KrishanLalDr7ਦੁੱਧ ਵਿੱਚ ਮਿਲਾਵਟ ਸਿਰਫ ਇੱਕ ਖਾਧ ਸੁਰੱਖਿਆ ਦਾ ਮਾਮਲਾ ਨਹੀਂ, ਇਹ ਲੋਕਾਂ ਦੀ ...
(23 ਜੂਨ 2026)


ਆਯੁਰਵੈਦਿਕ ਚਕਿਤਸਾ ਪ੍ਰਣਾਲੀ ਦੇ ਜਨਮਦਾਤਾ ਵੈਦ ਧਨੰਤਰ ਨੇ ਆਪਣੇ ਗ੍ਰੰਥ ਵਿੱਚ ਦੁੱਧ ਨੂੰ ਸੰਪੂਰਨ ਪੌਸ਼ਟਿਕ ਖੁਰਾਕ ਮੰਨ ਕੇ ਅੰਮ੍ਰਿਤ ਲਿਖਿਆ ਹੈ
ਐਲੋਪੈਥੀ ਚਕਿਤਸਾ ਪ੍ਰਣਾਲੀ ਦੇ ਪਿਤਾਮਾ ਨੇ ਦੁੱਧ ਨੂੰ ‘ਇਲਿਕਸਰ’ ਕਿਹਾ ਹੈ, ਜਿਸਦਾ ਪੰਜਾਬੀ ਭਾਸ਼ਾ ਵਿੱਚ ਅਰਥ ਵੀ ਸੰਜੀਵਨੀ ਜਾਂ ਅੰਮ੍ਰਿਤ ਹੈ ਇੱਥੋਂ ਤਕ ਕਿ ਵੇਦਾਂ ਵਿੱਚ ਵੀ ਦੁੱਧ ਨੂੰ ‘ਤੇਰਵੇਂ ਰਤਨ’ ਨਾਲ ਸਤਿਕਾਰਿਆ ਗਿਆ ਹੈ ਕਿਉਂਕਿ ਇਸ ਵਿੱਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਨ ਤੇ ਖਣਿਜ ਲੱਭੇ ਜਾਂਦੇ ਹਨ, ਜੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਉਮਰ ਦੇ ਵਿਅਕਤੀਆਂ ਲਈ ਲਾਭਕਾਰੀ ਹਨਪਰ ਅੱਜਕੱਲ੍ਹ ਦੇ ਸਮੇਂ ਵਿੱਚ ਇਹ ਪਵਿੱਤਰ ਖੁਰਾਕ ਮਿਲਾਵਟ ਦੇ ਜਾਲ਼ ਵਿੱਚ ਫਸ ਚੁੱਕੀ ਹੈਦੁੱਧ ਦੀ ਸ਼ੁੱਧਤਾ ਘਟਦੀ ਜਾ ਰਹੀ ਹੈ ਅਤੇ ਇਹ ਲੋਕਾਂ ਦੀ ਸਿਹਤ ਲਈ ਇੱਕ ਵੱਡਾ ਖਤਰਾ ਬਣ ਗਿਆ ਹੈ

‘ਫੂਡ ਅਡਲਟ੍ਰੇਸ਼ਨ ਕੰਟਰੋਲ ਬੋਰਡ’ ਦੇ ਮਾਹਿਰ ਡਾਕਟਰਾਂ ਦੀ ਰਿਪੋਰਟ ਅਨੁਸਾਰ ਕਿਸੇ ਦੁਧਾਰੂ ਪਸ਼ੂ ਦੇ ਤਾਜ਼ਾ ਦੁੱਧ ਵਿੱਚ ਔਸਤਨ 0.003 ਪੀ. ਪੀ. ਐਮ. ਖਤਰਨਾਕ ਰਸਾਇਣਕ ਪਦਾਰਥ ਮੌਜੂਦ ਹੁੰਦੇ ਹਨਇਨ੍ਹਾਂ ਸਾਰੇ ਜ਼ਹਿਰਾਂ ਦਾ ਮੂਲ-ਸਰੋਤ ਅਸਲ ਵਿੱਚ ਦੁਧਾਰੂ ਪਸ਼ੂਆਂ ਨੂੰ ਖੁਆਏ ਜਾਣ ਵਾਲੇ ਪੱਠੇ ਹਨ, ਜਿਹੜੇ ਰਸਾਇਣਕ ਖਾਦਾਂ, ਕੀਟ-ਨਾਸ਼ਕਾਂ, ਉੱਲੀ ਨਾਸ਼ਕਾਂ ਅਤੇ ਨਦੀਨ-ਨਾਸ਼ਕਾਂ ਦੀ ਵਰਤੋਂ ਕਰਕੇ ਪੈਦਾ ਕੀਤੇ ਜਾਂਦੇ ਹਨਇਨ੍ਹਾਂ ਰਸਾਇਣਕ ਦਵਾਈਆਂ ਅਤੇ ‘ਮਾਈਕ੍ਰੋਟੋਕਸਿਨਜ਼’ ਦੇ ਤੱਤ ਪਸ਼ੂ ਦੇ ਦੁੱਧ ਵਿੱਚ ਚਲੇ ਜਾਂਦੇ ਹਨਅਜਿਹਾ ਦੁੱਧ ਪੀਣ ਨਾਲ ਕੈਂਸਰ ਸਮੇਤ ਕਈ ਭਿਆਨਕ ਰੋਗ ਪੈਦਾ ਹੁੰਦੇ ਹਨ

