SarwanSingh7ਅੰਤਮ ਦਰਸ਼ਨਾਂ ਲਈ ਪਿੰਡਾਂ ਦੇ ਲੋਕ ਆਉਣੇ ਸ਼ੁਰੂ ਹੋ ਗਏ। ਉਸ ਦਿਨ ਘਣੀਏਕੇ ਤਾਂ ਕੀਬਾਰਾਂ ਕੋਹਾਂ ਦੇ ...KikkarSingh1
(27 ਜਨਵਰੀ 2024)
ਇਸ ਸਮੇਂ ਪਾਠਕ: 640.


KikkarSingh1
ਪੰਛੀ ਵੇਖਣੇ ਦੀ ਜੇ ਕਰ ਲੋੜ ਹੋਵੇ
, ਪੈਲਾਂ ਪਾਉਂਦਾ ਬਾਗ਼ ਵਿੱਚ ਮੋਰ ਵੇਖੋ,
ਕੁਸ਼ਤੀ ਵੇਖਣੇ ਦੀ ਜੇ ਕਰ ਲੋੜ ਹੋਵੇ, ਕਿੱਕਰ ਸਿੰਘ-ਗੁਲਾਮ ਦਾ ਜੋੜ ਵੇਖੋ,
ਐਸਾ ਕਿਹੜਾ ਜਹਾਨ ’ਤੇ ਜੰਮਿਆ ਹੈ, ਕਿੱਕਰ ਸਿੰਘ ਜਿਹਾ ਮੱਲ ਹੋਰ ਵੇਖੋ … …।

ਮਹਾਂਬਲੀ ਕਿੱਕਰ ਸਿੰਘ ਹਿੰਦ ਮਹਾਂਦੀਪ ਦਾ ਲਾਸਾਨੀ ਪਹਿਲਵਾਨ ਸੀਬੇਸ਼ਕ ਉਹ ਕਦੇ ਵਿਦੇਸ਼ ਨਹੀਂ ਸੀ ਗਿਆ ਪਰ ਉਹਦੀ ਕੁਸ਼ਤੀ ਦੀਆਂ ਧੁੰਮਾਂ ਕੁੱਲ ਦੁਨੀਆ ਵਿੱਚ ਪੈਂਦੀਆਂ ਰਹੀਆਂਹਾਥੀ ਜਿੰਨਾ ਜ਼ੋਰ ਸੀ ਉਹਦੇ ਜੁੱਸੇ ਵਿੱਚਉਹਦਾ ਰੰਗ ਕਿੱਕਰ ਵਰਗਾ ਸਾਂਵਲਾ, ਨੈਣ ਨਕਸ਼ ਮੋਟੇ ਠੁੱਲ੍ਹੇ, ਕੱਦ ਸੱਤ ਫੁੱਟ ਤੇ ਸਰੀਰਕ ਵਜ਼ਨ ਸੱਤ ਮਣ ਸੀਵੇਖਣ ਨੂੰ ਦਿਓ ਲਗਦਾ ਸੀਉਹਦੇ ਪੱਟ ਮੁਗਦਰਾਂ ਵਰਗੇ ਸਨ ਤੇ ਛਾਤੀ ਦਾ ਘੇਰਾ ਅੱਸੀ ਇੰਚ ਸੀਐੱਸ ਮਾਜ਼ੁਮਦਾਰ ਨੇ ਉਹਦੇ ਬਾਰੇ ਲਿਖਿਆ: ਮੈਂ 1910 ਵਿੱਚ ਅਲਾਹਾਬਾਦ ਦੀ ਨੁਮਾਇਸ਼ ਵੇਖਣ ਗਿਆਉੱਥੇ ਪਹਿਲਵਾਨ ਕਿੱਕਰ ਸਿੰਘ ਦੇ ਦਰਸ਼ਨ ਹੋਏਬਰਤਾਨੀਆ ਸਰਕਾਰ ਨੇ ਉਸ ਨੂੰ ਦੇਵ-ਏ-ਹਿੰਦ ਦਾ ਖ਼ਿਤਾਬ ਦਿੱਤਾ ਹੋਇਆ ਸੀਉਹ ਭਲਵਾਨਾਂ ਦੀ ਟੋਲੀ ਵਿੱਚ ਖੜ੍ਹਾ ਸਭਨਾਂ ਤੋਂ ਹੱਥ ਉੱਚਾ ਦਿਸਦਾ ਸੀਸਿਰ ’ਤੇ ਸਫੈਦ ਪੱਗ, ਮਲਮਲ ਦਾ ਖੁੱਲ੍ਹਾ ਕੁੜਤਾ ਤੇ ਤੇੜ ਤੰਬਾ ਲਾਇਆ ਹੋਇਆ ਸੀਦਸੰਬਰ ਵਿੱਚ ਵੀ ਉਹ ਖਜੂਰ ਦੇ ਪੱਤਿਆਂ ਦੀ ਪੱਖੀ ਝੱਲ ਰਿਹਾ ਸੀਇਉਂ ਲਗਦਾ ਸੀ ਜਿਵੇਂ ਉਹ ਵੀ ਨੁਮਾਇਸ਼ ਦਾ ਇੱਕ ਅੰਗ ਹੋਵੇਮੈਂ ਉਹਦੀ ਛਾਤੀ ਮਿਣਨੀ ਚਾਹੀ ਤਾਂ ਮਸੀਂ ਆਗਿਆ ਮਿਲੀਅਸੀਂ ਉਹਦੀ ਛਾਤੀ ਦੁਆਲੇ ਫੀਤਾ ਵਲਿਆਮਿਣਤੀ ਵੇਖੀ ਤਾਂ 80 ਇੰਚ ਨਿਕਲੀ! ਮੈਂ ਹੈਰਾਨ ਰਹਿ ਗਿਆ ਤੇ ਉਹਦੇ ਅੱਖੜ ਸੁਭਾਅ ਤੋਂ ਡਰਦਾ ਪੇਟ, ਡੌਲ਼ੇ ਤੇ ਪੱਟ ਨਾ ਮਿਣ ਸਕਿਆ

ਅੱਖੜ ਸੁਭਾਅ ਦਾ ਹੋਣ ਕਰਕੇ ਹੀ ਉਹ ਪੰਡਤ ਮੋਤੀ ਲਾਲ ਨਹਿਰੂ ਨਾਲ 1900 ਵਿੱਚ ਪੈਰਿਸ ਦੀ ਨੁਮਾਇਸ਼ ਵਿੱਚ ਨਾ ਗਿਆਉਹ ਲੱਖ ਰੁਪਏ ਅਗਾਊਂ ਲੈਣ ’ਤੇ ਅੜ ਗਿਆਮੋਤੀ ਲਾਲ ਨੇ ਫਿਰ ਪਹਿਲਵਾਨ ਗ਼ੁਲਾਮ ਨੂੰ ਪੈਰਿਸ ਜਾਣ ਲਈ ਮਨਾ ਲਿਆ ਜਿਸ ਨੇ ਰੁਸਤਮੇ-ਜ਼ਮਾਂ ਦਾ ਖ਼ਿਤਾਬ ਜਿੱਤਿਆ ਜੋ ਕਿੱਕਰ ਸਿੰਘ ਨੇ ਸਹਿਜੇ ਹੀ ਜਿੱਤ ਜਾਣਾ ਸੀਕੁਸ਼ਤੀਆਂ ਦੀਆਂ ਜਿੱਤਾਂ ’ਤੇ ਰਾਜੇ ਮਹਾਰਾਜਿਆਂ ਤੋਂ ਮਿਲੇ ਨਕਦ ਇਨਾਮ ਉਹ ਬੈਂਕ ਵਿੱਚ ਜਮ੍ਹਾਂ ਨਹੀਂ ਸੀ ਕਰਾਉਂਦਾਮਿਲੇ ਪੈਸੇ ਟਰੰਕਾਂ ਵਿੱਚ ਰੱਖ ਕੇ ਜਿੰਦੇ ਲਾ ਦਿੰਦਾਜਦੋਂ ਉਹ ਮਰਿਆ ਤਾਂ ਉਹਦੇ ਪੁੱਤਰਾਂ ਨੂੰ ਰੁਪਇਆਂ ਨਾਲ ਭਰੇ ਭਰਾਏ ਟਰੰਕ ਮਿਲੇ

