SarwanSingh7ਭਾਰਤ ਤੇ ਪਾਕਿਸਤਾਨ ਵਾਂਗ ਸਾਡੇ ਵਿਚਕਾਰ ਵੀ ਅਮਨ ਤੇ ਸ਼ਾਂਤੀ ਦੇ ਦੌਰ ...
(31 ਮਾਰਚ 2019)

 

GulzarSandhuA2ਗੁਲਜ਼ਾਰ ਸਿੰਘ ਸੰਧੂ ਦੀ ਸਵੈਜੀਵਨੀ ‘ਬਿਨ ਮਾਂਗੇ ਮੋਤੀ ਮਿਲੇ’ ਛਪਣ ਸਾਰ 'ਪੰਜਾਬ ਗੌਰਵ’ ਨਾਂ ਦਾ ਇੱਕ ਹੋਰ ਮੋਤੀ ਉਹਦੀ ਝੋਲੀ ਆ ਡਿੱਗਾ ਹੈਅਜੇ ਪਤਾ ਨਹੀਂ ਹੋਰ ਕਿੰਨੇ ਡਿੱਗਣੇ ਹਨ? ਡਰ ਇਹੋ ਹੈ ਕਿ ਕਿਸੇ ਜੋਤਸ਼ੀ ਦੇ ਦੱਸੇ ਮੁਤਾਬਿਕ ਉਹ ਕਿਤੇ ਸੱਚੀਂ ‘ਪਾਗ਼ਲ’ ਨਾ ਹੋ ਜਾਵੇ! ਆਪਣੀ ਸਵੈਜੀਵਨੀ ਦੇ ਅੰਤ ਵਿੱਚ ਉਸ ਨੇ ਆਪ ਲਿਖਿਆ ਹੈ, “ਆਪਣੀ ਉਮਰ ਦੇ ਨੌਵੇਂ ਦਹਾਕੇ ਵਿੱਚ ਪਹੁੰਚ ਕੇ ਮੈਂਨੂੰ ਇੰਨਾ ਜ਼ਰੂਰ ਪਤਾ ਲੱਗ ਗਿਆ ਹੈ ਕਿ ਆਖ਼ਰੀ ਉਮਰੇ ਚੇਤੇ ਨੂੰ ਖੋਰਾ ਲੱਗ ਜਾਂਦਾ ਹੈਮੇਰੇ ਉੱਘੇ ਤੇ ਸੀਨੀਅਰ ਮਿੱਤਰਾਂ ਨੂੰ ਲੱਗ ਗਿਆ ਸੀਇੱਧਰ ਵੀ ਭਾਣਾ ਵਰਤ ਸਕਦਾ ਹੈਉਹ ਜੋਤਸ਼ੀ ਪਤਾ ਨਹੀਂ ਕਿੰਨਿਆਂ ਬੰਦਿਆਂ ਨੂੰ ਇਹ ਦੱਸ ਕੇ ਪਾਗ਼ਲ ਕਰ ਚੁੱਕਿਆ ਹੈਹਾਲੀ ਤੱਕ ਤਾਂ ਮੈਂ ਠੀਕ ਠਾਕ ਹਾਂਉਂਝ ਕਹਿੰਦੇ ਹਨ ਕਿ ਹਰ ਪਾਗ਼ਲ ਆਪਣੇ ਆਪ ਨੂੰ ਠੀਕ ਹੀ ਕਹਿੰਦਾ ਹੈ!”

ਗੁਲਜ਼ਾਰ ਸਿੰਘ ਸੰਧੂ ਸਦਾਬਹਾਰ ਲੇਖਕ ਹੈਇਹ ਖ਼ਿਤਾਬ ਉਸ ਨੂੰ ਬਲਵੰਤ ਗਾਰਗੀ ਨੇ ਦਿੱਤਾ ਸੀਉਮਰ ਦੀ ਚੁਰਾਸੀ ਕੱਟ ਕੇ ਵੀ ਉਹਦੀ ਕਲਮ ਪਹਿਲਾਂ ਵਾਂਗ ਚੱਲ ਰਹੀ ਹੈ ਤੇ ਹਾਸਾ ਵੀ ਪਹਿਲਾਂ ਵਾਂਗ ਹੀ ਛਣਕ ਰਿਹਾ ਹੈਆਂਢੀਆਂ ਗੁਆਂਢੀਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਅਗਲਿਆਂ ਦੇ ਘਰ ਗੁਲਜ਼ਾਰ ਸੰਧੂ ਆਇਆ ਹੋਊਹਾਸਾ ਉਹਦੀ ਰੂਹ ਦੀ ਖੁਰਾਕ ਹੈਹਾਸੇ ਦੇ ਸਿਰ ‘ਤੇ ਤੇ ਹੀ ਉਹ ਜੀਵਨ ਵਿੱਚ ਆਈਆਂ ਅਨੇਕਾਂ ਔਕੜਾਂ ਤੋਂ ਬਚਦਾ ਆ ਰਿਹਾ ਹੈਹਾਸੇ ਕਰਕੇ ਹੀ ਉਹ ਗੁਲਜ਼ਾਰ ਹੈ ਤੇ ਸਦਾਬਹਾਰ ਹੈਹਸਮੁੱਖ ਬੰਦੇ ਕਰਮਾਂ ਦੇ ਬਲੀ ਹੁੰਦੇ ਹਨਸੰਧੂ ਕਰਮਾਂ ਦਾ ਬਲੀ ਹੈਕਿਸਮਤ ਦਾ ਧਨੀਹਰ ਮੈਦਾਨ ਫਤਿਹ!

