SarwanSingh7ਪੱਤਰਕਾਰ ਹੋਣ ਕਰਕੇ ਯਾਦਵਿੰਦਰ ਸ਼ੀਂਹ ਰਾਜਿਆਂ ਦੇ ਅੰਦਰਲੇ ਕੁਹਜ ਦਾ ਭੇਤੀ ਹੈ। ਇਹ ਭੇਤ ...
(11 ਜਨਵਰੀ 2020)

 

KihrhaPunjab1‘ਕਿਹੜਾ ਪੰਜਾਬ’ ਕਿਤਾਬ ਮੈਂਨੂੰ ਉਸੈਨ ਬੋਲਟ ਦੀ ਸਪਰਿੰਟ ਵਰਗੀ ਲੱਗੀ, ਨਵਾਂ ਰਿਕਾਰਡ ਸਿਰਜਦੀਫਲਾਈਂਗ ਸਿੱਖ ਮਿਲਖਾ ਸਿੰਘ ਦੀ ਦੌੜ ਵਰਗੀਤੇਜ਼ਤਰਾਰਲਿਸ਼ਕਾਰੇ ਵਰਗੀਕਿਤਾਬ ਬਾਰੇ ਕਿਤਾਬ ਦੀ ਸ਼ੈਲੀ ਵਿੱਚ ਹੀ ਗੱਲ ਕਰਨੀ ਬਣਦੀ ਹੈਪਾਤਰ ਨੇ ਇਸ ਪੁਸਤਕ ਬਾਰੇ ਕਿਹਾ ਹੈ: ਪੱਤਰਕਾਰੀ ਵਰਗੀ ਸਾਹਿਤਕਾਰੀ, ਸਾਹਿਤਕਾਰੀ ਵਰਗੀ ਪੱਤਰਕਾਰੀ

ਮੇਰੀ ਸਮਝ ਮੁਤਾਬਿਕ ਪੰਜਾਬੀ ਦੀ ਇਹ ਅਜਿਹੀ ਕਿਤਾਬ ਹੈ ਜਿਸ ਨੂੰ ਪੱਤਰਕਾਰੀ ਦਾ ਮਸਾਲੇਦਾਰ ਤੜਕਾ ਲੱਗਾ ਹੋਇਆ ਹੈਤੇ ਤੜਕਾ ਵੀ ਨਿੰਮ ਦੇ ਘੋਟਣੇ ਨਾਲ ਕੂੰਡੇ ਵਿੱਚ ਰਗੜੇ ਮਸਾਲੇ ਵਰਗਾ, ਜਿਸ ਨਾਲ ਸਾਰਾ ਅਗਵਾੜ ਮਹਿਕ ਉੱਠੇਕਿਆ ਬਾਤਾਂ ਧਨੌਲੇ ਵਾਲੇ ‘ਕਲਫੂ’ ਦੀਆਂ!

ਪੁਸਤਕ ਪੜ੍ਹ ਕੇ ਹੀ ਪਤਾ ਲੱਗਾ ਪਈ ਯਾਦਵਿੰਦਰ ਨੇ ਆਪਣੇ ਨਾਂ ਨਾਲ ‘ਕਰਫਿਊ’ ਐਵੇਂ ਨਹੀਂ ਲਾਇਆਉਹ 3 ਜੂਨ 1984 ਨੂੰ ਭੀਖੀ ਲਾਗੇ ਆਪਣੇ ਨਾਨਕੇ ਪਿੰਡ ਗੁੜਥੜੀ ਵਿੱਚ ਜੰਮਣ ਲੱਗਾ ਤਾਂ ਸਾਰੇ ਪੰਜਾਬ ਵਿੱਚ ਕਰਫਿਊ ਲੱਗਾ ਦਿੱਤਾ ਗਿਆਪਿੰਡਾਂ ਵਿੱਚ ਹੋਕੇ ਦੁਆ ਦਿੱਤੇ ਬਈ ਕੋਈ ਘਰੋਂ ਬਾਹਰ ਨਾ ਨਿਕਲੇ, ਸੱਥ ਵਿੱਚ ਨਾ ਜਾਵੇ, ਸਰਕਾਰ ਵੱਲੋਂ ਗੋਲੀ ਦਾ ਹੁਕਮ ਹੈਸ਼ੁਕਰ ਹੈ ਉਹਦੇ ਜਨਮ ਲੈਣ ਉੱਤੇ ਕਰਫਿਊ ਨਾ ਲਾਇਆ ਗਿਆ ਜਿਸ ਕਰਕੇ ਉਸ ਨੂੰ ਜੰਮਣ ਦੇ ਦਿੱਤਾ ਗਿਆਚਾਰ ਚੁਫੇਰੇ ‘ਕਰਫਿਊ-ਕਰਫਿਊ’ ਹੋਣ ਕਰਕੇ ਨਾਨੇ ਨੇ ਉਹਦਾ ਕੱਚਾ ਨਾਂ ਹੀ ‘ਕਰਫਿਊ’ ਰੱਖ ਦਿੱਤਾ ਜੋ ਜੱਦੀ ਪਿੰਡ ਧਨੌਲੇ ਵਾਲਿਆਂ ਨੇ ‘ਕਲਫੂ’ ਕਰ ਲਿਆ

ਯਾਦਵਿੰਦਰ ਨੇ ਲਿਖਿਆ: ਬੱਸ ਇੰਨੀ ਕੁ ਕਹਾਣੀ ਹੈ ਮੇਰੇ ‘ਕਰਫਿਊ’ ਹੋਣ ਦੀਘਰ ਵਿੱਚ ਮੈਂਨੂੰ ਕੋਈ ‘ਕਰਫਿਊ’ ਨਹੀਂ ਕਹਿੰਦਾ ਪਰ ਬਾਹਰ ਬਹੁਤ ਸਾਰੇ ਲੋਕ ਕਹਿੰਦੇ ਹਨ‘ਪਿੰਡ ਆਲੇ’ ਅਜੇ ਵੀ ਦੋ ਪੈੱਗ ਲਾ ਕੇ ‘ਕਲਫ਼ੂ ਕਲਫ਼ੂ’ ਕਹਿ ਕੇ ਹੀ ਬੁਲਾਉਂਦੇ ਹਨ ਜਦੋਂ ਕਿਤਾਬ ਮੇਰੇ ਕੋਲ ਪਹੁੰਚੀ ਤਾਂ ਘਰ ਦੇ ਪੁੱਛਣ ਲੱਗੇ, ਆਹ ਕੰਵਲ ਬਾਰੇ ਕੋਈ ਨਵੀਂ ਕਿਤਾਬ ਛਪੀ ਐ? ਟਾਈਟਲ ਉੱਤੇ ਲਾਈ ਤਸਵੀਰ ਜਸਵੰਤ ਸਿੰਘ ਕੰਵਲ ਦਾ ਭੁਲੇਖਾ ਪਾ ਰਹੀ ਸੀਉਹੋ ਜਿਹਾ ਪਤਲਾ ਜੁੱਸਾ, ਉਹੋ ਜਿਹੀ ਦਾੜ੍ਹੀ ਤੇ ਉਹੋ ਜਿਹੀ ਪੱਗ

