SarwanSingh7ਵੱਡੇ ਹੋ ਕੇ ਵੀ ਉਹ ਕਿਸੇ ਨੂੰ ਆਪਣੀ ਵਡੱਤਣ ਮਹਿਸੂਸ ...
(15 ਸਤੰਬਰ 2019)

Sarwan Johal2
“ਮੈਨੂੰ ਮੇਰੀ ਪਸੰਦ ਦਾ ਮੁੱਖ ਮੰਤਰੀ ਦਿਉ। ਜੇ ਪੰਜਾਂ ਸਾਲਾਂ ਵਿੱਚ ਪੰਜਾਬ ਨੂੰ ਮੁੜ ਖੜ੍ਹਾ ਨਾ ਕੀਤਾ ਤਾਂ ਬੇਸ਼ਕ ਮੈਂਨੂੰ ਚੌਂਕ ਵਿੱਚ ਖੜ੍ਹਾ ਕੇ ਗੋਲੀ ਮਾਰ ਦਿਓ!” ਇਹ ਕਹਿਣਾ ਹੈ ‘ਖੇਤੀ ਅਰਥਚਾਰੇ ਦੇ ਧਰੂ ਤਾਰੇ’ ਪਦਮ ਭੂਸ਼ਨ ਡਾ. ਸਰਦਾਰਾ ਸਿੰਘ ਜੌਹਲ ਦਾ।

ਇਹਨੀਂ ਦਿਨੀਂ ਉਹ ਤੇ ਉਹਨਾਂ ਦੇ ਸਾਥੀ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਲਈ ‘ਲੋਕ ਜਮਹੂਰੀ ਲਹਿਰ’ ਚਲਾ ਰਹੇ ਹਨ ਜਿਸਦੇ ਤਿੰਨ ਵੱਡੇ ਇਕੱਠ ਹੋ ਚੁੱਕੇ ਹਨਆਮ ਲੋਕਾਂ ਅਤੇ ਬੁਧੀਜੀਵੀਆਂ ਦਾ ਹੁੰਗਾਰਾ ਉਤਸ਼ਾਹ ਭਰਿਆ ਹੈਪਹਿਲਾ ਇਕੱਠ ਪਿੰਡ ਖੋਸਾ ਪਾਂਡੋ, ਦੂਜਾ ਜਲਾਲਾਬਾਦ ਤੇ ਤੀਜਾ ਮੁੱਲਾਂਪੁਰ ਹੋਇਆਲੋਟੂ ਸਰਕਾਰਾਂ ਤੋਂ ਸਤੇ ਹੋਏ ਹਰ ਵਰਗ ਦੇ ਲੋਕ ਆਪਮੁਹਾਰੇ ਇਨ੍ਹਾਂ ਇਕੱਠਾਂ ਵਿੱਚ ਆਏਲੋਕ ਜਮਹੂਰੀ ਅਧਿਕਾਰ ਲਹਿਰ ਦੀ ਅਗਵਾਈ ਕਰਨ ਵਾਲੇ ਡਾ. ਜੌਹਲ ਬਾਰੇ ਸ਼ਾਇਦ ਸਾਰੇ ਲੋਕਾਂ ਨੂੰ ਪੂਰੀ ਜਾਣਕਾਰੀ ਨਾ ਹੋਵੇ, ਇਸ ਲਈ ਉਹਨਾਂ ਬਾਰੇ ਕੁਝ ਵਿਸਥਾਰ ਵਿੱਚ ਦੱਸਣਾ ਜ਼ਰੂਰੀ ਹੈ

