GurmitPalahi8ਸਿਆਸੀ ਧਿਰਾਂ ਆਪਣੇ ਮੰਤਵਆਪਣੇ ਅਸੂਲਆਪਣੀ ਪਾਰਟੀ ਦੇ ਸੰਵਿਧਾਨ ਨੂੰ ਛਿੱਕੇ ਟੰਗ ਕੇ ...
(28 ਅਕਤੂਬਰ 2025)

 

ਕਦੇ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਧਿਰ ਕਾਂਗਰਸ ਉੱਤੇ ਇਹ ਦੋਸ਼ ਲਗਦਾ ਸੀ ਕਿ ਇਹ ਪਰਿਵਾਰਵਾਦ ਵਿੱਚ ਪੂਰੀ ਤਰ੍ਹਾਂ ਜਕੜੀ ਹੋਈ ਹੈਸਾਲ 2014 ਵਿੱਚ ਜਦੋਂ ਕਾਂਗਰਸ ਦੇਸ਼ ਵਿੱਚ ਲੋਕ ਸਭਾ ਚੋਣਾਂ ਹਾਰ ਗਈ ਸੀ ਅਤੇ ਭਾਜਪਾ ਨੇ ਜਿੱਤ ਪ੍ਰਾਪਤ ਕਰ ਲਈ ਸੀ, ਮੀਡੀਆ ਦੇ ਇੱਕ ਹਿੱਸੇ ਨੇ ਇਹ ਘੋਸ਼ਣਾ ਹੀ ਕਰ ਦਿੱਤੀ ਸੀ ਕਿ ਦੇਸ਼ ਵਿੱਚ ਪਰਿਵਾਰਵਾਦ ਦੀ ਸਿਆਸਤ ਖ਼ਤਮ ਹੋ ਗਈ ਹੈ ਪਰ ਹੁਣੇ ਜਿਹੇ ਕੀਤਾ ਸਰਵੇ ਅੱਖਾਂ ਖੋਲ੍ਹਣ ਵਾਲਾ ਹੈਸਾਲ 2009 ਵਿੱਚ ਪਰਿਵਾਰਵਾਦੀ ਸੰਸਦ ਮੈਂਬਰਾਂ ਦੀ ਕਾਂਗਰਸ ਵਿੱਚ ਗਿਣਤੀ 12 ਫ਼ੀਸਦੀ ਸੀ ਜਦੋਂ ਕਿ ਭਾਜਪਾ ਵਿੱਚ 11 ਫ਼ੀਸਦੀ ਸੀਸਾਲ 1999 ਵਿੱਚ ਕਾਂਗਰਸ ਵਿੱਚ ਇਹ ਗਿਣਤੀ 8 ਫ਼ੀਸਦੀ ਅਤੇ ਭਾਜਪਾ ਵਿੱਚ 6 ਫ਼ੀਸਦੀ ਸੀ

