GurmitPalahi8ਬਿਮਾਰ ਸੋਚ ਵਾਲੇ ਲੋਕ ਨਫ਼ਰਤੀ ਵਰਤਾਰਾ ਵਧਾ ਰਹੇ ਹਨ, ਜਿਸ ਨਾਲ ਲੱਖਾਂ ਨਹੀਂ ਕਰੋੜਾਂ ਲੋਕ ...
(30 ਸਤੰਬਰ 2025)


ਹਰ ਪਾਸੇ ਪ੍ਰਵਾਸੀਆਂ ਲਈ ਸਰਹੱਦਾਂ ਉੱਤੇ ਰੋਕ ਲਾਈ ਜਾ ਰਹੀ ਹੈ
ਪ੍ਰਵਾਸ-ਕਾਨੂੰਨ ਸਖ਼ਤ ਹੋ ਰਹੇ ਹਨਗ਼ੈਰ-ਨਾਗਰਿਕਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਦਾ ਦਬਾਅ ਵਧਦਾ ਜਾ ਰਿਹਾ ਹੈਦੇਸ਼ਾਂ ਦੇ ਦੇਸ਼ ਪ੍ਰਵਾਸੀਆਂ ਵਿਰੁੱਧ ਉਬਾਲ ਵਿੱਚ ਹਨਆਨੇ-ਬਹਾਨੇ ਪ੍ਰਵਾਸੀਆਂ ਵਿਰੁੱਧ ਨਫ਼ਰਤ ਵਧ ਰਹੀ ਹੈਮਨੁੱਖ ਨੂੰ ਮਨੁੱਖ ਨਾ ਸਮਝਣਾ ਕਿੰਨਾ ਘਾਤਕ ਹੈ!

ਯੂਰਪ ਵਿੱਚ ਕੱਟੜਪੰਥੀ ਦਲ ਸਿਆਸਤ ਵਿੱਚ ਜ਼ੋਰ ਫੜਦੇ ਜਾ ਰਹੇ ਹਨ2024 ਵਿੱਚ ਫਰਾਂਸ ਵਿੱਚ ਨੈਸ਼ਨਲ ਪਾਰਟੀ ਅਤੇ ਜਰਮਨੀ ਵਿੱਚ ਕੱਟੜਪੰਥੀ “ਆਊ” ਜਿਹੇ ਬਣੇ ਸਿਆਸੀ ਦਲ ਚੋਣਾਂ ਵਿੱਚ ਇੱਕ ਤਿਹਾਈ ਸੀਟਾਂ ਜਿੱਤ ਗਏਇਹ ਸਿਆਸੀ ਦਲ ਬਿਆਨਬਾਜ਼ੀ ਕਰਦੇ ਹਨਪ੍ਰਵਾਸ ਨੂੰ ਅਪਰਾਧ ਗਿਣਦੇ ਹਨ

ਅਸਟਰੀਆ ਦੀ ਫਰੀਡਮ ਪਾਰਟੀ 30 ਫ਼ੀਸਦੀ ਵੋਟਾਂ ਲੈ ਗਈਯੂਰਪ ਦੇ ਦੇਸ਼ਾਂ ਫਰਾਂਸ, ਇਟਲੀ ਅਤੇ ਜਰਮਨੀ ਵਿੱਚ ਫ਼ਾਸ਼ੀਵਾਦੀ ਵਿਚਾਰਾਂ ਵਾਲੇ ਲੋਕਾਂ ਦਾ ਬੋਲਬਾਲਾ ਵਧਿਆ ਹੈ, ਜਿਹੜੇ ਪ੍ਰਵਾਸੀਆਂ ਵਿਰੁੱਧ ਇੱਕ ਲਹਿਰ ਖੜ੍ਹੀ ਕਰਨ ਵਿੱਚ ਕਾਮਯਾਬੀ ਹਾਸਲ ਕਰ ਰਹੇ ਹਨਕੀ ਇਹ ਨਫ਼ਰਤੀ ਵਰਤਾਰਾ ਮਨੁੱਖਤਾ ਖਿਲਾਫ਼ ਵੱਡੀ ਜੰਗ ਨਹੀਂ ਹੈ? ਪ੍ਰਮਾਣੂ ਜੰਗ ਤੋਂ ਵੀ ਵੱਡੀ

