NavdeepBhatia7ਉਸ ਨੇ ਆਪਣੀ ਪੁਸਤਕ ‘ਜੇਲ ਡਾਇਰੀ’ ਵਿੱਚ ਫਿਲਾਸਫਰਾਂ, ਦਾਰਸ਼ਨਿਕਾਂ ਅਤੇ ਵਿਦਵਾਨਾਂ ਦੇ ...
(28 ਸਤੰਬਰ 2020)

 

ਭਗਤ ਸਿੰਘ ਦਾ ਜਦੋਂ ਸ਼ਹੀਦੀ ਦਿਵਸ ਜਾਂ ਜਨਮ ਦਿਨ ਆਉਂਦਾ ਤਾਂ ਨੌਜਵਾਨ ਪੀਲੇ ਰੰਗ ਦੀਆਂ ਪੱਗਾਂ ਬੰਨ੍ਹ ਕੇ ਬੁਲਟ ’ਤੇ ਗੇੜੀਆਂ ਲਾਉਂਦੇ ਹਨ ਤੇ ਇਹ ਦਰਸਾਉਂਦੇ ਹਨ ਕਿ ਉਹ ਭਗਤ ਸਿੰਘ ਦੇ ਕਿੱਡੇ ਵੱਡੇ ਫੈਨ ਹਨਅੱਜ ਦੇ ਨੌਜਵਾਨ ‘ਮੈਂ ਫੈਨ ਭਗਤ ਸਿੰਘ ਦਾ’ ਗੀਤ ਸੁਣ ਕੇ ਤੇ ਗਾ ਕੇ ਭਗਤ ਸਿੰਘ ਨੂੰ ਆਪਣੇ ਦਿਲ ਵਿੱਚ ਵਸਾਉਣਾ ਚਾਹੁੰਦੇ ਹਨਪਰ ਭਗਤ ਸਿੰਘ ਕੀ ਚਾਹੁੰਦਾ ਸੀ, ਉਹਦੀ ਕੀ ਸੋਚ ਸੀ, ਇਸ ਨੂੰ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇਫੋਟੋ ਦੀ ਥਾਂ ਜੇ ਉਸ ਦੀ ਵਿਚਾਰਧਾਰਾ ਨੂੰ ਅਪਣਾਇਆ ਹੁੰਦਾ ਤਾਂ ਬਹੁਤ ਜ਼ਿਆਦਾ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸਣ ਤੋਂ ਬਚ ਜਾਂਦੇਆਪਣੀਆਂ ਗੱਡੀਆਂ ਪਿੱਛੇ ਭਗਤ ਸਿੰਘ ਦੀ ਇੱਕ ਹੱਥ ਮੁੱਛ ਨੂੰ ਮਰੋੜ ਕੇ ਤੇ ਦੂਜੀ ਡੱਬ ਵਿੱਚ ਪਿਸਟਲ ਵਾਲੀਆਂ ਫੋਟੋਆਂ ਲਗਾਉਂਦੇ ਹਨ‘ਜਿਹੜੇ ਖੰਘੇ ਸੀ ਉਹ ਟੰਗੇ ਸੀ’ ਇਹ ਇਬਾਰਤਾਂ ਵੀ ਲਿਖਾਉਂਦੇ ਹਨ। ਭਗਤ ਸਿੰਘ ਦੀ ਵਿਚਾਰਧਾਰਾ ਤੋਂ ਕੋਹਾਂ ਦੂਰ ਕਿਸੇ ਹੋਰ ਹੀ ਦੁਨੀਆਂ ਵਿੱਚ ਵਸਦੇ ਜਾਪਦੇ ਹਨਉਸ ਦੀ ਸੋਚ ਨੂੰ ਦੂਰ ਰੱਖ ਕੇ ਕੈਲੰਡਰ ਵਾਲੀ ਫੋਟੋ ਵਾਲੇ ਭਗਤ ਸਿੰਘ ਨੂੰ ਹੀ ਆਪਣਾ ਇਸ਼ਟ ਮੰਨਦੇ ਹਨਮੈਂ ਅੱਜ ਤਕ ਕਿਸੇ ਗੱਡੀ ਮਗਰ ਅਜਿਹੀ ਫੋਟੋ ਭਗਤ ਸਿੰਘ ਦੀ ਨਹੀਂ ਦੇਖੀ ਜਿਸ ਵਿੱਚ ਉਹ ਕਾਲ ਕੋਠੜੀ ਵਿੱਚ ਬੈਠਾ ਹੱਥ ਵਿੱਚ ਕਿਤਾਬ ਫੜੀ ਪੜ੍ਹ ਰਿਹਾ ਹੈ