ਤਸਵੀਰ ਬਾਰੇ ਯਾਦਵਿੰਦਰ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ, “ਇਹ ਅਨੰਦਪੁਰ ਸਾਹਿਬ ਦੇ ਮੋਚੀ ਮਹਿੰਦਰ ਸਿੰਘ ਦੀ ਹੈ ਜੋ ਪਹਿਲਾਂ ਜੁੱਤੀਆਂ ਬਣਾਉਂਦਾ ਸੀਜਦੋਂ ਦਾ ਘਰੋਂ ਕੱਢਿਆ, ਉਦੋਂ ਤੋਂ ਉਹ ਰੱਸੀਆਂ ਵੱਟਣ ਲੱਗ ਪਿਆ ਪਈ ਪਤਾ ਨਹੀਂ ਬੇਵਸੀ ਵਿੱਚ ਕਦੋਂ ਫਾਹਾ ਲੈਣਾ ਪੈ ਜਾਵੇ? ਅੱਖਾਂ ਵਿੱਚੋਂ ਬੇਵਸੀ ਸਾਫ ਝਲਕਦੀ ਹੈਕਹਿੰਦੇ ਹਨ ਲੋੜ ਕਾਢ ਦੀ ਮਾਂ ਹੁੰਦੀ ਹੈਪੰਜਾਬੀਆਂ ਨੂੰ ਹੁਣ ਹੰਢਣਸਾਰ ਜੁੱਤੀਆਂ ਦੀ ਨਹੀਂ, ਫਾਹੀਆਂ ਲੈਣ ਲਈ ਰੱਸੀਆਂ ਦੀ ਲੋੜ ਹੈ!”

ਪੁਸਤਕ ਦੇ ਕੁਝ ਅੰਸ਼ ਹਨ: ‘ਯਤੀਮ’ ਹੋਇਆ ਪੰਜਾਬ ਅੱਜ ਸਭ ਵੱਲ ਵੇਖ ਰਿਹਾ ਹੈਸਿਆਸੀ ਜਮਾਤਾਂ ਆਪਣੇ ਮੁਫ਼ਾਦਾਂ ਤੋਂ ਅੱਗੇ ਨਹੀਂ ਵੇਖ ਰਹੀਆਂਬੁੱਧੀਜੀਵੀਆਂ ਤੋਂ ਗੱਲ ਕਿਸੇ ਸਿਰੇ ਨਹੀਂ ਲੱਗ ਰਹੀਰੂਹਾਨੀਅਤ ਦੀ ਧਾਰਾ ਉੱਤੇ ਮਸੰਦਾਂ ਦਾ ਕਬਜ਼ਾ ਹੈਪੰਜਾਬ ਵਿਚਾਰਕ ਅਤੇ ਅਧਿਆਤਮਿਕ ਤੌਰ ਉੱਤੇ ਲੀਹੋਂ ਲਹਿ ਚੁੱਕਾ ਹੈਇਹਨੇ ਨਸ਼ੇ ਅਤੇ ਪਰਵਾਸ ਦੋ ਰਾਹ ਚੁਣੇ ਨੇਦੋਵਾਂ ਲਈ ‘ਉੱਡਣ’ ਦਾ ਜਨੂੰਨ ਹੈਇੱਕ ਜਹਾਜ਼ ਭਰ ਕੇ ਉੱਡ ਜਾਂਦਾ ਹੈ ਤੇ ਦੂਜਾ ਨਸ਼ੇ/ਚਿੱਟੇ ਦਾ ਜਹਾਜ਼ ਪੰਜਾਬ ਨੂੰ ਪੰਜਾਬ ਵਿੱਚੋਂ ਉਡਾਉਣ ਆ ਜਾਂਦਾ ਹੈਲੇਖਕ ਆਖਦਾ ਹੈ, “ਮੇਰੀ ਕਿਤਾਬ ‘ਕਿਹੜਾ ਪੰਜਾਬ’ ਮੇਰੀ ਬਤੌਰ ਪੰਜਾਬੀ, ਪੰਜਾਬ ਤੇ ਪੰਜਾਬੀਆਂ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਹੈਆਓ, ਪੰਜਾਬ ਦੇ ਸਨਮੁੱਖ ਹੋ ਕੇ ਪੰਜਾਬ ਨਾਲ ਗੱਲਾਂ ਕਰੀਏ

