GurmitShugli7ਜੇ ਸਭ ਪਿੱਛੇ ਵੱਲ ਝਾਤੀ ਮਾਰ ਕੇ ਦੇਖਣ ਤਾਂ ਪਤਾ ਲੱਗੇਗਾ ਕਿ ਮੌਜੂਦਾ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ...
(8 ਜਨਵਰੀ 2024)
ਇਸ ਸਮੇਂ ਪਾਠਕ: 400.


ਅਜੋਕੇ ਸਮੇਂ ਵਿੱਚ ਵੱਖ-ਵੱਖ ਘਟਨਾਵਾਂ ਇੰਨੀ ਤੇਜ਼ੀ ਨਾਲ ਬੀਤ ਰਹੀਆਂ ਹਨ
, ਜਿਨ੍ਹਾਂ ਤੋਂ ਲਗਦਾ ਹੈ ਕਿ ਸਮਾਂ ਜਿਵੇਂ ਪਹਿਲਾਂ ਨਾਲੋਂ ਤੇਜ਼ ਰਫ਼ਤਾਰ ਚੱਲ ਰਿਹਾ ਹੋਵੇਕਈ ਖ਼ਬਰਾਂ ਝਟਪਟ ਬੇਹੀਆਂ ਹੋ ਜਾਂਦੀਆਂ ਹਨ, ਪਰ ਕਈ ਖ਼ਬਰਾਂ ਦਿਮਾਗ ਵਿੱਚ ਇੰਨੀ ਜਗ੍ਹਾ ਬਣਾ ਲੈਂਦੀਆਂ ਹਨ ਕਿ ਉਹ ਤੁਹਾਡੀ ਯਾਦਦਾਸ਼ਤ ਦਾ ਚਿਰਾਂ ਤਕ ਹਿੱਸਾ ਬਣ ਬੈਠਦੀਆਂ ਹਨਸਭ ਜਨਤਾ ਜਾਣੂ ਹੈ ਕਿ ਵੱਖ-ਵੱਖ ਸੂਬਿਆਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦਾ ਰਾਜ ਹੈਇਨ੍ਹਾਂ ਵਿੱਚੋਂ ਬਹੁਤੇ ਸੂਬਿਆਂ ਵਿੱਚ ਬੀ ਜੇ ਪੀ ਦਾ ਰਾਜ-ਭਾਗ ਹੈ, ਪਰ ਸਮੁੱਚੇ ਭਾਰਤ ’ਤੇ ਬੀ ਜੇ ਪੀ ਅਖੌਤੀ ਵਿਸ਼ਵ ਗੁਰੂ ਸ੍ਰੀ ਨਰਿੰਦਰ ਮੋਦੀ ਦੀ ਕਮਾਂਡ ਹੇਠ ਪਿਛਲੇ ਤਕਰੀਬਨ ਦਸ ਸਾਲ ਤੋਂ ਰਾਜ ਕਰ ਰਹੀ ਹੈਉਹੋ ਪਾਰਟੀ ਹੀ ਅੱਜ ਹੈਟ-ਟਰਿੱਕ ਬਣਾਉਣ ਦੀ ਗੱਲ ਵਾਰ-ਵਾਰ ਦੁਹਰਾਅ ਰਹੀ ਹੈਹੈਟ-ਟਰਿੱਕ ਦਾ ਆਪਣਾ ਸੁਪਨਾ ਪੂਰਾ ਕਰਨ ਵਾਲੇ ਨੇਤਾ ਜਿੱਥੇ ਹਰ ਤਰ੍ਹਾਂ ਦਾ ਦਾਅ ਵਰਤ ਰਹੇ ਹਨ, ਉੱਥੇ ਉਹ ਸੈਕੂਲਰ ਸੰਵਿਧਾਨ ਦੀ ਸਹੁੰ ਚੁੱਕਣ ਤੋਂ ਬਾਅਦ ਵੀ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਤੋਂ ਬਾਜ਼ ਨਹੀਂ ਆ ਰਹੇਜਿਵੇਂ ਸਭ ਜਾਣੂ ਹਨ ਕਿ ਭਾਰਤ ਵੱਖ-ਵੱਖ ਧਰਮਾਂ ਦਾ ਇੱਕ ਸੁਮੇਲ ਹੈ, ਪਰ ਇਸ ਵਿੱਚ ਬਹੁ-ਗਿਣਤੀ ਹਿੰਦੂਆਂ ਦੀ ਹੈਇਸ ਕਰਕੇ ਭਾਰਤ ਨੂੰ ਹਿੰਦੂ ਰਾਜ ਵਿੱਚ ਤਬਦੀਲ ਕਰਨ ਦੀਆਂ ਗੱਲਾਂ ਸੁਣਾਈ ਦਿੰਦੀਆਂ ਹਨਅਗਾਂਹ ‘ਹਿੰਦੂ ਰਾਜ’ ਨੂੰ ‘ਰਾਮ ਰਾਜ’ ਵਿੱਚ ਤਬਦੀਲ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨਸਮੇਂ-ਸਮੇਂ ਲੋਕਾਂ ਨੂੰ ਅਜਿਹੇ ਸੁਪਨੇ ਦਿਖਾਏ ਜਾਂਦੇ ਹਨ ਅੱਜ-ਕੱਲ੍ਹ ਅਯੁੱਧਿਆ ਵਿੱਚ ਬਾਈ ਜਨਵਰੀ ਨੂੰ ਰਾਮ ਦੀ ਮੂਰਤੀ ਸਥਾਪਤ ਕਰਨ ਦੇ ਸੰਬੰਧ ਵਿੱਚ ਰਾਮ ਭਗਤਾਂ ਨਾਲੋਂ ਜ਼ਿਆਦਾ ਰੌਲਾ ਸਰਕਾਰ ਆਪ ਅਤੇ ਆਪਣੇ ਅੰਧ-ਭਗਤਾਂ ਤੇ ਆਪਣੇ ਖਰੀਦੇ ਹੋਏ ਗੋਦੀ ਮੀਡੀਏ ਤੋਂ ਪੁਆ ਰਹੀ ਹੈਪ੍ਰਚਾਰ ਇਸ ਹੱਦ ਤਕ ਕੀਤਾ ਜਾ ਰਿਹਾ ਜਿਵੇਂ ਬਾਈ ਜਨਵਰੀ ਤੋਂ ਬਾਅਦ ਇਹ ਭਾਜਪਾ ਹਕੂਮਤ ਵਾਕਿਆ ਹੀ ‘ਰਾਮ ਰਾਜ’ ਵਿੱਚ ਤਬਦੀਲ ਹੋ ਜਾਣ ਵਾਲੀ ਹੋਵੇਜਨਤਾ ਅਤੇ ਸਰਕਾਰੀ ਪੈਸੇ ਉੱਤੇ ਉੱਸਰਿਆ ਰਾਮ ਮੰਦਰ ਇਵੇਂ ਪ੍ਰਚਾਰਿਆ ਜਾ ਰਿਹਾ ਹੈ, ਜਿਵੇਂ ਇਸ ਉੱਤੇ ਜਨਤਾ ਦਾ ਨਹੀਂ, ਬੀ ਜੇ ਪੀ ਦਾ ਨਿੱਜੀ ਖ਼ਰਚਾ ਹੋਇਆ ਹੋਵੇ

ਸਿਆਣਿਆਂ ਦਾ ਅਖਾਣ ਹੈ ਕਿ “ਜੇਹਾ ਰਾਜਾ ਤੇਹੀ ਪਰਜਾ” ਭਾਵ ਸਮੁੱਚੀ ਜਨਤਾ ਵੀ ਉਵੇਂ ਹੀ ਵਿਚਰਦੀ ਹੈ, ਜਿਹੋ ਜਿਹਾ ਰਾਜੇ ਦਾ ਰਾਜ ਹੋਵੇਅਖੀਰ ਉਹੋ ਰਾਜਾ ਹੀ ਦਿਲਾਂ ’ਤੇ ਰਾਜ ਕਰਦਾ ਹੈ ਜਾਂ ਚੰਗਾ ਕਰਕੇ ਜਾਣਿਆ ਜਾਂਦਾ ਹੈ, ਜੋ ਸੱਚ-ਮੁੱਚ ਹੀ ਜਨਤਾ ਦਾ ਹੋ ਨਿੱਬੜੇਹਰ ਨਵੀਂ ਸਰਕਾਰ ਪੁਰਾਣੀ ਦੀ ਜਗ੍ਹਾ ਇਸ ਕਰਕੇ ਆਉਂਦੀ ਹੈ ਕਿ ਲੋਕ ਚੰਗੇ ਅਨੁਸ਼ਾਸਨ ਵਾਲੀ ਸਰਕਾਰ ਦੇ ਚਾਹਵਾਨ ਹੁੰਦੇ ਹਨਪਰ ਜੇ ਸਭ ਪਿੱਛੇ ਵੱਲ ਝਾਤੀ ਮਾਰ ਕੇ ਦੇਖਣ ਤਾਂ ਪਤਾ ਲੱਗੇਗਾ ਕਿ ਮੌਜੂਦਾ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਕਿੰਨਾ ਫ਼ਰਕ ਹੈਨਫ਼ਰਤ ਦਾ ਬਜ਼ਾਰ ਪਹਿਲਾਂ ਵਾਂਗ ਹੀ ਸਰਗਰਮ ਹੈਸਿੱਖਿਆ ਖੇਤਰ, ਬੇਰੁਜ਼ਗਾਰੀ, ਮਹਿੰਗਾਈ, ਸਿਹਤ ਸਮੱਸਿਆਵਾਂ, ਧੀਆਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਸਮੇਤ ਸਮੁੱਚੇ ਲਾਅ ਐਂਡ ਆਰਡਰ ਦੀ ਹਾਲਤ ਉਵੇਂ ਦੀ ਉਵੇਂ ਹੈ, ਕੁਝ ਵੀ ਬਦਲਿਆ ਨਹੀਂ ਲਗਦਾਜੇ ਸਿਆਸਤ ਵਿੱਚ ਦਾਗੀ ਅਤੇ ਕਰਿਮੀਨਲ ਦੋਸ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਰਾਜ ਕਰਦੀ ਪਾਰਟੀ ਵੀ ਕਿਸੇ ਵਿਰੋਧੀ ਪਾਰਟੀ ਨਾਲੋਂ ਪਿੱਛੇ ਨਹੀਂ ਲਗਦੀਦੁੱਖ ਤਾਂ ਉਦੋਂ ਲਗਦਾ ਹੈ ਜਦੋਂ “ਬੇਟੀ ਪੜ੍ਹਾਓ ਬੇਟੀ ਬਚਾਓ’ ਦਾ ਨਾਅਰਾ ਬੁਲੰਦ ਕਰਨ ਵਾਲੀ ਪਾਰਟੀ ਦੇ ਆਪਣੇ ਰਾਜਾਂ ਵਿੱਚ ਇਸ ਨਾਅਰੇ ਦੀਆਂ ਧੱਜੀਆਂ ਉੱਡ ਰਹੀਆਂ ਹੋਣਪਿੱਛੇ ਜਿਹੇ ਬੇਟੀਆਂ ਨਾਲ ਬੀਤੀਆਂ ਅੱਤ-ਮਾੜੀਆਂ ਘਟਨਾਵਾਂ ਨੇ ਲੇਖਕ ਸਮੇਤ ਦੇਸ਼ ਦੇ ਸਮੁੱਚੇ ਪਰਿਵਾਰਾਂ ਦਾ ਧਿਆਨ ਖਿੱਚਿਆ ਹੈ ਇਸਦੇ ਦੁੱਖ ਦਾ ਮੁੱਖ ਕਾਰਨ ਇਸ ਕਰਕੇ ਵੀ ਹੈ ਕਿ ਬਹੁਤੀਆਂ ਘਟਨਾਵਾਂ ਉਸ ਪਾਰਟੀ ਦੇ ਰਾਜ ਵਿੱਚ ਵਾਪਰੀਆਂ ਹਨ, ਜੋ ‘ਹਿੰਦੂ ਰਾਜ’ ਅਤੇ ‘ਰਾਮ ਰਾਜ’ ਦਾ ਨਾਅਰਾ ਬੁਲੰਦ ਕਰ ਰਹੀ ਹੈਜਿਵੇਂ ਸਭ ਨੇ ਪੜ੍ਹਿਆ ਤੇ ਸੁਣਿਆ ਹੋਵੇਗਾ ਕਿ ਇੱਕ ਹਿੰਦੂ ਬਨਾਰਸ ਯੂਨੀਵਰਸਿਟੀ ਦੀ ਲੜਕੀ ਨਾਲ ਤਿੰਨ ਹਿੰਦੂ ਲੜਕਿਆਂ ਨੇ ਜ਼ਬਰਦਸਤੀ ਕੁਕਰਮ ਕੀਤਾਇਹ ਗੱਲ ਪਿਛਲੇ ਸਾਲ ਦੇ ਅਖੀਰਲੇ ਦੋ ਮਹੀਨਿਆਂ ਦੀ ਹੈਲੜਕੀ ਨੇ ਸਾਰੀ ਘਟਨਾ ਬਾਰੇ ਆਪਣੇ ਅਧਿਆਪਕ ਨੂੰ ਦੱਸ ਕੇ, ਉਸ ਨੂੰ ਨਾਲ ਲਿਜਾ ਕੇ ਸੰਬੰਧਤ ਥਾਣੇ ਵਿੱਚ ਰਿਪੋਰਟ ਦਰਜ ਕਰਾਈਪਹਿਲਾਂ ਰਿਪੋਰਟ ਦਰਜ ਕਰਨ ਤੋਂ ਆਨਾਕਾਨੀ ਕੀਤੀ ਗਈ, ਫਿਰ ਜੇ ਰਿਪੋਰਟ ਦਰਜ ਕੀਤੀ ਤਾਂ ਉਹ ਕੱਪੜੇ ਉਤਾਰਨ ਤਕ ਕੀਤੀਫਿਰ ਬਾਅਦ ਵਿੱਚ ਦਬਾਅ ਬਣਨ ’ਤੇ ਜਾ ਕੇ ਰੇਪ ਦੀ ਐੱਫ ਆਈ ਆਰ ਦਰਜ ਹੋਈਫਿਰ ਹੋਰ ਦਬਾਅ ਬਣਨ ’ਤੇ ਦੋ ਮਹੀਨੇ ਗੁਜ਼ਰਨ ਤੋਂ ਬਾਅਦ ਜਾ ਕੇ ਤਿੰਨੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋਈਤੁਹਾਨੂੰ ਸਭ ਨੂੰ ਇਹ ਜਾਣ ਕੇ ਅੱਤ ਹੈਰਾਨੀ ਹੋਵੇਗੀ ਕਿ ਤਿੰਨੋਂ ਦੋਸ਼ੀ ਹਿੰਦੂ ਹਨ ਅਤੇ ਤਿੰਨੋਂ ਭਾਜਪਾ ਦੇ ਕਾਰਕੁਨ ਹਨਤਿੰਨੋ ਆਪਣੇ ਕੱਦ ਮੁਤਾਬਕ ਆਪਣੀ ਭਾਜਪਾ ਪਾਰਟੀ ਦੇ ਅਹੁਦੇਦਾਰ ਹਨਇਨ੍ਹਾਂ ਤਿੰਨਾਂ ਦੀਆਂ ਤਸਵੀਰਾਂ ਭਾਜਪਾ ਦੇ ਸਿਖਰਲੇ ਤਿੰਨ ਲੀਡਰਾਂ, ਮੋਦੀ ਜੀ, ਸ਼ਾਹ ਜੀ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਨਾਲ ਵਾਇਰਲ ਹੋਈਆਂ ਹਨਤਿੰਨੋਂ ਦੋਸ਼ੀ ਭਾਜਪਾ ਦੇ ਜਿੱਤੇ ਪਾਰਲੀਮੈਂਟ ਹਲਕੇ ਨਾਲ ਸੰਬੰਧਤ ਹਨਅੱਗੋਂ ਕੀ ਬਣਦਾ ਹੈ, ਰੱਬ ਹੀ ਰਾਖਾ ਹੈ