ਅੱਜ ਦੇਸ਼ ਵਿੱਚ ਪਰਿਵਾਰਵਾਦ ਨੇ ਵਿਕਰਾਲ ਰੂਪ ਧਾਰ ਲਿਆ ਹੈਕਾਂਗਰਸ ਵਿੱਚ ਇਹ ਗਿਣਤੀ ਵਿਧਾਇਕਾਂ, ਸਾਂਸਦਾਂ, ਵਿਧਾਨ ਪ੍ਰੀਸ਼ਦਾਂ ਵਿੱਚ 33.25 ਫ਼ੀਸਦੀ ਹੈ ਜਦੋਂ ਕਿ ਭਾਜਪਾ ਦੀ ਹਿੱਸੇਦਾਰੀ 18.62 ਫ਼ੀਸਦੀ ਹੈਖੇਤਰੀ ਦਲਾਂ ਵਿੱਚ ਤਾਂ ਕੁਝ ਪਰਿਵਾਰਾਂ ਦਾ ਦਬਦਬਾ ਬਹੁਤ ਹੀ ਵੱਡਾ ਹੈਅੱਜ ਪਰਿਵਾਰਾਂ ਦੀ ਰਾਜਨੀਤੀ ਇਸ ਕਰਕੇ ਬਹੁਤ ਚਰਚਾ ਵਿੱਚ ਹੈ ਕਿ ਬਿਹਾਰ ਵਿੱਚ ਚੋਣਾਂ ਹਨਲਾਲੂ ਪ੍ਰਸਾਦ ਯਾਦਵ ਦਾ ਪੁੱਤਰ ਮੁੱਖ ਮੰਤਰੀ ਦਾ ਦਾਅਵੇਦਾਰ ਹੈ ਤਾਂ ਕਾਬਜ਼ ਧਿਰ ਦੇ ਨੇਤਾ ਸਵ: ਰਾਮ ਵਿਲਾਸ ਪਾਸਵਾਨ ਦਾ ਬੇਟਾ ਵੀ ਇਸ ਪੌੜੀ ’ਤੇ ਚੜ੍ਹਨ ਦਾ ਚਾਹਵਾਨ ਹੈਪਰਿਵਾਰਵਾਦ ਅਰਥਾਤ ਵੰਸ਼ਵਾਦ ਦੀ ਸਿਆਸਤ ਵਿੱਚ ਬਿਹਾਰ ਇੱਕ ਨੰਬਰ ’ਤੇ ਹੈਪਿਛਲੇ 243 ਮੈਂਬਰੀ ਬਿਹਾਰ ਵਿਧਾਨ ਸਭਾ ਵਿੱਚ ਇਨ੍ਹਾਂ ਵੰਸ਼ਵਾਦੀਆਂ ਦੀ ਗਿਣਤੀ 70 ਹੈ

ਕੁਨਬਿਆਂ ’ਤੇ ਅਧਾਰਤ ਦਲਾਂ ਦੇ ਆਗੂਆਂ ਨੇ ਆਪਣੀ ਪਤਨੀ, ਭਾਬੀ, ਨੂੰਹ ਤਕ ਨੂੰ ਟਿਕਟ ਵੰਡੇ ਹਨਵਿਧਾਇਕਾਂ, ਸੰਸਦਾਂ, ਮੰਤਰੀਆਂ ਪਾਰਟੀ ਦੇ ਮੁਖੀਆਂ ਦੇ ਬੇਟੇ, ਬੇਟੀਆਂ ਤਕ ਇਸ ਦੌੜ ਵਿੱਚ ਸ਼ਾਮਲ ਹਨਹਰ ਰਾਜ, ਹਰ ਪਾਰਟੀ ਵਿੱਚ ਇਹ ਪ੍ਰਵਿਰਤੀ ਲਗਾਤਾਰ ਜ਼ੋਰ ਫੜ ਰਹੀ ਹੈ

2019 ਵਿੱਚ ਆਮ ਲੋਕ ਸਭਾ ਚੋਣਾਂ ਹੋਣ ਦੇ ਪਹਿਲਾਂ ਪ੍ਰਿਅੰਕਾ ਗਾਂਧੀ ਨੇ ਰਾਜਨੀਤੀ ਵਿੱਚ ਦਾਖ਼ਲਾ ਲਿਆ ਅਤੇ ਇਸ ਨਾਲ ਕਾਂਗਰਸ ਉੱਤੇ ਵੰਸ਼ਵਾਦ ਦੇ ਵਾਧੇ ਦੇ ਵੱਡੇ ਦੋਸ਼ ਲੱਗੇਭਾਵੇਂ ਕਿ ਦੇਸ਼ ਵਿੱਚ ਕਾਂਗਰਸ ਦਾ ਸਿਆਸੀ ਪ੍ਰਭਾਵ ਘੱਟ ਹੋ ਗਿਆ ਹੋਵੇ ਪਰ ਹਾਲੇ ਵੀ ਕਾਂਗਰਸ ਉੱਤੇ ਇਹ ਦੋਸ਼ ਲਗਾਤਾਰ ਲੱਗ ਰਹੇ ਹਨਪਰ ਇਸ ਦੌੜ ਵਿੱਚ ਭਾਜਪਾ ਵੀ ਪਿੱਛੇ ਨਹੀਂ ਹੈ