ਡਾ. ਜੌਹਲ ਵਿਦਵਤਾ ਦਾ ਭਰ ਵਗਦਾ ਦਰਿਆ ਹੈਗਿਆਨ ਦਾ ਲਟ-ਲਟ ਬਲਦਾ ਚਿਰਾਗ਼ ਜਿਸ ਨਾਲ ਨਿੱਤ ਨਵੇਂ ਦੀਵੇ ਜਗਦੇ ਹਨਉਨ੍ਹਾਂ ਦੀ ਸਵੈ ਜੀਵਨੀ ‘ਰੰਗਾਂ ਦੀ ਗਾਗਰ’ ਲੱਖਾਂ ਪਾਠਕਾਂ ਨੇ ਪੜ੍ਹੀ ਹੈ ਜਿਸਦੀਆਂ ਅਨੇਕਾਂ ਐਡੀਸ਼ਨਾਂ ਛਪ ਚੁੱਕੀਆਂ ਹਨਉਨ੍ਹਾਂ ਨੇ ਅਨੇਕਾਂ ਖੋਜ ਪੱਤਰ, ਰਿਪੋਰਟਾਂ ਅਤੇ ਅੰਗਰੇਜ਼ੀ ਵਿੱਚ ਉੱਚ ਪਾਏ ਦੀਆਂ ਪੁਸਤਕਾਂ ਲਿਖੀਆਂ ਹਨਉਨ੍ਹਾਂ ਨੂੰ ਵਡੇਰੀ ਉਮਰ ਵਿੱਚ ਵੀ ਆਹਰੇ ਲੱਗੇ ਵੇਖ ਕੇ ਹਰ ਕਿਸੇ ਨੂੰ ਪ੍ਰੇਰਨਾ ਮਿਲਦੀ ਹੈ ਕਿ ਆਪਾਂ ਵੀ ਕੁਝ ਕਰੀਏਉਸੇ ਪ੍ਰੇਰਨਾ ਸਦਕਾ ਮੈਥੋਂ ਉਨ੍ਹਾਂ ਦੀ ਜੀਵਨੀ ‘ਰੰਗਾਂ ਦੀ ਗਾਗਰ ਵਾਲਾ ਸਰਦਾਰਾ ਸਿੰਘ ਜੌਹਲ’ ਲਿਖੀ ਗਈ ਜੋ ਪੀਪਲਜ਼ ਫੋਰਮ ਬਰਗਾੜੀ ਨੇ ਛਾਪੀ

ਡਾ. ਜੌਹਲ ਅੰਤਰਰਾਸ਼ਟਰੀ ਪੱਧਰ ਦੇ ਖੇਤੀ ਅਰਥਸ਼ਾਸਤਰੀ ਹਨਉਨ੍ਹਾਂ ਦੀਆਂ ਸੇਵਾਵਾਂ ਕੌਮਾਂਤਰੀ ਖੇਤਰਾਂ ਤਕ ਪਹੁੰਚੀਆਂ ਹਨ ਤੇ ਉਹ ਚਾਲੀ ਕੁ ਮੁਲਕਾਂ ਵਿੱਚ ਜਾ ਚੁੱਕੇ ਹਨਉਹ ਸੱਚੇ-ਸੁੱਚੇ, ਸੁਹਿਰਦ, ਈਮਾਨਦਾਰ ਅਤੇ ਉੱਚੇ ਕਿਰਦਾਰ ਦੇ ਮਾਲਕ ਹਨਵਿਦਵਤਾ ਦੇ ਬਾਬਾ ਬੋਹੜਉਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਚਾਰ ਸਾਲ ਵੱਡੇ ਹਨਦੋਵੇਂ ਸਰਦਾਰ ਧਨੰਤਰ ਅਰਥਸ਼ਾਸਤਰੀ ਹਨ ਜੋ ਪੱਛਮੀ ਪੰਜਾਬ ਵਿੱਚ ਜੰਮੇ ਪਲੇਡਾ. ਮਨਮੋਹਨ ਸਿੰਘ ਦਾ ਪਿੰਡ ਪੋਠੋਹਾਰ ਵਿੱਚ ਗਾਹ ਹੈ ਤੇ ਡਾ. ਜੌਹਲ ਦਾ ਬਾਰ ਵਿੱਚ ਚੱਕ 104 ਸਮਰਾ-ਜੰਡਿਆਲਾਦੇਸ਼ ਦੀ ਵੰਡ ਸਮੇਂ ਇਹ ਪਿੰਡ ਪਾਕਿਸਤਾਨ ਵਿੱਚ ਚਲੇ ਗਏ ਗਏਪਾਕਿਸਤਾਨ ਵਿੱਚੋਂ ਉੱਜੜੇ ਕੇ ਇਹ ਦੋਵੇਂ ਪੇਂਡੂ ਨੌਜਵਾਨ ਚੜ੍ਹਦੇ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਕੇ ਭਾਰਤੀ ਯੂਨੀਵਰਸਿਟੀਆਂ ਦੇ ਮਾਣਯੋਗ ਪ੍ਰੋਫੈਸਰ ਬਣੇਦੋਹਾਂ ਨੇ ਯੂ.ਐੱਨ.ਓ. ਵਿੱਚ ਸੇਵਾ ਕੀਤੀ, ਭਾਰਤੀ ਰਿਜ਼ਰਵ ਬੈਂਕ ਦੇ ਡਾਇਰੈਕਟਰ ਬਣੇ ਤੇ ਦੋਵੇਂ ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਆਰਥਿਕ ਸਲਾਹਕਾਰ ਕੌਂਸਲਾਂ ਦੇ ਮੈਂਬਰ ਰਹੇਡਾ. ਮਨਮੋਹਨ ਸਿੰਘ ਵਰਲਡ ਬੈਂਕ ਵਿੱਚ ਕੰਮ ਕਰਨ ਅਤੇ ਭਾਰਤ ਦੇ ਖ਼ਜ਼ਾਨਾ ਮੰਤਰੀ ਬਣਨ ਪਿੱਛੋਂ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਪਰ ਡਾ. ਜੌਹਲ ਰਾਜ ਸੱਤਾ ਮਗਰ ਨਾ ਗਏ

