SarwanSingh7ਅਖ਼ੀਰ ਉਨ੍ਹਾਂ ਨੇ ਮਨ ਵਿੱਚ ਧਾਰ ਲਿਆ ਕਿ ਇੰਦਰ ਹੋਰਾਂ ਦਾ ਕੰਡਾ ...
(18 ਅਗਸਤ 2018)

 

DaraDulchipuriaA2

 

ਦਾਰੇ ਦੁਲਚੀਪੁਰੀਏ ਨੂੰ ਦਾਰਾ ਕਿੱਲਰ ਵੀ ਕਿਹਾ ਜਾਂਦਾ ਸੀਉਹ ਦੇਖਣ ਨੂੰ ਦਿਉ ਲੱਗਦਾ ਸੀਜਿਵੇਂ ਦਿਉਆਂ ਦੀਆਂ ਬਾਤਾਂ ਪੈਂਦੀਆਂ ਉਸੇ ਤਰ੍ਹਾਂ ਦਾਰੇ ਦੀਆਂ ਪੈਣ ਲੱਗੀਆਂ ਸਨਉਹ ਵਰਲਡ ਚੈਂਪੀਅਨ ਕਿੰਗਕਾਂਗ ਨੂੰ ਢਾਹ ਕੇ ਰੁਸਤਮੇ ਜ਼ਮਾਂ ਬਣਿਆ ਸੀਉਦੋਂ ਉਹਦਾ ਭਾਰ 135 ਕਿਲੋਗਰਾਮ ਸੀ ਜਦ ਕਿ ਕਿੰਗਕਾਂਗ 200 ਕਿਲੋਗਰਾਮ ਭਾਰਾ ਸੀਉਹ ਮਿੱਥ ਬਣ ਗਿਆ ਸੀ, ਜਿਸ ਦੀਆਂ ਦੰਦ ਕਥਾਵਾਂ ਚੱਲ ਪਈਆਂ ਸਨਇਕ ਦੰਦ ਕਥਾ ਸੀ ਕਿ ਉਸ ਨੇ ਦੋ ਜਣਿਆਂ ਨੂੰ ਧੌਣੋਂ ਫੜ ਕੇ ਆਪਸ ਵਿਚ ਭਿੜਾ ਕੇ ਮਾਰ ਦਿੱਤਾ ਸੀਪਰ ਇਹ ਦੰਦ ਕਥਾ ਸੱਚ ਨਹੀਂ ਸੀਦੋਂਹ ਨੂੰ ਨਹੀਂ ਉਸ ਨੇ ਇਕ ਨੂੰ ਮਾਰਿਆ ਸੀਦੂਜੀ ਦੰਦ ਕਥਾ ਸੀ ਪਈ ਉਹ ਕਿਸੇ ਪਿੰਡ ਬਰਾਤ ਗਿਆ ਤਾਂ ਮਾਰਨਖੰਡਾ ਸਾਨ੍ਹ ਟੱਕਰ ਗਿਆਦਾਰੇ ਨੇ ਦੌੜਨ ਦੀ ਥਾਂ ਅੱਗੇ ਹੋ ਕੇ ਉਹਦੇ ਸਿੰਗ ਫੜ ਲਏਕਦੇ ਦਾਰਾ ਸਾਨ੍ਹ ਨੂੰ ਦਸ ਕਦਮ ਪਿੱਛੇ ਧੱਕ ਲਿਜਾਂਦਾ ਤੇ ਕਦੇ ਸਾਨ੍ਹ ਦਾਰੇ ਦੇ ਪੈਰ ਉਖੇੜ ਦਿੰਦਾਆਖ਼ਰ ਸਾਨ੍ਹ ਦਾ ਏਨਾ ਜ਼ੋਰ ਲੱਗ ਗਿਆ ਕਿ ਉਹਦੀ ਮੋਕ ਵਗ ਤੁਰੀਦਾਰੇ ਨੇ ਸਾਨ੍ਹ ਦੇ ਸਿੰਗ ਛੱਡੇ ਤਾਂ ਉਹ ਅਜਿਹਾ ਦੌੜਿਆ ਕਿ ਮੁੜ ਉਸ ਪਿੰਡ ਦੀ ਜੂਹ ਵਿਚ ਨਾ ਵੜਿਆਫਿਰੋਜ਼ਪੁਰ ਜੇਲ੍ਹ ਵਿਚ ਪਾਣੀ ਦੀ ਉੱਚੀ ਟੈਂਕੀ ਉੱਤੇ ਦਾਰੇ ਦੀ ਸੁੱਟੀ ਇੱਟ ਕਈ ਸਾਲ ਉੱਥੇ ਹੀ ਪਈ ਰਹੀਆਮ ਹੱਥਕੜੀ ਉਹਦੇ ਗੁੱਟ ਦੇ ਮੇਚ ਨਹੀਂ ਸੀ ਆਉਂਦੀਸਾਈਕਲ ਉਹਦੀਆਂ ਲੱਤਾਂ ਹੇਠ ਦੀ ਲੰਘ ਸਕਦਾ ਸੀਸਾਈਕਲ ਬਣਾਉਣ ਵਾਲੀ ਇਕ ਕੰਪਨੀ ਨੇ ਸਾਈਕਲ ਉਹਦੀਆਂ ਲੱਤਾਂ ਸੰਨ੍ਹ ਖੜ੍ਹਿਆ ਕੇ ਫੋਟੋ ਲਾਹੀ ਤੇ ਇਸ਼ਤਿਹਾਰਬਾਜ਼ੀ ਲਈ ਵਰਤੀ

ਜੇਲ੍ਹ ਵਿੱਚੋਂ ਰਿਹਾਅ ਹੋ ਕੇ ਦਾਰੇ ਨੇ ਫਿਰ ਫਰੀ ਸਟਾਈਲ ਕੁਸ਼ਤੀਆਂ ਲੜੀਆਂ ਅਤੇ ਦੋ ਫਿਲਮਾਂ ‘ਸੈਮਸਨ’ ਤੇ ‘ਖ਼ੂਨ ਕਾ ਬਦਲਾ ਖ਼ੂਨ` ਵਿਚ ਫਿਲਮੀ ਰੋਲ ਨਿਭਾਇਆ, ਜੋ ਨਾ ਉਸ ਨੂੰ ਪਸੰਦ ਆਇਆ ਤੇ ਨਾ ਦਰਸ਼ਕਾਂ ਨੂੰਪਹਿਲੀ ਫਿਲਮ ਵਿਚ ਉਸ ਨੂੰ ਜਿੰਨ ਬਣ ਕੇ ਬੋਤਲ ਵਿੱਚ ਬੰਦ ਹੋਣਾ ਪਿਆ ਸੀ ਤੇ ਦੂਜੀ ਫਿਲਮ ਵਿਚ ਟਾਂਗੇ ਵਾਲਾ ਬਣਨਾ ਪਿਆ ਸੀਉਹਦੇ ਸਾਥੀਆਂ ਨੂੰ ਇਹ ਰੋਲ ਚੰਗੇ ਨਹੀਂ ਸਨ ਲੱਗੇ, ਜਿਸ ਕਰਕੇ ਉਨ੍ਹਾਂ ਨੇ ਕਿਹਾ, “ਏਡੇ ਵੱਡੇ ਭਲਵਾਨ ਨੂੰ ਇਹ ਕੁਝ ਕਰਨਾ ਨਹੀਂ ਸ਼ੋਭਦਾਛੱਡ ਪਰ੍ਹਾਂ ਇਹ ਕੰਜਰਕਾਨਾ!” ਤੇ ਉਹ ਫਿਲਮਾਂ ਛੱਡ ਗਿਆ

ਉਸ ਨੇ ਦੋ ਵਾਰ ਪਿੰਡ ਦੀ ਸਰਪੰਚੀ ਵੀ ਕੀਤੀ ਤੇ ਧੜੇਬਾਜ਼ੀ ਵਿਚ ਵੀ ਪਿਆਸਰਪੰਚ ਉਹ ਸਰਬ ਸੰਮਤੀ ਨਾਲ ਚੁਣਿਆ ਜਾਂਦਾ ਸੀ ਪਰ ਧੜੇਬਾਜ਼ੀ ਫਿਰ ਵੀ ਖਹਿੜਾ ਨਹੀਂ ਸੀ ਛੱਡਦੀਇਕ ਵਾਰ ਤਾਂ ਦੂਜੇ ਧੜੇ ਨੇ ਉਹਦੇ ਸੱਟਾਂ ਵੀ ਮਾਰੀਆਂ ਪਰ ਕਾਫੀ ਸਾਰਾ ਲਹੂ ਵਹਿ ਜਾਣ ਦੇ ਬਾਵਜੂਦ ਉਹ ਮਰਨੋਂ ਬਚ ਗਿਆ ਸੀ

ਉਸ ਨੇ ਪਹਿਲੀ ਪਤਨੀ ਦੇ ਹੁੰਦਿਆਂ ਇਕ ਹੋਰ ਤੀਵੀਂ ਘਰ ਲੈ ਆਂਦੀ ਸੀਲੰਮੀ ਲੰਝੀ ਪੰਡਤਾਣੀ ਸਤਵੰਤ ਦੇ ਨਾ ਪਹਿਲਾਂ ਬੱਚਾ ਸੀ ਤੇ ਨਾ ਪਿੱਛੋਂ ਹੋਇਆਕਈ ਕਹਿੰਦੇ ਹਨ ਕਿ ਉਹ ਔਰਤ, ਵਿਰੋਧੀ ਪਹਿਲਵਾਨਾਂ ਨੇ ਉਹਦੇ ਮਗਰ ਲਾਈ ਸੀ ਕਿ ਉਹ ਦਾਰੇ ਤੋਂ ਕੁਸ਼ਤੀਆਂ ਛੁਡਾ ਦੇਵੇ ਤੇ ਵਿਰੋਧੀ ਪਹਿਲਵਾਨਾਂ ਲਈ ਪਿੜ ਖਾਲੀ ਕਰਾ ਦੇਵੇ

ਕੁਝ ਇਸੇ ਤਰ੍ਹਾਂ ਦਾ ਨਜ਼ਾਰਾ ਹੀ ਸੋਨੀਪਤ ਲਾਗੇ ਪਿੰਡ ਭੱਟਗਾਓਂ ਵਿੱਚ ਹੋਈਆਂ ਕੁਸ਼ਤੀਆਂ ਸਮੇਂ ਬੱਝਾ ਸੀਅਖਾੜਾ ਝੰਡੇ ਝੰਡੀਆਂ ਨਾਲ ਸ਼ਿੰਗਾਰਿਆ ਗਿਆ ਸੀਉਹ ਪਿੰਡ ਦਿੱਲੀ ਦੇ ਨੇੜੇ ਹੋਣ ਕਾਰਨ ਵਿਸ਼ੇਸ਼ ਤੌਰ ’ਤੇ ਦੰਗਲ ਲਈ ਚੁਣਿਆ ਗਿਆ ਸੀਉੱਥੇ ਦਾਰਾ ਸਿੰਘ ਦੀ ਕੁਸ਼ਤੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਆਪਣੇ ਵਿਸ਼ੇਸ਼ ਮਹਿਮਾਨਾਂ ਨੂੰ ਵਿਖਾ ਰਹੇ ਸਨਵਿਸ਼ੇਸ਼ ਮਹਿਮਾਨ ਸਨ ਸੋਵੀਅਤ ਰੂਸ ਦੇ ਮਾਰਸ਼ਲ ਬੁਲਗਾਨਿਨ ਤੇ ਨਿਕੀਤਾ ਖਰੋਸ਼ਚੋਵ

ਰੂਸੀ ਮਹਿਮਾਨ ਦਾਰੇ ਦੀ ਤਾਕਤ ਤੋਂ ਦੰਗ ਸਨਦਾਰੇ ਨੂੰ ਫਿਰੋਜ਼ਪੁਰ ਜੇਲ੍ਹ ਵਿੱਚੋਂ ਹੱਥਕੜੀਆਂ ਲਾ ਕੇ ਲਿਆਂਦਾ ਗਿਆ ਸੀਜਿਉਂ ਹੀ ਕੁਸ਼ਤੀ ਜਿੱਤਣ ਪਿੱਛੋਂ ਉਹਦੇ ਹੱਥਕੜੀ ਲਾਈ ਜਾਣ ਲੱਗੀ ਤਾਂ ਦਰਸ਼ਕਾਂ ਨੇ ਰੌਲਾ ਪਾ ਦਿੱਤਾ, “ਦਾਰੇ ਨੂੰ ਰਿਹਾਅ ਕਰੋ

ਰੂਸੀ ਮਹਿਮਾਨਾਂ ਨੇ ਦੁਭਾਸ਼ੀਏ ਰਾਹੀਂ ਪੁੱਛਿਆ ਕਿ ਲੋਕ ਕੀ ਕਹਿੰਦੇ ਹਨ? ਜਦੋਂ ਦੱਸਿਆ ਗਿਆ ਕਿ ਲੋਕ ਉਸ ਦੀ ਜੇਲ੍ਹ ਵਿੱਚੋਂ ਰਿਹਾਈ ਮੰਗਦੇ ਹਨ ਤਾਂ ਉਨ੍ਹਾਂ ਨੇ ਪੰਡਤ ਨਹਿਰੂ ਨਾਲ ਗੱਲ ਕੀਤੀਪੰਡਤ ਜੀ ਨੇ ਹੀ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੂੰ ਕਹਿ ਕੇ ਮਹਿਮਾਨਾਂ ਲਈ ਦਾਰਾ ਸਿੰਘ ਦੀ ਕੁਸ਼ਤੀ ਦਾ ਪ੍ਰਬੰਧ ਕਰਾਇਆ ਸੀਇਹ ਗੱਲ ਵੀ 1957 ਦੀ ਹੈਮਹਿਮਾਨਾਂ ਦੀ ਇੱਛਾ ਤੇ ਦਾਰਾ ਸਿੰਘ ਦੀਆਂ ਕੁਸ਼ਤੀਆਂ ਰਾਹੀਂ ਇਕੱਠੇ ਕੀਤੇ ਜਾ ਰਹੇ ਰਿਲੀਫ਼ ਫੰਡ ਨੂੰ ਮੁੱਖ ਰੱਖਦਿਆਂ ਦੋ ਦਿਨ ਬਾਅਦ ਰੋਹਤਕ ਦੇ ਤਹਿਸੀਲਦਾਰ ਹਰਫੂਲ ਸਿੰਘ ਦੀ ਜ਼ਮਾਨਤ ’ਤੇ ਦਾਰਾ ਸਿੰਘ ਨੂੰ ਇਕ ਮਹੀਨੇ ਦੀ ਪੈਰੋਲ ’ਤੇ ਛੱਡ ਦਿੱਤਾ ਗਿਆਫਿਰ ਦਾਰਾ ਸਿੰਘ ਤੋਂ ਰਹਿਮ ਦੀ ਅਪੀਲ ਕਰਵਾਈ ਗਈ ਜੋ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ ਲੋੜੀਂਦੀ ਕਾਰਵਾਈ ਪਿੱਛੋਂ ਪਰਵਾਨ ਕਰ ਕੇ ਦਾਰਾ ਸਿੰਘ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾਦਾਰੇ ਨੇ ਇਕੱਠੇ ਹੋਏ ਰਿਲੀਫ਼ ਫੰਡ ਵਿੱਚੋਂ ਆਪਣਾ ਦੋ ਲੱਖ ਰੁਪਏ ਦਾ ਕੁਸ਼ਤੀ ਕਮਿਸ਼ਨ ਲੋੜਵੰਦ ਗਰੀਬਾਂ ਨੂੰ ਵੰਡ ਦਿੱਤਾ, ਜਿਨ੍ਹਾਂ ਦੀਆਂ ਦੁਆਵਾਂ ਨਾਲ ਉਹ ਰਿਹਾਅ ਹੋਇਆ ਸੀ