ਭਾਜਪਾ ਦੇ ਦੇਸ਼ ਵਿੱਚ ਕੁੱਲ ਮਿਲਾ ਕੇ 2078 ਵਿਧਾਇਕ ਹਨ, ਉਨ੍ਹਾਂ ਵਿੱਚੋਂ 18.2 ਫ਼ੀਸਦੀ ਵੰਸ਼ਵਾਦੀ ਹਨਕਾਂਗਰਸ ਦੇ ਲੋਕ ਸਭਾ ਵਿੱਚ 99 ਸਾਂਸਦ ਹਨ, ਜਿਨ੍ਹਾਂ ਵਿੱਚ ਤਿੰਨ ਗਾਂਧੀ ਪਰਿਵਾਰ ਦੇ ਹਨ: ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀਇਹ ਵੀ ਹੁਣ ਸਪਸ਼ਟ ਹੈ ਕਿ ਭਾਜਪਾ ਭਾਈ-ਭਤੀਜਾਵਾਦ, ਪਰਿਵਾਰਵਾਦ ਤੋਂ ਦੁੱਧ ਧੋਤੀ ਨਹੀਂ, ਭਾਵੇਂ ਕਿ ਭਾਜਪਾ ਨੇਤਾ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਵੰਸ਼ਵਾਦੀ ਨਹੀਂ ਹੈ

ਪੁੱਤਰ-ਪੁੱਤਰੀਆਂ, ਮਾਤਾ-ਪਿਤਾ, ਭਰਾ-ਭੈਣਾਂ, ਸਹੁਰੇ ਘਰ ਵਾਲੇ, ਚਾਚੇ ਦੇ ਪੁੱਤ, ਭੈਣ-ਭਰਾ, ਚਾਚੇ-ਭਤੀਜੇ ਪਰਿਵਾਰਵਾਦ ਵਿੱਚ ਗਿਣੇ ਜਾਂਦੇ ਹਨਤਮਿਲਨਾਡੂ ਤੋਂ ਲੈ ਕੇ ਕਸ਼ਮੀਰ, ਮਹਾਰਾਸ਼ਟਰ, ਉੜੀਸਾ, ਪੱਛਮੀ ਬੰਗਾਲ ਅਤੇ ਉੱਤਰ ਪੂਰਬ ਤਕ ਦੇ ਮੁੱਖ ਸਿਆਸੀ ਦਲਾਂ ਦੇ 149 ਪਰਿਵਾਰਾਂ ਦੇ ਇੱਕ ਤੋਂ ਵੱਧ ਮੈਂਬਰ ਰਾਜ ਵਿਧਾਨ ਸਭਾਵਾਂ ਜਾਂ ਸੰਸਦ ਦੋਨਾਂ ਵਿੱਚ ਮੈਂਬਰ ਹਨਇਨ੍ਹਾਂ ਦੀ ਗਿਣਤੀ 337 ਵਿਧਾਇਕ ਜਾਂ ਸੰਸਦ ਮੈਂਬਰ ਹੋ ਗਈ ਹੈਕੁੱਲ ਮਿਲਾ ਕੇ ਇਹ ਸੰਖਿਆ 5 ਰਾਜਾਂ-ਅਰੁਣਾਚਲ ਪ੍ਰਦੇਸ਼, ਦਿੱਲੀ, ਹਿਮਾਚਲ ਪ੍ਰਦੇਸ਼, ਮਣੀਪੁਰ ਅਤੇ ਉੱਤਰਾਖੰਡ ਦੀਆਂ ਵਿਧਾਨ ਸਭਾਵਾਂ ਦੀ ਕੁੱਲ ਸੰਖਿਆ ਦੇ ਬਰਾਬਰ ਹੈ