ਇਹ ਛੋਟੇ ਸਾਈਜ਼ ਦੀ ਸਿਰਫ਼ ਸੌ ਕੁ ਸਫ਼ਿਆਂ ਦੀ ਕਿਤਾਬ ਹੈਪਰ ਜਿੰਨੀ ਨਿੱਕੀ ਹੈ ਉੰਨੀ ਹੀ ਤਿੱਖੀਟਾਈਟਲ ‘ਕਿਹੜਾ ਪੰਜਾਬ’ ਨਾਲ ਕੋਈ ਪ੍ਰਸ਼ਨ ਚਿੰਨ੍ਹ ਨਹੀਂ ਲਾਇਆ ਪਰ ਕਿਤਾਬ ਸਾਰੀ ਪ੍ਰਸ਼ਨਾਂ ਨਾਲ ਭਰੀ ਪਈ ਹੈਸਵਾਲ ਦਰ ਸਵਾਲ ਉਠਾ ਰਹੀ ਹੈਪੁਸਤਕ ਪੜ੍ਹ ਕੇ ਗੁਰਬਚਨ ਲਿਖਦਾ ਹੈ: ਪੰਜਾਬ ਹੁਣ ਕਿਸੇ ਦਾ ਨਹੀਂ ਰਿਹਾਇਹਨੂੰ ਸੰਭਾਲਣ ਵਾਲੇ ਪੱਕੀ ਫ਼ਤਿਹ ਬੁਲਾ ਕੇ ਪਰਾਈਆਂ ਧਰਤੀਆਂ ਵੱਲ ਵਗਦੇ ਜਾ ਰਹੇ ਹਨ

ਸ਼ਮੀਲ ਕਹਿੰਦਾ ਹੈ: ਯਾਦਵਿੰਦਰ ਦਾ ਸੰਬੰਧ ਚੁਰਾਸੀ ਵਿੱਚ ਪੈਦਾ ਹੋਈ ਪੰਜਾਬ ਦੀ ਉਸ ਪੀੜ੍ਹੀ ਨਾਲ ਹੈ, ਜਿਸ ਅੰਦਰ ਪੰਜਾਬ ਨੂੰ ਚੁਰਾਸੀ ਦੇ ਗੇੜ ਵਿੱਚੋਂ ਕੱਢਣ ਦੇ ਬੀਜ ਵੀ ਹਨ

ਅਮਰਜੀਤ ਚੰਦਨ ਆਖਦਾ ਹੈ: ਇਹ ਉਹ ਪੰਜਾਬ ਹੈ, ਜੋ ਵਿਸ਼ਵ ਕਾਰਪੋਰੇਟ ਪੂੰਜੀਵਾਦ ਦੀ ਜਕੜ ਵਿੱਚ ਗਰਕ ਰਿਹਾ ਹੈ। ਉਹ ਪੰਜਾਬ ਜੋ ਭਗਵੇਂ-ਨੀਲੇ-ਚਿੱਟੇ ਗੈਂਗਸਟਰ ਹੁਕਮਰਾਨਾਂ ਦਾ ਨਸ਼ੇੜੀ ਕੀਤਾ ਕਰਜ਼ਿਆਂ ਦੀ ਸੂਲੀ ਟੰਗਿਆ ਲਟਕ ਰਿਹਾ ਹੈਪੱਤਰਕਾਰ ਹੋਣ ਕਰਕੇ ਯਾਦਵਿੰਦਰ ਸ਼ੀਂਹ ਰਾਜਿਆਂ ਦੇ ਅੰਦਰਲੇ ਕੁਹਜ ਦਾ ਭੇਤੀ ਹੈਇਹ ਭੇਤ ਇਹਨੇ ਇਸ ਕਿਤਾਬ ਵਿੱਚ ਪਾਠਕ ਨੂੰ ਕੋਲ ਬਹਿ ਕੇ ਦੱਸੇ ਹਨ

