NavdeepBhatia7ਜੇ ਜ਼ਿੰਦਗੀ ਵਿੱਚ ਸਾਦਗੀ ਅਤੇ ਸਬਰ ਸੰਤੋਖ ਹੈ ਤਾਂ ਜ਼ਿੰਦਗੀ ਕਦੇ ਵੀ ...
(3 ਦਸੰਬਰ 2020)

 

ਜ਼ਿੰਦਗੀ ਮਨੁੱਖ ਨੂੰ ਮਿਲਿਆ ਵਡਮੁੱਲਾ ਤੋਹਫਾ ਹੈ ਜੋ ਬੜੀ ਮੁਸ਼ਕਿਲ ਨਾਲ ਨਸੀਬ ਹੁੰਦਾ ਹੈ ਜ਼ਿੰਦਗੀ ਨੂੰ ਸਹੀ ਅਰਥਾਂ ਵਿੱਚ ਜਿਊਣਾ ਵੀ ਕਲਾ ਹੈਕਿਸੇ ਨੇ ਕਿਹਾ ਹੇ ਕਿ ਜ਼ਿੰਦਗੀ ਬਤੀਤ ਸਾਰੇ ਕਰਦੇ ਹਨ ਪਰ ਅਸਲ ਵਿੱਚ ਜਿਊਂਦਾ ਕੋਈ ਵਿਰਲਾ ਹੀ ਹੈ ਜ਼ਿੰਦਗੀ ਸਰਲ ਬਣਾਉਣੀ ਹੈ ਜਾਂ ਗੁੰਝਲਦਾਰ, ਇਹ ਕਾਫੀ ਹੱਦ ਤੀਕ ਬੰਦੇ ’ਤੇ ਨਿਰਭਰ ਕਰਦਾ ਹੈਜੇ ਜ਼ਿੰਦਗੀ ਸਰਲ ਹੈ ਤਾਂ ਉਸ ਵਿੱਚੋਂ ਸਤੁੰਸ਼ਟੀ ਝਲਕਦੀ ਹੈ, ਜੇ ਗੁੰਝਲਦਾਰ ਹੈ ਤਾਂ ਸਦਾ ਦਾ ਤਣਾਅ ਬਣਿਆ ਰਹਿੰਦਾ ਹੈ ਅਤੇ ਜ਼ਿੰਦਗੀ ਬੋਝ ਲੱਗਣ ਲੱਗ ਪੈਂਦੀ ਹੈਜਾਂ ਇੰਝ ਕਹਿ ਲਵੋ, ਜੇ ਜ਼ਿੰਦਗੀ ਸਰਲ ਹੈ ਤਾਂ ਸਵਰਗ ਹੈ, ਜੇ ਗੁੰਝਲਦਾਰ ਹੈ ਤਾਂ ਨਰਕ ਹੈ

ਵੈਸੇ ਜ਼ਿੰਦਗੀ ਨੂੰ ਕਿਵੇਂ ਜਿਊਣਾ ਹੈ, ਇਸਦਾ ਜ਼ਿਆਦਾ ਦਾਰੋਮਦਾਰ ਸਾਡੇ ਉੱਤੇ ਹੀ ਹੁੰਦਾ ਹੈਜ਼ਿੰਦਗੀ ਬੋਝ ਉਦੋਂ ਬਣਦੀ ਹੈ ਜਦੋਂ ਇਸਦਾ ਕੰਟਰੋਲ ਸਾਡੇ ਹੱਥੋਂ ਨਿਕਲ ਜਾਂਦਾ ਹੈਜਦੋਂ ਸਾਡੀਆਂ ਬੇਲੋੜੀਆਂ ਖਾਹਿਸ਼ਾਂ ਜ਼ਿੰਦਗੀ ’ਤੇ ਹਾਵੀ ਹੋ ਜਾਂਦੀਆਂ ਹਨ ਅਤੇ ਅਸੀਂ ਇਨ੍ਹਾਂ ਖਾਹਿਸ਼ਾਂ ਦੇ ਗੁਲਾਮ ਬਣ ਜਾਂਦੇ ਹਾਂ। ਗੁਲਾਮੀ ਕਦੇ ਵੀ ਖੁਸ਼ੀ ਦਾ ਪ੍ਰਤੀਕ ਨਹੀਂ ਹੁੰਦੀਜਦੋਂ ਖਾਹਿਸ਼ਾਂ ਅਧੂਰੀਆਂ ਰਹਿ ਜਾਂਦੀਆਂ ਹਨ ਤਾਂ ਅਸੀਂ ਨਿਰਾਸ਼ਾ ਦੇ ਆਲਮ ਵਿੱਚ ਡੁੱਬ ਜਾਂਦੇ ਹਾਂ ਤੇ ਇਹ ਕੀਮਤੀ ਜ਼ਿੰਦਗੀ ਸਾਨੂੰ ਨੀਰਸ, ਫਿੱਕੀ ਤੇ ਬੋਝਲ ਲੱਗਣ ਲੱਗ ਪੈਂਦੀ ਹੈਜਿਨ੍ਹਾਂ ਲਈ ਜ਼ਿੰਦਗੀ ਬੋਝ ਬਣ ਜਾਂਦੀ ਹੈ, ਉਨ੍ਹਾਂ ਲਈ ਅਗਲਾ ਰਾਹ ਖੁਦਕੁਸ਼ੀ ਬਣ ਜਾਂਦਾ ਹੈਇਸ ਲਈ ਜ਼ਿੰਦਗੀ ਨੂੰ ਆਪਣੇ ਸਾਧਨਾਂ ਮੁਤਾਬਕ ਹੀ ਜਿਊਣਾ ਸਿਆਣਪ ਹੈ

ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਹਨ ਜੇਕਰ ਅਸੀਂ ਆਪਣੀ ਗ਼ਲਤੀ ਨਾਲ ਮੁਸ਼ਕਿਲਾਂ ਨੂੰ ਸਹੇੜਿਆ ਹੈ ਤਾਂ ਉਸਦਾ ਹੱਲ ਕੱਢਣਾ ਵੀ ਸਾਨੂੰ ਹੀ ਆਉਣਾ ਚਾਹੀਦਾ ਹੈ ਜੇ ਅਸੀਂ ਇੱਕ ਗਲਤੀ ਤੋਂ ਸਿੱਖਣ ਦੀ ਬਜਾਏ ਹੋਰ ਗਲਤੀਆਂ ਕਰਦੇ ਜਾਈਏ ਤਾਂ ਸਾਡੀ ਜ਼ਿੰਦਗੀ ਉਦੇਸ਼ਹੀਣ ਅਤੇ ਦਿਸ਼ਾਹੀਣ ਹੋ ਜਾਂਦੀ ਹੈਜ਼ਿੰਦਗੀ ਜਿਊਣ ਦਾ ਲੁਤਫ਼ ਖ਼ਤਮ ਹੋ ਜਾਂਦਾ ਹੈ ਤੇ ਸਾਨੂੰ ਜ਼ਿੰਦਗੀ ਸਰਾਪ ਲੱਗਣ ਲੱਗ ਪੈਂਦੀ ਹੈਪਿੱਛੇ ਜਿਹੇ ਕਈ ਫਿਲਮੀ ਅਦਾਕਾਰਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ ਕਿ ਕਿਵੇਂ ਉਹ ਜ਼ਿੰਦਗੀ ਨੂੰ ਅੱਧ ਵਿਚਾਲਿਓਂ ਛੱਡ ਕੇ ਅਲਵਿਦਾ ਕਹਿ ਗਏਕਿਸੇ ਸ਼ਾਇਰ ਨੇ ਕਿਹਾ ਹੈ:

