KrishanLalDr7ਭ੍ਰਿਸ਼ਟਾਚਾਰ ਇੱਕ ਗਹਿਰੀ ਅਤੇ ਜਟਿਲ ਸਮੱਸਿਆ ਹੈ ਜੋ ਕਿਸੇ ਇੱਕ ਰਾਜ ਜਾਂ ਇੱਕ ਦੇਸ਼ ...
(25 ਜੂਨ 2026)


ਭ੍ਰਿਸ਼ਟਾਚਾਰ ਇੱਕ ਅਜਿਹਾ ਸੰਕਟ ਜੋ ਨਾ ਸਿਰਫ ਆਰਥਿਕ ਵਿਕਾਸ ’ਤੇ ਘਾਤਕ ਪ੍ਰਭਾਵ ਪਾਉਂਦਾ ਹੈ
, ਬਲਕਿ ਸਮਾਜਿਕ ਤਾਣੇਬਾਣੇ, ਨੈਤਿਕਤਾਵਾਂ ਅਤੇ ਲੋਕਾਂ ਦੇ ਸਰਕਾਰ ’ਤੇ ਵਿਸ਼ਵਾਸ ਨੂੰ ਵੀ ਖਤਰੇ ਵਿੱਚ ਪਾ ਦਿੰਦਾ ਹੈਭ੍ਰਿਸ਼ਟਾਚਾਰ ਵਿੱਚ ਸਰਕਾਰੀ ਅਧਿਕਾਰੀਆਂ, ਨੀਤI ਨਿਰਧਾਰਕ, ਬਿਉਰੋਕ੍ਰੇਟ ਅਤੇ ਗੈਰ-ਸਰਕਾਰੀ ਅਧਿਕਾਰੀਆਂ ਦੀ ਸਹਿਯੋਗੀ ਭੂਮਿਕਾ ਹੁੰਦੀ ਹੈ। ਇਹ ਲੈਣ-ਦੇਣ, ਰਿਸ਼ਵਤ, ਘਟੀਆ ਨੀਤੀ, ਕਾਲਾ ਪੈਸਾ, ਅਸਮਾਨ ਆਯੋਗਤਾ ਆਦਿ ਰੂਪਾਂ ਵਿੱਚ ਪ੍ਰਗਟ ਹੁੰਦਾ ਹੈ