ਪਹਿਲਵਾਨ ਗ਼ੁਲਾਮ, ਕੱਲੂ ਦਾ ਵੱਡਾ ਭਰਾ ਸੀ ਜੋ ਇੰਨਾ ਨਿਮਰ ਸੀ ਕਿ ਹਰ ਆਏ ਗਏ ਨੂੰ ਕਹਿੰਦਾ: ਮੈਂ ਤੁਹਾਡਾ ਗ਼ੁਲਾਮ ਆਂ, ਸੇਵਾ ਦੱਸੋਕਸ਼ਮੀਰੀ ਪਿਛੋਕੜ ਦਾ ਉਹ ਅੰਬਰਸਰੀਆ ਪਹਿਲਵਾਨ ਦੰਗਲ ’ਤੇ ਜਾਣ ਤੋਂ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਦਾ ਸੀ ਤੇ ਮੁੜ ਕੇ ਸ਼ੁਕਰਾਨਾ ਕਰਨ ਲਈ ਫਿਰ ਦਰਬਾਰ ਸਾਹਿਬ ਆਉਂਦਾ ਸੀਗ਼ੁਲਾਮ ਦੇ ਉਲਟ ਕੱਲੂ ਚੱਕਵੀਂ ਗੱਲ ਕਰਦਾ ਸੀਉਸ ਨੇ ਪੇਲੜੇ ਪਹਿਲਵਾਨ ਦੇ ਪੁੱਤਰ ਕਰੀਮ ਬਖ਼ਸ਼ ਨੂੰ ਤਨਜ਼ ਮਾਰੀ ਸੀ, ਔਹ ਪੇਲੜੇ ਦੀ ਬੁਲਬੁਲ ਚੱਲੀ ਏ! ਫਿਰ ਉਸੇ ਕਰੀਮ ਬਖ਼ਸ਼ ਨੇ ਇੰਨੀ ਮਿਹਨਤ ਕੀਤੀ ਕਿ ਇੰਗਲੈਂਡ ਦੇ ਟੌਮ ਕੈਨਨ ਨੂੰ ਢਾਹ ਕੇ ਰੁਸਤਮੇ-ਜ਼ਮਾਂ ਬਣਿਆ

ਬਲਬੀਰ ਸਿੰਘ ਕੰਵਲ ਦੀ ਲਿਖਤ ਅਨੁਸਾਰ: ਕਿੱਕਰ ਸਿੰਘ ਸਾਬਤਾ ਬੱਕਰਾ ਖਾ ਜਾਂਦਾ ਸੀ ਪਰ ਖਾਂਦਾ ਉਹਲੇ ਨਾਲ ਸੀਉਂਜ ਉਹਦੀ ਰੋਜ਼ਾਨਾ ਖੁਰਾਕ ਵਿੱਚ ਇੱਕ ਸੇਰ (ਕਿਲੋ) ਬਦਾਮਾਂ ਦੀ ਸਰਦਾਈ ਸਵੇਰ ਨੂੰ, ਪੰਜ ਸੇਰ ਮਾਸ ਦੀ ਯਖਣੀ ਦੁਪਹਿਰ ਨੂੰ, ਇੱਕ ਸੇਰ ਭੁੰਨਿਆ ਮੀਟ ਅਤੇ ਕੁਝ ਮੁਰੱਬੇ ਤੇ ਕੁਸ਼ਤੇ ਬਗ਼ੈਰਾ ਹੁੰਦੇ ਸਨਇਸ ਤੋਂ ਬਿਨਾਂ ਉਹ ਦੁੱਧ-ਦਹੀਂ ਤੇ ਮੱਖਣ-ਘਿਉ ਦੀ ਖੁੱਲ੍ਹੀ ਵਰਤੋਂ ਕਰਦਾ ਸੀਐਨੀ ਖੁਰਾਕ ਪਚਾਉਣ ਲਈ ਉਹ ਪਹਿਰ ਦੇ ਤੜਕੇ ਉੱਠ ਖੜ੍ਹਦਾ ਤੇ ਪਹੁ ਫੁੱਟਦੀ ਤਕ ਡੰਡ ਬੈਠਕਾਂ ਕੱਢਦਾ ਜ਼ੋਰ ਕਰਦਾ ਰਹਿੰਦਾਪਹੁ ਫੁਟਾਲੇ ਦਾ ਚਾਨਣ ਹੁੰਦਿਆਂ ਦੋ ਮਣ ਭਾਰਾ ਖਰਾਸ ਦਾ ਪੁੜ ਗਲ਼ ਵਿੱਚ ਪਾ ਕੇ ਘਣੀਏਕੇ ਤੋਂ ਕਰਬਾਠ ਪਿੰਡ ਵਿਚਕਾਰ ਛੇ ਮੀਲ ਦੌੜਦਾਕਦੇ ਕਦੇ ਖਰਾਸ ਦੀ ਗਾਧੀ ਜੁੜ ਕੇ ਮਣ ਮਣ ਦਾਣੇ ਪੀਹ ਦਿੰਦਾ ਤੇ ਖੂਹ ਦੀ ਗਾਧੀ ਜੁੜ ਕੇ ਵਿਘਾ ਪੈਲੀ ਸਿੰਜ ਦਿੰਦਾਖਰਾਸ ਦਾ ਪੁੜ ਗਲ਼ ਵਿੱਚ ਪਾਉਣ ਨਾਲ ਉਹਦੀ ਧੌਣ ’ਤੇ ਕੰਨ੍ਹਾ ਪੈ ਗਿਆ ਸੀਕੰਨ੍ਹੇ ’ਤੇ ਮਾਸ ਦੀਆਂ ਤਿੰਨ ਤੈਹਾਂ ਬੱਝ ਗਈਆਂ ਸਨਉਹਦੇ ਹੱਥਾਂ ’ਤੇ ਵੀ ਰੱਟਣ ਸਨ ਜੋ ਖੁਰਦਰੇ ਹੋ ਗਏ ਸਨਜਦੋਂ ਉਹ ਵਿਰੋਧੀ ਦੇ ਧੌਲ ਮਾਰਦਾ ਤਾਂ ਅਗਲੇ ਦੀ ਚਮੜੀ ਉਧੇੜ ਦਿੰਦਾ