ਬੋਤਿਆਂ ਵਾਲੇ ਬਾਪੂ ਦੇ ਘਰ ਜੰਮੇ ‘ਗੁਲਜ਼ਾਰੇ’ ਦੇ ਬੁੱਲ੍ਹ ਬੋਤੇ ਦੇ ਬੁੱਲ੍ਹ ਵਾਂਗ ਢਾਲੂ, ਮੁੱਛਾਂ ਨੱਕ ਤਕ ਚੜ੍ਹੀਆਂ ਤੇ ਦਾੜ੍ਹੀ ਗੋਲ-ਮੋਲ ਹੈਅੱਖਾਂ ਉੱਤੇ ਛਾਂ ਕਰਦੀਆਂ ਸੰਘਣੀਆਂ ਸਿਹਲੀਆਂ ਅਜੇ ਵੀ ਕਾਲੀ ਭਾਅ ਮਾਰਦੀਆਂ ਹਨਉਹ ਮੱਥਾ-ਢਕਵੀਂ ਪੱਗ ਬੰਨ੍ਹਦਾ ਹੈ ਤੇ ਵੱਡੀ ਐਨਕ ਲਾਉਂਦਾ ਹੈਉਹਦੀ ਚੰਗੀ ਪਲਰੀ ਹੋਈ ਦਾੜ੍ਹੀ ਸਾਰੇ ਮੂੰਹ ਨੂੰ ਆਪਣੀ ਮਿਲਖ ਸਮਝਦੀ ਹੈਜਦੋਂ ਜੁਆਨ ਸੀ ਤਾਂ ਨਾਈ ਦੀ ਦੁਕਾਨ ‘ਤੇ ਜਾ ਕੇ ਦਾੜ੍ਹੀ ਠਪਾਅ ਲਿਆਉਂਦਾ ਸੀਐਮਰਜੈਂਸੀ ਵਿੱਚ ਘਰ ਹੀ ਕੈਂਚੀ ਫੇਰ ਲੈਂਦਾ ਸੀਹੁਣ ਨਾਈ ਹੀ ਘਰ ਆ ਕੇ ਠੀਕ-ਠਾਕ ਕਰਦਾ ਹੈ ਤੇ ਇੱਕ ਗੇੜੀ ਦੇ ਡੇਢ ਸੌ ਰੁਪਏ ਲੈਂਦਾ ਹੈਨਾਈ ਦੀ ਦੁਕਾਨ ‘ਤੇ ਇਹੋ ਕੰਮ ਪੰਜਾਹਾਂ ਵਿੱਚ ਹੋ ਸਕਦਾ ਹੈ ਪਰ ਉੱਥੇ ਜਾਣੋ ਸੰਧੂ ਹੁਣ ਸੰਗਣ ਲੱਗ ਪਿਆ ਹੈ

ਪੰਜਾਬੀ ਦਾ ਉਹ ਹਰਫਨਮੌਲਾ ਸਾਹਿਤਕਾਰ ਹੈਕਹਾਣੀਕਾਰ, ਨਾਵਲਕਾਰ, ਨਿਬੰਧਕਾਰ, ਪੱਤਰਕਾਰ, ਰੇਖਾ ਚਿੱਤਰਕਾਰ, ਸਫ਼ਰਨਾਮੀਆ, ਅਨੁਵਾਦਕ ਤੇ ਸੰਪਾਦਕਅਖ਼ਬਾਰਾਂ ਦਾ ਕਾਲਮ ਨਵੀਸਗੱਲਾਂ ਦਾ ਧਨੀਸਾਹਿਤ ਸਭਾਵਾਂ ਤੇ ਅਕਾਡਮੀਆਂ ਦਾ ਪ੍ਰਧਾਨ, ਸਕੱਤਰ ਤੇ ਸਲਾਹਕਾਰਵਫ਼ਾਦਾਰ ਪਤੀ, ਰਿਸ਼ਤੇਦਾਰਾਂ ਦਾ ਸਕਾ ਸਨੇਹੀ ਤੇ ਮਿੱਤਰਾਂ ਦਾ ਮਿੱਤਰਉਹ ਹੋਰ ਵੀ ਬਹੁਤ ਕੁਝ ਹੈ ਪਰ ਹੈ ਸਭ ਕਾਸੇ ਤੋਂ ਬੇਨਿਆਜ਼‘ਕੋਈ ਰੌਲ਼ਾ ਨੀ’ ਉਹਦਾ ਤਕੀਆ ਕਲਾਮ ਹੈਹਾਲ ਚਾਲ ਪੁੱਛੋ ਤਾਂ ਅਜੋਕਾ ਜਵਾਬ ਹੈ, `ਚੱਲਦੈ’! ਪਹਿਲਾਂ ਉਹ `ਚੜ੍ਹਦੀ ਕਲਾ’ ਕਹਿੰਦਾ ਸੀ, ਫਿਰ ‘ਇਕ ਨੰਬਰ’ ਕਹਿਣ ਲੱਗ ਪਿਆ ਸੀ ਤੇ ਫਿਰ ‘ਹਾਲੀ ਤਕ ਠੀਕ ਹੈ।’ ਹੁਣ ਉਹਦੀ ਹਾਲਤ ਉਸ ਗੇਂਦ ਵਰਗੀ ਹੈ ਜੋ ਰੁੜ੍ਹ ਤਾਂ ਰਹੀ ਹੈ ਪਰ ਉਹਦਾ ਰੁੜ੍ਹਨਾ ਰੁਕਣ ਵਾਲਾ ਹੈ:

