GurmitShugli8ਪ੍ਰਧਾਨ ਮੰਤਰੀ ਦੀ ਤੇਜ਼ੀ ਨਾਲ ਘਟ ਰਹੀ ਲੋਕਪ੍ਰਿਅਤਾ, ਜੋ ਕਾਫੀ ਹੱਦ ਤਕ ਗਿਰ ਗਈ ਹੈ ...”
(16 ਮਈ 2021)

 

ਦੂਜੇ ਦੌਰ ਦੇ ਕਰੋਨਾ ਲਹਿਰ ਦੇ ਕਹਿਰ ਦੌਰਾਨ ਦੇਸ਼ ਦੀ ਸਿਹਤ ਸੰਬੰਧੀ ਸਥਿਤੀ ਏਨੀ ਤੇਜ਼ੀ ਨਾਲ ਨਿਵਾਣਾਂ ਨੂੰ ਛੂਹ ਰਹੀ ਹੈ, ਜਿਸ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀਨਿਕੰਮੀ, ਗਪੌੜੀ ਤੇ ਭ੍ਰਿਸ਼ਟ ਸਰਕਾਰ ਤੋਂ ਸਥਿਤੀ ਉੱਤੇ ਕਾਬੂ ਨਹੀਂ ਪਾਇਆ ਜਾ ਰਿਹਾਸਿਹਤ ਸੰਬੰਧੀ ਲੋੜੀਂਦੀਆਂ ਚੀਜ਼ਾਂ ਦੀ ਹਰ ਫਰੰਟ ’ਤੇ ਥੁੜ ਹੀ ਥੁੜ ਮਹਿਸੂਸ ਹੋ ਰਹੀ ਹੈਅੱਜ ਤਕ ਓਨੀਆਂ ਮੌਤਾਂ ਬਿਮਾਰੀ ਕਾਰਨ ਨਹੀਂ ਹੋਈਆਂ, ਜਿੰਨੀਆਂ ਸੰਬੰਧਤ ਦਵਾਈਆਂ, ਲੋੜਵੰਦ ਸਹੂਲਤਾਂ ਦੀ ਥੁੜ ਅਤੇ ਨਾ ਮਿਲਣ ਕਰਕੇ ਹੋਈਆਂ ਹਨਅਜਿਹੀਆਂ ਮੌਤਾਂ ਨੂੰ ਆਖਿਰ ਤੁਸੀਂ ਕਿਸ ਕੈਟਾਗਿਰੀ ਵਿੱਚ ਪਾਓਗੇ?

ਵਿਸ਼ਵ ਗੁਰੂ ਬਣਨ ਦਾ ਸੁਪਨਾ ਪਾਲ ਰਹੀ ਸਰਕਾਰ ਕਿਸੇ ਵੀ ਘਾਟ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ, ਜਿਸ ਕਰਕੇ ਅੱਜ ਅਖੌਤੀ ਆਤਮ ਨਿਰਭਰ ਦੇਸ਼ ਮੰਗਤਿਆਂ ਵਾਂਗ ਦੂਜੇ ਦੇਸ਼ਾਂ ਦੀ ਮਦਦ ਕਬੂਲ ਕਰਨ ਨੂੰ ਮਜਬੂਰ ਹੋਇਆ ਪਿਆ ਹੈਇਹ ਸਭ ਇਸ ਕਰਕੇ ਵਾਪਰ ਰਿਹਾ ਹੈ ਕਿ ਇਸ ਕਰੋਨਾ ਕਹਿਰ ਨਾਲ ਲੜਨ ਲਈ ਅੱਜ ਦੇ ਦਿਨ ਤਕ ਇਸ ਪਾਸ ਪਿੰਡਾਂ ਅਤੇ ਸ਼ਹਿਰਾਂ ਵਿੱਚ ਓਨੇ ਹਸਪਤਾਲ ਨਹੀਂ, ਜਿੰਨਿਆਂ ਦੀ ਇਸ ਨੂੰ ਲੋੜ ਹੈਮਰੀਜ਼ਾਂ ਮੁਤਾਬਕ ਬੈੱਡ ਜਾਂ ਮੰਜਿਆਂ ਦੀ ਘਾਟ ਹੈ। ਵੈਟੀਲੇਟਰਾਂ ਦੀ ਘਾਟ ਹੈ, ਆਕਸੀਜਨ ਦੀ ਘਾਟ ਹੈ। ਆਈ ਸੀ ਯੂ ਤੇ ਦਵਾਈਆਂ ਦੀ ਘਾਟ ਹੈ। ਟੀਕੇ ਮਿਲ ਨਹੀਂ ਰਹੇ, ਜਿਸ ਕਰਕੇ ਸੰਬੰਧਤ ਸੂਬਿਆਂ ਨੂੰ ਆਪ ਖਰੀਦਣ ਦੇ ਹੁਕਮ ਹੋ ਰਹੇ ਹਨਐਂਬੂਲੈਂਸਾਂ ਦੀ ਘਾਟ ਰੜਕਦੀ ਹੈਸਰਕਾਰੀ ਹਸਪਤਾਲਾਂ ਦੀ ਥੁੜ ਕਾਰਨ ਪ੍ਰਾਈਵੇਟ ਹਸਪਤਾਲ ਕਰੋਨਾ ਮਰੀਜ਼ਾਂ ਨੂੰ ਦਾਖ਼ਲ ਕਰਨ ਤੋਂ ਆਨਾਕਾਨੀ ਕਰ ਰਹੇ ਹਨਡਾਕਟਰਾਂ ਦੀ ਘਾਟ ਹੋਣ ਕਰਕੇ ਡਾਕਟਰ ਵੀਹ-ਵੀਹ ਘੰਟੇ ਡਿਊਟੀ ਕਰ ਰਹੇ ਹਨ। ਉਨ੍ਹਾਂ ਨੂੰ ਵੇਲੇ ਸਿਰ ਪੂਰੀਆਂ ਤਨਖਾਹਾਂ ਵੀ ਨਹੀਂ ਮਿਲ ਰਹੀਆਂਕਈ ਥਾਂਈਂ ਉਹ ਦੁਖੀ ਹੋ ਕੇ ਇਸਤੀਫੇ ਦੇ ਰਹੇ ਹਨਫਿਰ ਮਨਾਇਆ ਜਾ ਰਿਹਾਬੈੱਡਾਂ ਦੀ ਘਾਟ ਕਰਕੇ ਮਰੀਜ਼ ਬੈੱਡਾਂ ਦੀ ਖੋਜ ਵਿੱਚ ਆਪ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ, ਸਰਕਾਰੀ ਹਸਪਤਾਲ ਤੋਂ ਪ੍ਰਾਈਵੇਟ ਹਸਪਤਾਲ ਵਿੱਚ ਚੱਕਰ ਮਾਰਦੇ-ਮਾਰਦੇ ਅਖੀਰ ਆਪ ਹੀ ਮਰ ਰਹੇ ਹਨਸਭ ਪਾਸੇ ਅਜਿਹੀ ਹਫ਼ੜਾ-ਦਫ਼ੜੀ ਹੈ, ਜਿਸ ਬਾਰੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਜਾ ਸਕਦਾ

ਅਜਿਹੀ ਉਪਰੋਕਤ ਵਿਸਫੋਟਕ ਸਥਿਤੀ ਵਿੱਚ ਵੀ ਸਰਕਾਰ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਦੀ ਖਾਤਰ ਅਤੇ ਜਨਤਾ ਵਿੱਚ ਆਪਣੇ ਧੁੰਦਲੇ ਅਕਸ ਨੂੰ ਸਾਫ਼ ਕਰਨ ਲਈ ਮੌਤਾਂ ਦੇ ਅੰਕੜਿਆਂ ਨੂੰ ਜਾਦੂਗਰ ਵਾਂਗ ਛੁਪਾ ਅਤੇ ਘੱਟ ਦਿਖਾ ਰਹੀ ਹੈ ਤਾਂ ਕਿ ਪ੍ਰਧਾਨ ਮੰਤਰੀ ਦੀ ਤੇਜ਼ੀ ਨਾਲ ਘਟ ਰਹੀ ਲੋਕਪ੍ਰਿਅਤਾ, ਜੋ ਕਾਫੀ ਹੱਦ ਤਕ ਗਿਰ ਗਈ ਹੈ, ਨੂੰ ਕੁਝ ਹੱਦ ਤਕ ਨੱਥ ਪਾਈ ਜਾ ਸਕੇਇਸ ਕਰਕੇ ਮੌਤ ਸੰਬੰਧੀ ਅੰਕੜੇ ਦੱਸਣ ਤੋਂ ਪਹਿਲਾਂ ਇਨ੍ਹਾਂ ਨੇ ਮੌਤਾਂ ਨੂੰ ਵੱਖ-ਵੱਖ ਕੈਟਾਗਿਰੀਆਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਹੈਜਿਵੇਂ ਕਰੋਨਾ ਮੌਤਾਂ, ਹਾਰਟ ਅਟੈਕਾਂ ਨਾਲ ਮੌਤਾਂ, ਸਧਾਰਨ ਤਰੀਕੇ ਨਾਲ ਹੋਈਆਂ ਮੌਤਾਂ, ਐਕਸੀਡੈਂਟਾਂ ਨਾਲ ਹੋਈਆਂ ਮੌਤਾਂ, ਘਰਾਂ ਵਿੱਚ ਹੋਈਆਂ ਮੌਤਾਂ, ਹਸਪਤਾਲਾਂ ਵਿੱਚ ਹੋਈਆਂ ਮੌਤਾਂ, ਲਾਵਾਰਸ ਮੌਤਾਂ, ਵਗੈਰਾ-ਵਗੈਰਾਸਰਕਾਰੀ ਅੰਕੜੇ ਜੋ ਦੱਸੇ ਜਾਂਦੇ ਹਨ, ਉਹ ਅਸਲੀਅਤ ਤੋਂ ਕਿਤੇ ਘੱਟ ਹੁੰਦੇ ਹਨਕੁਝ ਪਰਿਵਾਰ ਵੀ ਆਪਣੇ ਪਰਿਵਾਰ ਵਿੱਚ ਹੋਈ ਕਰੋਨਾ ਨਾਲ ਮੌਤ ਨੂੰ ਲੁਕਾਅ ਕੇ ਸਰਕਾਰ ਦੀ ਜਾਣੇ-ਅਣਜਾਣੇ ਮਦਦ ਕਰਦੇ ਹਨਇਨ੍ਹਾਂ ਦੀ ਜੋ ਅਸਲੀਅਤ ਹੈ, ਉਹ ਸਿਵਿਆਂ-ਕਬਰਸਥਾਨਾਂ ’ਤੇ ਜਾ ਕੇ ਹੀ ਜਾਣੀ ਜਾ ਸਕਦੀ ਹੈਸਰਕਾਰੀ ਰਜਿਸਟਰ ਕੁਝ ਹੋਰ ਬਿਆਨ ਕਰ ਰਹੇ ਹਨ ਅਤੇ ਸਿਵਿਆਂ, ਸ਼ਮਸ਼ਾਨਘਾਟਾਂ ਅਤੇ ਕਬਰਸਥਾਨਾਂ ਦੇ ਰਜਿਸਟਰ ਕੁਝ ਹੋਰ ਹੀ ਬਿਆਨ ਕਰ ਰਹੇ ਹਨਅੱਜ ਤਕ ਇਨ੍ਹਾਂ ਦਾ ਕੁਲ ਫ਼ਰਕ ਲੱਖਾਂ ਤਕ ਪਹੁੰਚ ਚੁੱਕਾ ਹੋਵੇਗਾਇਹ ਵੱਧ ਮੌਤਾਂ ਕਰਕੇ ਹੀ ਸ਼ਮਸ਼ਾਨਘਾਟਾਂ ਦੀ ਘਾਟ ਮਹਿਸੂਸ ਹੋਈ, ਜਿਸ ਕਰਕੇ ਸਰਕਾਰ ਤੋਂ ਇਲਾਵਾ ਦਾਨੀ ਸੱਜਣਾਂ, ਐੱਨ ਜੀ ਓ, ਧਾਰਮਿਕ ਜਥੇਬੰਦੀਆਂ ਵੱਲੋਂ ਖੜ੍ਹੇ ਪੈਰ ਤਿਆਰ ਕੀਤੇ ਅਤੇ ਤਿਆਰ ਹੋ ਰਹੇ ਹਨਇਸ ਕਰਕੇ ਹੀ ਲਾਲੂ ਪ੍ਰਸ਼ਾਦ ਦਾ ਇੱਕ ਬਿਆਨ ਆਇਆ ਹੈ ਕਿ ਸਮੁੱਚੇ ਪ੍ਰਬੰਧਾਂ ਦੀ ਘਾਟ ਕਰਕੇ ਹਿੰਦੂ ਲਾਸ਼ਾਂ ਨੂੰ ਅਗਨ ਭੇਟ ਕਰਨ ਦੀ ਬਜਾਏ ਦਫ਼ਨਾਇਆ ਜਾ ਰਿਹਾ ਹੈ, ਜੋ ਹਿੰਦੂਆਂ ਲਈ ਅਪਮਾਨਜਨਕ ਹੈ

ਸਰਕਾਰ ਦੇ ਅੰਤਿਮ ਸੰਸਕਾਰ ਸੰਬੰਧੀ ਅਧੂਰੇ ਪ੍ਰਬੰਧ ਕਰਕੇ ਹੀ ਲੋਕ ਲਾਸ਼ਾਂ ਨੂੰ ਗੰਗਾ ਨਦੀ ਅਤੇ ਬਾਕੀ ਨਦੀਆਂ ਵਿੱਚ ਰੋੜ੍ਹ ਰਹੇ ਹਨਲੱਕੜ ਦੀ ਘਾਟ ਕਰਕੇ ਉਨ੍ਹਾਂ ਨੂੰ ਨਦੀਆਂ ਦੇ ਕੰਢੇ ਦਫ਼ਨਾਅ ਰਹੇ ਹਨਇਹ ਉਹੀ ਗੰਗਾ ਹੈ, ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਆਰਤੀ ਕਰਕੇ ਗੰਗਾ ਮਾਂ ਤੋਂ ਆਸ਼ੀਰਵਾਦ ਲਿਆ ਕਰਦੇ ਸਨਜਿਸ ਗੰਗਾ ਮਾਈ ਨੂੰ ਸਾਧਵੀ ਵਰਗੀਆਂ ਨੇ ਸਾਫ਼ ਕਰਨ ਲਈ ਸੌਹਾਂ ਚੁੱਕੀਆਂ ਸਨ, ਅੱਜ ਇਹ ਰਾਮ ਦੀ ਗੰਗਾ ਅਤਿ ਪਲੀਤ ਹੋ ਚੁੱਕੀ ਹੈ

ਤੁਸੀਂ ਜ਼ਰਾ ਸੋਚ ਕੇ ਦੇਖੋ ਅਗਰ ਇਹ ਲਾਸ਼ਾਂ ਮਨੁੱਖਾਂ ਦੀ ਬਜਾਏ ਗਊ ਮਾਤਾਵਾਂ ਦੀਆਂ ਹੁੰਦੀਆਂ ਤਾਂ ਫਿਰ ਅੱਜ ਭਗਤਾਂ ਨੇ ਕਿਸ ਹਾਲ ਨੂੰ ਪਹੁੰਚਣਾ ਸੀ ਜੋ ਹੁਣ ਮੂਰਛਤ ਹੋਏ ਲੱਗਦੇ ਹਨਅਜਿਹੇ ਹਰ ਤਰ੍ਹਾਂ ਦੇ ਸਸਕਾਰਾਂ ਸੰਬੰਧੀ ਜਿੱਥੇ ਸੰਬੰਧਤ ਮੁਲਾਜ਼ਮ ਪੇਟ ਦੀ ਖਾਤਰ ਦਿਨ-ਰਾਤ ਆਪਣੀ ਡਿਊਟੀ ਦੇ ਰਹੇ ਹਨ, ਉੱਥੇ ਅਜਿਹੇ ਗੁਮਨਾਮ ਦਰਵੇਸ਼ ਵੀ ਸਰਗਰਮ ਹਨ, ਜਿਹੜੇ ਇਨਸਾਨੀਅਤ ਨੂੰ ਆਪਣਾ ਧਰਮ ਸਮਝਦੇ ਹੋਏ ਅਜਿਹੇ ਪਰਉਪਕਾਰੀ ਕੰਮਾਂ ਵਿੱਚ ਦਿਨ-ਰਾਤ ਇੱਕ ਕਰ ਰਹੇ ਹਨ, ਜਿਨ੍ਹਾਂ ਦੀਆਂ ਸਮੇਂ-ਸਮੇਂ ਸਿਰ ਟੈਲੀਵਿਜ਼ਨਾਂ ਤੋਂ ਇੰਟਰਵਿਊਆਂ ਆਉਂਦੀਆਂ ਰਹਿੰਦੀਆਂ ਹਨਜੋ ਆਪਣਾ ਨਾਂਅ ਪਤਾ ਧਰਮ ਅਤੇ ਜਾਤ ਤਕ ਨਹੀਂ ਦੱਸਦੇਅਜਿਹੇ ਬਹੁਤੇ ਅਜੇ ਤਕ ਆਪਣੇ ਘਰਾਂ ਵੱਲ ਫੇਰਾ ਮਾਰਨ ਵੀ ਨਹੀਂ ਗਏਉਹ ਬਿਨਾਂ ਤਨਖ਼ਾਹ ਕੰਮ ਕਰ ਰਹੇ ਹਨਉਹ ਅਜਿਹੇ ਔਖੇ ਵੇਲੇ ਕੰਮ ਕਰਕੇ ਆਪਣਾ ਫ਼ਰਜ਼ ਨਿਭਾ ਰਹੇ ਹਨਜਿਸ ਵਕਤ ਬਹੁਤਿਆਂ ਨੇ ਆਪਣਿਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਅਜਿਹੇ ਫਰਿਸ਼ਤੇ ਆਪਣੇ ਗਰੁੱਪਾਂ- ਐੱਨ ਜੀ ਓ ਨਾਲ ਜੁੜੇ ਹੋਏ ਹੋ ਸਕਦੇ ਹਨ। ਇਹ ਭਲੇ ਲੋਕ ਲੋੜ ਪੈਣ ’ਤੇ ਆਕਸੀਜਨ ਦਾ ਪ੍ਰਬੰਧ ਵੀ ਕਰਦੇ ਹਨਟੈਕਸੀ ਦਾ ਪ੍ਰਬੰਧ ਕਰਦੇ ਹਨਇਹ ਲੋੜ ਪੈਣ ’ਤੇ ਸ਼ਮਸ਼ਾਨ ਘਾਟ ਵੀ ਤਿਆਰ ਕਰਦੇ ਹਨਕੋਈ ਚਿਤਾ ਚਿਣ ਰਿਹਾ ਹੈਕੋਈ ਉਹਨਾਂ ਦਾ ਬਣ ਕੇ ਅਗਨੀ ਦੇ ਰਿਹਾ, ਕੋਈ ਉਹਨਾਂ ਦੇ ਅਸਤ ਚੁਗ ਰਿਹਾ ਹੈ, ਕੋਈ ਲੱਕੜਾਂ ਢੋਅ ਰਿਹਾ ਹੈ, ਕੋਈ ਦਫ਼ਨਾਉਣ ਦਾ ਕੰਮ ਕਰ ਰਿਹਾ ਹੈਅਜਿਹੇ ਅਣਪਛਾਤੇ ਦਰਵੇਸ਼ਾਂ ਨੂੰ ਸਲਾਮ ਕਰਨਾ ਬਣਦਾ ਹੈ

ਅੱਜਕੱਲ੍ਹ ਹੌਲੀ-ਹੌਲੀ ਲੋਕ ਦਬਾਅ ਵਧ ਰਿਹਾ ਹੈ, ਜਿਸ ਕਰਕੇ ਮੋਦੀ ਨਾਇਕ ਦੀ ਬਜਾਏ ਘਿਰਨਾ ਦਾ ਪਾਤਰ ਬਣ ਗਿਆਲੋਕ ਅਤੇ ਵਿਰੋਧੀ ਪਾਰਟੀਆਂ ਸਵਾਲ ਕਰ ਰਹੇ ਹਨ, ਜਿਸ ਕਰਕੇ ਮੋਦੀ ਦਾ ਦਿਨ-ਰਾਤ ਨਾਮ ਜਪਣ ਵਾਲੇ ਅਨੁਪਮ ਖੇਰ ਅਤੇ ਖੰਨਾ ਵਰਗੇ ਐਕਟਰਾਂ ਨੇ ਮੋਦੀ ਦੇ ਮਾੜੇ ਪ੍ਰਬੰਧ ’ਤੇ ਉਂਗਲੀ ਉਠਾਈ ਹੈਅੰਦਰੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈਬੰਗਾਲ ਝਟਕੇ ਤੋਂ ਬਾਅਦ ਮੌਜੂਦਾ ਕਰੋਨਾ ਕਰਕੇ ਮੌਤਾਂ ਦੀ ਵਧ ਰਹੀ ਗਿਣਤੀ ਦਾ ਝਟਕਾ ਲੱਗਾ ਹੈਯੂ ਪੀ ਪੰਚਾਇਤ ਚੋਣਾਂ ਵਿੱਚ ਹਾਰ, ਕਰੋਨਾ ਨਾਲ ਇੱਕਦਮ ਯੂ ਪੀ ਵਿੱਚ ਵਧ ਰਹੀਆਂ ਮੌਤਾਂ ਨੇ ਭਾਜਪਾ ਦੀ ਸਮੁੱਚੀ ਲੀਡਰਸ਼ਿੱਪ ਨੂੰ ਹਿਲਾ ਕੇ ਰੱਖ ਦਿੱਤਾ ਹੈਦਵਾਈਆਂ ਅਤੇ ਟੀਕਿਆਂ ਦੀ ਸਰਕਾਰ ਤੋਂ ਪੂਰਤੀ ਨਹੀਂ ਹੋ ਰਹੀਟੀਕੇ ਦੀ ਦੂਜੀ ਡੋਜ਼ ਲਈ ਨਵੀਂਆਂ ਲੰਬੀਆਂ ਡੇਟਾਂ ਨੇ ਵੀ ਜਨਤਾ ਨੂੰ ਨਿਰਾਸ਼ ਕੀਤਾ ਹੈਪੀ ਐੱਮ ਕੇਅਰ ਫੰਡ ਵਿੱਚੋਂ ਖਰੀਦ ਕੀਤੇ ਅਤੇ ਸੂਬਿਆਂ ਨੂੰ ਭੇਜੇ ਗਏ ਵੈਂਟੀਲੇਟਰ, ਸੰਬੰਧਤ ਸੂਬਿਆਂ ਵਿੱਚ ਮੂਰਛਤ ਹੋਏ ਪਏ ਹਨਮਾੜੀਆਂ ਕੰਪਨੀਆਂ ਤੋਂ ਖਰੀਦੇ ਹੋਣ ਕਰਕੇ ਉਹ ਵਰਕਿੰਗ ਕੰਡੀਸ਼ਨ ਵਿੱਚ ਨਹੀਂ ਹਨ। ਉਹਨਾਂ ਨੂੰ ਕੰਪਨੀ ਜਾਂ ਸੰਬੰਧਤ ਸੂਬਾ ਸਰਕਾਰਾਂ ਨੇ ਬਣਾਉਣਾ ਹੈ, ਇਸਦਾ ਫੈਸਲਾ ਨਹੀਂ ਹੋ ਸਕਿਆਇਸ ਕਰਕੇ ਕਿੰਤੂ-ਪ੍ਰੰਤੂ ਹੋਣਾ ਸੁਭਾਵਕ ਹੈ

ਉੱਧਰ ਬਾਰਾਂ ਵਿਰੋਧੀ ਪਾਰਟੀਆਂ ਦੇ ਮੁਖੀਆਂ ਨੇ ਵੀ ਇਕੱਠੇ ਹੋ ਕੇ ਸੈਂਟਰ ਸਰਕਾਰ ਅਤੇ ਸਮੁੱਚੇ ਸਿਸਟਮ ’ਤੇ ਬੜੇ ਸਖ਼ਤ ਲਹਿਜ਼ੇ ਵਿੱਚ ਸਵਾਲ ਉਠਾਏ ਹਨਬਿਮਾਰੀ ਪਿੰਡਾਂ ਵਿੱਚ ਬੱਚਿਆਂ ਤਕ ਪਹੁੰਚ ਗਈ ਹੈਇਸ ਬਿਮਾਰੀ ’ਤੇ ਕਾਬੂ ਪਾਉਣ ਲਈ ਜਿੱਥੇ ਦੇਸ਼ ਦੇ ਮੁਖੀ ਨੂੰ, ਇਸ ਵਾਸਤੇ ਫੰਡਾਂ ਦਾ ਖੁੱਲ੍ਹੇ ਦਿਲ ਨਾਲ ਪ੍ਰਬੰਧ ਕਰਨਾ ਚਾਹੀਦਾ ਹੈ, ਉੱਥੇ ਉਹ ਅੱਜ ਦੇ ਦਿਨ ਵੀ ਨਵਾਂ ਪਾਰਲੀਮੈਂਟ ਹਾਊਸ ਬਣਾਉਣ ਲਈ ਬਾਵਜੂਦ ਸਮੁੱਚੀ ਆਪੋਜ਼ੀਸ਼ਨ ਦੇ ਰੋਕਣ ਦੇ ਬਜ਼ਿੱਦ ਹੈਹਾਲ ਦੀ ਘੜੀ ਅਜਿਹੀ ਜ਼ਿੱਦ ਉਸ ਨੂੰ ਦੇਸ਼ ਹਿਤ ਵਿੱਚ ਤਿਆਗਣੀ ਚਾਹੀਦੀ ਹੈਇਸ ਸੰਬੰਧ ਵਿੱਚ ਛਤੀਸਗੜ੍ਹ ਦੀ ਸਰਕਾਰ ਨੇ ਇੱਕ ਸ਼ਲਾਘਾਯੋਗ ਫੈਸਲਾ ਲਿਆ ਹੈਉਨ੍ਹਾਂ ਉੱਥੇ ਬਣ ਰਹੀ ਨਵੀਂ ਅਸੰਬਲੀ ਦੀ ਬਿਲਡਿੰਗ ਨੂੰ ਅਤੇ ਬਾਕੀ ਸਰਕਾਰੀ ਉਸਾਰੀਆਂ ’ਤੇ ਪਾਬੰਦੀਆਂ ਲਾ ਦਿੱਤੀਆਂ ਹਨਮੋਦੀ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਕਰੋਨਾ-ਮਹਾਂਮਾਰੀ ਤੋਂ ਦੇਸ਼ ਬਚੇਗਾ, ਅਸੀਂ ਸਭ ਬਚਾਂਗੇ ਤਾਂ ਹੀ ਪਾਰਲੀਮੈਂਟ ਦੀ ਲੋੜ ਹੋਵੇਗੀਇਸ ਸੰਬੰਧੀ ਬਦੇਸ਼ੀ ਮੀਡੀਏ ਨੇ ਵੀ ਬੀਜੇਪੀ ਸਮੇਤ ਪ੍ਰਧਾਨ ਮੰਤਰੀ ਨੂੰ ਕਟਹਿਰੇ ਵਿੱਚ ਮੁਜਰਮਾਂ ਵਾਂਗ ਖੜ੍ਹਾ ਕੀਤਾ ਹੈਆਓ ਅਸੀਂ ਸਭ ਵੀ ਰਲ ਕੇ ਪਹਿਲਾਂ ਇਸ ਮਹਾਂਮਾਰੀ ਤੋਂ ਦੇਸ਼ ਨੂੰ ਬਚਾਉਣ ਲਈ ਦਿਨ-ਰਾਤ ਇੱਕ ਕਰ ਦੇਈਏਜਿਵੇਂ ਕਰੋਨਾ ਬਿਨਾਂ ਭੇਦਭਾਵ ਦੇ ਸਭ ਵਿਚਕਾਰ ਫੈਲਿਆ ਹੈ, ਉਵੇਂ ਹੀ ਸਾਨੂੰ ਸਭ ਨੂੰ ਵੀ ਬਿਨਾਂ ਭੇਦ-ਭਾਵ ਆਪਣੇ ਗਿਲੇ-ਸ਼ਿਕਵੇ ਭੁਲਾ ਕੇ ਕਰੋਨਾ ਜੰਗ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਜਿਸ ਨਾਲ ਆਪਸੀ ਸਾਂਝ ਮਜ਼ਬੂਤ ਹੋਵੇਗੀ ਅਤੇ ਅਜਿਹੀ ਮਜ਼ਬੂਤ ਸਾਂਝ ਹੀ ਮੌਜੂਦਾ ਭ੍ਰਿਸ਼ਟ ਸਰਕਾਰ ਨੂੰ ਚੱਲਦਾ ਕਰਨ ਲਈ ਆਪਣਾ ਯੋਗਦਾਨ ਪਾਵੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2783)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author