ਲਾਲਾ ਲਾਜਪਤ ਰਾਏ ਦੇ ਕਾਤਲ ਸਾਂਡਰਸ ਨੂੰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਗੋਲੀ ਮਾਰਨ ਦੀ ਘਟਨਾ ਦਾ ਸਾਡੇ ਅੱਜ ਦੇ ਨੌਜਵਾਨਾਂ ਨੇ ਬੜਾ ਅਸਰ ਕਬੂਲਿਆ ਹੈਪਰ ਉਸ ਦੀ ਵਿਚਾਰਧਾਰਾ, ਸੋਚ ਅਤੇ ਵਿਵਦਤਾ ਵਾਲੇ ਪੱਖ ਨੂੰ ਭੁੱਲ ਗਏਉਸ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀਕਰਤਾਰ ਸਿੰਘ ਸਰਾਭੇ ਨੂੰ ਆਪਣਾ ਗੁਰੂ ਮੰਨਦਾ ਸੀਉਸ ਦੀ ਫੋਟੋ ਹਮੇਸ਼ਾ ਜੇਬ ਵਿੱਚ ਰੱਖਦਾ ਸੀ। ਜਦੋਂ ਭਗਤ ਸਿੰਘ ਦੀ ਗ੍ਰਿਫਤਾਰੀ ਹੋਈ ਤਾਂ ਜੇਬ ਵਿੱਚ ਸਰਾਭੇ ਦੀ ਫੋਟੋ ਸੀਲੈਨਿਨ ਨੂੰ ਆਪਣੀ ਪ੍ਰੇਰਨਾ ਅਤੇ ਰੋਲ ਮਾਡਲ ਸਮਝਦਾ ਸੀ

ਨੈਸ਼ਨਲ ਕਾਲਜ ਲਾਹੌਰ ਵਿੱਚ ਪੜ੍ਹਦੇ ਸਮੇਂ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨੂੰ ਉਭਾਰ ਮਿਲਿਆਉਹ ਅੰਮ੍ਰਿਤਸਰ ਵਿੱਚੋਂ ਨਿਕਲਦੇ ਇੱਕ ਅਖ਼ਬਾਰ ਦਾ ਲੇਖਕ ਤੇ ਸੰਪਾਦਕ ਵੀ ਰਿਹਾ ਜਿਸ ਰਾਹੀਂ ਮਾਰਕਸਵਾਦ ਦੇ ਸਿਧਾਂਤਾਂ ਦਾ ਪ੍ਰਚਾਰ ਕੀਤਾਉਸ ਨੇ ਆਪਣੀ ਪੁਸਤਕ ‘ਜੇਲ ਡਾਇਰੀ’ ਵਿੱਚ ਫਿਲਾਸਫਰਾਂ, ਦਾਰਸ਼ਨਿਕਾਂ ਅਤੇ ਵਿਦਵਾਨਾਂ ਦੇ ਚੰਗੇ ਵਿਚਾਰਾਂ ਨੂੰ ਦਰਜ ਕੀਤਾ ਹੈਕਿਤਾਬਾਂ ਪੜ੍ਹਨ ਦਾ ਭਗਤ ਸਿੰਘ ਬਹੁਤ ਸੌਕ ਸੀਜਦੋਂ ਉਹ ਜੇਲ ਵਿੱਚ ਸੀ ਤਾਂ ਵੀ ਆਪਣੇ ਸਕੂਲ ਕਾਲਜ ਦੇ ਸਾਥੀਆਂ ਤੋਂ ਉਹ ਉਚੇਚੇ ਤੌਰ ’ਤੇ ਪੜ੍ਹਨ ਲਈ ਕਿਤਾਬਾਂ ਮੰਗਵਾਉਂਦਾਕਿਤਾਬਾਂ ਮੁੱਢ ਤੋਂ ਉਹਦੀ ਇਨਕਲਾਬੀ ਸੋਚ ਦਾ ਆਧਾਰ ਬਣੀਆਂਫਾਂਸੀ ’ਤੇ ਲਟਕਾਏ ਜਾਣ ਤੋਂ ਪਹਿਲਾਂ ਉਹ ਲੈਨਿਨ ਦੀ ਕਿਤਾਬ ਹੀ ਪੜ੍ਹ ਰਿਹਾ ਸੀ, ਜੋ ਉਸਨੇ ਵਕੀਲ ਪ੍ਰਾਣ ਨਾਥ ਮਹਿਤਾ ਤੋਂ ਮੰਗਵਾਈ ਸੀਕਿਤਾਬ ਮਿਲਣ ਸਾਰ ਹੀ ਭਗਤ ਸਿੰਘ ਨੇ ਪੜ੍ਹਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਜਾਣਦਾ ਸੀ ਕਿ ਉਸ ਕੋਲ ਸਮਾਂ ਬਹੁਤ ਘੱਟ ਹੈ