ਰੌਅ ਮੇਂ ਹੈ ਰਖਸ਼ ਏ ਉਮਰ ਕਹਾਂ ਦੇਖੀਏ ਥਮੇਂ
ਨਾ ਹਾਥ ਬਾਗ ਪਰ ਹੈ ਨਾ ਪਾ ਹੈ ਰਕਾਬ ਮੇਂ

ਉਸਦੀਆਂ ਪੁਸਤਕਾਂ ਦੇ ਨਾਂ ਹਨ: ਸਾਡੇ ਹਾਰ ਸ਼ਿੰਗਾਰ, ਹੁਸਨ ਦੇ ਹਾਣੀ, ਇੱਕ ਸਾਂਝ ਪੁਰਾਣੀ, ਸੋਨੇ ਦੀ ਇੱਟ, ਅਮਰ ਕਥਾ, ਗਮਲੇ ਦੀ ਵੇਲ, ਚੋਣਵੀਆਂ ਕਹਾਣੀਆਂ, ਰੁਦਨ ਬਿੱਲੀਆਂ ਦਾ, ਦਿਨ ਦੀਵੀਂ ਲੁੱਟ, ਇੱਕ ਇੱਟ ਵਾਲੀ ਹਵੇਲੀ, ਤਿੰਨ ਛੱਕੇ, ਕੰਧੀਂ ਜਾਏ, ਧਰੂ ਤਾਰੇ, ਗੋਰੀ ਹਿਰਨੀ, ਮੇਰਾ ਪੰਜਾਬ ਤੇ ਮੇਰੀ ਪੱਤਰਕਾਰੀ, 25 ਮੁਲਕ 75 ਗੱਲਾਂ, ਸਾਹਿਤਕ ਸਵੈਜੀਵਨੀ, ਮੇਰੀ ਸਹੁੰ/ਸਰਗੋਸ਼ੀਆਂ-1, ਮਿੱਤਰਾਂ ਦਾ ਮੈਂ ਤੇ ਅੱਸੀ ਕੋਹ ਦੀ ਦੌੜ/ਜੀਵਨ ਦਰਪਨਟੈੱਸ, ਪਾਕਿਸਤਾਨ ਮੇਲ, ਜੀਵਨ ਤੇ ਸਾਹਿਤ, ਸਾਥੀ, ਬਾਲ ਬਿਰਖ ਤੇ ਸੂਰਜ, ਲਹਿਰਾਂ ਦੀ ਆਵਾਜ਼ ਤੇ ਭਾਰਤੀ ਸੈਨਾ ਦੀਆਂ ਪ੍ਰਾਪਤੀਆਂ ਅਨੁਵਾਦਤ ਪੁਸਤਕਾਂ ਹਨਅੱਗ ਦਾ ਸਫ਼ਰ ਸ਼ਿਵ ਬਟਾਲਵੀ ਦੀ ਚੋਣਵੀਂ ਕਵਿਤਾ, ਪੰਜਾਬ ਦਾ ਛੇਵਾਂ ਦਰਿਆ ਐੱਮ. ਐੱਸ. ਰੰਧਾਵਾ, ਨਵਯੁਗ ਟਕਸਾਲ ਭਾਪਾ ਪ੍ਰੀਤਮ ਸਿੰਘ, ਵਾਸਨਾ ਵਿਸਕੀ ਵਿਦਵਤਾ ਖੁਸ਼ਵੰਤ ਸਿੰਘ ਤੇ ਲਾਲ ਕਿਲੇ ਦੀਆਂ ਟਾਹਣੀਆਂ ਸੰਪਾਦਤ ਪੁਸਤਕਾਂ ਵੱਖਰੀਆਂ ਹਨਉਸਦੀਆਂ ਕਹਾਣੀਆਂ ਦੇ ਸੰਗ੍ਰਹਿ ਅੰਗਰੇਜ਼ੀ ਤੇ ਉਰਦੂ ਵਿੱਚ ਵੀ ਛਪੇ ਹਨਪੰਜਾਬੀਜ਼ ਵਾਰ ਐਂਡ ਵਿਮੱਨ, ਗਾਡਜ਼ ਆਨ ਟਰਾਇਲ ਤੇ ਅਮਰ ਕਥਾਉਹ ਸਪਤਾਹਿਕ ਅਤੇ ਮਾਸਕ ਰਸਾਲਿਆਂ ਤੋਂ ਇਲਾਵਾ ਰੋਜ਼ਾਨਾ ਅਖ਼ਬਾਰ ‘ਪੰਜਾਬੀ ਟ੍ਰਿਬਿਊਨ’ ਤੇ ‘ਦੇਸ਼ ਸੇਵਕ’ ਦਾ ਸੰਪਾਦਕ ਵੀ ਰਿਹਾਉਹ 1954 ਤੋਂ ਲਗਾਤਾਰ ਲਿਖ ਰਿਹਾ ਹੈਸੱਤਵਾਂ ਦਹਾਕਾ ਚੱਲ ਰਿਹਾ ਹੈ ਉਹਦੀ ਲੇਖਣੀ ਦੀ ਮੈਰਾਥਨ ਦਾਹੁਣ ਉਹਦੀ ਸਵੈਜੀਵਨੀ ਛਪੀ ਹੈ ਜਿਸਦੇ ਕਾਂਡ ਹਨ ਨਾਨਕੇ, ਦਾਦਕੇ, ਦਿੱਲੀ, ਜ਼ਿੰਦਗੀ ਦੀ ਹਾਈਵੇਅ, ਭਾਰਤ ਦਰਸ਼ਨ, ਸਾਰਕ ਸੰਸਾਰ, ਗੋਰੀ ਕਾਲੀ ਦੁਨੀਆ, ਪੱਤਰਕਾਰਤਾ ਦੇ ਅੰਗ ਸੰਗ, ਅਸਤਬਾਜ਼ੀ ਤੇ ਚਲੋ ਚਲੀਪਹਿਲਾ ਵਾਕ ਹੈ: ਮੈਂ ਡਾਇਰੀ ਨਹੀਂ ਲਿਖਦਾ, ਰੱਖਦਾ ਹੀ ਨਹੀਂ