ਦੰਦ ਕਥਾ ਹੈ ਕਿ ਇੱਕ ਵਾਰ ਉਸ ਨੇ ਭੂਤਰੇ ਹੋਏ ਮਾਰਨਖੰਡੇ ਸਾਨ੍ਹ ਦੇ ਸਿੰਗ ਫੜ ਲਏਫੇਰ ਕੀ ਸੀ, ਕਦੇ ਸਾਨ੍ਹ ਉਸ ਨੂੰ ਦਸ ਕਦਮ ਪਿੱਛੇ ਧੱਕ ਲਿਜਾਂਦਾ ਕਦੇ ਕਿੱਕਰ ਸਿੰਘਚਰਾਂਦ ਦੀ ਮਿੱਟੀ ਸਾਨ੍ਹ ਦੇ ਖੁਰਾਂ ਨਾਲ ਇਉਂ ਪੁੱਟੀ ਗਈ ਜਿਵੇਂ ਕਹੀ ਨਾਲ ਅਖਾੜਾ ਪੁੱਟਿਆ ਹੋਵੇਪਿੰਡ ਦੇ ਲੋਕ ਲਾਂਭੇ ਖੜ੍ਹੇ ਤਮਾਸ਼ਾ ਵੇਖਦੇ ਰਹੇਧੱਕੋ-ਧੱਕੀ ਹੁੰਦਿਆਂ ਕਿੱਕਰ ਸਿੰਘ ਨੇ ਹੰਕਾਰੇ ਹੋਏ ਸਾਨ੍ਹ ਦੀ ਮੋਕ ਵਗਾ ਦਿੱਤੀਅਖ਼ੀਰ ਲੋਕਾਂ ਦੇ ਕਹਿਣ ’ਤੇ ਕਿੱਕਰ ਸਿੰਘ ਨੇ ਸਾਨ੍ਹ ਦੇ ਸਿੰਗ ਛੱਡੇਸਿੰਗ ਛੁੱਟਦਿਆਂ ਹੀ ਸਾਨ੍ਹ ਐਸਾ ਦੌੜਿਆ, ਮੁੜ ਕੇ ਘਣੀਏਕੀ ਦੀ ਜੂਹ ਵਿੱਚ ਨਾ ਵੜਿਆ

ਦਿਉ ਵਰਗੇ ਇਸ ਪਹਿਲਵਾਨ ਦਾ ਜਨਮ ਮਾਝੇ ਦੇ ਪਿੰਡ ਘਣੀਏਕੇ, ਜ਼ਿਲ੍ਹਾ ਲਾਹੌਰ ਵਿੱਚ ਹੋਇਆ ਸੀਉਹ ਗਦਰ ਵਾਲੇ ਸਾਲ 1857 ਵਿੱਚ ਜਵਾਲਾ ਸਿੰਘ ਸੰਧੂ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਕੱਤੇ ਦੇ ਮਹੀਨੇ ਜੰਮਿਆ ਸੀਕਿਸਾਨ ਪਰਿਵਾਰਾਂ ਵਿੱਚ ਕੱਤੇ ਵਿੱਚ ਜੰਮੇ ਬਾਲ ਬਦਸ਼ਗਨੇ ਸਮਝੇ ਜਾਂਦੇ ਹਨਇਹ ਮਹੀਨਾ ਸਾਉਣੀ ਸਾਂਭਣ ਤੇ ਹਾੜ੍ਹੀ ਬੀਜਣ ਦਾ ਹੁੰਦਾ ਹੈਕਿਸਾਨਾਂ ਕੋਲ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਹੁੰਦੀਕਹਾਵਤ ਹੈ ‘ਕੱਤੇ ਦੀ ਬਿਜਾਈ, ਜੱਟ ਮਾਂ ਭੜੋਲੇ ਪਾਈ’ ਬਈ ਬੀਜ ਬਿਜਾਈ ਕਰ ਕੇ ਹੀ ਬੁੜ੍ਹੀ ਦਾ ਸਸਕਾਰ ਕਰਾਂਗੇ!

ਪੱਛਮੀ ਪੰਜਾਬ ਦੇ ਖੋਜੀ ਲੇਖਕ ਇਲੀਆਸ ਘੁੰਮਣ ਨੇ ਲਿਖਿਆ: ਕਿੱਕਰ ਸਿੰਘ ਬਾਰੇ ਹੋਰ ਜਾਣਕਾਰੀ ਉਹਦੀ ਜਨਮ ਭੂਮੀ ਤੋਂ ਲੱਭੀਇਸ ਸਿਲਸਿਲੇ ਵਿੱਚ ਅਸੀਂ ਲਾਹੌਰ ਤੋਂ ਕੋਈ 34 ਕਿਲੋਮੀਟਰ ਦੀ ਵਾਟ ਉੱਤੇ ਵਸੇ ਪਿੰਡ ਘਣੀਏਕੀ ਗਏਕਿੱਕਰ ਸਿੰਘ ਦੇ ਉੱਜੜੇ ਹੋਏ ਜਨਮ ਸਥਾਨ ’ਤੇ ਉਹਦੀ ਤਬਾਹ ਹਾਲ ਸਮਾਧ ਦੇ ਦਰਸ਼ਨਾਂ ਦੌਰਾਨ ਸਾਡੀ ਮੁਲਾਕਾਤ ਮੁਹੰਮਦ ਤਫ਼ੈਲ ਭੁੱਟਾ ਨਾਂ ਦੇ ਵਡੇਰੀ ਉਮਰ ਦੇ ਬਜ਼ੁਰਗ ਨਾਲ ਹੋਈਇਹ ਉਹੀ ਬੰਦਾ ਸੀ ਜਿਹੜਾ ਕੁਝ ਸਾਲ ਪਹਿਲਾਂ ਸਰਕਾਰੀ ਕਰਿੰਦਿਆਂ ਨੂੰ ਕਿੱਕਰ ਸਿੰਘ ਦੀ ਸਮਾਧ ਤੋਂ ਸੰਗਮਰਮਰ ਦੀ ਚੌਗਾਠ ਉਖਾੜਦੇ ਵੇਖ ਉਹਨਾਂ ਅੱਗੇ ਡਟ ਗਿਆ ਸੀ ਤੇ ਉਸ ਨੇ ਛਾਤੀ ਨੰਗੀ ਕਰ ਕੇ ਆਖਿਆ ਸੀ, ‘ਮੈਨੂੰ ਗੋਲੀ ਮਾਰ ਦਿਉ ਪਰ ਸਾਡੇ ਮਹਾਂਬਲੀ ਭਲਵਾਨ ਦੀ ਯਾਦਗਾਰ ਨੂੰ ਨੁਕਸਾਨ ਨਾ ਪੁਚਾਓ

