GurmitShugli8ਕੋਰੋਨਾ ਤੋਂ ਡਰਿਆ ਮਜ਼ਦੂਰ ਆਖ ਰਿਹਾ ਹੈ ਕਿ ਜੇ ਭੁੱਖੇ ਢਿੱਡ ਮਰਨਾ ਹੀ ਹੈ ਤਾਂ ...
(26 ਅਪਰੈਲ 2020)

 

ਪੜ੍ਹ-ਸੁਣ ਕੇ ਸ਼ੁਕਰ ਕੀਤਾ ਅਤੇ ਮਨ ਨੂੰ ਕੁਝ ਧਰਵਾਸ ਮਿਲਿਆ ਕਿ 14 ਅਪ੍ਰੈਲ ਦੀ ਰਾਤ ਨੂੰ ਨੌਂ ਵਜੇ ਦੇ ਕਰੀਬ ਵਾਪਰੀ ਘਟਨਾ ਜਿਸ ਵਿੱਚ ਮਹਾਰਾਸ਼ਟਰ ਦੇ ਪਾਲਘਰ ਵਿੱਚ ਦੋ ਬੇਦੋਸ਼ੇ ਸੰਤਾਂ ਨੂੰ ਸਣੇ ਡਰਾਈਵਰ ਦੇ ਹਿੰਸਕ ਭੀੜ ਵੱਲੋਂ ਕੁੱਟ-ਕੁੱਟ ਮਾਰ ਦਿੱਤਾਘਟਨਾ ਦੀ ਜਿੰਨੀ ਨਿੰਦਿਆ ਕੀਤੀ ਜਾਵੇ, ਉੰਨੀ ਹੀ ਘੱਟ ਹੈਸ਼ੁਕਰ ਇਸ ਗੱਲ ਦਾ ਹੈ ਕਿ ਜਿਵੇਂ ਇਸ ਘਟਨਾ ਨੂੰ ਇੱਕ ਵਿਸ਼ੇਸ਼ ਜਾਤੀ ਨਾਲ ਜੋੜ ਕੇ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਅਤੇ ਗੋਦੀ ਮੀਡੀਆ ਵੀ ਉਸ ਨਾਲ ਸ਼ਾਮਲ ਸੀ, ਉਸ ਨਫ਼ਰਤੀ ਟੋਲੇ ਨੂੰ ਮੂੰਹ ਦੀ ਖਾਣੀ ਪਈ

ਤਕਰੀਬਨ ਹਿੰਸਕ ਭੀੜ ਦੇ ਇੱਕ ਸੌ ਬੰਦਿਆਂ ਵਿੱਚੋਂ ਉੱਪਰ ਸੰਬੰਧਤ ਧਾਰਾਵਾਂ ਅਧੀਨ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਹੈ, ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈਹੁਣ ਕਾਨੂੰਨ ਆਪਣਾ ਰਸਤਾ ਆਪ ਇਖਤਿਆਰ ਕਰੇਗਾਵਰਤਮਾਨ ਕਾਨੂੰਨ ਮੁਤਾਬਕ ਹੀ ਸਜ਼ਾ ਹੋਣੀ ਹੈਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਘਟਨਾ ਨਾ ਪਹਿਲੀ ਹੈ, ਨਾ ਹੀ ਆਖ਼ਰੀ ਹੈਇਸ ਤੋਂ ਪਹਿਲਾਂ ਵੀ ਦਰਜਨਾਂ ਲੋਕਾਂ ਨੂੰ ਗਊ ਦੇ ਮਾਸ ਦੇ ਸ਼ੱਕ ਵਿੱਚ ਜਾਂ ਗਉੂਆਂ ਨੂੰ ਮਾਰਨ ਦੇ ਸ਼ੱਕ ਵਿੱਚ, ਇੱਕ ਜਾਤੀ ਵੱਲੋਂ ਇੱਕ ਖਾਸ ਜਾਤੀ ਨੂੰ ਨਿਸ਼ਾਨਾ ਬਣਾ ਕੇ ਭੀੜ ਵੱਲੋਂ ਉੰਨਾ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਰਿਹਾ ਹੈਇੱਥੇ ਹੀ ਬੱਸ ਨਹੀਂ, ਉਨ੍ਹਾਂ ਅਦਾਲਤਾਂ ਦੀਆਂ ਵੀਡੀਓ ਬਣਾ ਕੇ ਫਿਰ ਵੀਡੀਓ ਵਾਇਰਲ ਕਰਕੇ ਇੱਕ ਘੱਟ ਗਿਣਤੀ ਨੂੰ ਡਰਾਉਣ ਦਾ ਕੰਮ ਹੁੰਦਾ ਰਿਹਾ ਹੈਅਜੋਕੀ ਘਟਨਾ ਇਖਲਾਕ ਘਟਨਾ, ਜਿਸ ਵਿੱਚ ਫਰਿੱਜ ਵਿੱਚ ਪਏ ਬੱਕਰੇ ਦੇ ਮੀਟ ਨੂੰ ਗਊ ਦਾ ਮੀਟ ਆਖ ਕੇ ਭੀੜ ਨੇ ਮਾਰ ਮੁਕਾਇਆ ਸੀ, ਤੋਂ ਪਹਿਲਾਂ ਸ਼ੁਰੂ ਹੋ ਕੇ ਇਸ ਮੰਦਭਾਗੀ ਘਟਨਾ ਤੱਕ ਪਹੁੰਚੀ ਹੈਅੱਗੋਂ ਹੋਰ ਅਜਿਹੀਆਂ ਘਟਨਾਵਾਂ ਨਾ ਵਾਪਰਣ, ਇੱਕ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈਜਿਵੇਂ ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਮੁਲਾਜ਼ਮਾਂ ਦੀ ਸੁਰੱਖਿਆ ਲਈ ਇੱਕ ਆਰਡੀਨੈਂਸ ਜਾਰੀ ਕਰਕੇ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ, ਉਵੇਂ ਹੀ ਹਿੰਸਕ ਭੀੜ ਲਈ ਕਰਨਾ ਚਾਹੀਦਾ ਹੈਅਜਿਹੀ ਭੀੜ ਜੋ ਆਪ ਹੀ ਮੁਦਈ ਬਣਦੀ ਹੈ, ਆਪ ਹੀ ਫੜੇ ਬੰਦਿਆਂ ਨੂੰ ਦੋਸ਼ੀ ਕਰਾਰ ਦਿੰਦੀ ਹੈ ਅਤੇ ਆਪ ਹੀ ਸਜ਼ਾ ਸੁਣਾ ਕੇ ਅਮਲ ਵਿੱਚ ਲਿਆਉਂਦੀ ਹੈਇਸ ਕਰਕੇ ਅਜਿਹੀ ਕਾਰਵਾਈ ਨੂੰ ਨੱਥ ਪਾਉਣ ਲਈ ਸਖ਼ਤ ਕਾਨੂੰਨ ਬਣਾ ਕੇ ਮੌਤ ਦੀ ਸਜ਼ਾ ਜਾਂ ਘੱਟੋ-ਘੱਟ ਉਮਰ ਕੈਦ ਦਾ ਪ੍ਰਬੰਧ ਕੀਤਾ ਜਾਵੇ

ਇਹ ਪਹਿਲਾ ਮੌਕਾ ਹੀ ਹੈ ਕਿ ਜਦ ਦੋ ਬੇਕਸੂਰ ਸੰਤ ਅਤੇ ਡਰਾਈਵਰ ਅਜਿਹੀ ਨਜਾਇਜ਼ ਭੀੜ ਦੇ ਵੱਸ ਪੈ ਕੇ ਆਪਣੀਆਂ ਜਾਨਾਂ ਗਵਾ ਬੈਠੇਇਸ ਤੋਂ ਪਹਿਲਾਂ ਤਾਂ ਅਜਿਹੀਆਂ ਭੀੜਾਂ ਗਰੀਬ ਲੋਕਾਂ ਨੂੰ ਦਿਨ-ਦਿਹਾੜੇ, ਦਰਖਤਾਂ ਨਾਲ ਬਣ ਕੇ ਸ਼ਰੇਆਮ ਮਾਰ-ਕੁਟਾਈ ਕਰਕੇ ਵੀਡੀਓ ਬਣਾ ਕੇ ਮੌਤ ਦੇ ਘਾਟ ਉਤਾਰਦੀਆਂ ਰਹੀਆਂ ਹਨਸਖਤ ਕਾਨੂੰਨ ਦੀ ਅਣਹੋਂਦ ਕਰਕੇ ਦੋਸ਼ੀਆਂ ਦਾ ਜ਼ਮਾਨਤ ਕਰਾ ਕੇ ਆਉਣ ’ਤੇ ਜਵਾਈਆਂ ਭਾਈਆਂ ਵਾਂਗ ਸਵਾਗਤ ਵੀ ਅਜਿਹੇ ਕਾਰਿਆਂ ਨੂੰ ਉਤਸ਼ਾਹਤ ਕਰਦਾ ਰਿਹਾ, ਜੋ ਬੰਦ ਹੋਣਾ ਚਾਹੀਦਾ ਹੈਇਸ ਕਰ ਕੇ ਸਖ਼ਤ ਕਾਨੂੰਨ ਹੀ ਅਜਿਹੀਆਂ ਭੀੜਾਂ ਨੂੰ ਅਜਿਹਾ ਕਰਨ ਤੋਂ ਨਕੇਲ ਪਾ ਸਕਦਾ ਹੈ

“ਸਰਕਾਰ ਨੂੰ ਕੋਰੋਨਾ ਤੋਂ ਵੀ ਸਿੱਖਣਾ ਚਾਹੀਦਾ ਹੈ”

ਦੁਨੀਆ ਭਰ ਦੀਆਂ ਸਰਕਾਰਾਂ ਨੂੰ ਆਪਣੇ ਮੁੱਖ ਦੁਸ਼ਮਣ ਕੋਰੋਨਾ ਵਾਇਰਸ ਤੋਂ ਵੀ ਸਿੱਖਣਾ ਚਾਹੀਦਾ ਹੈ, ਖਾਸ ਕਰਕੇ ਸਾਡੀ ਕੇਂਦਰੀ ਸਰਕਾਰ ਨੂੰਜਿਵੇਂ ਕੋਰੋਨਾ ਵਾਇਰਸ ਨੇ ਫੈਲਣ ਲੱਗਿਆਂ ਕਿਸੇ ਛੋਟੇ-ਵੱਡੇ ਦੇਸ਼ ਦਾ ਭਿੰਨ-ਭੇਦ ਨਹੀਂ ਰੱਖਿਆਨਾ ਹੀ ਉਸ ਨੇ ਅਮੀਰ-ਗ਼ਰੀਬ ਦੇਖਿਆ, ਨਾ ਹੀ ਕਿਸੇ ਵਿਸ਼ੇਸ਼ ਧਰਮ ਨੂੰ ਛੋਟ ਦਿੱਤੀਉਸ ਨੇ ਫੈਲਣ ਲੱਗਿਆਂ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਤੱਕ ਕੋਈ ਵਿਤਕਰਾ ਨਹੀਂ ਕੀਤਾਗੋਰੇ-ਕਾਲੇ ਰੰਗ ਦਾ ਵੀ ਖਿਆਲ ਨਹੀਂ ਰੱਖਿਆਜਿੱਥੇ ਗਿਆ, ਜਿਹੜੇ ਉਸ ਨੂੰ ਮਿਲੇ ਉਸ ਨੇ ਸਭ ਨੂੰ ਆਪਣੇ ਗਲੇ ਲਾਇਆ, ਪਰ ਸਾਡੀਆਂ ਸਰਕਾਰਾਂ ਅਜਿਹਾ ਭਿੰਨ-ਭੇਦ ਵਾਲਾ ਵਰਤਾਰਾ ਕਿਉਂ ਕਰ ਰਹੀਆਂ ਹਨ, ਜਿਸ ਨਾਲ ਅਵਾਮ ਵਿੱਚ ਨਰਾਜ਼ਗੀ ਫੈਲਦੀ ਹੈ ਅਤੇ ਫੈਲੀ ਵੀ ਹੈ

