GurmitShugli8ਦੇਸ਼ ਨੂੰ ਇਸ ਮੰਦਵਾੜੇ ਵਿੱਚੋਂ ਕਿਵੇਂ ਕੱਢਣਾ ਹੈ, ਕੋਈ ਠੋਸ ਸੁਝਾਅ ...
(6 ਸਤੰਬਰ 2020)

 

ਜੀ ਡੀ ਪੀ ਅਨਾਊਂਸ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਪਣੇ ਪਾਲਤੂ ਮੋਰ ਤੋਂ ਖੁਸ਼ੀ ਦੇ ਪਲਾਂ ਵਿੱਚ ਪੁੱਛਿਆ ਕਿ ਮੇਰੇ ਮਹਾਨ ਦੇਸ਼ ਦੀ ਜੀ ਡੀ ਪੀ ਕਿੰਨੀ ਹੋਣੀ ਚਾਹੀਦੀ ਹੈ, ਮੋਰ ਨੇ ਆਪਣੇ ਖੰਭ ਫੈਲਾ ਕੇ ਪੈਲ ਪਾਉਂਦਿਆ ਕਿਹਾ- ਇੰਨੀ ਵੱਡੀ ਹੁਣ ਕਿੰਨੀ ਹੈ? ਮੋਰ ਆਪਣੇ ਪੰਖ ਇਕੱਠੇ ਕਰਕੇ ਤੁਰ ਪਿਆ ਪ੍ਰਧਾਨ ਮੰਤਰੀ ਇਸ਼ਾਰਾ ਸਮਝਦਾ ਹੀ ਸੋਚਣ ਲੱਗ ਪਿਆ

ਸਰਕਾਰੀ ਅੰਕੜਿਆਂ ਮੁਤਾਬਕ ਜੋ ਬੁਰਾ ਹਾਲ ਸਰਕਾਰ ਦਾ ਇਨ੍ਹੀਂ ਦਿਨੀਂ ਹੋਇਆ ਹੈ, ਉਸ ਨੇ ਸਭ ਪਿਛਲੇ ਰਿਕਾਰਡ ਤੋੜ ਦਿੱਤੇ ਹਨਦੇਸ਼ ਦੀ ਆਰਥਿਕਤਾ ਨਾਪਣ ਲਈ ਜੀ ਡੀ ਪੀ ਇੱਕ ਗਜ਼ ਬਣਿਆ ਹੋਇਆ ਹੈ, ਜਿਸ ਨਾਲ ਅਸੀਂ ਸਲਾਨਾ ਜੀ ਡੀ ਪੀ ਦਾ ਹਿਸਾਬ-ਕਿਤਾਬ ਕਰਦੇ ਹਾਂ ਅਤੇ ਉਸ ਮੁਤਾਬਕ ਆਪਣਾ ਰਿਕਾਰਡ ਵੀ ਰੱਖਦੇ ਹਾਂਉਂਜ ਇਸਦਾ ਹਿਸਾਬ ਤਿਮਾਹੀ ਹੀ ਰੱਖਿਆ ਜਾਂਦਾ ਹੈਇਸ ਹਫ਼ਤੇ ਜੋ ਅੰਕੜੇ ਪ੍ਰਕਾਸ਼ਤ ਹੋਏ ਹਨ, ਉਸ ਮੁਤਾਬਕ ਕੋਰੋਨਾ ਨਾਲ ਨਜਿੱਠਣ ਲਈ ਲਾਗੂ ਤਾਲਾਬੰਦੀ ਦਾ ਜੀ ਡੀ ਪੀ ਗ੍ਰੋਥ ’ਤੇ ਬਹੁਤ ਹੀ ਉਲਟ ਅਸਰ ਦੇਖਣ ਨੂੰ ਮਿਲਿਆ ਹੈ

