SarwanSingh7ਇਹ ਤੱਥ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਵੀ ਤਸਲੀਮ ਕੀਤਾ ਹੈ ...
(25 ਦਸੰਬਰ 2018)

 

BalbirSinghOlympian1ਓਲੰਪਿਕ ਰਤਨ ਬਲਬੀਰ ਸਿੰਘ ਤਿੰਨ ਮਹੀਨਿਆਂ ਤੋਂ ਪੀ ਜੀ ਆਈ ਚੰਡੀਗੜ੍ਹ ਵਿਚ ਜ਼ੇਰੇ ਇਲਾਜ ਹੈਇਹ ਕਹਿ ਲਓ ਕਿ ਤਿੰਨ ਮਹੀਨਿਆਂ ਤੋਂ ਉਹਦਾ ਜ਼ਿੰਦਗੀ-ਮੌਤ ਦਾ ਮੈਚ ਚੱਲ ਰਿਹਾ ਹੈਉਹਦੀ ਜੀਵਨੀ ਦਾ ਨਾਂ ਮੈਂ ‘ਗੋਲਡਨ ਗੋਲ’ ਰੱਖਿਆ ਸੀਉਸਦੀਆਂ ਅੰਤਲੀਆਂ ਸਤਰਾਂ ਸਨ: ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਤਾਂ ਉਸ ਨੂੰ ਓਲੰਪਿਕ ਰਤਨ ਬਣਾ ਦਿੱਤਾ ਹੈ, ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇ? ਬਲਬੀਰ ਸਿੰਘ ਦਾ ਕਹਿਣਾ ਹੈ, “ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦਾ ਹੈ, ਐਕਸਟਰਾ ਟਾਈਮ ਵਿਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦਾ ਹੈ, ਉਵੇਂ ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂਖੇਡ ਹੁਣ ਉੱਪਰਲੇ ਨਾਲ ਹੈਜਦੋਂ ‘ਗੋਲਡਨ ਗੋਲ’ ਹੋ ਗਿਆ ਤਾਂ ਖੇਡ ਮੁੱਕ ਜਾਣੀ ਹੈ।”

ਪੁਸਤਕ ਦੇ ਸਮਾਪਤੀ ਸ਼ਬਦ ਸਨ, “ਕੀ ਸਰਕਾਰ ਬਲਬੀਰ ਸਿੰਘ ਦੇ ‘ਗੋਲਡਨ ਗੋਲ’ ਦੀ ਉਡੀਕ ਵਿਚ ਹੈ? ਕੀ ਭਾਰਤ ਵਿਚ ਮੜ੍ਹੀਆਂ ਦੀ ਪੂਜਾ ਹੀ ਹੁੰਦੀ ਰਹਿਣੀ ਹੈ ਜਾਂ ਜਿਊਂਦਿਆਂ ਦੀ ਕਦਰ ਵੀ ਪੈਣੀ ਹੈ?”

ਅੱਜ ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਹਾਂ ਤਾਂ ਬਲਬੀਰ ਸਿੰਘ ਪੀ ਜੀ ਆਈ ਚੰਡੀਗੜ੍ਹ ਵਿਚ ਮਸ਼ੀਨਾਂ ਦੇ ਸਹਾਰੇ ਸਾਹ ਲੈ ਰਿਹਾ ਹੈਉਸਦੀ ਧੀ ਸੁਸ਼ਬੀਰ ਕੌਰ ਦੇ ਦੱਸਣ ਮੂਜਬ ਉਸਦੇ ਪਿਤਾ ਜੀ ਨੂੰ ਆਕਸੀਜ਼ਨ ਤੇ ਦਵਾਈਆਂ ਦੀਆਂ ਨਲਕੀਆਂ ਲੱਗਦੀਆਂ ਰਹਿੰਦੀਆਂ ਹਨਡੇਢ ਮਹੀਨਾ ਆਈ ਸੀ ਯੂ ਵਿਚ ਰਹਿਣ ਪਿੱਛੋਂ 21 ਦਸੰਬਰ ਨੂੰ ਫਿਰ ਆਈ ਸੀ ਯੂ ਵਿਚ ਜਾਣਾ ਪਿਆਹਾਲਤ ਸਥਿਰ ਹੈਹਾਲੇ ਉਹ ਬੋਲਣ ਦੀ ਸਥਿਤੀ ਵਿਚ ਨਹੀਂ ਪਰ ਹੋਸ਼ ਵਿਚ ਹਨਚਿਹਰੇ ਤੋਂ ਭਾਵ ਪਰਗਟ ਕਰਦੇ ਹਨਪਰਿਵਾਰ ਨੂੰ ਆਸ ਸੀ ਕਿ ਉਨ੍ਹਾਂ ਦਾ 96ਵਾਂ ਜਨਮ ਦਿਨ ਮਨਾਉਣ ਤਕ ਉਹ ਘਰ ਆ ਜਾਣਗੇਪਰ ਲੱਗਦਾ ਹੈ ਉਨ੍ਹਾਂ ਦਾ ਜਨਮ ਦਿਨ ਇਸ ਵਾਰ ਹਸਪਤਾਲ ਵਿਚ ਹੀ ਮਨਾਇਆ ਜਾਵੇਗਾ

