GurmitShugli7ਅਟਲ ਬਿਹਾਰ ਵਾਜਪਾਈ ਤਕ ਅਸੀਂ ਫਲਸਤੀਨੀਆਂ ਨਾਲ ਖੜ੍ਹੇ ਰਹੇ। ਉਸ ਸਮੇਂ ਸਾਡੀ ਵਿਦੇਸ਼ ਪਾਲਿਸੀ ...
(6 ਨਵੰਬਰ 2023)


ਇਸ ਵਿੱਚ ਕੋਈ ਸ਼ੰਕਾ ਨਹੀਂ ਕਿ ਜਿਸ ਦੇਸ਼ ਦੇ ਅਸੀਂ ਵਾਸੀ ਹਾਂ
, ਉਹ ਇੱਕ ਮਹਾਨ ਦੇਸ਼ ਹੈਅਬਾਦੀ ਪੱਖੋਂ, ਭਿੰਨ-ਭਿੰਨ ਜਾਤੀਆਂ ਦੇ ਸਮੁੱਚੇ ਇਕੱਠ ਵਜੋਂ, ਵੱਖ-ਵੱਖ ਕੁਦਰਤੀ ਸੋਮਿਆਂ ਵਜੋਂ, ਸਮੂਹਿਕ ਏਕਤਾ ਵਜੋਂ, ਜਮਹੂਰੀਅਤ ਢਾਂਚੇ ਵਜੋਂ, ਭਾਵ ਅਜ਼ਾਦੀ ਤੋਂ ਬਾਅਦ ਰਾਜਿਆਂ ਦੀ ਮਾਂ-ਪੇਟੋਂ ਪੈਦਾਇਸ਼ ਖ਼ਤਮ ਹੋਣੀ, ਹੁਣ ਦੇ ਰਾਜੇ ਲੋਕਾਂ ਦੀ ਬਹੁ-ਸੰਮਤੀ ਵਿੱਚੋਂ ਪੈਦਾ ਹੋਣੇ, ਇਹ ਕੋਈ ਛੋਟੀ ਪ੍ਰਾਪਤੀ ਨਹੀਂਪਰ ਫਿਰ ਵੀ ਅਸੀਂ ਸਮਝਦੇ ਹਾਂ ਕਿ ਜਿੰਨੀ ਇਸਦੀ ਮਹਾਨਤਾ ਦੀ ਰਟ ਮੌਜੂਦਾ ਸਮੁੱਚੇ ਦੇਸ਼ ’ਤੇ ਕਾਬਜ਼ ਧਿਰ ਵੱਲੋਂ ਲਾਈ ਜਾ ਰਹੀ ਹੈ, ਉਹ ਵੀ ਅਸਲੋਂ ਸਚਾਈ ਤੋਂ ਦੂਰ ਦੀ ਰਟ ਹੈ‘ਸਭ ਕਾ ਸਾਥ, ਸਭ ਕਾ ਵਿਕਾਸ’ ਨਾਅਰਾ ਮੌਜੂਦਾ ਸਰਕਾਰ ਰਾਹੀਂ ਦਿੱਤਾ ਗਿਆ ਸੀ। ਜਦੋਂ ਤੁਸੀਂ ਸੁਣਦੇ ਹੋ, ਪੜ੍ਹਦੇ ਹੋ, ਡੁੰਘਾਈ ਵਿੱਚ ਸੋਚਦੇ ਹੋ ਜਾਂ ਵੱਖ-ਵੱਖ ਸਰੋਤਾਂ ਤੋਂ ਜਨਤਾ ਦੇ ਧਿਆਨ ਹਿਤ ਤੱਥ ਸਮੇਂ ਸਮੇਂ ’ਤੇ ਪ੍ਰਕਾਸ਼ਤ ਕੀਤੇ ਜਾਂਦੇ ਹਨ, ਅਜਿਹੇ ਤੱਥਾਂ ਦੀ ਡੁੰਘਾਈ ਜਾਣਨ ਤੋਂ ਬਾਅਦ ਪਤਾ ਲਗਦਾ ਹੈ ਕਿ ਅਜਿਹੇ ਤੱਥ ਅਸਲੀਅਤ ਤੋਂ ਕਿੰਨੇ ਦੂਰ ਹਨਤੁਸੀਂ ਹੁਣ ਪਿੱਛੇ ਜਿਹੇ ਰਿਜ਼ਰਵੇਸ਼ਨ ਸੰਬੰਧੀ ਪ੍ਰਕਾਸ਼ਤ ਹੋਏ ਅੰਕੜਿਆਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡੇ ਪ੍ਰਧਾਨ ਮੰਤਰੀ ਜੀ, ਜੋ ਆਪਣੇ-ਆਪ ਨੂੰ ਓ ਬੀ ਸੀ ਵਿੱਚ ਗਿਣਦੇ ਹੋਏ ਆਖਦੇ ਹਨ ਕਿ 2014 ਦੀਆਂ ਚੋਣਾਂ ਵਿੱਚ ਵਿਰੋਧੀ ਲੋਕ ਮੈਨੂੰ ਇਸ ਕਰਕੇ ਗਾਲ੍ਹੀਆਂ ਦਿੰਦੇ ਸਨ ਕਿ ਮੈਂ ਓ ਬੀ ਸੀ ਕੈਟਾਗਿਰੀ ਵਿੱਚੋਂ ਆਉਂਦਾ ਹਾਂਪਰ ਛਪੇ ਅੰਕੜਿਆਂ ’ਤੇ ਨਿਗ੍ਹਾ ਮਾਰੋ ਤੇ ਜਾਣੋ ਕਿ ਉਹ ਅਸਲੀਅਤ ਵਿੱਚ ਕੀ ਕਰ ਰਹੇ ਹਨ

ਰਾਜਪਾਲ ਅਤੇ ਉਪ ਰਾਜਪਾਲ ਦੀਆਂ ਕੁੱਲ ਪੋਸਟਾਂ 27 ਹਨ ਤੇ ਬ੍ਰਾਹਮਣਾਂ ਕੋਲ 27 ਵਿੱਚੋਂ 25 ਹਨ ਤੇ ਓ ਬੀ ਸੀ ਪਾਸ ਸਿਰਫ਼ ਦੋ ਹਨਇਸੇ ਤਰ੍ਹਾਂ ਵਿਦੇਸ਼ ਰਾਜਦੂਤਾਂ ਦੀ ਕੁੱਲ ਪੋਸਟਾਂ 140 ਹਨਪਰ ਉਨ੍ਹਾਂ ਸਭਨਾਂ ’ਤੇ 140 ਬ੍ਰਾਹਮਣ ਹੀ ਬਿਰਾਜਮਾਨ ਹਨ ਐੱਸ ਸੀ, ਐੱਸ ਟੀ ਅਤੇ ਓ ਬੀ ਸੀ=0 (ਜ਼ੀਰੋ) ਹਨ

ਠੀਕ ਇਸੇ ਤਰ੍ਹਾਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਵਾਇਸ ਚਾਂਸਲਰਾਂ ਦੀਆਂ ਕੁੱਲ ਅਸਾਮੀਆਂ 108 ਹਨ। ਪਰ ਸਭ ਕਾ ਸਾਥ ਅਤੇ ਸਭ ਕਾ ਵਿਕਾਸ ਕਹਿਣ ਵਾਲੇ ਦੇ ਰਾਜ ਵਿੱਚ ਇਨ੍ਹਾਂ ਸਾਰੀਆਂ 108 ਪੋਸਟਾਂ ’ਤੇ ਸਾਡੇ ਪਿਆਰੇ ਪ੍ਰਧਾਨ ਮੰਤਰੀ ਦੇ ਰਾਜ ਵਿੱਚ ਬ੍ਰਾਹਮਣ ਹੀ ਬਿਰਾਜਮਾਨ ਕਰਾ ਦਿੱਤੇ ਹਨਫਿਰ ਪ੍ਰਧਾਨ ਮੰਤਰੀ ਜੀ ਅੰਧ-ਭਗਤਾਂ ਦੀ ਹਮਦਰਦੀ ਬਟੋਰਨ ਲਈ ਫਰਮਾਉਂਦੇ ਹਨ ਕਿ ਵਿਰੋਧੀ ਮੈਨੂੰ ਗਾਲੀਆਂ ਦੇ ਰਹੇ ਹਨਪਾਠਕ ਦੱਸਣ ਕਿ ਅਜਿਹੇ ਕਰਮ ’ਤੇ ਸ਼ਾਬਾਸ਼ ਕਿਸ ਗੱਲ ’ਤੇ ਵਿਰੋਧੀ ਦੇਣ? ਵਿਰੋਧੀਆਂ ਲਈ ਸ਼ਾਬਾਸ਼ ਦੇਣ ਲਈ ਜਨਾਬ ਨੇ ਛੱਡਿਆ ਕੀ ਹੈ? ਇਹ ਤਾਂ ਅਸੀਂ ਆਪਣੇ ਪਾਠਕਾਂ ਨੂੰ ਅਜੇ ਨਮੂਨਾ ਹੀ ਦਿਖਾਇਆ ਹੈਸਭ ਜਾਣਦੇ ਹਨ ਕਿ ਅਸਲੀਅਤ ਵਿੱਚ ਚਪੜਾਸੀ ਦੀ ਨੌਕਰੀ ਲਈ ਪੀ ਐੱਚ ਡੀ ਤਕ ਦੇ ਨੌਜਵਾਨ ਕਤਾਰਾਂ ਵਿੱਚ ਖੜ੍ਹੇ ਹੁੰਦੇ ਹਨਅਜਿਹੀ ਨੌਕਰੀ ਨਾ ਮਿਲਣ ’ਤੇ ਉਹ ਖੇਤਾਂ ਵਿੱਚ ਝੋਨਾ ਲਾਉਣ ਅਤੇ ਬਾਕੀ ਕੰਮ ਲਈ ਦਿਹਾੜੀ ਕਰਦੇ ਹਨ ਜਾਂ ਫਿਰ ਰਿਕਸ਼ਾ ਆਦਿ ਚਲਾ ਕੇ ਆਪਣਾ ਢਿੱਡ ਭਰਦੇ ਹਨਪਰ ਇਹ ਵੀ ਸੱਚ ਹੈ ਜੁਰਮਾਂ ਵਿੱਚ ਜੇਲ੍ਹਾਂ ਕੱਟ ਚੁੱਕੇ ਕੇਂਦਰੀ ਸਰਕਾਰ ਵਿੱਚ ਕੈਬਨਿਟ ਮੰਤਰੀ ਤਕ ਪਹੁੰਚ ਚੁੱਕੇ ਹਨਅਜਿਹਾ ਕਾਰਨਾਮਾ ਕਿਸੇ ਮਹਾਨ ਦੇਸ਼ ਵਿੱਚ, ਮਹਾਨ ਮਨੁੱਖ, ਮਹਾਨ ਅਹੁਦੇ ’ਤੇ ਹੁੰਦਿਆਂ ਹੀ ਕਰ ਜਾਂ ਕਰਵਾ ਸਕਦਾ ਹੈ

ਅਜ਼ਾਦੀ ਦੇ 75-76 ਸਾਲ ਬਾਅਦ ਵੀ ਦੇਸ਼ ਦੀ ਪੂਰੀ ਅਬਾਦੀ ਨੂੰ ਉਹ ਸਹੂਲਤਾਂ ਨਹੀਂ ਮਿਲ ਸਕੀਆਂ, ਜਿਨ੍ਹਾਂ ਦੀ ਉਹ ਹੱਕਦਾਰ ਸੀ, ਅਤੇ ਹੱਕਦਾਰ ਹੈਅੱਜ ਆਪਣਾ ਹੱਕ ਲੈਣ ਲਈ ਲਿਆਕਤ ਤੋਂ ਵੱਧ ਤੁਹਾਡੇ ਲਈ ਅੰਧ-ਭਗਤ ਹੋਣਾ ਜ਼ਰੂਰੀ ਹੈਫਿਰ ਜਦੋਂ ਤੁਸੀਂ ਸਹੀ ਅਰਥਾਂ ਵਿੱਚ ਅੰਧ-ਭਗਤ ਦਾ ਦਰਜਾ ਪ੍ਰਾਪਤ ਕਰ ਲਵੋਗੇ, ਤੁਹਾਨੂੰ ਆਪਣੇ ਬਾਰੇ ਸੋਚਣ ਦੀ ਕੋਈ ਲੋੜ ਨਹੀਂਫਿਰ ਨਾ ਭੁੱਖ ਸਤਾਉਂਦੀ ਹੈ ਨਾ ਪਿਆਸ ਜਦੋਂ ਤੁਸੀਂ ਗਊ-ਮੂਤਰ ਪੀਣ ਤਕ ਅੱਪੜ ਜਾਵੋਗੇ ਤਾਂ ਤੁਸੀਂ ਬਿਮਾਰੀ ਆਦਿ ਤੋਂ ਵੀ ਮੁਕਤੀ ਪ੍ਰਾਪਤ ਕਰ ਲਵੋਗੇਫਿਰ ਤੁਹਾਨੂੰ ਕੰਮ ਕਰਨ ਦੀ ਬਜਾਏ ਤਾੜੀ ਹੀ ਮਾਰਨੀ ਪਿਆ ਕਰੇਗੀਫਿਰ ਤੁਹਾਨੂੰ ਮਹਿੰਗਾਈ, ਮਾਰ ਕੁਟਾਈ ਜਾਂ ਸਮਾਜ ਦੀ ਵਿਗੜਦੀ ਹਾਲਤ ਮਹਿਸੂਸ ਨਹੀਂ ਹੋਵੇਗੀਤੁਸੀਂ ਆਪਣੇ-ਆਪ ਨੂੰ ਸੰਪੂਰਨ ਮਨੁੱਖ ਸਮਝਣ ਲੱਗੋਗੇਹੋਰ ਗਿਆਨ ਪ੍ਰਾਪਤੀ ਲਈ ਤੁਹਾਨੂੰ ਆਪਣਾ ਸਮਾਂ ਕੱਢ ਕੇ ਗੋਦੀ ਮੀਡੀਏ ਅੱਗੇ ਘੰਟਾ-ਦੋ ਘੰਟੇ ਹਾਜ਼ਰੀ ਦੇਣੀ ਹੋਵੇਗੀਫਿਰ ਤੁਹਾਡੇ ਵਿੱਚ ਪਾਕਿ ਵਰਗੇ ਦੇਸ਼ ਨੂੰ ਅੱਗੇ ਅੱਗੇ ਭਜਾਉਣ ਦਾ ਹੌਸਲਾ ਆ ਜਾਵੇਗਾਗੋਦੀ ਮੀਡੀਆ ਤੁਹਾਨੂੰ ਇਹ ਦੱਸਣ ਅਤੇ ਸਮਝਾਉਣ ਵਿੱਚ ਵੀ ਕਾਮਯਾਬ ਹੋਵੇਗਾ ਕਿ ਤੁਸੀਂ ਭੁੱਲ ਕੇ ਵੀ ਚੀਨ ਵਰਗੇ ਨਾਸਤਿਕ ਦੇਸ਼ ਨਾਲ ਪੰਗਾ ਨਾ ਲਿਓ ਜਦੋਂ ਤੁਸੀਂ ਇਹ ਸਭ ਜਾਣ ਜਾਵੋਗੇ ਤਾਂ ਤੁਸੀਂ ਆਪਣੇ-ਆਪ ਨੂੰ ਹੋਰ ਸੁਰੱਖਿਅਤ ਮਹਿਸੂਸ ਕਰੋਗੇਅਗਰ ਤੁਹਾਨੂੰ ਮੇਰੀਆਂ ਉਪਰੋਕਤ ਗੱਲਾਂ ’ਤੇ ਯਕੀਨ ਨਾ ਹੋਵੇ ਤਾਂ ਜ਼ਰਾ ਪਿੱਛੇ ਝਾਤੀ ਮਾਰ ਕੇ ਦੇਖ ਲੈਣਾ