ਇਸ ਤੋਂ ਬਿਨਾਂ ਕੋਈ ਸਿੱਧੇ ਮੂੰਹ ਨਹੀਂ ਬੋਲਦਾ ਅਤੇ ਹਰੇਕ ਖਾਣ-ਵੱਢਣ ਨੂੰ ਪੈਂਦਾ ਹੈਇਸਦੀ ਬਦੌਲਤ ਹੀ ਨਜਾਇਜ਼ ਕੰਮ ਜਾਇਜ਼ ਅਤੇ ਅਸਲੀ ਕੰਮ ਨਕਲੀ ਬਣ ਜਾਂਦੇ ਹਨ। ਇਸਦੀ ਤਾਕਤ ਨਾਲ ਹੀ ਫਾਇਲਾਂ ਇੱਕ ਥਾਂ ਤੋਂ ਦੂਜੀ ਥਾਂ ਟਪੂਸੀਆਂ ਮਾਰਦੀਆਂ ਅਤੇ ਆਪਣੇ-ਆਪ ਤੁਰਦੀਆਂ-ਫਿਰਦੀਆਂ ਹਨਇਸਦੀ ਕਦਰ ਨਾਲ ਹੀ ਬਾਬੂਆਂ ਦੇ ਮੂੰਹਾਂ ’ਤੇ ਲਾਲੀ ਚਮਕ ਉੱਠਦੀ ਹੈ ਤੇ ਉਹ ਇਸਦੇ ਨਸ਼ੇ ਵਿੱਚ ਝੂਮਣ ਲੱਗ ਜਾਂਦੇ ਹਨਬਿਨਾਂ ਮੁੱਠੀ ਗਰਮ ਕੀਤਿਆਂ ਡਰਾਈਵਿੰਗ ਲਾਈਸੈਂਸ, ਰਾਸ਼ਨ ਕਾਰਡ, ਬੁਢਾਪਾ ਪੈਨਸ਼ਨ ਲਵਾਉਣ ਦੇ ਕੰਮ ਬਣਨੇ ਸੰਭਵ ਨਹੀਂ ਲਗਦੇਖਜ਼ਾਨੇ ਵਿੱਚ ਬਿਨਾਂ ਮੱਥਾ ਡੰਮ੍ਹਿਆਂ ਬਿੱਲ ਪਾਸ ਨਹੀਂ ਹੁੰਦੇ ਅਤੇ ਨਾ ਹੀ ਤਹਿਸੀਲ ਵਿੱਚ ਘੱਟ ਦੀ ਰਜਿਸਟਰੀਇਸਦੀ ਤਾਕਤ ਨਾਲ ਤਾਂ ਕਤਲ ਕਰਕੇ ਮੁਜਰਿਮ ਵੀ ਬਰੀ ਹੋ ਜਾਂਦੇ ਹਨਇਸ ਵਗੈਰ ਮਨੁੱਖ ਦਾ ਕੌਡੀ ਮੁੱਲ ਨਹੀਂ ਰਹਿ ਗਿਆਰਿਸ਼ਵਤਖੋਰੀ ਬਹੁਤ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ, ਜਿਸ ਨਾਲ ਮਨੁੱਖ ਦਾ ਵਿਸ਼ਵਾਸ ਵਿਕ ਜਾਂਦਾ ਹੈਹੇਰਾ-ਫੇਰੀ, ਧੋਖੇਬਾਜ਼ੀ ਅਤੇ ਠੱਗੀਆਂ ਵਧ ਜਾਂਦੀਆਂ ਹਨਇਸਦੀ ਕਮੀ ਕਾਰਨ ਗਰੀਬ ਨੂੰ ਰੋਟੀ ਦਾ ਫਿਕਰ ਬਣਿਆ ਰਹਿੰਦਾ ਹੈ ਅਤੇ ਅਮੀਰ ਇਸਦੇ ਡਰ ਕਾਰਨ ਸੁੱਖ ਦੀ ਨੀਂਦ ਸੌਂ ਨਹੀਂ ਸਕਦਾ

ਭ੍ਰਿਸ਼ਟਾਚਾਰ ਵੱਖ-ਵੱਖ ਰੂਪਾਂ ਵਿੱਚ ਪ੍ਰਗਟ ਹੁੰਦਾ ਹੈ। ਜਿਵੇਂ ਅਧਿਕਾਰੀਆਂ ਨੂੰ ਪੈਸਾ, ਤੋਹਫੇ, ਜਾਇਦਾਦ, ਸੁਵਿਧਾਵਾਂ ਦੇ ਕੇ ਕੰਮ ਕਰਵਾਉਣ ਜਾਂ ਛੋਟ ਲੈਣਾ, ਆਪਣੀ ਆਮਦਨ ਨਾਲੋਂ ਕਾਫ਼ੀ ਵੱਧ ਜਾਇਦਾਦ/ਖਰਚ ਕਰਨਾ ਜਾਂ ਬੇਨਾਮੀ ਜਾਇਦਾਦ ਖਰੀਦਣਾ; ਨੀਤੀਆਂ, ਪ੍ਰੋਜੈਕਟਾਂ, ਠੇਕੇ ਆਦਿ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਰਾਹੀਂ ਹਿੱਸੇਦਾਰ ਬਣਨਾਗਲਤ ਤਰੀਕੇ ਨਾਲ ਪ੍ਰਾਪਤ ਕੀਤੇ ਪੈਸਿਆਂ ਦੀ ਮਨੀ ਲਾਂਡਰਿੰਗ ਕਰਨਾ; ਸਰਕਾਰੀ ਪ੍ਰੋਜੈਕਟਾਂ ਵਿੱਚ ਪੈਸੇ ਦੀ ਗਲਤ ਵਰਤੋਂ ਕਰਨਾ ਅਤੇ ਘਟੀਆ ਮਾਲ ਲਾਉਣਾ; ਜਾਣ-ਪਛਾਣ ਦੇ ਅਧਾਰ ’ਤੇ ਅਹੁਦੇ ਦਾ ਫਾਇਦਾ ਅਤੇ ਸਰਕਾਰੀ ਸਹਿਯੋਗ ਦੇਣਾ; ਜਾਇਜ਼ ਕੰਮ ਨੂੰ ਰੋਕ ਕੇ ਵਿਚੋਲੇ ਰਾਹੀਂ ਇਸਦੇ ਬਦਲੇ ਰਿਸ਼ਵਤ ਲੈਣਾ

ਭ੍ਰਿਸ਼ਟਾਚਾਰ ਦੇ ਕਾਰਨ ਜਿਵੇਂ ਮਨੁੱਖੀ ਸੁਭਾਵ ਵਿੱਚ ਲਾਲਚ ਹੈ, ਜੇ ਲਾਭ ਖਰੀਦਣ ਦਾ ਮੌਕਾ ਮਿਲੇ, ਬਹੁਤ ਸਾਰੇ ਲੋਕ ਉਸ ਵੱਲ ਝੁਕਦੇ ਹਨ। ਨਿਆਂ ਦੀ ਦੇਰੀ ਕਾਰਨ ਅਪਰਾਧੀਆਂ ਨੂੰ ਸਮੇਂ ਸਿਰ ਸਜ਼ਾ ਨਹੀਂ ਮਿਲਦੀ ਜਾਂ ਕਾਰਵਾਈ ਲੰਬੀ ਚੱਲਣ ਕਾਰਨ ਦੋਸ਼ੀਆਂ ਨੂੰ ਹੌਸਲਾ ਮਿਲਦਾ ਹੈ। ਰਾਜਨੀਤਿਕ ਦਬਾਅ ਅਤੇ ਸਹਿਯੋਗ ਕਾਰਨ ਠੇਕੇ ਦੇਣਾ; ਨੈਤਿਕ ਸਿੱਖਿਆ, ਇਮਾਨਦਾਰੀ, ਜਵਾਬਦੇਹੀ ਦੀ ਘਾਟ; ਜਨਤਾ ਨੂੰ ਸੂਚਨਾ ਉਪਲਬਧ ਕਰਵਾਉਣ ਲਈ ਪਾਰਦਰਸ਼ਤਾ ਦੀ ਘਾਟ; ਸੰਸਥਾਵਾਂ ਵਿੱਚ ਕੰਟਰੋਲ ਦੀ ਕਮੀ ਜਿਵੇਂ ਅੰਦਰੁਨੀ ਆਡਿਟ, ਚੌਕਸੀ ਵਿਧੀ ਅਤੇ ਸਿਟੀ ਬਲੋਅਰ ਸੁਰੱਖਿਆ

ਦੈਂਤ ਰੂਪੀ ਘਾਤਕ ਭ੍ਰਿਸ਼ਟਾਚਾਰ ਲੋਕਤੰਤਰ ਦੀ ਅਵਾਜ਼ ਨੂੰ ਦਬਾਉਂਦਾ ਹੈ, ਜਿਸ ਕਾਰਨ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਇਸਦੇ ਕਾਰਨ ਗਰੀਬ ਹੋਰ ਗਰੀਬ ਹੋ ਜਾਂਦਾ ਹੈ ਅਤੇ ਅਮੀਰ ਹੋਰ ਅਮੀਰ ਹੋ ਜਾਂਦਾ ਹੈ। ਨੈਤਿਕਤਾ, ਇਮਾਨਦਾਰੀ ਤੇ ਜਵਾਬਦੇਹੀ ਦੀ ਘਾਟ ਕਾਰਨ ਆਰਥਿਕ ਨੁਕਸਾਨ ਹੁੰਦਾ ਹੈ ਅਤੇ ਦੇਸ਼ ਦੇ ਵਿਕਾਸ ਵਿੱਚ ਕਮੀ ਆਉਂਦੀ ਹੈ

