GurmitShugli8ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ’ਤੇ ਕਈਆਂ ਨੇ ਇੱਕ ਨਵਾਂ ਤੌਖਲਾ ਵੀ ...
(30 ਅਗਸਤ 2020)

 

ਅਜ਼ਾਦੀ ਦੀ 74ਵੀਂ ਵਰ੍ਹੇਗੰਢ ਮਨਾਉਣ ਤੋਂ ਤਕਰੀਬਨ ਚਾਰ ਦਿਹਾੜੇ ਪਹਿਲਾਂ ਸੁਪਰੀਮ ਕੋਰਟ ਵੱਲੋਂ ਧੀਆਂ ਦੇ ਹੱਕ ਵਿੱਚ ਦਿੱਤੇ ਫੈਸਲੇ ਨੇ ਜਿੱਥੇ ਨਾਰੀ ਜਾਤੀ ਦਾ ਮਾਣ-ਸਨਮਾਨ ਵਧਾਇਆ ਹੈ, ਉੱਥੇ ਕੁਝਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਵੀ ਦੱਬੀ ਜ਼ੁਬਾਨ ਵਿੱਚ ਕੀਤੀਆਂ ਹਨਕਈਆਂ ਨੇ ਘੁੱਟਵੇਂ ਮਾਹੌਲ ਵਿੱਚ ਸਵਾਗਤ ਵੀ ਕੀਤਾ ਹੈਅਸੀਂ ਅਜਿਹੇ ਤੌਖਲਿਆਂ ਬਾਰੇ ਵੀ ਵਿਚਾਰ ਕਰਾਂਗੇ ਅਤੇ ਇਹ ਹੱਕ ਮਿਲਣ ਤੋਂ ਬਾਅਦ ਹਾਂ-ਪੱਖੀ ਰੁਝਾਨ ਬਾਰੇ ਵੀ ਚਰਚਾ ਕਰਾਂਗੇ

ਸਭ ਤੋਂ ਪਹਿਲਾਂ ਇਸ ਫੈਸਲੇ ਤੋਂ ਨਾ-ਖੁਸ਼ ਵਰਗ ਦਾ ਆਖਣਾ ਹੈ ਕਿ ਹੁਣ ਇਸ ਫੈਸਲੇ ਨਾਲ ਭੈਣ-ਭਰਾ ਦੀ ਰੱਖੜੀ ਰਸਮ ’ਤੇ ਅਸਰ ਪਵੇਗਾਉਨ੍ਹਾਂ ਦਾ ਕਹਿਣਾ ਹੈ ਕਿ ਜਦ ਭੈਣਾਂ ਨੇ ਆਪਣਾ ਬਣਦਾ ਹੱਕ ਲੈ ਹੀ ਲੈਣਾ ਹੈ, ਜਿਹੜਾ ਪਹਿਲਾਂ ਭਰਾਵਾਂ ਪਾਸ ਹੀ ਰਹਿੰਦਾ ਸੀ, ਹੁਣ ਕੋਈ ਭਰਾ ਰੱਖੜੀ ਕਿਉਂ ਬਨ੍ਹਾਵੇਗਾਸਾਡੀ ਜਾਚੇ ਇਹ ਦਲੀਲ ਵੀ ਥੋਥੀ ਹੀ ਹੈ, ਕਿਉਂਕਿ ਸਾਰੇ ਦੇਸ਼ ਵਿੱਚ ਸਾਰੇ ਜ਼ਮੀਨ-ਜਾਇਦਾਦਾਂ ਦੇ ਮਾਲਕ ਨਹੀਂ ਹਨਕਿੰਨੀ ਅਬਾਦੀ ਬੇਘਰਾਂ ਦੀ ਹੈ, ਕਿੰਨੀ ਅਬਾਦੀ ਬਿਨਾਂ ਜਾਇਦਾਦ ਦੀ ਮਾਲਕੀ ਤੋਂ ਹੈਸਾਡੇ ਸਮਾਜ ਦਾ ਇੱਕ ਹਿੱਸਾ ਸੱਚਮੁੱਚ ‘ਧੀਆਂ ਨੂੰ ਬਰਾਬਰ ਦੇ ਹੱਕ’ ਦੇ ਹੱਕ ਵਿੱਚ ਹੈਉਹ ਅਜਿਹੇ ਦਕਿਆਨੂਸੀ ਰਿਵਾਜਾਂ ਨੂੰ ਪਹਿਲਾਂ ਹੀ ਮਾਨਤਾ ਨਹੀਂ ਦਿੰਦੇਉਂਝ ਵੀ ਇਹ ਤਿਉਹਾਰ ਔਰਤ ਨੂੰ ਕਮਜ਼ੋਰ ਦਿਖਾਉਂਦਾ ਹੈਸ਼ਾਇਦ ਇਸੇ ਕਰਕੇ ਹੀ ਪਿਛਲੇ 3-4 ਸਾਲਾਂ ਵਿੱਚ ਸਿੱਖਾਂ ਵਿੱਚ ਬਾਬੇ ਬਕਾਲੇ ਵਿੱਚ ਰੱਖੜ ਪੁੰਨਿਆਂ ਦਾ ਤਿਉਹਾਰ ਖਤਮ ਕਰਕੇ “ਗੁਰੂ ਲਾਧੋ ਰੇ” ਦਿਵਸ ਮਨਾਉਣਾ ਸ਼ੁਰੂ ਕਰ ਦਿੱਤਾ ਹੈ