ਜਦੋਂ ਮਹਿਤਾ ਜੀ ਨੇ ਪੁੱਛਿਆ ਕਿ ਉਨ੍ਹਾਂ ਦਾ ਦੇਸ਼ ਵਾਸੀਆਂ ਨੂੰ ਕੀ ਸੁਨੇਹਾ ਹੈ? ਭਗਤ ਸਿੰਘ ਨੇ ਆਪਣੀ ਕਿਤਾਬ ਤੋਂ ਧਿਆਨ ਹਟਾਏ ਬਿਨਾਂ ਕਿਹਾ, ‘ਸਾਮਰਾਜਵਾਦ ਮੁਰਦਾਬਾਦ ਇਨਕਲਾਬ ਜ਼ਿੰਦਾਬਾਦ ਜਦੋਂ ਫਾਂਸੀ ਦਾ ਹੁਕਮ ਹੋਇਆ, ਉਸ ਨੇ ਝੱਟ ਕਿਤਾਬ ਦਾ ਪੰਨਾ ਮੋੜਿਆ ਤੇ ਫਾਂਸੀ ਦੇ ਤਖ਼ਤੇ ਵੱਲ ਤੁਰ ਪਿਆਇਸ ਉਮੀਦ ਨਾਲ ਕਿ ਆਉਣ ਵਾਲੀ ਪੀੜ੍ਹੀ ਉਸ ਮੋੜੇ ਪੰਨੇ ਨੂੰ ਜ਼ਰੂਰ ਪਰਤਾਵੇਗੀਪਰ ਅਫਸੋਸ, ਅੱਜ ਦੀ ਪੀੜ੍ਹੀ ਭਗਤ ਸਿੰਘ ਦੇ ਦਿਹਾੜੇ ’ਤੇ ਇੱਕ ਦਿਨ ਲਈ ਨਾਅਰੇ ਛੱਡਣ ਜੋਗੀ ਰਹਿ ਗਈ ਹੈਭਗਤ ਸਿੰਘ ਦੇ ਅਧੂਰੇ ਸੁਪਨੇ ਸਾਕਾਰ ਨਹੀਂ ਕਰ ਸਕੀ

ਭਗਤ ਸਿੰਘ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀਜੇ ਉਹ ਸੱਚਮੁੱਚ ਹਿੰਸਾਵਾਦੀ ਹੁੰਦਾ ਤਾਂ ਅਸੈਂਬਲੀ ਵਿੱਚ ਫੋਕਾ ਬੰਬ ਨਾ ਸੁੱਟਦਾਬੰਬ ਦੀ ਆਵਾਜ਼ ਹੀ ਸੁਣਾਉਣੀ ਚਾਹੁੰਦਾ ਸੀਸੁੱਤੇ ਪਏ ਹਾਕਮਾਂ ਨੂੰ ਨੀਂਦ ਤੋਂ ਉਠਾਉਣਾ ਚਾਹੁੰਦਾ ਸੀਉਸ ਦਾ ਮਕਸਦ ਕਿਸੇ ਦੀ ਜਾਨ ਲੈਣਾ ਨਹੀਂ ਸੀਬਹਾਦਰ ਸੂਰਮੇ ਭੱਜਦੇ ਨਹੀਂ, ਸਗੋਂ ਡਟ ਕੇ ਬੇਇਨਸਾਫ਼ੀ ਦੇ ਸਾਹਮਣੇ ਹਿੱਕ ਤਾਣ ਕੇ ਖੜ੍ਹਦੇ ਹਨਅਸੈਂਬਲੀ ਵਿੱਚ ਬੰਬ ਸੁੱਟਣ ਤੋਂ ਬਾਅਦ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਾ ਹੋਇਆ ਉਹ ਸੂਰਮਾ ਭੱਜਿਆ ਨਹੀਂ ਸਗੋਂ ਖੁਸ਼ੀ ਖੁਸ਼ੀ ਗ੍ਰਿਫਤਾਰੀ ਦਿੱਤੀ ਦੇਸ਼ ਭਗਤੀ ਨਾਲ ਲਬਰੇਜ਼ ਭਗਤ ਸਿੰਘ ਆਪਣੇ ਦੇਸ਼ ਨੂੰ ਆਪਣੀ ਜਾਨ ਨਾਲੋਂ ਵੱਧ ਪਿਆਰ ਕਰਦਾ ਸੀਜਦੋਂ ਉਸ ਦੇ ਘਰ ਵਾਲਿਆਂ ਨੇ ਉਸ ਦੀ ਮੰਗਣੀ ਕਰਕੇ ਉਸ ਨੂੰ ਗ੍ਰਹਿਸਤੀ ਜੀਵਨ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਘਰੋਂ ਭੱਜ ਗਿਆਪਰਿਵਾਰ ਨਾਲੋਂ ਉਸ ਲਈ ਦੇਸ਼ ਪਹਿਲਾਂ ਸੀਆਪਣੇ ਦੇਸ਼ ਪ੍ਰਤੀ ਉਹ ਜ਼ਿੰਮੇਵਾਰੀ ਸਮਝਦਾ ਸੀ, ਇੱਕ ਮਕਸਦ ਲੈ ਕੇ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾਉਣੀ ਚਾਹੁੰਦਾ ਸੀਸਮਾਜ ਵਿੱਚ ਸਮਾਨਤਾ ਅਤੇ ਏਕੇ ਦਾ ਹਾਮੀ ਸੀ ਹਮੇਸ਼ਾ ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕਾਂ ਦੀ ਗੱਲ ਕਰਦਾ ਸੀ।