ਸੁਰਜੀਤ ਪਾਤਰ ਅਨੁਸਾਰ: ਇਸ ਛੋਟੀ ਜਿਹੀ ਕਿਤਾਬ ਵਿੱਚ ਪੰਜਾਬ ਅਤੇ ਭਾਰਤ ਦਾ ਹਾਲ ਚਾਲ ਹੈ, ਰੂਹਾਨੀ ਰਾਜ਼ੀ ਖੁਸ਼ੀ ਹੈ-ਰਸਿਕ ਤੇ ਰੋਹੀਲੇ ਨੌਜਵਾਨ ਦੀ ਲਿਖੀ ਹੋਈਇਸ ਵਿੱਚ ਅੰਬੇਦਕਰ ਦਾ ਬੁੱਤ ਵੀ ਹੈਸੰਤ ਸੀਚੇਵਾਲ ਵੀਬੋਧੀ ਵਿਹਾਰ ਦਾ ਸਿੱਖ ਭਿਖਸ਼ੂ ਵੀਖੇਤਾਂ ਦੀਆਂ ਖ਼ੁਦਕੁਸ਼ੀਆਂ ਵੀ, ਲਹੌਰੀਏ ਵੀ, ਲੰਚ ਬੌਕਸ ਵੀਚਿੱਟਾ ਵੀ, ਲਾਲ ਉੱਤੇ ਨੀਲਾ ਦਾਗ਼ ਵੀਬੁੱਧ ਦੀ ਇਕੱਲਤਾ ਦਾ ਮਹਾਤਮ ਵੀ ਤੇ ਇਕੱਲਤਾ ਨਾਲ ਖੁਰਦਾ ਮਲਕੀਤ ਵੀ ਤੇ ਅਨਹਦ ਵਾਜਾ ਵੀ

ਪੁਸਤਕ ਦਾ ਪਹਿਲਾ ਪੈਰਾ ਹੈ: ਪੰਜਾਬ ਬਿਮਾਰ ਹੈਸਾਰ ਲੈਣ ਵਾਲਾ ਕੋਈ ਨਹੀਂਲਹਿੰਦਾ ਤੇ ਚੜ੍ਹਦਾ ਪੰਜਾਬ ਇੱਕ ਦੂਜੇ ਨੂੰ ਆਪਣੀ ਹੋਣੀ ਉੱਤੇ ਸਵਾਲ ਕਰ ਰਹੇ ਹਨ‘ਪਹਿਲੀ ਮੁਲਾਕਾਤ’ ਤੋਂ ਬਾਅਦ ਵਿੱਛੜਿਆ ‘ਪਰਵਾਸੀ ਪੰਜਾਬ’ ਝੋਰੇ ਵਿੱਚ ਹੈਹੁਣ ਸਭ ਦੇ ਆਪਣੇ-ਆਪਣੇ ਨਿੱਕੇ-ਨਿੱਕੇ ਪੰਜਾਬ ਹਨ ਪਰ ‘ਸਾਂਝਾ ਪੰਜਾਬ’ ਰੋ ਰਿਹਾ ਹੈਪੰਜਾਬ ਬੁਰੀ ਤਰ੍ਹਾਂ ਸਿਆਸੀ, ਸਮਾਜਿਕ, ਸੱਭਿਆਚਾਰਕ ਤੇ ਵਾਤਾਵਰਨ ਦੇ ਸੰਕਟਾਂ ਵਿੱਚ ਫਸਿਆ ਹੋਇਆ ਹੈ