ਸੁਸ਼ਬੀਰ ਕੌਰ ਤੇ ਉਸ ਦਾ ਪੁੱਤਰ ਕਬੀਰ ਸਿੰਘ ਬਲਬੀਰ ਸਿੰਘ ਦੀ ਸੇਵਾ ਵਿਚ ਹਨਦੋਹਤੇ ਕਬੀਰ ਦਾ ਕਹਿਣਾ ਹੈ ਕਿ ਉਸ ਦਾ ਤਾਂ ਜਨਮ ਹੀ ਨਾਨਾ ਜੀ ਦੀ ਸੇਵਾ ਸੰਭਾਲ ਲਈ ਹੋਇਆ ਸੀਬਲਬੀਰ ਸਿੰਘ ਦੀ ਇਕ ਧੀ ਤੇ ਤਿੰਨ ਪੁੱਤਰ ਹਨਪੁੱਤਰਾਂ ਦੇ ਪਰਿਵਾਰ ਕੈਨੇਡਾ ਵਿਚ ਰਹਿੰਦੇ ਹਨਉਸਦੀ ਪਤਨੀ ਸੁਸ਼ੀਲ ਕੌਰ 1983 ਵਿੱਚ ਪਰਲੋਕ ਸਿਧਾਰੀ ਤਾਂ ਉਹ ਚੰਡੀਗੜ੍ਹ ਵਾਲੀ ‘ਓਲੰਪੀਆ’ ਨਾਂ ਦੀ ਕੋਠੀ ਵੇਚ ਕੇ ਵੈਨਕੂਵਰ ਆਪਣੇ ਪੁੱਤਰਾਂ ਪਾਸ ਚਲਾ ਗਿਆ ਸੀਧੀ ਦਿੱਲੀ ਵਿਖੇ ਆਪਣੇ ਪਤੀ ਵਿੰਗ ਕਮਾਂਡਰ ਮਲਵਿੰਦਰ ਸਿੰਘ ਭੋਮੀਆ ਨਾਲ ਰਹਿੰਦੀ ਸੀਰਿਟਾਇਰ ਹੋਣ ਪਿੱਛੋਂ ਉਹ ਚੰਡੀਗੜ੍ਹ ਆ ਵਸੇ ਸਨ ਜਿੱਥੇ 2012 ਵਿੱਚ ਮਲਵਿੰਦਰ ਸਿੰਘ ਭੋਮੀਆ ਦਾ ਦੇਹਾਂਤ ਹੋ ਗਿਆਉਦੋਂ ਤੋਂ ਬਲਬੀਰ ਸਿੰਘ ਆਪਣੀ ਧੀ ਕੋਲ ਆ ਗਏ ਸਨ2014-15 ਵਿਚ ਮੈਂ ਚੰਡੀਗੜ੍ਹ ਵਿਖੇ ਮਿਲਦਿਆਂ ਗਿਲਦਿਆਂ ਹੀ ਮੈਂ ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਲਿਖੀ ਸੀ