ਬ੍ਰਿਟਿਸ਼ ਸਰਕਾਰ ਇੰਨੀ ਭੈਅ ਭੀਤ ਹੋ ਗਈ ਕਿ ਭਗਤ ਸਿੰਘ ਨੂੰ ਮਿੱਥੇ ਸਮੇਂ ਤੋਂ ਗਿਆਰਾਂ ਘੰਟੇ ਪਹਿਲਾਂ ਹੀ ਰਾਤੀਂ 7.30 ਵਜੇ ਫਾਂਸੀ ਦੇ ਦਿੱਤੀ ਗਈਜਦੋਂ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਫਾਂਸੀ ਦੇ ਤਖਤੇ ਲਿਜਾਇਆ ਜਾ ਰਿਹਾ ਸੀ ਤਾਂ ਸਾਰੇ ਕੈਦੀ ਵੇਖ ਕੇ ਉੱਚੀ ਉੱਚੀ ਰੋ ਰਹੇ ਸਨਪਰ ਇਹ ਤਿੰਨੋਂ ਸੂਰਮੇ ਮੁਸਕਰਾਉਂਦੇ ਹੋਏ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਹੋਏ ਫਾਂਸੀ ਦੇ ਤਖ਼ਤੇ ਵੱਲ ਜਾ ਰਹੇ ਸਨ

ਭਗਤ ਸਿੰਘ ਨੂੰ ਸ਼ਹੀਦ ਹੋਏ ਲਗਭਗ 90 ਸਾਲ ਹੋ ਚੁੱਕੇ ਹਨ ਪਰ ਉਸਦੇ ਸੁਪਨੇ ਅਜੇ ਵੀ ਅਧੂਰੇ ਪਏ ਹਨ ਜੋ ਕਦੇ ਉਸ ਨੇ ਆਪਣੀਆਂ ਅੱਖਾਂ ਵਿੱਚ ਸੰਜੋਏ ਸਨਮਜ਼ਦੂਰ ਤੇ ਗਰੀਬਾਂ ਦਾ ਅੱਜ ਵੀ ਸ਼ੋਸ਼ਣ ਹੋ ਰਿਹਾ ਹੈਦੇਸ਼ ਵਿੱਚ ਸਮਾਜਿਕ ਨਿਆਂ ਤੇ ਸਮਾਨਤਾ ਦੀ ਗੱਲ ਨਾਲੋਂ ਜ਼ਿਆਦਾ ਜਾਤ ਪਾਤ, ਧਰਮ ਮਜ਼ਹਬ ਦੀ ਗੱਲ ਜ਼ਿਆਦਾ ਹੋ ਰਹੀ ਹੈਅੱਜ ਲੋੜ ਹੈ ਕਿ ਨੌਜਵਾਨ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੈ ਕੇ ਚੱਲਣ ਅਤੇ ਉਸ ਦੀ ਸੋਚ ’ਤੇ ਪਹਿਰਾ ਦੇਣ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2354)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਨਵਦੀਪ ਸਿੰਘ ਭਾਟੀਆ

ਨਵਦੀਪ ਸਿੰਘ ਭਾਟੀਆ

Kharar, SAS Nagar, Punjab, India.
Phone: (91 - 98767 - 29056)
Email: (singhbhatia71@gmail.com)

More articles from this author