ਡਾ. ਜੌਹਲ ਦੋ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਡਾਇਰੈਕਟਰ ਰਿਸਰਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਅਮਰੀਕਾ ਦੀ ਓਹਾਈਓ ਸਟੇਟ ਯੂਨੀਵਰਸਿਟੀ ਦੇ ਵਿਜ਼ਟਿੰਗ ਪ੍ਰੋਫੈਸਰ, ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ ਦੇ ਨੈਸ਼ਨਲ ਪ੍ਰੋਫੈਸਰ ਆਫ ਐਂਮੀਨੈਂਸ ਇਨ ਇਕਨੌਮਿਕਸ, ਖੇਤੀ ਲਾਗਤਾਂ ਤੇ ਕੀਮਤਾਂ ਕਮਿਸ਼ਨ ਦੇ ਚੇਅਰਮੈਨ, ਭਾਰਤ ਦੇ ਚਾਰ ਪ੍ਰਧਾਨ ਮੰਤਰੀਆਂ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਮਾਣਯੋਗ ਮੈਂਬਰ, ਡਾਇਰੈਕਟਰ ਸੈਂਟਰਲ ਗਵਰਨਿੰਗ ਬੋਰਡ ਆਫ ਰਿਜ਼ਰਵ ਬੈਂਕ, ਕਨਸਲਟੈਂਟ ਵਰਲਡ ਬੈਂਕ, ਐਡੀਟਰ ਇਨ ਚੀਫ ਮੈੱਨ ਐਂਡ ਡਿਵੈਲਪਮੈਂਟ ਮੈਗਜ਼ੀਨ ਅਤੇ ਯੋਜਨਾ ਬੋਰਡ ਪੰਜਾਬ ਦੇ ਉਪ ਚੇਅਰਮੈਨ ਰਹਿਣ ਪਿੱਛੋਂ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ, ਦੇ ਪਹਿਲੇ ਚਾਂਸਲਰ ਬਣੇ