**8

17 ਜੁਲਾਈ 1936 ਨੂੰ ਮਲਾਇਆ ਪੁਲਿਸ ਦੀ ਭਰਤੀ ਹੋਣ ਲੱਗੀ ਤਾਂ ਲੋਕ ਇਕੱਠੇ ਹੋਏ ਵੇਖ ਕੇ ਉਹ ਵੀ ਲਾਈਨ ਵਿਚ ਜਾ ਲੱਗਾਅੰਗਰੇਜ਼ ਅਫਸਰ ਉਹਦਾ ਕੱਦ ਮਿਣ ਕੇ ਹੈਰਾਨ ਰਹਿ ਗਿਆਦਾਰਾ ਅਣਪੜ੍ਹ ਹੋਣ ਕਾਰਨ ਭਰਤੀ ਕਰਨ ਦੇ ਯੋਗ ਨਹੀਂ ਸੀਕਿਹਾ ਜਾਂਦਾ ਹੈ ਕਿ ਅਫਸਰ ਨੇ ਸ਼ਰਤ ਰੱਖੀ ਪਈ ਪਹਿਲਾਂ ਹੀ ਭਰਤੀ ਛੇ ਪਹਿਲਵਾਨਾਂ ਨਾਲ ਉਸ ਨੂੰ ਘੁਲਣਾ ਪਵੇਗਾਦਾਰਾ ਸਿੰਘ ਨੇ ਉਨ੍ਹਾਂ ਨੂੰ ਵੇਖੇ ਬਿਨਾਂ ਹੀ ਹਾਂ ਕਰ ਦਿੱਤੀਜਦੋਂ ਕੁਸ਼ਤੀਆਂ ਹੋਈਆਂ ਤਾਂ ਉਸ ਨੇ ਸਾਰੇ ਪਹਿਲਵਾਨ ਚਿੱਤ ਕਰ ਦਿੱਤੇਉਹਦੀ ਤਾਕਤ ਦੀਆਂ ਧੁੰਮਾਂ ਪੈ ਗਈਆਂ ਤੇ ਅਫਸਰ ਨੇ ਉਸ ਨੂੰ ਸਿਪਾਹੀ ਭਰਤੀ ਕਰਨ ਦੀ ਥਾਂ ਇਕ ਦਰਜਾ ਤਰੱਕੀ ਦੇ ਕੇ ਲਾਂਸ ਕਾਰਪੋਰਲ ਭਰਤੀ ਕਰ ਲਿਆਫਿਰ ਉਹ ਤਰੱਕੀ ਕਰ ਕੇ ਸਬ ਇੰਸਪੈਕਟਰ ਬਣ ਗਿਆ ਪਰ ਪੁਲਿਸ ਵਿਚ ਉਸ ਦਾ ਮੁੱਖ ਕੰਮ ਕੁਸ਼ਤੀਆਂ ਲੜਨਾ ਹੀ ਰਿਹਾ

ਉੱਧਰ ਦੂਜੀ ਵਿਸ਼ਵ ਜੰਗ ਸ਼ੁਰੂ ਹੋ ਗਈਜਪਾਨ ਮਾਰੋ ਮਾਰ ਕਰਦਾ ਮਲਾਇਆ ਵੱਲ ਵਧਣ ਲੱਗਾਮਲਾਇਆ ਦੀ ਪੁਲਿਸ ਨੂੰ ਵੀ ਅੰਗਰੇਜ਼ਾਂ ਨੇ ਜਪਾਨੀਆਂ ਵਿਰੁੱਧ ਲੜਨ ਦਾ ਹੁਕਮ ਦੇ ਦਿੱਤਾਦਾਰਾ ਸਿੰਘ ਦਾ ਨਿਸ਼ਾਨਾ ਕੁਸ਼ਤੀਆਂ ਵਿਚ ਨਾਂ ਚਮਕਾਉਣ ਦਾ ਸੀ ਤੇ ਉਹ ਲੜਨਾ ਨਹੀਂ ਸੀ ਚਾਹੁੰਦਾ ਪਰ ਬੱਧੇ ਰੁੱਧੇ ਨੂੰ ਮੋਰਚੇ ਵਿਚ ਜਾਣਾ ਪਿਆਦੋ ਗੋਲੀਆਂ ਉਹਦੇ ਕੰਨ ਨੂੰ ਛੂੰਹਦੀਆਂ ਲੰਘੀਆਂ ਪਰ ਉਹ ਮਰਨੋਂ ਬਚ ਗਿਆ25 ਫਰਵਰੀ 1942 ਨੂੰ ਜਪਾਨੀਆਂ ਨੇ ਮਲਾਇਆ ’ਤੇ ਕਬਜ਼ਾ ਕਰ ਲਿਆਦਾਰਾ ਸਿੰਘ ਜਪਾਨੀਆਂ ਦੇ ਕਾਬੂ ਆ ਗਿਆਉਸ ਨੂੰ ਪਹਿਲਾਂ ਤਾਂ ਜਪਾਨੀ ਸਜ਼ਾ ਦੇਣ ਲੱਗੇ ਪਰ ਉਹਦਾ ਦਿਉ-ਕੱਦ ਜੁੱਸਾ ਵੇਖ ਕੇ ਤੇ ਤਕੜਾ ਪਹਿਲਵਾਨ ਜਾਣ ਕੇ ਬਰੀ ਕਰ ਦਿੱਤਾ ਅਤੇ ਆਪਣੀ ਫੌਜ ਵਿਚ ਨੌਕਰੀ ਦੇ ਦਿੱਤੀਦਾਰਾ ਸਿੰਘ ਨੇ ਰੱਬ ਦਾ ਸ਼ੁਕਰ ਕੀਤਾਫਿਰ ਅੰਗਰੇਜ਼ ਮਲਾਇਆ ’ਤੇ ਕਾਬਜ਼ ਹੋਏ ਤਾਂ ਦਾਰਾ ਸਿੰਘ ’ਤੇ ਜਪਾਨੀਆਂ ਦੀ ਮਦਦ ਕਰਨ ਦਾ ਮੁਕੱਦਮਾ ਚੱਲਿਆਦਾਰਾ ਸਿੰਘ ਨੇ ਜਪਾਨੀਆਂ ਦੀ ਕੋਈ ਐਸੀ ਵੈਸੀ ਮਦਦ ਨਹੀਂ ਸੀ ਕੀਤੀ, ਜਿਸ ਕਰਕੇ ਉਹ ਮੁਕੱਦਮੇ ਵਿੱਚੋਂ ਬਰੀ ਹੋ ਗਿਆ