ਇੱਕ ਸਰਵੇ ਮੁਤਾਬਿਕ 6 ਕੇਂਦਰੀ ਮੰਤਰੀ, 5 ਕੇਂਦਰੀ ਰਾਜ ਮੰਤਰੀ, 9 ਮੁੱਖ ਮੰਤਰੀ, 7 ਉਪ ਮੁੱਖ ਮੰਤਰੀ, 35 ਰਾਜ ਮੰਤਰੀ ਅਤੇ ਦੋ ਵਿਧਾਨ ਸਭਾ ਸਪੀਕਰ ਵੰਸ਼ਵਾਦੀ ਪਰਿਵਾਰਾਂ ਵਿੱਚ ਸ਼ਾਮਲ ਹਨਇਨ੍ਹਾਂ 149 ਪਰਿਵਾਰਾਂ ਵਿੱਚੋਂ 23 ਪਰਿਵਾਰਾਂ ਦੇ ਵਿਧਾਨ ਸਭਾਵਾਂ ਜਾਂ ਸੰਸਦ ਵਿੱਚ ਦੋ-ਦੋ ਮੈਂਬਰ ਹਨਇਨ੍ਹਾਂ 149 ਪਰਿਵਾਰਾਂ ਵਿੱਚੋਂ 27 ਇਹੋ ਜਿਹੇ ਹਨ, ਜਿਨਾਂ ਦੇ ਪਰਿਵਾਰਿਕ ਮੈਂਬਰ ਭਾਜਪਾ ਨਾਲ ਜੁੜੇ ਹੋਏ ਹਨ ਜਦਕਿ 23 ਇਹੋ ਜਿਹੇ ਹਨ ਜਿਹੜੇ ਵਿਧਾਇਕ ਭਾਜਪਾ ਜਾਂ ਹੋਰ ਸਿਆਸੀ ਦਲਾਂ ਦੇ ਹਨ ਜਾਂ ਅਜ਼ਾਦ ਮੈਂਬਰ ਹਨ ਅਤੇ 32 ਪਰਿਵਾਰ ਪੂਰੀ ਤਰ੍ਹਾਂ ਕਾਂਗਰਸ ਨਾਲ ਜੁੜੇ ਹਨ, ਜਿਨ੍ਹਾਂ ਵਿੱਚੋਂ 5 ਹੋਰ ਦਲਾਂ ਦੇ ਨਾਲ ਵਿਧਾਇਕਾਂ ਨੂੰ ਸਾਂਝਾ ਕਰ ਰਹੇ ਹਨ

