KrishanLalDr 7ਇਸ ਮਾਰੂ ਲਹਿਰ ਨੂੰ ਠੱਲ੍ਹ ਪਾਉਣ ਲਈ ਸਿਰਫ ਪੁਲਿਸ ਕਾਰਵਾਈ ਕਾਫੀ ਨਹੀਂ ਹੈ, ਸਗੋਂ ...
(13 ਸਤੰਬਰ 2026)


ਭਾਰਤ ਵਿੱਚ ਸਿੰਥੈਟਿਕ ਨਸ਼ਿਆਂ ਦਾ ਭਿਆਨਕ ਉਭਾਰ ਅਤੇ ਇਸਦੀ ਰੋਕਥਾਮ

ਭਾਰਤ ਵਿੱਚ ਨਸ਼ਿਆਂ ਦਾ ਰੂਪ-ਰੰਗ ਬੜੀ ਤੇਜ਼ੀ ਨਾਲ ਬਦਲ ਰਿਹਾ ਹੈਪਹਿਲਾਂ ਜਿੱਥੇ ਅਫੀਮ, ਚਰਸ ਅਤੇ ਹੈਰੋਇਨ ਵਰਗੇ ਕੁਦਰਤੀ ਨਸ਼ਿਆਂ ਦਾ ਜ਼ੋਰ ਹੁੰਦਾ ਸੀ, ਉੱਥੇ ਹੀ ਹੁਣ ਮੈਥਾਮਫੈਟੇਮਾਈਨ, ਮੈਫੇਡਰੋਨ, ਕੈਟਾਮਾਈਨ, ਫੈਂਟਾਨਿਲ ਅਤੇ ਟਰਾਮਾਡੋਲ ਵਰਗੇ ਸਿੰਥੈਟਿਕ ਅਤੇ ਰਸਾਇਣਕ ਨਸ਼ੇ ਪੈਰ ਪਸਾਰ ਚੁੱਕੇ ਹਨਇਨ੍ਹਾਂ ਵਿੱਚੋਂ ਸਭ ਤੋਂ ਵੱਧ ਪ੍ਰਚਲਿਤ ਅਤੇ ਜਾਨਲੇਵਾ ਨਾਂ ‘ਮੈਫੇਡਰੋਨ’ (Mephedrone) ਦਾ ਹੈ, ਜਿਸ ਨੂੰ ਨੌਜਵਾਨਾਂ ਦੀ ਬੋਲਚਾਲ ਵਿੱਚ ‘ਮਿਆਊਂ-ਮਿਆਊਂ’ ਜਾਂ ‘ਐੱਮ-ਕੈਟ’ ਕਿਹਾ ਜਾਂਦਾ ਹੈਨਾਰਕੌਟਿਕਸ ਕੰਟਰੋਲ ਬਿਊਰੋ ਦੇ ਅੰਕੜਿਆਂ ਮੁਤਾਬਿਕ ਪਿਛਲੇ 5 ਸਾਲਾਂ ਦੌਰਾਨ ਦੇਸ਼ ਵਿੱਚ ਸਿੰਥੈਟਿਕ ਨਸ਼ਿਆਂ ਦੀ ਜ਼ਬਤੀ ਵਿੱਚ 300 ਤੋਂ 400 ਫੀਸਦੀ ਤਕ ਦਾ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈਚਿੱਟੇ ਦੇ ਮੁਕਾਬਲੇ ਇਹ ਰਸਾਇਣਕ ਨਸ਼ੇ ਸਸਤੇ ਮਿਲਦੇ ਹਨ, ਜਿਸ ਕਾਰਨ ਨੌਜਵਾਨ ਪੀੜ੍ਹੀ ਵਿੱਚ ਇਨ੍ਹਾਂ ਦਾ ਵਰਤੋਂ ਖਤਰਨਾਕ ਹੱਦ ਤਕ ਵਧ ਚੁੱਕੀ ਹੈ

ਇਹ ਸਿੰਥੈਟਿਕ ਨਸ਼ੇ ਮੁੱਖ ਤੌਰ ’ਤੇ ਬੇਰੰਗ, ਬੇਗੰਧ ਪਾਊਡਰ ਜਾਂ ਗੋਲੀਆਂ ਦੇ ਰੂਪ ਵਿੱਚ ਤਿਆਰ ਕੀਤੇ ਜਾਂਦੇ ਹਨਇਹੀ ਕਾਰਨ ਹੈ ਕਿ ਰਵਾਇਤੀ ਜਾਂਚ ਪ੍ਰਣਾਲੀਆਂ, ਸੁੰਘਣ ਵਾਲੇ ਕੁੱਤੇ ਅਤੇ ਸੁਰੱਖਿਆ ਸਕੈਨਰ ਅਕਸਰ ਇਨ੍ਹਾਂ ਨੂੰ ਫੜਨ ਵਿੱਚ ਅਸਮਰੱਥ ਰਹਿੰਦੇ ਹਨਕਾਨੂੰਨ ਤਹਿਤ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਇਹ ਉਤੇਜਕ ਸਿੱਧਾ ਮਨੁੱਖ ਦੇ ਦਿਮਾਗ ਅਤੇ ਨਾੜੀ ਤੰਤਰ ਨੂੰ ਨਿਸ਼ਾਨਾ ਬਣਾਉਂਦੇ ਹਨਸਰੀਰ ਅੰਦਰ ਦਾਖਲ ਹੁੰਦਿਆਂ ਹੀ ਇਹ ਦਿਲ ਦੀ ਧੜਕਣ ਅਤੇ ਖੂਨ ਦੇ ਦਬਾਅ ਨੂੰ ਇਸ ਕਦਰ ਵਧਾ ਦਿੰਦੇ ਹਨ ਕਿ ਵਿਅਕਤੀ ਮੌਕੇ ’ਤੇ ਹੀ ਦਿਲ ਦੇ ਦੌਰੇ ਜਾਂ ਦਿਮਾਗ ਦੀ ਨਾੜੀ ਫਟਣ ਦਾ ਸ਼ਿਕਾਰ ਹੋ ਸਕਦਾ ਹੈਲਗਾਤਾਰ ਵਰਤੋਂ ਨਾਲ ਜਬਾੜ੍ਹਿਆਂ ਅਤੇ ਦੰਦਾਂ ਦਾ ਗਲਣਾ, ਨੱਕ ਦੀਆਂ ਨਾਜ਼ਕ ਨਸਾਂ ਦਾ ਸੜਨਾ ਅਤੇ ਅੰਦਰੂਨੀ ਅੰਗਾਂ ਦਾ ਖਰਾਬ ਹੋਣਾ ਆਮ ਗੱਲ ਬਣ ਜਾਂਦੀ ਹੈਮਾਨਸਿਕ ਤੌਰ ’ਤੇ ਇਹ ਨਸ਼ਾ ਬੰਦੇ ਨੂੰ ਭਿਆਨਕ ਵਹਿਮਾਂ, ਬੇਵਜ੍ਹਾ ਡਰ, ਮਾਨਸਿਕ ਭਰਮ ਅਤੇ ਘਬਰਾਹਟ ਦੇ ਦੌਰਿਆਂ ਦੇ ਅਜਿਹੇ ਹਨੇਰੇ ਵਿੱਚ ਧੱਕ ਦਿੰਦਾ ਹੈ ਜਿੱਥੋਂ ਆਮ ਜ਼ਿੰਦਗੀ ਵੱਲ ਪਰਤਣਾ ਲਗਭਗ ਅਸੰਭਵ ਹੋ ਜਾਂਦਾ ਹੈ

