ਸੰਬੰਧੀ ਬੇਤੁਕੀ ਦੂਸ਼ਣਵਾਜ਼ੀ ਕਰ ਰਹੇ ਹਨਆਖਰ ਪੀੜਿਤਾਂ ਨੂੰ ਇਸਦਾ ਕੀ ਲਾਭ ਹੋਵੇਗਾ? ਇਹੋ ਜਿਹੀ ਔਖੀ ਘੜੀ ਵੋਟ-ਰਾਜਨੀਤੀ ਨਿੰਦਣਯੋਗ ਹੈ

ਕੇਂਦਰ ਦੀ ਸਰਕਾਰ ਦੇ ਮੁਖੀ ਨਰਿੰਦਰ ਮੋਦੀ ਨੇ 1600 ਕਰੋੜ ਪੰਜਾਬ ਲਈ ਫੌਰੀ ਰਾਹਤ ਐਲਾਨੀ ਹੈਮੋਦੀ ਜੀ ਦੇ ਦੌਰੇ ਤੋਂ ਵੱਡੀ ਰਾਹਤ ਦੀ ਉਮੀਦ ਸੀ, ਉਹ ਰਤਾ ਭਰ ਵੀ ਪੂਰੀ ਨਹੀਂ ਹੋਈਇਨ੍ਹਾਂ ਐਲਾਨਾਂ ਨਾਲ ਪੰਜਾਬੀ ਇਸ ਦੌਰੇ ਉਪਰੰਤ ਪਰੇਸ਼ਾਨ ਹੋਏ ਹਨਪੰਜਾਬ ਵਿੱਚ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਹੈਸੂਬੇ ਦੇ 2185 ਪਿੰਡ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆਏਪੰਜਾਬ ਵਿੱਚ 1.91 ਲੱਖ ਹੈਕਟੇਅਰ ਫ਼ਸਲ ਬਰਬਾਦ ਹੋ ਗਈਸਰਕਾਰ ਵੱਲੋਂ ਤੁੱਛ ਜਿਹੀ ਰਕਮ 20 ਹਜ਼ਾਰ ਰੁਪਏ ਪ੍ਰਤੀ ਏਕੜ ਫ਼ਸਲ ਮੁਆਵਜ਼ੇ ਦਾ ਐਲਾਨ ਹੋਇਆ ਹੈ

ਵੱਖੋ ਵੱਖਰੀਆਂ ਸਿਆਸੀ ਧਿਰਾਂ ਕੇਂਦਰੀ ਰਾਹਤ ਨੂੰ ਪੰਜਾਬ ਲਈ ਮਜ਼ਾਕ ਕਹਿ ਰਹੀਆਂ ਹਨਕੇਂਦਰ ਅਤੇ ਰਾਜ ਸਰਕਾਰ ਦਰਮਿਆਨ ਕੌਮੀ ਆਫ਼ਤ ਰਾਹਤ ਫੰਡਨੂੰ ਲੈ ਕੇ ਘਮਸਾਨ ਛਿੜਿਆ ਹੋਇਆ ਹੈਹੜ੍ਹਾਂ ਦੇ ਪਾਣੀ ਤੋਂ ਥੋੜ੍ਹੀ ਰਾਹਤ ਮਿਲਣ ’ਤੇ ਪਿੰਡਾਂ ਦੇ ਲੋਕ ਆਪਣੇ ਖੇਤਾਂ, ਘਰਾਂ ਦੀ ਸਾਰ ਲੈ ਰਹੇ ਹਨਵਲੰਟੀਅਰ ਸੰਸਥਾਵਾਂ, ਕਿਸਾਨ ਜਥੇਬੰਦੀਆਂ ਉਨ੍ਹਾਂ ਨਾਲ ਖੜ੍ਹੀਆਂ ਹਨਕਿਧਰੇ-ਕਿਧਰੇ ਸਿਆਸੀ ਧਿਰਾਂ ਵੀ ਪੁੱਜਦੀਆਂ ਹਨਕਿਸਾਨ, ਖੇਤ ਮਜ਼ਦੂਰ, ਪੇਂਡੂ ਲੋਕ ਹੜ੍ਹਾਂ ਦੀ ਮਾਰ ਨਾਲ ਪੂਰੀ ਤਰ੍ਹਾਂ ਪਿੰਜੇ ਗਏ ਹਨਸਿਆਸੀ ਧਿਰਾਂ ਅਤੇ ਸਰਕਾਰ ਵੱਲੋਂ ਐਲਾਨ ’ਤੇ ਐਲਾਨ ਹੋ ਰਹੇ ਹਨਪੰਜਾਬ ਦੇ ਹੜ੍ਹ ਪੀੜਿਤਾਂ ਨੂੰ ਰਾਹਤ ਕੇਵਲ ਐਲਾਨਾਂ ਨਾਲ ਨਹੀਂ ਮਿਲਣੀ