ਬਲਬੀਰ ਸਿੰਘ ਹਾਕੀ ਦਾ ਯੁੱਗ ਪੁਰਸ਼ ਹੈਉਸ ਨੇ ਸੈਂਕੜੇ ਮੈਦਾਨਾਂ ਵਿਚ ਹਜ਼ਾਰਾਂ ਗੋਲ ਕੀਤੇਉਸ ਨੂੰ ਹਾਕੀ ਦਾ ‘ਗੋਲ ਕਿੰਗ’ ਕਿਹਾ ਜਾਂਦਾ ਸੀਓਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਓਲੰਪਿਕ ਰਿਕਾਰਡ 66 ਸਾਲ ਬਾਅਦ ਵੀ ਉਹਦੇ ਨਾਂ ਖੜ੍ਹਾ ਹੈ! 2012 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ਮੌਕੇ ਓਲੰਪਿਕ ਖੇਡਾਂ ਦੇ ਸਫ਼ਰ ਵਿੱਚੋਂ ਜਿਹੜੇ 16 ‘ਆਈਕੌਨਿਕ ਓਲੰਪੀਅਨ’ ਚੁਣੇ ਗਏ ਸਨ ਉਨ੍ਹਾਂ ਵਿਚ ਏਸ਼ੀਆ ਦੇ ਸਿਰਫ਼ ਦੋ ਤੇ ਹਿੰਦ ਮਹਾਂਦੀਪ ਦਾ ਕੇਵਲ ਬਲਬੀਰ ਸਿੰਘ ਹੀ ਚੁਣਿਆ ਗਿਆ ਸੀਓਲੰਪਿਕ ਖੇਡਾਂ ਦੇ ਤਿੰਨ ਗੋਲਡ ਮੈਡਲ, ਏਸ਼ਿਆਈ ਖੇਡਾਂ ਦਾ ਇਕ ਅਤੇ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਭਾਰਤ ਨੂੰ ਸੱਤ ਮੈਡਲ ਤੇ ਵਿਸ਼ਵ ਹਾਕੀ ਕੱਪ ਜਿਤਾਉਣ ਵਾਲੇ ਬਲਬੀਰ ਸਿੰਘ ਨੂੰ ਕਿਸੇ ਸਰਕਾਰ ਨੇ ਕੋਈ ਵਿਸ਼ੇਸ਼ ਮਾਣ/ਸਨਮਾਨ ਤਾਂ ਕੀ ਦੇਣਾ ਸੀ, ਸਪੋਟਰਸ ਅਥਾਰਟੀ ਆਫ਼ ਇੰਡੀਆ ਨੇ ਉਹਦੀਆਂ ਅਨਮੋਲ ਖੇਡ ਨਿਸ਼ਾਨੀਆਂ ਵੀ ‘ਗੁਆ’ ਦਿੱਤੀਆਂ ਹਨਮੀਡੀਏ ਨੇ ਇਸ ਦੀ ਦੁਹਾਈ ਵੀ ਪਾਈਇਹ ਹਾਲ ਹੈ ਓਲੰਪਿਕ ਖੇਡਾਂ ਵਿੱਚੋਂ ਸਭ ਤੋਂ ਵੱਧ ਵਾਰ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਦੀ ਅਨਮੋਲ ਵਿਰਾਸਤ ਨੂੰ ਸੰਭਾਲਣ ਦਾ!

1962 ਦੀ ਹਿੰਦ-ਚੀਨ ਜੰਗ ਸਮੇਂ ਬਲਬੀਰ ਸਿੰਘ ਨੇ ਆਪਣੇ ਤਿੰਨੇ ਓਲੰਪਿਕ ਗੋਲਡ ਮੈਡਲ ਪ੍ਰਧਾਨ ਮੰਤਰੀ ਫੰਡ ਲਈ ਦਾਨ ਕਰ ਦਿੱਤੇ ਸਨਉਹ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਦੀ ਦੂਰਅੰਦੇਸ਼ੀ ਸੀ ਕਿ ਉਸ ਨੇ ਮੈਡਲ ਸੰਭਾਲ ਰੱਖੇ ਤੇ ਬਲਬੀਰ ਸਿੰਘ ਨੂੰ ਮੋੜ ਦਿੱਤੇਜੇ ਉਹ ਵੀ ‘ਸਾਈ’ ਨੂੰ ਦੇ ਦਿੱਤੇ ਹੁੰਦੇ ਤਾਂ ਉਹ ਵੀ ‘ਜਾਂਦੇ’ ਰਹਿਣੇ ਸਨ!