ਸਰਹੱਦਾਂ ਉੱਤੇ ਸਖਤ ਚੌਕਸੀ ਕਾਰਨ ਤਸਕਰਾਂ ਨੇ ਆਪਣੇ ਤੌਰ-ਤਰੀਕੇ ਬਦਲ ਕੇ ਦੇਸ਼ ਦੇ ਅੰਦਰੂਨੀ ਹਿੱਸਿਆਂ ਵਿੱਚ ਹੀ ਕੱਚੇ ਰਸਾਇਣਾਂ ਤੋਂ ਨਸ਼ਾ ਤਿਆਰ ਕਰਨ ਵਾਲੀਆਂ ਗੈਰ-ਕਾਨੂੰਨੀ ਪ੍ਰਯੋਗਸ਼ਾਲਾਵਾਂ ਕਾਇਮ ਕਰ ਲਈਆਂ ਹਨਕਾਨੂੰਨ ਦੀਆਂ ਨਜ਼ਰਾਂ ਤੋਂ ਬਚਣ ਲਈ ਇਨ੍ਹਾਂ ਫੈਕਟਰੀਆਂ ਨੂੰ ਪੇਂਡੂ ਖੇਤਰਾਂ ਦੇ ਖੇਤਾਂ, ਸੰਘਣੇ ਜੰਗਲਾਂ ਵਿੱਚ ਬਣੇ ਟੀਨ ਦੇ ਸ਼ੈੱਡਾਂ, ਸਨਅਤੀ ਖੇਤਰਾਂ ਦੇ ਬੰਦ ਗੁਦਾਮਾਂ ਜਾਂ ਜ਼ਮੀਨਦੋਜ਼ ਤਹਿਖਾਨਿਆਂ ਵਿੱਚ ਚਲਾਇਆ ਜਾਂਦਾ ਹੈਖਾਸ ਕਰਕੇ ਮੁਰਗੀਖਾਨਿਆਂ ਨੂੰ ਤਸਕਰਾਂ ਵੱਲੋਂ ਢਾਲ ਵਜੋਂ ਵਰਤਿਆ ਜਾਂਦਾ ਹੈ ਕਿਉਂਕਿ ਉੱਥੋਂ ਆਉਂਦੀ ਆਮ ਬਦਬੂ ਕਾਰਨ ਰਸਾਇਣਕ ਨਸ਼ੇ ਬਣਾਉਣ ਵੇਲੇ ਨਿਕਲਣ ਵਾਲੀ ਤਿੱਖੀ ਗੰਧ ਦਾ ਆਲੇ-ਦੁਆਲੇ ਕਿਸੇ ਨੂੰ ਸ਼ੱਕ ਨਹੀਂ ਹੁੰਦਾ

ਕੇਂਦਰੀ ਅਤੇ ਸੂਬਾਈ ਜਾਂਚ ਏਜੰਸੀਆਂ ਦੀਆਂ ਕਾਰਵਾਈਆਂ ਨੇ ਇਸ ਕਾਲੇ ਕਾਰੋਬਾਰ ਦੇ ਅੰਤਰ-ਰਾਜੀ ਜਾਲ਼ ਨੂੰ ਬੇਪਰਦ ਕੀਤਾ ਹੈਮੱਧ ਪ੍ਰਦੇਸ਼ ਦੇ ਆਗਰ ਮਾਲਵਾ ਵਿੱਚ ਮਾਰੇ ਛਾਪੇ ਦੌਰਾਨ 31 ਕਿੱਲੋ ਤੋਂ ਵੱਧ ਮੈਫੇਡਰੋਨ ਅਤੇ 10 ਕਰੋੜ ਰੁਪਏ ਦੇ 600 ਕਿੱਲੋ ਕੱਚੇ ਰਸਾਇਣ ਬਰਾਮਦ ਕੀਤੇ ਗਏਇਸੇ ਤਰ੍ਹਾਂ ਰਾਜਸਥਾਨ ਦੇ ਜੋਧਪੁਰ ਵਿੱਚ ਚਲਾਏ ਗਏ ਖਾਸ ਅਭਿਆਨ ਤਹਿਤ ਕਰੀਬ 100 ਕਰੋੜ ਰੁਪਏ ਦੀ 176 ਕਿੱਲੋ ਤਿਆਰ ਡਰੱਗ ਜ਼ਬਤ ਕੀਤੀ ਗਈਸਭ ਤੋਂ ਵੱਡਾ ਖੁਲਾਸਾ ਉਦੋਂ ਹੋਇਆ ਜਦੋਂ ਗੁਜਰਾਤ ਅਤੇ ਕੇਂਦਰੀ ਏਜੰਸੀਆਂ ਨੇ ਸਾਂਝੀ ਕਾਰਵਾਈ ਕਰਕੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਬਗਰੋਦਾ ਸਨਅਤੀ ਖੇਤਰ ਵਿੱਚੋਂ ਲਗਭਗ 1814 ਕਰੋੜ ਰੁਪਏ ਦੀ 907 ਕਿੱਲੋ ਮੈਫੇਡਰੋਨ ਅਤੇ 5 ਹਜ਼ਾਰ ਕਿੱਲੋ ਕੱਚਾ ਮਾਲ ਫੜ ਕੇ ਦੇਸ਼ ਦੀ ਵੱਡੀ ਨਾਜਾਇਜ਼ ਫੈਕਟਰੀ ਦਾ ਪਰਦਾ ਫਾਸ਼ ਕੀਤਾ

