GurmitShugli8ਇਹ ਮਜ਼ਦੂਰ ਹੀ ਭਾਰਤ ਦੇ ਅਸਲੀ ਮਾਲਕ ਹਨ, ਜਿਨ੍ਹਾਂ ਨੂੰ ...
(10 ਮਈ 2020)

 

ਸਵਾਲ ਉੱਠਦਾ ਹੈ ਕਿ ਕੀ ਰਾਮ ਰੂਪੀ ਭਾਰਤ ਦੀ ਜਨਤਾ ਅਸਲੀ ਦੀਵਾਲੀ ਆਉਣ ਤਕ ਰਾਵਣ ਰੂਪੀ ਕੋਰੋਨਾ ’ਤੇ ਫਤਿਹ ਹਾਸਲ ਕਰ ਲਵੇਗੀ? ਕੀ ਇਸ ਫਤਿਹ ਦੀ ਖੁਸ਼ੀ ਵਿੱਚ ਭਾਰਤੀ ਲੋਕ ਘਿਉ ਦੇ ਦੀਵੇ ਬਾਲਣ ਦੀ ਸੱਚਮੁੱਚ ਖੁਸ਼ੀ ਪ੍ਰਾਪਤ ਕਰਨਗੇ? ਅਜੇ ਤਕ ਤਾਂ ਇਹ ਸਭ ਕੁਝ ਭਵਿੱਖ ਦੀ ਕੁੱਖ ਵਿੱਚ ਹੈ

ਲੜਾਈ ਦੀ ਸ਼ੁਰੂਆਤ ਤਾਂ ਠੀਕ ਹੋਈ ਸੀਜਨਤਾ ਨੇ ਬਿਨਾਂ ਕਿਸੇ ਭਿੰਨ-ਭੇਦ ਦੇ ਰਾਮ ਦਾ ਸਾਥ ਦਿੱਤਾਰਾਮ ਸਮੇਂ-ਸਮੇਂ ਸਿਰ ਜਨਤਾ ਦਾ ਧੰਨਵਾਦ ਵੀ ਕਰਦਾ ਰਿਹਾ, ਜਿਸ ’ਤੇ ਖੁਸ਼ ਹੋ ਕੇ ਜਨਤਾ ਨੇ ਤਾੜੀਆਂ ਅਤੇ ਥਾਲੀਆਂ ਆਦਿ ਵੀ ਵਜਾਈਆਂ, ਤਾਂ ਕਿ ਰਾਮ ਹੋਰ ਸ਼ਕਤੀ ਨਾਲ ਕੋਰੋਨਾ-ਰਾਵਣ ਨਾਲ ਲੜ ਸਕੇਪਹਿਲਾ ਦੌਰ ਖ਼ਤਮ ਹੋਣ ਤਕ ਸਭ ਠੀਕ-ਠਾਕ ਚਲਦਾ ਰਿਹਾ, ਫਿਰ ਅਚਾਨਕ ਰਾਮ ਜੀ ਨੇ ਇੱਕ ਵਾਰ ਹੋਰ ਦੇਸ਼ ਨੂੰ ਸੰਬੋਧਨ ਹੁੰਦਿਆਂ ਹੋਰ ਸਮਾਂ ਮੰਗ ਲਿਆਸਮਾਂ ਮੰਗਦੇ ਸਮੇਂ ਲਾਈਟਾਂ ਬੰਦ ਕਰਕੇ ਦੀਵੇ, ਮੋਮਬੱਤੀਆਂ ਅਤੇ ਮੋਬਾਇਲ ਲਾਈਟਾਂ ਨਾਲ ਰਾਤ ਨੂੰ ਨੌਂ ਵਜੇ ਨੌਂ ਮਿੰਟ ਰੌਸ਼ਨੀ ਕਰਨ ਨੂੰ ਕਿਹਾ ਜਿਸਦਾ ਸਭ ਨੇ ਸਮਰਥਨ ਕੀਤਾ ਅਤੇ ਅਜਿਹਾ ਹੀ ਕੀਤਾ ਵੀ ਗਿਆ, ਜਿਸ ਨੇ ਅਜਿਹਾ ਨਹੀਂ ਵੀ ਕੀਤਾ, ਪਰ ਉਸ ਨੇ ਵੀ ਇਸਦਾ ਵਿਰੋਧ ਨਹੀਂ ਕੀਤਾ, ਕਿਉਂਕਿ ਸਭ ਰਲ ਕੇ ਕੋਰੋਨਾ ਰੂਪੀ ਰਾਵਣ ਨੂੰ ਹਰਾਉਣਾ ਚਾਹੁੰਦੇ ਸਨ, ਪਰ ਦੂਸਰੇ ਪਾਸੇ ਰਾਵਣ ਬਰਾਬਰ ਦੀ ਟੱਕਰ ਦਿੰਦਾ ਰਿਹਾਕਦੇ ਰਾਮ ਅੱਗੇ ਹੁੰਦਾ ਰਿਹਾ ਅਤੇ ਕਦੇ ਕਿਤੇ ਰਾਵਣ ਅੱਗੇ ਵਧਦਾ ਰਿਹਾਹੁਣ ਫਿਰ ਲੜਨ ਲਈ ਸਮਾਂ ਵਧਾ ਦਿੱਤਾ ਗਿਆ ਹੈ, ਪਰ ਜੋ ਅੱਜਕੱਲ੍ਹ ਰਿਪੋਰਟਾਂ ਆ ਰਹੀਆਂ ਹਨ, ਉਨ੍ਹਾਂ ਮੁਤਾਬਕ ਜਿੱਥੇ ਅੱਜਕੱਲ੍ਹ ਬਾਕੀ ਦੇਸ਼ਾਂ ਵਿੱਚ 20-21 ਦਿਨ ਬਾਅਦ ਕੋਰੋਨਾ ਦੇ ਮਰੀਜ਼ ਦੁੱਗਣੇ ਹੋ ਰਹੇ ਹਨ, ਉੱਥੇ ਭਾਰਤ ਵਿੱਚ 10 ਦਿਨਾਂ ਬਾਅਦ ਦੁੱਗਣੇ ਹੋਣੇ ਸ਼ੁਰੂ ਹੋ ਗਏ ਹਨ, ਜੋ ਹਰ ਭਾਰਤੀ ਲਈ ਚਿੰਤਾ ਦਾ ਵਿਸ਼ਾ ਹੈ

ਅਗਲਾ ਜੋ ਚਿੰਤਾ ਦਾ ਵਿਸ਼ਾ ਹੈ, ਉਹ ਇਹ ਹੈ ਕਿ ਮਜ਼ਦੂਰ ਜਮਾਤ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈਸਰਕਾਰ ਆਖ ਰਹੀ ਹੈ ਘਰਾਂ ਵਿੱਚ ਰਹੋਮਜ਼ਦੂਰ ਪੁੱਛ ਰਿਹਾ ਕਿ ਕਿਹੜੇ ਘਰਾਂ ਵਿੱਚ ਬੰਦ ਰਹੀਏ? ਸਾਡਾ ਤਾਂ ਖਾਸ ਕਰ ਜਿੱਥੇ ਅਸੀਂ ਫਸੇ ਹੋਏ ਹਾਂ, ਕੋਈ ਘਰ ਨਹੀਂਜਿਹੜੇ ਕਿਰਾਏ ’ਤੇ ਰਹਿੰਦੇ ਸਨ, ਕੰਮ ਖ਼ਤਮ ਹੋਣ ’ਤੇ ਪੈਸੇ ਦੀ ਥੁੜੋਂ ਕਿਰਾਇਆ ਨਹੀਂ ਦੇ ਪਾ ਰਹੇਮਾਲਕ ਬੇਦਖ਼ਲ ਕਰ ਰਹੇ ਹਨਉਹ ਮਜ਼ਦੂਰ ਮਜਬੂਰੀਵੱਸ ਆਪਣੇ ਘਰਾਂ ਨੂੰ ਤੁਰ ਪਿਆ ਹੈਮਜ਼ਦੂਰ ਢਿੱਡੋਂ ਭੁੱਖਾ ਪੈਦਲ ਜਾ ਰਿਹਾਰਸਤੇ ਵਿੱਚ ਦਮ ਤੋੜ ਰਿਹਾ ਹੈ। ਉਹ ਮਨ ਬਣਾ ਚੁੱਕਾ ਹੈ, ਜੇ ਮਰਨਾ ਹੀ ਹੈ ਤਾਂ ਕਿਉਂ ਨਾ ਘਰ-ਪਰਿਵਾਰ ਪਾਸ ਜਾ ਕੇ ਮਰਿਆ ਜਾਵੇਰਾਹਾਂ ਤੋਂ ਅਣਜਾਣ, ਥੱਕਿਆ ਹੋਇਆ ਰੇਲਵੇ ਪਟੜੀ ’ਤੇ ਸੌਂ ਜਾਂਦਾ ਹੈਅਜਿਹੀ ਘਟਨਾ ਵਿੱਚ 16 ਮਜ਼ਦੂਰ ਕੱਟ ਮਰੇ ਹਨਸਰਕਾਰ ਇਨ੍ਹਾਂ ਬਾਬਤ ਕੋਈ ਖਾਸ ਫ਼ਿਕਰਮੰਦ ਨਹੀਂ ਜਾਪਦੀਰੇਲਵੇ ਕਿਰਾਇਆ ਮੰਗ ਰਿਹਾ ਹੈਉਨ੍ਹਾਂ ਕਿਰਾਇਆ ਦੇ ਕੇ ਜਿੱਥੇ ਜਾਣਾ ਹੈ, ਉਨ੍ਹਾਂ ਨੂੰ ਉਹ ਸੂਬਾ ਲੈਣ ਵਾਸਤੇ ਤਿਆਰ ਨਹੀਂਅਜੇ ਤਕ ਸਰਕਾਰ ਇਹ ਫੈਸਲਾ ਨਹੀਂ ਕਰ ਸਕੀ ਕਿ ਜਿਹੜੇ ਮਜ਼ਦੂਰ ਰੇਲਵੇ ਰਾਹੀਂ ਜਾਣਗੇ, ਉਨ੍ਹਾਂ ਦਾ ਕਿਰਾਇਆ ਕਿਸ ਨੇ ਦੇਣਾ ਹੈਕਦੀ 85% ਰੇਲਵੇ ਦੇਣ ਨੂੰ ਆਖਦਾ ਅਤੇ 15% ਸੰਬੰਧਤ ਸੂਬੇ ਨੂੰ ਦੇਣ ਲਈ ਕਿਹਾ ਜਾਂਦਾ ਹੈਭੰਬਲਭੂਸਾ ਜਾਰੀ ਹੈਕਿਸੇ ਸੂਬੇ ਦਾ ਮੁੱਖ ਮੰਤਰੀ ਪਹਿਲਾ ਰੇਲਾਂ ਬੁੱਕ ਕਰਾਉਂਦਾ ਹੈ, ਫਿਚ ਅਚਾਨਕ ਰੱਦ ਕਰਨ ਨੂੰ ਆਖਦਾ ਹੈ ਕਿ ਮੈਂ ਮਜ਼ਦੂਰ ਵਾਪਸ ਘਰ ਨਹੀਂ ਭੇਜਣੇ, ਇਨ੍ਹਾਂ ਛੇਤੀ ਕੀਤਿਆਂ ਵਾਪਸ ਨਹੀਂ ਆਉਣਾ, ਸੂਬੇ ਦੀ ਤਰੱਕੀ ਰੁਕ ਜਾਣੀ ਹੈਮੈਂ ਇਨ੍ਹਾਂ ਦੀ ਦੇਖਭਾਲ ਕਰਾਂਗਾ, ਪਰ ਮਜ਼ਦੂਰ ਬੀਤੇ ਸਮੇਂ ਦੇ ਅਧਾਰ ’ਤੇ ਯਕੀਨ ਕਰਨ ਨੂੰ ਤਿਆਰ ਨਹੀਂਹਜ਼ਾਰਾਂ, ਕੁਲ ਮਿਲਾ ਕੇ ਲੱਖਾਂ ਮਜ਼ਦੂਰ ਸੜਕਾਂ ’ਤੇ ਤੁਰ ਰਿਹਾ ਹੈ ਪੁਲਿਸ ਰੋਕ ਰਹੀ ਹੈਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈਲਾਠੀਚਾਰਜ ਕਰ ਰਹੀ ਹੈਮਜ਼ਦੂਰ ਇਸ ਸਭ ਕਾਸੇ ਦੇ ਬਾਵਜੂਦ ਅੱਖ ਬਚਾ ਕੇ ਪੈਦਲ ਵਾਪਸੀ ਕਰ ਰਿਹਾ ਹੈਉਹ ਅੰਦਾਜ਼ੇ ਨਾਲ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਪਗਡੰਡੀਆਂ ਰਾਹੀਂ ਜੀਵਨ ਨੂੰ ਜੋਖਮ ਵਿੱਚ ਪਾ ਕੇ ਘਰ ਪਹੁੰਚਣ ਦਾ ਯਤਨ ਕਰ ਰਿਹਾ ਹੈਪੈਦਲ ਤੁਰਨ ਵਾਲਿਆਂ ਵਿੱਚ ਬੱਚੇ ਵੀ ਹਨ, ਬਜ਼ੁਰਗ ਵੀ ਹਨਗਰਭਵਤੀ ਔਰਤਾਂ ਵੀ ਹਨਭੁੱਖ, ਬੇਰੁਜ਼ਗਾਰੀ ਅਤੇ ਸਰਕਾਰ ਦੀ ਬੇਰੁਖੀ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨਮਜ਼ਦੂਰਾਂ ਦੇ ਹਜੂਮ ਨਾਲ ਭੀੜਾਂ ਜੁੜ ਰਹੀਆਂ ਅਤੇ ਟ੍ਰੈਫਿਕ ਜਾਮ ਹੋ ਰਿਹਾ ਹੈ

ਅਗਰ ਸਰਕਾਰ ਵੇਲੇ ਸਿਰ ਸਿਆਣਪ ਤੋਂ ਕੰਮ ਲੈਂਦੀ ਤਾਂ ਪਹਿਲੇ ਦਿਨਾਂ ਵਿੱਚ ਹੀ ਜੰਮੂ-ਕਸ਼ਮੀਰ ਵਾਂਗ ਐਕਸ਼ਨ ਕਰਨ ਤੋਂ ਪਹਿਲਾਂ ਹੀ ਜਾਣ ਨੂੰ ਆਖ ਦਿੰਦੀਬਿਮਾਰੀ ਦਾ ਬਹੁਤ ਘੱਟ ਰੇਟ ਹੋਣ ਕਰਕੇ ਰੇਲਵੇ ਰਾਹੀਂ ਮਜ਼ਦੂਰਾਂ ਨੂੰ ਆਪਣੇ ਟਿਕਾਣੇ ਭੇਜ ਦਿੱਤਾ ਜਾਂਦਾਬਾਕੀ ਸ਼ਹਿਰਾਂ ਦੇ ਮੂਲ ਨਿਵਾਸੀ ਆਪਣਾ ਰਾਸ਼ਨ ਖਰੀਦ ਲੈਂਦੇ। ਪਰ ਸਰਕਾਰ ਅਜਿਹਾ ਨਹੀਂ ਕਰ ਸਕੀਇਸ ਕਰਕੇ ਮੌਜੂਦਾ ਸੰਕਟ ਗਹਿਰਾ ਹੋਇਆਹੁਣ ਕਾਰਖਾਨਿਆਂ ਦੇ ਮਾਲਕ ਵੀ ਸੋਚਣ ਲੱਗ ਪਏ ਹਨ ਕਿ ਜਿਹੜਾ ਮਜ਼ਦੂਰ ਭੁੱਖ, ਬਿਮਾਰੀ ਅਤੇ ਤਣਾਅ ਕਰ ਕੇ ਅਜੇ ਤਕ ਘਰ ਨਹੀਂ ਜਾ ਸਕਿਆ, ਉਹ ਮੁੜ ਕਦੋਂ ਵਾਪਸ ਆਵੇਗਾ। ਜੇ ਮਜ਼ਦੂਰ ਅੱਜ ਤਣਾਅ ਵਿੱਚ ਹੈ ਤਾਂ ਕੱਲ੍ਹ ਨੂੰ ਮਾਲਕ ਤਣਾਅ ਦਾ ਸ਼ਿਕਾਰ ਹੋਣਗੇ