ਉਸ ਨੂੰ ਭਾਰਤੀ ਸਾਹਿਤ ਅਕੈਡਮੀ ਤੋਂ ਲੈ ਕੇ ਦੇਸ ਪ੍ਰਦੇਸ ਦੀਆਂ ਅਨੇਕਾਂ ਸਭਾਵਾਂ ਦੇ ਮੋਤੀ ਮਿਲੇ ਹਨਵਿੱਚੇ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, ਵਿੱਚੇ ਪੰਜਾਬੀ ਸਾਹਿਤ ਅਕਾਡਮੀ ਦਾ ਕਰਤਾਰ ਸਿੰਘ ਧਾਲੀਵਾਲ ਅਵਾਰਡ, ਵਿੱਚੇ ਸਾਹਿਤ ਅਕੈਡਮੀ ਚੰਡੀਗੜ੍ਹ ਦਾ ਮਾਣ ਸਨਮਾਨ, ਵਿੱਚੇ ਫੈਲੋਸ਼ਿਪਾਂ ਤੇ ਪ੍ਰੋਫੈੱਸਰ ਆਫ਼ ਐਮੀਨੈਂਸ ਵਰਗੀਆਂ ਪਦਵੀਆਂਉਹ ਭਾਰਤੀ ਖੇਤੀ ਮੰਤਰਾਲੇ ਵਿੱਚ ਡਾਇਰੈਕਟਰ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦਾ ਸੰਚਾਰ ਵਿਭਾਗ ਦਾ ਮੁਖੀ, ‘ਪੰਜਾਬੀ ਟ੍ਰਿਬਿਊਨ’ ਤੇ ‘ਦੇਸ਼ ਸੇਵਕ’ ਰੋਜ਼ਾਨਾ ਅਖ਼ਬਾਰਾਂ ਦਾ ਐਡੀਟਰ, ਪੰਜਾਬ ਆਰਟਸ ਕਾਊਂਸਲ ਦਾ ਚੇਅਰਮੈਨ, ਪੰਜਾਬ ਰੈੱਡ ਕਰਾਸ ਦਾ ਸਕੱਤਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦਾ ਪ੍ਰੋਫ਼ੈਸਰ ਤੇ ਮੁਖੀ ਰਿਹਾਉਹ ਪੰਜਾਬੀ ਯੂਨੀਵਰਸਿਟੀ ਦਾ ਆਜੀਵਨ ਫੈਲੋ ਹੈ ਤੇ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦਾ ਪ੍ਰਧਾਨਉਸ ਨੇ 1953 ਵਿੱਚ ਬੀ. ਏ. ਕੀਤੀ ਸੀ, ਅਗਲੇ ਸਾਲ ਗਿਆਨੀ ਤੇ 1958 ਵਿੱਚ ਕੈਂਪ ਕਾਲਜ ਨਵੀਂ ਦਿੱਲੀ ਤੋਂ ਅੰਗਰੇਜ਼ੀ ਦੀ ਐੱਮ. ਏ.