ਭਾਰਤ ਦੇਸ਼ ਵਿੱਚ ਬਣਾਉਟੀ ਦੁੱਧ ਨੂੰ ਤਿਆਰ ਕਰਨ ਵਾਲੀਆਂ ਡੇਅਰੀਆਂ ਫੜੀਆਂ ਜਾਣ ਦੀ ਖਬਰ ਲੂੰ-ਕੰਡੇ ਖੜ੍ਹੇ ਕਰਨ ਵਾਲੀ ਹੈਇਸ ਨੂੰ ਤਿਆਰ ਕਰਨ ਲਈ ਰਿਫਾਇੰਡ ਤੇਲ, ਯੂਰੀਆ ਖਾਦ, ਐਸਟਰਜ, ਦਾਣਾ ਖੰਡ, ਸ਼ੈਂਪੂ, ਕਾਸਟਿਕ ਸੋਡਾ, ‘ਹਾਈਡਰੋਜਨ ਪਰ ਆਕਸਾਈਡ’, ‘ਸੋਡੀਅਮ ਸਲਫੇਟ’ ਅਤੇ ‘ਡਿਟਰਜੈਂਟ’ ਦਾ ਇਸਤੇਮਾਲ ਕੀਤਾ ਜਾਂਦਾ ਹੈਦੁੱਧ ਵਿੱਚ ਸਟਾਰਚ ਗਾੜ੍ਹਪਣ ਵਧਾਉਣ ਲਈ ਵਰਤੀ ਜਾਂਦੀ ਹੈ, ਯੂਰੀਆ ਪ੍ਰੋਟੀਨ ਦੀ ਮਾਤਰਾ ਵਧਾਉਣ ਲਈ ਪਰ ਇਹ ਕਿਡਨੀ ਲਈ ਬਹੁਤ ਹਾਨੀਕਾਰਕ ਹਨ। ਫਾਰਮਾਲਿਨ ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਮਿਲਾਇਆ ਜਾਂਦਾ ਹੈ ਜੋ ਇੱਕ ਜ਼ਹਿਰੀਲਾ ਰਸਾਇਣ ਹੈ। ਡਿਟਰਜੈਂਟ ਅਤੇ ਸੋਡਾ ਦੁੱਧ ਦੀ ਚਰਬੀ ਅਤੇ ਗਾੜ੍ਹਾਪਨ ਬਣਾਈ ਰੱਖਣ ਲਈ, ਪਰ ਇਹ ਪੇਟ ਅਤੇ ਜਿਗਰ ਲਈ ਖਤਰਨਾਕ ਰਸਾਇਣ ਹਨਇਸਦਾ ਮਿਸ਼ਰਣ ਬਣਾ ਕੇ ਵਾਸ਼ਿੰਗ ਮਸ਼ੀਨ ਨਾਲ ਘੋਲ ਲਿਆ ਜਾਂਦਾ ਹੈ ਅਤੇ ਉਸ ਵਿੱਚ ਸ਼ੁੱਧ ਦੁੱਧ ਮਿਲਾ ਦਿੱਤਾ ਜਾਂਦਾ ਹੈਇਹ ਦੇਖਣ ਵਿੱਚ ਸ਼ੁੱਧ ਦੁੱਧ ਦੀ ਤਰ੍ਹਾਂ ਲਗਦਾ ਹੈਦੁੱਧ ਵੇਚਣ ਵਾਲੇ ਜਾਂ ਦੁੱਧ ਇਕੱਠਾ ਕਰਨ ਵਾਲੇ ਲੋਕ ਜ਼ਿਆਦਾ ਨਫ਼ਾ ਕਮਾਉਣ ਲਈ ਪਾਣੀ, ਸਟਾਰਚ, ਡਿਟਰਜੈਂਟ ਜਾਂ ਹੋਰ ਰਸਾਇਣ ਮਿਲਾ ਦਿੰਦੇ ਹਨਬਹੁਤ ਵਾਰ ਸਰਕਾਰੀ ਜਾਂਚ ਪ੍ਰਣਾਲੀ ਕਮਜ਼ੋਰ ਹੋਣ ਕਾਰਨ ਮਿਲਾਵਟ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਮਿਲਦੀਸ਼ਹਿਰੀ ਖੇਤਰਾਂ ਵਿੱਚ ਦੁੱਧ ਦੀ ਮੰਗ ਬਹੁਤ ਵਧ ਗਈ ਹੈ, ਜਿਸ ਕਾਰਨ ਸਪਲਾਈ ਪੂਰੀ ਕਰਨ ਲਈ ਗਲਤ ਤਰੀਕੇ ਵਰਤੇ ਜਾਂਦੇ ਹਨ