ਇਸ ਸਭ ਕੁਝ ਦੇ ਦਰਮਿਆਨ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਘਰ ਕਰ ਰਹੀ ਹੈ ਕਿ ਕੇਂਦਰੀ ਹਾਕਮ ਪੰਜਾਬ ਨਾਲ ਨਫ਼ਰਤ ਕਰਦੇ ਹਨਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਹਨਉਹ ਕਹਿੰਦੇ ਹਨ ਕਿ 1600 ਕਰੋੜ ਦੇ ਐਲਾਨ ਨੇ ਪੰਜਾਬ ਦੇ ਜਜ਼ਬਾਤ ਨੂੰ ਵਲੂੰਧਰਿਆ ਹੈ12 ਹਜ਼ਾਰ ਕਰੋੜ ਰਾਹਤ ਇੱਕ ਛਲਾਵਾ ਹੈ, ਅਸਲ ਵਿੱਚ ਉਦੋਂ ਜਦੋਂ ਹੁਣ ਪੰਜਾਬ ਨੂੰ ਵਿਸ਼ੇਸ਼ ਰਾਹਤ ਪੈਕਜ ਦੀ ਲੋੜ ਹੈਉਦੋਂ ਜਦੋਂ ਹੁਣ ਪੰਜਾਬ ਨੂੰ ਪਿੰਡਾਂ ਦੀਆਂ ਸੜਕਾਂ, ਬੁਨਿਆਦੀ ਢਾਂਚੇ ਅਤੇ ਲੋਕਾਂ ਦੇ ਘਰਾਂ ਦੀ ਮੁੜ ਉਸਾਰੀ ਦੀ ਲੋੜ ਹੈ, ਪੰਜਾਬ ਵੱਲ ਹਾਕਮ ਪਿੱਠ ਕਰੀ ਬੈਠੇ ਹਨਪੰਜਾਬ ਉੱਧੜ ਗਿਆ ਹੈਇਸ ਨੂੰ ਮੁੜ ਉਨਣ ਦੀ ਲੋੜ ਹੈਲੋਕ ਮਨੋਵਿਗਿਆਨਿਕ ਤੌਰ ’ਤੇ ਪਰੇਸ਼ਾਨ ਹੋ ਉੱਠੇ ਹਨਇਨ੍ਹਾਂ ਨੂੰ ਸਾਂਭਣ ਦੀ ਲੋੜ ਹੈ

ਭਾਵੇਂ ਦੇਸ਼ ਦੇ ਹੋਰ ਸੂਬਿਆਂ ਜੰਮੂ ਕਸ਼ਮੀਰ, ਉੱਤਰਾਖੰਡ, ਹਿਮਾਚਲ ਵਿੱਚ ਹੜ੍ਹਾਂ ਨੇ ਜਨਜੀਵਨ ਉਥਲ-ਪੁਥਲ ਕਰ ਦਿੱਤਾ ਹੈ ਪਰ ਪੰਜਾਬ ਵਿੱਚ ਸਥਿਤੀ ਗੰਭੀਰ ਹੈਇਸ ਗੰਭੀਰ ਸਥਿਤੀ ਵਿੱਚੋਂ ਕਿਵੇਂ ਨਿਕਲਿਆ ਜਾਵੇ, ਇਹ ਵੱਡਾ ਸਵਾਲ ਹੈਸਵਾਲ ਇਹ ਵੀ ਹੈ ਕਿ ਪੰਜਾਬ ਉੱਜੜਦਾ ਹੈ, ਮੁੜ-ਮੁੜ ਉੱਜੜਦਾ ਹੈ, ਪਰ ਇਸਦੀ ਸਾਂਭ-ਸੰਭਾਲ ਅਤੇ ਦੇਖ-ਰੇਖ ਦੇਸ਼ “ਸਕੇ ਪੁੱਤਰ” ਵਾਂਗ ਨਹੀਂ ਕਰਦਾ; ਜਿਹੜਾ ਹਰ ਘੜੀ ਦੇਸ਼ ਨਾਲ ਔਖੇ ਵੇਲਿਆਂ ਵਿੱਚ ਖੜ੍ਹਦਾ ਹੈਬਾਹਰੀ ਹਮਲਿਆਂ ਵੇਲੇ ਵੀ, ਅੰਨ ਭੰਡਾਰਨ ਵੇਲੇ ਵੀ