ਗੁਲਜ਼ਾਰ ਸੰਧੂ ਨੂੰ ਮੈਂ 1962 ਤੋਂ ਜਾਣਨ ਲੱਗਾ ਜਦੋਂ ਮੈਂ ਵੀ ਉਹਦੇ ਵਾਂਗ ਦਿੱਲੀ ਪੁੱਜਾਉਹ ਇੱਕੀਵੇਂ ਸਾਲ ਦੀ ਉਮਰ ਵਿੱਚ ਦਿੱਲੀ ਗਿਆ ਸੀ, ਮੈਂ ਬਾਈਵੇਂ ਸਾਲ ਵਿੱਚਪਿਛੋਕੜ ਸਾਡਾ ਇੱਕੋ ਜਿਹਾ ਸੀਫਰਕ ਬੱਸ ਇੰਨਾ ਕੁ ਸੀ ਕਿ ਦਿੱਲੀ ਉਹਦੇ ਮਾਮਿਆਂ ਵਾਂਗ ਮੇਰੇ ਮਾਮਿਆਂ ਦੀਆਂ ਟੈਕਸੀਆਂ ਨਹੀਂ ਸਨ ਚਲਦੀਆਂਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਉੱਥੇਸੰਧੂ ਦਾ ਦਿੱਲੀ ਦੇ ਇੱਕ ਪ੍ਰਾਈਵੇਟ ਕਾਲਜ ਵਿੱਚ ਪੜ੍ਹਾਉਂਦਿਆਂ ਕਿਸੇ ਲੜਕੀ ਨਾਲ ਸਨੇਹ ਦਾ ਰਿਸ਼ਤਾ ਬਣ ਚੱਲਿਆ ਸੀ ਜੋ ਉਸ ਨੂੰ ਪ੍ਰੋਫ਼ੈਸਰੀ ਦੀ ਕੱਚੀ ਨੌਕਰੀ ਤੋਂ ਹਟਾਉਣ ਦਾ ਸਬੱਬ ਬਣਿਆਉਹ ਸਨੇਹ ਸ਼ਾਇਦ ਇਕਪਾਸੜ ਹੀ ਹੋਵੇ ਪਰ ਉਸ ਵਿਗੋਚੇ ਨੇ ਗੁਲਜ਼ਾਰ ਨੂੰ ਲੇਖਕ ਬਣਨ ਦੇ ਰਾਹ ਪਾ ਦਿੱਤਾ

ਗੁਲਜ਼ਾਰ ਸੰਧੂ ਲਈ ਲਿਖਣਾ ਸ਼ੁਗਲ ਵੀ ਹੈ ਤੇ ਮਨਪਰਚਾਵਾ ਵੀਸਰੋਕਾਰਾਂ ਨੂੰ ਜ਼ੁਬਾਨ ਦੇਣ ਦਾ ਉਪਰਾਲਾ ਵੀਉਹ ਮਿਲਣ ਵਰਤਣ ਵਿੱਚ ਦਰਿਆਦਿਲ ਬੰਦਾ ਹੈਉਹਦਾ ਕਿਸੇ ਨਾਲ ਵੈਰ ਨਹੀਂ, ਵਿਰੋਧ ਨਹੀਂ, ਵਾਧਾ ਨਹੀਂ, ਵੱਟਾ ਨਹੀਂਜਿਗਰੀ ਯਾਰ, ਦਿਲਦਾਰ, ਰੰਗਲਾ ਸੱਜਣ, ਖੁੱਲ੍ਹਦਿਲਾ ਇਨਸਾਨ ਤੇ ਪਰਉਪਕਾਰੀ ਜਿਊੜਾਉਹ ਜਦੋਂ ਕਦੇ ਡਿੱਗਿਆ ਹਮੇਸ਼ਾ ਪੈਰਾਂ ਭਾਰ ਹੀ ਡਿੱਗਿਆ ਜਿਸ ਕਰਕੇ ਤੁਰਤ ਖੜ੍ਹਾ ਹੋ ਜਾਂਦਾ ਰਿਹਾਉਹਦੇ ਸਮੁੱਚੇ ਜੀਵਨ ’ਤੇ ਝਾਤ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਹ ਕਿਤੇ ਵੀ ਬੱਝ ਕੇ ਬਹਿਣ ਵਾਲਾ ਬੰਦਾ ਨਹੀਂ ਸੀਅੱਜ ਇੱਥੇ ਭਲਕੇ ਉੱਥੇਉਹਨੇ ਸਕੂਲ ਬਦਲੇ, ਟਿਕਾਣੇ ਬਦਲੇ, ਨੌਕਰੀਆਂ ਬਦਲੀਆਂ, ਰੈਣ ਬਸੇਰੇ ਬਦਲੇ ਤੇ ਹੋਰ ਵੀ ਕਾਫੀ ਕੁਝ ਬਦਲਿਆਪਰ ਵਿਆਹ ਇੱਕੋ ਕਰਾਇਆ ਤੇ ਉਹੀ ਤੋੜ ਚੜ੍ਹਾਇਆ!

ਜੰਮਿਆ ਉਹ ਪੁਆਧ ਵਿੱਚ, ਸਕੂਲੀ ਪੜ੍ਹਾਈ ਮਾਲਵੇ ਵਿੱਚ ਕੀਤੀ ਤੇ ਕਾਲਜ ਦੀ ਵਿੱਦਿਆ ਦੁਆਬੇ ਦੇ ਮਾਹਿਲਪੁਰ ਕਾਲਜ ਤੋਂ ਲਈਦਿੱਲੀ, ਲੁਧਿਆਣੇ, ਚੰਡੀਗੜ੍ਹ ਤੇ ਪਟਿਆਲੇ ਵਿੱਚ ਨੌਕਰੀ ਕੀਤੀਦੁਨੀਆ ਦੇ ਅਨੇਕਾਂ ਦੇਸ਼ ਤੇ ਸ਼ਹਿਰ ਗਾਹੇ25 ਦੇਸ਼ 75 ਗੱਲਾਂਡੇਰਾ ਡਾਂਗ ’ਤੇ ਨਹੀਂ ਕਲਮ ’ਤੇ ਰੱਖਿਆਸਿਹਤ ਵਿਭਾਗ ਦਿੱਲੀ ਦੀ ਡਾਇਰੈਟਰ ਡਾ. ਸੁਰਜੀਤ ਕੌਰ ਪੰਨੂੰ ਸੰਗ ਵਿਆਹੇ ਜਾਣ ਪਿੱਛੋਂ ਵੀ ਉਹ ਜਿਹੋ ਜਿਹਾ ਪਹਿਲਾਂ ਸੀ ਉਹੋ ਜਿਹਾ ਹੀ ਬਾਅਦ ਵਿੱਚ ਰਿਹਾਵਿਆਹ ਕਰਵਾ ਕੇ ਵੀ ਕਬੀਲਦਾਰ ਨਹੀਂ ਬਣਿਆ

