GurmitShugli7ਹੁਣ ਦਾ ਸਮਾਂ ਸਾਨੂੰ ਉੱਠਣਜਾਗਣ ਅਤੇ ਵੀਹ ਸੌ ਚੌਵੀ ਵਿੱਚ ਪਰਿਵਰਤਨ ਲਿਆਉਣ ਲਈ ਪੁਕਾਰ ਰਿਹਾ ਹੈ ...
(30 ਜਨਵਰੀ 2024)
ਇਸ ਸਮੇਂ ਪਾਠਕ: 155.

 

Modi6ਚਰਚਾ ਤਾਂ ਡਰਾਮੇ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਕਿ ਕੀ ਕੋਈ ਬ੍ਰਾਹਮਣ, ਪੰਡਿਤ, ਸ਼ੰਕਰ ਅਚਾਰੀਆ ਜਾਂ ਕੋਈ ਹੋਰ ਮਹਾਨ ਹਸਤੀ ਇੱਕ ਪੱਥਰ ਦੇ ਬਣੇ ਹੋਏ ਅਤੇ ਪੱਥਰ ਦੇ ਕਲਾਕਾਰ ਹੱਥੋਂ ਬਣੇ ਹੋਏ ਰਾਮ ਜੀ ਦੇ ਬੁੱਤ ਜਾਂ ਮੂਰਤੀ ਵਿੱਚ ਕੋਈ ਜਾਨ ਫੂਕ ਸਕਦਾ ਹੈ? ਜਦੋਂ ਪ੍ਰਾਣ ਪ੍ਰਤਿਸ਼ਠਾ ਦੀ ਗੱਲ ਨੂੰ ਅੰਧ-ਭਗਤਾਂ ਨੇ ਜ਼ੋਰ-ਸ਼ੋਰ ਨਾਲ ਪ੍ਰਚਾਰਨਾ ਸ਼ੁਰੂ ਕੀਤਾ ਤਾਂ ਵੱਖ-ਵੱਖ ਵਿਗਿਆਨੀਆਂ ਵੱਲੋਂ ਅਜਿਹੇ ਨੂੰ ਡਰਾਮਾ ਆਖਿਆਪਰ ਅੰਧ-ਭਗਤ ਆਪਣੀ ਅਗਿਆਨਤਾ ਦੀ ਧੁਨ ਵਿੱਚ ਮਗਨ ਰਹੇ ਜਦੋਂ ਲੋਕਾਂ ਨੂੰ ਇਹ ਗਿਆਨ ਹੋਣ ਲੱਗਾ ਕਿ ਅਜਿਹਾ ਕੁਝ ਵਾਪਰ ਨਹੀਂ ਸਕਦਾ, ਤਦ ਅੰਧ-ਭਗਤਾਂ ਨੇ ਇਸ ਡਰਾਮੇ ਨੂੰ ਸਿਰੇ ਚਾੜ੍ਹਨ ਲਈ ਸ਼ੰਕਰਾਚਾਰੀਆਂ, ਬ੍ਰਾਹਮਣਾਂ, ਪੰਡਿਤਾਂ ਨੂੰ ਪਿੱਛੇ ਛੱਡਦੇ ਹੋਏ ਸੰਸਾਰ ਪ੍ਰਸਿੱਧ ਡਰਾਮੇਬਾਜ਼ ਨੂੰ ਅੱਗੇ ਲਿਆਂਦਾ, ਜਿਸ ਨੇ ਪ੍ਰਾਣ-ਪ੍ਰਤਿਸ਼ਠਾ ਦਾ ਕੰਮ ਆਪਣੇ ਹੱਥਾਂ ਵਿੱਚ ਲੈ ਕੇ ਅਗਵਾਈ ਕੀਤੀਵਰਤ ਰੱਖਣ ਤੋਂ ਲੈ ਕੇ ਵੱਖ-ਵੱਖ ਮੰਦਰਾਂ ਵਿੱਚ ਹਵਾਈ ਜਹਾਜ਼ਾਂ ਰਾਹੀਂ ਪਹੁੰਚ ਕੇ ਵੱਖ-ਵੱਖ ਧਰਮ ਗੁਰੂਆਂ ਅਤੇ ਮੰਦਰ ਦੇ ਪੁਜਾਰੀਆਂ ਤੋਂ ਅਸ਼ੀਰਵਾਦ ਲਿਆ

