GurmitShugli8ਜੇਕਰ ਅੱਜ ਤੋਂ ਬਾਅਦ ਵੀ ਅਸੀਂ ਆਪਣੇ ਏਕੇ ਵੱਲ ਨਾ ਵਧੇ ਤਾਂ ਯਾਦ ਰੱਖੋ ...
(31 ਜਨਵਰੀ 2023)
ਇਸ ਸਮੇਂ ਮਹਿਮਾਨ: 275.


ਅੱਜ ਤੋਂ ਨਹੀਂ
, ਬਲਕਿ ਮੁੱਢ ਤੋਂ ਹੀ ਭਾਰਤੀ ਜਨਤਾ ਪਾਰਟੀ ਨੇ ਦਿਲੋਂ ਕਦੀ ਵੀ ਮੌਜੂਦਾ ਸੰਵਿਧਾਨ ਨੂੰ ਪਸੰਦ ਨਹੀਂ ਕੀਤਾਇਸੇ ਕਰਕੇ ਜਦੋਂ ਵੀ ਉਸ ਨੂੰ ਮੌਕਾ ਮਿਲਦਾ ਹੈ, ਉਹ ਇਸ ਨਾਲ ਛੇੜ-ਛਾੜ ਕਰਦੀ ਰਹਿੰਦੀ ਹੈਇਸ ਲਈ ਵਿਉਂਤਾਂ ਬਣਾਉਂਦੀ ਰਹਿੰਦੀ ਹੈਮੌਕਾ ਮਿਲਣਤੇ ਛੇੜ-ਛਾੜ ਕਰ ਦਿੰਦੀ ਹੈਜੀ ਹਾਂ, ਅਸੀਂ ਉਸ ਭਾਰਤੀ ਸੰਵਿਧਾਨ ਦੀ ਗੱਲ ਕਰ ਰਹੇ ਹਾਂ, ਜਿਸ ਨੂੰ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਉਸ ਵੇਲੇ ਦੇ ਸਮਾਜਵਾਦੀ ਨੇਤਾ ਐੱਮ ਐੱਨ ਰਾਏ ਨੇ 1934 ਵਿੱਚ ਦਿੱਤਾ ਸੀ, ਜਿਸ ਨੂੰ ਉਸ ਵੇਲੇ ਦੀ ਕਾਂਗਰਸ ਨੇ ਤਕਰੀਬਨ 1935-36 ਵਿੱਚ ਆਪਣਾ ਲਿਆਫਿਰ ਅਜਿਹਾ ਸੰਵਿਧਾਨ ਬਣਾਉਣ ਲਈ 1946 ਵਿੱਚ ਚੋਣਾਂ ਕਰਾ ਦਿੱਤੀਆਂਜਿਸ ਅਜਿਹੀ ਸੰਸਥਾ ਦੇ ਪ੍ਰਧਾਨ ਉਸ ਵੇਲੇ ਡਾਕਟਰ ਰਾਜਿੰਦਰ ਪ੍ਰਸਾਦ, ਜੋ ਬਾਅਦ ਵਿੱਚ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ, ਨੂੰ ਇਸ ਸੰਸਥਾ ਦਾ ਪ੍ਰਧਾਨ ਅਤੇ ਡਾ. ਅੰਬੇਡਕਰ ਨੂੰ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਬਣਾਇਆਜੋ ਇਸ ਸੰਵਿਧਾਨ ਸਭਾ ਨੇ ਸੰਵਿਧਾਨ ਤਿਆਰ ਕੀਤਾ, ਉਸ ਨੂੰ 26 ਨਵੰਬਰ 1949 ਨੂੰ ਮਾਨਤਾ ਦਿੱਤੀ ਗਈਇਹ ਸੰਵਿਦਾਨ ਫਿਰ ਬਾਅਦ ਵਿੱਚ 26 