ਲੋਕ ਸਮਝਣ ਲੱਗੇ ਹਨ ਕਿ ਪੰਜਾਬ ਨਾਲ ਵੱਡੇ ਹਾਕਮ ਮਤਰੇਆ ਸਲੂਕ ਕਰ ਰਹੇ ਹਨਪੰਜਾਬ ਨਾਲ ਕੀਤੇ ਮਤਰੇਏ ਸਲੂਕ ਕਾਰਨ ਪੈਦਾ ਹੋਈ ਦੂਰੀ ਹੋਰ ਵਧ ਰਹੀ ਹੈਪ੍ਰਧਾਨ ਮੰਤਰੀ ਦੇ ਦੌਰੇ ਤੋਂ ਬਾਅਦ 12 ਹਜ਼ਾਰ ਕਰੋੜ ਦੀ ਆਫ਼ਤ ਪ੍ਰਬੰਧਨ ਰਾਹਤ, 1600 ਕਰੋੜ ਦੀ ਰਾਸ਼ੀ ਵਰਗੇ ਖੋਖਲੇ ਐਲਾਨਾਂ ਨਾਲ ਇਹ ਦੂਰੀ ਹੋਰ ਵਧੀ ਹੈਪੰਜਾਬ ਵਿੱਚ ਹੜ੍ਹਾਂ ਦੀ ਭਿਆਨਕ ਸਥਿਤੀ ਸਬੰਧੀ ਪ੍ਰਧਾਨ ਮੰਤਰੀ ਦਾ ਕੁਝ ਵੀ ਨਾ ਬੋਲਣਾ ਲੋਕਾਂ ਨੂੰ ਪਰੇਸ਼ਾਨ ਕਰਦਾ ਰਿਹਾਇਹ ਪਰੇਸ਼ਾਨੀ ਉਦੋਂ ਹੋਰ ਵੀ ਵਧ ਗਈ ਜਦੋਂ ਪ੍ਰਧਾਨ ਮੰਤਰੀ ਨੇ ਅਫਗਾਨਿਸਤਾਨ ਵਿੱਚ ਆਏ ਭੁਚਾਲ ਪ੍ਰਤੀ ਤਾਂ ਤੁਰੰਤ ਬੋਲਿਆ, ਉਹਨਾਂ ਲਈ ਰਾਹਤ ਦਾ ਐਲਾਨ ਵੀ ਕੀਤਾ ਪਰ ਪੰਜਾਬ ਦੇ ਹੜ੍ਹਾਂ ਸਬੰਧੀ ਕੁਝ ਵੀ ਆਪਣੇ ਮੁਖਾਰਬਿੰਦ ਤੋਂ ਨਹੀਂ ਕਿਹਾ

ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਪੰਜਾਬੀਆਂ ਦੇ ਮਨਾਂ ਦੀ ਤਰਜ਼ਮਾਨੀ ਕਰਨ ਵਾਲਾ ਹੈਗਿਆਨੀ ਜੀ ਕਹਿੰਦੇ ਹਨ- ਸਤਿਕਾਰਤ ਪ੍ਰਧਾਨ ਮੰਤਰੀ ਜੀ ਅਫਗਾਨਿਸਤਾਨ ਨਾਲ ਦੁੱਖ ਦਾ ਪ੍ਰਗਟਾਵਾ ਚੰਗਾ ਹੈ ਲੇਕਿਨ ਪੰਜਾਬ, ਦੇਸ਼ ਦਾ ਹਿੱਸਾ ਹੈ, ਜਿੱਥੇ 17 ਅਗਸਤ ਨੂੰ ਲਗਭਗ 1500 ਪਿੰਡ ਅਤੇ 3 ਲੱਖ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ

ਅੱਜ ਪੰਜਾਬ ਦੇ ਲੋਕਾਂ ਨੂੰ ਸਾਂਭਣ ਦੀ ਲੋੜ ਹੈਪੰਜਾਬ ਦੇ ਖਰਾਬ ਹੋਏ ਬੁਨਿਆਦੀ ਢਾਂਚੇ ਨੂੰ ਨਵਿਆਉਣ ਦੀ ਲੋੜ ਹੈਮੁਸੀਬਤ ਦੀ ਘੜੀ ਉਹਨਾਂ ਦੀ ਬਾਂਹ ਫੜਨ ਦੀ ਲੋੜ ਹੈਇਸ ਆਫ਼ਤ ਮੌਕੇ ਕੇਂਦਰ ਅਤੇ ਭਾਜਪਾ ਲਈ ਪੰਜਾਬ ਦੇ ਨਾਲ ਖੜ੍ਹੇ ਹੋਣ ਦਾ ਵੱਡਾ ਮੌਕਾ ਹੋ ਸਕਦਾ ਹੈਇਹ ਉਸ ਸੂਬੇ ਨਾਲ ਨਵਾਂ ਰਿਸ਼ਤਾ ਬਣਾਉਣ ਦਾ ਮੌਕਾ ਹੋ ਸਕਦਾ ਹੈ, ਜਿਸਦੇ ਲੋਕ ਖੇਤੀ ਕਾਨੂੰਨਾਂ ਅਤੇ ਚੰਡੀਗੜ੍ਹ ਦਰਿਆਈ ਪਾਣੀਆਂ ਜਿਹੇ ਵਿਤਕਰੇ ਕਾਰਨ ਦਿੱਲੀ ਤੋਂ ਦੂਰ ਹੋਏ ਹਨ

ਵਿਰੋਧੀ ਧਿਰਾਂ ਕਾਂਗਰਸ, ਅਕਾਲੀ, ਪੰਜਾਬ ਦੀ ਸਰਕਾਰ ਵੀ ਇਸ ਸਮੇਂ ਇਸ ਮੁੱਦੇ ’ਤੇ ਸਿਆਸਤ ਨਾ ਕਰੇਇੰਜ ਕੀਤਿਆਂ ਪੰਜਾਬੀਆਂ ਦਾ ਨੇਤਾਵਾਂ ਪ੍ਰਤੀ ਬਚਿਆ ਖੁਚਿਆ ਭਰੋਸਾ ਵੀ ਟੁੱਟ ਜਾਵੇਗਾਪੰਜਾਬੀਆਂ ਦੀ ਦੂਰੀ ਪਹਿਲੇ ਕਾਂਗਰਸੀ ਹਾਕਮਾਂ ਨਾਲ ਵੀ ਵੱਡੀ ਰਹੀ ਹੈ

ਪਰ ਅੱਜ ਦਿੱਲੀ ਹਾਕਮਾਂ ਵੱਲੋਂ ਪੰਜਾਬ ਨਾਲ, ਪੰਜਾਬ ਦੇ ਲੋਕਾਂ ਨਾਲ ਨਵਾਂ ਰਿਸ਼ਤਾ ਬਣਾਉਣ ਦਾ ਸਮਾਂ ਹੈਭਾਰਤ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਲਈ, ਪੰਜਾਬ ਦੇ ਲੋਕਾਂ ਲਈ ਸਭ ਕੁਝ ਕਰੇ, ਜਿਨ੍ਹਾਂ ਦੇ ਯੋਗਦਾਨ ਬਿਨਾਂ ਭਾਰਤੀ ਗਣਰਾਜਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਸੀ ਕਿਉਂਕਿ ਪੰਜਾਬ ਸਰਹੱਦਾਂ ਦਾ ਪਹਿਰੇਦਾਰ ਹੈ, ਪੰਜਾਬ ਦੇਸ਼ ਦਾ ਅੰਨਦਾਤਾ ਹੈਕੀ ਦੇਸ਼ ਪੰਜਾਬ ਪ੍ਰਤੀ ਅੱਖਾਂ ਮੀਟ ਸਕਦਾ ਹੈ?

ਦੇਸ਼ ਦੇ ਹਾਕਮਾਂ ਅਤੇ ਸਿਆਸਤਦਾਨਾਂ ਨੂੰ ਸਮਝਣ ਦੀ ਲੋੜ ਹੈ ਕਿ ਇੱਕ ਰਾਸ਼ਟਰ, ਜੋ ਆਪਣੇ ਇਤਿਹਾਸ ਤੋਂ ਨਹੀਂ ਸਿੱਖਦਾ, ਉਸ ਨੂੰ ਕੀਮਤ ਚੁਕਾਉਣੀ ਪੈਂਦੀ ਹੈਪੰਜਾਬ ਜੇ ਦਿੱਲੀ ਤੋਂ ਦੂਰ ਹੁੰਦਾ ਰਿਹਾ ਤਾਂ ਆਖਰ ਇਸਦਾ ਕੀ ਸਿੱਟਾ ਨਿਕਲੇਗਾ? ਮਿਜ਼ੋਰਮ ਉਦਾਹਰਨ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author