NavdeepBhatia7ਉਹ ਅੱਖੜ ਅੰਕਲ ਤੇ ਉਹਨਾਂ ਦੀ ਪਤਨੀ ਨਾ ਵਿਆਹ ’ਤੇ ਗਏ ਤੇ ਨਾ ਹੀ ...
(15 ਮਈ 2020)

 

ਬਚਪਨ ਤੋਂ ਲੈ ਕੇ ਬੁਢਾਪੇ ਤਕ ਆਦਤਾਂ ਬੰਦੇ ਦੇ ਨਾਲ ਪਰਛਾਵੇਂ ਵਾਂਗ ਚੱਲਦੀਆਂ ਰਹਿੰਦੀਆਂ ਹਨਇਨ੍ਹਾਂ ਆਦਤਾਂ ਦਾ ਪ੍ਰਭਾਵ ਬੰਦੇ ’ਤੇ ਇੰਨਾ ਜ਼ਿਆਦਾ ਪੈਂਦਾ ਹੈ ਕਿ ਉਹ ਸਦਾ ਇਨ੍ਹਾਂ ਦਾ ਗੁਲਾਮ ਬਣ ਕੇ ਰਹਿ ਜਾਂਦਾ ਹੈਇਨ੍ਹਾਂ ਆਦਤਾਂ ਦੇ ਵੱਸ ਹੋ ਕੇ ਕਈ ਵਾਰ ਅਜਿਹੇ ਕੰਮ ਕਰਦਾ ਹੈ ਕਿ ਉਸ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਕਰ ਰਿਹਾਉਹ ਆਦਤਾਂ ਦੀ ਬੀਨ >ਤੇ ਨੱਚਦਾ ਹੋਇਆ ਬੁਢਾਪੇ ਤਕ ਸਾਰੀ ਉਮਰ ਇੰਝ ਹੀ ਕੱਢ ਦਿੰਦਾ ਹੈਜਿੱਥੇ ਉਹ ਆਪਣੀਆਂ ਚੰਗੀਆਂ ਆਦਤਾਂ ਦਾ ਦੂਜਿਆਂ Auwਤੇ ਚੰਗਾ ਪ੍ਰਭਾਵ ਛੱਡਦਾ ਹੈ, ਦੂਜੇ ਪਾਸੇ ਆਪਣੀਆਂ ਮਾੜੀਆਂ ਆਦਤਾਂ ਕਰਕੇ ਉਹ ਸਾਰੀ ਉਮਰ ਸਮਾਜ ਵਿੱਚ ਬਦਨਾਮ ਹੀ ਰਹਿੰਦਾ ਹੈਇਹ ਉਸ ਦੀਆਂ ਆਦਤਾਂ ਕਬਰ ਤਕ ਉਹਦੇ ਨਾਲ ਹੀ ਜਾਂਦੀਆਂ ਹਨਜੇ ਅਜਿਹਾ ਨਾ ਹੁੰਦਾ ਤਾਂ ਵਾਰਸ ਸ਼ਾਹ ਨੇ ਝੂਠਾ ਪੈ ਜਾਣਾ ਸੀਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ

ਆਦਤਾਂ ਕਈ ਚੰਗੀਆਂ ਵੀ ਹੁੰਦੀਆਂ ਹਨ ਜਿਵੇਂ ਸਰੀਰ ਦੀ ਸਫਾਈ ਕਰਨੀ, ਸਵੇਰੇ ਜਲਦੀ ਉੱਠਣਾ, ਨਿਤਨੇਮ ਕਰਨਾ, ਸੱਚ ਬੋਲਣਾਅਜਿਹੀਆਂ ਆਦਤਾਂ ਸਲਾਹੁਣ ਯੋਗ ਹੁੰਦੀਆਂ ਹਨਇਨ੍ਹਾਂ ਆਦਤਾਂ ਸਦਕਾ ਵਿਅਕਤੀ ਨੂੰ ਸਮਾਜ ਵਿੱਚ ਚੰਗੀ ਪਛਾਣ ਵੀ ਮਿਲਦੀ ਹੈਅਜਿਹਾ ਵਿਅਕਤੀ ਆਪਣੇ ਪਰਿਵਾਰ, ਮੁਹੱਲੇ ਅਤੇ ਰਿਸ਼ਤੇਦਾਰਾਂ ਵਿੱਚ ਵੀ ਆਪਣੀ ਛਾਪ ਛੱਡਦਾ ਹੈਪਰ ਦੂਜੇ ਪਾਸੇ ਕਈ ਅਜਿਹੀਆਂ ਆਦਤਾਂ ਹਨ ਜਿਹਦੇ ਨਾਲ ਵਿਅਕਤੀ ਦਾ ਸਮਾਜ ਵਿੱਚ ਅਕਸ ਖਰਾਬ ਰਹਿੰਦਾ ਹੈਭਾਵੇਂ ਕੋਈ ਵੀ ਉਨ੍ਹਾਂ ਨੂੰ ਜਿੰਨਾ ਮਰਜ਼ੀ ਸਮਝਾਵੇ ਪਰ ਉਹ ਆਪਣੀਆਂ ਆਦਤਾਂ ਨੂੰ ਮਰਦੇ ਦਮ ਤਕ ਨਹੀਂ ਛੱਡਦੇਉਨ੍ਹਾਂ ਦੀਆਂ ਇਹ ਆਦਤਾਂ ਉਨ੍ਹਾਂ ਦੇ ਸੁਭਾਅ ਦਾ ਇੱਕ ਹਿੱਸਾ ਬਣ ਕੇ ਰਹਿ ਜਾਂਦੀਆਂ ਹਨ ਇਨ੍ਹਾਂ ਆਦਤਾਂ ਦੇ ਸ਼ਿਕਾਰ ਔਰਤ ਅਤੇ ਮਰਦ ਦੋਵੇਂ ਹੁੰਦੇ ਹਨ

ਸਾਡੇ ਮੁਹੱਲੇ ਵਿੱਚ ਇੱਕ ਅੰਕਲ ਹੁੰਦੇ ਸਨ ਜੋ ਟੈਲੀਕਾਮ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਸਨਆਪਣੀ 37 ਸਾਲ ਦੀ ਨੌਕਰੀ ਵਿੱਚ ਉਹ ਆਪਣੇ ਵਿਭਾਗ ਦੇ ਕਰਮਚਾਰੀਆਂ ਅਤੇ ਅਫਸਰਾਂ ਨਾਲ ਵੀ ਲੜਦੇ ਰਹੇਕਈ ਵਾਰ ਉਨ੍ਹਾਂ ਨੂੰ ਚਾਰਜਸ਼ੀਟਾਂ ਮਿਲੀਆਂ, ਕਈ ਵਾਰ ਉਹਨਾਂ ਦੀ ਬਦਲੀ ਕੀਤੀ ਗਈਇਸ ਗੱਲ ਕਰਕੇ ਨਹੀਂ ਕਿ ਉਹ ਫ਼ਰੇਬੀ ਜਾਂ ਬੇਇਮਾਨ ਸਨ ਸਿਰਫ਼ ਇਸ ਗੱਲ ਕਰਕੇ ਕਿ ਉਨ੍ਹਾਂ ਦੀ ਬੋਲ-ਬਾਣੀ ਬਹੁਤ ਮਾੜੀ ਸੀਆਪਣਾ ਇੱਜ਼ਤ-ਮਾਣ ਉਹਨਾਂ ਨੂੰ ਬਹੁਤ ਪਿਆਰਾ ਸੀ ਪਰ ਦੂਜੇ ਦੀ ਇੱਜ਼ਤ ਦੀਆਂ ਉਹ ਧੱਜੀਆਂ ਉਡਾ ਦਿੰਦੇ ਸਨਰਿਟਾਇਰ ਹੋਏ ਉਨ੍ਹਾਂ ਨੂੰ ਲਗਭਗ ਵੀਹ ਸਾਲ ਹੋ ਗਏ ਨੇ ਪਰ ਮਜਾਲ ਹੈ ਕਿ ਉਨ੍ਹਾਂ ਦੇ ਸੁਭਾਅ ਵਿੱਚ ਰਤੀ ਭਰ ਵੀ ਫਰਕ ਪਿਆ ਹੋਵੇਨਾ ਉਨ੍ਹਾਂ ਨੂੰ ਆਪਣੀ ਪਤਨੀ ਨਾਲ ਬੋਲਣ ਦਾ ਚੱਜ ਅਤੇ ਨਾ ਹੀ ਨੂੰਹਾਂ ਨਾਲ ਬੋਲਣ ਦਾਆਪਣੀ ਗੱਲ ਨੂੰ ਠੀਕ ਜਚਾਉਣ ਲਈ ਉਹ ਮਿੰਟਾਂ ਵਿੱਚ ਲੜ ਪੈਂਦੇ ਹਨਜਦੋਂ ਕਿਸੇ ਰਿਸ਼ਤੇਦਾਰ ਦਾ ਉਨ੍ਹਾਂ ਨੂੰ ਫੋਨ ਆਉਂਦਾ ਹੈ ਤਾਂ ਉਨ੍ਹਾਂ ਕੋਲ ਸਿਵਾਏ ਆਲੋਚਨਾ-ਨੁਕਤਾਚੀਨੀ ਦੇ ਹੋਰ ਕੁਝ ਨਹੀਂ ਹੁੰਦਾਆਪਣੀ ਗੱਲ ਨੂੰ ਵੱਡਾ ਕਰਦੇ ਹੋਏ ਉਹ ਫ਼ਖਰ ਮਹਿਸੂਸ ਕਰਦੇ ਹਨ ਕਿ ਅੱਜ ਮੈਂ ਫੋਨ ’ਤੇ ਫਲਾਣੇ ਦੀ ਚੱਕਰੀ ਘੁੰਮਾ ਦਿੱਤੀ ਅੱਜ ਫਲਾਣੇ ਨੂੰ ਮੈਂ ਗੱਲਾਂ ਗੱਲਾਂ ਵਿੱਚ ਬਰਫ਼ ਵਿੱਚ ਲਾ ਦਿੱਤਾ80 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਦੇ ਸੁਭਾਅ ਵਿੱਚ ਨਿਮਰਤਾ ਅਤੇ ਹਲੀਮੀ ਨਾਂ ਦੀ ਕੋਈ ਚੀਜ਼ ਨਹੀਂਆਪਣੀਆਂ ਗੱਲਾਂ ਦਾ ਵਿਖਿਆਨ ਉਹ ਇਸ ਤਰੀਕੇ ਨਾਲ ਕਰਦੇ ਹਨ ਕਿ ਜਿਵੇਂ ਉਹੀ ਸਾਧ ਹੋਣ ਬਾਕੀ ਸਾਰੀ ਦੁਨੀਆਂ ਚੋਰਾਂ ਠੱਗਾਂ ਦੀ ਹੋਵੇ