ਜ਼ਿੰਦਗੀ ਮਿਲਤੀ ਹੈ ਬੜੀ ਮੁਸ਼ਕਿਲ ਸੇ
ਇਸੇ ਯੂੰ ਹੀ ਨਾ ਗਵਾ ਦੇਨਾ।

ਬਹੁਤਿਆਂ ਨੇ ਤਾਂ ਜ਼ਿੰਦਗੀ ਨੂੰ ਆਪਣੇ ਕਰਮਾਂ ਕਰਕੇ ਜਾਂ ਬੇਅਕਲੀ ਨਾਲ ਪੇਚੀਦਾ ਬਣਾਇਆ ਹੁੰਦਾ ਹੈਜੇ ਸੋਚ ਸਮਝ ਕੇ ਸਿਆਣਪ ਅਤੇ ਲਿਆਕਤ ਨਾਲ ਜ਼ਿੰਦਗੀ ਜੀਵੀ ਜਾਵੇ ਤਾਂ ਉਸ ਦਾ ਨਜ਼ਾਰਾ ਵੱਖਰਾ ਹੀ ਹੁੰਦਾ ਹੈਜੇ ਜ਼ਿੰਦਗੀ ਵਿੱਚ ਸਾਦਗੀ ਅਤੇ ਸਬਰ ਸੰਤੋਖ ਹੈ ਤਾਂ ਜ਼ਿੰਦਗੀ ਕਦੇ ਵੀ ਭਾਰ ਨਹੀਂ ਬਣਦੀ, ਸਗੋਂ ਵਰਦਾਨ ਬਣਦੀ ਹੈ ਦੂਜਿਆਂ ਦੇ ਮਹਿਲ ਵੇਖ ਕੇ ਆਪਣੀ ਕੁੱਲੀ ਸਾੜ ਲੈਣੀ ਕਿੱਥੋਂ ਦੀ ਅਕਲਮੰਦੀ ਹੈ? ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਫੜ ਕੇ, ਲੱਖਾਂ ਪੈਸੇ ਬੈਂਕਾਂ ਤੋਂ ਕਰਜ਼ਾ ਲੈ ਕੇ ਵੀ ਜੇ ਸਾਡੇ ਕਾਰੋਬਾਰਾਂ ਵਿੱਚ ਬਰਕਤ ਨਾ ਪਾਵੇ ਤਾਂ ਇਸ ਵਿੱਚ ਨੁਕਸ ਸਾਡਾ ਹੈਬੇਵਕੂਫ਼ ਲੋਕ ਹੁੰਦੇ ਹਨ ਜਿਹੜੇ ਆਪਣੀਆਂ ਗਲਤੀਆਂ ਦਾ ਠੀਕਰਾ ਕਿਸਮਤ ’ਤੇ ਭੰਨਦੇ ਹਨਬਾਰ ਬਾਰ ਗਲਤੀਆਂ ਨਾਲ ਕਿਸਮਤ ਸੰਵਰਦੀ ਨਹੀਂ, ਸਗੋਂ ਵਿਗੜਦੀ ਹੈ ਦੂਜੇ ਦੀ ਰੀਸ ਤਾਂ ਕਰੋ ਜੇ ਤੁਹਾਡੇ ਵਿੱਚ ਉੱਥੇ ਪਹੁੰਚਣ ਦੀ ਸਮਰੱਥਾ ਹੈਬਹੁਤੇ ਤਾਂ ਇਸ ਦੌੜ ਵਿੱਚ ਅੱਗੇ ਲੰਘਣ ਦੀ ਮਨਸ਼ਾ ਨਾਲ ਆਪਣਾ ਝੁੱਗਾ ਚੌੜ ਕਰਵਾ ਲੈਂਦੇ ਹਨ

ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਸੰਤੁਸ਼ਟ ਬੰਦੇ ਨੂੰ ਖੁਦਕੁਸ਼ੀ ਕਰਦੇ ਨਹੀਂ ਵੇਖਿਆਜਿਹੜੇ ਖੁਦਕੁਸ਼ੀ ਕਰਦੇ ਹਨ ਉਹ ਜ਼ਿੰਦਗੀ ਤੋਂ ਨਿਰਾਸ਼ ਅਤੇ ਹਾਰੇ ਹੋਏ ਹੁੰਦੇ ਹਨ ਜਿਸਦੇ ਬਹੁਤੀ ਵਾਰ ਜ਼ਿੰਮੇਵਾਰ ਉਹ ਆਪ ਹੀ ਹੁੰਦੇ ਹਨਤੁਹਾਡੀਆਂ ਗਲਤੀਆਂ ਦਾ ਖਮਿਆਜ਼ਾ ਤੁਸੀਂ ਆਪ ਹੀ ਭੁਗਤਣਾ ਹੈਜਿਨ੍ਹਾਂ ਦੀ ਆਮਦਨੀ ਘੱਟ ਤੇ ਖ਼ਰਚੇ ਪਹਾੜ ਜਿੱਡੇ ਕਰਦੇ ਹਨ, ਉਹ ਹੀ ਪਹਾੜ ਤੋਂ ਹੇਠਾਂ ਡਿੱਗਦੇ ਹਨਜ਼ਮੀਨ ’ਤੇ ਚੱਲਣ ਵਾਲਾ ਕਦੇ ਵੀ ਉਚਾਈ ਤੋਂ ਨਹੀਂ ਡਿੱਗਦਾਗਰੀਬ ਬੰਦਾ ਬਹੁਤ ਘੱਟ ਖੁਦਕੁਸ਼ੀ ਕਰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਦੇ ਸਾਧਨ ਥੋੜ੍ਹੇ ਹਨ, ਉਸ ਦੇ ਵਿੱਚ ਉਸ ਨੇ ਗੁਜ਼ਾਰਾ ਕਰਨਾ ਹੁੰਦਾ ਹੈਖੁਦਕੁਸ਼ੀ ਉਹ ਕਰਦਾ ਜੋ ਆਪਣੇ ਕਿਸੇ ਅਮੀਰ ਰਿਸ਼ਤੇਦਾਰ ਦੀ ਰੀਸ ਕਰਦਾ ਹੋਇਆ ਕਰਜ਼ੇ ਦੀ ਦਲਦਲ ਵਿੱਚ ਦਿਨੋਂ ਦਿਨ ਧਸਦਾ ਜਾਂਦਾ ਹੈ