ਕਿਸੇ ਫਿਲਮ ਨਹੀਂ, ਕਿਸੇ ਸ਼ਾਹਕਾਰ ਨਾਵਲ ਦੇ ਟ੍ਰੇਲਰ ਵਰਗੀ ਇਸ ਕਿਤਾਬ ਦੇ ਪੰਜ ਅਧਿਆਏ ਹਨ: ਕੁਦਰਤ, ਜਵਾਨੀ, ਵਿਛੋੜਾ, ਸਿਆਸਤ ਤੇ ਕਲਾਕਿਤਾਬ ਵਿੱਚ ਕਿਤੇ ਅਸੀਂ ਬਾਬੇ ਨਾਨਕ ਤੋਂ ਬਾਬੇ ਨਾਨਕ ਤੱਕ, ਕਿਤੇ ਪੰਜ ਪਾਣੀਆਂ ਤੋਂ ਮਾਰੂਥਲ ਹੋਣ ਦੀ ਗਾਥਾ, ਕਿਤੇ ਬਲਿਹਾਰੀ ਕੁਦਰਤ ਵਸਿਐ, ਕਿਤੇ ਖਾੜਕੂਆਂ ਵਰਗੇ ਗੈਂਗਸਟਰ ਤੇ ਗੈਂਗਸਟਰਾਂ ਵਰਗੇ ਖਾੜਕੂ, ਕਿਤੇ ਚਿੱਟੇ ਨਾਲ ਚਿੱਟਾ ਹੋਇਆ ਪੰਜਾਬ, ਕਿਤੇ ਸ਼ਿਫਟਾਂ ਵਿੱਚ ਭਟਕਦਾ ਪਰਵਾਸ, ਖ਼ੁਦਕੁਸ਼ੀਆਂ ਦੀ ਫਸਲ, ਰੱਬਾ ਹੁਣ ਕੀ ਕਰੀਏ, ਸਿਹਤ ਤੇ ਵਿੱਦਿਆ ਵਿਚਾਰੀ ਕਾਰਪੋਰੇਟ ਨੇ ਖਾ ਲਈ, ਕਿਤੇ ਲਾਲ ਸਿਆਸਤ ਤੇ ਨੀਲਾ ਦਾਗ ਅਤੇ ਕਿਤੇ ਕਲਾ ਦੀ ਸਦੀਵੀ ਪ੍ਰਸੰਗਕਿਤਾ ਬਾਰੇ ਪੜ੍ਹਦੇ ਹਾਂਕਿਤੇ ਕਾਵਿ ਸਤਰਾਂ ਹਨ: ਰੁਖ਼ ਬਦਲੇ ਹਵਾਵਾਂ ਦੇ, ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ ...

ਪੁੱਤਾਂ ਨਾਲ ਹੀ ਮਾਪੇ ਹੁੰਦੇ, ਯਾਰ ਯਾਰਾਂ ਦੀਆਂ ਬਾਹਵਾਂ
ਯਾਰਾਂ ਬਿਨ ਕੀ ਜੀਣਾ ਜੱਗ ’ਤੇ, ਲੁੱਟੀਆਂ ਲੱਗਦੀਆਂ ਥਾਵਾਂ

ਹਰ ਅੱਖ ਵਿੱਚੋਂ ਅੱਜ ਵਗਣ ਘਰਾਲਾਂ, ਜਿਨ੍ਹਾਂ ਦਾ ਤੂੰ ਸੀ ਦਰਦੀ
ਮੌਤ ਕਿਸੇ ਨਾਲ ਕਿੱਥੋਂ ਝੱਲਿਆ, ਕਰਦੀ ਐ ਹਮਦਰਦੀ ...

ਪੁਸਤਕ ਦੋਂਹ ਚਹੁੰ ਘੰਟਿਆਂ ਵਿੱਚ ਪੜ੍ਹੀ ਜਾਣ ਵਾਲੀ ਹੈ, ਜਿਸ ਕਰਕੇ ਸਲਾਹ ਹੈ ਖ਼ੁਦ ਹੀ ਪੜ੍ਹ/ਪੜ੍ਹਾ ਲਓਇਸ ਵਿੱਚ ਲੇਖਕ ਦੀ ਪੱਤਰਕਾਰੀ ਦੀਆਂ ਨਿੱਜੀ ਛੋਹਾਂ ਹਨਰੰਗ ਹਨ, ਰਸ ਹਨ, ਵਾਕ ਚੁਸਤ ਹਨ, ਮਲਵਈ ਛੋਹ ਵਾਲੀ ਰਲਵੀਂ ਮਿਲਵੀਂ ਸ਼ਬਦਾਵਲੀ ਤੇ ਦਿਲ ਦਿਮਾਗ ਨੂੰ ਟੁੰਬਣ ਵਾਲੀ ਸ਼ੈਲੀ ਹੈਕਿਤੇ ਕਿਤੇ ਹੰਝੂ ਵਹਾਉਣ ਵਾਲਾ ਕਰੁਣਾਮਈ ਬਿਰਤਾਂਤ ਹੈਬਹੁਤੀਆਂ ਸਿਫ਼ਤਾਂ ਕੀ ਕਰਨੀਆਂ, ਕਿਤੇ ਨਜ਼ਰ ਹੀ ਨਾ ਲੱਗ ਜਾਵੇ!