ਜਦੋਂ ਕੁਸ਼ਤੀਆਂ ਵਿਚ ਉਹਦੀ ਗੁੱਡੀ ਸਿਖਰ ਨੂੰ ਚੜ੍ਹ ਰਹੀ ਸੀ ਤਾਂ ਪਿੱਛੇ ਪਿੰਡ ਵਿਚ ਉਹਦੇ ਸਿੰਗਾਪੁਰੋਂ ਮੁੜੇ ਭਰਾ ਦਲੀਪ ਸਿੰਘ ਦਾ ਕਤਲ ਹੋ ਗਿਆ ਅਤੇ ਇੰਦਰ ਸਿੰਘ ਦਾ ਹੱਥ ਵੱਢਿਆ ਗਿਆਉਹ ਕਿਸਾਨ ਅੱਗੇ ਗਿਆ ਤਾਂ ਇੰਦਰ ਤੇ ਦਲੀਪ ਗੁਰਦਵਾਰੇ ਮੂਹਰੇ ਖੁੱਲ੍ਹੀ ਜਗ੍ਹਾ ਪਰ੍ਹੇ ’ਚ ਬੈਠੇ ਹੀ ਮਿਲ ਪਏਉਨ੍ਹਾਂ ਨੂੰ ਲਾਂਭੇ ਲਿਜਾ ਕੇ ਗੱਲ ਕਰਨ ਦੀ ਥਾਂ ਕਿਸਾਨ ਉਨ੍ਹਾਂ ਨੂੰ ਕਹਿ ਬੈਠਾ, “ਤੁਹਾਂ ਮੇਰਾ ਤੋਰੀਆ ਤਾਂ ਨ੍ਹੀ ਵੱਢਿਆ?” ਪਰ੍ਹੇ ਵਿਚ ਚੋਰੀ ਦਾ ਇਲਜ਼ਾਮ ਸੁਣ ਕੇ ਇੰਦਰ ਤੇ ਦਲੀਪ ਨੂੰ ਅੱਗ ਲੱਗ ਗਈ ਤੇ ਉਨ੍ਹਾਂ ਆਖਿਆ, “ਮੂੰਹ ਸੰਭਾਲ ਕੇ ਬੋਲ ਓਏਤੈਨੂੰ ਕੀਹਨੇ ਕਿਹਾ ਪਈ ਅਹੀਂ ਤੇਰਾ ਤੋਰੀਆ ਵੱਢਿਆ?”

ਕਿਸਾਨ ਦੇ ਮੂੰਹੋਂ ਨਿਕਲ ਗਿਆ, “ਧਾਡੇ ਸਰਦਾਰੇ ਨੇ ਦੱਸਿਐ

ਸਰਦਾਰੇ ਨੇ ਇਹ ਬਿਲਕੁਲ ਨਹੀਂ ਸੀ ਕਿਹਾਪੁੱਛ ਪੜਤਾਲ ਕਰਦੇ ਤਾਂ ਗੁੱਸਾ ਘਸੀਟਪੁਰੇ ਦੇ ਕਿਸਾਨ ’ਤੇ ਨਿਕਲਦਾਪਰ ਕਹਾਣੀ ਉਲਟ ਪਾਸੇ ਤੁਰ ਪਈ ਜਿਸ ਨਾਲ ਕਤਲਾਂ ਦਾ ਮੁੱਢ ਬੱਝ ਗਿਆਇੰਦਰ ਤੇ ਦਲੀਪ ਨੇ ਸਰਦਾਰਾ ਬੀਹੀ ਵਿਚ ਜਾ ਘੇਰਿਆ ਤੇ ਬਿਨਾਂ ਪੁੱਛੇ ਸੋਟੀਆਂ ਮਾਰ ਦਿੱਤੀਆਂਇੱਥੋਂ ਉਨ੍ਹਾਂ ਦਾ ਆਪਸ ਵਿਚ ਵੈਰ ਪੈ ਗਿਆਸਕੇ ਸੋਧਰੇ ਹੋਣ ਕਾਰਨ ਉਨ੍ਹਾਂ ਦੇ ਘਰ ਵੀ ਨਾਲੋ ਨਾਲ ਸਨਇੰਦਰ ਹੋਰਾਂ ਦਾ ਬਾਪ ਪਿਆਰਾ ਸਿੰਘ ਤੇ ਸਰਦਾਰੇ ਹੋਰਾਂ ਦਾ ਬਾਪ ਸਾਉਣ ਸਿੰਘ ਚਾਚੇ ਤਾਏ ਦੇ ਪੁੱਤਰ ਸਨ, ਇੱਕੋ ਬਾਬੇ ਦੀ ਔਲਾਦਪਹਿਲਾਂ ਆਪਸ ਵਿਚ ਕੋਈ ਫਰਕ ਨਹੀਂ ਸੀ ਸਗੋਂ ਪੂਰੇ ਮਿਲਦੇ ਵਰਤਦੇ ਸਨਗੁਆਂਢੀ ਪਿੰਡ ਦੇ ਤੋਰੀਏ ਦੀ ਚੋਰੀ ਨੇ ਉਨ੍ਹਾਂ ਵਿਚ ਕਲੇਸ਼ ਖੜ੍ਹਾ ਕਰ ਦਿੱਤਾਇੰਦਰ ਹੋਰੀਂ ਦਾਰੇ ਪਹਿਲਵਾਨ ਦੀ ਚੜ੍ਹਤ ਕਰਕੇ ਖੱਬੀ ਖਾਨ ਕਹਾਉਂਦੇ ਸਨਉਹ ਗਾਹੇ ਬਗਾਹੇ ਸਰਦਾਰੇ ਹੋਰਾਂ ਨੂੰ ਗਾਲ੍ਹਾਂ ਕੱਢਣ ਤੇ ਤੰਗ ਪਰੇਸ਼ਾਨ ਕਰਨ ਲੱਗੇਇਕ ਦੋ ਵਾਧੇ ਵੀ ਕੀਤੇਉਨ੍ਹਾਂ ਨੂੰ ਦਾਰੇ ਦੀ ਤਾਕਤ ਦਾ ਗ਼ੁਮਾਨ ਸੀ ਜਿਸ ਦਾ ਦੁਨੀਆਂ ਵਿੱਚ ਨਾਂ ਸੀਅੱਗੋਂ ਸ਼ਰੀਕ ਵੀ ਤਿੰਨ ਭਰਾ ਸਨ, ਸਰਦਾਰਾ, ਗੁਰਮੁਖ ਤੇ ਬਾਵਾਇਕ ਉਨ੍ਹਾਂ ਦਾ ਚਾਚਾ ਸੀ ਨਰੈਣ ਸਿੰਘਨਰੈਣ ਸਿੰਘ ਨੇ ਇਕ ਦਿਨ ਕਿਹਾ ਕਿ ਇਨ੍ਹਾਂ ਨਾਲ ਹੁਣ ਸਿੱਝਣਾ ਈ ਪਊਅਖ਼ੀਰ ਉਨ੍ਹਾਂ ਨੇ ਮਨ ਵਿੱਚ ਧਾਰ ਲਿਆ ਕਿ ਇੰਦਰ ਹੋਰਾਂ ਦਾ ਕੰਡਾ ਕੱਢ ਹੀ ਦੇਣਾ ਚਾਹੀਦਾ ਹੈ

ਤੋਰੀਆ ਘਸੀਟਪੁਰੇ ਦਾ, ਵੱਢਣ ਵਾਲਾ ਪਤਾ ਨਹੀਂ ਕੌਣ ਸੀ? ਪਰ ਉਹਦੇ ਵਿੱਚ ਘਸੀਟਿਆ ਗਿਆ ਦੁਲਚੀਪੁਰੇ ਦਾ ਸਕਾ ਸੋਧਰਾ ਸਿੱਧੂ ਪਰਿਵਾਰਨਿੱਕੀ ਜਿਹੀ ਗੱਲ ਨੇ ਬੀਜ ਦਿੱਤਾ ਦੁਸ਼ਮਣੀ ਦਾ ਬੀਜਕਤਲਾਂ ਦਾ ਬੱਝ ਗਿਆ ਮੁੱਢਇਹਨੂੰ ਕਹਿੰਦੀ ਆ ਹੋਣੀ! ਜੱਟਾਂ ਦੇ ਬਹੁਤੇ ਕਤਲਾਂ ਦਾ ਕਾਰਨ ਅਜਿਹੀਆਂ ਘਟਨਾਵਾਂ ਹੀ ਹਨ