ਜ਼ਰਾ ਧਿਆਨ ਦਿਓਭਾਰਤ ਵਿੱਚ ਵੀ ਅਚਾਨਕ ਲਾਕ ਡਾਊਨ ਹੋ ਗਿਆਹਵਾਈ, ਰੇਲਵੇ ਅਤੇ ਸੜਕੀ, ਸਾਰੇ ਸਫ਼ਰ ਬੰਦ ਕਰ ਦਿੱਤੇ ਗਏਹੁਕਮ ਅਨੁਸਾਰ ਜਿਹੜਾ ਜਿੱਥੇ ਹੈ, ਉੱਥੇ ਹੀ ਰਹੇ ਇਸਦੀ ਪਾਲਣਾ ਕਰਨ ਦਾ ਹੁਕਮ ਹੋਇਆਨਾਲ ਹੀ ਸੂਬਾ ਸਰਕਾਰਾਂ ਨੂੰ ਵੀ ਇਸ ਆਦੇਸ਼ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਕਿਹਾਹੁਣ ਦੇਖੋ, ਅਮਲ ਵਿੱਚ ਕੀ ਹੋਇਆਇਸ ਹੁਕਮ ਤੋਂ ਬਾਅਦ ਖਾੜੀ ਦੇਸ਼ਾਂ ਵਿੱਚੋਂ ਸਰਕਾਰ ਨੇ ਆਪਣੇ ਖਰਚੇ ’ਤੇ ਵਿਦਿਆਰਥੀਆਂ ਅਤੇ ਹੋਰਾਂ ਨੂੰ ਵਾਪਸ ਭਾਰਤ ਲਿਆਂਦਾਭਾਰਤ ਵਿੱਚ ਵੀ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਵਿਦਿਆਰਥੀਆਂ ਅਤੇ ਬਾਕੀ ਖ਼ਾਸ ਨੂੰ ਕੱਢ ਕੇ, ਉਨ੍ਹਾਂ ਨੂੰ ਆਪੋ-ਆਪਣੀ ਬਣਦੀ ਜਗਾ ’ਤੇ ਪਹੁੰਚਾਇਆਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਫਸੇ ਲੋਕਾਂ ਨੂੰ ਕੱਢ ਕੇ ਜੰਮੂ ਕਸ਼ਮੀਰ ਵਿੱਚ ਭੇਜਿਆ ਜਾ ਰਿਹਾ ਹੈਅਜਿਹੀ ਅਦਲਾ-ਬਦਲੀ ਕਰਨ ਲਈ ਕਿਤੇ ਮਾਪਿਆਂ ਨੇ ਜ਼ੋਰ ਪਾਇਆ, ਕਿਤੇ ਵਿਦਿਆਰਥੀਆਂ ਨੇ ਅਜਿਹਾ ਕਰਨ ਨੂੰ ਕਿਹਾ, ਉਹਨਾਂ ਭੁੱਖ-ਹੜਤਾਲਾਂ ਤੱਕ ਦਾ ਸਹਾਰਾ ਲਿਆਕੁਝ ਸਰਕਾਰਾਂ ਵੀ ਜ਼ੋਰ ਲਾ ਰਹੀਆਂ ਹਨਕਾਰਨ ਕੁਝ ਵੀ ਹੋਣਇਹ ਵਰਤਾਰਾ ਲਗਾਤਾਰ ਜਾਰੀ ਹੈਕਿਤੇ-ਕਿਤੇ ਸੂਬੇ ਦੀਆਂ ਸਰਕਾਰਾਂ ਆਪਣੇ ਸੂਬਾ ਨਿਵਾਸੀਆਂ ਨੂੰ ਵਾਪਸ ਬੁਲਾਉਣ ਲਈ ਲਗਾਤਾਰ ਸਰਕਾਰ ਦੇ ਸੰਪਰਕ ਵਿੱਚ ਹਨਕਈ ਸਰਕਾਰਾਂ ਦੇ ਮੁਖੀ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਰਹੇ ਹਨ