ਦੇਸ਼ ਦੀ ਜੀ ਡੀ ਪੀ ਜੂਨ ਤਿਮਾਹੀ ਵਿੱਚ 26.9 ਲੱਖ ਕਰੋੜ ਰੁਪਏ ਰਹੀ ਹੈ, ਜਦ ਕਿ ਬੀਤੇ ਸਾਲ ਇਸੇ ਵਕਫ਼ੇ ਵਿੱਚ ਇਹ ਅੰਕੜਾ 35.35 ਲੱਖ ਕਰੋੜ ਰੁਪਏ ਸੀਇਸ ਤਰ੍ਹਾਂ ਬੀਤੇ ਸਾਲ ਦੇ ਮੁਕਾਬਲੇ ਵਿੱਚ ਜੀ ਡੀ ਪੀ ਗ੍ਰੋਥ ਵਿੱਚ 23.9 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈਪਿਛਲੇ ਚੌਵੀ ਸਾਲਾਂ ਵਿੱਚ ਯਾਨਿ 1996 ਤੋਂ ਬਾਅਦ ਤੋਂ ਇਹ ਪਹਿਲਾ ਮੌਕਾ ਹੈ ਕਿ ਜੀ ਡੀ ਪੀ ਦੇ ਤਿਮਾਹੀ ਨਤੀਜਿਆਂ ਵਿੱਚ ਇੰਨੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈਜੀ ਡੀ ਪੀ ਦੇ ਤਿਮਾਹੀ ਨਤੀਜੇ ਐਲਾਨਣ ਦਾ ਰਿਵਾਜ ਵੀ ਸ਼ਾਇਦ 1996 ਤੋਂ ਹੀ ਹੈਕੋਰੋਨਾ ਕਰਕੇ ਹਾਲੇ ਆਉਣ ਵਾਲੇ ਸਮੇਂ ਵਿੱਚ ਆਰਥਿਕਤਾ ਦੀ ਕਮੀ ਦਾ ਕਹਿਰ ਅਜੇ ਜਾਰੀ ਰਹਿਣ ਦੀ ਪੂਰੀ ਸੰਭਾਵਨਾ ਹੈਕੋਈ ਮੰਨੇ ਜਾਂ ਨਾ ਮੰਨੇ, ਸਰਕਾਰ ਪਿਛਲੇ ਸਮੇਂ ਵਿੱਚ ਹਰ ਤਰ੍ਹਾਂ ਦਾ ਕੰਟਰੋਲ ਕਰਨ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਹੈ ਕਿਉਂਕਿ ਅਮਲ ਨੇ ਦੱਸਿਆ ਹੈ ਕਿ ਥਾਲੀਆਂ, ਕੌਲੀਆਂ ਖੜਕਾਉਣ, ਮੋਮਬੱਤੀਆਂ ਜਗਾਉਣ ਜਾਂ ਮੋਬਾਇਲ ਫੋਨਾਂ ਜਾਂ ਫੌਜੀਆਂ ਵੱਲੋਂ ਦੀਵਾਲੀ ਵਰਗਾ ਕੁਝ ਕਰਨ ’ਤੇ ਕੁਝ ਨਹੀਂ ਬਣਨਾਹਰ ਤਰ੍ਹਾਂ ਪ੍ਰਹੇਜ਼ ਹੀ ਕੋਰੋਨਾ ਦਾ ਇਲਾਜ ਸੀ ਅਤੇ ਹੈ ਵੀਬਹੁਤੇ ਦੇਸ਼ਾਂ ਵਾਂਗ ਸਾਡੇ ਦੇਸ ਨੇ ਤਾਂ ਡਬਲਯੂ ਐੱਚ ਓ ਦੀਆਂ ਹਦਾਇਤਾਂ ਦਾ ਵੀ ਪੂਰਾ-ਪੂਰਾ ਪਾਲਣ ਨਹੀਂ ਕੀਤਾਉਸ ਨੇ ਕਦੇ ਵੀ ਅੱਜ ਤਕ ਤਾਲਾਬੰਦੀ ਦੀ ਅਪੀਲ ਜਾਂ ਹਦਾਇਤ ਨਹੀਂ ਕੀਤੀਬੀਮਾਰੀ ’ਤੇ ਕਾਬੂ ਪਿਆ ਨਹੀਂ, ਉਲਟਾ ਦੇਸ਼ ਦੀ ਆਰਥਿਕਤਾ ਬਰਬਾਦ ਹੋ ਗਈ ਹੈਲੱਖਾਂ, ਕਰੋੜਾਂ ਨੌਕਰੀਆਂ ਖ਼ਤਮ ਹੋ ਗਈਆਂ ਹਨ ਜਾਂ ਖ਼ਤਮ ਕਰ ਦਿੱਤੀਆਂ ਗਈਆਂ ਹਨਬਦ-ਇੰਤਜ਼ਾਮੀ ਕਰਕੇ ਅਨਾਜ ਗੋਦਾਮਾਂ ਵਿੱਚ ਸੜ ਰਿਹਾ ਹੈਗਰੀਬ ਭੁੱਖ ਨਾਲ ਮਰ ਰਿਹਾ ਹੈ, ਉਨ੍ਹਾਂ ਨੂੰ ਅਨਾਜ ਉਹ ਦਿੱਤਾ ਜਾ ਰਿਹਾ ਹੈ, ਜੋ ਜਾਨਵਰਾਂ, ਪਸ਼ੂਆਂ ਦੇ ਖਾਣ ਦੇ ਵੀ ਕਾਬਲ ਨਹੀਂ ਹੈ

ਦੇਸ਼ ਦੀ ਜੀ ਡੀ ਪੀ ਮਾਇਨਸ 23.9 ਫ਼ੀਸਦੀ ਹੋ ਗਈ, ਜੋ ਤਕਰੀਬਨ ਸੰਸਾਰ ਵਿੱਚ ਪਹਿਲੇ ਨੰਬਰ ’ਤੇ ਹੈ, ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਮਹੀਨਾਵਾਰ ‘ਮਨ ਕੀ ਬਾਤ’ ਵਿੱਚ ਦੇਸੀ ਕੁੱਤੇ ਪਾਲਣ, ਬੱਚਿਆਂ ਦੇ ਖਿਡਾਉਣੇ ਬਣਾਉਣ ਆਦਿ ਵਿੱਚ ਆਪਣਾ ਸਮਾਂ ਬਰਬਾਦ ਕਰ ਰਹੇ ਹਨਇਸ ਮੰਦਹਾਲੀ ਦੀ ਕੋਈ ਜ਼ਿੰਮੇਵਾਰੀ ਲੈਣ ਲਈ ਅੱਗੇ ਨਹੀਂ ਆ ਰਿਹਾਦੇਸ਼ ਨੂੰ ਇਸ ਮੰਦਵਾੜੇ ਵਿੱਚੋਂ ਕਿਵੇਂ ਕੱਢਣਾ ਹੈ, ਕੋਈ ਠੋਸ ਸੁਝਾਅ ਪੇਸ਼ ਨਹੀਂ ਕਰ ਰਿਹਾ, ਸਭ ਰੱਬ ਆਸਰੇ ਚੱਲ ਰਿਹਾ ਹੈਗਿਰਾਵਟ ਦੀ ਇਹ ਸ਼ੁਰੂਆਤ ਹੈਅੱਗੇ-ਅੱਗੇ ਦੇਖੋ ਕੀ-ਕੀ ਹੁੰਦਾ ਹੈਅਜੇ ਤਕ ਤਾਂ ਇੰਨੀ ਗਿਰਾਵਟ ਹੈ ਜਿੰਨੀ ਪਿਛਲੇ ਚਾਰ ਦਹਾਕਿਆਂ ਵਿੱਚ ਨਹੀਂ ਹੋਈ

ਉਪਰੋਕਤ ਆਰਥਿਕ ਸੰਕਟ ਦੇ ਚੱਲਦਿਆਂ, ਖੁਸ਼ੀ ਵਾਲੀ ਗੱਲ ਇਹ ਹੋਈ ਹੈ ਕਿ ਖੇਤੀ ਵਿੱਚ ਇਸ ਮਿਆਦ ਵਿੱਚ 3.4 ਫ਼ੀਸਦੀ ਦਾ ਵਾਧਾ ਹੋਇਆ ਹੈ, ਜਿਸ ਲਈ ਭਾਰਤੀ ਕਿਸਾਨ ਵਧਾਈ ਦਾ ਹੱਕਦਾਰ ਹੈਇਸ ਵਾਧੇ ਦੇ ਸਦਕਾ ਹੀ ਦੇਸ਼ ਨੂੰ ਆਪਣੀ ਭੁੱਖ ਮਿਟਾਉਣ ਲਈ ਕਿਸੇ ਹੋਰ ਦੇਸ਼ ਅੱਗੇ ਹੱਥ ਅੱਡਣੇ ਨਹੀਂ ਪੈਣੇ, ਪਰ ਦੂਜੇ ਪਾਸੇ ਬੇਰੁਜ਼ਗਾਰੀ ਕਰਕੇ ਆਮ ਲੋਕਾਂ ਪਾਸ ਪੈਸੇ ਦੀ ਇੰਨੀ ਜ਼ਿਆਦਾ ਕਮੀ ਹੋ ਗਈ ਹੈ ਕਿ ਉਨ੍ਹਾਂ ਦੀ ਖਰੀਦ ਸ਼ਕਤੀ ਖ਼ਤਮ ਹੋ ਗਈ ਹੈਇੱਕ ਸਰਵੇ ਦੇ ਅੰਕ ਮੁਤਾਬਕ ਖਰੀਦਦਾਰੀ 54.3 ਫ਼ੀਸਦੀ ਤਕ ਡਿੱਗ ਗਈ ਹੈਸਰਕਾਰ ਬਜ਼ਾਰ ਖੋਲ੍ਹਣ ਦੀ ਆਗਿਆ ਦੇ ਰਹੀ ਹੈ, ਪਰ ਖਰੀਦਦਾਰੀ ਕੌਣ ਕਰੇਗਾ, ਗਾਹਕ ਕਿੱਥੋਂ ਆਉਣਗੇ?

ਮੌਜੂਦਾ ਸੰਕਟ ਦੂਰ ਕਰਨ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੇ ਹੱਥਾਂ ਵਿੱਚ ਸਰਕਾਰੀ ਸਕੀਮਾਂ ਰਾਹੀ ਪੈਸਾ ਭੇਜੇ, ਤਾਂ ਕਿ ਉਹ ਖਰੀਦਦਾਰੀ ਕਰ ਸਕਣਅਜਿਹਾ ਕਰਨ ਨਾਲ ਪੈਸੇ ਦਾ ਚਲਨ ਹੋਵੇਗਾਖਰੀਦਦਾਰੀ ਬਾਅਦ ਮੰਗ ਵਧੇਗੀ, ਮੰਗ ਵਧਣ ਤੋਂ ਬਾਅਦ ਸੰਬੰਧਤ ਕਾਰਖਾਨੇ ਹਰਕਤ ਵਿੱਚ ਆਉਣਗੇਕਾਰਖਾਨੇ ਚਾਲੂ ਹੋਣ ਤੋਂ ਲੋਕਾਂ ਦੇ ਹੱਥ ਵਿੱਚ ਦੁਬਾਰਾ ਰੁਜ਼ਗਾਰ ਆਵੇਗਾ, ਪਰ ਅੱਜ ਤਕ ਤਾਂ ਫੈਕਟਰੀਆਂ ਬੰਦ ਹੋਣ ਦੀਆਂ ਰੋਜ਼ਾਨਾ ਖ਼ਬਰਾਂ ਆ ਰਹੀਆਂ ਹਨ