19 ਅਕਤੂਬਰ 1950 ਨੂੰ ਦੁਸਹਿਰੇ ਦਿਨ ਆ ਗਿਆਰਾਵਣ ਨੂੰ ਮਾਰਨ ਦਾ ਦਿਨਦਿਨ ਢਲੇ ਦਾ ਵੇਲਾ ਸੀਨਿਰੰਜਣ ਸਿੰਘ ਉਹਦਾ ਸਿੰਗਾਪੁਰ ਤੋਂ ਬੇਲੀ ਸੀਅਨੋਖ ਸਿੰਘ ਉਹਦੇ ਨਾਲ ਸੀਇਕੱਠਿਆਂ ਦਾ ਖਾਣ ਪੀਣ ਸੀਉਨ੍ਹਾਂ ਸ਼ਰਾਬ ਪੀਤੀ ਤੇ ਇੰਦਰ ਦੇ ਲਿਆਂਦੇ ਹਥਿਆਰ ਲੈ ਕੇ ਘਰੋਂ ਨਿਕਲੇ ਸਰਦਾਰਾ ਖੇਤੋਂ ਮੱਝਾਂ ਲੈ ਕੇ ਆ ਰਿਹਾ ਸੀਪੱਠਿਆਂ ਦੀ ਭਰੀ ਉਹਦੇ ਸਿਰ ’ਤੇ ਸੀਮੱਝਾਂ ਉਹਨੇ ਛੱਪੜ ਵਿਚ ਵਾੜ ਦਿੱਤੀਆਂ ਤੇ ਆਪ ਭਰੀ ਸੁੱਟਣ ਘਰ ਚਲਾ ਗਿਆਮੱਝਾਂ ਛੱਪੜ ਵਿੱਚ ਵਾੜਨ ਤੋਂ ਉਨ੍ਹਾਂ ਲੱਖਣ ਲਾਇਆ ਕਿ ਉਹ ਮੱਝਾਂ ਕੱਢਣ ਵਾਪਸ ਵੀ ਆਵੇਗਾਇਹੋ ਢੁੱਕਵਾਂ ਮੌਕਾ ਹੋਵੇਗਾ ਉਸ ਨੂੰ ਬੰਨੇ ਲਾਉਣ ਦਾ

ਚਾਰੇ ਹਮਲਾਵਰ ਛੱਪੜ ਲਾਗਲੇ ਬਾਗ ਵਿਚ ਲੁਕ ਗਏਦਾਰੇ ਕੋਲ ਕੁਹਾੜੀ ਸੀ, ਇੰਦਰ ਕੋਲ ਕਿਰਪਾਨ ਅਤੇ ਨਿਰੰਜਣ ਤੇ ਅਨੋਖ ਸਿੰਘ ਕੋਲ ਬਰਛੀਆਂ ਸਨਸਰਦਾਰਾ ਮੱਝਾਂ ਕੱਢਣ ਲਈ ਛੱਪੜ ਵਿਚ ਵੜਿਆ ਤਾਂ ਚਾਰਾਂ ਜਣਿਆਂ ਨੇ ਛੱਪੜ ਦੀਆਂ ਚਾਰੇ ਬਾਹੀਆਂ ਮੱਲ ਲਈਆਂਸੂਰਜ ਅਜੇ ਖੜ੍ਹਾ ਸੀਲੰਮੇ ਕੱਦ ਦਾ ਦਾਰਾ ਕੁਹਾੜੀ ਲੈ ਕੇ ਛੱਪੜ ਵਿੱਚ ਵੜਿਆ ਤੇ ਉਹਨੇ ਸਰਦਾਰੇ ਨੂੰ ਧੌਣੋਂ ਜਾ ਫੜਿਆਇਕ ਦੋ ਗੋਤੇ ਦੇ ਕੇ ਅਤੇ ਦਲੀਪ ਦੇ ਬਦਲੇ ਦੀ ਗੱਲ ਜਿਤਾ ਕੇ ਦਾਰੇ ਨੇ ਕੁਹਾੜੀ ਸਰਦਾਰੇ ਦੇ ਸਿਰ ਵਿੱਚ ਮਾਰੀਉੱਪਰੋਥਲੀ ਵਾਰ ਕਰਨ ਨਾਲ ਸਿਰ ਵਿੱਚੋਂ ਲਹੂ ਦੀਆਂ ਧਾਰਾਂ ਫੁੱਟ ਤੁਰੀਆਂ ਜਿਨ੍ਹਾਂ ਨਾਲ ਛੱਪੜ ਦਾ ਪਾਣੀ ਲਾਲ ਹੋਣਾ ਸ਼ੁਰੂ ਹੋ ਗਿਆਸਰਦਾਰਾ ਕੁਝ ਚਿਰ ਤੜਫ ਕੇ ਸਾਹ ਛੱਡ ਗਿਆਫਿਰ ਦਾਰੇ ਨੇ ਆਪਣੇ ਪੈਰਾਂ ਨਾਲ ਹੀ ਸਰਦਾਰੇ ਨੂੰ ਛੱਪੜ ਦੀ ਗਾਰ ਵਿਚ ਦੱਬ ਦਿੱਤਾ

19 ਅਕਤੂਬਰ 1950 ਨੂੰ ਹੋਏ ਕਤਲ ਦੀ ਸਜ਼ਾ 26 ਮਾਰਚ 1951 ਨੂੰ ਸੁਣਾਈ ਗਈਦਾਰੇ ਨੂੰ ਫਾਂਸੀ ਤੇ ਇੰਦਰ ਸਿੰਘ ਨੂੰ ਉਮਰ ਕੈਦ ਬੋਲੀਦਾਰੇ ਰੰਧਾਵੇ ਦਾ ਚਾਚਾ ਨਿਰੰਜਣ ਸਿੰਘ ਤੇ ਅਨੋਖ ਸਿੰਘ ਸ਼ੱਕ ਦੀ ਬਿਨਾ ’ਤੇ ਬਰੀ ਕਰ ਦਿੱਤੇ ਗਏਉਨ੍ਹਾਂ ਦੇ ਵਕੀਲ ਨੇ ਹਾਈ ਕੋਰਟ ਵਿਚ ਅਪੀਲ ਕਰ ਦਿੱਤੀ, ਜਿਸ ਕਰਕੇ ਫੈਸਲਾ ਹੋਣ ਤਕ ਫਾਂਸੀ ਲੱਗਣੀ ਰੁਕੀ ਰਹੀਹਾਈ ਕੋਰਟ ਵਿਚ ਕੀਤੀਆਂ ਦੋ ਵਾਰ ਦੀਆਂ ਅਪੀਲਾਂ ਮਗਰੋਂ ਵੀ ਫਾਂਸੀ ਦੀ ਸਜ਼ਾ ਬਰਕਰਾਰ ਰਹੀਫਿਰ ਅਪੀਲ ਸੁਪਰੀਮ ਕੋਰਟ ਵਿਚ ਕੀਤੀ ਗਈ ਜਿਸ ਨਾਲ ਫਾਂਸੀ ਟੁੱਟ ਕੇ ਦਾਰੇ ਦੀ ਸਜ਼ਾ ਵੀਹ ਸਾਲ ਦੀ ਕੈਦ ਵਿਚ ਬਦਲ ਗਈ