ਕਿਤਾਬ ਅੱਠ ਦਸੰਬਰ ਨੂੰ ਰਿਲੀਜ਼ ਹੋਈ ਸੀ ਤੇ ਤੇਰਾਂ ਸੌ ਕਾਪੀਆਂ ਦੀ ਪਹਿਲੀ ਐਡੀਸ਼ਨ 18 ਦਸੰਬਰ ਤਕ ਹੱਥੋ-ਹੱਥ ਚਲੀ ਗਈਹੁਣ ਦੂਜੀ ਪਰ ਵੱਡੀ ਐਡੀਸ਼ਨ ਦੀ ਉਡੀਕ ਹੈਪੰਜਾਬੀ ਪੁਸਤਕਾਂ ਦੇ ਪ੍ਰਸੰਗ ਵਿੱਚ ਅਨੋਖਾ ਵਰਤਾਰਾ ਹੈ ਇਹ! ਪੰਜਾਬੀ ਦੇ ਬਹੁਤੇ ਅਜੋਕੇ ਲੇਖਕ/ਪ੍ਰਕਾਸ਼ਕ ਝੂਰਦੇ ਹਨ ਕਿ ਉਨ੍ਹਾਂ ਦੀਆਂ ਦੋ ਚਾਰ ਸੌ, ਹੱਦ ਪੰਜ ਸੌ ਕਾਪੀਆਂ ਦੀਆਂ ਐਡੀਸ਼ਨਾਂ ਵੀ ਪੰਜ ਪੰਜ ਸਾਲ ਲਮਕਦੀਆਂ ਰਹਿੰਦੀਆਂ ਹਨਪਾਠਕ ਨਹੀਂ ਮਿਲਦੇਜੇ ਇਹ ਕਿਤਾਬ ਦਿਹਾੜੀ ਦੀ ਸੌ ਕਾਪੀਆਂ ਨਿਕਲ ਰਹੀ ਹੈ ਤਾਂ ਸੰਭਾਵਨਾ ਸਾਲ ਵਿੱਚ ਲੱਖ ਕਾਪੀਆਂ ਨਿਕਲਣ ਦੀ ਵੀ ਹੋ ਸਕਦੀ ਹੈਹੁਣ ਦੋ ਸੌ ਦੀ ਹੈ, ਦੂਜੀ ਪੇਪਰ ਬੈਕ ਐਡੀਸ਼ਨ ਸੌ ਦੀ ਹੋ ਸਕਦੀ ਹੈਪੰਜਾਬੀ ਪਾਠਕ ਪੰਜਾਬੀ ਦੇ ਲੱਖਾਂ ਅਖ਼ਬਾਰ ਰੋਜ਼ਾਨਾ ਖਰੀਦਦੇ ਅਤੇ ਪੜ੍ਹਦੇ ਹਨ, ਪੜ੍ਹਨਯੋਗ ਇਹ ਕਿਤਾਬ ਉਹ ਕਿਉਂ ਨਹੀਂ ਖਰੀਦਣਗੇ ਤੇ ਪੜ੍ਹਨਗੇ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1884)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author