ਦੇਸ਼ ਵਿੱਚ ਇਸ ਅਰਥ-ਵਿਵਸਥਾ ਦੀ ਦੁਰਦਸ਼ਾ ਦੇ ਕਈ ਕਾਰਨ ਹਨਸਭ ਵਿਰੋਧੀ ਪਾਰਟੀਆਂ ਨੇ ਆਪੋ-ਆਪਣੇ ਕਾਰਨ ਦੱਸੇ ਹਨ ਅਤੇ ਆਪੋ-ਆਪਣੇ ਸੁਝਾਅ ਵੀ ਦਿੱਤੇ ਹਨਸਭ ਵੱਧ-ਘੱਟ ਕਰਕੇ ਰਾਹੁਲ ਗਾਂਧੀ ਦੇ ਕਾਰਨਾਂ ਨਾਲ ਸਹਿਮਤ ਨਜ਼ਰ ਆ ਰਹੇ ਹਨਜਿਵੇਂ ਰਾਹੁਲ ਗਾਂਧੀ ਨੇ ਆਪਣੇ ਟਵੀਟਾਂ ਵਿੱਚ ਆਖਿਆ ਹੈ ਕਿ ਦੇਸ਼ ਦੀ ਅਰਥ-ਵਿਵਸਥਾ ਦੀ ਬਰਬਾਦੀ ਨੋਟਬੰਦੀ ਤੋਂ ਸ਼ੁਰੂ ਹੋਈ ਸੀਉਸ ਤੋਂ ਬਾਅਦ ਸਰਕਾਰ ਨੇ ਗਲਤ ਨੀਤੀਆਂ ਦੀ ਲਾਈਨ ਹੀ ਲਗਾ ਦਿੱਤੀ, ਜਿਸ ਨਾਲ ਅਰਥ-ਵਿਵਸਥਾ ਡੁੱਬਦੀ-ਡੁੱਬਦੀ ਡੁੱਬ ਗਈਦੂਜਾ ਕਾਰਨ ਗਾਂਧੀ ਨੇ ਇਹ ਦੱਸਿਆ ਕਿ ਕੋਰੋਨਾ ਸੰਕਟ ਦੌਰਾਨ ਹਾਥੀ ਦੇ ਦੰਦ ਦਿਖਾਉਣ ਵਰਗਾ ਇੱਕ ਪੈਕੇਜ ਐਲਾਨ ਹੋਇਆ, ਜਿਸ ਕਰਕੇ ਦੇਸ਼ ਦੀ ਜੀ ਡੀ ਪੀ ਹੁਣ ਦੀ ਹਾਲਤ ਨੂੰ ਪਹੁੰਚੀਇਸੇ ਤਰ੍ਹਾਂ ਜੀ ਐੱਸ ਟੀ ਵਾਲਾ ਸਟੈੱਪ ਵੀ ਗਲਤ ਸੀ, ਜਿਸ ਨੇ ਅੱਜ ਸੂਬਿਆਂ ਦੀਆਂ ਸਰਕਾਰਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਹੈਸੂਬੇ ਆਪਣੇ ਹਿੱਸੇ ਦੇ ਟੈਕਸ ਮੰਗ ਹਨ, ਪਰ ਅੱਗੋਂ ਉਨ੍ਹਾਂ ਨੂੰ ਕਰਜ਼ਾ ਲੈ ਕੇ ਸਰਕਾਰਾਂ ਚਲਾਉਣ ਲਈ ਆਖਿਆ ਜਾ ਰਿਹਾ ਹੈ

ਉਪਰੋਕਤ ਸਭ ਕੁਝ ਇਸ ਕਰਕੇ ਵੀ ਹੋ ਰਿਹਾ ਹੈ, ਕਿਉਂਕਿ ਸਰਕਾਰ ਅਤੇ ਜਨਤਾ ਵਿੱਚ ਆਪਸੀ ਤਾਲਮੇਲ ਦੀ ਘਾਟ ਹੈਸਰਕਾਰ ਅਤੇ ਅਫ਼ਸਰਸ਼ਾਹੀ ਵੱਲੋਂ ਬਿਨਾਂ ਜਨਤਾ ਦੀ ਨਬਜ਼ ਪਛਾਣਿਆਂ ਹੁਕਮ ਲਾਗੂ ਕੀਤੇ ਜਾ ਰਹੇ ਹਨਸਰਕਾਰ ਵੀ ਵਿਰੋਧੀ ਪਾਰਟੀਆਂ ਦੀ ਰਾਇ ਨੂੰ ਅਣਗੌਲਿਆ ਕਰਕੇ ਕਾਨੂੰਨ ਲਾਗੂ ਕਰਦੀ ਹੈਬਹੁਤ ਘੱਟ ਰਿਵਾਜ ਹੈ ਕਿ ਆਲ ਪਾਰਟੀ ਮੀਟਿੰਗ ਬੁਲਾ ਕੇ ਕਿਸੇ ਆਮ ਰਾਇ ’ਤੇ ਪਹੁੰਚਿਆ ਜਾਵੇ, ਜਿਸ ਕਰਕੇ ਅੱਜ ਸਾਡਾ ਦੇਸ਼ ਆਰਥਿਕਤਾ ਦੇ ਮੁੱਦੇ ’ਤੇ ਇਸ ਹਾਲ ਨੂੰ ਪਹੁੰਚ ਗਿਆ ਹੈਵਿਰੋਧੀ ਅਰਥ-ਸ਼ਾਸਤਰੀਆਂ ਦੀ ਸਲਾਹ ਨਹੀਂ ਲਈ ਜਾਂਦੀ

