GurmitShugli8ਆਖਣਾ ਬਣਦਾ ਹੈ ਕਿ ਕਾਨੂੰਨੀ ਪੁਜ਼ੀਸ਼ਨ ਜੋ ਵੀ ਹੋਵੇ, ਪਰ ਪੰਜਾਬ ਵੱਲੋਂ ਸਮੁੱਚਾ ...
(25 ਅਕਤੂਬਰ 2020)

 

ਪੰਜਾਬ ਵਿੱਚ 2022 ਨੂੰ ਚੋਣਾਂ ਹੋਣ ਵਾਲੀਆਂ ਹਨਪਿਛਲੀ ਵਾਰ ਸ. ਅਮਰਿੰਦਰ ਸਿੰਘ ਕਾਫ਼ੀ ਲੀਡ ਨਾਲ ਜਿੱਤ ਕੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਸੀਮਨੁੱਖੀ ਅਤੇ ਸਿਆਸੀ ਸੁਭਾਅ ਮੁਤਾਬਕ ਜਿੱਤਣ ਤੋਂ ਪਹਿਲਾਂ ਜਿੱਤਣ ਦੀ ਖਾਤਰ ਕਾਫ਼ੀ ਚੋਣ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਜਿੱਤਣ ਤੋਂ ਬਾਅਦ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਸੀਬਾਕੀ ਸਿਆਸੀ ਮੁਖੀਆਂ ਵਾਂਗ, ਕੈਪਟਨ ਸਾਹਿਬ ਵੀ ਆਪਣੇ ਬਹੁਤੇ ਵਾਅਦੇ ਪੂਰੇ ਨਹੀਂ ਕਰ ਸਕਿਆਪਿਛਲੇ ਸਾਢੇ ਤਿੰਨ ਸਾਲਾਂ ਤੋਂ ਵਾਅਦਿਆਂ ਨੂੰ ਪੂਰਾ ਕਰਨ ਦੀ ਰਫ਼ਤਾਰ ਬਹੁਤ ਸੁਸਤ ਰਹੀ, ਜਿਸ ਕਰਕੇ ਨੁਕਤਾਚੀਨੀ ਦਾ ਹੋਣਾ ਸੁਭਾਵਕ ਸੀ

ਇਸ ਪਿਛਲੇ ਸਮੇਂ ਦੌਰਾਨ ਬਹੁਤ ਕੁਝ ਚੰਗਾ-ਮਾੜਾ ਵਾਪਰਿਆਵਿਧਾਇਕਾਂ ਅਤੇ ਵਜ਼ੀਰਾਂ ਦੇ ਵੱਖ-ਵੱਖ ਤਰ੍ਹਾਂ ਦੇ ਦੋਸ਼ ਲੱਗਦੇ ਰਹੇ, ਜਿਸ ਕਰਕੇ ਉਨ੍ਹਾਂ ਨੂੰ ਆਪਣੀਆਂ ਵਜ਼ੀਰੀਆਂ ਤੋਂ ਹੱਥ ਧੋਣੇ ਪਏਕਈ ਵਜ਼ੀਰਾਂ ਖ਼ਿਲਾਫ਼ ਜਨਤਾ ਵੱਲੋਂ ਸਮੇਂ ਸਮੇਂ ਸਿਰ ਮੁਜ਼ਾਹਰੇ ਹੋ ਰਹੇ ਹਨਪਰ ਉਨ੍ਹਾਂ ਨੂੰ ਲਗਾਤਾਰ ਕਲੀਨ ਚਿਟਾਂ ਵੰਡ ਹੋ ਰਹੀਆਂ ਹਨਪਰ ਆਮ ਜਨਤਾ ਨੂੰ ਤਸੱਲੀ ਨਹੀਂ ਹੋ ਰਹੀਸਰਕਾਰ ਵੀ ਟੱਸ ਤੋਂ ਮੱਸ ਨਹੀਂ ਹੋ ਰਹੀਮੁੱਖ ਦੋਸ਼ਾਂ ਵਿੱਚ ਮਾਈਨਿੰਗ ਕਰਨ ਦੇ ਦੋਸ਼, ਗਰੀਬ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜ਼ੀਫਿਆ ਖਾ ਜਾਣਾ, ਜੰਗਲਾਂ ਦੀ ਜ਼ਮੀਨ ਸਸਤੀ ਦੀ ਬਜਾਏ ਮਹਿੰਗੀ ਖਰੀਦ ਕੇ ਖ਼ਜ਼ਾਨੇ ਨੂੰ ਥੁੱਕ ਲਾਉਣ ਬਾਰੇ ਹਨਵਿਰੋਧੀ ਪਾਰਟੀਆਂ ਆਪਸ ਵਿੱਚ ਪਾਟੀਆਂ ਹੋਈਆਂ ਹਨ, ਆਪੋ ਆਪਣੀ ਡੱਫਲੀ ਵਜਾ ਰਹੀਆਂ ਹਨਖਪਤਕਾਰਾਂ ਨੂੰ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈਬੜੀ ਚਲਾਕੀ ਨਾਲ ਦੋ ਮਹੀਨਿਆਂ ਦਾ ਇਕੱਠਾ ਬਿੱਲ ਦੇ ਕੇ ਵੱਧ ਪੈਸੇ ਵਸੂਲ ਕੀਤੇ ਜਾ ਰਹੇ ਹਨਜਦ ਕਿ ਦਾਅਵਾ ਸਸਤੀ ਬਿਜਲੀ ਦੇਣ ਦਾ ਸੀਇਸ ਕਰਕੇ ਪਿਛਲੇ ਸਮੇਂ ਵਿੱਚ ਵਾਅਦਿਆਂ ਦੀ ਅਧੂਰੀ ਖੇਤੀ ਹੁੰਦੀ ਰਹੀ ਹੈ

ਹੁਣ ਤੋਂ ਪਹਿਲਾਂ ਕੈਪਟਨ ਸਾਹਿਬ ਆਮ ਜਨਤਾ ਵਿੱਚ ਬਹੁਤ ਘੱਟ ਵਿਚਰਦੇ ਸਨਵਿਰੋਧੀ ਪਾਰਟੀ ਅਤੇ ਵਿਧਾਇਕਾਂ ਨੂੰ ਤਾਂ ਕੀ, ਉਹ ਤਾਂ ਮਨਿਸਟਰਾਂ ਤਕ ਮਿਲਣ ਤੋਂ ਸੰਕੋਚ ਕਰਦੇ ਰਹੇਇਸ ਕਰਕੇ ਕੈਪਟਨ ਬਾਰੇ ਮਸ਼ਹੂਰ ਸੀ ਕਿ ਕਦੇ ਉਹ ਆਪਣੇ ਮਹਿਲਾਂ ਵਿੱਚ ਰਹਿ ਕੇ, ਕਦੇ ਪਹਾੜਾਂ ਉੱਪਰ ਜਾ ਕੇ ਆਪਣੀ ਸਰਕਾਰ ਦਾ ਸਟੇਰਿੰਗ ਘੁਮਾਉਂਦੇ ਹਨਭਾਵ ਆਮ ਜਨਤਾ ਤੋਂ ਕੱਟੇ ਰਹਿੰਦੇ ਹਨਨਾ ਮਿਲਣ ਦੀ ਸ਼ਿਕਾਇਤ ਵਧਣ ਕਰਕੇ ਕਈਆਂ ਨੂੰ ਪ੍ਰੈੱਸ ਦਾ ਸਹਾਰਾ ਵੀ ਲੈਣਾ ਪੈਂਦਾ ਰਿਹਾ

