GurmitShugli8ਕਿਸਾਨਾਂ ਦੇ ਇਸ ਸਾਂਝੇ ਸੰਘਰਸ਼ ਨੇ ਪੰਜਾਬ ਦੀ ਜਨਤਾ ਨੂੰ ਇਹ ਆਸ ਵੀ ਦੁਆਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ...
(22 ਜਨਵਰੀ 2023)
ਮਹਿਮਾਨ: 517.


ਜ਼ੀਰੇ ਵਿੱਚ ਲੱਗੀ ਮਾਲਬਰੋਜ਼ ਸ਼ਰਾਬ ਬਣਾਉਣ ਦੀ ਫੈਕਟਰੀ
, ਜਿਸ ਨੇ ਲੰਬੇ ਸਮੇਂ ਤੋਂ ਪਾਣੀ ਨੂੰ ਗੰਧਲਾ ਕਰ ਰੱਖਿਆ ਸੀ, ਇਸ ਲਈ ਪੀੜਤ ਅਤੇ ਉਨ੍ਹਾਂ ਦੇ ਹਮਸਫ਼ਰ ਸਾਥੀਆਂ ਨੇ ਇਕੱਠੇ ਹੋ ਕੇ ਕੋਈ ਛੇ ਮਹੀਨੇ ਲਗਾਤਾਰ ਧਰਨਾ ਦੇ ਕੇ ਆਪਣੀ ਅਵਾਜ਼ ਮਾਲਕਾਂ ਅਤੇ ਅਜੋਕੀ ਸਰਕਾਰ ਦੇ ਕੰਨਾਂ ਤਕ ਪਹੁੰਚਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈਇਸ ਸਫਲਤਾ ਲਈ ਸੰਬੰਧਤ ਸਭ ਲੜਾਕੂ ਵਧਾਈ ਦੇ ਹੱਕਦਾਰ ਹਨਇਸ ਜ਼ੀਰਾ ਫੈਕਟਰੀ ਨੂੰ ਬੰਦ ਕਰਾਉਣਾ ਇਨ੍ਹਾਂ ਕਿਸਾਨ ਜਥੇਬੰਦੀਆਂ ਦੀ ਦੂਸਰੀ ਮਹਾਨ ਜਿੱਤ ਹੈਪਹਿਲੇ ਇਕੱਠ ਅਤੇ ਕਿਸਾਨਾਂ ਦੇ ਸਿਰੜ ਨੇ ਮੋਦੀ ਸਰਕਾਰ ਦੇ ਗੋਡੇ ਲੁਆਏ ਸਨਇਸ ਫੈਕਟਰੀ ਨੂੰ ਮੁਕੰਮਲ ਬੰਦ ਕਰਨ ਦਾ ਐਲਾਨ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪ ਕਰਕੇ “ਦੇਰ ਆਏ ਦਰੁਸਤ ਆਏ” ਵਾਲਾ ਕੰਮ ਕਰਕੇ ਅੰਦੋਲਨਕਾਰੀਆਂ ਤੋਂ ਹਮਦਰਦੀ ਵੀ ਬਟੋਰੀ ਹੈ

ਬਹੁਤੇ ਸਾਥੀ ਪਾਠਕ ਇਹ ਸੁਣ ਕੇ ਹੈਰਾਨ ਹੋਣਗੇ ਕਿ ਇਸ ਫੈਕਟਰੀ ਦਾ ਉਦਘਾਟਨ ਸੁਖਬੀਰ ਬਾਦਲ ਨੇ ਇਨਕਲਾਬੀ ਸ਼ਹੀਦ ਭਗਤ ਸਿੰਘ ਦੇ 100ਵੇਂ ਜਨਮ ਦਿਨ ’ਤੇ ਕੀਤਾ ਸੀ, ਜਿਸ ਨੂੰ ਬੰਦ ਕਰਾਉਣ ਵਾਲੇ ਵੀ ਭਗਤ ਸਿੰਘ ਜੀ ਦੇ ਸੋਚ ਦੇ ਮਾਲਕ ਹਨ। ਇਨ੍ਹਾਂ ਬੰਦ ਕਰਾਉਣ ਵਾਲਿਆਂ ਨੇ ਸਭ ਨੇ ਡਿਸਪਲਿਨ ਵਿੱਚ ਰਹਿ ਕੇ ਪੁਰਅਮਨ ਲੰਬਾ ਸੰਘਰਸ਼ ਕੀਤਾਇਹ ਸੰਘਰਸ਼ ਛੇ ਮਹੀਨੇ ਤੋਂ ਜ਼ਿਆਦਾ ਵੀ ਇਸ ਕਰਕੇ ਚੱਲਿਆ ਕਿ ਕੁਝ ਫੈਕਟਰੀ ਯਾਰ, ਕੁਝ ਸਰਕਾਰੀ ਮਦਦਗਾਰ ਸਮੇਤ ਉਸ ਸਾਧ-ਸੰਤ ਦੇ ਜੋ ਵਾਤਾਵਰਣ ਪ੍ਰੇਮੀ ਹੋਣ ਕਰਕੇ ਭਾਰਤ ਦੇ ਸਭ ਤੋਂ ਸਿਰਮੌਰ ਅਹੁਦੇ ’ਤੇ ਬਿਰਾਜਮਾਨ ਰਾਸ਼ਟਰਪਤੀ ਤੋਂ ਵੀ ਇਨਾਮ ਪ੍ਰਾਪਤ ਕਰ ਚੁੱਕੇ ਹਨਇਹ ‘ਵਾਤਾਵਰਣ ਪ੍ਰੇਮੀ’ ਰਾਜ ਸਭਾ ਅਹੁਦਾ ਮਿਲਣ ਕਰਕੇ ਦੂਸ਼ਿਤ ਪਾਣੀ ਨੂੰ ਦੂਸ਼ਿਤ ਨਾ ਕਹਿ ਸਕਿਆ। ਇਹ ਸੰਘਰਸ਼ੀ ਲੋਕਾਂ ਵੱਲੋਂ ਖਿੱਚੀ ਲਕੀਰ ਦੇ ਉਸ ਪਾਰ ਖਲੋ ਕੇ ਮਾਲਕਾਂ ਦੇ ਹੱਕ ਵਿੱਚ ਭੁਗਤ ਰਿਹਾ ਸੀਕਿਸਾਨ ਜਥੇਬੰਦੀਆਂ ਦੀ ਸਭ ਦੀ ਸਾਂਝੀ ਇੱਕ ਦਲੀਲ ਸੀ ਜਿਸ ਨੇ ਸਭ ਨੂੰ ਸਹੀ ਬੋਲਣ ਵਿੱਚ ਉੱਤਰਹੀਣ ਬਣਾ ਦਿੱਤਾ। ਉਹ ਦਲੀਲ ਸੀ ਕਿ ਜੋ ਇਸ ਪਾਣੀ ਨੂੰ ਦੂਸ਼ਤ ਨਹੀਂ ਸਮਝਦਾ, ਉਹ ਇਸ ਨੂੰ ਪੀ ਕੇ ਦਿਖਾਵੇਇਸ ਪਰਖ ਨੇ ਸਭ ਨੂੰ ਨਿਰਉੱਤਰ ਕਰ ਦਿੱਤਾ

ਸੰਬੰਧਤ ਮਿੱਲ ਦੇ ਜ਼ਹਿਰੀਲੇ ਪਾਣੀ ਨੇ ਇਲਾਕੇ ਵਿੱਚ ਕਿੰਨਾ ਨੁਕਸਾਨ ਪਹੁੰਚਾਇਆ, ਇਸਦਾ ਅੰਦਾਜ਼ਾ ਲਾਉਣਾ ਅਜੇ ਬਾਕੀ ਹੈਕਿਹੜੀਆਂ-ਕਿਹੜੀਆਂ ਫਸਲਾਂ ਤਬਾਹ ਹੋਈਆਂ, ਕਿੰਨਾ ਕਿੰਨਾ ਫਸਲਾਂ ਦਾ ਝਾੜ ਘਟਿਆ, ਬੇ-ਜ਼ਬਾਨ ਪਸ਼ੂ ਕਿੰਨੇ ਪ੍ਰਭਾਵਤ ਹੋਏ ਅਤੇ ਕਿੰਨੇ ਰੱਬ ਨੂੰ ਪਿਆਰੇ ਹੋ ਗਏ? ਸੰਬੰਧਤ ਏਰੀਏ ਵਿੱਚ ਮਨੁੱਖ ਜਾਤੀ ਲਈ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੂਸ਼ਿਤ ਵਾਤਾਵਰਣ ਅਤੇ ਦੂਸ਼ਿਤ ਪਾਣੀ ਕਰਕੇ ਹੋਈਆਂ? ਗਰੀਬ ਜਨਤਾ ਦਾ ਜਾਨੀ ਨੁਕਸਾਨ ਕਿੰਨਾ ਹੋਇਆ? ਇਸ ਸੰਘਰਸ਼ ਕਰਕੇ ਹੋਈਆਂ ਅਣ-ਮੁੱਲੀਆਂ ਮੌਤਾਂ ਦਾ ਬਣਦਾ ਮੁਆਵਜ਼ਾ ਕਿੰਨਾ ਕਿੰਨਾ ਬਣਦਾ ਹੈ, ਸੰਬੰਧਤ ਫੈਕਟਰੀ ਤੋਂ ਵਸੂਲਿਆ ਜਾਵੇਸੰਘਰਸ਼ੀ ਜਾਣ ਚੁੱਕੇ ਹਨ ਕਿ ਸਰਕਾਰੀ ਵਾਅਦੇ ਜਿਓਂ ਦੇ ਤਿਓਂ ਨਹੀਂ ਮੰਨਦੇ ਤਾਂ ਕਿ ‘ਮੋਦੀ ਵਾਅਦਿਆਂ’ ਮੁਤਾਬਕ ਫਿਰ ਪਛਤਾਉਣਾ ਪਵੇਜਥੇਬੰਦੀਆਂ ਦੀ ਇਹ ਮੰਗ ਵੀ ਬਹੁਤ ਯੋਗ ਹੈ ਕਿ ਸਰਕਾਰ ਨੇ ਜੋ ਲਗਭਗ ਵੀਹ ਕਰੋੜ ਰੁਪਇਆ ਬਤੌਰ ਜੁਰਮਾਨਾ ਭਰਿਆ ਹੈ, ਉਸ ਦੀ ਵਸੂਲੀ ਵੀ ਫੈਕਟਰੀ ਮਾਲਕਾਂ ਤੋਂ ਕਰਵਾਈ ਜਾਵੇ

ਸੰਘਰਸ਼ ਦੌਰਾਨ ਜਿਹੜੇ ਮਨਿਸਟਰਾਂ ਨੇ ਸਹੀ ਤੱਥਾਂ ਦੇ ਅਧਾਰ ’ਤੇ ਬਿਆਨ ਨਹੀਂ ਦਿੱਤੇ, ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਅਤੇ ਸਮਝਣਾ ਚਾਹੀਦਾ ਹੈ ਕਿ ਸੱਚ ਦਾ ਕੋਈ ਬਦਲ ਨਹੀਂ ਹੁੰਦਾਸੱਚ ਦਾ ਬਦਲ ਸੱਚ ਹੀ ਹੁੰਦਾ ਹੈਜ਼ਿੰਮੇਵਾਰ ਵਿਅਕਤੀਆਂ ਨੂੰ ਖਾਸ ਕਰ ਵਜ਼ੀਰਾਂ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਤੱਥਾਂ ਉੱਤੇ ਅਧਾਰਤ ਬਿਆਨ ਦਾਗਣੇ ਚਾਹੀਦੇ ਹਨ ਤਾਂ ਕਿ ਕਦੇ ਵੀ ਆਪਣਾ ਥੁੱਕਿਆ ਚੱਟਣਾ ਨਾ ਪਵੇ