85 ਸਾਲ ਦੀ ਉਮਰ ਵਿਚ ਉਸ ਨੇ ਹਾਕੀ ਬਾਰੇ ‘ਦੀ ਗੋਲਡਨ ਯਾਰਡਸਟਿਕ’ ਪੁਸਤਕ ਲਿਖੀ ਸੀਉਸ ਦਾ ਮੁੱਖ ਬੰਦ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸਾਬਕਾ ਪ੍ਰਧਾਨ ਯੈਕ ਰੋਜ਼ ਦੇ ਸ਼ਬਦਾਂ ਵਿਚ, “ਇਕ ਓਲੰਪੀਅਨ ਵਜੋਂ ਮੈਨੂੰ ‘ਗੋਲਡਨ ਹੈਟ ਟ੍ਰਿਕ’ ਮਾਰਨ ਵਾਲੇ ਲੀਜੈਂਡਰੀ ਹਾਕੀ ਖਿਡਾਰੀ ਬਲਬੀਰ ਸਿੰਘ ਦੀ ਪੁਸਤਕ ਦਾ ਮੁੱਖ ਬੰਦ ਲਿਖਦਿਆਂ ਖ਼ੁਸ਼ੀ ਹੋ ਰਹੀ ਹੈਸਾਡੇ ਸਮੇਂ ਦੇ ਖਿਡਾਰੀਆਂ, ਟੀਮ ਕਪਤਾਨਾਂ, ਕੋਚਾਂ ਤੇ ਮੈਨੇਜਰਾਂ ਨੇ ਬਲਬੀਰ ਸਿੰਘ ਨੂੰ ਹਾਕੀ ਦਾ ਸਰਬੋਤਮ ਖਿਡਾਰੀ ਮੰਨਿਆ ਹੈਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਬਲਬੀਰ ਸਿੰਘ ਨੇ ਹਾਕੀ ਨਾਲ ਆਪਣਾ ਸੱਚਾ ਸਨੇਹ ਜਤਾਇਆ ਹੈ ਤੇ ਹਾਕੀ ਦਾ ਸੰਦੇਸ਼ ਭਾਰਤ ਤੇ ਬਾਹਰ ਸਾਰੀ ਦੁਨੀਆ ਤਕ ਪੁਚਾਇਆ ਹੈਹਾਕੀ ਨਾਲ ਉਸ ਦੀ ਲਗਨ ਅਤੇ ਖੇਡਾਂ ਦੀਆਂ ਕਦਰਾਂ ਨਾਲ ਪਿਆਰ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਦਾ ਰਹੇਗਾਦੇਸ਼ ਵਿਦੇਸ਼ ਦੇ ਬੱਚੇ ਤੇ ਨੌਜੁਆਨ ਉਸ ਦੇ ਵਿਖਾਏ ਖੇਡ ਮਾਰਗ ’ਤੇ ਚੱਲਣਗੇਓਲੰਪਿਕ ਲਹਿਰ ਬਲਬੀਰ ਸਿੰਘ ਜਿਹੇ ਖਿਡਾਰੀਆਂ ਦੀ ਰਿਣੀ ਹੈ ਜਿਨ੍ਹਾਂ ਨੇ 20ਵੀਂ ਸਦੀ ਦੇ ਖੇਡ ਇਤਿਹਾਸ ਨੂੰ ਸੁਨਹਿਰੀ ਬਣਾਇਆ।”