ਮੁਹੰਮਦ ਤੁਫ਼ੈਲ ਤੇ ਘਣੀਏਕੀ ਦੇ ਬਜ਼ੁਰਗਾਂ ਤੋਂ ਪਤਾ ਲੱਗਾ ਕਿ ਅਕਬਰ ਦੇ ਜ਼ਮਾਨੇ ਵਿੱਚ ਤਰਨ ਤਾਰਨ ਲਾਗਿਓਂ ਬਸਤੀ ਦੁਧੀਰ ਤੋਂ ਜੱਬੂ ਨਾਂ ਦਾ ਸੰਧੂ ਜੱਟ ਆਪਣੇ ਪੁੱਤਰਾਂ ਘਣੀਆ, ਡਾਗਾਂ ਤੇ ਗੌਣੀਆ ਨੂੰ ਲੈ ਕੇ ਸੁਰ ਸਿੰਘ ਤੋਂ ਅੱਗੇ ਭੜਾਣੇ ਜਾ ਵਸਿਆਸਬੱਬ ਦੀ ਗੱਲ ਹੈ ਕਿ ਪੰਜਾਬੀ ਕਹਾਣੀ ਦੇ ਰੁਸਤਮ ਦਾ ਪਿਛੋਕੜ ਵੀ ਭਡਾਣੇ ਦਾ ਹੈਉੱਥੇ ਜੱਬੂ ਨੇ ਖੁੱਲ੍ਹੀ ਪਈ ਕਾਫੀ ਸਾਰੀ ਜ਼ਮੀਨ ਵਲ਼ ਲਈਜੱਬੂ ਦੇ ਮਰਨ ਪਿੱਛੋਂ ਘਣੀਏ ਨੇ ਜ਼ਮੀਨ ਦੇ ਆਪਣੇ ਹਿੱਸੇ ਵਿੱਚ ਘਣੀਏਕੇ ਪਿੰਡ ਵਸਾ ਲਿਆਪੀੜ੍ਹੀ ਅੱਗੇ ਤੁਰੀ ਤਾਂ ਘਣੀਏ ਦੀ ਅੱਠਵੀਂ ਪੀੜ੍ਹੀ ਵਿੱਚ ਕਾਹਮਾ ਹੋਇਆਕਾਹਮੇ ਦਾ ਪੁੱਤਰ ਸਿੰਘ ਸਜ ਗਿਆ ਜਿਸਦਾ ਨਾਮ ਧਰਮ ਸਿੰਘ ਰੱਖਿਆ ਗਿਆਧਰਮ ਸਿੰਘ ਦੀ ਪੀੜ੍ਹੀ ਅੱਗੇ ਤੁਰਦੀ ਦੀਵਾਨ ਸਿੰਘ, ਵਜ਼ੀਰ ਸਿੰਘ, ਕਰਤਾਰ ਸਿੰਘ, ਅਲੋਪ ਸਿੰਘ ਤੇ ਜਵਾਲਾ ਸਿੰਘ ਤਕ ਅੱਪੜੀਉਸ ਵੇਲੇ ਤਕ ਪੀੜ੍ਹੀਆਂ ਵਿੱਚ ਵੰਡੀਦੀ ਜ਼ਮੀਨ ਥੋੜ੍ਹੀ ਥੋੜ੍ਹੀ ਰਹਿ ਗਈ ਜਿਸ ’ਤੇ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆਜੁਆਲਾ ਸਿੰਘ ਨੇ ਊਠ ਪਾਲ ਲਏ ਤੇ ਊਠਾਂ ਉੱਤੇ ਲਾਹੌਰ ਤੇ ਅੰਮ੍ਰਿਤਸਰ ਵਿਚਕਾਰ ਭਾੜਾ ਢੋਣ ਲੱਗਾਜਿਨ੍ਹਾਂ ਰੁੱਖਾਂ ਥੱਲੇ ਉਹ ਊਠਾਂ ਨੂੰ ਦਮ ਦੁਆਉਂਦਾ ਉੱਥੇ ਰਾਤ ਬਰਾਤੇ ਡਾਕੂ ਵੀ ਆ ਬਹਿੰਦੇ

ਉਹਨੀਂ ਦਿਨੀਂ ਅੰਮ੍ਰਿਤਸਰ ਕਿਸੇ ਵਪਾਰੀ ਦੇ ਘਰ ਡਾਕਾ ਪੈ ਗਿਆਪੁਲਿਸ ਨੇ ਡਾਕੂਆਂ ਨੂੰ ਫੜਨ ਦੀ ਥਾਂ ਜੁਆਲਾ ਸਿੰਘ ਨੂੰ ਫੜ ਲਿਆਉਸ ਨੂੰ ਸੱਤ ਸਾਲ ਦੀ ਸਜ਼ਾ ਹੋ ਗਈਲਾਹੌਰ ਦੀ ਜੇਲ੍ਹ ਵਿੱਚ ਸਜ਼ਾ ਕੱਟਦਿਆਂ ਉਹ ਇੱਕ ਗੋਰੇ ਸਾਹਿਬ ਦੇ ਬੰਗਲੇ ਵਿੱਚ ਵਾੜੀ ਦਾ ਕੰਮ ਕਰਨ ਚਲਾ ਜਾਂਦਾਇੱਕ ਦਿਨ ਅਚਾਨਕ ਬੰਗਲੇ ਨੂੰ ਅੱਗ ਲੱਗ ਗਈਮੇਮ ਤੇ ਬੱਚੇ ਅੱਗ ਵਿੱਚ ਘਿਰ ਗਏਬੰਗਲੇ ਅੰਦਰਲੀਆਂ ਚੀਕਾਂ ਸੁਣ ਕੇ ਜੁਆਲਾ ਸਿੰਘ ਅੱਗ ਵਿੱਚ ਕੁੱਦ ਪਿਆ ਅਤੇ ਮੇਮ ਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆਇਆਫਿਰ ਖੂਹ ਜੁੜ ਕੇ ਪਾਣੀ ਕੱਢਣ ਲੱਗਾ ਤੇ ਲੋਕ ਪਾਣੀ ਦੀਆਂ ਬਾਲਟੀਆਂ ਭਰ ਕੇ ਅੱਗ ਬੁਝਾਉਣ ਲੱਗੇਸਾਹਿਬ ਦੌਰੇ ਤੋਂ ਵਾਪਸ ਆਇਆ ਤਾਂ ਦੁਰਘਟਨਾ ਬਾਰੇ ਜਾਣ ਕੇ ਉਸ ਨੇ ਜੁਆਲਾ ਸਿੰਘ ਨੂੰ ਬੁਲਾਇਆਜਦੋਂ ਉਸ ਨੂੰ ਡਾਕੇ ਦੇ ਜੁਰਮ ਬਾਰੇ ਪੁੱਛਿਆ ਤਾਂ ਜੁਆਲਾ ਸਿੰਘ ਨੇ ਦੱਸਿਆ ਕਿ ਉਸ ਨੂੰ ਡਾਕੇ ਦਾ ਕੁਝ ਵੀ ਪਤਾ ਨਹੀਂਉਹ ਤਾਂ ਊਠਾਂ ’ਤੇ ਭਾੜਾ ਢੋਣ ਵਾਲਾ ਸੀਪੁਲਿਸ ਨੇ ਮੈਨੂੰ ਐਵੇਂ ਫੜ ਲਿਆ ਤੇ ਅਦਾਲਤ ਨੇ ਗਰੀਬ ਨੂੰ ਸਜ਼ਾ ਦੇ ਦਿੱਤੀਮੇਰੀ ਘਰ ਵਾਲੀ ਤੇ ਬੱਚਾ ਰੁਲਦੇ ਫਿਰਦੇ ਨੇਭਰਾ ਪੁਲਿਸ ਤੋਂ ਡਰਦੇ ਭੱਜੇ ਹੋਏ ਨੇਗੋਰੇ ਅਫਸਰ ਨੇ ਦੁਬਾਰਾ ਤਫਤੀਸ਼ ਕਰਵਾਈ ਤਾਂ ਜੁਆਲਾ ਸਿੰਘ ਸੱਚਮੁੱਚ ਨਿਰਦੋਸ਼ ਨਿਕਲਿਆਸਾਹਿਬ ਨੇ ਨਾ ਸਿਰਫ਼ ਉਸ ਨੂੰ ਬਰੀ ਕੀਤਾ ਬਲਕਿ ਚਾਰ ਸੌ ਰੁਪਏ ਦਾ ਇਨਾਮ ਦੇ ਕੇ ਘਰ ਤੋਰਿਆ