ਕੁਝ ਪੰਜਾਬ ਬਾਰੇ:

ਕਈ ਕਾਨੂੰਨ ਲਾਗੂ ਕਰਨ ਲਈ ਸਰਕਾਰ ਆਪ ਅਤੇ ਆਪਣੀਆਂ ਸੰਬੰਧਤ ਏਜੰਸੀਆਂ ਰਾਹੀਂ ਹਰ ਵਕਤ ਪ੍ਰਚਾਰ ਕਰਦੀ ਰਹਿੰਦੀ ਹੈ, ਪਰ ਜਨਤਾ ਹੈ ਕਿ ਉਸ ਦੇ ਸਿਰ ’ਤੇ ਜੂੰ ਨਹੀਂ ਸਰਕਦੀਉਹ ਗਲਤੀ ਦਰ ਗਲਤੀ ਕਰੀ ਜਾਂਦੀ ਹੈ, ਜੁਰਮਾਨੇ ਭਰੀ ਜਾਂਦੀ ਹੈਚਲਾਣ ਕਰਾਈ ਜਾਂਦੀ ਹੈਆਪ ਦਿਹਾੜੀ ਭੰਨ ਕੇ ਜਾਂ ਵਕੀਲ ਨੂੰ ਪੈਸੇ ਦੇ ਕੇ ਚਲਾਣ ਭੁਗਤਦੀ ਹੈ, ਫਿਰ ਪਹਿਲਾਂ ਵਾਂਗ ਲਾਪ੍ਰਵਾਹ ਹੋ ਜਾਂਦੀ ਹੈ

ਸਭ ਜਾਣਦੇ ਹਨ ਕਿ ਮੋਟਰਸਾਈਕਲ ਅਤੇ ਸਕੂਟਰ ਚਲਾਉਣ ਲਈ ਸਿਰ ’ਤੇ ਹੈਲਮਟ ਪਾਉਣਾ ਕਿੰਨਾ ਜ਼ਰੂਰੀ ਹੈਸਭ ਇਹ ਵੀ ਜਾਣਦੇ ਹਨ ਕਿ ਉਹ ਪਿਛਲੇ ਲਗਭਗ 15-20 ਸਾਲ ਤੋਂ ਲਾਗੂ ਹੈ, ਪਰ ਅੱਜਕੱਲ੍ਹ ਵੀ ਵੱਡੀ ਗਿਣਤੀ ਵਿੱਚ ਬਿਨਾਂ ਹੈਲਮਟ ਤੋਂ ਮੋਟਰ ਸਾਈਕਲ, ਸਕੂਟਰ ਵਾਲੇ ਮਿਲ ਜਾਣਗੇਠੀਕ ਇਸੇ ਤਰ੍ਹਾਂ ਹੀ ਅੱਜਕੱਲ੍ਹ ਕੋਰੋਨਾ ਦੇ ਚਲਦਿਆ ਮੂੰਹ ’ਤੇ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਹੈ, ਜਿਹੜਾ ਕਿ 10/15 ਰੁਪਏ ਦਾ ਆ ਜਾਂਦਾ ਹੈ, ਪਰ ਜਨਤਾ ਹੈ ਕਿ 10-15 ਰੁਪਏ ਦੀ ਬਜਾਏ 500 ਰੁਪਏ ਜਾਂ ਵੱਧ ਜੁਰਮਾਨਾ ਭਰ ਦੇਵੇਗੀ, ਪਰ ਆਪਣੇ ਮੂੰਹ ’ਤੇ ਮਾਸਕ ਨਹੀਂ ਲਾਵੇਗੀ