ਫਿਰੋਜ਼ਪੁਰ ਜੇਲ੍ਹ ਵਿਚ ਇੱਕੋ ਪੜਦਾਦੇ ਦੀ ਔਲਾਦ ਸਜ਼ਾ ਭੁਗਤਣ ਲੱਗੀਦੋ ਦਾਰੇ ਹੋਰੀਂ ਸਨ ਤੇ ਦੋ ਉਨ੍ਹਾਂ ਦੇ ਸ਼ਰੀਕ ਭਰਾ ਸਨਚਾਰੇ ਉਮਰ ਕੈਦੀਦਲੀਪ ਦੇ ਕਤਲ ਕਾਰਨ ਬਾਵਾ ਤੇ ਨਰੈਣ ਅੰਦਰ ਸਨ ਅਤੇ ਸਰਦਾਰੇ ਦੇ ਕਤਲ ਕਾਰਨ ਦਾਰਾ ਤੇ ਇੰਦਰਸਾਂਝੇ ਰਿਸ਼ਤੇਦਾਰ ਚੌਂਹਾਂ ਕੈਦੀਆਂ ਨੂੰ ਮਿਲ ਕੇ ਜਾਂਦੇਜੇਲ੍ਹ ਵਿਚ ਸਜ਼ਾ ਭੁਗਤਦੇ ਉਹ ਆਪ ਵੀ ਕਦੇ ਕਦੇ ਮਿਲ ਪੈਂਦੇ ਤੇ ਆਪਣੇ ਕੀਤੇ ਉੱਤੇ ਪਛਤਾਉਂਦੇਅਖ਼ੀਰ ਜੇਲ੍ਹ ਵਿਚ ਹੀ ਉਨ੍ਹਾਂ ਦਾ ਰਾਜ਼ੀਨਾਵਾਂ ਹੋ ਗਿਆਸਮਾਂ ਪੈਣ ’ਤੇ ਉਨ੍ਹਾਂ ਦੀ ਔਲਾਦ ਫਿਰ ਆਪਸ ਵਿਚ ਵਰਤਣ ਲੱਗੀ, ਜੋ ਹੁਣ ਵੀ ਵਰਤ ਰਹੀ ਹੈ

ਭਲਾ ਹੋਵੇ ਸੋਵੀਅਤ ਰੂਸ ਦੇ ਮਾਰਸ਼ਲ ਬੁਲਗਾਨਿਨ ਤੇ ਨਿਕੀਤਾ ਖਰੋਸ਼ਚੇਵ ਦਾ ਜਿਹੜੇ ਉਹਦੀ ਕੁਸ਼ਤੀ ਤੋਂ ਪ੍ਰਭਾਵਿਤ ਹੋਏ ਅਤੇ ਭਾਰਤੀ ਨੇਤਾਵਾਂ ਦੇ ਮਨ ਮਿਹਰ ਪਾਈ ਜਿਸ ਨਾਲ ਉਹ ਰਿਹਾਅ ਹੋਇਆਸ਼ੁਕਰਗੁਜ਼ਾਰੀ ਵਿਚ ਰਿਲੀਫ਼ ਫੰਡ ਵਿੱਚੋਂ ਮਿਲਿਆ ਦੋ ਲੱਖ ਰੁਪਇਆ ਦਾਰੇ ਉਸ ਨੇ ਗਰੀਬਾਂ ਨੂੰ ਵੰਡ ਦਿੱਤਾ

ਕੁਸ਼ਤੀਆਂ ਦੇ ਨਾਲ ਨਾਲ ਦਾਰੇ ਦੁਲਚੀਪੁਰੀਏ ਨੇ 1964 ਵਿਚ ਫਿਲਮਾਂ ਵਿਚ ਵੀ ਰੋਲ ਅਦਾ ਕੀਤਾਮੈਨੂੰ ਜਦੋਂ ਦਾਰਾ ਸਿੰਘ ਦੇ ਪੋਤਿਆਂ ਨੇ ਪਹਿਲਵਾਨ ਦੀਆਂ ਨਿਸ਼ਾਨੀਆਂ ਵਿਖਾਈਆਂ ਸਨ ਤਾਂ ਉਨ੍ਹਾਂ ਵਿਚ ਇਕ ਹਲਫੀਆ ਬਿਆਨ ਵਾਲਾ ਅਸ਼ਟਾਮ ਵੀ ਸੀ ਜੋ ਫਿਲਮ ਵਿਚ ਰੋਲ ਕਰਨ ਸੰਬੰਧੀ ਸੀਉਹ ਮਹਾਰਾਸ਼ਟਰ ਸਰਕਾਰ ਦਾ ਡੇਢ ਰੁਪਏ ਵਾਲਾ ਅਸ਼ਟਾਮ ਸੀ ਜੀਹਦਾ ਨੰਬਰ ਸੀ ਐਚ 92 ਤੇ ਤਸਦੀਕ ਦੀ ਤਾਰੀਖ 24 ਮਾਰਚ 1962 ਸੀਹੇਠਾਂ ਦੋਹਾਂ ਦਾਰਿਆਂ ਦੇ ਅੰਗਰੇਜ਼ੀ ਵਿਚ ਦਸਖ਼ਤ ਸਨਦਾਰੇ ਧਰਮੂਚੱਕੀਏ ਦੇ ਦਸਖ਼ਤ ਸਾਫ਼ ਅੱਖਰਾਂ ਵਿਚ ਸਨ ਜਦ ਕਿ ਦਾਰੇ ਦੁਲਚੀਪੁਰੀਏ ਦੇ ਘਚੋਲੇ ਵਾਲੇ ਸਨਇੱਕੋ ਅਸ਼ਟਾਮ ’ਤੇ ਦੋਹਾਂ ਦੇ ਦਸਖ਼ਤ ਦੱਸਦੇ ਸਨ ਕਿ ਉਹ ਇਕ ਦੂਜੇ ਦੇ ਨੇੜ ਸਨਦੱਸਣ ਵਾਲੇ ਤਾਂ ਇਹ ਵੀ ਦੱਸਦੇ ਹਨ ਕਿ ਦਾਰੇ ਸਿੱਧੂ ਨੂੰ ਫਿਲਮੀ ਰੋਲ ਦੁਆਇਆ ਹੀ ਦਾਰੇ ਰੰਧਾਵੇ ਨੇ ਸੀਪਰ ਉਸ ਨੇ ਦੋ ਫਿਲਮਾਂ ਵਿਚ ਹੀ ਰੋਲ ਕਰ ਕੇ ਬੱਸ ਕਰ ਦਿੱਤੀ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਬੋਤਲ ਵਿਚ ਬੰਦ ਜਿੰਨ ਬਣੇ ਜਾਂ ਦਿਉ ਬਣੇਉਹ ਸਮਝਣ ਲੱਗਾ ਕਿ ਇਉਂ ਵੱਡੇ ਭਲਵਾਨ ਦੀ ਬਦਨਾਮੀ ਹੁੰਦੀ ਹੈਇਕ ਵਾਰ ਉਹ ਫਿਲਮੀ ਮੁੱਕੇ ਦੀ ਥਾਂ ਸੱਚੀਂਮੁੱਚੀਂ ਦਾ ਮੁੱਕਾ ਮਾਰ ਬੈਠਾ, ਜਿਸ ਨਾਲ ਹੀਰੋ ਦਾ ਹੁਲੀਆ ਹੀ ਬਦਲ ਗਿਆਇਕ ਫਿਲਮੀ ਸੀਨ ਵਿੱਚ ਉਹ ਟਾਂਗਾ ਲੈ ਕੇ ਚੱਲਿਆ ਸੀ, ਜਿਸ ਵਿਚ ਹੀਰੋ ਤੇ ਹੀਰੋਇਨ ਬੈਠੇ ਸਨਜਦ ਹੀਰੋ ਤੇ ਹੀਰੋਇਨ ਗਾਣੇ ਨਾਲ ਚੋਹਲ ਮੋਹਲ ਕਰਨ ਲੱਗੇ ਤਾਂ ਦਾਰਾ ਕਹਿਣ ਲੱਗਾ, “ਮੈਂ ਨਹੀਂ ਟਾਂਗੇ ਵਿੱਚ ਇਹ ਕੰਜਰਖਾਨਾ ਹੋਣ ਦੇਣਾ! ਉੱਤਰੋ ਥੱਲੇ!!”