ਮਹਾਰਾਸ਼ਟਰ ਇਸ ਨੈੱਟਵਰਕ ਦੀ ਵਿਕਰੀ ਅਤੇ ਖਪਤ ਦਾ ਵੱਡਾ ਕੇਂਦਰ ਬਣ ਚੁੱਕਾ ਹੈ, ਜਿੱਥੇ ਮੁੰਬਈ ਪੁਲਿਸ ਨੇ ਮਾਲਵਾਨੀ ਅਤੇ ਗੋਰਾਈ ਇਲਾਕਿਆਂ ਵਿੱਚੋਂ ਕੱਚਾ ਮਾਲ ਅਤੇ ਮਸ਼ੀਨਰੀ ਜ਼ਬਤ ਕੀਤੀਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਸਥਿਤ ਕੌਂਝਰਾ ਕਲਾਂ ਦੇ ਜੰਗਲਾਂ ਵਿੱਚ ਛਾਪਾ ਮਾਰ ਕੇ ਸ਼ੈੱਡ ਹੇਠ ਚੱਲ ਰਹੀ ਫੈਕਟਰੀ ਵਿੱਚੋਂ 139 ਕਰੋੜ ਰੁਪਏ ਦੀ ਨਸ਼ੀਲੀ ਖੇਪ ਬਰਾਮਦ ਕਰਦਿਆਂ 21 ਮੁਲਜ਼ਮਾਂ ਨੂੰ ਕਾਬੂ ਕੀਤਾ

ਨਸ਼ੇ ਦਾ ਇਹ ਕਾਰੋਬਾਰ ਪੂਰੀ ਤਰ੍ਹਾਂ ਆਧੁਨਿਕ ਤਕਨੀਕ ’ਤੇ ਆਧਾਰਿਤ ਹੋ ਚੁੱਕਾ ਹੈਤਸਕਰ ਗਾਹਕਾਂ ਨਾਲ ਸੰਪਰਕ ਕਰਨ ਲਈ ਗੁਪਤ ਇੰਟਰਨੈੱਟ ਨੈੱਟਵਰਕ ਅਤੇ ਗੁਪਤ ਸੁਨੇਹਾ ਪ੍ਰਣਾਲੀਆਂ ਦਾ ਸਹਾਰਾ ਲੈਂਦੇ ਹਨ, ਜਦਕਿ ਪੈਸਿਆਂ ਦਾ ਲੈਣ-ਦੇਣ ਵੀ ਡਿਜਿਟਲ ਮੁਦਰਾ ਰਾਹੀਂ ਕੀਤਾ ਜਾਂਦਾ ਹੈ ਤਾਂ ਜੋ ਕੋਈ ਵਿੱਤੀ ਸਬੂਤ ਨਾ ਬਚੇਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਦਵਾਈਆਂ ਦੇ ਖੇਤਰ ਨਾਲ ਜੁੜੇ ਕੁਝ ਪੜ੍ਹੇ-ਲਿਖੇ ਮਾਹਰ ਮੋਟੇ ਮੁਨਾਫੇ ਦੇ ਲਾਲਚ ਵਿੱਚ ਤਸਕਰਾਂ ਲਈ ਇਹ ਜਾਨਲੇਵਾ ਫਾਰਮੂਲੇ ਤਿਆਰ ਕਰਦੇ ਹਨਦਵਾਈਆਂ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਜ਼ਰੂਰੀ ਕੱਚੇ ਰਸਾਇਣ ਜਿਵੇਂ ਐਫੇਡ੍ਰੀਨ, ਸੂਡੋਐਫੇਡ੍ਰੀਨ, ਬ੍ਰੋਮੀਨ, ਟੋਲੂਈਨ ਅਤੇ ਮਿਥਾਈਲਾਮਾਈਨ ਨੂੰ ਫੈਕਟਰੀਆਂ ਦੀ ਸਪਲਾਈ ਵਿੱਚੋਂ ਚੋਰੀ ਕਰਕੇ ਕਾਲਾਬਾਜ਼ਾਰੀ ਰਾਹੀਂ ਇਨ੍ਹਾਂ ਨਾਜਾਇਜ਼ ਲੈਬਾਂ ਤਕ ਪਹੁੰਚਾਇਆ ਜਾਂਦਾ ਹੈ