ਕੁਝ ਮਹੀਨੇ ਪਹਿਲਾਂ ਰੂਸ ਅਤੇ ਯੂਕਰੇਨ ਦੀ ਜੰਗ ਲੱਗੀ ਸੀਸਾਡੇ ਕੁਝ ਵਿਦਿਆਰਥੀ ਉੱਥੇ ਡਾਕਟਰੀ ਦਾ ਕੋਰਸ ਕਰਦੇ ਫਸ ਗਏ ਸਨਉਨ੍ਹਾਂ ਨੂੰ ਵਾਪਸ ਸੁਰੱਖਿਅਤ ਲਿਆਉਣ ਲਈ ਸਾਡੀ ਸਾਰੀ ਹਮਦਰਦੀ ਯੂਕਰੇਨ ਨਾਲ ਸੀਵਿਦਿਆਰਥੀ ਸੁਰੱਖਿਅਤ ਘਰੀਂ ਪਹੁੰਚ ਗਏਸਾਡੀ ਪਹੁੰਚ ਵੀ ਬਦਲੀਦੋਹਾਂ ਦੇਸ਼ਾਂ ਨੂੰ ਸਮਝਾਉਣ, ਯੁੱਧ ਰੋਕਣ ਲਈ ਸਾਡਾ ਨਾਂਅ ਵੀ ਦੁਨੀਆ ਵਿੱਚ ਪ੍ਰਚਾਰਿਆ ਗਿਆਕਈਆਂ ਤਾਂ ਸਾਨੂੰ ਵੱਧ ਸਿਆਣੇ ਹੋਣ ਦਾ ਭਰਮ ਪਾਲਿਆ, ਬੱਸ ਅੱਜ-ਕੱਲ੍ਹ, ਅਸੀਂ ਕੋਈ ਹੱਲ ਕੱਢ ਕੇ ਲੜਾਈ ਖ਼ਤਮ ਕਰਵਾਂ ਦਿਆਂਗੇਪਰ ਸਮਾਂ ਬੀਤਣ ਦੇ ਨਾਲ ਕੁਝ ਨਾ ਹੋਇਆਫਿਰ ਯੂ ਐੱਨ ਓ ਨੇ ਇਸ ਸੰਬੰਧੀ ਸਰਗਰਮੀ ਦਿਖਾਈਵੋਟਾਂ ਸਮੇਂ ਅਸੀਂ ਆਪਣਿਆਂ ਨੂੰ ਨਿਰਪੱਖ ਰਹਿਣ ਦੀ ਹਦਾਇਤ ਕੀਤੀਕਿਉਂਕਿ ਅਸੀਂ ਇਹ ਫੈਸਲਾ ਨਹੀਂ ਕਰ ਸਕੇ ਕਿ ਕਸੂਰਵਾਰ ਕੌਣ ਹੈ? ਜੰਗ ਰੁਕਣੀ ਚਾਹੀਦੀ ਹੈ ਕਿ ਨਹੀਂ? ਦੋਹਾਂ ਦੇਸ਼ਾਂ ਵਿੱਚੋਂ ਮਾੜੇ ਕਿਰਦਾਰ ਵਾਲਾ ਕੌਣ ਹੈ? ਯੂ ਐੱਨ ਓ ਵੱਡੇ ਵੱਡੇ ਅਜ਼ਾਦ ਦੇਸ਼ਾਂ ਦਾ ਇੱਕ ਅਜਿਹਾ ਸਮੂਹ ਹੈ ਜੋ ਸਭ ਤੋਂ ਵੱਡੀ ਪੰਚਾਇਤ ਹੋਣ ਕਰਕੇ ਵੀ ਕੋਈ ਦੋ ਟੁੱਕ ਫੈਸਲਾ ਨਹੀਂ ਲੈ ਸਕਦੀਵੀਟੋ ਕਰਨ ਵਾਲੀਆਂ ਤਾਕਤਾਂ ਉਸ ਨੂੰ ਇਕਦਮ ਨਿਹੱਥਾ ਕਰ ਦਿੰਦੀਆਂ ਹਨ