ਫਿਰ ਇੱਕ ਅਜਿਹਾ ਪੜਾਅ ਆਇਆ ਜਦ ਕੈਪਟਨ ਸਾਹਿਬ ਅਤੇ ਸਿੱਧੂ ਦੀ ਵਿਗੜ ਗਈਇਹ ਆਪਸੀ ਵਿਗਾੜ ਨਾ ਸੂਬੇ ਦੇ ਹੱਕ ਵਿੱਚ ਸੀ ਨਾ ਹੀ ਸਰਕਾਰ ਅਤੇ ਪਾਰਟੀ ਦੇ ਹਿਤ ਵਿੱਚ ਸੀਇਸ ਕਰਕੇ ਸਰਕਾਰ ਦੀ ਕਾਫ਼ੀ ਆਲੋਚਨਾ ਹੁੰਦੀ ਰਹੀਸਿਆਸੀ ਪੰਡਤ ਹਰ ਰੋਜ਼ ਨਵਾਂ ਨਵਾਂ ਟੇਵਾ ਲਾ ਕੇ ਜਨਤਾ ਵਿੱਚ ਕਈ ਤਰ੍ਹਾਂ ਦਾ ਭਰਮ ਫੈਲਾਉਂਦੇ ਰਹੇਸਿੱਧੂ ਨੂੰ ਅੱਜ ਜੇ “ਆਪ ਪਾਰਟੀ” ਨਾਲ ਜੋੜਦੇ ਤਾਂ ਦੂਜੇ ਦਿਨ ਅਕਾਲੀ ਪਾਰਟੀ ਨਾਲ ਜੋੜਦੇ, ਕਦੇ ਆਖਦੇ ਕਿ ਸਿੱਧੂ ਨੇ ਸਿਆਸੀ ਪਾਰੀ ਜਿਸ ਪਾਰਟੀ ਤੋਂ ਸ਼ੁਰੁ ਕੀਤੀ ਸੀ ਅਖੀਰ ਉਸ ਵਿੱਚ ਹੀ ਜਾਵੇਗਾਇਸ ਦੌਰਾਨ ਸਿੱਧੂ ਦੇ ਸੰਜਮ ਦੀ ਦਾਦ ਦੇਣੀ ਬਣਦੀ ਹੈ, ਜਿਸ ਨੇ ਮੋਨ ਧਾਰਨ ਤੋਂ ਬਾਅਦ ਮੂੰਹ ਨਹੀਂ ਖੋਲ੍ਹਿਆਇਹ ਸਿੱਧੂ ਦੀ ਸਿਹਤ ਲਈ ਵੀ ਚੰਗਾ ਸੀ ਅਤੇ ਪਾਰਟੀ ਦੀ ਸਿਹਤ ਲਈ ਵੀ

ਚਲਦੇ-ਚਲਦੇ ਫਿਰ ਅਚਾਨਕ ਮੋਦੀ ਸਰਕਾਰ ਕਿਸਾਨਾਂ ਵਾਸਤੇ ਇੱਕ ਕਾਨੂੰਨ ਆਰਡੀਨੈਂਸ ਰਾਹੀਂ ਲੈ ਕੇ ਆਈਆਰਡੀਨੈਂਸ ਇਸ ਕਰਕੇ ਲਿਆਉਣਾ ਪਿਆ ਕਿਉਂਕਿ ਪਾਰਲੀਮੈਂਟ ਅਜਲਾਸ ਨਹੀਂ ਸੀ ਚੱਲ ਰਿਹਾਇਸ ਨੂੰ ਮੌਨਸੂਨ ਸੈਸ਼ਨ ਦੌਰਾਨ ਪਾਸ ਕੀਤਾ ਗਿਆ, ਜਿਸਦਾ ਦੇਸ਼ ਵਿੱਚ ਸਾਰੇ ਪਾਸਿਓਂ, ਸਾਰੀਆਂ ਵਿਰੋਧੀ ਪਾਰਟੀਆਂ (ਇੱਕ ਅੱਧੀ ਨੂੰ ਛੱਡ ਕੇ) ਵੱਲੋਂ ਕਿਸਾਨੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਗਿਆਸਰਕਾਰ ਪਾਸ ਲੋਕ ਸਭਾ ਵਿੱਚ ਬਹੁਸੰਮਤੀ ਸੀਪਰ ਰਾਜ ਸਭਾ ਵਿੱਚ ਉਹ ਘੱਟ ਗਿਣਤੀ ਵਿੱਚ ਸੀਲੋਕ ਸਭਾ ਵਿੱਚ ਬਿੱਲ ਪਾਸ ਹੋ ਕੇ ਜਦ ਰਾਜ ਸਭਾ ਵਿੱਚ ਪਹੁੰਚਿਆ ਤਾਂ ਉੱਥੇ ਬੜੀ ਚਲਾਕੀ ਅਤੇ ਹੁਸ਼ਿਆਰੀ ਨਾਲ, ਘੱਟ ਗਿਣਤੀ ਵਿੱਚ ਹੁੰਦਿਆਂ ਹੋਇਆਂ ਜ਼ਬਾਨੀ ਵੋਟਾਂ ਰਾਹੀਂ ਬਿਨਾਂ ਕਿਸੇ ਬਹਿਸ ਦੇ ਪਾਸ ਕਰਾ ਲਿਆਜਿਸ ਕਰਕੇ ਇਸ ਬਾਬਤ ਪਾਰਲੀਮੈਂਟ ਅਤੇ ਸਮੁੱਚੇ ਦੇਸ਼ ਵਿੱਚ ਕਿਸਾਨਾਂ ਦੇ ਹੱਕ ਵਿੱਚ ਇੱਕ ਹਮਦਰਦੀ ਦੀ ਲਹਿਰ ਚੱਲ ਪਈਵਿਰੋਧੀ ਪਾਰਟੀਆਂ ਰਾਸ਼ਟਰਪਤੀ ਨੂੰ ਮਿਲੀਆਂ ਅਤੇ ਬਿੱਲ ਉੱਤੇ ਦਸਤਖਤ ਨਾ ਕਰਨ ਦੀ ਬੇਨਤੀ ਕੀਤੀਪਰ ਸੰਵਿਧਾਨ ਮੁਤਾਬਕ ਰਾਸ਼ਟਰਪਤੀ ਅਜਿਹਾ ਨਾ ਕਰ ਸਕਿਆਦਸਤਖ਼ਤ ਕਰਨ ਤੋਂ ਬਾਅਦ ਉਹ ਬਿੱਲ ਕਾਨੂੰਨ ਦੀ ਸ਼ਕਲ ਵਿੱਚ ਸਭ ਦੇ ਸਾਹਮਣੇ ਆਣ ਹਾਜ਼ਰ ਹੋਇਆ

ਬਿੱਲ ਪਾਸ ਹੋਣ ਤੋਂ ਬਾਅਦ ਦੇਸ਼ ਦੀਆਂ ਵਿਰੋਧੀ ਪਾਰਟੀਆਂ ਅਤੇ ਲਗਭਗ ਸਮੁੱਚੀ ਕਿਸਾਨੀ ਇਸ ਬਿੱਲ ਦੇ ਵਿਰੋਧ ਵਿੱਚ ਸੜਕਾਂ, ਰੇਲਵੇ ਲਾਈਨਾਂ, ਪੈਟਰੋਲ ਪੰਪਾਂ ਟੋਲ ਪਲਾਜ਼ਿਆਂ ਆਦਿ ’ਤੇ ਧਰਨੇ ਲਾ ਕੇ ਬੈਠ ਗਈਇੱਕ ਦਿਨ ਲਈ ਭਾਰਤ ਵੀ ਬੰਦ ਕੀਤਾਇਸ ਕਾਨੂੰਨ ਖ਼ਿਲਾਫ਼ ਸਾਰੇ ਤਰ੍ਹਾਂ ਦੀਆਂ ਕਿਸਾਨ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਆਪਣੇ ਏਕੇ ਦਾ ਸਬੂਤ ਦਿੱਤਾ ਅਤੇ ਜਦ ਤਕ ਸੈਂਟਰ ਸਰਕਾਰ ਇਸ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤਕ ਸੰਘਰਸ਼ ਕਰਨ ਦਾ ਅਹਿਦ ਕੀਤਾ