ਅੰਧ-ਭਗਤਾਂ ਮੁਤਾਬਕ ਰਾਮ ਜੀ ਨੂੰ ਅਜੋਕਾ ਘਰ ਪੰਜ ਸੌ ਸਾਲ ਬਾਅਦ ਪ੍ਰਾਪਤ ਹੋਇਆਇਹਨਾਂ ਮੁਤਾਬਿਕ ਪੰਜ ਸੌ ਸਾਲਾਂ ਦੌਰਾਨ ਰਾਮ ਜੀ ਵੱਖ-ਵੱਖ ਹਜ਼ਾਰਾਂ ਮੰਦਰਾਂ ਵਿੱਚ ਬਿਨਾਂ ਪ੍ਰਾਣ ਪ੍ਰਤਿਸ਼ਠਾ ਦੇ, ਭਾਵ ਬਿਨਾਂ ਜੀਵਤ ਬਿਰਾਜਮਾਨ ਰਹੇ, ਜਿਸ ਕਰਕੇ ਇਹ ਸਵਾਲ ਉੱਠਣਾ ਸੁਭਾਵਕ ਹੀ ਹੈ ਕਿ ਜੇਕਰ ਸੰਸਾਰ ਵਿੱਚ ਵੱਖ-ਵੱਖ ਮੰਦਰਾਂ ਵਿੱਚ ਰਾਮ ਭਗਵਾਨ ਬਿਨਾਂ ਪ੍ਰਾਣ-ਪ੍ਰਤਿਸ਼ਠਾ ਦੇ ਰਹਿ ਸਕਦੇ ਹਨ, ਭਗਤ ਉਹਨਾਂ ਤੋਂ ਆਸ਼ੀਰਵਾਦ ਲੈ ਸਕਦੇ ਸਨ, ਮਨੁੱਖ ਦੇ ਮਨ ਵਿੱਚ ਵਸ ਸਕਦੇ ਸਨ ਤੇ ਫਿਰ ਇਸ ਮੌਜੂਦਾ ਡਰਾਮੇ ਦੀ ਕੀ ਲੋੜ ਸੀ? ਅਜਿਹੇ ਡਰਾਮੇ ਨਾਲ ਅੰਧ-ਭਗਤ ਤਾਂ ਅਨੰਦਤ ਹੋ ਸਕਦੇ ਹਨ ਪਰ ਆਮ ਪੜ੍ਹੀ-ਲਿਖੀ ਅਤੇ ਵਿਗਿਆਨਕ ਸੋਚ ਤੇ ਤਰਕਸ਼ੀਲ ਜਨਤਾ ਬਿਲਕੁਲ ਪ੍ਰਭਾਵਤ ਨਹੀਂ ਹੋ ਸਕਦੀ ਅਤੇ ਨਾ ਹੀ ਹੋਈ ਹੈਕਿਉਂਕਿ ਪ੍ਰਾਣ-ਪ੍ਰਤਿਸ਼ਠਾ ਤੋਂ ਬਾਅਦ ਵੀ ਭਗਵਾਨ ਰਾਮ ਦੀ ਮੂਰਤੀ ਵਿੱਚ ਕੋਈ ਵੀ ਹਿਲਜੁਲ ਨਹੀਂ ਹੋਈ ਅਤੇ ਨਾ ਹੀ ਹੋਵੇਗੀ

ਅੱਜ ਤਕ ਵਿਗਿਆਨੀਆਂ ਨੇ ਤਾਂ ਅਣਗਿਣਤ ਚਮਤਕਾਰ ਦਿਖਾਏ ਹਨ, ਨਵੀਂ ਪੀੜ੍ਹੀ ਨੂੰ ਸਮਝਾਏ ਹਨਤੁਸੀਂ ਬੋਲ ਕੇ ਹੀ ਟੀ ਵੀ ਚਲਾ ਸਕਦੇ ਹੋ, ਬੰਦ ਕਰ ਸਕਦੇ ਹੋ, ਬਿਜਲੀ ਬੰਦ ਕਰ ਸਕਦੇ ਹੋ, ਉਸ ਨੂੰ ਚਲਾ ਸਕਦੇ ਹੋ, ਪਰ ਅਜਿਹੇ ਕੰਮ ਕੋਈ ਧਾਰਮਿਕ ਪਖੰਡੀ ਨਾ ਕਰ ਸਕਿਆ ਹੈ, ਨਾ ਹੀ ਕਰ ਸਕਦਾ ਹੈਅੱਜ ਤਕ ਤਾਂ ਧਾਰਮਿਕ ਪਖੰਡੀ ਵਿਗਿਆਨੀਆਂ ਦੀ ਕਰਾਮਾਤ ਨੂੰ ਮਾਣ ਰਹੇ ਹਨ ਅਤੇ ਸਹੂਲਤਾਂ ਪ੍ਰਾਪਤ ਕਰ ਰਹੇ ਹਨਦੇਸ਼ ਦੇ ਮੁਖੀ ਨੇ ਇਹ ਦੱਸ ਕੇ ਸਭ ਸਾਫ ਕਰ ਦਿੱਤਾ ਹੈ ਕਿ ਹੁਣ ਰਾਮ ਜੀ ਕੁੱਲੀਆਂ ਜਾਂ ਤੰਬੂਆਂ ਵਿੱਚ ਨਹੀਂ ਰਹਿਣਗੇ, ਕਿਉਂਕਿ ਹੁਣ ਅਸੀਂ ਉਹਨਾਂ ਨੂੰ ਪੱਕਾ ਘਰ (ਰਾਮ ਮੰਦਰ) ਬਣਾ ਕੇ ਦਿੱਤਾ ਹੈਅਜਿਹੇ ਭਾਸ਼ਣਾਂ ਅਤੇ ਹਰਕਤਾਂ ਤੋਂ ਸਾਫ ਜ਼ਾਹਿਰ ਹੋ ਗਿਆ ਹੈ ਕਿ ਇੱਕ ਮਨੁੱਖ ਹੀ ਹੈ, ਜੋ ਭਗਵਾਨ ਦੀ ਮੂਰਤੀ ਬਣਾਉਣ ਤੋਂ ਪਹਿਲਾਂ ਉਸ ਨੂੰ ਆਪਣੇ ਦਿਮਾਗ ਵਿੱਚ ਉਸ ਦੀ ਮੂਰਤੀ ਬਣਾਉਂਦਾ ਹੈਫਿਰ ਮਨੁੱਖ ਹੀ ਉਸ ਮੂਰਤੀ ਨੂੰ ਸਥਾਪਤ ਕਰਦਾ ਹੈਘਰ ਬਣਾ ਕੇ ਦਿੰਦਾ ਹੈ, ਉਸ ਵਿੱਚ ਜਾਨ ਪਾਉਣ ਲਈ ਪ੍ਰਾਣ-ਪ੍ਰਤਿਸ਼ਠਾ ਵਰਗਾ ਡਰਾਮਾ ਕਰਦਾ ਹੈਪ੍ਰਾਣ-ਪ੍ਰਤਿਸ਼ਠਾ ਕਾਰਵਾਈ ਦੌਰਾਨ ਕਲਾਕਾਰ ਰਾਮ ਨੂੰ ਸਮਰਪਤ ਹੋਣ ਲਈ ਪੂਰੇ ਦਾ ਪੂਰਾ ਬਾਬੇ ਨਾਨਕ ਦੀ ਸਤਰ ਨੂੰ ਭੁੱਲ ਕੇ ਲੰਮਾ ਪੈ ਜਾਂਦਾ ਹੈ ਅਤੇ ਇਹਨਾਂ ਸਤਰਾਂ ਨੂੰ ਭੁੱਲ ਜਾਂਦਾ ਹੈ ਕਿ “ਅਪਰਾਧੀ ਦੂਣਾ ਨਿਵੈ” ਖੈਰ ਇਸ ਦ੍ਰਿਸ਼ ਨੂੰ ਚਿਤਰਨ ਲਈ ਇਸ ਗੱਲ ਦਾ ਵੀ ਪੂਰਾ-ਪੂਰਾ ਧਿਆਨ ਰੱਖਿਆ ਗਿਆ ਕਿ ਨਾਗਪੁਰੀ ਚੇਲਿਆਂ ਤੋਂ ਬਗੈਰ ਹੋਰ ਕੋਈ ਮੌਜੂਦ ਨਾ ਹੋਵੇਇਸ ਕਰਕੇ ਦੇਸ਼ ਮੁਖੀ, ਭਾਗਵਤ ਅਤੇ ਯੋਗੀ ਤਿਕੜੀ ਹਾਜ਼ਰ ਦਿਖਾਈ ਦਿੱਤੀ