ਦੂਜੇ ਪਾਸੇ ਫੇਸਬੁੱਕ ਅਤੇ ਸੋਸ਼ਲ ਮੀਡੀਆ ਰਾਹੀਂ ਆਮ ਲੋਕ ਪੁਲਿਸ ਨੂੰ ਸੁਝਾਅ ਦੇ ਰਹੇ ਹਨ ਕਿ ਮਾਸਕ ਨਾ ਪਾਉਣ ’ਤੇ ਚਲਾਣ ਨਾ ਕਰੋ, ਉਨ੍ਹਾਂ ਨੂੰ ਮਾਸਕ ਮੌਕੇ ’ਤੇ ਦਿਓ, ਪਰ ਆਮ ਜਨਤਾ ਵੀ ਸਮਝ ਨਹੀਂ ਰਹੀਸਰਕਾਰ ਆਖਦੀ ਹੈ, ਪ੍ਰਚਾਰ ਕਰਦੀ ਹੈ ਕਿ ਪਬਲਿਕ ਜਗ੍ਹਾ ’ਤੇ ਥੁੱਕੋ ਨਾ, ਪਰ ਜਨਤਾ ਪਬਲਿਕ ਜਗ੍ਹਾ ’ਤੇ ਥੁੱਕਣਾ ਆਪਣਾ ਅਧਿਕਾਰ ਸਮਝਦੀ ਹੈਅਜਿਹਾ ਲਿਖਣ ਦਾ ਸਾਡਾ ਮਤਲਬ ਹੈ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਦਿਨਾਂ ਵਿੱਚ ਕਾਨੂੰਨ ਦੀ ਪਾਲਣਾ ਕਰਕੇ ਆਪਣਾ ਸਮਾਂ ਅਤੇ ਆਪਣਾ ਪੈਸਾ ਬਚਾਉਣਾ ਚਾਹੀਦਾ ਹੈਦੂਜੇ ਪਾਸੇ ਅਸੀਂ ਕਈ ਵਾਰ ਕੁਝ ਹੁੰਦਿਆਂ ਹੋਇਆਂ ਵੀ ਲੋੜਵੰਦ ਦੀ ਮਦਦ ਨਹੀਂ ਕਰਦੇ, ਦੂਜੇ ਪਾਸੇ ਜੁਰਮਾਨਾ ਭਰਕੇ ਸਰਕਾਰ ਦਾ ਖ਼ਜ਼ਾਨਾ ਭਰਦੇ ਰਹਿੰਦੇ ਹਾਂ

ਇਕੱਲੇ ਜ਼ਿਲ੍ਹਾ ਜਲੰਧਰ ਵਿੱਚ 23.3.200 ਤੋਂ 21.8.2020 ਤਕ ਇੱਕ ਕਰੋੜ, ਉਨਾਹਟ ਲੱਖ, ਇੱਕੀ ਹਜ਼ਾਰ ਇੱਕ ਸੌ ਅਠੱਤਰ ਰੁਪਏ ਦੇ ਜ਼ੁਰਮਾਨੇ ਭਰੇ ਗਏ। ਇਹ ਰਕਮ ਇੱਕ ਜ਼ਿਲ੍ਹੇ ਦੀ ਹੈ, ਉਹ ਵੀ ਇੱਕ ਸਮੇਂ ਦੀਅਗਰ ਪੰਜਾਬੀ ਕਾਨੂੰਨ ਦੀ ਪਾਲਣਾ ਕਰਦੇ, ਨਾਲੇ ਪੈਸੇ ਬਚਦੇ ਨਾਲ ਹੀ ਚੰਗੇ ਸ਼ਹਿਰੀ ਹੋਣ ਦਾ ਮਾਣ ਵੀ ਪ੍ਰਾਪਤ ਕਰਦੇਅਗਰ ਕਾਨੂੰਨ ਦੀ ਪਾਲਣਾ ਕਰਕੇ ਉਪਰੋਕਤ ਰਕਮ ਬਚਾ ਕੇ ਲੋੜਵੰਦਾਂ ’ਤੇ ਖਰਚ ਕੀਤੀ ਜਾਂਦੀ ਤਾਂ ਫਿਰ ਇਹ ਸੋਚ ਕੇ ਹੀ ਅਨੰਦ ਪ੍ਰਾਪਤ ਕੀਤਾ ਜਾ ਸਕਦਾ ਹੈਕਾਸ਼! ਅਸੀਂ ਭਵਿੱਖ ਵਿੱਚ ਚੰਗੇ ਸ਼ਹਿਰੀ ਬਣਨ ਦੀ ਕੋਸ਼ਿਸ਼ ਕਰ ਸਕੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2328)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author