ਅਗਲਾ ਤੌਖਲਾ ਇੱਕ ਧਿਰ ਵੱਲੋਂ ਇਹ ਪੇਸ਼ ਕੀਤਾ ਜਾ ਰਿਹਾ ਹੈ ਕਿ ਅਜਿਹਾ ਕਾਨੂੰਨ ਲਾਗੂ ਹੋਣ ’ਤੇ ਕੀ ਸੱਚ-ਮੁੱਚ ਸਾਰੀਆਂ ਭੈਣਾਂ ਆਪਣੇ ਭਰਾਵਾਂ ਕੋਲੋਂ ਹੁਣ ਜੱਦੀ ਜਾਇਦਾਦ ਦੀ ਮੰਗ ਕਰਨਗੀਆਂ? ਕੀ ਉਹ ਹੁਣ ਵੰਡ ਕਰਨ ਨੂੰ ਕਹਿਣਗੀਆਂ? ਭਰਾਵਾਂ ਵੱਲੋਂ ਹਿੱਸਾ ਨਾ ਦੇਣ ’ਤੇ ਕੀ ਉਹ ਅਦਾਲਤਾਂ ਦਾ ਬੂਹਾ ਖੜਕਾਉਣਗੀਆਂ? ਜੇ ਅਜਿਹੇ ਸਵਾਲਾਂ ਦਾ ਜਵਾਬ ‘ਹਾਂ’ ਵਿੱਚ ਹੈ ਤਾਂ ਇਸ ਨਾਲ ਅਦਾਲਤਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨਵੇਂ ਕੇਸ ਵਧਣਗੇ, ਜਿਸ ਨਾਲ ਅਦਾਲਤਾਂ ਵਿੱਚ ਕੰਮ ਦਾ ਬੋਝ ਵਧੇਗਾ ਅਤੇ ਇਨਸਾਫ਼ ਮਿਲਣ ਵਿੱਚ ਹੋਰ ਦੇਰੀ ਹੋਵੇਗੀਇਸ ਸਮੱਸਿਆ ਸੰਬੰਧੀ ਅਸੀਂ ਇਹ ਹੀ ਆਖ ਸਕਦੇ ਹਾਂ ਕਿ ਜਦ ਕਾਨੂੰਨ ਬਣ ਹੀ ਗਿਆ ਹੈ ਤਾਂ ਹਿੱਸਾ ਨਾ ਦੇਣ ਵਾਲੀ ਧਿਰ ਦਾ ਕੇਸ ਬਹੁਤਾ ਚਿਰ ਅਦਾਲਤ ਵਿੱਚ ਟਿਕ ਨਹੀਂ ਸਕੇਗਾ, ਨਿਪਟਾਰਾ ਜਲਦੀ ਹੋਵੇਗਾ ਅਤੇ ਹਿੱਸਾ ਨਾ ਦੇਣ ਵਾਲਿਆਂ ਦੀਆਂ ਅਪੀਲਾਂ ਬਹੁਤਾ ਚਿਰ ਟਿਕ ਨਹੀਂ ਸਕਣਗੀਆਂ

ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਜਦ ਧੀਆਂ ਪੁੱਤਰਾਂ ਬਰਾਬਰ ਹੱਕਦਾਰ ਬਣ ਗਈਆਂ ਹਨ, ਹੁਣ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਕਿ ਦਾਜ ਦੇਣ ਦੀ ਰਸਮ ਆਪਣੇ-ਆਪ ਖ਼ਤਮ ਹੋਣ ਲੱਗੇਗੀਜਿਵੇਂ ਸਭ ਜਾਣਦੇ ਹਨ ਕਿ ਅੱਜ ਤਕ ਧੀਆਂ ਦਾ ਹਿੱਸਾ ਉਨ੍ਹਾਂ ਨੂੰ ਦਾਜ ਦੀ ਸ਼ਕਲ ਵਿੱਚ ਦਿੱਤਾ ਜਾਂਦਾ ਸੀਦਾਜ ਦੀ ਮੰਗ ਘੱਟ ਵੱਧ ਹੋਣ ਕਰਕੇ ਜਾਂ ਮੰਗ ਅਨੁਸਾਰ ਨਾ ਮਿਲਣ ਕਰਕੇ ਜੇ ਮੌਤਾਂ ਹੁੰਦੀਆਂ ਹਨ, ਉਹ ਵੀ ਰੁਕਣਗੀਆਂ ਅਤੇ ਦਾਜ ਦਾ ਕੋਹੜ ਵੀ ਹੌਲੀ-ਹੌਲੀ ਆਪਣੇ-ਆਪ ਖ਼ਤਮ ਹੋ ਜਾਵੇਗਾ, ਜੋ ਸਮਾਜ ਵਿੱਚ ਇੱਕ ਸੁਧਾਰ ਵਾਲੀ ਗੱਲ ਹੋਵੇਗੀ

ਨਵੇਂ ਫੈਸਲੇ ਮੁਤਾਬਕ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਆਖਿਆ ਹੈ ਕਿ ਧੀਆਂ ਨੂੰ ਬਰਾਬਰ ਦਾ ਹੱਕ ਮਿਲਣ ਤੋਂ ਬਾਅਦ ਜੋ ਕੇਸ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਹਨ, ਉਨ੍ਹਾਂ ਨੂੰ ਇਸ ਫੈਸਲੇ ਤੋਂ ਬਾਅਦ ਛੇ ਮਹੀਨਿਆਂ ਵਿੱਚ ਖ਼ਤਮ ਕੀਤਾ ਜਾਵੇ। ਇਸ ਨਾਲ ਅਦਾਲਤਾਂ ਵਿੱਚ ਪਏ ਕੇਸਾਂ ਦੀ ਗਿਣਤੀ ਆਪਣੇ-ਆਪ ਘਟ ਜਾਵੇਗੀ

ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ’ਤੇ ਕਈਆਂ ਨੇ ਇੱਕ ਨਵਾਂ ਤੌਖਲਾ ਵੀ ਦਰਜ ਕਰਵਾਇਆ ਹੈ ਕਿ ਕੀ ਜਿਵੇਂ ਪਿਤਾ ਦੀ ਜਾਇਦਾਦ ਵਿੱਚ ਉਸ ਦੇ ਪੁੱਤਰ ਧੀਆਂ ਬਰਾਬਰ ਦੇ ਹੱਕਦਾਰ ਬਣ ਗਏ ਹਨ, ਪਰ ਕੀ ਇਹ ਕਾਨੂੰਨ ਮਾਤਾ ਦੀ ਜਾਇਦਾਦ ’ਤੇ ਵੀ ਲਾਗੂ ਹੋਵੇਗਾ? ਉਨ੍ਹਾਂ ਦੀ ਦਲੀਲ ਇਹ ਹੈ ਕਿ ਕਈ ਲੋਕ ਕਈ ਕਾਰਨਾਂ ਕਰਕੇ ਆਪਣੀ ਜਾਇਦਾਦ ਆਪਣੇ ਨਾਂ ਕਰਾਉਣ ਦੀ ਬਜਾਏ ਆਪਣੀ ਘਰਵਾਲੀ ਦੇ ਨਾਂ ਯਾਨੀ ਬੱਚਿਆਂ ਦੀ ਮਾਤਾ ਦੇ ਨਾਂ ਕਰਵਾ ਦਿੰਦੇ ਹਨਇਸ ਕਰਕੇ ਉਹ ਜਾਣਨਾ ਚਾਹੁੰਦੇ ਹਨ ਕਿ ਨਵਾਂ ਕਾਨੂੰਨ ਅਜਿਹੀ ਜਾਇਦਾਦ ’ਤੇ ਵੀ ਲਾਗੂ ਹੋਵੇਗਾ? ਸਾਡੀ ਆਪਣੀ ਜਾਣਕਾਰੀ ਮੁਤਾਬਕ ਇਸ ਸਵਾਲ ਦਾ ਜਵਾਬ ਹਾਂ ਵਿੱਚ ਹੈ, ਕਿਉਂਕਿ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਬਾਪ ਦੀ ਜ਼ਮੀਨ ਭਾਵੇਂ ਜੱਦੀ ਹੋਵੇ, ਭਾਵੇਂ ਜੱਦੀ ਨਾ ਹੋਵੇਸਾਰੀ ਜਾਇਦਾਦ ’ਤੇ ਇਹੀ ਬਰਾਬਰਤਾ ਵਾਲਾ ਕਾਨੂੰਨ ਲੱਗੇਗਾ

ਸੁਪਰੀਮ ਕੋਰਟ ਨੇ ਜੋ ਹੁਣ ਲੜਕੀਆਂ ਅਤੇ ਲੜਕਿਆਂ ਵਿੱਚ ਬਰਾਬਰਤਾ ਵਾਲਾ ਕਾਨੂੰਨ ਲਿਆਂਦਾ ਹੈ, ਇਸ ਕਾਨੂੰਨ ਵਰਗਾ ਕਾਨੂੰਨ 1985 ਵਿੱਚ ਆਂਧਰਾ ਨੇ ਪਾਸ ਕੀਤਾ ਸੀਉਦੋਂ 1985 ਵਿੱਚ ਸ੍ਰੀ ਐੱਨ ਟੀ ਰਾਮਾਰਾਓ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਸਨਉਸ ਸਮੇਂ ਉਨ੍ਹਾਂ ਨੇ ਪੁਰਖਿਆਂ ਦੀ ਜਾਇਦਾਦ ਵਿੱਚ ਬੇਟੀਆਂ ਨੂੰ ਬਰਾਬਰ ਹਿੱਸੇਦਾਰੀ ਦਾ ਕਾਨੂੰਨ ਪਾਸ ਕੀਤਾ ਸੀ ਅਤੇ ਲਾਗੂ ਵੀ ਕੀਤਾ ਸੀ ਇਸਦੇ ਠੀਕ 20 ਸਾਲ ਬਾਅਦ ਸੰਸਦ ਨੇ 1956 ਦੇ ਕਾਨੂੰਨ ਵਿੱਚ ਸੋਧ ਕਰਕੇ 2005 ਵਿੱਚ ਦੇਸ਼ ਭਰ ਦੇ ਲਈ ਪੁਰਖਿਆਂ ਦੀ ਜਾਇਦਾਦ ਵਿੱਚ ਬੇਟੀਆਂ ਨੂੰ ਬੇਟਿਆਂ ਬਰਾਬਰ ਹਿੱਸੇਦਾਰ ਮੰਨਣ ਦਾ ਕਾਨੂੰਨ ਪਾਸ ਕੀਤਾਜਿਹੜਾ ਚੈਲਿੰਜ ਹੁੰਦਾ ਹੋਇਆ ਹੁਣ ਇੱਕ ਫੈਸਲੇ ਦੇ ਰੂਪ ਵਿੱਚ ਸੁਣਾਇਆ ਗਿਆ ਹੈ