ਬਣਾਉਟੀ ਦੁੱਧ ਮਾਂ ਦੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਮਾਨਸਿਕ ਅਤੇ ਜਿਸਮਾਨੀ ਪੱਖੋਂ ਨਕਾਰਾ ਬਣਾ ਸਕਦਾ ਹੈਇਸਦਾ ਜ਼ਹਿਰ ਭਰੂਣ ਵਿੱਚ ਟਿਸ਼ੂਆਂ ਦੇ ਵਾਧੇ ਲਈ ਲੋੜੀਂਦੇ ਐਮੀਨੋ ਐਸਿਡਾਂ ਨੂੰ ਨਸ਼ਟ ਕਰ ਦਿੰਦਾ ਹੈਨਤੀਜੇ ਵਜੋਂ ਬੱਚੇ ਦਿਮਾਗ ਪੱਖੋਂ ਅਪੰਗ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈਬੱਚਿਆਂ ਦੇ ਵਿਕਾਸ ਵਿੱਚ ਰੁਕਾਵਟ, ਜਿਵੇਂ ਹੱਡੀਆਂ ਦੀ ਕਮਜ਼ੋਰੀ ਅਤੇ ਦਿਮਾਗੀ ਵਿਕਾਸ ਵਿੱਚ ਘਾਟ ਪੈਦਾ ਹੋ ਜਾਂਦੀ ਹੈਬਾਲਗਾਂ ਵਿੱਚ ਕਿਡਨੀ ਫੇਲ ਹੋਣਾ, ਜਿਗਰ ਦੀ ਬਿਮਾਰੀ, ਪੇਟ ਦਰਦ, ਉਲਟੀਆਂ ਅਤੇ ਹਾਰਟ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨਬਜ਼ੁਰਗਾਂ ਵਿੱਚ ਪਚਣਤੰਤਰ ਦੀ ਕਮਜ਼ੋਰੀ, ਬਲੱਡ ਪ੍ਰੈੱਸ਼ਰ ਅਤੇ ਡਾਇਬਟੀਜ਼ ਦੀ ਸਮੱਸਿਆ ਵਧ ਜਾਂਦੀ ਹੈ