ਚਲੋ ਉਹਦੇ ਵਿਆਹ ਦੀ ਗੱਲ ਵੀ ਕਰ ਲਈਏਹੁਣ ਉਹਦੇ ਵਿਆਹ ਦੀ 53ਵੀਂ ਵਰ੍ਹੇ-ਗੰਢ ਲੰਘੀ ਹੈ11 ਮਾਰਚ 1966 ਨੂੰ ਸੰਧੂ ਜੋੜੇ ਦਾ ਵਿਆਹ ਹੋਇਆ ਸੀ11 ਮਾਰਚ 1966 ਨੂੰ ਹੀ ਪੰਜਾਬੀ ਸੂਬੇ ਦੀ ਮੰਗ ਮੰਨੀ ਗਈਪੰਜਾਬੀ ਸੂਬੇ ਦੀ ਮੰਗ ਮੰਨਣ ਪਿੱਛੇ 1965 ਦੀ ਇੰਡੋ-ਪਾਕਿ ਜੰਗ ਵਿੱਚ ਸਿੱਖ ਫੌਜੀਆਂ ਤੇ ਸਰਹੱਦ ਨੇੜਲੇ ਪੰਜਾਬੀਆਂ ਵੱਲੋਂ ਜੰਗ ਵਿੱਚ ਪਾਇਆ ਯੋਗਦਾਨ ਸੀਪੰਜਾਬੀਆਂ ਨੇ ਪੰਜਾਬੀ ਸੂਬਾ ਜੰਗ ਜਿੱਤ ਕੇ ਲਿਆ ਸੀਸੰਧੂ ਦੇ ਲਿਖਣ ਮੂਜਬ, “ਸੰਨ 1966 ਤੋਂ ਸੁਰਜੀਤ ਐੱਸ. ਕੇ. ਸੰਧੂ ਹੋ ਗਈਮੇਰੀ ਜੀਵਨ ਸਾਥਣਭਾਰਤ ਤੇ ਪਾਕਿਸਤਾਨ ਵਾਂਗ ਸਾਡੇ ਵਿਚਕਾਰ ਵੀ ਅਮਨ ਤੇ ਸ਼ਾਂਤੀ ਦੇ ਦੌਰ ਚਲਦੇ ਰਹਿੰਦੇ ਹਨਲੜਾਈ ਹੁੰਦਿਆਂ ਵੀ ਦੇਰ ਨਹੀਂ ਲੱਗਦੀ ਤੇ ਜੰਗ ਬੰਦੀ ਵੀ ਐਵੇਂ ਕਿਵੇਂ ਹੋ ਜਾਂਦੀ ਹੈ!”

ਵਿਆਹ ਪਿੱਛੋਂ ਉਮੈਦਵਾਰੀ ਹੋਈ ਸੀ ਪਰ ਬਾਲ-ਬੱਚਾ ਨਾ ਹੋਇਆਬੱਚਿਆਂ ਦਾ ਸੰਧੂ ਨੇ ਕਦੇ ਝੋਰਾ ਨਹੀਂ ਝੁਰਿਆਪਰ ਡਾ. ਅਤਰ ਸਿੰਘ ਦੱਸਦਾ ਹੁੰਦਾ ਸੀ, “ਇਕੇਰਾਂ ਸੰਧੂ ਕਨਾਟ ਪਲੇਸ ਕਾਕੇ ਦੇ ਢਾਬੇ ’ਤੇ ਦੋਸਤਾਂ ਨਾਲ ਖਾਂਦਾ ਪੀਂਦਾ ਨਸ਼ੇ ਵਿੱਚ ਹੋ ਗਿਆਨਾਲੇ ਰੋਈ ਜਾਵੇ ਨਾਲੇ ਤਾਜ਼ੀ ਮਿਲੀ ਤਨਖਾਹ ਦੇ ਨੋਟ ਸੁੱਟਦਾ ਕਹੀ ਜਾਵੇ, “ਆਪਣੇ ਕਿਹੜਾ ਜੁਆਕ ਰੋਂਦੇ ਆ!”