ਜੇਕਰ ਕਿਸਾਨਾਂ ਦੀ ਇਹ ਦੂਸਰੀ ਮਹਾਨ ਜਿੱਤ ਆਖੀ ਜਾ ਸਕਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੀ ਇਹ ਆਈ ਏ ਐੱਸ ਤੇ ਪੀ ਸੀ ਐੱਸ ਦੀ ਹੜਤਾਲ ਨਾਲ ਨਿਪਟਣ ਤੋਂ ਬਾਅਦ ਇਹ ਦੂਸਰੀ ਅਜਿਹੀ ਘਟਨਾ ਹੈ, ਜਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੱਦ ਹੋਰ ਉੱਚਾ ਕੀਤਾ ਹੈ ਅਤੇ ਪਹਿਲੀਆਂ ਸਰਕਾਰਾਂ ਤੋਂ ਹਟ ਕੇ ਪੂਰਾ ਕੇਸ ਸਮਝ ਕੇ ਕਿਸਾਨ ਪੱਖੀ ਐਲਾਨ ਕੀਤਾ ਹੈਅਸੀਂ ਮੁੱਖ ਮੰਤਰੀ ਜੀ ਨੂੰ ਆਖਣਾ ਚਾਹਾਂਗੇ ਕਿ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਨਜਾਇਜ਼ ਮਾਮਲੇ ਵੀ ਫੌਰਨ ਵਾਪਸ ਲੈਣ ਦਾ ਨਿਰਣਾ ਕੀਤਾ ਜਾਵੇਸਭ ਤਰ੍ਹਾਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਬਾਹਰਲੇ ਦੇਸ਼ਾਂ ਅਤੇ ਸੂਬਿਆਂ ਤੋਂ ਆਉਣ ਵਾਲੇ ਉਦਯੋਗਾਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਅਤੇ ਉਦਯੋਗ ਮਾਲਕਾਂ ਨੂੰ ਵੀ ਆਪਣੇ ਬਣਦੇ ਫ਼ਰਜ਼ਾਂ ਨੂੰ ਪੂਰਾ ਕਰਨ ਲਈ ਹਦਾਇਤ ਕੀਤੀ ਜਾਵੇਅਸੀਂ ਪੰਜਾਬ ਵਿੱਚ ਉਦਯੋਗ ਨੂੰ ਜੀ ਆਇਆਂ ਕਹਿਣ ਵਾਲਿਆਂ ਵਿੱਚੋਂ ਹਾਂਪਰ ਇਹ ਤਰੱਕੀ ਮਨੁੱਖੀ ਸਿਹਤ ਨਾਲ ਖਿਲਵਾੜ ਕਰੇ, ਮਨਜ਼ੂਰ ਨਹੀਂਦੁਖੀ ਅਤੇ ਸਭ ਪ੍ਰਭਾਵਤ ਪਰਿਵਾਰਾਂ ਦਾ ਬਣਦਾ ਮੁਆਵਜ਼ਾ ਮਿੱਲ ਦੇ ਸਾਰੇ ਯੂਨਿਟ ਬੰਦ ਕਰਕੇ, ਮਿੱਲ ਦਾ ਸਮਾਨ ਨਿਲਾਮ ਕਰਕੇ ਦਿੱਤਾ ਜਾਵੇ