ਹੈਰਾਨੀ ਦੀ ਗੱਲ ਨਹੀਂ ਸਮਝੀ ਜਾਣੀ ਚਾਹੀਦੀ ਕਿ ਹਾਕਮ ਧਿਰ ਅਤੇ ਵਿਰੋਧੀ ਧਿਰ ਦੇ ਧੁਰੰਤਰ ਨੇਤਾ ਇਸ ਲਿਸਟ ਵਿੱਚ ਮੋਹਰੀ ਹਨਰੱਖਿਆ ਮੰਤਰੀ ਰਾਜਨਾਥ ਸਿੰਘ (ਭਾਜਪਾ) ਉਹਨਾਂ ਦਾ ਬੇਟਾ ਵਿਧਾਇਕ ਪੰਕਜ ਸਿੰਘ ਸੰਸਦ ਮੈਂਬਰ ਅਤੇ ਕਾਂਗਰਸ ਮੁਖੀ ਮਲਿਕਾਅਰਜੁਨ ਖੜਗੇ ਅਤੇ ਉਹਨਾਂ ਦਾ ਵਿਧਾਇਕ ਬੇਟਾ ਪ੍ਰਿੰਯਕ ਖੜਗੇ, ਕਰਨਾਟਕ ਦੇ ਉਪ ਮੁੱਖ ਮੰਤਰੀ ਏਕ ਨਾਥ ਸ਼ਿੰਦੇ ਅਤੇ ਉਸਦਾ ਵਿਧਾਇਕ ਬੇਟਾ ਸ਼੍ਰੀਕਾਂਤ ਸ਼ਿੰਦੇ, ਕਰਨਾਟਕ ਦਾ ਮੁੱਖ ਮੰਤਰੀ ਸਿੱਧਾਰਮੱਈਆ ਅਤੇ ਉਹਨਾਂ ਦਾ ਬੇਟਾ ਯਤਿੰਦ੍ਰਾ ਸਿੱਧਾਰਮੱਈਆ ਮੈਂਬਰ ਵਿਧਾਨ ਪ੍ਰੀਸ਼ਦ ਹੈ

ਇਹ ਸੂਚੀ ਇੰਨੀ ਲੰਮੀ ਹੈ ਕਿ ਪ੍ਰਸਿੱਧ ਸਿਆਸੀ ਪਰਿਵਾਰ ਇਸਦਾ ਸ਼ਿੰਗਾਰ ਹਨਗਾਂਧੀ (ਕਾਂਗਰਸ), ਸਿੰਧੀਆ (ਭਾਜਪਾ), ਨਾਇਡੂ (ਤੇਦੇਪਾ), ਮੁਲਾਇਮ ਸਿੰਘ ਯਾਦਵ ਅਤੇ ਪੁੱਤਰ (ਸਪਾ), ਲਾਲੂ ਪ੍ਰਸਾਦ ਯਾਦਵ (ਰਾਜਦ), ਸ਼ਰਦ ਪਵਾਰ (ਰਾਕਾਂਪਾ ਗੁੱਟ), ਦੇਵ ਗੌੜਾ (ਜਦੋਂ), ਪ੍ਰਕਾਸ਼ ਸਿੰਘ ਬਾਦਲ (ਸ਼੍ਰੋਮਣੀ ਅਕਾਲੀ ਦਲ), ਜੇਦੀਯੁਰੱਪਾ (ਭਾਜਪਾ), ਐੱਮ.ਕੇ. ਸਟਾਲਿਨ (ਡੀ.ਐੱਮ.ਕੇ.) ਆਦਿ ਇਸ ਸੂਚੀ ਵਿੱਚ ਵਿਸ਼ੇਸ਼ ਤੌਰ ’ਤੇ ਗਿਣੇ ਜਾਂਦੇ ਹਨ

ਦਿੱਲੀ ਵਿੱਚ ਤਿੰਨ ਭਾਜਪਾ ਸਾਬਕਾ ਮੁੱਖ ਮੰਤਰੀਆਂ ਮਦਨ ਲਾਲ ਖੁਰਾਨਾ, ਸਾਹਿਬ ਸਿੰਘ ਵਰਮਾ ਅਤੇ ਸੁਸ਼ਮਾ ਸਵਰਾਜ ਦੀ ਵਿਰਾਸਤ ਉਨ੍ਹਾਂ ਦੇ ਬੱਚੇ ਸੰਭਾਲ ਰਹੇ ਹਨਸਾਬਕਾ ਕੇਂਦਰੀ ਮੰਤਰੀ ਰਾਜੇਸ਼ ਪਾਇਲਟ ਦੇ ਪੁੱਤਰ ਸਚਿਨ ਪਾਇਲਟ ਰਾਜਸਥਾਨ, ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੇ ਪੁੱਤਰ ਦੇਪੇਂਦਰ ਹੁੱਡਾ ਹਰਿਆਣਾ, ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਦਿੱਤਿਆ ਹਿਮਾਚਲ ਪ੍ਰਦੇਸ਼, ਵੰਸ਼ਵਾਦੀ ਸਿਆਸਤ ਨੂੰ ਅੱਗੇ ਤੋਰ ਰਹੇ ਹਨ