ਜਨਵਰੀ 1950 ਨੂੰ ਲਾਗੂ ਕਰ ਦਿੱਤਾ ਗਿਆ ਜੇ ਸੰਵਿਧਾਨ ਦੇ ਸ਼ੁਰੂ ਤੋਂ ਲੈ ਕੇ ਲਾਗੂ ਹੋਣ ਤਕ ਨਜ਼ਰ ਘੁਮਾਈ ਜਾਵੇ ਤਾਂ ਸਾਨੂੰ 26 ਅੰਕ ਦੀ ਮਹਾਨਤਾ ਦਾ ਪਤਾ ਲੱਗਦਾ ਹੈਇਸੇ ਕਰਕੇ ਹੀ 26 ਜਨਵਰੀ ਨੂੰ ਹਰ ਸਾਲ ਇੰਨੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈਮੌਕੇ ਦੀਆਂ ਸਰਕਾਰਾਂ ਆਪਣੀਆਂ ਪ੍ਰਾਪਤੀਆਂ ਦਾ ਵਿਖਾਵਾ ਕਰਦੀਆਂ ਹਨ

ਇਹ ਉਪਰੋਕਤ ਸੰਬੰਧਤ ਸੰਵਿਧਾਨ ਆਪਣੇ ਜਨਮ ਤੋਂ ਲੈ ਕੇ 26 ਜਨਵਰੀ 2023 ਤਕ ਪਹੁੰਚਦਾ-ਪਹੁੰਚਦਾ ਆਪਣੇ ਵਜੂਦ ਵਿੱਚ ਤਕਰੀਬਨ 105 ਸੰਵਿਧਾਨਕ ਸੋਧਾਂ ਕਰਵਾ ਚੁੱਕਾ ਹੈਅੱਜ-ਕੱਲ੍ਹ ਇਹ ਜਿਨ੍ਹਾਂ ਦੇ ਵੱਸ ਪੈ ਚੁੱਕਾ ਹੈ, ਉਹ ਇਸ ਨੂੰ ਆਨੇ-ਬਹਾਨੇ ਉਦੋਂ ਤਕ ਹੋਰ ਸੋਧਣਾ ਚਾਹੁੰਦੇ ਹਨ, ਜਦੋਂ ਤਕ ਇਹ ਮੋਮ ਦਾ ਨੱਕ ਨਾ ਬਣ ਜਾਵੇ, ਮਦਾਰੀ ਦੇ ਜਮੂਰੇ ਵਾਂਗ ਹਰ ਗੱਲ ਵਿੱਚ ਹਾਂ ਵਿੱਚ ਹਾਂ ਨਾ ਮਿਲਾਵੇਇਸੇ ਕਰਕੇ ਥੋੜ੍ਹਾ ਪਿੱਛੇ ਜਿਹੇ ਕੇਂਦਰੀ ਕਾਨੂੰਨ ਮੰਤਰੀ ਮਿਸਟਰ ਰਿਜਿਜੂ ਨੇ ਕਲੇਜੀਅਮ ਪ੍ਰਣਾਲੀ ਵਿੱਚ ਮੌਜੂਦਾ ਸਰਕਾਰ ਲਈ ਇੱਕ ਸੀਟ ਦੀ ਮੰਗ ਕਰਕੇ ਇੱਕ ਨਵੀਂ ਬਹਿਸ ਛੇੜ ਕੇ ਸੰਵਿਧਾਨ ਨੂੰ ਹੋਰ ਕਮਜ਼ੋਰ ਜਾਂ ਖਤਮ ਕਰਨ ਦੀ ਗੱਲ ਤੋਰੀ ਹੈ ਤਾਂ ਕਿ ਮੌਜੂਦਾ ਸਰਕਾਰ ਆਪਣੀ ਮਰਜ਼ੀ ਮੁਤਾਬਕ ਮੌਜੂਦਾ ਸੰਵਿਧਾਨ ਨੂੰ ਓਵਰਹਾਲ ਕਰ ਸਕੇ