ਇਸ ਮਾਰੂ ਲਹਿਰ ਨੂੰ ਠੱਲ੍ਹ ਪਾਉਣ ਲਈ ਸਿਰਫ ਪੁਲਿਸ ਕਾਰਵਾਈ ਕਾਫੀ ਨਹੀਂ ਹੈ, ਸਗੋਂ ਉਦਯੋਗਿਕ ਰਸਾਇਣਾਂ ਦੀ ਨਿਗਰਾਨੀ ਸਭ ਤੋਂ ਅਹਿਮ ਕਦਮ ਹੈਸਰਕਾਰ ਨੂੰ ਫੈਕਟਰੀ ਤੋਂ ਲੈ ਕੇ ਖਪਤ ਤਕ ਹਰ ਰਸਾਇਣ ਉੱਤੇ ਡਿਜਿਟਲ ਕੋਡ ਲਾ ਕੇ ਪੂਰਾ ਹਿਸਾਬ-ਕਿਤਾਬ ਰੱਖਣਾ ਲਾਜ਼ਮੀ ਕਰਨਾ ਚਾਹੀਦਾ ਹੈਕੇਂਦਰੀ ਅਤੇ ਸੂਬਾਈ ਏਜੰਸੀਆਂ ਵਿਚਕਾਰ ਤਾਲਮੇਲ ਵਧਾਉਣ ਦੇ ਨਾਲ-ਨਾਲ ਸਨਅਤੀ ਅਤੇ ਪੇਂਡੂ ਖੇਤਰਾਂ ਦੀ ਲਗਾਤਾਰ ਪੜਤਾਲ ਜ਼ਰੂਰੀ ਹੈਆਮ ਲੋਕਾਂ ਨੂੰ ਜਾਗਰੂਕ ਕਰਕੇ ਰਾਸ਼ਟਰੀ ਨਸ਼ਾ-ਵਿਰੋਧੀ ਹੈਲਪਲਾਈਨ ਨੰਬਰ 1933 ਰਾਹੀਂ ਕਿਸੇ ਵੀ ਸ਼ੱਕੀ ਹਲਚਲ ਦੀ ਜਾਣਕਾਰੀ ਦੇਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈਨੌਜਵਾਨ ਪੀੜ੍ਹੀ ਦੇ ਭਵਿੱਖ ਦੀ ਰਾਖੀ ਲਈ ਸਰਕਾਰ ਨੂੰ ਸਖਤ ਨੀਤੀ ਅਪਣਾ ਕੇ ਵਿਸ਼ੇਸ਼ ਅਦਾਲਤਾਂ ਰਾਹੀਂ ਮੁਕੱਦਮੇ ਚਲਾਉਣੇ ਚਾਹੀਦੇ ਹਨ ਅਤੇ ਤਸਕਰਾਂ ਦੀਆਂ ਸਾਰੀਆਂ ਜਾਇਦਾਦਾਂ ਜ਼ਬਤ ਕਰਕੇ ਅਜਿਹੀਆਂ ਮਿਸਾਲੀ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਜ਼ਹਿਰੀਲੇ ਜਾਲ਼ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਕ੍ਰਿਸ਼ਨ ਲਾਲ

ਡਾ. ਕ੍ਰਿਸ਼ਨ ਲਾਲ

Retd. Lecturer (Political Science)
WhatsApp (91 - 62831 - 16797)
Email: (drkrishan365@gmail.com)

More articles from this author