ਡੇਅਰੀਆਂ ਵਾਲੇ ਔਕਸੀਟੌਸਿਨ ਦੇ ਟੀਕੇ ਆਮ ਹੀ ਸਵੇਰੇ-ਸ਼ਾਮ ਗਾਵਾਂ-ਮੱਝਾਂ ਨੂੰ ਲਾ ਕੇ ਵੱਧ ਦੁੱਧ ਪ੍ਰਾਪਤ ਕਰ ਰਹੇ ਹਨਇਸ ਟੀਕੇ ਨਾਲ ਔਕਸੀਟੌਸਿਨ ਦਾ ਅਸਰ ਦੁੱਧ ਵਿੱਚ ਆ ਜਾਂਦਾ ਹੈ ਜੋ ਦੁੱਧ ਨੂੰ ਉਬਾਲ ਕੇ ਪੀਣ ਨਾਲ ਵੀ ਖਤਮ ਨਹੀਂ ਹੁੰਦਾਅਜਿਹੇ ਦੁੱਧ ਨੂੰ ਪੀਣ ਨਾਲ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ। ਛੋਟੀ ਉਮਰ ਦੀਆਂ ਲੜਕੀਆਂ ਵਿੱਚ ਸਰੀਰਕ ਉਭਾਰ ਜਲਦੀ ਹੁੰਦਾ ਹੈ ਅਤੇ ਉਹ ਉਮਰ ਤੋਂ ਪਹਿਲਾਂ ਹੀ ਜਵਾਨ ਦਿਸਣ ਲੱਗ ਜਾਂਦੀਆਂ ਹਨ। ਔਰਤਾਂ ਵਿੱਚ ਵੱਡੇ ਅਪਰੇਸ਼ਨ ਨਾਲ ਬੱਚੇ ਪੈਦਾ ਕਰਨੇ ਪੈਂਦੇ ਹਨ। ਮੂੰਹ ਅਤੇ ਸਰੀਰ ’ਤੇ ਅਣਚਾਹੇ ਵਾਲ ਉੱਗਣ ਲੱਗ ਜਾਂਦੇ ਹਨ। ਮਨੁੱਖਾਂ ਵਿੱਚ ਨਾਮਰਦੀ, ਔਰਤਾਂ ਵਿੱਚ ਬਾਂਝਪਣ, ਗਰਭਪਾਤ, ਖੂਨ ਦਾ ਵਗਣਾ ਅਤੇ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ

ਭਾਰਤ ਦੀ ਐੱਫਐੱਸ.ਐੱਸ.ਏ.ਆਈ. ਦੀ 2024 ਦੀ ਰਿਪੋਰਟ ਮੁਤਾਬਿਕ ਦੇਸ਼ ਦੇ 68% ਤੋਂ ਵੱਧ ਦੁੱਧ ਦੇ ਨਮੂਨੇ ਸ਼ੁੱਧ ਨਹੀਂ ਮਿਲੇਪੰਜਾਬ ਵਿੱਚ 2025 ਦੀ ਸ਼ੁਰੂਆਤ ਤਕ ਲਗਭਗ 37% ਦੁੱਧ ਦੇ ਨਮੂਨੇ ਮਿਲਾਵਟੀ ਪਾਏ ਗਏ ਹਨਵਿਸ਼ਵ ਸਿਹਤ ਸੰਗਠਨ ਅਨੁਸਾਰ ਹਰ ਸਾਲ ਲਗਭਗ 1.5 ਲੱਖ ਮੌਤਾਂ ਦੁੱਧ ਅਤੇ ਦੁੱਧ ਉਤਪਾਦਾਂ ਵਿੱਚ ਮਿਲਾਵਟ ਕਾਰਨ ਹੋ ਰਹੀਆਂ ਹਨਪੰਜਾਬ ਵਿੱਚ ਇੱਕ ਵੱਡੀ ਜਾਂਚ ਵਿੱਚ ਪਤਾ ਲੱਗਾ ਕਿ 2022-23 ਵਿੱਚ ਇਕੱਠੇ ਕੀਤੇ ਗਏ 1400 ਦੁੱਧ ਦੇ ਨਮੂਨੇ ਵਿੱਚੋਂ 497 ਨਮੂਨੇ ਫੂਡ ਸੇਫਟੀ ਚੈੱਕਾਂ ’ਤੇ ਪੂਰੇ ਨਹੀਂ ਪਾਏ ਗਏ ਇਨ੍ਹਾਂ ਵਿੱਚ ਵੈਜੀਟੇਬਲ ਤੇ ਹੋਰ ਘਟੀਆ ਚਰਬੀ ਮਿਲੀ ਹੋਈ ਸੀਦੁੱਧ ਉਤਪਾਦਾਂ ਵਿੱਚ ਜਿਵੇਂ ਖੋਆ, ਪਨੀਰ ਆਦਿ ਵਿੱਚ ਵੀ ਮਿਲਾਵਟ ਦੇ ਮਾਮਲੇ ਪਾਏ ਗਏ ਹਨ, ਜਿਵੇਂ ਰਿਫਾਇੰਡ ਤੇਲ, ਡਿਟਰਜੈਂਟ, ਤੇਜ਼ਾਬ ਅਤੇ ਗੁਲੂਕੋਜ ਆਦਿਮਹਾਰਾਸ਼ਟਰ ਵਿੱਚ ਐੱਫਡੀ.ਏ. ਨੇ 30,400 ਲੀਟਰ ਦੁੱਧ “ਲੂਣ ਗੰਦਗੀ” ਦੋਸ਼ ’ਤੇ ਨਕਾਰ ਦਿੱਤਾ