ਕਾਰਨ, ਸਰਕਾਰ ਸਮਝਦੀ ਹੈ ਕਿ ਜੇਕਰ ਕੋਈ ਸਰਕਾਰੀ ਕੰਮ-ਕਾਜ ਵਿੱਚ ਅੜਿੱਕਾ ਬਣਦਾ ਹੈ ਤਾਂ ਉਹ ਹੈ ਨਿਆਂ ਪਾਲਕਾਇਸ ਕਰਕੇ ਭਾਜਪਾ ਸਰਕਾਰ ਦੀ ਸਮਝ ਹੈ ਕਿ ਇਸ ਕੰਡੇ ਨੂੰ ਕੱਢਣ ਲਈ ਸਾਡੀ ਕਲੇਜੀਅਮ ਪ੍ਰਣਾਲੀ ਵਿੱਚ ਨੁਮਾਇੰਦਗੀ ਜ਼ਰੂਰੀ ਹੈਇਸ ਕਰਕੇ ਕੇਂਦਰੀ ਕਾਨੂੰਨ ਮੰਤਰੀ ਨੇ ਬਿਆਨ ਦੇ ਕੇ ਨਵੀਂ ਚਰਚਾ ਸ਼ੁਰੂ ਕਰਨ ਦੀ ਗੱਲ ਆਖੀ ਹੈਜੋ ਅੱਜ-ਕੱਲ੍ਹ ਭਾਰਤ ਵਿੱਚ ਕਾਨੂੰਨ ਦੀ ਹਾਲਤ ਹੈ, ਜਿਹੋ-ਜਿਹੇ ਫੈਸਲੇ ਹੋ ਰਹੇ ਹਨ, ਬਹੁਤੇ ਫੈਸਲਿਆਂ ਵਿੱਚੋਂ ਸਰਕਾਰੀ ਦਖਲ ਦੀ ਬੋਅ ਆ ਰਹੀ ਹੈਅਜਿਹੇ ਫੈਸਲਿਆਂ ’ਤੇ ਇੱਕ ਵਾਰ ਮਹਾਨ ਚਿੰਤਕ ਅਫਲਾਤੂਨ ਨੇ ਫਰਮਾਇਆ ਸੀ ਕਿ ‘ਕਾਨੂੰਨ ਸਭ ਲਈ ਇੱਕ ਹੈ, ਇਹ ਹੀ ਸਭ ਤੋਂ ਵੱਡਾ ਝੂਠ ਹੈਕਾਨੂੰਨ ਮੱਕੜੀ ਦਾ ਉਹ ਜਾਲ ਹੈ, ਕੀੜੇ-ਮਕੌੜੇ ਤਾਂ ਫਸ ਜਾਂਦੇ ਹਨ, ਪਰ ਵੱਡੇ ਜਾਨਵਰ ਇਸ ਨੂੰ ਪਾੜ ਕੇ ਨਿਕਲ ਜਾਂਦੇ ਹਨ

ਜੇਕਰ ਤੁਸੀਂ ਅਫਲਾਤੂਨ ਦੇ ਉਪਰੋਕਤ ਕਥਨ ’ਤੇ ਗੌਰ ਨਾਲ ਨਜ਼ਰ ਮਾਰੋ ਤਾਂ ਅਜਿਹਾ ਹੀ ਹੋ ਰਿਹਾ ਹੈਹਰ ਦੂਜੇ ਮਹੀਨੇ ਬਲਾਤਕਾਰੀ ਰਾਮ ਰਹੀਮ ਵਰਗਿਆਂ ਨੂੰ ਪੈਰੋਲ ਮਿਲ ਰਹੀ ਹੈ, ਪਰ ਬਾਕੀਆਂ ਨਾਲ ਅਜਿਹਾ ਨਹੀਂ ਹੋ ਰਿਹਾਕਈ ਚਿਰੋਕੇ ਅੰਦਰ ਸੜ ਰਹੇ ਹਨਬਹੁਤੇ ਬਹੁਤ ਚਿਰ ਪਹਿਲਾਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਹ ਫਿਰ ਵੀ ਅੱਜ ਤਕ ਸਜ਼ਾ ਕੱਟ ਰਹੇ ਹਨਕਿਉਂ? ਜਦੋਂ ਸੰਵਿਧਾਨ ਇੱਕ ਹੈ, ਉਹ ਨਿਰਪੱਖ ਹੈ, ਉਹ ਜਾਤ-ਪਾਤ, ਛੂਤ-ਛਾਤ ਰਹਿਤ ਹੈ, ਉਹ ਸਭ ਧਰਮਾਂ ਅਤੇ ਜ਼ੁਬਾਨਾਂ ਲਈ ਇੱਕ ਹੈ, ਫਿਰ ਅਜਿਹਾ ਵਖਰੇਵਾਂ ਕਿਉਂ? ਕਿਸੇ ਦੀ ਰਿਹਾਈ, ਕਿਸੇ ਦੀ ਨਾ ਰਿਹਾਈ, ਸਵਾਲ ਤਾਂ ਉੱਠਦੇ ਹਨ ਅਤੇ ਅਜਿਹੇ ਵਿਤਕਰੇ ਖਿਲਾਫ ਉਦੋਂ ਤਕ ਉੱਠਦੇ ਰਹਿਣਗੇ, ਜਦੋਂ ਤਕ ਕਾਨੂੰਨੀ ਫੈਸਲੇ ਵਿਤਕਰੇ ਤੋਂ ਰਹਿਤ ਨਹੀਂ ਹੁੰਦੇਬਹੁਤੀਆਂ ਗੱਲਾਂ ਸਭ ਸਣੇ ਸਰਕਾਰ ਦੇਖ-ਸੁਣ ਕੇ ਸਿੱਖ ਸਕਦੇ ਹਾਂਜਿਵੇਂ ਅਸੀਂ ਸਭ ਜਾਣਦੇ ਹਾਂ ਕਿ ਕਾਨੂੰਨ ਸਭ ਲਈ ਇੱਕ ਹੈਸਭ ਨੂੰ ਰਲ-ਮਿਲ ਕੇ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈਜਿਵੇਂ ਪਿਛਲੇ ਦਿਨੀਂ ਤੁਸੀਂ ਪੜ੍ਹਿਆ ਅਤੇ ਸੁਣਿਆ ਹੋਵੇਗਾ ਕਿ ਜਿਵੇਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਮਿਸਟਰ ਰਿਸ਼ੀ ਸੁਨਕ ਚੱਲਦੀ ਕਾਰ ਵਿੱਚ ਇੰਟਰਵਿਊ ਦੇਣ ਸਮੇਂ ਆਪਣੀ ਸੀਟ ਬੈਲਟ ਨਾ ਬੰਨ੍ਹਣ ਕਰਕੇ ਪੁਲਿਸ ਦੁਆਰਾ ਫੜਿਆ ਗਿਆ, ਜਿਸ ’ਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਮੌਕੇ ’ਤੇ ਜੁਰਮਾਨਾ ਵੀ ਭਰਿਆ ਅਤੇ ਮੁਆਫੀ ਵੀ ਮੰਗੀਕੀ ਅਜਿਹੀ ਘਟਨਾ ਅਸੀਂ ਆਪਣੇ ਦੇਸ਼ ਵਿੱਚ ਹੁੰਦੀ ਸੁਣੀ ਹੈ? ਕਦਾਚਿਤ ਨਹੀਂਜੇਕਰ ਇੱਥੇ ਅਜਿਹੀ ਘਟਨਾ ਹੋਵੇ ਤਾਂ ਪੁਲਿਸ ਨੂੰ ਹੀ ਮੁਆਫੀ ਮੰਗਣੀ ਪਵੇਗੀ

ਸਾਡੇ ਦੇਸ਼ ਵਿੱਚ ਤਾਂ ਚਾਪਲੂਸੀ ਅਤੇ ਤਲਵੇ ਚੱਟਣ ਦੀ ਦੌੜ ਲੱਗੀ ਹੋਈ ਹੈਅੰਧ-ਭਗਤ ਖੁੰਬਾਂ ਤੋਂ ਵੀ ਛੇਤੀ ਉੱਗ ਰਹੇ ਹਨਅੰਧ-ਭਗਤਾਂ ਦੀ ਬਹੁਤਾਤ ਕਰਕੇ ਨਾ ਮਹਿੰਗਾਈ ਦਿਸ ਰਹੀ ਹੈ, ਨਾ ਹੀ ਮਹਿਸੂਸ ਕੀਤੀ ਜਾ ਰਹੀ ਹੈਜਾਤ-ਪਾਤ ਦਾ ਰੌਲ਼ਾ ਪਾਇਆ ਜਾ ਰਿਹਾ ਹੈਗੁਲਾਮ ਗੋਦੀ ਮੀਡੀਆ ਸਾਧੂ-ਸੰਤਾਂ, ਝੂਠੇ ਕੌਤਕੀ ਸਾਧੂ-ਸੰਤਾਂ ਦੇ ਚਮਤਕਾਰਾਂ ਦੀ ਦੁਹਾਈ ਦੇ ਕੇ ਸਮਾਂ ਬਤੀਤ ਕਰ ਰਿਹਾ ਹੈਝੂਠੇ ਤੋਂ ਝੂਠੇ ਵਾਅਦੇ ਹੋ ਰਹੇ ਹਨ