ਬਣੇ ਤਾਂ ਉਹ ਹੋਰ ਵੀ ਬਹੁਤ ਕੁਝ ਪਰ ਸਿਆਸਤ ਦੀਆਂ ਪੌੜੀਆਂ ਨਹੀਂ ਚੜ੍ਹੇਇਸੇ ਕਰਕੇ ਉਹਨਾਂ ਦੀ ਚਰਚਾ ਡਾ. ਮਨਮੋਹਨ ਸਿੰਘ ਜਿੰਨੀ ਨਹੀਂ ਹੋਈਚੋਣ ਲੜਨ ਦਾ ਮੌਕਾ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਸਿਆਸੀ ਚੋਣ ਲੜਨ ਦੀ ਹਾਮੀ ਨਹੀਂ ਭਰੀਹਾਮੀ ਭਰਦੇ ਤਾਂ ਪੰਜਾਬ/ਕੇਂਦਰ ਦੇ ਵਿਤ ਮੰਤਰੀ ਸਹਿਜੇ ਹੀ ਬਣ ਸਕਦੇ ਸਨਗਵਰਨਰ ਲੱਗ ਸਕਦੇ ਸਨ, ਰਾਜਦੂਤ ਹੋ ਸਕਦੇ ਸਨ, ਉਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਬਣਨ ਦੇ ਰਾਹ ਪੈ ਸਕਦੇ ਸਨਉਨ੍ਹਾਂ ਦਾ ਬਿੰਬ ਇੱਕ ਸਾਊ, ਸਾਦੇ, ਮਿਹਨਤੀ, ਮਿਲਾਪੜੇ ਤੇ ਖੁੱਲ੍ਹ-ਦਿਲੇ ਵਿਦਵਾਨ ਦਾ ਬਣਿਆ ਹੋਇਆ ਹੈਵੱਡੇ ਹੋ ਕੇ ਵੀ ਉਹ ਕਿਸੇ ਨੂੰ ਆਪਣੀ ਵਡੱਤਣ ਮਹਿਸੂਸ ਨਹੀਂ ਹੋਣ ਦਿੰਦੇਹਰੇਕ ਨੂੰ ਇੰਜ ਲੱਗਦਾ ਹੈ ਜਿਵੇਂ ਜੌਹਲ ਆਪਣਾ ਪਰਿਵਾਰਕ ਵਡੇਰਾ ਹੋਵੇ

ਡਾ. ਜੌਹਲ ਤੇ ਡਾ. ਮਨਮੋਹਨ ਸਿੰਘ ਕੱਚੇ ਕੋਠਿਆਂ ਵਾਲੇ ਪਿੰਡਾਂ ਵਿੱਚ ਜੰਮੇ ਪਲੇ ਤੇ ਤੱਪੜਾਂ ਵਾਲੇ ਸਕੂਲਾਂ ਵਿੱਚ ਅਨਟਰੇਂਡ ਅਧਿਆਪਕਾਂ ਤੋਂ ਪੜ੍ਹੇਦੋਹਾਂ ਨੇ ਮੁੱਢਲੇ ਅੱਖਰ ਅਲਫ਼ ਬੇ ਤੇ ਏਕਾ ਦੂਆ ਰੇਤੇ ਉੱਤੇ ਲਿਖਣੇ ਸਿੱਖੇ ਸਨਉਨ੍ਹਾਂ ਦਾ ਆਲਾ ਦੁਆਲਾ ਅਣਪੜ੍ਹ ਲੋਕਾਂ ਦਾ ਸੀ ਜਿੱਥੇ ਮੈਟ੍ਰਿਕ ਪਾਸ ਵੀ ਕੋਈ ਘੱਟ ਹੀ ਮਿਲਦਾ ਸੀਸਕੂਲਾਂ ਦੇ ਉਸਤਾਦ ਵੀ ਅੱਠ ਦਸ ਜਮਾਤਾਂ ਹੀ ਪੜ੍ਹੇ ਹੁੰਦੇ ਸਨਬਹੁਤਿਆਂ ਨੇ ਮਾਸਟਰੀ ਦਾ ਕੋਈ ਕੋਰਸ ਨਹੀਂ ਸੀ ਕੀਤਾ ਹੁੰਦਾਪਰ ਉਨ੍ਹਾਂ ਅੰਦਰ ਪੜ੍ਹਾਈ ਕਰਾਉਣ ਦਾ ਮਿਸ਼ਨਰੀ ਜਜ਼ਬਾ ਹੁੰਦਾ ਸੀ

ਉਦੋਂ ਪਿੰਡਾਂ ਵਿੱਚ ਸ਼ਹਿਰੀ ਵਿੱਦਿਆ ਦਾ ਚਾਨਣ ਨਹੀਂ ਸੀ ਅੱਪੜਿਆਵਿਦਿਆਥੀਆਂ ਦੇ ਪੜ੍ਹਨ ਲਿਖਣ ਲਈ ਕਾਇਦੇ ਤੇ ਫੱਟੀਆਂ ਸਨਕਾਨਿਆਂ ਦੀਆਂ ਕਲਮਾਂ, ਸੂਫ ਦੀ ਸਿਆਹੀ ਅਤੇ ਫੱਟੀਆਂ ਪੋਚਣ ਲਈ ਗਾਚਣੀ ਸੀਇਹ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਕਿ ਉਸ ਮਾਹੌਲ ਵਿੱਚ ਮੁੱਢਲੀ ਵਿੱਦਿਆ ਹਾਸਲ ਕਰਨ ਵਾਲੇ ਸਰਦਾਰਾ ਸਿੰਘ ਤੇ ਮਨਮੋਹਨ ਸਿੰਘ ਵਿਸ਼ਵ ਦੇ ਉੱਘੇ ਅਰਥਸ਼ਾਸਤਰੀ ਬਣੇ!