ਬੰਦਾ ਇਸ ਗੱਲ ਤੋਂ ਸਦਾ ਹੀ ਅਣਜਾਣ ਰਿਹਾ ਹੈ ਕਿ ਜ਼ਿੰਦਗੀ ਇੱਡੀ ਵੱਡੀ ਨਹੀਂ ਹੁੰਦੀ, ਜਿਡੇ ਵੱਡੇ ਉਸਨੇ ਪ੍ਰੋਗਰਾਮ ਬਣਾਏ ਹੁੰਦੇ ਹਨਸਮਝਦਾਰੀ ਇਸ ਗੱਲ ਵਿੱਚ ਹੈ ਕਿ ਜ਼ਿੰਦਗੀ ਨੂੰ ਆਪਣੇ ਵਸੀਲਿਆਂ ਮੁਤਾਬਕ ਹੀ ਜੀਵਿਆ ਜਾਵੇਗਲਤੀਆਂ ਦਾ ਨਤੀਜਾ ਆਪ ਹੀ ਭੁਗਤਣਾ ਪਵੇਗਾ, ਕਿਸੇ ਨੇ ਉਸ ਦੀ ਭਰਪਾਈ ਨਹੀਂ ਕਰਨੀਦੂਜਾ ਕਰੇਗਾ ਵੀ ਕਿਉਂ? ਕਰਜ਼ੇ ਲੈ ਕੇ ਜੇ ਤੁਸੀਂ ਪੈਸਾ ਸਹੀ ਵਰਤੋਂ ਦੀ ਥਾਂ ਬਰਬਾਦ ਕੀਤਾ ਹੈ ਤਾਂ ਤੁਹਾਡੀ ਮੂਰਖਤਾ ਦਾ ਜ਼ਿੰਮਾ ਕੌਣ ਚੁੱਕੇਗਾ?

ਆਪਣੀ ਚਾਦਰ ਵੇਖ ਕੇ ਪੈਰ ਪਸਾਰੋ, ਸਬਰ ਵਾਲੀ ਜ਼ਿੰਦਗੀ ਜਿਊਣ ਵਾਲਾ ਹਮੇਸ਼ਾ ਖੁਸ਼ ਰਹਿੰਦਾ ਹੈ। ਜੋ ਗ਼ਲਤੀਆਂ ਤੁਸੀਂ ਪਹਿਲਾਂ ਕੀਤੀਆਂ ਹਨ, ਉਨ੍ਹਾਂ ਨੂੰ ਦੁਹਰਾਓ ਨਾਜ਼ਿੰਦਗੀ ਵਿੱਚ ਪਹਿਲਾਂ ਲਏ ਗਲਤ ਫੈਸਲਿਆਂ ਤੋਂ ਸਬਕ ਸਿੱਖੋ, ਹੋਰ ਦਲਦਲ ਵਿੱਚ ਨਾ ਫਸੋਅਜਿਹਾ ਨਾ ਹੋ ਜਾਵੇ ਕਿ ਇਹ ਕੀਮਤੀ ਜ਼ਿੰਦਗੀ ਤੁਹਾਡੇ ਲਈ ਬੋਝ ਬਣ ਜਾਵੇਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਇਸ ਬੋਝ ਹੇਠਾਂ ਨਾ ਦੱਬਣ ਦੇਵੋਜੇ ਇੱਕ ਵਾਰੀ ਜ਼ਿੰਦਗੀ ਵਿੱਚ ਗਿਰ ਗਏ ਤਾਂ ਸੰਭਲਣਾ ਬਹੁਤ ਔਖਾ ਹੋ ਜਾਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2444)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਵਦੀਪ ਸਿੰਘ ਭਾਟੀਆ

ਨਵਦੀਪ ਸਿੰਘ ਭਾਟੀਆ

Kharar, SAS Nagar, Punjab, India.
Phone: (91 - 98767 - 29056)
Email: (singhbhatia71@gmail.com)

More articles from this author