ਜਿਹੜੀਆਂ ਖੇਤਰੀ ਪਾਰਟੀਆਂ ਦੇ ਪ੍ਰਮੁੱਖ ਇਸ ਵੇਲੇ ਕਾਬਜ਼ ਹਨ, ਉਹਨਾਂ ਵਿੱਚ ਅਬਦੁਲਾ ਪਰਿਵਾਰ ਜੰਮੂ-ਕਸ਼ਮੀਰ ਅਤੇ ਮਮਤਾ ਬੈਨਰਜੀ ਪੱਛਮੀ ਬੰਗਾਲ ਹਨ, ਜਿਨ੍ਹਾਂ ਦੇ ਪੁੱਤਰ-ਭਤੀਜੇ ਵੰਸ਼ਵਾਦੀ ਸਿਆਸਤੀ ਹਨਇਸ ਲਿਸਟ ਵਿੱਚ ਔਰਤਾਂ ਦਾ ਦਬਦਬਾ ਵੀ ਘੱਟ ਨਹੀਂਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏ.ਡੀ.ਆਰ.) ਦੇ ਅਨੁਸਾਰ ਇਹ ਦਿਸਦਾ ਹੈ ਕਿ 47 ਫ਼ੀਸਦੀ ਔਰਤਾਂ ਇਨ੍ਹਾਂ ਤਕੜੇ ਵੰਸ਼ਵਾਦੀ ਪਰਿਵਾਰਾਂ ਦਾ ਚਿਰਾਗ ਬਾਲ ਰਹੀਆਂ ਹਨਵੰਸ਼ਵਾਦ ਨੇ ਹੀ ਅਸਲ ਵਿੱਚ ਔਰਤਾਂ ਦੇ ਸਿਆਸਤ ਵਿੱਚ ਦਰਵਾਜੇ ਖੋਲ੍ਹੇ ਹਨ

ਇਹ ਤੱਥ ਵੀ ਸਾਹਮਣੇ ਆਏ ਹਨ ਕਿ ਕੁੱਲ ਮਿਲਾ ਕੇ 1074 ਸਾਬਕਾ ਅਤੇ ਵਰਤਮਾਨ ਵਿਧਾਇਕਾਂ ਦੇ ਰਿਸ਼ਤੇਦਾਰਾਂ ਵਿੱਚ ਘੱਟੋ-ਘੱਟ 21 ਕੇਂਦਰੀ ਮੰਤਰੀ, 13 ਮੁੱਖ ਮੰਤਰੀ, 8 ਉਪ ਮੁੱਖ ਮੰਤਰੀ, 129 ਰਾਜ ਮੰਤਰੀ, 4 ਵਿਧਾਨ ਸਭਾ ਸਪੀਕਰ ਅਤੇ ਵੱਖੋ-ਵੱਖਰੇ ਸਦਨਾਂ ਵਿੱਚ ਆਪਣੀਆਂ ਸਿਆਸੀ ਧਿਰਾਂ ਦੇ 18 ਨੇਤਾ ਹਨ