ਖਿਲਰੇ ਨੋਟ ਫਿਰ ਅਤਰ ਸਿੰਘ ਨੇ ਹੀ ਸੰਭਾਲੇ ਸਨ

ਗੁਲਜ਼ਾਰ ਦਾ ਪਹਿਲਾ ਨਾਂ ਬਲਬੀਰ ਸੀ, ਜੋ ਬੱਲਾ ਹੋ ਗਿਆਫਿਰ ਗੁਲਜ਼ਾਰਾ ਰੱਖਿਆ ਗਿਆਸਰਟੀਫਿਕੇਟਾਂ ’ਤੇ ਉਹ ਗੁਲਜ਼ਾਰਾ ਸਿੰਘ ਸੰਧੂ ਹੀ ਹੈਪਹਿਲਾਂ ਮੈਂ ਵੀ ਆਪਣੇ ਨਾ ਨਾਲ ਸਰਵਣ ਸਿੰਘ ਸੰਧੂ ਲਿਖਦਾ ਸੀਮੈਂਨੂੰ ਸੰਧੂ ਲਾਉਣੋ ਗੁਲਜ਼ਾਰ ਸੰਧੂ ਨੇ ਹਟਾਇਆ ਅਖੇ ਦੋ ਸੰਧੂਆਂ ਦਾ ਭੁਲੇਖਾ ਪੈ ਜਿਆ ਕਰੂਦਲੀਲ ਦਿੱਤੀ, “ਜੇ ਮੇਰਾ ਨਾ ਗੁਲਜ਼ਾਰਾ ਰਹਿੰਦਾ ਤਾਂ ਮੈਂ ਹੀ ਸੰਧੂ ਲਾਹ ਦਿੰਦਾ ਬਈ ਨਵੀਂ ਪੀੜ੍ਹੀ ਵਿੱਚ ਕਿਸੇ ਦਾ ਨਾ ਗੁਲਜ਼ਾਰਾ ਨਹੀਂ ਰੱਖਿਆ ਜਾਣਾਨਵੀਂ ਪੀੜ੍ਹੀ ਵਿੱਚ ਸਰਵਣ ਨਾ ਵੀ ਕਿਸੇ ਨੇ ਨੀ ਰੱਖਣਾ, ਸੋ ਤੂੰ ਹੀ ਲਾਹ ਦੇ।”

ਮੈਂ ਵੱਡੇ ਭਰਾ ਦੀ ਦਲੀਲ ਮੰਨ ਲਈ ਤੇ ਲੇਖਕ ਦੇ ਤੌਰ ’ਤੇ ਆਪਣੇ ਨਾ ਨਾਲੋਂ ਸੰਧੂ ਲਾਹ ਦਿੱਤਾ1960ਵਿਆਂ ਵਿੱਚ ਦਿੱਲੀ ਉਹਦੇ ਕੋਲ ਮੋਟਰ ਸਾਈਕਲ ਸੀ ਤੇ ਮੇਰੇ ਕੋਲ ਸਾਈਕਲਉਹ ਪੰਜਾਬ ਤੋਂ ਆਏ ਲੇਖਕਾਂ ਨੂੰ ਦਾਰੂ ਪਿਆਉਂਦਾ, ਮੁਰਗੇ ਛਕਾਉਂਦਾ, ਘਰ ਰੱਖਦਾ ਤੇ ਮੋਟਰ ਸਾਈਕਲ ’ਤੇ ਛੱਡਣ ਜਾਂਦਾਜਾਣ ਵੇਲੇ ਪੀਣ ਖਾਣ ਵਾਲੇ ਦੇ ਝੋਲੇ ਵਿੱਚ ਰਾਹ ਜੋਗਾ ਸਮਾਨ ਵੀ ਪਾ ਦਿੰਦਾਮੈਂ ਅੜੇ ਥੁੜੇ ਖ਼ਾਲਸਾ ਕਾਲਜ ਦੇ ਡੀ. ਪੀ. ਈ. ਸਰਦਾਰ ਪ੍ਰੀਤਮ ਸਿੰਘ ਬੈਂਸ ਤੋਂ ਪੈਸੇ ਫੜ ਕੇ ਡੰਗ ਸਾਰਦਾਮੇਰਾ ਉਹਦੇ ਨਾਲ ਕੀ ਮੁਕਾਬਲਾ ਸੀ? ਸੰਧੂ ਸਰਦਾਰੀ ਮੈਂ ਵੱਡੇ ਭਾਈ ਨੂੰ ਛੱਡਣ ਵਿੱਚ ਹੀ ਭਲਾ ਸਮਝਿਆ

ਸੰਧੂ ਜੋੜੇ ਨੇ ਵਸੀਅਤ ਲਿਖ ਦਿੱਤੀ ਹੈ ਕਿ ਮਰਨ ਉਪਰੰਤ ਸਾਡੀਆਂ ਦੇਹਾਂ ਮੈਡੀਕਲ ਸੰਸਥਾਵਾਂ ਨੂੰ ਦਾਨ ਕਰ ਦਿੱਤੀਆਂ ਜਾਣਸਾਡਾ ਮਰਨਾ ਖੁਸ਼ੀ ਨਾਲ ਮਨਾਇਆ ਜਾਵੇਦੇਹ ਦਾਨ ਦਾ ਕਾਰਡ ਹੁਣ ਉਨ੍ਹਾਂ ਦੀ ਜੇਬ ਵਿੱਚ ਰਹਿੰਦਾ ਹੈ ਕਿ ਜਿੱਥੇ ਪ੍ਰਾਣ ਪੰਖੇਰੂ ਹੋ ਜਾਣ, ਉੱਥੋਂ ਦੀ ਨੇੜਲੀ ਮੈਡੀਕਲ ਸੰਸਥਾ ਨੂੰ ਸਬੂਤੀ ਦੇਹ ਦੇ ਦਿੱਤੀ ਜਾਵੇਮੋਟੀਆਂ ਗੱਲਾਂ ਦੋ ਹਨਪਹਿਲੀ ਇਹ ਕਿ ਦੇਹੀ ਕਿਸੇ ਦੇ ਕੰਮ ਆ ਜਾਵੇਜੇ ਹੋ ਸਕੇ ਤਾਂ ਜਿਊਂਦੀ ਜਾਗਦੀ ਵੀ ਵਰਤ ਸਕਦੇ ਹਨਪਰ ਉਦੋਂ ਜਦੋਂ ਹੋਸ਼ ’ਤੇ ਪੋਚਾ ਫਿਰ ਜਾਏਰੌਲਾ ਹੀ ਕੋਈ ਨਹੀਂਰੋਣਾ ਕਾਹਦਾ? ਰੋਣਾ ਕਾਹਦਾ - ਕਹਿ ਕੇ ਉਹ ਉੱਚੀ ਉੱਚੀ ਹੱਸਦਾ ਹੈ