ਇਸ ਦੌਰਾਨ ਕੈਪਟਨ ਸਾਹਿਬ, ਸਮੇਤ ਪੰਜਾਬ ਸਰਕਾਰ ਨੇ ਕਾਫ਼ੀ ਸਰਗਰਮੀ ਦਿਖਾਈਕਾਂਗਰਸ ਸਰਕਾਰ ਵੱਲੋਂ ਹਰ ਤਰੀਕੇ ਨਾਲ ਹਰ ਥਾਂ ਆਪਣੀ ਸ਼ਕਤੀ ਮੁਤਾਬਕ ਕੰਮ ਕੀਤਾਚਾਹੇ ਉਹ ਟ੍ਰੈਕਟਰ ਟਰਾਲੀਆ ਰਾਹੀਂ ਰੋਸ ਪ੍ਰਗਟ ਕਰਨਾ ਹੋਵੇ ਜਾਂ ਮੁਜ਼ਾਹਰਿਆਂ ਰਾਹੀਂ ਰੋਸ ਪ੍ਰਗਟ ਕਰਨ ਹੋਵੇਹਰ ਤਰ੍ਹਾਂ ਨਾਲ ਕੈਪਟਨ ਅੱਗੇ ਦਿਖਾਈ ਦਿੰਦਾ ਰਿਹਾ

ਕੈਪਟਨ ਦੀ ਅਜਿਹੀ ਸ਼ਮੂਲੀਅਤ ਦੇਖ ਕੇ ਵਿਰੋਧੀ ਪਾਰਟੀਆਂ ਅਤੇ ਕਿਸਾਨ ਆਗੂਆਂ ਅਤੇ ਜਥੇਬੰਦੀਆਂ ਨੇ ਆਖਣਾ ਸ਼ੁਰੂ ਕਰ ਦਿੱਤਾ ਕਿ ਅਗਰ ਕੈਪਟਨ ਸਾਹਿਬ ਇੰਨੇ ਹੀ ਸੁਹਿਰਦ ਹਨ ਤਾਂ ਉਨ੍ਹਾਂ ਨੂੰ ਪੰਜਾਬ ਅਸੰਬਲੀ ਦਾ ਫੌਰਨ ਅਜਲਾਸ ਸੱਦ ਕੇ ਦਿੱਲੀ ਸਰਕਾਰ ਦੁਆਰਾ ਪਾਸ ਕੀਤੇ ਕਿਸਾਨ ਸੰਬੰਧੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨਕੋਈ ਆਖ ਰਿਹਾ ਸੀ ਕਿ ਕੀ ਉਹ ਇਹ ਸਭ ਕੁਝ ਕਰੇਗਾ? ਕਿੰਤੂ ਪ੍ਰੰਤੂ ਹੋ ਰਹੇ ਸਨਫਿਰ ਅਚਾਨਕ ਕੈਪਟਨ ਸਾਹਿਬ ਨੇ ਸਪੈਸ਼ਲ ਅਸੰਬਲੀ ਅਜਲਾਸ ਸੱਦ ਲਿਆਖੂਬ ਖੁੱਲ੍ਹੀ ਬਹਿਸ ਕਰਵਾ ਕੇ, ਸਿਵਾਏ ਛੋਟੇ ਮੋਟੇ ਨੁਕਤਿਆਂ ਦੇ ਆਪਣੇ ਬਿੱਲ ਪਾਸ ਕਰਵਾ ਲਏ ਇਨ੍ਹਾਂ ਬਿੱਲਾਂ ਦੇ ਹੱਕ ਵਿੱਚ ਬੋਲਦਿਆਂ ਜਿੱਥੇ ਸਿੱਧੂ ਨੇ ਆਪਣੀ ਭਾਸ਼ਾ ਕਲਾ ਨਾਲ ਵਿਰੋਧੀਆ ਦੇ ਮਨ ਜਿੱਤੇ, ਉੱਥੇ ਕੈਪਟਨ ਸਾਹਿਬ ਵੀ ਬਾਗ ਬਾਗ ਹੋ ਗਏਜਿਸ ਨੇ ਦੋਹਾਂ ਦੀ ਨੇੜਤਾ ਲਈ ਕੜੀ ਦਾ ਕੰਮ ਕੀਤਾਇਸੇ ਦੌਰਾਨ ਸਿੱਧੂ ਸਾਹਿਬ ਦਾ ਜਨਮ ਦਿਨ ਵੀ ਆ ਗਿਆਵਧਾਈਆਂ ਦਾ ਅਦਾਨ-ਪ੍ਰਦਾਨ ਹੋਇਆਕਾਂਗਰਸ ਪਾਰਟੀ ਹੋਰ ਮਜ਼ਬੂਤੀ ਵਲ ਵਧੀ