ਵਿਗਿਆਨਕ ਗਿਆਨ ਦੇਣ ਤੋਂ ਸਰਕਾਰ ਤਾਹੀਓਂ ਸੰਕੋਚ ਕਰ ਰਹੀ ਹੈ ਕਿ ਅੰਧ-ਭਗਤਾਂ ਦੀ ਜਿੱਡੀ ਵੱਡੀ ਫੌਜ ਤਿਆਰ ਹੋ ਜਾਵੇਗੀ, ਓਨੀਂ ਵੱਡੀ ਜਿੱਤ ਅਸੀਂ ਇਸ ਸਾਲ ਚੋਣਾਂ ਵਿੱਚ ਕਰਾਂਗੇਮੰਦਰ ਅਜੇ ਭਾਵੇਂ ਅਧੂਰਾ ਹੈ, ਪਰ ਆਮਦਨੀ ਹੋਣੀ ਸ਼ੁਰੂ ਹੋ ਗਈ ਹੈਸਾਡੀ ਜਾਣਕਾਰੀ ਮੁਤਾਬਕ ਇਸ ਅਧੂਰੇ ਰਾਮ ਮੰਦਰ ਤੋਂ ਪਹਿਲੇ ਦਿਨ ਹੀ ਤਕਰੀਬਨ 3.17 ਕਰੋੜ ਤੋਂ ਵੱਧ ਚੜ੍ਹਾਵਾ ਚੜ੍ਹਿਆਜਿਵੇਂ ਸਭ ਜਾਣਦੇ ਹਨ ਕਿ ਆਮ ਮੰਦਰਾਂ, ਗੁਰਦਵਾਰਿਆਂ ਵਿੱਚ ਚੜ੍ਹਾਵਾ ਸਾਂਭ ਲਿਆ ਜਾਂਦਾ ਹੈ, ਪਰ ਚੜ੍ਹਿਆ ਹੋਇਆ ਪ੍ਰਸ਼ਾਦ ਵੰਡ ਦਿੱਤਾ ਜਾਂਦਾ ਹੈਕਿੰਨਾ ਚੰਗਾ ਹੁੰਦਾ ਜੋ ਅੱਜ ਦੇ ਦਿਨ ਸੈਂਕੜਿਆਂ ਵਿੱਚ ਰੇਲਵੇ ਨੇ ਰੇਲ ਗੱਡੀਆਂ ਦੇ ਮੂੰਹ ਅਯੁੱਧਿਆ ਦੇ ਰਾਮ ਮੰਦਰ ਵੱਲ ਕਰ ਦਿੱਤੇ ਹਨ, ਜੇਕਰ ਅਜਿਹਾ ਕੋਰੋਨਾ ਬਿਮਾਰੀ ਦੌਰਾਨ ਕੀਤਾ ਹੁੰਦਾ ਤਾਂ ਕਿੰਨਾ ਚੰਗਾ ਹੁੰਦਾਉਹਨਾਂ ਦਿਨਾਂ ਵਿੱਚ ਗਰੀਬ ਜਨਤਾ ਪੈਦਲ ਹੀ ਆਪੋ-ਆਪਣਿਆਂ ਨੂੰ ਮਿਲਣ ਖਾਤਰ ਆਪਣੇ ਪਿੰਡ ਦੇਖਣ ਦੀ ਖਾਤਿਰ, ਮਾਪਿਆਂ ਅਤੇ ਬੱਚਿਆਂ ਨੂੰ ਮਿਲਣ ਦੀ ਖਾਤਰ ਪੈਦਲ ਆਏਉਹਨਾਂ ਵਿੱਚੋਂ ਕਈ ਰਸਤੇ ਵਿੱਚ ਹੀ ਮੁਰਝਾ ਗਏਇਸੇ ਕਰਕੇ ਸਿਆਣਿਆਂ ਦਾ ਅਖਾਣ ਹੈ ਕਿ ਬੇਈਮਾਨ ਰਾਜਾ ਅਤੇ ਸੁੱਤੇ ਹੋਏ ਲੋਕ ਦੇਸ਼ ਲਈ ਦੋਵੇਂ ਖਤਰਨਾਕ ਹੁੰਦੇ ਹਨ