ਜਦੋਂ ਇਹ ਪਰਚਾ ਪਾਠਕਾਂ ਦੇ ਹੱਥਾਂ ਵਿੱਚ ਹੋਵੇਗਾ ਤਾਂ ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਲੜਾਈ ਲੱਗੀ ਨੂੰ ਤਕਰੀਬਨ ਮਹੀਨਾ ਹੋ ਚੁੱਕਿਆ ਹੋਵੇਗਾਇਸ ਵਿੱਚ ਤਕਰੀਬਨ ਸੰਬੰਧਤ ਸੰਸਾਰ ਦੋ ਹਿੱਸਿਆਂ ਵਿੱਚ ਵੰਡਿਆ ਜਾ ਚੁੱਕਾ ਹੈਇਜ਼ਰਾਈਲ ਵਿੱਚ ਜਿਊ ਕੌਮ ਦੀ ਅਬਾਦੀ ਜ਼ਿਆਦਾ ਹੋਣ ਕਰਕੇ ਅਮਰੀਕਾ ਪੱਖੀ ਸਭ ਲਾਣਾ ਇਜ਼ਰਾਈਲ ਨਾਲ ਹੈ ਤਕਰੀਬਨ ਸਭ ਅਰਬ ਦੇਸ਼ ਫਲਸਤੀਨ ਨਾਲ ਖੜ੍ਹੇ ਹਨਭਾਰਤ ਮੁਤਾਬਕ ਉਸ ਨੇ ਜੀ-20 ਸੰਮੇਲਨ ਵਿੱਚ ਆਪਣਾ ਕੱਦ ਹੋਰ ਉੱਚਾ ਕੀਤਾ ਹੈਵਿਸ਼ਵ ਗੁਰੂ ਬਣਨ ਦੀ ਡੀਂਗਾਂ ਮਾਰੀਆਂ ਜਾ ਰਹੀਆਂ ਹਨਸੰਸਾਰ ਦੀ ਸਭ ਤੋਂ ਵੱਡੀ ਪੰਜਵੀਂ ਤਾਕਤ ਬਣਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨਜ਼ਬਾਨੀ ਅਸੀਂ ਇਜ਼ਰਾਈਲ ਪਿੱਛੇ ਖੜ੍ਹੇ ਹਾਂ, ਉਹ ਵੀ ਅਮਰੀਕਾ ਕਰਕੇਪਰ ਅਮਲ ਵਿੱਚ ਦਵਾ-ਦਾਰੂ ਤੇ ਭੋਜਨ ਆਦਿ ਅਸੀਂ ਫਲਸਤੀਨ ਨੂੰ ਭੇਜ ਰਹੇ ਹਾਂਇਸ ਜੰਗ ਦੇ ਦੌਰਾਨ ਵੀ ਜੰਗਬੰਦੀ ’ਤੇ ਵੋਟਾਂ ਪਈਆਂ ਪਰ ਉਸ ਮੌਕੇ ਵੀ ਸਾਡਾ ਮਹਾਨ ਦੇਸ਼ ਇਹ ਫੈਸਲਾ ਨਹੀਂ ਕਰ ਸਕਿਆ ਕਿ ਸਾਨੂੰ ਕਿਸ ਦੀ ਮਦਦ ਕਰਨੀ ਚਾਹੀਦੀ ਹੈ? ਕੌਣ ਠੀਕ ਹੈ, ਕੌਣ ਗਲਤ? ਲੋਕਾਂ ਨੂੰ ਕੌਣ ਮਾਰ ਰਿਹਾ ਹੈ, ਜਿਨ੍ਹਾਂ ਵਿੱਚ ਬੱਚੇ, ਬੁੱਢੇ ਅਤੇ ਗਰਭਵਤੀ ਔਰਤਾਂ ਹਨ? ਅਬਾਦੀ ਉੱਤੇ ਬੰਬਾਰੀ ਕੌਣ ਕਰ ਰਿਹਾ ਹੈ? ਜਦੋਂ ਕਿ ਅੱਜ ਤੋਂ ਪਹਿਲਾਂ ਭਾਰਤ ਦੇਸ਼ ਪੂਰੇ ਦਾ ਪੂਰਾ ਫਲਸਤੀਨ ਨਾਲ ਖੜ੍ਹਾ ਸੀ ਇੱਥੋਂ ਤਕ ਕਿ ਅਟਲ ਬਿਹਾਰ ਵਾਜਪਾਈ ਤਕ ਅਸੀਂ ਫਲਸਤੀਨੀਆਂ ਨਾਲ ਖੜ੍ਹੇ ਰਹੇਉਸ ਸਮੇਂ ਸਾਡੀ ਵਿਦੇਸ਼ ਪਾਲਿਸੀ ਦੀ ਕਰਾਮਾਤ ਹੀ ਸੀ, 1971 ਵਿੱਚ ਜਦੋਂ ਅਸੀਂ ਨਾਲ ਹੋ ਕੇ ਬੰਗਲਾਦੇਸ਼ ਅਜ਼ਾਦ ਕਰਾਇਆ, ਉਦੋਂ ਅਮਰੀਕਾ ਆਪਣਾ ਸੱਤਵਾਂ ਸਮੰਦਰੀ ਬੇੜਾ ਲੈ ਕੇ ਜਦੋਂ ਹਿੰਦੋਸਤਾਨ ਵੱਲ ਵਧ ਰਿਹਾ ਸੀ ਤਾਂ ਰੂਸ ਦੀ ਇੱਕੋ ਘੁਰਕੀ ਨਾਲ ਕਿ ਮੈਂ ਵੀ ਆ ਰਿਹਾਂ, ਤਦ ਅਮਰੀਕਾ ਬੇੜਾ ਮੱਛੀਆਂ ਫੜਨ ਦਾ ਬਹਾਨਾ ਬਣਾ ਕੇ ਰੁਕ ਗਿਆ ਸੀਅੱਜ ਦੇ ਦਿਨ ਅਸੀਂ ਸਪਸ਼ਟ ਨਹੀਂ ਹਾਂ ਕਿ ਅਸੀਂ ਕਿਸ ਨਾਲ, ਹਾਂ ਤੇ ਕਿਉਂ ਹਾਂਇਸ ਕਰਕੇ ਸਾਡੀ ਵਿਦੇਸ਼ ਪਾਲਿਸੀ ਚਿਰੜ-ਘੁੱਗ ਕਹਾਉਂਦੀ ਹੈਪਾਕਿਸਤਾਨ ਨੂੰ ਅਸੀਂ ਜਦੋਂ ਅੱਖ ਵਿਖਾਉਂਦੇ ਹਾਂ, ਚੀਨ ਮਸਲੇ ’ਤੇ ਉਹੀ ਅੱਖ ਨੀਵੀਂ ਹੋ ਜਾਂਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4453)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author