ਇਸ ਅਮਕਲ ਦਾ ਲੜਕਾ ਚੰਡੀਗੜ੍ਹ ਰਹਿੰਦਾ ਹੈ ਤੇ ਹਰ ਰੋਜ਼ ਉਹਨਾਂ ਦੀ ਸੁਖ ਸਾਂਦ ਪੁੱਛਦਾ ਰਹਿੰਦਾ ਹੈਇੱਕ ਵਾਰੀ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਪਿਤਾ ਜੀ ਦੀ ਮੁਹੱਲੇ ਵਿੱਚ ਕਿਸੇ ਨਾਲ ਉੱਚੀ ਨੀਵੀਂ ਹੋ ਗਈ ਹੈਉਸ ਨੇ ਫੋਨ ਮਿਲਾ ਕੇ ਕਿਹਾ, “ਪਿਤਾ ਜੀ, ਉੱਚਾ ਬੋਲਣ ਨਾਲ ਤੁਹਾਡੇ ਹਾਰਟ ’ਤੇ ਅਸਰ ਪੈ ਸਕਦਾ ਹੈ ਪਹਿਲਾਂ ਹੀ ਤੁਹਾਡੀ ਦਵਾਈ ਚੱਲਦੀ ਹੈ ਅੱਗੋਂ ਉਹ ਕਹਿਣ ਲੱਗੇ, “ਹਾਰਟ ਫੇਲ ਹੋਣ ਮੇਰੇ ਦੁਸ਼ਮਣਾਂ ਦੇ ... ਆਪਾਂ ਨੀ ਡਰਦੇ ਆਪਾਂ ਤਾਂ ਸਿੱਧੀ ਗੱਲ ਮਾਰੀ ਦੀ ਹੈ, ਭਾਵੇਂ ਕਿਸੇ ਦੇ ਗੋਡੇ ਲੱਗੇ ਭਾਵੇਂ ਗਿੱਟੇ