ਕੇਂਦਰੀ ਵਿਜਿਲੈਂਸ ਕਮੀਸ਼ਨ ਦੀ ਰਿਪੋਰਟ ਅਨੁਸਾਰ 2024 ਦੇ ਅੰਤ ਤਕ 7072 ਭ੍ਰਿਸ਼ਟਾਚਾਰ ਕੇਸ ਜਾਂਚ ਦੇ ਅਧੀਨ ਸਨ, ਜਿਨ੍ਹਾਂ ਵਿੱਚੋਂ 379 ਕੇਸ 20 ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਹਨਰਿਪੋਰਟ ਇਹ ਵੀ ਦਰਸਾਉਂਦੀ ਹੈ ਕਿ ਸਜ਼ਾ ਮਿਲਣ ਦੀ ਦਰ 2024 ਵਿੱਚ 68.14% ਸੀ ਜੋ ਕਿ 2023 ਦੀ 71.47% ਦੇ ਮੁਕਾਬਲੇ ਘੱਟ ਹੈਪੀ. ਡਬਲਯੂ. ਸੀ. ਇੰਡੀਆ ਦੀ ਰਿਪੋਰਟ ਅਨੁਸਾਰ 59% ਕੇਸ ਆਰਥਿਕ ਮਾਮਲਿਆਂ ਨਾਲ ਸੰਬੰਧਤ ਹਨ, ਜਿਨ੍ਹਾਂ ਵਿੱਚੋਂ 33% ਮਾਮਲੇ ਰਿਸ਼ਵਤਖੋਰੀ ਨਾਲ ਸੰਬੰਧਤ ਹਨਸੀ.ਬੀ.ਆਈ. ਨੇ ਸਾਲ 2024 ਵਿੱਚ 807 ਨਵੇਂ ਕੇਸ ਦਰਜ ਕੀਤੇ ਜਿਨ੍ਹਾਂ ਵਿੱਚ 502 ਭ੍ਰਿਸ਼ਟਾਚਾਰ ਐਕਟ ਅਧੀਨ ਹੇਠ ਆਉਂਦੇ ਹਨ

ਦਸੰਬਰ 2021 ਵਿੱਚ ਪੰਜਾਬ ਪੁਲਿਸ ਨੇ ਮਜੀਠੀਆ ਵਿਰੁੱਧ ਨਾਰਕੌਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨਡੀਪੀਐੱਸ) ਐਕਟ ਦੇ ਤਹਿਤ ਪਹਿਲੀ ਜਾਣਕਾਰੀ ਰਿਪੋਰਟ (ਐੱਫਆਈਆਰ) ਦਰਜ ਕੀਤੀਉਸ ’ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਨਾਲ ਸਬੰਧਤ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ ਸਨ25 ਜੂਨ 2025 ਨੂੰ ਉਸਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀਅਗਸਤ 2025 ਵਿੱਚ ਵਿਜੀਲੈਂਸ ਬਿਊਰੋ ਨੇ ਮੋਹਾਲੀ ਦੀ ਇੱਕ ਅਦਾਲਤ ਵਿੱਚ ਮਜੀਠੀਆ ਵਿਰੁੱਧ 40,000 ਪੰਨਿਆਂ ਦੀ ਇੱਕ ਵਿਆਪਕ ਚਾਰਜਸ਼ੀਟ ਦਾਇਰ ਕੀਤੀਚਾਰਜਸ਼ੀਟ ਵਿੱਚ 200 ਤੋਂ ਵੱਧ ਗਵਾਹਾਂ ਦਾ ਹਵਾਲਾ ਦਿੱਤਾ ਗਿਆ ਸੀ ਅਤੇ ਇਸ ਵਿੱਚ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਇਕੱਠੀ ਕੀਤੀ ਗਈ ਵਿੱਤੀ ਅੰਤਰ ਅਤੇ ਗੈਰ-ਕਾਨੂੰਨੀ ਦੌਲਤ ਦੇ ਸਬੂਤ ਸ਼ਾਮਲ ਸਨਕੇਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਮਜੀਠੀਆ ਨੇ 540 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥਾਂ ਦੇ ਪੈਸੇ ਨੂੰ ਲਾਂਡਰ ਕੀਤਾ, ਗੈਰ-ਕਾਨੂੰਨੀ ਫੰਡਾਂ ਨੂੰ ਆਪਣੀਆਂ ਨਿਯੰਤਰਿਤ ਕੰਪਨੀਆਂ ਵਿੱਚ ਭੇਜਿਆ ਅਤੇ ਉਨ੍ਹਾਂ ਨੂੰ ਵਿਦੇਸ਼ੀ ਸੰਸਥਾਵਾਂ ਰਾਹੀਂ ਭੇਜਿਆਕਥਿਤ ਤੌਰ ’ਤੇ ਫੰਡ ਕਈ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੇ ਗਏ ਸਨ। ਜਾਂਚ ਦੌਰਾਨ ਹਵਾਲਾ ਲੈਣ-ਦੇਣ, ਮੋਬਾਇਲ ਫੋਨ ਅਤੇ ਲੈਪਟਾਪ ਜ਼ਬਤ ਕੀਤੇ ਗਏ ਸਨ