ਇਨਾਮ ਲੈ ਕੇ ਜੁਆਲਾ ਸਿੰਘ ਘਣੀਏਕੀ ਪਹੁੰਚਾ ਤਾਂ ਕਿੱਕਰ ਸਿੰਘ ਦੀ ਦਾਦੀ ਮਾਈ ਦੈਆਂ ਬੜੀ ਖੁਸ਼ ਹੋਈ ਕਿ ਇਹ ਪੈਸੇ ਸਾਨੂੰ ਰੱਬ ਨੇ ਘੱਲੇ ਨੇਇਨ੍ਹਾਂ ਵਿੱਚੋਂ ਮੈਂ ਆਪਣੇ ਪੋਤੇ ਲਈ ਚੰਗੇ ਦੁੱਧ ਵਾਲੀ ਮੱਝ ਲਿਆਵਾਂਗੀ ਜਿਸਦਾ ਦੁੱਧ ਪੀ ਕੇ ਉਹ ਤਕੜਾ ਭਲਵਾਨ ਬਣੂਗਾਇਉਂ ਕਿੱਕਰ ਸਿੰਘ ਨੂੰ ਚੋਖੀ ਖੁਰਾਕ ਮਿਲਣ ਲੱਗੀ ਜਿਸ ਨਾਲ ਉਹ ਹੋਰ ਤਕੜਾ ਹੋ ਗਿਆਕਿੱਕਰ ਸਿੰਘ ਦੀ ਮਾਤਾ ਦਾ ਨਾਂ ਸਾਹਿਬ ਕੌਰ ਸੀਜਵਾਲਾ ਸਿੰਘ ਦੇ ਜੇਲ੍ਹ ਜਾਣ ਪਿੱਛੋਂ ਉਹ ਪੁੱਤਰ ਨੂੰ ਆਪਣੇ ਪੇਕੀਂ ਨੂਰਪੁਰ ਲੈ ਗਈ ਸੀ, ਜਿੱਥੇ ਪੁੱਤਰ ਨੂੰ ਗ਼ੁਲਾਮੀ ਘੁਮਾਰ ਦਾ ਪੱਠਾ ਬਣਾ ਦਿੱਤਾਬਰੀ ਹੋਣ ਪਿੱਛੋਂ ਜੁਆਲਾ ਸਿੰਘ ਪਤਨੀ ਤੇ ਪੁੱਤਰ ਨੂੰ ਘਣੀਏਕੀ ਲੈ ਆਇਆ ਤੇ ਉਹ ਪਿੰਡ ਦੇ ਪਹਿਲਵਾਨ ਵਸਾਵਾ ਸਿੰਘ ਨਾਲ ਜ਼ੋਰ ਕਰਨ ਲੱਗ ਪਿਆਉਡਾਰ ਹੋਇਆ ਤਾਂ ਲਾਹੌਰ ਦੇ ਉਸਤਾਦ ਬੂਟੇ ਪਹਿਲਵਾਨ ਰੁਸਤਮੇ ਹਿੰਦ ਦਾ ਸ਼ਗਿਰਦ ਬਣਾ ਦਿੱਤਾਉਹਦਾ ਕੱਦ-ਕਾਠ ਕੌੜੀ ਵੇਲ ਵਾਂਗ ਵਧਿਆ ਤੇ ਉਹ ਕਹਿੰਦੇ ਕਹਾਉਂਦੇ ਭਲਵਾਨਾਂ ਨੂੰ ਢਾਹੁਣ ਲੱਗਾ

ਇੱਕ ਵਾਰ ਉਹ ਜੰਮੂ ਤੋਂ ਕੁਸ਼ਤੀ ਜਿੱਤ ਕੇ ਘਰ ਮੁੜਿਆ ਤਾਂ ਮਾਂ ਚੁੱਲ੍ਹੇ ਵਿੱਚ ਫੂਕਾਂ ਮਾਰ ਰਹੀ ਸੀਉਸ ਨੇ ਮਾਂ ਨੂੰ ਕੁਸ਼ਤੀ ਜਿੱਤਣ ਦੀ ਖੁਸ਼ਖ਼ਬਰੀ ਸੁਣਾਈ ਤਾਂ ਅੱਕੀ ਖਿਝੀ ਮਾਂ ਦੇ ਮੂੰਹੋਂ ਨਿਕਲਿਆ, “ਘਰ ਵਿੱਚ ਤਾਂ ਬਾਲਣ ਵੀ ਨਹੀਂ, ਮੈਂ ਤੇਰੀ ਕੁਸ਼ਤੀ ਨੂੰ ਅੱਗ ਲਾਵਾਂ?” ਉਨ੍ਹੀਂ ਪੈਰੀਂ ਉਹ ਖੇਤਾਂ ਵੱਲ ਗਿਆ ਤੇ ਕਿੱਕਰ ਦੇ ਰੁੱਖ ਨੂੰ ਸਬੂਤਾ ਹੀ ਜੜ੍ਹਾਂ ਤੋਂ ਧੂਹ ਲਿਆਇਆਉਹਦਾ ਜਮਾਂਦਰੂ ਨਾਂ ਪ੍ਰੇਮ ਸਿੰਘ ਸੀਕਿੱਕਰ ਪੁੱਟਣ ਕਰਕੇ ਪਿੰਡ ਦੇ ਲੋਕ ਉਸ ਨੂੰ ਕਿੱਕਰ ਸਿੰਘ ਕਹਿਣ ਲੱਗ ਪਏ ਤੇ ਬਚਪਨ ਦਾ ਨਾਂਅ ਪ੍ਰੇਮ ਸਿੰਘ ਭੁੱਲ ਭੁਲਾ ਗਿਆ

ਕਿੱਕਰ ਸਿੰਘ ਨੇ ਆਪਣੇ ਜੀਵਨ ਵਿੱਚ ਸੈਂਕੜੇ ਕੁਸ਼ਤੀਆਂ ਲੜੀਆਂ ਤੇ ਜਿੱਤੀਆਂਭਾਰਤ ਦੀਆਂ ਜਿਹੜੀਆਂ ਰਿਆਸਤਾਂ ਵਿੱਚ ਉਹ ਜ਼ਿਆਦਾ ਜਾਂਦਾ ਤੇ ਰਹਿੰਦਾ ਰਿਹਾ ਉਨ੍ਹਾਂ ਵਿੱਚ ਇੰਦੌਰ, ਗਵਾਲੀਅਰ, ਜੋਧਪੁਰ, ਬੜੌਦਾ, ਦੱਤੀਆ, ਮਗਧ, ਮਹੂ ਤੇ ਟੌਂਕ ਸਨਉਸ ਨਾਲ ਟੱਕਰ ਲੈਣ ਵਾਲੇ ਅਸਲ ਵਿੱਚ ਦੋਵੇਂ ਭਰਾ ਗੁਲਾਮ ਤੇ ਕੱਲੂ ਹੀ ਸਨਗੁਲਾਮ ਨਾਲ ਕਿੱਕਰ ਸਿੰਘ ਦੀਆਂ ਚਾਰ ਯਾਦਗਾਰੀ ਕੁਸ਼ਤੀਆਂ ਹੋਈਆਂਪਹਿਲੀ ਕੁਸ਼ਤੀ ਲਾਹੌਰ ਸ਼ਾਹਦਰੇ ਦੀ ਸਰਾਂ ਵਿੱਚ ਹੋਈਗ਼ੁਲਾਮ ਨੇ ਕਿੱਕਰ ਸਿੰਘ ਦੇ ਨੱਕ ’ਤੇ ਮੁੱਕੀ ਮਾਰੀ ਤਾਂ ਕਿੱਕਰ ਸਿੰਘ ਨੇ ਗ਼ੁਲਾਮ ਦੇ ਇੰਨੇ ਜ਼ੋਰ ਦੀ ਠਿੱਬੀ ਲਾਈ ਕਿ ਉਹ ਮੂਧੇ ਮੂੰਹ ਜਾ ਡਿੱਗਾਡਿਗਦੇ ਹੀ ਕਿੱਕਰ ਸਿੰਘ ਨੇ ਗ਼ੁਲਾਮ ਦੀ ਗਰਦਨ ’ਤੇ ਗੋਡਾ ਰੱਖਿਆ ਤਾਂ ਗ਼ੁਲਾਮ ਦੀਆਂ ਚੀਕਾਂ ਨਿਕਲ ਗਈਆਂ26 ਮਿੰਟ ਬੇਸ਼ਕ ਕਿੱਕਰ ਸਿੰਘ ਦਾ ਹੱਥ ਉੱਪਰ ਰਿਹਾ ਪਰ ਕੁਸ਼ਤੀ ਬਰਾਬਰ ਛੁਡਵਾ ਦਿੱਤੀ ਗਈ