ਦੇਖਿਆ ਜਾਵੇ ਤਾਂ ਹਰ ਪਾਸੇ ਜਨਤਾ ਵਿੱਚ ਮਾਯੂਸੀ ਦਾ ਆਲਮ ਹੈਅਜਿਹੀ ਮਾਯੂਸੀ ਵਿੱਚੋਂ ਜਨਤਾ ਨੂੰ ਬਾਹਰ ਕੱਢਣ ਲਈ ਸਰਕਾਰ ਨੇ ਤਿੰਨ ਮਈ ਨੂੰ ਫੌਜ ਦੇ ਤਿੰਨਾਂ ਅੰਗਾਂ ਨਾਲ ਗੱਲਬਾਤ ਕਰਕੇ ਇੱਕ ਪ੍ਰੋਗਰਾਮ ਕਰਾਇਆ, ਜਿਸ ਵਿੱਚ ਉਨ੍ਹਾਂ ਕੋਰੋਨਾ ਖ਼ਿਲਾਫ਼ ਲੜਨ ਵਾਲੇ ਡਾਕਟਰਾਂ, ਨਰਸਾਂ, ਸਫ਼ਾਈ ਕਰਮਚਾਰੀਆਂ ਤੇ ਪੁਲਿਸ ਕਰਮਚਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਇਨ੍ਹਾਂ ਸਭ ਨੂੰ ਸਲਾਮ ਕੀਤਾ। ਹਵਾਈ ਜਹਾਜ਼ਾਂ ਰਾਹੀਂ ਫੁੱਲਾਂ ਦੀ ਵਰਖਾ ਕੀਤੀਸਮੁੰਦਰੀ ਜਹਾਜ਼ਾਂ ’ਤੇ ਲਾਈਟਾ ਜਗਾ ਕੇ ਸ਼ੋਅ ਕੀਤੇਆਤਿਸ਼ਬਾਜ਼ੀ ਕੀਤੀ ਗਈ ਅਤੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਤਕਰੀਬਨ ਅਸੀਂ ਜਿੱਤ ਦੇ ਨੇੜੇ ਪਹੁੰਚ ਗਏ ਹਾਂਇਸ ਸਭ ਕਾਸੇ ਦੇ ਬਾਵਜੂਦ ਜਨਤਾ ਦੀ ਤਸੱਲੀ ਨਹੀਂ ਹੋਈ, ਕਿਉਂਕਿ ਉਹ ਆਖ ਰਹੀ ਹੈ, ਇਹ ਸ਼ੋਅ ਜੋ ਕਰੋੜਾਂ ਖ਼ਰਚ ਕੇ ਕੀਤਾ ਗਿਆ ਹੈ, ਇਹ ਪੈਸਾ ਕੋਰੋਨਾ ਖ਼ਿਲਾਫ਼ ਲੜਨ ਵਾਲੇ ਉਪਰੋਕਤ ਮੁਲਾਜ਼ਮਾਂ ’ਤੇ ਖ਼ਰਚ ਕੀਤਾ ਜਾ ਸਕਦਾ ਸੀ। ਉਨ੍ਹਾਂ ਨੂੰ ਵੱਧ ਇੰਕਰੀਮੈਂਟਾਂ ਦਿੱਤੀਆਂ ਜਾ ਸਕਦੀਆਂ ਸਨਬਹਾਦਰ ਮੁਲਾਜ਼ਮਾਂ ਨੂੰ ਪ੍ਰਮੋਸ਼ਨਾਂ ਦਿੱਤੀਆਂ ਜਾ ਸਕਦੀਆਂ ਸਨਦੀਵਾਲੀ ਤੋਂ ਪਹਿਲਾਂ ਦੀਵਾਲੀ ਮਨਾਉਣ ਦਾ ਕੀ ਫਾਇਦਾ? ਜਦ ਅੱਜ ਦੇ ਦਿਨ ਕੋਰੋਨਾ ਰੂਪੀ ਰਾਵਣ ਵੱਧ ਹਮਲਾਵਰ ਹੋ ਗਿਆ ਹੈਦੀਵਾਲੀ ਮਨਾਉਣ ਲਈ ਕੋਰੋਨਾ ਰੂਪੀ ਰਾਵਣ ਦਾ ਖਾਤਮਾ ਜ਼ਰੂਰੀ ਹੈਖਾਤਮੇ ਵਾਸਤੇ ਸਭ ਦੇਸ਼ ਵਾਸੀਆਂ ਨੂੰ ਇਕੱਠੇ ਕਰੋਸਭ ਸੂਬਿਆਂ ਅਤੇ ਸੈਂਟਰ ਵਿੱਚ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਵੱਲੋਂ ਆਏ ਨਵੇਂ ਸੁਝਾਵਾਂ ਨੂੰ ਕੋਰੋਨਾ ਹਰਾਉਣ ਲਈ ਵਰਤੋ। ਮਜ਼ਦੂਰ, ਜੋ ਅਜੇ ਅੱਤ ਦੁਖੀ ਹੈ, ਉਸ ਨਾਲ ਹਮਦਰਦੀ ਨਾਲ ਪੇਸ਼ ਆਓ। ਉਸ ਨੂੰ ਆਪਣੇ ਭਰੋਸੇ ਵਿੱਚ ਲਵੋਯਾਦ ਰੱਖੋ ਇਹ ਮਜ਼ਦੂਰ ਹੀ ਭਾਰਤ ਦੇ ਅਸਲੀ ਮਾਲਕ ਹਨ, ਜਿਨ੍ਹਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੋ ਨੰਬਰ ਦੇ ਸ਼ਹਿਰੀ ਬਣਾ ਕੇ ਰੱਖ ਦਿੱਤਾ ਹੈ ਅਤੇ ਉਸ ਮੁਤਾਬਕ ਹੀ ਉਸ ਨਾਲ ਮਾੜਾ ਵਰਤਾਓ ਹੋ ਰਿਹਾ ਹੈਯਾਦ ਰੱਖੋ! ਜੇ ਉਹ ਤੁਹਾਡੇ ਮਾੜੇ ਵਰਤਾਓ ਕਰਕੇ ਤੁਹਾਥੋਂ ਬੇਮੁੱਖ ਹੋ ਰਿਹਾ ਹੈ, ਅਗਰ ਉਸ ਨੇ ਸਮੇਂ ਸਿਰ ਵਾਪਸੀ ਨਾ ਕੀਤੀ ਜਾਂ ਮੁੜ ਆਉਣਾ ਮੁਨਾਸਬ ਨਾ ਸਮਝਿਆ ਤਾਂ ਸਭ ਕੁਝ ਧਰਿਆ-ਧਰਾਇਆ ਰਹਿ ਜਾਵੇਗਾਭਾਰਤ ਨੂੰ ਮੁੜ ਲੀਹਾਂ ’ਤੇ ਆਉਣ ਲਈ ਕਿੰਨਾ ਸਮਾਂ ਲੱਗੇਗਾ, ਅੱਜ ਇਸਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ

ਮੋਦੀ ਜੀ, ਮਜ਼ਦੂਰ ਦੀ ਬਾਂਹ ਫੜੋ, ਮਦਦ ਕਰੋਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਚੰਗਾ ਵਰਤਾਓ ਅਤੇ ਮਦਦ ਕਰਨ ਲਈ ਹਦਾਇਤ ਕਰੋ, ਤਾਂ ਕਿ ਲੋੜ ਪੈਣ ’ਤੇ ਉਹ ਵਾਪਸੀ ਵੱਲ ਧਿਆਨ ਦੇ ਸਕੇ

ਫੌਜ ਨੂੰ ਆਖੋ ਕਿ ਉਹ ਆਪਣੀਆਂ ਸਰਹੱਦਾਂ ਵੱਲ ਧਿਆਨ ਕੇਂਦਰਤ ਕਰੇ ਤਾਂ ਕਿ 3/4 ਮਈ ਵਾਂਗ ਮੁੜ ਦੁਖਾਂਤ ਦਾ ਕਹਿਰ ਨਾ ਵਰਤੇ, ਜਿਸ ਵਿੱਚ ਕਰਨਲ, ਮੇਜਰ ਸਮੇਤ ਅੱਧੀ ਦਰਜਨ ਜਵਾਨ ਸ਼ਹੀਦ ਹੋ ਗਏ ਸਨਇਹ ਸਭ ਵੀ ਉਦੋਂ ਹੋਇਆ, ਜਦੋਂ ਅਕਾਸ਼ ਵਿੱਚੋਂ ਫੁੱਲ ਵਰਸਾਏ ਜਾ ਰਹੇ ਸਨ, ਜਿਸ ਨੂੰ ਜਨਤਾ ਨੇ ਆਮ ਕਰਕੇ ਬਹੁਤਾ ਪਸੰਦ ਨਹੀਂ ਕੀਤਾਅੱਜ ਦੁਨੀਆ ਵਿੱਚ ਅਸੀਂ ਇਸ ਲੜਾਈ ਵਿੱਚ ਪਿੱਛੇ ਨੂੰ ਖਿਸਕ ਰਹੇ ਹਾਂ, ਦੁਨੀਆ ਅੱਗੇ ਜਾ ਰਹੀ ਹੈਅਖੀਰ ਵਿੱਚ ਅਸੀਂ ਤਾਂ ਇਹੀ ਸੁਝਾਅ ਦਿਆਂਗੇ ਕਿ ਵਿਰੋਧੀ ਪਾਰਟੀਆਂ, ਸਮੇਤ ਮਜ਼ਦੂਰ ਜਮਾਤ ਦੇ ਇਕੱਠੋ ਹੋ ਕੇ, ਆਪਣੀਆਂ ਪਿਛਲੀਆਂ ਗ਼ਲਤੀਆਂ ਸੁਧਾਰਦੇ ਹੋਏ ਰਲ ਕੇ ਇੱਕ ਅਜਿਹਾ ਹੰਭਲਾ ਮਾਰੋ ਕਿ ਕੋਰੋਨਾ ਰੂਪੀ ਰਾਵਣ ਦਾ ਨਾਸ਼ ਹੋ ਸਕੇ ਅਤੇ ਅਸੀਂ ਸਭ ਰਲ ਕੇ ਅਸਲੀ ਦੀਵਾਲੀ ’ਤੇ ਦੀਵੇ ਜਗਾ ਕੇ ਰੌਸ਼ਨੀ ਕਰ ਸਕੀਏ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2118)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author