6 ਨਵੰਬਰ 2023 ਨੂੰ ਈਡੀ ਨੇ ਮਲੇਰਕੋਟਲਾ ਵਿੱਚ ਪਾਰਟੀ ਵਰਕਰਾਂ ਨਾਲ ਇੱਕ ਜਨਤਕ ਮੀਟਿੰਗ ਦੌਰਾਨ ਅਮਰਗੜ੍ਹ ਤੋਂ ਜਸਵੰਤ ਸਿੰਘ ਗੱਜਨ ਮਾਜਰਾ ਨੂੰ ਗ੍ਰਿਫਤਾਰ ਕੀਤਾਉਸਨੂੰ ਲਗਭਗ 40-41 ਕਰੋੜ ਦੇ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ ਦੀਆਂ ਧਾਰਾਵਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀਇਹ ਮਾਮਲਾ ਦੱਸੇ ਗਏ ਉਦੇਸ਼ਾਂ ਤੋਂ ਇਲਾਵਾ ਹੋਰ ਉਦੇਸ਼ਾਂ ਲਈ ਪ੍ਰਾਪਤ ਕੀਤੇ ਕਰਜ਼ਿਆਂ ਦੀ ਕਥਿਤ ਦੁਰਵਰਤੋਂ ਦੇ ਆਲੇ-ਦੁਆਲੇ ਘੁੰਮਦਾ ਹੈਤਾਰਾ ਕਾਰਪੋਰੇਸ਼ਨ ਲਿਮਟਿਡ (ਬਾਅਦ ਵਿੱਚ ਮਲੌਧ ਐਗਰੋ ਲਿਮਟਿਡ ਦਾ ਨਾਮ ਬਦਲ ਕੇ ਰੱਖਿਆ ਗਿਆ) ਅਤੇ ਸੰਬੰਧਿਤ ਸੰਸਥਾਵਾਂ ਦੁਆਰਾ 2011 ਅਤੇ 2014 ਦੇ ਵਿਚਕਾਰ ਲਏ ਗਏ ਕਰਜ਼ੇ ਕਥਿਤ ਤੌਰ ’ਤੇ ਤਾਰਾ ਹੈਲਥ ਫੂਡ ਲਿਮਟਿਡ ਸਮੇਤ ਹੋਰ ਕੰਪਨੀਆਂ ਨੂੰ ਭੇਜੇ ਗਏ ਸਨਲਗਭਗ 3.12 ਕਰੋੜ ਵਿਧਾਇਕ ਦੇ ਨਿੱਜੀ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਸਨ ਅਤੇ 33.99 ਕਰੋੜ ਸਬੰਧਤ ਫਰਮਾਂ ਨੂੰ ਟ੍ਰਾਂਸਫਰ ਕੀਤੇ ਗਏ ਸਨ28 ਮਈ, 2024 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੇ ਪੀਐੱਮਐੱਲਏ ਦੀ ਧਾਰਾ 19 (1) ਦੀ ਪਾਲਣਾ ਦੀ ਪੁਸ਼ਟੀ ਕਰਦੇ ਹੋਏ, ਮਾਜਰਾ ਦੀ ਗ੍ਰਿਫਤਾਰੀ ਅਤੇ ਰਿਮਾਂਡ ਦੀ ਕਾਨੂੰਨੀਤਾ ਨੂੰ ਬਰਕਰਾਰ ਰੱਖਿਆਲਗਭਗ 11 ਮਹੀਨੇ ਹਿਰਾਸਤ ਵਿੱਚ ਰਹਿਣ ਤੋਂ ਬਾਅਦ ਮਾਜਰਾ ਨੂੰ 5 ਨਵੰਬਰ 2024 ਨੂੰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ

ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਨੇ 2024 ਦੇ ਅੰਤ ਵਿੱਚ ਆਪਣੇ ਭ੍ਰਿਸ਼ਟਾਚਾਰ ਵਿਰੋਧੀ ਯਤਨਾਂ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈਸਾਲ ਦੌਰਾਨ ਬਿਊਰੋ ਨੇ 31 ਮਾਮਲਿਆਂ ਦੇ ਸੰਬੰਧ ਵਿੱਚ 41 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾਇਨ੍ਹਾਂ ਮਾਮਲਿਆਂ ਵਿੱਚ 17 ਟ੍ਰੈਪ ਓਪਰੇਸ਼ਨ, 10 ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਰਿਪੋਰਟ ਕੀਤੇ ਗਏ ਅਤੇ ਕਈ ਹੋਰ ਡੁੰਘਾਈ ਨਾਲ ਪੁੱਛਗਿੱਛ ਤੋਂ ਬਾਅਦ ਸ਼ਾਮਲ ਸਨਰਿਸ਼ਵਤਖੋਰੀ ਦੇ ਦੋਸ਼ਾਂ ਵਿੱਚ ਇੱਕ ਪੀਪੀਐੱਸ ਅਧਿਕਾਰੀ, ਲੁਧਿਆਣਾ ਨਗਰ ਨਿਗਮ ਦਾ ਇੱਕ ਐੱਸਡੀਓ, ਚਾਰ ਪੁਲਿਸ ਕਰਮਚਾਰੀ ਅਤੇ ਇੱਕ ਬਲਾਕ ਵਿਕਾਸ ਪ੍ਰੋਗਰਾਮ ਅਧਿਕਾਰੀ (ਬੀਡੀਪੀਓ) ਸ਼ਾਮਲ ਹਨ2023 ਵਿੱਚ ਵਿਜੀਲੈਂਸ ਬਿਊਰੋ ਨੇ 20 ਮਾਮਲਿਆਂ ਵਿੱਚ 61 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿੱਚ 12 ਪੁਲਿਸ ਕਰਮਚਾਰੀ, ਇੱਕ ਪੀਸੀਐੱਸ ਅਧਿਕਾਰੀ ਅਤੇ ਮਾਲ ਦਫਤਰ ਦੇ ਚਾਰ ਕਰਮਚਾਰੀ ਸ਼ਾਮਲ ਸਨ

ਵਿਜੀਲੈਂਸ ਬਿਊਰੋ ਨੇ ਮਿਊਂਸਪਲ ਕਾਰਪੋਰੇਸ਼ਨ ਵਿਖੇ ਤਾਇਨਾਤ ਸੁਪਰਡੈਂਟ ਇੰਜਨੀਅਰ (ਹੁਣ ਸੇਵਾਮੁਕਤ) ਰਜਿੰਦਰ ਸਿੰਘ, ਕਾਰਜਕਾਰੀ ਇੰਜਨੀਅਰ (ਐਕਸੀਅਨ) ਰਣਬੀਰ ਸਿੰਘ ਅਤੇ ਡਿਪਟੀ ਕੰਟਰੋਲਰ ਵਿੱਤ ਅਤੇ ਲੇਖਾ (ਡੀਸੀਐੱਫਏ) ਪੰਕਜ ਗਰਗ ਵਿਰੁੱਧ 3.16 ਕਰੋੜ ਰੁਪਏ ਦੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਵਿੱਚ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਸੀਇਸ ਮਾਮਲੇ ਵਿੱਚ ਰਣਬੀਰ ਸਿੰਘ ਐਕਸੀਅਨ ਨੂੰ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ ਸੀਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਜ਼ੋਨ ਡੀ ਦਫਤਰ ਵਿੱਚ ਤਾਇਨਾਤ ਸਬ-ਡਿਵੀਜ਼ਨਲ ਅਫਸਰ (ਐੱਸਡੀਓ) ਨੇਹਾ ਪੰਚਾਲ ਅਤੇ ਉਸਦੇ ਸਹਾਇਕ ਨਾਇਕ ਨੂੰ 15,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ

ਪੀਪੀਐੱਸ ਅਧਿਕਾਰੀ ਨਿਰਦੋਸ਼ ਕੌਰ, ਸਹਾਇਕ ਕਮਿਸ਼ਨਰ ਪੁਲਿਸ (ਏਸੀਪੀ), ਮਹਿਲਾ ਸੈੱਲ ਲੁਧਿਆਣਾ ਅਤੇ ਉਨ੍ਹਾਂ ਦੇ ਰੀਡਰ ਬੇਅੰਤ ਸਿੰਘ ਨੂੰ ਬਠਿੰਡਾ ਜ਼ਿਲ੍ਹੇ ਦੇ ਗੌਢਾ ਪਿੰਡ ਦੇ ਵਸਨੀਕ ਪ੍ਰਿਤਪਾਲ ਕੁਮਾਰ ਤੋਂ 30,000 ਰੁਪਏ ਰਿਸ਼ਵਤ ਲੈਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 5 ਵਿੱਚ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਚਰਨਜੀਤ ਸਿੰਘ ਨੂੰ 2,70,000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਬੱਸ ਸਟੈਂਡ ਨੇੜੇ ਜਵਾਹਰ ਨਗਰ ਕੈਂਪ ਵਿੱਚ ਹੋਟਲ ਤਾਜ ਦੇ ਮਾਲਕ ਕਮਲਜੀਤ ਆਹੂਜਾ ਦੀ ਸ਼ਿਕਾਇਤ ’ਤੇ ਏਐਸਆਈ ਖ਼ਿਲਾਫ ਕੇਸ ਦਰਜ ਕੀਤਾ ਗਿਆ ਸੀ, ਜਿਸਨੇ ਦੋਸ਼ ਲਾਇਆ ਸੀ ਕਿ ਏਐੱਸਆਈ ਨੇ ਉਸਦੇ ਪਰਿਵਾਰਕ ਮੈਂਬਰਾਂ ਖ਼ਿਲਾਫ ਦਰਜ ਆਈਪੀਸੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼), 379-ਬੀ (ਖੋਹ) ਦੇ ਮਾਮਲੇ ਵਿੱਚ ਨਾਮਜ਼ਦ ਕਰਨ ਦੀ ਧਮਕੀ ਦੇ ਕੇ ਉਸ ਤੋਂ ਗੈਰ-ਕਾਨੂੰਨੀ ਰਿਸ਼ਵਤ ਪ੍ਰਾਪਤ ਕੀਤੀ ਸੀਬਾਅਦ ਵਿੱਚ, ਏਐੱਸਆਈ ਅਤੇ ਡਿਵੀਜ਼ਨ ਨੰਬਰ 5 ਥਾਣੇ ਦੇ ਐੱਸਐੱਚਓ, ਇੰਸਪੈਕਟਰ ਜਗਜੀਤ ਸਿੰਘ ਨੇ ਉਸਨੂੰ ਆਪਣਾ ਹੋਟਲ ਚਲਾਉਣ ਦੀ ਇਜਾਜ਼ਤ ਦੇਣ ਲਈ ਪ੍ਰਤੀ ਮਹੀਨਾ 2 ਲੱਖ ਰੁਪਏ ਦੀ ਮੰਗ ਕੀਤੀ

ਵਿਜੀਲੈਂਸ ਬਿਊਰੋ ਨੇ ਹੁਸ਼ਿਆਰਪੁਰ ਦੇ ਧੂਤ ਕਲਾਂ ਦੇ ਰਹਿਣ ਵਾਲੇ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਨੂੰ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀਜਾਂਚ ਤੋਂ ਪਤਾ ਲੱਗਾ ਸੀ ਕਿ 1 ਜਨਵਰੀ, 2009 ਤੋਂ 31 ਦਸੰਬਰ, 2018 ਤਕ ਧੂਤ ਦੀ ਕੁੱਲ ਜਾਣਕਾਰ ਸਰੋਤਾਂ ਤੋਂ ਆਮਦਨ 3.58 ਕਰੋੜ ਰੁਪਏ ਤੋਂ ਵੱਧ ਸੀਹਾਲਾਂਕਿ ਉਸਦਾ ਕੁੱਲ ਖਰਚ ਅਤੇ ਪ੍ਰਾਪਤ ਜਾਇਦਾਦ 11.18 ਕਰੋੜ ਰੁਪਏ ਸੀ, ਜੋ ਕਿ ਉਸਦੀ ਕਾਨੂੰਨੀ ਆਮਦਨ ਤੋਂ 211.54% ਵੱਧ ਸੀ