ਲੜਕਾ ਕਹਿਣ ਲੱਗਾ, “ਚਲੋ ਕੋਈ ਗੱਲ ਨਹੀਂ, ਤੁਸੀਂ ਥੋੜ੍ਹਾ ਬਹੁਤਾ ਪਾਠ ਵੀ ਕਰ ਲਿਆ ਕਰੋ

ਅੰਕਲ ਜੀ ਕਹਿਣ ਲੱਗੇ, “ਕੀ ਗੱਲ, ਮੈਂ ਕੋਈ ਠੱਗੀ ਠੋਰੀ ਕਰਦਾਂ? ਮੈਂ ਕੋਈ ਪਾਪ ਕਰਦਾਂ? ਪਾਠ ਕਰਨ ਜਿਹੜੇ ਪਾਪੀ ਹਨ

ਲੜਕਾ ਚੁੱਪ ਹੋ ਗਿਆ ਅਤੇ ਫੋਨ ਕੱਟ ਦਿੱਤਾਉਨ੍ਹਾਂ ਦਾ ਗੁੱਸੇ ਵਾਲਾ ਅਤੇ ਅੱਖੜ ਸੁਭਾਅ ਅਜੇ ਵੀ ਇਸ ਉਮਰ ਵਿੱਚ ਜਿਉਂ ਦਾ ਤਿਉਂ ਬਣਿਆ ਹੋਇਆ ਹੈ

ਸਾਡੀ ਰਿਸ਼ਤੇਦਾਰੀ ਵਿੱਚ ਇੱਕ ਹੋਰ ਅੰਕਲ ਹਨ ਜਿਨ੍ਹਾਂ ਦਾ ਸੁਭਾਅ ਅਤੇ ਸੋਚ ਵੱਖਰੀ ਹੀ ਹੈਉਨ੍ਹਾਂ ਨੂੰ ਦੁਨੀਆਂ ਦੇ ਸਾਰੇ ਬੰਦੇ ਮੌਕਾਪ੍ਰਸਤ ਅਤੇ ਮਿੰਨ੍ਹੇ ਮੀਸਣੇ ਦਿਸਦੇ ਹਨਹੁਣ ਉਹ ਰਿਸ਼ਤੇਦਾਰੀ ਵਿੱਚ ਵੀ ਹਰੇਕ ਨੂੰ ਮੂੰਹ ’ਤੇ ਮੌਕਾ ਪ੍ਰਸਤ ਜਦੋਂ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਬੁਲਾ ਕੇ ਰਾਜ਼ੀ ਨਹੀਂਉਹ ਪੋਤੇ ਪੋਤੀਆਂ ਵਾਲੇ ਹੋ ਗਏ ਹਨਬੱਚੇ ਵੀ ਉਹਨੂੰ ਸਮਝਾ ਕੇ ਹਾਰ ਹੰਭ ਗਏ ਪਰ ਉਹ ਆਪਣੀ ਆਦਤ ਨੂੰ ਨਹੀਂ ਬਦਲ ਸਕੇਹੁਣ ਹਰ ਰਿਸ਼ਤੇਦਾਰ ਉਨ੍ਹਾਂ ਨਾਲ ਫੋਨ ਉੱਤੇ ਗੱਲ ਕਰਨ ’ਤੇ ਵੀ ਕੰਨੀ ਕਤਰਾਉਂਦਾ ਹੈਇੱਕ ਵਾਰ ਉਨ੍ਹਾਂ ਦੇ ਕੁੜਮ ਅਤੇ ਕੁੜਮਣੀ ਉਨ੍ਹਾਂ ਦੇ ਘਰ ਮਿਠਾਈ ਦਾ ਡੱਬਾ ਅਤੇ ਸੱਦਾ ਪੱਤਰ ਦੇਣ ਪਹੁੰਚੇ, ਕਿਉਂਕਿ ਉਨ੍ਹਾਂ ਦੇ ਛੋਟੇ ਬੇਟੇ ਦਾ ਵਿਆਹ ਸੀਕਹਿਣ ਤੋਂ ਭਾਵ ਉਨ੍ਹਾਂ ਦੀ ਵੱਡੀ ਨੂੰਹ ਦੇ ਛੋਟੇ ਭਰਾ ਦਾ ਵਿਆਹ ਸੀਦੋਵੇਂ ਬੜੇ ਨਿਮਰ ਇਨਸਾਨ ਸਨਚਾਹ ਪੀਣ ਤੋਂ ਬਾਅਦ ਉਨ੍ਹਾਂ ਨੇ ਹੱਥ ਜੋੜ ਕੇ ਕਿਹਾ ਕਿ ਤੁਸੀਂ ਵਿਆਹ ’ਤੇ ਜ਼ਰੂਰ ਪਹੁੰਚੀਓਅਚਾਨਕ ਅੰਕਲ ਜੀ ਨੂੰ ਪਤਾ ਨਹੀਂ ਕੀ ਹੋਇਆ, ਉਹ ਭੁੜਕ ਕੇ ਬੋਲੇ, “ਸਰਦਾਰ ਜੀ, ਮੈਂ ਤੁਹਾਨੂੰ ਜਾਣਦਾ ਹਾਂ, ਤੁਸੀਂ ਬਹੁਤ ਚੁਸਤ ਚਲਾਕ ਹੋਜਦੋਂ ਤੁਸੀਂ ਆਪਣੀ ਲੜਕੀ ਦਾ ਸਾਡੇ ਲੜਕੇ ਨਾਲ ਸਾਕ ਕਰਨਾ ਸੀ, ਉਦੋਂ ਤੁਸੀਂ ਹੁਸ਼ਿਆਰੀ ਵਰਤੀ ਸੀਜਦੋਂ ਅਸੀਂ ਤੁਹਾਡੇ ਘਰ ਗਏ ਤਾਂ ਤੁਸੀਂ ਆਪਣੇ ਕਮਰੇ ਦੀ ਕੰਧ ’ਤੇ ਉਹ ਗੁਰੂਆਂ ਦੀ ਫੋਟੋ ਲਾਈ ਸੀ, ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂਜਦੋਂ ਵਿਆਹ ਤੋਂ ਬਾਅਦ ਅਸੀਂ ਤੁਹਾਡੇ ਘਰ ਗਏ ਤਾਂ ਉਹ ਫੋਟੋ ਨਹੀਂ ਵੇਖੀ