ਸਵਾਲ ਪੈਦਾ ਹੁੰਦਾ ਹੈ ਕਿ ਅੱਜ ਕੱਲ੍ਹ ਮਹਿੰਗੀਆਂ ਫੀਸਾਂ ਲੈਣ ਵਾਲੇ, ਟਿਊਸ਼ਨਾਂ ਕਰਨ/ਕਰਾਉਣ ਵਾਲੇ, ਬੱਚਿਆਂ ਤੋਂ ਬਚਪਨ ਦੀ ਬਾਦਸ਼ਾਹੀ ਖੋਹਣ ਵਾਲੇ, ਕਿਤਾਬਾਂ ਕਾਪੀਆਂ ਦੇ ਭਾਰ ਹੇਠਾਂ ਬੱਚਿਆਂ ਨੂੰ ਦਬਾਉਣ ਵਾਲੇ, ਸਿਹਤਾਂ ਗੁਆਉਣ ਵਾਲੇ, ਐਨਕਾਂ ਲੁਆਉਣ ਵਾਲੇ ਤੇ ਇਮਤਿਹਾਨਾਂ ਦੀਆਂ ਚਿੰਤਾਵਾਂ ਵਿੱਚ ਡਬੋਈ ਰੱਖਣ ਵਾਲੇ ਮਾਡਰਨ ਸਕੂਲ ਕਾਹਦੇ ਲਈ ਵਧੀ ਫੁੱਲੀ ਜਾਂਦੇ ਹਨ? ਵਿਦਿਆਰਥੀਆਂ ਨੂੰ ਉਹ ਜੋ ਬਣਾਉਂਦੇ ਹਨ, ਉਹ ਕਿਸੇ ਤੋਂ ਗੁੱਝੇ ਨਹੀਂਲੋਕ ਭਲਾਈ ਕਰਨ ਵਾਲੇ ਈਮਾਨਦਾਰ ਇਨਸਾਨ ਬਣਾਉਣ ਦੀ ਥਾਂ ਉਹ ਜ਼ਿਆਦਾਤਰ ਪੈਸੇ ਕਮਾਉਣ ਦੀਆਂ ਮਸ਼ੀਨਾਂ ਤਿਆਰ ਕਰ ਰਹੇ ਹਨਕੈਰੀਅਰ ਬਣਾਉਣ ਦੇ ਨਾਂ ਉੱਤੇ ਬੱਚਿਆਂ ਤੋਂ ਬਚਪਨ ਖੋਹ ਲੈਣਾ, ਜੁਆਨਾਂ ਤੋਂ ਜੁਆਨੀ ਤੇ ਬਜ਼ੁਰਗਾਂ ਤੋਂ ਬਜ਼ੁਰਗੀ, ਇਹ ਕਿੱਧਰਲੀ ਪੜ੍ਹਾਈ ਤੇ ਕਿੱਧਰਲੀ ਤਰੱਕੀ ਹੈ? ਸੋਚਣਾ ਚਾਹੀਦਾ ਹੈ ਕਿ ਸਾਡੀ ਸਿੱਖਿਆ ਨੀਤੀ ਸਾਡੇ ਬੱਚਿਆਂ ਨੂੰ ਕਿੱਧਰ ਨੂੰ ਲਿਜਾ ਰਹੀ ਹੈ? ਜੇ ਪੁਰਾਣੇ ਸਾਧਾਰਨ ਸਕੂਲ ਸੁਹਿਰਦ ਇਨਸਾਨ ਤੇ ਵਿਦਵਾਨ ਪੈਦਾ ਕਰਦੇ ਰਹੇ ਹਨ ਤਾਂ ਹੁਣ ਦੇ ਆਧੁਨਿਕ ਸਕੂਲਾਂ ਨੂੰ ਕੀ ਬਿਮਾਰੀ ਪਈ ਹੈ?

ਡਾ. ਨਿਰਮਲ ਸਿੰਘ ਲਾਂਬੜਾ ਨੇ ਸਹੀ ਲਿਖਿਆ ਹੈ, “ਡਾ. ਜੌਹਲ ਸਵੈਮਾਨੀ, ਅਣਖੀਲਾ, ਸੰਵੇਦਨਸ਼ੀਲ, ਸੋਚਵਾਨ, ਅੱਗੇਵਧੂ, ਧੀਰਜਵਾਨ ਤੇ ਕਿਰਤੀ ਮਨੁੱਖ ਹੈਉਸ ਨੂੰ ਆਪਣੀ ਮਿੱਟੀ ਨਾਲ ਹਕੀਕੀ ਮੋਹ ਹੈਉਹ ਹਮੇਸ਼ਾ ਨਿਰਭਉ ਤੇ ਨਿਰਵੈਰ ਹੋ ਕੇ ਵਿਚਰਦਾ ਹੈਉਜੱਡਵਾਦ ਦੀ ਹਉਮੈ ਤੋਂ ਉਹ ਪੂਰੀ ਤਰ੍ਹਾਂ ਮੁਕਤ ਹੈਪੇਂਡੂ ਪਿਛੋਕੜ, ਪੰਜਾਬੀ ਮਾਂ ਬੋਲੀ, ਹੱਥੀਂ ਕੰਮ ਕਰਨ, ਸਦਾ ਸੱਚ ਉੱਤੇ ਪਹਿਰਾ ਦੇਣ ਤੇ ਖਰੀ ਖਰੀ ਕਹਿਣ ਉੱਤੇ ਸਾਡੇ ਵੱਡੇ ਵੀਰ ਜੌਹਲ ਨੂੰ ਜਿਹੜਾ ਮਾਣ ਹੈ, ਉਹ ਉੱਚੇ ਤੋਂ ਉੱਚੇ ਅਹੁਦੇ ਹਾਸਲ ਕਰਨ ਵਿੱਚ ਕਦੀ ਰੋੜਾ ਨਹੀਂ ਬਣਦਾ

ਡਾ. ਜੌਹਲ 92 ਸਾਲ ਦੇ ਹੋ ਕੇ ਵੀ ਜੁਆਨਾਂ ਵਾਲੇ ਜੋਸ਼ ਨਾਲ ਭਰੇ ਹੋਏ ਹਨਅਜੇ ਵੀ 18 ਅਦਾਰਿਆਂ ਅਤੇ ਸਭਾਵਾਂ ਦੇ ਚੇਅਰਮੈਨ ਹਨਸ਼ੁਭ ਸ਼ਗਨ ਹੈ ਕਿ ਉਹ ਲੋਕ ਜਮਹੂਰੀ ਅਧਿਕਾਰ ਲਹਿਰ ਦੀ ਅਗਵਾਈ ਕਰਨ ਲੱਗੇ ਹਨਇਹ ਜਰਨੈਲ ਸ਼ਾਮ ਸਿੰਘ ਅਟਾਰੀ ਵਾਲੇ ਵਰਗਾ ਕਰਮ ਹੈਲੋਕਾਂ ਨੂੰ ਭਰਵਾਂ ਸਾਥ ਦੇਣਾ ਚਾਹੀਦਾ ਹੈਦੁਆ ਕਰਦੇ ਹਾਂ ਉਹ ਨਰੋਈ ਸਿਹਤ ਨਾਲ ਸੈਂਚਰੀ ਮਾਰਨ, ਲੰਮੀ ਉਮਰ ਜਿਊਣ, ਵਿਦਵਤਾ ਦਾ ਚਾਨਣ ਵੰਡਦੇ ਰਹਿਣ ਤੇ ਪੰਜਾਬ ਨੂੰ ਪੈਰਾਂ ਸਿਰ ਕਰਨ ਵਿੱਚ ਸਹਾਈ ਹੋਣਵੇਖਦੇ ਹਾਂ ਉਨ੍ਹਾਂ ਦੀ ਹਾਕ ਕਿੰਨੇ ਕੁ ਪੰਜਾਬੀਆਂ ਨੂੰ ਸੁਣਦੀ ਹੈ ਤੇ ਜਮਹੂਰੀ ਅਧਿਕਾਰ ਲਹਿਰ ਨਾਲ ਜੁੜਨ ਲਈ ਜਗਾਉਂਦੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1736)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author