ਉੱਤਰ ਤੋਂ ਲੈ ਕੇ ਦੱਖਣ ਤਕ ਰਾਜਨੀਤੀ ਵਿੱਚ ਪਰਿਵਾਰਿਕ ਮੈਂਬਰਾਂ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਪ੍ਰਵਾਨ ਕੀਤਾ ਜਾ ਚੁੱਕਾ ਹੈਇਸ ਸੰਬੰਧੀ ਜਿੱਥੇ ਕਾਂਗਰਸ ਮੋਹਰੀ ਰੋਲ ਅਦਾ ਕਰ ਰਹੀ ਹੈ, ਉੱਥੇ ਭਾਜਪਾ ਵਿੱਚ ਵੰਸ਼ਵਾਦ ਦੀ ਵੇਲ ਵਧ ਫੁੱਲ ਰਹੀ ਹੈਅਸਲ ਵਿੱਚ ਤਾਂ ਮੌਜੂਦਾ ਦੌਰ ਵਿੱਚ ਇਹ ਨੇਤਾ ਸਿਆਸੀ ਪਾਰਟੀਆਂ ਨੂੰ ਆਪਣੀ ਜਗੀਰ ਸਮਝਦੇ ਹਨਇਹ ਬਿਮਾਰੀ ਕਾਂਗਰਸ ਤੋਂ ਸ਼ੁਰੂ ਹੋਈ ਸੀ ਪਰ ਹੁਣ ਇਹ ਖੇਤਰੀ ਦਲਾਂ ਅਤੇ ਭਾਜਪਾ ਵਿੱਚ ਵੀ ਪੂਰੀ ਤਰ੍ਹਾਂ ਫੈਲ ਚੁੱਕੀ ਹੈਸਿਆਸੀ ਨੇਤਾ ਲੋਕ-ਸੇਵਾ ਦਾ ਸੰਕਲਪ ਛੱਡ ਕੇ ਹੁਣ ਨਿਰਾਪੁਰਾ ਸਿਆਸਤ ਕਰਨ ਲੱਗ ਪਏ ਹਨ ਅਤੇ ਸਾਮ, ਦਾਮ, ਦੰਡ ਦੀ ਵਰਤੋਂ ਕਰਦਿਆਂ ਆਪਣੀ ਗੱਦੀ ਨੂੰ ਕਿਸੇ ਵੀ ਕੀਮਤ ’ਤੇ ਹੱਥੋਂ ਨਹੀਂ ਜਾਣ ਦੇ ਰਹੇ

ਸਿਆਸੀ ਧਿਰਾਂ ਆਪਣੇ ਮੰਤਵ, ਆਪਣੇ ਅਸੂਲ, ਆਪਣੀ ਪਾਰਟੀ ਦੇ ਸੰਵਿਧਾਨ ਨੂੰ ਛਿੱਕੇ ਟੰਗ ਕੇ ਸਾਮੰਤਵਾਦੀ ਸੋਚ ਨੂੰ ਅਪਣਾ ਚੁੱਕੀਆਂ ਹਨਪਾਰਟੀਆਂ ਵਿੱਚ ਆਮ ਪਾਰਟੀ ਵਰਕਰ ਦੀ ਪੁੱਛ-ਗਿੱਛ ਨਹੀਂ ਰਹੀਲੋਕ-ਸਰੋਕਾਰ ਪਾਰਟੀਆਂ ਦੀ ਪਹਿਲ ਨਹੀਂ ਰਹੇਸਿਰਫ ਤੇ ਸਿਰਫ ਧਨ ਦੌਲਤ ਅਤੇ ਕੁਰਸੀ ਦਾ ਹੀ ਬੋਲਬਾਲਾ ਹੋ ਗਿਆ ਹੈ

ਦੇਸ਼ ਵਿੱਚ ਪਰਿਵਾਰਵਾਦ ਦੀ ਵਧਦੀ ਵੇਲ ਲੋਕ ਕਲਿਆਣ ਤੋਂ ਮੁੱਖ ਮੋੜ ਕੇ ਰਿਸ਼ਵਤ ਦੇ ਦੌਰ ਵਿੱਚ ਪੁੱਜ ਚੁੱਕੀ ਹੈਦੇਸ਼ ਭਗਤੀ, ਇਮਾਨਦਾਰੀ ਦੇਸ਼ ਦੇ ਨਕਸ਼ੇ ਤੋਂ ਜਿਵੇਂ ਗੁਆਚੀ ਜਾ ਰਹੀ ਹੈਚੋਣਾਂ ਵਿੱਚ ਰਿਸ਼ਵਤ ਦਿਓ, ਲੋਕਾਂ ਨੂੰ ਸਾੜ੍ਹੀਆਂ, ਸ਼ਰਾਬ ਵੰਡੋ, ਬੈਂਕ ਖ਼ਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾਓ, ਵੋਟਾਂ ਲਓ ਅਤੇ ਰਾਜਨੇਤਾ ਬਣ ਜਾਓ