ਲੜਕੇ ਲੜਕੀਆਂ ਨੂੰ ਬਰਾਬਰ ਦਾ ਹੱਕ ਦੇਣ ਵਾਲੇ ਫੈਸਲੇ ਤੋਂ ਬਾਅਦ ਸਭ ਧਿਰਾਂ ਖੁਸ਼ ਨਹੀਂ ਹਨਨਾ ਹੀ ਖੁਸ਼ ਹੋ ਸਕਦੀਆਂ ਹਨਧੀਆਂ ਨੇ ਕਿਸੇ ਕੋਲੋਂ ਕੁਝ ਖੋਹਿਆ ਜਾਂ ਝਪਟਿਆ ਨਹੀਂਇਹ ਹੱਕ ਬੜੀ ਲੰਬੀ ਲੜਾਈ ਅਤੇ ਮੰਗ ਤੋਂ ਬਾਅਦ ਮਿਲਿਆ ਹੈ, ਜਿਸ ਨਾਲ ਧੀਆਂ ਵਿੱਚ ਬਰਾਬਰਤਾ ਵਾਲਾ ਅਹਿਸਾਸ ਹੋਇਆ ਹੈਉਂਝ ਵੀ ਧੀਆਂ (ਔਰਤਾਂ) ਕਿਸੇ ਵੀ ਖੇਤਰ ਵਿੱਚ ਮਰਦ ਨਾਲੋਂ ਪਿੱਛੇ ਨਹੀਂ ਹਨਭਾਵੇਂ ਦੇਸ਼ ਵਿੱਚ ਰਾਸ਼ਟਰਪਤੀ ਬਣਨ ਦਾ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਕੈਬਨਿਟ ਵਿੱਚ ਮੰਤਰੀ, ਯੂਨੀਵਰਸਿਟੀਆਂ ਵਿੱਚ ਚਾਂਸਲਰ ਜਾਂ ਵਾਈਸ ਚਾਂਸਲਰ ਬਣਨ ਦਾ, ਭਾਵੇਂ ਪੁਲਾੜ ਵਿੱਚ ਜਾਣ ਦੀ ਗੱਲ ਹੋਵੇ, ਹਵਾਈ ਜਹਾਜ਼ ਉਡਾਉਣ, ਰੇਲ ਗੱਡੀਆਂ ਚਲਾਉਣ, ਭਾਵੇਂ ਬੱਸਾਂ ਦੀ ਡਰਾਈਵਰੀ ਹੋਵੇ ਜਾਂ ਕੁਝ ਹੋਰ, ਬਹਾਦਰੀ ਨਾਲ ਲੜਨ ਲਈ ਪੁਲਿਸ ਮਹਿਕਮਾ, ਡਿਫੈਂਸ ਮਹਿਕਮਾ ਹੋਵੇ, ਕਿਸੇ ਵੀ ਖੇਤਰ ਵਿੱਚ ਉਹ ਪਿੱਛੇ ਨਹੀਂ ਹੈਇਸ ਸਭ ਕਾਸੇ ਦੇ ਬਾਵਜੂਦ ਜੇ ਉਸ ਨੂੰ ਜਾਇਦਾਦ ਵਿੱਚ ਬਰਾਬਰੀ ਦਾ ਹੱਕ ਮਿਲ ਗਿਆ ਹੈ ਤਾਂ ਕੋਈ ਪਹਾੜ ਨਹੀਂ ਡਿੱਗ ਪਿਆਭੈਣ ਭਰਾ ਦਾ ਇੱਕ ਖੂਨ ਹੁੰਦਾ ਹੈਇੱਕ ਮਾਂ-ਪਿਉ ਦੇ ਜਾਏ ਹੁੰਦੇ ਹਨਪਹਿਲਾਂ ਕਹਿਣ ਨੂੰ ਬਰਾਬਰ ਹੁੰਦੇ ਸਨ, ਹੁਣ ਕਾਨੂੰਨ ਨੇ ਬਰਾਬਰ ਦਾ ਹੱਕ ਦੇ ਦਿੱਤਾ ਹੈਸਭ ਨੂੰ ਇਹ ਕਾਨੂੰਨ ਮੰਨਣ ਲਈ ਮਨ ਬਣਾਉਣਾ ਚਾਹੀਦਾ ਹੈਅਜਿਹਾ ਮਨ ਬਣਾ ਕੇ ਹੀ ਸੁਖ-ਸ਼ਾਂਤੀ ਅਤੇ ਅਮਨ-ਪੂਰਵਕ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਜੇਕਰ ਅਸੀਂ ਅਜਿਹੇ ਚੰਗੇ ਕਾਨੂੰਨ ਦਾ ਸਹਿਯੋਗ ਨਹੀਂ ਕਰਾਂਗੇ ਤਾਂ ਫਿਰ ਕਾਨੂੰਨ ਆਪਣਾ ਰਸਤਾ ਆਪ ਇਖਤਿਆਰ ਕਰੇਗਾ, ਜਿਸ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2318)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author