2014 ਵਿਚ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ ਕਿ ਬਲਬੀਰ ਸਿੰਘ ਨੂੰ ਭਾਰਤ ਰਤਨ ਅਵਾਰਡ ਦਿੱਤਾ ਜਾਵੇ ਜਿਸ ਦਾ ਉਹ ਸਹੀ ਹੱਕਦਾਰ ਹੈਉਸਦੀਆਂ ਖੇਡ ਪ੍ਰਾਪਤੀਆਂ ਹਾਕੀ ਦੇ ਮਰਹੂਮ ਖਿਡਾਰੀ ਧਿਆਨ ਚੰਦ ਤੋਂ ਵੀ ਵੱਧ ਹਨਇਹ ਤੱਥ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਵੀ ਤਸਲੀਮ ਕੀਤਾ ਹੈਧਿਆਨ ਚੰਦ ਨੇ ਬ੍ਰਿਟਿਸ਼ ਇੰਡੀਆ ਲਈ ਐਂਗਲੋ ਇੰਡੀਅਨ ਖਿਡਾਰੀਆਂ ਨਾਲ ਰਲ ਕੇ ਤਿੰਨ ਗੋਲਡ ਮੈਡਲ ਜਿੱਤੇ ਤੇ ਯੂਨੀਅਨ ਜੈਕ ਝੁਲਾਏ ਜਦ ਕਿ ਬਲਬੀਰ ਸਿੰਘ ਨੇ ਆਜ਼ਾਦ ਭਾਰਤ ਲਈ ਨਿਰੋਲ ਭਾਰਤੀ ਖਿਡਾਰੀਆਂ ਨਾਲ ਰਲ ਕੇ ਤਿੰਨ ਗੋਲਡ ਮੈਡਲ ਜਿੱਤੇ ਤੇ ਤਿਰੰਗੇ ਲਹਿਰਾਏਬਲਬੀਰ ਸਿੰਘ ਦੋ ਉਲੰਪਿਕਸ ਵਿਚ ਭਾਰਤੀ ਖੇਡ ਦਲਾਂ ਦਾ ਝੰਡਾ ਬਰਦਾਰ ਬਣਿਆਹੈਲਸਿੰਕੀ ਦੀਆਂ ਓਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਹਾਲੈਂਡ ਵਿਰੁੱਧ 5 ਗੋਲ ਕਰਨ ਦਾ ਰਿਕਾਰਡ ਅਜੇ ਵੀ ਉਹਦੇ ਨਾਂ ਬੋਲਦਾ ਹੈਉੱਥੇ ਭਾਰਤੀ ਟੀਮ ਨੇ 6-1 ਗੋਲਾਂ ਨਾਲ ਗੋਲਡ ਮੈਡਲ ਜਿੱਤਿਆ ਸੀਬਲਬੀਰ ਸਿੰਘ ਨੇ ਪੰਜਾਬ ਦਾ ਸਪੋਰਟਸ ਡਾਇਰੈਕਟਰ ਹੋਣ ਤੋਂ ਇਲਾਵਾ ਦੋ ਪੁਸਤਕਾਂ ‘ਗੋਲਡਨ ਹੈਟ ਟ੍ਰਿਕ’ ਤੇ ‘ਗੋਲਡਨ ਯਾਰਡ ਸਟਿੱਕ’ ਵੀ ਲਿਖੀਆਂਮੇਰਾ ਸੁਭਾਗ ਹੈ ਕਿ ਮੈਨੂੰ ਬਲਬੀਰ ਸਿੰਘ ਨੂੰ ਮਿਲਣ ਗਿਲਣ ਤੇ ਉਸ ਦੀ ਜੀਵਨੀ ‘ਗੋਲਡਨ ਗੋਲ’ ਲਿਖਣ ਦਾ ਮੌਕਾ ਮਿਲਿਆ

ਉਸਦਾ ਜਨਮ ਸੁਤੰਤਰਤਾ ਸੰਗਰਾਮੀ ਗਿਆਨੀ ਦਲੀਪ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ 31 ਦਸੰਬਰ 1923 ਨੂੰ ਉਸ ਦੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਵਿਚ ਹੋਇਆ ਸੀ।। ਉਸਦਾ ਦਾਦਕਾ ਪਿੰਡ ਪਵਾਦੜਾ ਹੈਇਹ ਦੋਵੇਂ ਪਿੰਡ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਚ ਹਨਪਾਸਪੋਰਟ ਉੱਤੇ ਉਸਦਾ ਪੂਰਾ ਨਾਂ ਬਲਬੀਰ ਸਿੰਘ ਦੁਸਾਂਝ ਦਰਜ ਹੈਉਹ ਖੁੱਲ੍ਹੇ ਦਿਲ ਵਾਲਾ ਮਾਨਵਵਾਦੀ ਇਨਸਾਨ ਹੈਉਸਦੇ ਤਿੰਨੇ ਪੁੱਤਰ ਕੰਵਲਬੀਰ ਸਿੰਘ, ਕਰਨਬੀਰ ਸਿੰਘ ਤੇ ਗੁਰਬੀਰ ਸਿੰਘ ਕੈਨੇਡੀਅਨ ਹਨ ਜਿਨ੍ਹਾਂ ਦੀਆਂ ਪਤਨੀਆਂ ਸਿੰਘਾਪੁਰ, ਚੀਨ ਤੇ ਯੂਕਰੇਨ ਤੋਂ ਹਨ

ਕ੍ਰਿਕਟ ਦੀ ਖੇਡ ਦੇ ਨੌਜੁਆਨ ਖਿਡਾਰੀ ਸਚਿਨ ਤੇਂਦੁਲਕਰ ਨੂੰ ਤਾਂ ਜਿਊਂਦੇ ਜੀਅ ਭਾਰਤ ਰਤਨ ਅਵਾਰਡ ਦੇ ਦਿੱਤਾ ਗਿਆਵੇਖਦੇ ਹਾਂ ਹਾਕੀ ਦੇ ਯੁੱਗ ਪੁਰਸ਼ ਬਲਬੀਰ ਸਿੰਘ ਨੂੰ ਭਾਰਤ ਰਤਨ ਅਵਾਰਡ ਉਹਦੇ ਜਿਊਂਦੇ ਜੀਅ ਮਿਲਦੈ ਜਾਂ ਜੀਵਣ ਉਪਰੰਤ?

*****

(1439)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author