ਕੈਪਟਨ ਸਾਹਿਬ ਨੇ ਵਿਧਾਨ ਸਭਾ ਦਾ ਅਜਲਾਸ ਸੱਦ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਬਿੰਨ੍ਹੇ ਅਤੇ ਸਫ਼ਲ ਵੀ ਹੋਇਆਕੈਪਟਨ ਸਾਹਿਬ ਨੇ ਅਜਲਾਸ ਸੱਦ ਕੇ ਜਿੱਥੇ ਵਾਹ-ਵਾਹ ਖੱਟੀ ਉੱਥੇ ਭਾਰਤ ਵਿੱਚ ਉਹ ਪਹਿਲਾ ਮੁੱਖ ਮੰਤਰੀ ਅਜਿਹਾ ਹੋਇਆ ਜਿਸ ਨੇ ਅਸੰਬਲੀ ਵਿੱਚ ਆਪਣੇ ਮਤੇ ਪਾਸ ਕਰਾ ਕੇ ਕੇਂਦਰੀ ਸਰਕਾਰ ਦੇ ਕਾਨੂੰਨ ਰੱਦ ਕੀਤੇਜਾਣੀ ਅਜਿਹਾ ਪਹਿਲਾ ਨੇਤਾ ਬਣਿਆਅਸੰਬਲੀ ਰਾਹੀਂ ਬਿੱਲ ਪਾਸ ਕਰਕੇ ਉਹ ਬੀ ਜੇ ਪੀ ਨੂੰ ਛੱਡ ਕੇ ਬਾਕੀ ਸਾਰੀ ਆਪੋਜੀਸ਼ਨ ਨੂੰ ਨਾਲ ਲੈ ਕੇ ਗਵਰਨਰ ਪਾਸ ਪੇਸ਼ ਹੋਇਆ, ਜਿੱਥੇ ਸਭ ਨੇ ਹਾਜ਼ਰੀ ਭਰੀਪੰਜਾਬ ਅਸੰਬਲੀ ਦਾ ਸਪੈਸ਼ਲ ਅਜਲਾਸ ਸਦ ਕੇ ਕਿਸਾਨ ਪੱਖੀ ਕਾਨੂੰਨ ਪਾਸ ਕਰਨ ਕਰਕੇ ਉਹ ਸਮੁੱਚੀ ਕਿਸਾਨੀ ਵਿੱਚ ਵੀ ਹੀਰੋ ਬਣਿਆਉਹ ਅਸੰਬਲੀ ਵਿੱਚ ਕੇਂਦਰ ਨੂੰ ਲਲਕਾਰਕੇ ਕਿਹਾ- ਅਗਰ ਸਰਕਾਰ ਤੋੜਨੀ ਹੈ ਤਾਂ ਤੋੜ ਦਿਓ, ਮੈਂ ਕਿਸਾਨਾਂ ਨਾਲ ਖੜ੍ਹਾ ਹਾਂਇਸ ਨਾਲ ਵੀ ਉਸ ਨੇ ਵਾਹ-ਵਾਹ ਖੱਟੀ ਉਸ ਨੇ ਅਸੰਬਲੀ ਵਿੱਚ ਅਸਤੀਫ਼ੇ ਦੀ ਪੇਸ਼ਕਸ਼ ਕਰਕੇ ਆਪਣਾ ਕੱਦ ਹੋਰ ਉੱਚਾ ਕੀਤਾਉਸ ਦੀ ਬੇਨਤੀ ’ਤੇ ਹੀ ਕਿਸਾਨ ਜਥੇਬੰਦੀਆਂ ਨੇ ਪੰਜ ਨਵੰਬਰ ਤਕ ਧਰਨਾ ਚੁੱਕ ਦਿੱਤਾ ਹੈਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਇਸ ਅਹਿਮ ਘਟਨਾ ਨੇ ਸਿੱਧੂ ਅਤੇ ਕੈਪਟਨ ਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ ਹੈ। ਜਿੱਥੇ ਇਹ ਦੋਹਾਂ ਲਈ ਵੀ ਚੰਗਾ ਹੈ, ਉੱਥੇ ਪਾਰਟੀ ਅਤੇ ਸਰਕਾਰ ਦੀ ਸਿਹਤ ਲਈ ਵੀ ਠੀਕ ਹੈਇਸ ਐਕਸ਼ਨ ਕਰਕੇ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਦੀ ਪਿੱਠ ’ਤੇ ਆਈਆਂ ਮਾਲ ਗੱਡੀਆਂ ਆਦਿ ਚੱਲਣ ਨਾਲ ਜ਼ਰੂਰੀ ਵਸਤਾਂ ਦਾ ਅਦਾਨ-ਪ੍ਰਦਾਨ ਹੋਵੇਗਾਮਹਿੰਗਾਈ ਰੁਕੇਗੀਬਿਜਲੀ ਦੀ ਥੁੜ ਲਈ ਕੋਲਾ ਪਹੁੰਚੇਗਾਉਂਜ ਅਜਿਹਾ ਐਕਸ਼ਨ ਕੈਪਟਨ ਦਾ ਪਹਿਲਾਂ ਨਹੀਂ, ਇਸ ਤੋਂ ਪਹਿਲਾਂ ਵੀ ਕੈਪਟਨ ਸਾਹਿਬ ਇਸ ਤਰ੍ਹਾਂ ਦੀ ਹੀ ਪਬਲੀਸਿਟੀ ਲੈ ਗਏ ਸੀ, ਜਦੋਂ ਉਨ੍ਹਾਂ ਪਾਣੀਆਂ ਦੇ ਸਮਝੌਤੇ ਰੱਦ ਕਰ ਦਿੱਤੇ ਸਨਅਖੀਰ ਵਿੱਚ ਇਹ ਹੀ ਆਖਣਾ ਬਣਦਾ ਹੈ ਕਿ ਕਾਨੂੰਨੀ ਪੁਜ਼ੀਸ਼ਨ ਜੋ ਵੀ ਹੋਵੇ, ਪਰ ਪੰਜਾਬ ਵੱਲੋਂ ਸਮੁੱਚਾ ਰੋਸ ਪ੍ਰਗਟ ਕਰਨ ਦਾ ਸਭ ਤੋਂ ਵਧੀਆ ਅਤੇ ਮਜ਼ਬੂਤ ਤਰੀਕਾ ਇਹੀ ਬਣਦਾ ਸੀਪੰਜਾਬ ਅਤੇ ਸਮੁੱਚੀ ਪੰਜਾਬ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਜਾਗਦੇ ਰਹਿਣਾ ਹੋਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2393)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author