ਕਿੱਕਰ-ਗ਼ੁਲਾਮ ਦੀ ਦੂਜੀ ਕੁਸ਼ਤੀ ਜੰਮੂ ਵਿੱਚ ਹੋਈਦੋ ਘੰਟੇ ਘੋਲ ਚਲਦਾ ਰਿਹਾ ਜੋ ਬਰਾਬਰੀ ’ਤੇ ਛਡਵਾਇਆ ਗਿਆਤੀਜੀ ਕੁਸ਼ਤੀ ਫਿਰ ਲਾਹੌਰ ਵਿੱਚ ਕਰਾਈ ਗਈ ਜੋ ਫਿਰ ਬਰਾਬਰ ਛਡਵਾਈ ਗਈਕਿੱਕਰ ਸਿੰਘ ਤੇ ਗ਼ੁਲਾਮ ਦੀ ਚੌਥੀ ਕੁਸ਼ਤੀ ਇੰਦੌਰ ਵਿੱਚ ਹੋਈਉੱਥੇ ਅਖਾੜੇ ਵਿੱਚ ਉੱਤਰਦਿਆਂ ਹੀ ਕਿੱਕਰ ਸਿੰਘ ਨੇ ਗ਼ੁਲਾਮ ਦੇ ਦੋ ਧੌਲਾਂ ਅਜਿਹੀਆਂ ਜੜੀਆਂ ਕਿ ਗ਼ੁਲਾਮ ਬੇਹੋਸ਼ ਹੋ ਕੇ ਡਿਗ ਪਿਆਗ਼ੁਲਾਮ ਦੇ ਸਮਰਥਕ ਭੱਜੇ ਆਏ ਤੇ ਗੁ਼ਲਾਮ ਨੂੰ ਕਿੱਕਰ ਸਿੰਘ ਦੇ ਹੇਠੋਂ ਕੱਢ ਕੇ ਲੈ ਗਏਗੁਲਾਮ ਦੇ ਛੋਟੇ ਭਰਾ ਕੱਲੂ ਨਾਲ ਕਿੱਕਰ ਸਿੰਘ ਦੀਆਂ ਸੱਤ ਕੁਸ਼ਤੀਆਂ ਕਲਕੱਤੇ, ਅੰਮ੍ਰਿਤਸਰ, ਬੰਬਈ, ਮਦਰਾਸ, ਲਾਹੌਰ ਤੇ ਦਿੱਲੀ ਵਿੱਚ ਹੋਈਆਂਇਨ੍ਹਾਂ ਵਿੱਚ ਹਰ ਥਾਂ ਕਿੱਕਰ ਸਿੰਘ ਦਾ ਹੱਥ ਉੱਚਾ ਰਿਹਾਆਖ਼ਰੀ ਕੁਸ਼ਤੀ ਜੋ 13 ਦਸੰਬਰ 1911 ਨੂੰ ਦਿੱਲੀ ਦਰਬਾਰ ਵਿਖੇ ਹੋਈ, ਉਸ ਵਿੱਚ ਕੱਲੂ ਨੂੰ ਰੌਲ਼ੇ ਗੌਲ਼ੇ ਵਿੱਚ ਜੇਤੂ ਕਰਾਰ ਦੇ ਦਿੱਤਾ ਗਿਆਦਰਅਸਲ ਉਦੋਂ ਕਿੱਕਰ ਸਿੰਘ 54 ਸਾਲਾਂ ਦਾ ਹੋ ਚੁੱਕਾ ਸੀ ਤੇ ਕੱਲੂ 48 ਸਾਲਾਂ ਦਾ ਸੀਉਂਜ ਵੀ ਕਵੀਸ਼ਰ ਸਰਦੂਲ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਉਹ ਕੁਸ਼ਤੀ ਸਾਫ ਨਹੀਂ ਸੀ ਹੋਈਮਿਲਖੀ ਰਾਮ ਨੇ ਕਿੱਕਰ ਸਿੰਘ ਦੀਆਂ ਕੁਸ਼ਤੀਆਂ ਦਾ ਕਿੱਸਾ ਲਿਖਿਆ:

ਕਿੱਕਰ ਸਿੰਘ ਤੇ ਕੱਲੂ ਭਲਵਾਨ ਦਾ ਜੀ, ਕਿੱਸਾ ਜੋੜਿਆ ਨਾਲ ਧਿਆਨ ਯਾਰੋ,
ਰੁਸਤਮ ਹਿੰਦ ਹੋ ਇਸ ਜਹਾਨ ਵਿੱਚੋਂ, ਮਰ ਗਇਆ ਗੁਲਾਮ ਭਲਵਾਨ ਯਾਰੋ/
ਕੱਲੂ ਉਸ ਦਾ ਸਕਾ ਭਰਾ ਹੋਵੇ, ਦਿਸੇ ਸ਼ੇਰ ਦੇ ਵਾਂਗ ਜਵਾਨ ਯਾਰੋ,
ਕਿੱਕਰ ਸਿੰਘ ਦੇ ਨਾਲ ਹੁਣ ਲੜਾਂਗਾ ਮੈਂ, ਕੱਲੂ ਆਖਦਾ ਨਾਲ ਜ਼ੁਬਾਨ ਯਾਰੋ … …।

ਪਿੜ ਹੱਲਿਆ ਤੇ ਵਾਜਾ ਬੰਦ ਹੋਇਆ, ਖ਼ਲਕਤ ਗਈ ਸਰਾਂ ਦੇ ਬਾਹਰ ਵਾਹਵਾ,
ਧੌਲ ਮਾਰ ਕੇ ਕੱਲੂ ਨੂੰ ਸਿੱਖ ਨੇ ਜੀ
, ਅੱਗੇ ਰੱਖਿਆ ਨਾਲ ਬਲਕਾਰ ਵਾਹਵਾ।
ਅੱਛੀ ਤਰ੍ਹਾਂ ਅਖਾੜੇ ਵਿੱਚ ਨਿੱਸਲ ਕਰ ਕੇ, ਉੱਤੇ ਆਪ ਹੋਇਆ ਅਸਵਾਰ ਵਾਹਵਾ।
ਹੇਠੋਂ ਜ਼ਰਾ ਵੀ ਕੱਲੂ ਨਾ ਨਜ਼ਰ ਆਵੇ
, ਹੈ ਸੀ ਸਿੱਖ ਦਾ ਬੜਾ ਆਕਾਰ ਵਾਹਵਾ।
ਕੱਲੂ ਦਿਲ ਦੇ ਵਿੱਚ ਇਹ ਆਖਦਾ ਸੀ, ਇੱਜ਼ਤ ਰੱਖੀਂ ਤੂੰ ਪਰਵਰਦਗਾਰ ਵਾਹਵਾ।
ਕਿੱਕਰ ਸਿੰਘ ਸੀ ਉਸ ਤੋਂ ਬਹੁਤ ਤਕੜਾ, ਇਹ ਜਾਣਦਾ ਸਾਰਾ ਸੰਸਾਰ ਵਾਹਵਾ।
ਵਿੱਚੇ ਕਹਿਣ ਲੋਕੀਂ ਦਿਲ ਛੱਡ ਗਿਆ, ਇਹ ਤਕਦੀਰ ਦੀਆਂ ਗੱਲਾਂ ਯਾਰ ਵਾਹਵਾ।
ਮਿਲਖੀ ਰਾਮ ਮੌਲਾ ਜਿਸਦੀ ਵੱਲ ਹੋਵੇ, ਉਸ ਦਾ ਬੇੜਾ ਹੋ ਜਾਂਵਦਾ ਪਾਰ ਵਾਹਵਾ।