ਇਵੇਂ ਹੀ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਤੇਰਾਂ ਲੋਕਾਂ ਦੇ ਦੋ ਸਮੂਹਾਂ ਨੇ ਸਤਾਰਾਂ ਸਾਲਾ ਲੜਕੀ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤਾਇਨ੍ਹਾਂ ਤੇਰ੍ਹਾਂ ਦੋਸ਼ੀਆਂ ਵਿੱਚੋਂ ਗਿਆਰਾਂ ਮੁਲਜ਼ਮ ਫੋਟੋਗ੍ਰਾਫਰ ਹਨਇਹ ਘਟਨਾ ਵੀ ਪਿਛਲੇ ਸਾਲ ਸਤਾਰਾਂ ਤੋਂ ਉੱਨੀ ਦਸੰਬਰ ਦਰਮਿਆਨ ਦੀ ਹੋਈ ਦੱਸੀ ਜਾਂਦੀ ਹੈਇਹ ਨਬਾਲਗਾ ਉਂਜ ਉੜੀਸਾ ਸੂਬੇ ਨਾਲ ਸੰਬੰਧ ਰੱਖਦੀ ਹੈਗਰੀਬੀ ਕਰਕੇ ਇਹ ਕਿਸੇ ਦੇ ਘਰ ਨੌਕਰਾਣੀ ਵਜੋਂ ਕੰਮ ਕਰਦੀ ਸੀਮਾਲਕ ਛੁੱਟੀ ’ਤੇ ਹੋਣ ਕਰਕੇ ਉਸ ਨਾਲ ਇਹ ਕੁਕਰਮ ਦੀ ਘਟਨਾ ਵਾਪਰੀ

ਜੇਕਰ ਰਾਮ ਰਾਜ ਅਤੇ ਹਿੰਦੂ ਰਾਜ ਦਾ ਰਾਗ ਅਲਾਪਣ ਵਾਲਿਆਂ ਦੇ ਰਾਜ ਵਿੱਚ ਅਜਿਹਾ ਕੁਝ ਹੁੰਦਾ ਹੈ, ਜਾਂ ਹੁੰਦਾ ਰਹੇਗਾ ਤਾਂ ਫਿਰ ਆਮ ਗਰੀਬ ਜਨਤਾ ਕਿਵੇਂ ਅਜਿਹੇ ਨਾਅਰਿਆਂ ਦਾ ਹੁੰਗਾਰਾ ਭਰੇਗੀਭਾਵੇਂ ਉਪਰੋਕਤ ਘਟਨਾਵਾਂ ਵੱਖ-ਵੱਖ ਸੂਬਿਆਂ ਨਾਲ ਸੰਬੰਧਤ ਹਨ, ਪਰ ਸਮੁੱਚਾ ਨਿਗਰਾਨ ਤਾਂ ਸੈਂਟਰ ਸਰਕਾਰ ਹੀ ਹੁੰਦੀ ਹੈਅਜਿਹਾ ਨਾ ਵਾਪਰੇ ਜਾਂ ਘੱਟ ਵਾਪਰੇ, ਇਸ ਲਈ ਸਮੁੱਚੀ ਦੁਖੀ ਜਨਤਾ ਨੂੰ ਇੱਕ ਝੰਡੇ ਥੱਲੇ ਆਣ ਕੇ ਇਕੱਠੇ ਹੋ ਕੇ ਅਜਿਹੀ ਨਿਕੰਮੀ ਸਰਕਾਰ ਦੇ ਸਿੰਘਾਸਨ ਨੂੰ ਉਖਾੜਨ ਵਾਸਤੇ ਜ਼ੋਰ ਲਾਉਣਾ ਹੋਵੇਗਾ, ਜਿਸ ਵਾਸਤੇ ਅੱਜ ਹੀ ਵੀਹ ਸੌ ਚੌਵੀ ਦੀਆਂ ਚੋਣਾਂ ਵਾਸਤੇ ਕਮਰਕੱਸੇ ਕਰ ਲਵੋ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4608)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author