ਫਿਲਮਾਂ ਵਾਲਾ ਕੰਜਰਖਾਨਾ ਦਾਰੇ ਧਰਮੂਚੱਕੀਏ ਦੇ ਤਾਂ ਰਾਸ ਆ ਗਿਆ ਪਰ ਦਾਰੇ ਦੁਲਚੀਪੁਰੀਏ ਦੇ ਰਾਸ ਨਾ ਆ ਸਕਿਆ ਅਤੇ ਉਹ ਬੰਬਈ ਛੱਡ ਕੇ ਪਿੰਡ ਆ ਗਿਆ

1984 ਦੀ ਇਕ ਰਾਤ ਦਾਰਾ ਬੰਬੀ ਉੱਤੇ ਬਾਹਰਵਾਰ ਸੁੱਤਾ ਪਿਆ ਸੀਤਦ 66 ਕੁ ਸਾਲਾਂ ਦੀ ਉਹਦੀ ਉਮਰ ਸੀਅਚਾਨਕ ਬੱਦਲ ਕੜਕਿਆ ਤੇ ਮੀਂਹ ਦਾ ਛੜਾਕਾ ਆਣ ਪਿਆਉਹ ਅੱਭੜਵਾਹੇ ਉੱਠਿਆਕਾਹਲੀ ਕਾਹਲੀ ਆਪਣਾ ਵੱਡਾ ਸਾਰਾ ਮੰਜਾ ਅਤੇ ਬਿਸਤਰਾ ਚੁੱਕਿਆ ਤੇ ਕੋਠੇ ਵਿਚ ਜਾਣ ਲੱਗਾਹਨੇਰੇ ਵਿਚ ਕੁਝ ਦਿਸਦਾ ਨਹੀਂ ਸੀਤੁਰਿਆ ਜਾਂਦਾ ਉਹ ਪਸ਼ੂਆਂ ਲਈ ਗੱਡੇ ਕਿੱਲੇ ਦਾ ਠੇਡਾ ਖਾ ਕੇ ਡਿੱਗ ਪਿਆ ਜਿਸ ਨਾਲ ਉਹਦਾ ਚੂਲਾ ਟੁੱਟ ਗਿਆਚੂਲਾ ਕੀ ਟੁੱਟਿਆ, ਉਹਦੇ ਜੀਵਨ ਦੀ ਚੂਲ ਹੀ ਨਿਕਲ ਗਈਰਾਤ ਉਹਨੇ ਦਰਦ ਨਾਲ ਕਸੀਸਾਂ ਵੱਟਦਿਆਂ ਕੱਢੀਸਵੇਰੇ ਘਰ ਵਾਲੇ ਉਸ ਨੂੰ ਤਰਨਤਾਰਨ ਇਲਾਜ ਕਰਾਉਣ ਲਈ ਲੈ ਗਏ ਪਰ ਉਹ ਪੂਰਾ ਰਾਜ਼ੀ ਨਾ ਹੋ ਸਕਿਆਦੇਸੀ ਸਿਆਣਿਆਂ ਤੇ ਹਕੀਮਾਂ ਦੀ ਵੀ ਕਿਸੇ ਦਵਾਈ ਬੂਟੀ ਨੇ ਉਸ ਨੂੰ ਕਾਇਮ ਨਾ ਕੀਤਾ ਕਿਉਂਕਿ ਬੁਢਾਪੇ ਕਾਰਨ ਸਰੀਰ ਤਾਕਤ ਨਹੀਂ ਸੀ ਫੜਦਾਫਿਰ ਵੀ ਕੁਝ ਸਮੇਂ ਬਾਅਦ ਉਹ ਆਪਣੀ ਕਿਰਿਆ ਸਾਧਣ ਤੇ ਫਹੁੜੀਆਂ ਉੱਤੇ ਤੁਰਨ ਫਿਰਨ ਜੋਗਾ ਹੋ ਗਿਆਪਰ ਵਧੇਰੇ ਸਮਾਂ ਉਹ ਮੰਜੇ ’ਤੇ ਹੀ ਲੇਟਿਆ ਰਹਿੰਦਾਉਸ ਵੇਲੇ ਉਹਦਾ ਦੁਖ-ਸੁਖ ਪੁੱਛਣ ਵੀ ਟਾਵੇਂ ਟੱਲੇ ਬੰਦੇ ਹੀ ਆਉਂਦੇਉਮਰ ਦੇ ਆਖ਼ਰੀ ਚਾਰ ਵਰ੍ਹੇ ਉਹ ਅਸਲੋਂ ਗੁੰਮਨਾਮੀ ਦੀ ਜ਼ਿੰਦਗੀ ਜੀਵਿਆਉਹ ਮੰਜੇ ’ਤੇ ਪਿਆ ਮੱਖੀਆਂ ਉਡਾਉਂਦਾ ਰਹਿੰਦਾ, ਜੋ ਕਈ ਵਾਰ ਉਡਾਈਆਂ ਵੀ ਨਾ ਜਾਂਦੀਆਂਅਖ਼ੀਰ ਉਮਰੇ ਉਹ ਦੁਆਈ ਬੂਟੀ ਖੁਣੋਂ ਵੀ ਆਤੁਰ ਰਿਹਾਉਸ ਨੂੰ ਸ਼ੂਗਰ ਹੋ ਗਈ ਸੀ ਜਿਸ ਕਾਰਨ ਪੈਰਾਂ ਦੇ ਦੋਵੇਂ ਅੰਗੂਠੇ ਕੱਟੇ ਗਏ ਸਨਉਸ ਦੇ ਜ਼ਖਮ ਹਮੇਸ਼ਾ ਰਿਸਦੇ ਰਹਿੰਦੇ

ਸੱਤਰ ਸਾਲ ਦੀ ਉਮਰ ਵਿਚ ਉਸ ਨੂੰ ’ਵਾ ਦਾ ਅਜਿਹਾ ਬੁੱਲਾ ਵੱਜਾ ਕਿ ਉਹ ਮੰਜੇ ਤੋਂ ਉੱਕਾ ਹੀ ਨਾ ਉੱਠ ਸਕਿਆਉਸ ਨੂੰ ਅੱਗੜ ਪਿੱਛੜ ਅਧਰੰਗ ਦੇ ਦੋ ਦੌਰੇ ਪਏਸੱਜੀ ਬਾਂਹ ਸੁੰਨ ਹੋ ਗਈ ਤੇ ਸੱਜੀ ਲੱਤ ਵੀ ਹਿੱਲਣੋ ਰਹਿ ਗਈਅੱਖਾਂ ਤਾੜੇ ਲੱਗ ਗਈਆਂਉਸ ਨੂੰ ਤਰਨਤਾਰਨ ਦੇ ਸੰਧੂ ਕਲਿਨਕ ਵਿਚ ਲਿਜਾਇਆ ਗਿਆਡਾਕਟਰ ਨੇ ਇਲਾਜ ਤਾਂ ਸ਼ੁਰੂ ਕਰ ਦਿੱਤਾ ਪਰ ਉਹਦੇ ਬਚਣ ਦੀ ਬਹੁਤੀ ਆਸ ਨਹੀਂ ਸੀਉਹ ਬੇਹੋਸ਼ ਸੀ ਜਿਸ ਕਰਕੇ ਕਿਸੇ ਗੱਲ ਦਾ ਹੁੰਗਾਰਾ ਨਹੀਂ ਸੀ ਭਰ ਰਿਹਾਸਿਰਫ ਸਾਹ ਚੱਲ ਰਹੇ ਸਨਉਸ ਦੀ ਪਤਨੀ, ਪੁੱਤਰ ਤੇ ਪੋਤਰੇ ਸਿਰ੍ਹਾਣੇ ਬੈਠੇ ਸਨ