ਕਿੱਕਰ ਸਿੰਘ ਸਖੀ ਜਿਊੜਾ ਸੀਉਹ ਪਿੰਡ ਵਿੱਚ ਆਏ ਸਾਲ ਬੜਾ ਵੱਡਾ ਜੱਗ ਕਰਦਾ ਅਤੇ ਗਊਆਂ ਮਣਸਦਾਗਰੀਬ ਗੁਰਬੇ ਦੀ ਰੱਜ ਕੇ ਮਦਦ ਕਰਦਾਉਹਦੇ ਘਰ ਬਾਰਾਂ ਮਹੀਨੇ ਲੰਗਰ ਚਲਦਾ ਰਹਿੰਦਾ, ਜਿੱਥੇ ਰਾਹੀ ਪਾਂਧੀ ਪਰਸ਼ਾਦੇ ਛਕਦੇਉਸ ਨੇ ਨਾਨਕੇ ਪਿੰਡ ਨੂਰਪੁਰ ਵਿੱਚ ਪਹਿਲਵਾਨ ਗ਼ੁਲਾਮ ਘੁਮਿਆਰ ਦੀ ਲੜਕੀ ਦਾ ਵਿਆਹ ਕੀਤਾ ਤੇ ਘਣੀਏਕੀ ਵਿੱਚ ਕਿਲੇ ਵਰਗੀ ਵੱਡੀ ਹਵੇਲੀ ਬਣਵਾਈਉਹ ਵਧੇਰੇ ਸਮਾਂ ਆਪਣੇ ਖੇਤ ਵਾਲੇ ਚੁਬਾਰੇ ਵਿੱਚ ਰਹਿੰਦਾਉਹਦੇ ਤਿੰਨੇ ਮਾਲਸ਼ੀਏ ਭਗਤੂ, ਕਮਾਲੂ ਤੇ ਮੌਲਾ ਬਖ਼ਸ਼ ਸੇਵਾ ਵਿੱਚ ਹਰ ਸਮੇਂ ਤਿਆਰ ਰਹਿੰਦੇਉਹ ਭਾਰੀ ਕਹੀ ਨਾਲ ਅਖਾੜਾ ਗੋਡਦਾ ਤੇ ਭਾਰੇ ਡੰਬਲ ਫੇਰਦਾਪਾਕਿਸਤਾਨ ਬਣਨ ਮਗਰੋਂ ਉਹਦੀ ਉਲਾਦ ਘਣੀਏਕੇ ਤੋਂ ਉੱਜੜ ਕੇ ਪਿੰਡ ਘੱਗਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਆ ਗਈ ਸੀ, ਜਿੱਥੋਂ ਫਿਰ ਸਮੇਂ ਦੇ ਗੇੜ ਨਾਲ ਦੇਸ ਵਿਦੇਸ਼ ਥਾਓਂ ਥਾਈਂ ਖਿਲਰਦੀ ਗਈਉਨ੍ਹਾਂ ਵਿੱਚੋਂ ਇੱਕ ਪਟਿਆਲੇ ਵਿਖੇ ਡਾਕਟਰ ਸੀ ’ਤੇ ਇੱਕ ਪੜਪੋਤਾ ਲੁਧਿਆਣੇ ਇੰਜਨੀਅਰਿੰਗ ਕਾਲਜ ਵਿੱਚ ਪੜ੍ਹਿਆ, ਜਿਸ ਨਾਲ ਮੇਰੀਆਂ ਗੱਲਾਂ ਹੁੰਦੀਆਂ ਰਹੀਆਂਪਰਿਵਾਰ ਦੇ ਕੁਝ ਮੈਂਬਰ ਮੁਕਤਸਰ ਸਾਹਿਬ ਰਹਿੰਦੇ ਹਨ

ਕਿੱਕਰ ਸਿੰਘ ਦੀ ਜੱਦੀ ਜ਼ਮੀਨ ਤਾਂ ਥੋੜ੍ਹੀ ਸੀ ਪਰ ਕੁਸ਼ਤੀ ਦੇ ਸਿਰੋਂ ਛੇ ਸੌ ਵਿਘੇ ਹੋਰ ਖਰੀਦੀ ਸੀਉਸ ਨੇ ਇੱਕ ਬਾਗ ਵੀ ਲੁਆਇਆ ਸੀ, ਜੋ ਬਾਅਦ ਵਿੱਚ ਉੱਜੜ ਗਿਆਅੰਤਲੀ ਉਮਰੇ ਉਹ ਕੁਝ ਵਹਿਮੀ ਹੋ ਗਿਆ ਸੀ, ਜਿਸ ਨੂੰ ਵੀ ਮਿਲਦਾ ਹੱਥ ਜੋੜ ਕੇ ਮਾੜਾ ਬੋਲਣ ਦੀਆਂ ਮੁਆਫ਼ੀਆਂ ਮੰਗਦਾਫਿਰ 18 ਫਰਵਰੀ 1914 ਦਾ ਦਿਨ ਆ ਗਿਆਮਹਾਂਬਲੀ ਪਹਿਲਵਾਨ ਦਾ ਅੰਤਲਾ ਦਿਨਉੱਦਣ ਦੇਵੇ-ਏ-ਹਿੰਦ ਨੇ ਆਪਣੇ ਮਹਿਰਮ ਮੀਆਂ ਸ਼ਾਹ ਨੂੰ ਦੱਸ ਦਿੱਤਾ ਕਿ ਅੱਜ ਆਪਣੇ ਆਖ਼ਰੀ ਮੇਲੇ ਹਨਕਹਿ ਦਿੱਤਾ ਕਿ ਸਾਈਂ ਜੀ, ਤੁਹਾਡੇ ਪਾਸੋਂ ਮੇਰੀ ਮੌਤ ਦਾ ਦੁੱਖ ਸਹਿਆ ਨਹੀਂ ਜਾਣਾ, ਸੋ ਆਪਣੇ ਪਿੰਡ ਉੱਪਲ ਚਲੇ ਜਾਓਪਰ ਸਾਈਂ ਦਾ ਦਿਲ ਜਾਨੀ ਯਾਰ ਕੋਲੋਂ ਜਾਣ ਨੂੰ ਨਹੀਂ ਸੀ ਮੰਨਦਾਉਹ ਤੁਰ ਤਾਂ ਪਿਆ ਪਰ ਰਾਹ ਵਿੱਚ ਇੱਕ ਰੁੱਖ ਥੱਲੇ ਰੁਕ ਗਿਆ ਤੇ ਅਰਦਾਸ ਕਰਨ ਲੱਗਾਪਿੱਛੋਂ ਕਿੱਕਰ ਸਿੰਘ ਦਾ ਸੁਨੇਹਾ ਆ ਗਿਆ, ਸਾਈਂ ਜੀ ਨੂੰ ਮੋੜ ਲਿਆਵੋਸਾਈਂ ਮੁੜ ਆਇਆ ਤੇ ਥਾਪੜਾ ਦਿੱਤਾ ਕਿ ਪਹਿਲਵਾਨ ਜੀ ਤਕੜੇ ਹੋਵੋ, ਮੈਂ ਆ ਗਿਆਂਪਰ ਤਕੜੇ ਹੋਣ ਦੀ ਥਾਂ ਅਗਲੇ ਪਲ ਪਹਿਲਵਾਨ ਦੀ ਰੂਹ ਉਡਾਰੀ ਮਾਰ ਗਈ