ਉਂਜ ਗੱਲਾਂ ਵਿੱਚੋਂ ਗੱਲ ਹੀ ਹੈ ਕਿ ਜੋ ਰਾਮ ਨੂੰ ਅਯੁੱਧਿਆ ਲਿਆ ਸਕਦਾ ਹੈ, ਜੇਕਰ ਉਹ ਚਾਹੇ ਤਾਂ ਵਿਜੈ ਮਾਲਿਆ ਅਤੇ ਨੀਰਵ ਮੋਦੀ ਸਮੇਤ ਦਰਜਨਾਂ ਬੈਂਕ ਲੁਟੇਰਿਆਂ ਨੂੰ ਕਿਉਂ ਨਹੀਂ ਲਿਆ ਸਕਦਾ? ਪਰ ਇੱਥੇ ਇਸ ਮੁਹਾਂਵਰੇ ਨੂੰ ਯਾਦ ਕਰਕੇ ਹੀ ਸਾਰਿਆ ਜਾ ਸਕਦਾ ਹੈ ਕਿ ,ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ’ ਉਪਰੋਕਤ ਸਾਰੇ ਗੁਜਰਾਤੀ ਠੱਗ ਹਨਇਹਨਾਂ ਠੱਗਾਂ ਵਿੱਚ ਨਾ ਕੋਈ ਸਿੱਖ ਹੈ, ਨਾ ਹੀ ਕੋਈ ਮੁਸਲਮਾਨ ਹੈ ਤੇ ਨਾ ਹੀ ਕੋਈ ਈਸਾਈ ਹੈਸਭ ਠੱਗ ਗੁਜਰਾਤੀ ਹਿੰਦੂ ਹੀ ਹਨ

ਅਜੋਕਾ ਰਾਮ ਮੰਦਰ ਉਸਾਰਨ ਲਈ ਅਜੋਕੇ ਮੁਗਲਾਂ ਨੇ ਤਕਰੀਬਨ 2200 ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਅੱਠ ਸੌ (800) ਘਰ, ਤੀਹ (30) ਦੇ ਕਰੀਬ ਮੰਦਰ ਨੌਂ (9) ਮਸਜਿਦਾਂ ਅਤੇ ਛੇ (6) ਮਜ਼ਾਰਾਂ ਰਜ਼ਾਮੰਦੀ ਸਮੇਤ ਧੱਕੇ ਨਾਲ ਤੋੜੀਆਂ ਹਨਫਿਰ ਕਿਤੇ ਜਾ ਕੇ ਇਹ ਅਧੂਰਾ ਮੰਦਰ ਹੋਂਦ ਵਿੱਚ ਆਇਆ ਹੈਮੰਦਰ ਦੇਖ ਕੇ ਹੀ ਅੰਧ ਭਗਤਾਂ ਦੀ ਭੁੱਖ ਅਤੇ ਮਹਿੰਗਾਈ ਅਲੋਪ ਹੋ ਜਾਂਦੀ ਹੈਇਹੀ ਕੁਝ ਸਮੇਂ ਦੀਆਂ ਸਰਕਾਰਾਂ ਚਾਹੁੰਦੀਆਂ ਹਨ