ਕੁਝ ਹੱਥਾਂ ਵਿੱਚ ਦੇਸ਼ ਦੀ ਸਿਆਸਤ ਦਾ ਆਉਣਾ ਹੋਰ ਵੀ ਘਾਤਕ ਸਿੱਧ ਹੋ ਰਿਹਾ ਹੈਜਿਹੜਾ ਵੀ ਵਿਅਕਤੀ ਰਾਜ-ਭਾਗ ਸੰਭਾਲਦਾ ਹੈ, ਉਸਦੇ ਦੁਆਲੇ ਚੰਡਾਲ-ਚੌਂਕੜੀ ਇਕੱਠੀ ਹੁੰਦੀ ਹੈ, ਜੋ ਉਸ ਨੇਤਾ ਨੂੰ ਮਹਾਨ ਗਰਦਾਨਦੀਹੈ ਅਤੇ ਆਪਣੀ ਸਵਾਰਥ ਸਿੱਧੀ ਕਰਦੀ ਹੈ

ਪਰਿਵਾਰਵਾਦ ਦੇਸ਼ ਵਿੱਚ ਲੋਕਤੰਤਰ ਨੂੰ ਘੁਣ ਵਾਂਗ ਖਾ ਰਿਹਾ ਹੈਇਸ ਨਾਲ ਇਹੋ ਜਿਹੀਆਂ ਅਲਾਮਤਾਂ ਦੇਸ਼ ਵਿੱਚ ਫੈਲ ਗਈਆਂ ਹਨ ਕਿ ਦੇਸ਼ ਵਿੱਚ ਲਗਾਤਾਰ ਨੈਤਿਕ ਨਿਘਾਰ ਆ ਹੀ ਰਿਹਾ ਹੈ, ਆਰਥਿਕ ਮੰਦੀ, ਗੁਰਬਤ, ਬੇਰੁਜ਼ਗਾਰੀ ਰਿਸ਼ਵਤਖੋਰੀ ਸਿਖ਼ਰਾਂ ’ਤੇ ਪੁੱਜ ਰਹੀ ਹੈ

ਭਾਈ-ਭਤੀਜਾਵਾਦ ਸਿਆਸੀ ਦਲਾਂ ਵਿੱਚ ਸੱਤਾ ਦੇ ਕੇਂਦਰੀਕਰਨ ਦਾ ਫੈਲਾਅ ਪੈਦਾ ਕਰ ਰਿਹਾ ਹੈ, ਜਿਸ ਨਾਲ ਆਮ ਲੋਕ ਸਿਆਸਤ ਤੋਂ ਦੂਰ ਹੋ ਰਹੇ ਹਨਇਸ ਸਥਿਤੀ ਉੱਤੇ ਜੇਕਰ ਕਾਬੂ ਨਹੀਂ ਪਾਇਆ ਜਾਂਦਾ ਤਾਂ ਦੇਸ਼ ਦਾ ਵੋਟਰ ਸਿਰਫ ਖਾਮੋਸ਼ ਦਰਸ਼ਕ ਤਕ ਸੀਮਿਤ ਹੋ ਜਾਏਗਾਜੋ ਦੇਸ਼ ਵਿੱਚ ਵੱਡੀ ਅਰਾਜਕਤਾ ਦਾ ਕਾਰਨ ਬਣੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author