ਅੰਤਮ ਦਰਸ਼ਨਾਂ ਲਈ ਪਿੰਡਾਂ ਦੇ ਲੋਕ ਆਉਣੇ ਸ਼ੁਰੂ ਹੋ ਗਏਉਸ ਦਿਨ ਘਣੀਏਕੇ ਤਾਂ ਕੀ, ਬਾਰਾਂ ਕੋਹਾਂ ਦੇ ਚੁੱਲ੍ਹਿਆਂ ਵਿੱਚ ਅੱਗ ਨਾ ਬਲੀਉਹਦੀ ਮ੍ਰਿਤੂ ਚੁਬਾਰੇ ਵਿੱਚ ਹੋਈ ਸੀਉਸ ਦੀ ਦੇਹ ਨੂੰ ਅੱਠ ਪੱਠਿਆਂ ਨੇ ਰਲ ਕੇ ਮਸੀਂ ਭੁੰਜੇ ਲਾਹਿਆ ਤੇ ਜਲੂਸ ਸਜ਼ਾ ਕੇ ਸ਼ਮਸ਼ਾਨ ਘਾਟ ਪਹੁੰਚਾਇਆਜਦੋਂ ਪਹਿਲਵਾਨ ਕਿੱਕਰ ਸਿੰਘ ਦੀ ਦੇਹ ਨੂੰ ਅਗਨ ਭੇਟ ਕੀਤਾ ਗਿਆ ਤਾਂ ਲਾਟਾਂ ਦੇ ਨਾਲ ਹੀ ਲੋਕਾਂ ਦੀਆਂ ਭੁੱਬਾਂ ਵੀ ਉੱਚੀਆਂ ਹੋ ਗਈਆਂਅੱਥਰੂਆਂ ਨੇ ਬੰਨ੍ਹ ਤੋੜ ਦਿੱਤੇਕਿੱਕਰ ਸਿੰਘ ਦੀ ਯਾਦ ਵਿੱਚ ਉਦੋਂ ਦਸ ਹਜ਼ਾਰ ਰੁਪਇਆਂ ਦੀ ਸਮਾਧ ਉਸਾਰੀ ਗਈ ਜੋ ਹੁਣ ਵੀ ਉੱਜੜੀ ਪੁੱਜੜੀ ਹਾਲਤ ਵਿੱਚ ਦੇਵ-ਏ-ਹਿੰਦ ਪਹਿਲਵਾਨ ਦੀ ਯਾਦ ਤਾਜ਼ਾ ਕਰਾ ਰਹੀ ਹੈਕਿੱਸਾਕਾਰ ਸੁਰੈਣ ਸਿੰਘ ਘਣੀਏਕੇ ਨੇ ਲਿਖਿਆ ਹੈ:

ਕਿੱਕਰ ਸਿੰਘ ਦੇ ਪਿੰਡ ਦਾ ਰਹਿਣ ਵਾਲਾ, ਕਰਾਂ ਉਸ ਦੀ ਮੈਂ ਕੀ ਤਾਰੀਫ਼ ਭਾਈ।
ਮਾੜਾ ਵੇਖ ਕੇ ਗ਼ਰੀਬ ਦੀ ਮਦਦ ਕੀਤੀ, ਦਿੱਤੀ ਕਿਸੇ ਨੂੰ ਨਹੀਂ ਤਕਲੀਫ਼ ਭਾਈ।
ਪਹਿਲਵਾਨ ਸੀ ਪਿੰਡ ਵਿੱਚ ਇਉਂ ਬਹਿੰਦਾ, ਜਿਵੇਂ ਬਾਦਸ਼ਾਹ ਵਿੱਚ ਵਜ਼ੀਰ ਭਾਈ।
ਭਾਈਆਂ ਵਿੱਚ ਸੀ ਅਦਬ ਅਦਾਬ ਉਹਦਾ, ਲੋਕ ਮੰਨਦੇ ਵਾਂਗ ਪੀਰ ਭਾਈ।
ਭੈਣ ਰੋਂਦੜੀ ਦਾ ਬੁਰਾ ਹਾਲ ਹੋਇਆ, ਮਰ ਗਿਆ ਜਿਸਦਾ ਇੱਕੋ ਵੀਰ ਭਾਈ।
ਕਿਹੜਾ ਮੁਲਕ ਜੋ ਨਾਮ ਥੀਂ ਨਹੀਂ ਵਾਕਫ਼, ਕਿਹੜੇ ਸ਼ਹਿਰ ਨਾ ਗਲ਼ੀ ਤਸਵੀਰ ਭਾਈ।
ਐਸਾ ਕੌਣ ਜਹਾਨ ’ਤੇ ਜੰਮਿਆ ਹੈ, ਕਿੱਕਰ ਸਿੰਘ ਜਿਹਾ ਮੱਲ ਵੀਰ ਭਾਈ।

ਘੋਲ-ਖੇਡ-ਗਵੰਤਰੀ ਦੌੜ ਮੇਲੇ, ਬੱਝਣ ’ਕੱਠ ਉਏ ਹੱਸਣ ਹਸਾਉਣੇ ਨੂੰ,
ਉਹ ਲੈਣ ਜਹਾਨ ’ਤੇ ਕੀ ਆਇਆ, ਥਾਪੀ ਮਾਰੇ ਨਾ ਜ਼ੋਰ ਅਜ਼ਮਾਉਣੇ ਨੂੰ,
ਜਿਉਂ ਲੈ ਕਰਮ ਸੁਨੇਹੜਾ ਭੇਜ ਕਾਈ
, ਵਿਹਲੇ ਹੋਏ ਹੁਣ ਰੰਗ ਰੰਗਾਉਣੇ ਨੂੰ,
ਡੰਡ ਬੈਠਕਾਂ ਬਾਝ ਨਾ ਬਣੇ ਮੱਲੀ
, ਜਿਉਂ ਹਿਸਾਬ ਨਾ ਬਾਝ ਪਹਾੜਿਆਂ ਦੇ,
ਮਿੱਤਰਾਂ ਬਾਝ ਨਾ ਮਹਿਫ਼ਲਾਂ ਸੋਂਹਦੀਆਂ ਨੇ, ਜੰਨਾਂ ਸੋਂਹਦੀਆਂ ਨਾ ਬਾਝ ਲਾੜਿਆਂ ਦੇ।

ਕਿੱਕਰ ਸਿੰਘ ਤੇ ਗਾਮਾ ਕਿਧਰੇ ਨਜ਼ਰ ਨਾ ਆਉਂਦੇ ਨੇ,
ਮਿਹਰ ਦੀਨ ਜਿਹੇ ਮੱਲ ਹੁਣ ਲੱਭੇ ਨਾ ਥਿਆਉਂਦੇ ਨੇ,
ਗੁਲਾਮ, ਕੱਲੂ ਤੇ ਗੁੰਗਾ ਦਿਲੋਂ ਭੁਲਾ ਲਏ ਦੁਨੀਆ ਨੇ,
ਰੁਲ਼ਦੀ ਫਿਰੇ ਜਵਾਨੀ ਐਬ ਵਧਾ ਲਏ ਦੁਨੀਆ ਨੇ।
*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4675)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author