ਗੱਲ ਗੁਲਜ਼ਾਰ ਸੰਧੂ ਦੇ ਹਾਸੇ ਤੋਂ ਤੁਰੀ ਸੀਹਾਸੇ ਦੀਆਂ ਗੱਲਾਂ ਉਹ ਅਜੇ ਵੀ ਹੱਸ ਹੱਸ ਕੇ ਕਰਦਾ ਹੈਅਖੇ ਡਾ. ਹਰਿਭਜਨ ਸਿੰਘ ਨੂੰ ਕਿਸੇ ਕਵੀ ਦਰਬਾਰ ਵਿੱਚ ਸਨਮਾਨ ਵਜੋਂ ਕਿਰਪਾਨ ਭੇਟਾ ਕੀਤੀ ਗਈਹਰਿਭਜਨ ਸਿੰਘ ਕਿਰਪਾਨ ਲੈਣੋ ਝਿਜਕਦਿਆਂ ਕਹਿਣ ਲੱਗਾ, “ਮੈਂ ਤਾਂ ਜੀ ਕਲਮ ਦਾ ਬੰਦਾ ਹਾਂ ... ਤਾਰਾ ਸਿੰਘ ਨੇ ਵਾਕ ਪੂਰਾ ਨਹੀਂ ਹੋਣ ਦਿੱਤਾ ਤੇ ਵਿੱਚੋਂ ਹੀ ਕਿਹਾ, ਲੈ ਲੈ ਹਰਿਭਜਨ ਸਿਹਾਂ, ਆਪਾਂ ਦੰਦੇ ਕਢਵਾ ਲਵਾਂਗੇ!”

ਹਜ਼ਾਰਾ ਸਿੰਘ ਗੁਰਦਾਸਪੁਰੀ ਬੀਰ ਰਸੀ ਵਾਰਾਂ ਸੁਣਾਉਂਦਿਆਂ ਆਪਣੀ ਦਾੜ੍ਹੀ ਦੇ ਵਾਲ ਆਪ ਹੀ ਪੁੱਟ ਛੱਡਦਾ ਤੇ ਸਰੋਤਿਆਂ ਦੇ ਲੂੰ ਕੰਡੇ ਖੜ੍ਹੇ ਕਰ ਦਿੰਦਾਇੱਕ ਵਾਰ ਹਿੰਦ-ਪਾਕਿ ਜੰਗ ਸਮੇਂ ਉਹ ਘਰ ਦੀ ਛੱਤ ’ਤੇ ਦੋਸਤਾਂ ਨਾਲ ਦਾਰੂ ਪੀਵੀ ਜਾਵੇਹਵਾਈ ਜਹਾਜ਼ ਵੇਖ ਕੇ ਉਹਦੀ ਪਤਨੀ ਵਾਜ਼ਾਂ ਮਾਰਨ ਲੱਗ ਪਈ, ਪਈ ਛੇਤੀ ਥੱਲੇ ਆ ਜਾਓਹੋਰ ਨਾ ਕਿਤੇ ਬੰਬ ਆ ਡਿੱਗੇ

ਗੁਰਦਾਸਪੁਰੀ ਨੇ ਗੁਲਜ਼ਾਰ ਦੇ ਗਲਾਸ ਵਿੱਚ ਇੱਕ ਹੋਰ ਹਾੜਾ ਪਾਉਂਦਿਆਂ ਕਿਹਾ, “ਤੂੰ ਤਾਂ ਕਮਲੀ ਏਂ ਸਵਰਨ ਕੁਰੇਅਸੀਂ ਜਹਾਜ਼ਾਂ ਦੇ ਉੱਤੋਂ ਦੀ ਉੱਡ ਰਹੇ ਹਾਂ ਤੇ ਤੂੰ ਸਾਨੂੰ ਥੱਲੇ ਲਾਹੁਣਾ ਚਾਹੁੰਦੀ ਏਂ!”

ਭਲਕ ਦਾ ਪਤਾ ਨਹੀਂ ਉਹ ਪਾਗ਼ਲ ਹੋਵੇ ਜਾਂ ਨਾ, ਹਾਲ ਦੀ ਘੜੀ ਤਾਂ ਊਠਾਂ ਵਾਲਿਆਂ ਦਾ ਗੁਲਜ਼ਾਰਾ ਹਵਾਈ ਜਹਾਜ਼ਾਂ ਦੇ ਉੱਤੋਂ ਦੀ ਉੱਡ ਰਿਹੈ!

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1536)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author