ਬਹੁ-ਸੰਮਤੀ ਦੇ ਮਾਲਕ ਹੋਣ ਦੇ ਬਾਵਜੂਦ ਤੁਸੀਂ ਆਪਣਾ ਨੇਤਾ ਚੁਣ ਨਹੀਂ ਸਕਦੇ, ਸਰਕਾਰਾਂ ਅਤੇ ਉਹਨਾਂ ਦੇ ਐੱਮ ਐੱਲ ਏ ਤੋੜਨ ਦੀਆਂ ਵਿਉਂਤਾਂ ਦਿਨ-ਰਾਤ ਬਣਾਈਆਂ ਜਾ ਰਹੀਆਂ ਹਨਝੂਠ ਦਾ ਪ੍ਰਚਾਰ ਸੱਚ ਤੋਂ ਜ਼ਿਆਦਾ ਉੱਚੀ ਆਵਾਜ਼ ਵਿੱਚ ਹੋ ਰਿਹਾ ਹੈਜੇਕਰ ਅਸੀਂ-ਤੁਸੀਂ ਸਭ ਸੋਚਦੇ ਹਾਂ ਕਿ ਅਜਿਹਾ ਨਾ ਹੋਵੇ ਤਾਂ ਸਾਨੂੰ ਸਭ ਨੂੰ ਸਭ ਤੋਂ ਪਹਿਲਾਂ ਆਪਣੇ ਮੱਤਭੇਦ ਭੁਲਾ ਕੇ ਸਿਰ ਜੋੜਨੇ ਪੈਣਗੇਫਿਰ ਘੱਟੋ-ਘੱਟ ਪ੍ਰੋਗਰਾਮ ’ਤੇ ਸਹਿਮਤ ਹੋ ਕੇ ਵੱਧ ਤੋਂ ਵੱਧ ਜ਼ੋਰ ਲਗਾਉਣਾ ਹੋਵੇਗਾਅਜਿਹਾ ਕਰਕੇ ਹੀ ਅਸੀਂ ਬਹੁਤਾ ਕੁਝ ਗਲਤ ਹੋਣੋਂ ਰੋਕ ਸਕਦੇ ਹਾਂ ਅਤੇ ਨਵਾਂ ਕੁਝ ਬਣਾਉਣ ਦੇ ਸਮਰੱਥ ਹੋ ਸਕਦੇ ਹਾਂਕਿਸਾਨੀ ਏਕੇ ਦੇ ਦੋ ਘੋਲਾਂ ਨੇ ਬਹੁਤ ਕੁਝ ਸਾਨੂੰ ਸਿੱਖਣ ਤੇ ਸੰਘਰਸ਼ ਕਰਨ ਨੂੰ ਪ੍ਰੇਰਿਆ ਹੈਹੋਰ ਤੇ ਹੋਰ ਸੱਚ ਪੜ੍ਹਨ-ਸੁਣਨ ਤੋਂ ਰੋਕਿਆ ਜਾ ਰਿਹਾ ਹੈਫਿਲਮ ਜਗਤ ਵਿੱਚ ਵੀ ਜੋ ਇਹਨਾਂ ਅੰਧ-ਭਗਤਾਂ ਨੂੰ ਚੰਗਾ ਨਹੀਂ ਲੱਗਦਾ, ਉਸ ਨੂੰ ਪੜ੍ਹਨ ਅਤੇ ਦੇਖਣ ’ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨਗੁਜਰਾਤ ਵਿੱਚ 2002 ਵਿੱਚ ਕੀ ਹੋਇਆ, ਇਸ ਬਾਰੇ ਦੋਵੇਂ ਧਿਰਾਂ ਆਪੋ-ਆਪਣਾ ਪੱਖ ਜਨਤਾ ਅੱਗੇ ਰੱਖ ਚੁੱਕੀਆਂ ਹਨਉਹਨਾਂ ਮੁਤਾਬਕ ਧਿਰਾਂ ਬਣਦਾ ਇਨਸਾਫ ਜਾਂ ਬੇਇਨਸਾਫ ਲੈ ਚੁੱਕੀਆਂ ਹਨਹੁਣ ਤਾਂ ਸਿਰਫ ਬਾਕੀ ਥੋੜ੍ਹਾ ਜਿਹਾ ਅਦਾਲਤੀ ਫੈਸਲਾ ਹੀ ਬਾਕੀ ਹੈ, ਪਰ 2002 ਦੇ ਦੰਗਿਆਂ ਬਾਰੇ ਬੀ ਬੀ ਸੀ ਨੇ ਇੱਕ ਦਸਤਾਵੇਜ਼ੀ ਕੱਢੀ ਹੈ ਜਿਸਦਾ ਸਿਰਲੇਖ ਹੈਦੀ ਮੋਦੀ ਕੁਐਸ਼ਚਨ’ ਜਿਸ ਨੂੰ ਦੇਖਣ ’ਤੇ ਪਾਬੰਦੀ ਲਾਈ ਗਈ ਹੈਦੇਖਣ ਵਾਲਿਆਂ ਦੀ ਫੜੋ-ਫੜੀ ਹੋ ਰਹੀ ਹੈਯੂ ਟਿਊਬ, ਜੋ ਪ੍ਰਸਾਰਨ ਕਰ ਰਹੇ ਹਨ, ਉਹ ਬੰਦ ਕੀਤੇ ਜਾ ਰਹੇ ਹਨਇਸੇ ਤਰ੍ਹਾਂ ਦੇਸ਼ ਵਿੱਚ ਮੋਟੇ ਤੌਰ ’ਤੇ ਅੰਧ-ਭਗਤਾਂ ਨੇ ‘ਪਠਾਣ’ ਫਿਲਮ ਦਾ ਵਿਰੋਧ ਕਰਕੇ ਭੰਨ-ਤੋੜ ਸ਼ੁਰੂ ਕਰ ਦਿੱਤੀ ਹੈਇਹ ਅੰਧ-ਭਗਤ ਉਸ ਪਿਕਚਰ ਦਾ ਵਿਰੋਧ ਕਰ ਰਹੇ ਹਨ, ਜੋ ਸਾਡੇ ਲਿਖਣ ਤਕ ਤਕਰੀਬਨ ਢਾਈ ਸੌ (250) ਕਰੋੜ ਦਾ ਕਾਰੋਬਾਰ ਕਰਕੇ ਪਿਛਲੇ ਸਾਰੇ ਰਿਕਾਰਡ ਤੋੜ ਚੁੱਕੀ ਹੈਜਿਹੜੀ ਫਿਲਮ ਆਉਣ ਵਾਲੇ ਦਿਨਾਂ ਵਿੱਚ ਹੋਰ ਹੈਰਾਨ ਕਰੇਗੀ, ਇਸ ਫਿਲਮ ਦੀ ਹੀਰੋਇਨ ਪਾਦੂਕੋਨ ਘਨੱਈਆ ਲਾਲ ਦੀ ਪ੍ਰਸ਼ੰਸਕ ਹੋਣ ਕਰਕੇ ਵਿਰੋਧ ਝੱਲ ਰਹੀ ਹੈਫਿਲਮ ਦੇ ਹੀਰੋ ਦੀ ਜਾਤ ਬਾਰੇ ਤੁਸੀਂ ਸਭ ਜਾਣਦੇ ਹੋਜੇਕਰ ਅੱਜ ਤੋਂ ਬਾਅਦ ਵੀ ਅਸੀਂ ਆਪਣੇ ਏਕੇ ਵੱਲ ਨਾ ਵਧੇ ਤਾਂ ਯਾਦ ਰੱਖੋ ਥੋੜ੍ਹੇ ਸਮੇਂ ਬਾਅਦ ਉਹ 2024 ਆ ਰਿਹਾ ਹੈ, ਜਿਹੜਾ ਆਪਣਾ ਤਿਗੜਮ ਲੜਾ ਕੇ ਇੰਨਾ ਅੱਗੇ ਲੰਘ ਜਾਵੇਗਾ ਕਿ ਅਸੀਂ ਪਛਤਾਉਂਦੇ ਰਹਿ ਜਾਵਾਂਗੇਤੁਹਾਡੇ ਜਾਗ੍ਰਿਤ ਹੋਣ ’ਤੇ ਹੀ ਸੰਵਿਧਾਨ ਉਧੇੜ-ਬੁਣ ਤੋਂ ਬਚਿਆ ਰਹੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3769)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author