ਮਿਲਾਵਟੀ ਦੁੱਧ ਬਣਾਉਣ, ਟੀਕੇ ਲਾ ਕੇ ਸਸਤਾ ਅਤੇ ਵੱਧ ਦੁੱਧ ਪ੍ਰਾਪਤ ਕਰਨ ਦੀ ਚਾਹਤ ਕਾਰਨ ਹੁਣ ਦੁੱਧ ਨੂੰ ਕਿਸੇ ਵੀ ਪੱਖੋਂ ਅੰਮ੍ਰਿਤ ਨਹੀਂ ਕਿਹਾ ਜਾ ਸਕਦਾ। ਇਹ ਹੁਣ ਜ਼ਹਿਰ ਬਣ ਚੁੱਕਾ ਹੈਇਸ ਲਈ ਹੁਣ ਇਸਦਾ ਫੈਸਲਾ ਅਸੀਂ ਆਪ ਹੀ ਕਰਨਾ ਹੈ ਕਿ ਅਸੀਂ ਪੈਸੇ ਦੇ ਕੇ ਜ਼ਹਿਰ ਤਾਂ ਨਹੀਂ ਖਰੀਦ ਰਹੇ?

ਦੁੱਧ ਵਿੱਚ ਮਿਲਾਵਟ ਨੂੰ ਰੋਕਣ ਲਈ ਸਰਕਾਰੀ ਨਿਗਰਾਨੀ ਮਜ਼ਬੂਤ ਕਰਨੀ ਚਾਹੀਦੀ ਹੈਦੁੱਧ ਖਰੀਦਣ ਸਮੇਂ ਸਿਰਫ ਭਰੋਸੇਯੋਗ ਬ੍ਰਾਂਡ ਜਾਂ ਸਰਕਾਰੀ ਦੁੱਧ ਘਰਾਂ ਤੋਂ ਹੀ ਲੈਣਾ ਚਾਹੀਦਾ ਹੈਮਿਲਾਵਟ ਦੀ ਪਛਾਣ ਲਈ ਘਰ ਵਿੱਚ ਦੁੱਧ ਦੀ ਜਾਂਚ ਦੇ ਛੋਟੇ ਕਿੱਟ ਵਰਤਣੇ ਚਾਹੀਦੇ ਹਨਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨਦੁੱਧ ਵਿੱਚ ਮਿਲਾਵਟ ਸਿਰਫ ਇੱਕ ਖਾਧ ਸੁਰੱਖਿਆ ਦਾ ਮਾਮਲਾ ਨਹੀਂ, ਇਹ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਹੈਜੇਕਰ ਸਮਾਜ, ਸਰਕਾਰ ਅਤੇ ਉਪਭੋਗਤਾ ਇਕੱਠੇ ਹੋ ਕੇ ਇਸ ਖਤਰਨਾਕ ਪ੍ਰਵਿਰਤੀ ਨੂੰ ਰੋਕਣ ਲਈ ਕਦਮ ਚੁੱਕਣ ਤਾਂ ਹੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸ਼ੁੱਧ ਅਤੇ ਸਿਹਤਮੰਦ ਭਵਿੱਖ ਦੇ ਸਕਦੇ ਹਾਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਕ੍ਰਿਸ਼ਨ ਲਾਲ

ਡਾ. ਕ੍ਰਿਸ਼ਨ ਲਾਲ

Retd. Lecturer (Political Science)
WhatsApp (91 - 62831 - 16797)
Email: (drkrishan365@gmail.com)

More articles from this author