25 ਜੁਲਾਈ 1988 ਦੇ ਅੰਮ੍ਰਿਤ ਵੇਲੇ ਉਸ ਨੇ ਆਖ਼ਰੀ ਸਾਹ ਲਿਆਉਹ ਰੋਂਦੀ ਕੁਰਲਾਉਂਦੀ ਬਲਬੀਰ ਕੌਰ ਨੂੰ ਵਿਧਵਾ, ਪੁੱਤਰ ਹਰਬੰਸ ਸਿੰਘ ਤੇ ਪੋਤਰਿਆਂ ਨੂੰ ਧਾਹਾਂ ਮਾਰਦੇ ਯਤੀਮ ਕਰ ਗਿਆਦਿਨੇ ਦੁਪਹਿਰ ਵੇਲੇ ਮਹਾਂਬਲੀ ਪਹਿਲਵਾਨ ਦਾ ਦੁਲਚੀਪੁਰ ਦੇ ਸਿਵਿਆਂ ਵਿਚ ਸਸਕਾਰ ਕਰ ਦਿੱਤਾ ਗਿਆਪਿੱਛੇ ਰਹਿ ਗਈ ਰਾਖ ਤੇ ਕੁਝ ਹੱਡੀਆਂਰੁਸਤਮੇਂ ਜ਼ਮਾਂ ਦਾ ਚਲਾਣਾ ਅਖ਼ਬਾਰਾਂ ਦੀ ਵੱਡੀ ਖ਼ਬਰ ਨਾ ਬਣ ਸਕਿਆ

ਮੈਨੂੰ ਉਹ ਰੁੱਖ ਵਿਖਾਏ ਗਏ ਜਿੱਥੇ ਦਾਰੇ ਦੀ ਢਾਣੀ ਸੁੱਖਾ ਰਗੜਿਆ ਕਰਦੀ ਸੀਸੁੱਖੇ ਦੀ ਦੇਗ ਤਿਆਰ ਹੋ ਜਾਂਦੀ ਤਾਂ ਤੁੱਰੀ ਵਜਾ ਕੇ ਪਿੰਡ ਦੇ ਲੋਕਾਂ ਨੂੰ ਸੱਦਾ ਦਿੱਤਾ ਜਾਂਦਾਉਨ੍ਹਾਂ ਰੁੱਖਾਂ ਵੱਲ ਉਦੋਂ ਪੰਖੇਰੂ ਉੱਡ ਰਹੇ ਸਨਮੈਂ ਉਹ ਪਹੀਆਂ ਤੇ ਖੇਤ ਵੇਖੇ ਜਿੱਥੇ ਦਾਰੇ ਦੀਆਂ ਪੈੜਾਂ ਪਈਆਂ ਸਨਮੈਂ ਦਾਰੇ ਦਾ ਅੰਦਰਲਾ ਘਰ ਵੇਖਣ ਦੀ ਚਾਹਤ ਦੱਸੀਅਸੀਂ ਪਿੰਡ ਵਿਚ ਵਲੇ ਗਏਜਿੱਥੇ ਕੋਈ ਬੰਦਾ ਮਿਲਦਾ ਫਤਿਹ ਬੁਲਾਉਂਦਾਪਰ ਦਾਰੇ ਜਿੱਡੇ ਕੱਦ ਕਾਠ ਦਾ ਕੋਈ ਬੰਦਾ ਨਾ ਦਿਸਿਆਫਿਰ ਮੈਨੂੰ ਉਹ ਬੀਹੀ ਵਿਖਾਈ ਗਈ ਜਿੱਥੇ ਦਾਰੇ ਦੇ ਭਰਾ ਦਲੀਪ ਸਿੰਘ ਨੂੰ ਮਾਰਿਆ ਗਿਆ ਤੇ ਇੰਦਰ ਸਿੰਘ ਦਾ ਗੁੱਟ ਵੱਢਿਆ ਗਿਆ ਸੀਹੁਣ ਉਸ ਬੀਹੀ ਦੇ ਆਲੇ ਦੁਆਲੇ ਦਾ ਨਕਸ਼ਾ ਬਦਲ ਗਿਆ ਹੈਪਹਿਲਾਂ ਬੀਹੀ ਕੱਚੀ ਸੀ ਪਰ ਹੁਣ ਪੱਕੀ ਬਣ ਗਈ ਹੈਉੱਥੇ ਨਾਲੀਆਂ ਬਣ ਗਈਆਂ ਹਨ ਤੇ ਪੱਕੀਆਂ ਇੱਟਾਂ ਲੱਗ ਗਈਆਂ ਹਨਮੈਂ ਉਸ ਬੀਹੀ ਵਿਚ ਖੜ੍ਹ ਕੇ ਆਲਾ ਦੁਆਲਾ ਵੇਖਿਆਮਨ ਵਿੱਚ ਆਇਆ ਕਿ ਇਹੋ ਜਗ੍ਹਾ ਹੈ ਜਿੱਥੋਂ ਦਾਰੇ ਦੀ ਦਰਦ ਕਹਾਣੀ ਦਾ ਮੁੱਢ ਬੱਝਾਜਿਵੇਂ ਦਾਰੇ ਦੀ ਔਲਾਦ ਦੇ ਘਰ ਖੇਤਾਂ ਵਿਚ ਚਲੇ ਗਏ ਹਨ ਉਵੇਂ ਉਨ੍ਹਾਂ ਦੇ ਸਕੇ ਵੀ ਬਾਹਰ ਢਾਣੀ ’ਤੇ ਚਲੇ ਗਏ ਹਨ

ਫਿਰ ਅਸੀਂ ਛੱਪੜ ਵੱਲ ਗਏ ਜਿਸ ਨੂੰ ਖ਼ਾਸ ਤੌਰ ’ਤੇ ਵੇਖਣ ਦਾ ਇਰਾਦਾ ਧਾਰ ਕੇ ਮੈਂ ਦੁਲਚੀਪੁਰ ਗਿਆ ਸਾਂਇਹ ਉਹੀ ਛੱਪੜ ਸੀ ਜਿਸ ਵਿਚ ਦਾਰੇ ਨੇ ਸਰਦਾਰੇ ਨੂੰ ਕੁਹਾੜੀ ਮਾਰਨ ਪਿੱਛੋਂ ਡੁਬੋ ਕੇ ਮਾਰਿਆ ਸੀਤੋਰੀਏ ਦੀ ਚੋਰੀ ਨੇ ਜੋ ਭਾਣਾ ਵਰਤਾਇਆ ਇਹਦੇ ਵਿੱਚੋਂ ਜੱਟ ਵਰਤਾਰਾ ਵੇਖਿਆ ਜਾ ਸਕਦਾ ਹੈ!

ਮੈਨੂੰ ਉਸ ਪਿੰਡ ਵਿਚ ਹੋਰ ਤਾਂ ਬਹੁਤ ਕੁਝ ਦਿਸਿਆ ਪਰ ਕੋਈ ਅਖਾੜਾ ਨਾ ਦਿਸਿਆ ਜਿਸ ਨੇ ਰੁਸਤਮੇ ਜ਼ਮਾਂ ਦਾਰੇ ਦੁਲਚੀਪੁਰੀਏ ਵਰਗਾ ਦਿਉ-ਕੱਦ ਪਹਿਲਵਾਨ ਪੈਦਾ ਕੀਤਾ ਸੀਹਾਂ, ਕੁਝ ਨਵੇਂ ਚੋਬਰ, ਸਿਰਾਂ ਦੇ ਪਟੇ ਸੰਵਾਰੀ, ਮੋਟਰ ਸਾਈਕਲਾਂ ’ਤੇ ਚੜ੍ਹੇ ਤੇ ਨਸ਼ੇ ਵਿਚ ਟੱਲੀ ਹੋਏ ਜ਼ਰੂਰ ਮਿਲੇਗੁਰਦਵਾਰਾ ‘ਮੱਲ ਅਖਾੜਾ’ ਖਡੂਰ ਸਾਹਿਬ ਦੀ ਧਰਤੀ ਅਤੇ ਦੇਸ਼ਾਂ ਵਿੱਚੋਂ ਸੋਹਣੇ ਦੇਸ਼ ਪੰਜਾਬ ਬਾਰੇ ਹੋਰ ਕੀ ਕਿਹਾ ਜਾਏ?

*****

(1268)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author