ਅੰਕਲ ਦੇ ਕੁੜਮ ਅਤੇ ਕੁੜਮਣੀ ਬਹੁਤ ਹੈਰਾਨ ਹੋਏ ਕਿ ਇਸ ਮੌਕੇ ’ਤੇ ਕਿਹੋ ਜਿਹੀ ਗੱਲ ਕਰੀ ਜਾ ਰਹੇ ਨੇਪਰ ਚੁੱਪ ਰਹੇ ਕਿਉਂਕਿ ਉਨ੍ਹਾਂ ਨੇ ਆਪਣੀ ਧੀ ਜੋ ਇਸ ਘਰ ਵਿੱਚ ਦਿੱਤੀ ਹੋਈ ਸੀਉਨ੍ਹਾਂ ਨੇ ਫਤਹਿ ਬੁਲਾਈ ਤੇ ਉੱਥੋਂ ਤੁਰ ਪਏਉਹ ਅੱਖੜ ਅੰਕਲ ਤੇ ਉਹਨਾਂ ਦੀ ਪਤਨੀ ਨਾ ਵਿਆਹ ’ਤੇ ਗਏ ਤੇ ਨਾ ਹੀ ਉਨ੍ਹਾਂ ਸ਼ਗਨ ਭੇਜਿਆਇਸ ਤੋਂ ਬਾਅਦ ਵੀ ਰਿਸ਼ਤੇਦਾਰੀ ਵਿੱਚ ਕਈ ਗੱਲਾਂ ਹੋਈਆਂ ਪਰ ਉਹ ਆਪਣੀ ਆਦਤ ਨਾ ਬਦਲ ਸਕੇ ਆਪਣੇ ਆਪ ਨੂੰ ਹਾਲਾਤ ਮੁਤਾਬਕ ਤਬਦੀਲ ਨਾ ਕਰ ਸਕੇ

ਸਾਨੂੰ ਆਪਣੀਆਂ ਆਦਤਾਂ ਦੇ ਗੁਲਾਮ ਨਹੀਂ ਬਣਨਾ ਚਾਹੀਦਾਸਮੇਂ ਅਨੁਸਾਰ ਆਪਣੇ ਆਪ ਨੂੰ ਜ਼ਰੂਰ ਢਾਲੀਏਇਨ੍ਹਾਂ ਆਦਤਾਂ ਕਰਕੇ ਹੀ ਸਾਡਾ ਚੰਗਾ ਮਾੜਾ ਅਕਸ ਸਮਾਜ ਵਿੱਚ ਬਣਦਾ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2130)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਨਵਦੀਪ ਸਿੰਘ ਭਾਟੀਆ

ਨਵਦੀਪ ਸਿੰਘ ਭਾਟੀਆ

Kharar, SAS Nagar, Punjab, India.
Phone: (91 - 98767 - 29056)
Email: (singhbhatia71@gmail.com)

More articles from this author