ਦੁੱਧ ਦਾ ਸੜਿਆ ਬੰਦਾ ਵੀ ਲੱਸੀ ਨੂੰ ਫੂਕਾਂ ਮਾਰ ਕੇ ਪੀਂਦਾ ਹੈਇਸੇ ਕਰਕੇ ਸਾਂਝੇ ਸੰਘਰਸ਼ ਨੇ ਉਦੋਂ ਤਕ ਮੋਰਚਾ ਜਾਰੀ ਰੱਖਣ ਦਾ ਪ੍ਰਣ ਲਿਆ ਜਦੋਂ ਤਕ ਲਿਖਤੀ ਸਮਝੌਤਾ ਅਤੇ ਬਣਦਾ ਮੁਆਵਜ਼ਾ ਸੰਬੰਧਤ ਦੁਖੀ ਪਰਿਵਾਰਾਂ ਨੂੰ ਮਿਲ ਨਹੀਂ ਜਾਂਦਾਕਿਸਾਨਾਂ ਦੇ ਇਸ ਸਾਂਝੇ ਸੰਘਰਸ਼ ਨੇ ਪੰਜਾਬ ਦੀ ਜਨਤਾ ਨੂੰ ਇਹ ਆਸ ਵੀ ਦੁਆਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਸਭ ਇਕੱਠੇ ਹੋ ਕੇ ਸਾਂਝਾ ਸੰਘਰਸ਼ ਕਰਨਗੇ ਤਾਂ ਫਿਰ ਗੰਦੇ ਨਾਲੇ ਵੀ ਸਾਫ਼ ਹੋ ਸਕਣਗੇ ਅਤੇ ਬੁੱਢੇ ਨਾਲੇ ਵੀ ਜਵਾਨ ਹੋ ਜਾਣਗੇਸਰਕਾਰਾਂ ਦੀ ਅਫਸਰਸ਼ਾਹੀ ਉਹ ਹੀ ਕੰਮ ਕਰਦੀ ਹੈ, ਜਿਸ ਨਾਲ ਸਰਕਾਰ ਚਲਦੀ ਰਹੇ ਅਤੇ ਖੁਸ਼ ਹੁੰਦੀ ਰਹੇਇਹ ਅਫਸਰਸ਼ਾਹੀ ਉਹ ਕੰਮ ਕਦਾਚਿਤ ਨਹੀਂ ਕਰਦੀ, ਜਿਸ ਨਾਲ ਜਨਤਾ ਖੁਸ਼ ਹੋਵੇ

ਜ਼ੀਰਾ ਮਿੱਲ ਬੰਦ ਕਰਾਉਣ ’ਤੇ ਸਭ ਸੰਘਰਸ਼ੀ ਵਧਾਈ ਦੇ ਹੱਕਦਾਰ ਹਨ ਇਨ੍ਹਾਂ ਵਿੱਚ ਪਰਿਵਾਰ ਸਮੇਤ ਬੱਚੇ, ਔਰਤਾਂ, ਨੌਜਵਾਨ, ਬਜ਼ੁਰਗ, ਟੀਚਰ, ਡਾਕਟਰ, ਵਕੀਲ, ਵਾਤਾਵਰਣ ਪ੍ਰੇਮੀ, ਲੇਖਕ, ਗੀਤਕਾਰ, ਨਾਟਕ ਮੰਡਲੀਆਂ, ਬੁੱਧੀਜੀਵੀ, ਅਖ਼ਬਾਰਾਂ ਅਤੇ ਚੈਨਲਾਂ ਦੇ ਬੇਸ਼ੁਮਾਰ ਪੱਤਰਕਾਰ ਵੀ ਸ਼ਾਮਲ ਹਨਅਜਿਹੀਆਂ ਕਿਸਾਨੀ ਪ੍ਰਾਪਤੀਆਂ ਤੋਂ ਬਾਅਦ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਨਤਾ ਆਪਣੇ ਦੁੱਖ-ਦਰਦ ਸਰਕਾਰ ਨੂੰ ਦੱਸਣ ਦੀ ਬਜਾਏ ਇਨ੍ਹਾਂ ਸੰਘਰਸ਼ੀ ਲੋਕਾਂ ਨੂੰ ਦੱਸਿਆ ਕਰੇਗੀ*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3754)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author