ਹੁਣ ਇਸ ਮਸਲੇ ਦਾ ਦੂਜਾ ਪੱਖ ਵੀ ਦੇਖੋਗ਼ਰੀਬ ਮਜ਼ਦੂਰ, ਜਿਹੜਾ ਯੂ ਪੀ, ਬਿਹਾਰ, ਬੰਗਾਲ, ਛਤੀਸਗੜ ਆਦਿ ਸੂਬਿਆਂ ਵਿੱਚੋਂ ਭਿੰਨ-ਭਿੰਨ ਵੱਡੇ ਸ਼ਹਿਰਾਂ ਵਿੱਚ ਕੰਮ ਕਰਨ ਨੂੰ ਆਇਆ ਸੀ, ਜੋ ਹੁਣ ਕੰਮ ਨਾ ਮਿਲਣ ਕਰਕੇ ਵਿਹਲਾ ਬੈਠਾ ਹੈ, ਦੋ ਦੋ ਡੰਗ ਦੀ ਰੋਟੀ ਲਈ ਘੰਟਿਆਂਬੱਧੀ ਲਾਈਨਾਂ ਵਿੱਚ ਖੜ੍ਹਾ ਹੋ ਰਿਹਾ ਹੈਕਿਸੇ ਦਾ ਪਰਿਵਾਰ ਛੋਟੇ ਬੱਚਿਆਂ ਸਮੇਤ ਪਿੱਛੇ ਰਹਿ ਗਿਆ ਹੈਕੋਈ ਆਪਣੇ ਬਿਰਧ, ਬਿਮਾਰ ਮਾਂ-ਬਾਪ ਤੋਂ ਅਲੱਗ ਹੈਭੁੱਖ ਅਤੇ ਬੰਦ ਹੋਣ ਕਰਕੇ ਉਹ ਆਪਣੇ ਪਰਿਵਾਰ ਨੂੰ ਮਿਲਣਾ ਚਾਹੁੰਦਾ ਹੈ ਪਰ ਕੋਈ ਸਾਧਨ ਨਹੀਂ ਹੈਉਹ ਪੈਦਲ ਤੁਰ ਰਿਹਾ ਹੈਪੈਰਾਂ ਵਿੱਚ ਛਾਲੇ ਪੈ ਰਹੇ ਹਨਰਸਤਿਆਂ ਵਿੱਚ ਦਮ ਤੋੜ ਰਿਹਾ ਹੈਜਿੱਥੇ ਫੜਿਆ ਜਾਂਦਾ ਹੈ, ਉੱਥੇ ਹੀ ਡੱਕ ਦਿੱਤਾ ਜਾਂਦਾ ਹੈ

ਕੋਈ ਨਾਬਾਲਗ ਬੱਚੀ ਸੈਂਕੜੇ ਮੀਲਾਂ ਦਾ ਪੈਦਲ ਸਫ਼ਰ ਕਰਕੇ ਪਿੰਡ ਤੋਂ ਸਿਰਫ ਦਸ ਕੁ ਕਿਲੋਮੀਟਰ ਪਿੱਛੇ ਹੀ ਜਦ ਉਹ ਆਪਣੇ ਘਰ, ਆਪਣੇ ਪਰਿਵਾਰ ਨੂੰ ਹੱਥ ਲਾਉਣ ਵਾਲੀ ਹੁੰਦੀ ਹੈ ਤਾਂ ਅਚਾਨਕ ਮੌਤ ਆਪਣੀ ਗੋਦ ਵਿੱਚ ਲੈ ਲੈਂਦੀ ਹੈਫਿਰ ਸਰਕਾਰ ਲੱਖਾਂ ਦਿੰਦੀ ਹੈਫਿਰ ਅਜਿਹੀ ਮਦਦ ਅਤੇ ਹਮਦਰਦੀ ਦਾ ਕੀ ਫਾਇਦਾ? ਮਹਾਰਾਸ਼ਟਰ ਅਤੇ ਸੂਰਤ ਦੀਆਂ ਭੀੜਾਂ ਨੇ ਦੱਸ ਦਿੱਤਾ ਕਿ ਔਖੇ ਸਮੇਂ ਵਿੱਚ ਪਰਿਵਾਰ ਵਿੱਚ ਰਹਿਣ ਦੀ ਕਿੰਨੀ ਤੀਬਰ ਇੱਛਾ ਹੁੰਦੀ ਹੈਬਹੁਤੇ ਮਜ਼ਦੂਰ ਅਜਿਹੇ ਹਨ, ਜਿਨ੍ਹਾਂ ਦਾ ਨਾਂਅ ਕਿਸੇ ਰੁਜ਼ਗਾਰ ਵਿੱਚ ਰਜਿਸਟਰਡ ਨਹੀਂ ਹੁੰਦਾ ਉਨ੍ਹਾਂ ਦਾ ਕੋਈ ਵੀ ਰਿਕਾਰਡ ਨਹੀਂ ਹੁੰਦਾ ਅਜਿਹੀ ਸਥਿਤੀ ਵਿੱਚ ਕਾਨੂੰਨੀ ਤੌਰ ’ਤੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾਂਦੀਕਣਕ, ਚੌਲ ਆਦਿ ਨਾਲ ਸਰਕਾਰੀ ਗੁਦਾਮ ਭਰੇ ਪਏ ਹਨ ਵੰਡਣ ਖੁਣੋਭਾਵੇਂ ਗਲ-ਸੜ ਜਾਣ, ਉਹ ਗਰੀਬਾਂ ਤੱਕ ਨਹੀਂ ਪਹੁੰਚਾਏ ਜਾਂਦੇ ਉਲਟਾ ਮਜ਼ਦੂਰ ਗਰੀਬਾਂ ਨੂੰ ਭੁੱਖਾ ਰੱਖ ਕੇ ਉਹਨਾਂ ਚੌਲਾਂ ਆਦਿ ਤੋਂ ਅਲਕੋਹਲ ਜਾਂ ਹੋਰ ਪਦਾਰਥ ਬਣਾਉਣ ਬਾਰੇ ਸੋਚਿਆ ਜਾ ਰਿਹਾ ਹੈਮੌਜੂਦਾ ਸਰਕਾਰ ਕਿਉਂ ਨਹੀਂ ਕੋਈ ਅਜਿਹਾ ਹੱਲ ਲੱਭ ਸਕੀ, ਜਿਸ ਅਨੁਸਾਰ ਹਰ ਮਜ਼ਦੂਰ ਦਾ ਟੈਸਟ ਕੀਤਾ ਜਾਵੇ, ਟੈਸਟ ਨੈਗੇਟਿਵ ਆਉਣ ’ਤੇ ਉਨ੍ਹਾਂ ਨੂੰ ਸਪੈਸ਼ਲ ਰੇਲਾਂ ਚਲਾ ਕੇ ਘਰੋ-ਘਰੀ ਭੇਜਿਆ ਜਾਵੇਕੋਰੋਨਾ ਤੋਂ ਡਰਿਆ ਮਜ਼ਦੂਰ ਆਖ ਰਿਹਾ ਹੈ ਕਿ ਜੇ ਭੁੱਖੇ ਢਿੱਡ ਮਰਨਾ ਹੀ ਹੈ ਤਾਂ ਫਿਰ ਘਰ ਜਾ ਕੇ ਕਿਉਂ ਨਾ ਮਰਿਆ ਜਾਵੇਇਹ ਵਿਤਕਰਾ ਜੋ ਮਜ਼ਦੂਰ ਨਾਲ ਹੋ ਰਿਹਾ ਹੈ, ਇਹ ਨਿੰਦਣਯੋਗ ਹੈਸਭ ਨੂੰ ਇੱਕ ਨਜ਼ਰ ਨਾਲ ਦੇਖਣਾ ਚਾਹੀਦਾ ਹੈਸਭ ਦੇ ਹੱਕ ਬਰਾਬਰ ਹਨਕਿਸੇ ਵੀ ਧਰਮ, ਜਾਤ, ਜਮਾਤ ਆਦਿ ਨੂੰ ਇਹ ਨਾ ਲੱਗੇ ਕਿ ਸਰਕਾਰ ਸਾਡੇ ਨਾਲ ਵਿਤਕਰਾ ਕਰ ਰਹੀ ਹੈਇਸ ਵਕਤ ਦੇਸ਼ ਜਿੰਨਾ ਇੱਕਮੁੱਠ ਹੋ ਕੇ ਕੋਰੋਨਾ ਖ਼ਿਲਾਫ਼ ਲੜਾਈ ਦੇ ਰਿਹਾ ਹੈ, ਅਜਿਹਾ ਪਹਿਲਾਂ ਜੰਗਾਂ ਵਿੱਚ ਹੀ ਦੇਖਣ ਨੂੰ ਮਿਲਦਾ ਸੀ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2083)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

 

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author