ਮੋਹਾਲੀ ਵਿਜੀਲੈਂਸ ਅਧਿਕਾਰੀਆਂ ਨੇ ਲਾਲੜੂ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਇੱਕ ਏਐੱਸਆਈ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਏਐੱਸਆਈ ਨੇ ਜਾਂਚ ਵਿੱਚ ਗਲਤ ਪੱਖ ਰੱਖਣ ਦੇ ਬਦਲੇ 1.30 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀਇਨ੍ਹਾਂ ਵਿੱਚ ਪੁਲਿਸ ਰਿਮਾਂਡ ਦੌਰਾਨ 10 ਲੱਖ ਰੁਪਏ ਦੀ ਰਿਕਵਰੀ ਤੋਂ ਬਚਣਾ, ਭਵਿੱਖ ਵਿੱਚ ਢਿੱਲੀ ਜਾਂਚ ਕਰਨਾ ਅਤੇ ਸ਼ਿਕਾਇਤਕਰਤਾ ਦੀ ਕਾਰ ਨੂੰ ਛੱਡਣਾ ਸ਼ਾਮਲ ਸੀ, ਜਿਸਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਸੀ ਪਰ ਰਿਕਾਰਡ ਵਿੱਚ ਨਹੀਂ ਦਿਖਾਇਆ ਗਿਆ ਸੀ

ਭ੍ਰਿਸ਼ਟਾਚਾਰ ਇੱਕ ਗਹਿਰੀ ਅਤੇ ਜਟਿਲ ਸਮੱਸਿਆ ਹੈ ਜੋ ਕਿਸੇ ਇੱਕ ਰਾਜ ਜਾਂ ਇੱਕ ਦੇਸ਼ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਨੂੰ ਪ੍ਰਭਾਵਿਤ ਕਰਦੀ ਹੈਭਾਰਤ ਵਿੱਚ 2024-25 ਦੇ ਅੰਕੜੇ ਦਰਸਾਉਂਦੇ ਹਨ ਕਿ ਮਾਮਲੇ ਦਰਜ ਕਰਨ ਤੋਂ ਜ਼ਿਆਦਾ, ਉਹਨਾਂ ਨੂੰ ਹੱਲ ਕਰਨਾ ਮੁਸ਼ਕਿਲ ਹੈ। ਢਿੱਲੀ ਕਾਰਵਾਈ, ਇੰਤਜ਼ਾਰ, ਦਬਾਅ, ਸਬੂਤਾਂ ਦੀ ਘਾਟ ਆਦਿ ਬੜੀ ਰੁਕਾਵਟ ਹਨਸਖਤ ਕਾਨੂੰਨ ਪ੍ਰਣਾਲੀਆਂ, ਜਨਤਾ ਭਾਗੀਦਾਰੀ, ਡਿਜਿਟਲ ਪਾਰਦਰਸ਼ਤਾ, ਟਾਈਮਬਾਊਂਡ ਕਾਰਵਾਈ, ਵਿਜੀਲੈਂਸ ਅਤੇ ਔਡਿਟ ਮੈਕਨਿਜ਼ਮ ਅਤੇ ਨੈਤਿਕ ਸਿੱਖਿਆ ਨੂੰ ਅੱਗੇ ਲਿਆਂਦਾ ਜਾਵੇ ਤਾਂ ਇਹ ਲੜਾਈ ਜਿੱਤੀ ਜਾ ਸਕਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਕ੍ਰਿਸ਼ਨ ਲਾਲ

ਡਾ. ਕ੍ਰਿਸ਼ਨ ਲਾਲ

Retd. Lecturer (Political Science)
WhatsApp (91 - 62831 - 16797)
Email: (drkrishan365@gmail.com)

More articles from this author