ਸਾਡੇ ਸੰਵਿਧਾਨ ਨੇ ਸਾਨੂੰ ਇਹ ਅਜ਼ਾਦੀ ਦਿੱਤੀ ਹੋਈ ਹੈ ਕਿ ਹਰੇਕ ਭਾਰਤੀ, ਜਿਸ ਧਰਮ ਨੂੰ ਚਾਹੇ, ਅਪਣਾ ਸਕਦਾ ਹੈ, ਮੰਨ ਸਕਦਾ ਹੈ, ਬਦਲ ਸਕਦਾ ਹੈ, ਪਰ ਇੱਕ ਧਰਮ ਦੂਜੇ ਧਰਮ ਵਿੱਚ ਦਖਲ-ਅੰਦਾਜ਼ੀ ਨਹੀਂ ਕਰ ਸਕਦਾਸਰਕਾਰਾਂ ਲਈ ਵੀ ਦਿਸ਼ਾ-ਨਿਰਦੇਸ਼ ਨਿਰਧਾਰਤ ਕੀਤੇ ਹੋਏ ਹਨ ਕਿ ਕੋਈ ਵੀ ਸਰਕਾਰ ਕਿਸੇ ਖਾਸ ਧਰਮ ਲਈ ਪੱਬਾਂ ਭਾਰ ਨਹੀਂ ਹੋ ਸਕਦੀ, ਜਿਵੇਂ ਅਯੁੱਧਿਆ ਵਿੱਚ ਭਾਜਪਾ ਸਰਕਾਰ ਨੇ ਸਭ ਸੰਵਿਧਾਨਕ ਹਦਾਇਤਾਂ ਦੀਆਂ ਧੱਜੀਆਂ ਉਡਾ ਕੇ ਕੀਤਾ ਹੈ ਅਤੇ ਕਰ ਰਹੀ ਹੈਬਾਕੀ ਧਰਮਾਂ ਵਾਂਗ ਵੀ ਮੰਦਰਾਂ ਦੀ ਸਰਕਾਰ ਸਦੀਵੀ ਨਹੀਂ ਹੈ, ਪਰ ਉਦੋਂ ਤਕ ਜ਼ਰੂਰ ਦਿਖਾਈ ਦਿੰਦੀ ਰਹੇਗੀ, ਜਦੋਂ ਤਕ ਤੁਸੀਂ, ਅਸੀਂ ਸਭ ਤਮਾਸ਼ਬੀਨਾਂ ਵਿੱਚ ਸ਼ਾਮਲ ਰਹਾਂਗੇਉਂਜ ਤਾਂ ਸਮਾਂ ਹਰ ਵਕਤ ਹੀ ਚੰਗਾ ਕਰਨ ਲਈ ਸਾਨੂੰ ਵੰਗਾਰਦਾ ਰਹਿੰਦਾ ਹੈ, ਪਰ ਜੋ ਹੁਣ ਦਾ ਸਮਾਂ ਸਾਨੂੰ ਉੱਠਣ, ਜਾਗਣ ਅਤੇ ਵੀਹ ਸੌ ਚੌਵੀ ਵਿੱਚ ਪਰਿਵਰਤਨ ਲਿਆਉਣ ਲਈ ਪੁਕਾਰ ਰਿਹਾ ਹੈ, ਸਾਨੂੰ ਅਜਿਹੀ ਪੁਕਾਰ ਸੁਣ ਕੇ ਉਸ ਉੱਤੇ ਅਮਲ ਕਰਨ ਲਈ ਦਿਨ-ਰਾਤ ਇੱਕ ਕਰ ਦੇਣਾ ਚਾਹੀਦਾ ਹੈਮੌਜੂਦਾ ਸਮੇਂ ਵਿੱਚ ਦੁਸ਼ਮਣ ਜਾਣਿਆ-ਪਛਾਣਿਆ ਚਿਹਰਾ ਸਭ ਦੇ ਸਾਹਮਣੇ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4682)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author