ਕੈਨੇਡਾ, ਜਿਹੜਾ ਲੰਮੇ ਸਮੇਂ ਤਕ ਪ੍ਰਵਾਸੀਆਂ ਨੂੰ ਆਪਣੀ ਹਿੱਕ ਨਾਲ ਲਾਉਂਦਾ ਰਿਹਾ ਹੈ, ਉਸ ਨੂੰ ਉੱਥੇ ਵੱਡੇ ਤਣਾਅ ਦਾ ਸਹਾਮਣਾ ਕਰਨਾ ਪਿਆ ਹੈਕੈਨੇਡਾ ਦੇ ਕਨਜ਼ਰਵੇਟਿਵ ਨੇਤਾ ਪਿਅਰ ਪੌਲੀਐਵ ਨੇ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਵਧ ਰਹੀਆਂ ਨੌਕਰੀਆਂ ਵਿੱਚ ਸਮੱਸਿਆਵਾਂ ਲਈ ਜ਼ਿੰਮੇਵਾਰ ਕਰਾਰ ਦਿੱਤਾਕੈਨੇਡਾ ਵਿੱਚ ਇੰਮੀਗਰੇਸ਼ਨ ਕਾਨੂੰਨ ਵਿੱਚ ਸਖ਼ਤੀ ਦੇਖਣ ਨੂੰ ਮਿਲ ਰਹੀ ਹੈਹਾਲਾਂਕਿ ਕੈਨੇਡਾ ਐਡਾ ਵੱਡਾ ਦੇਸ਼ ਹੈ, ਜਿੱਥੇ ਅਥਾਹ ਪ੍ਰਵਾਸੀ ਸਮਾ ਸਕਦੇ ਹਨ, ਚੰਗਾ ਗੁਜ਼ਰ-ਬਸਰ ਕਰ ਸਕਦੇ ਹਨ

ਅਸਟਰੇਲੀਆ ਵਿੱਚ ਵੀ ਪ੍ਰਵਾਸੀਆਂ ਪ੍ਰਤੀ ਨੀਤੀਆਂ ਵਿੱਚ ਬਦਲਾਅ ਹੈ ਅਤੇ ਹਜ਼ਾਰਾਂ ਲੋਕ ਪ੍ਰਵਾਸੀਆਂ ਵਿਰੁੱਧ ਵਿਖਾਵੇ ਕਰਨ ਲਈ ਅੱਗੇ ਆਏ ਹਨ, ਪ੍ਰਦਰਸ਼ਨ ਹੋ ਰਹੇ ਹਨਨੀਓ-ਨਾਜ਼ੀਨਾਲ ਜੁੜੇ ਵੱਡੇ ਪ੍ਰਦਰਸ਼ਨ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਕੀਤੇ ਗਏਅਮਰੀਕਾ ਵਿੱਚ ਟਰੰਪ ਦੀ ਜਿੱਤ ਨੇ ਪ੍ਰਵਾਸੀਆਂ ਵਿਰੁੱਧ ਮਿੱਥ ਕੇ ਜਿਸ ਢੰਗ ਨਾਲ ਰਾਸ਼ਟਰਵਾਦਦੇ ਨਾਂਅ ਉੱਤੇ ਨਫ਼ਰਤੀ ਵਰਤਾਰਾ ਸਿਰਜਿਆ ਹੈ, ਉਸਦਾ ਦੁਨੀਆਂ ਭਰ ਵਿੱਚ, ਖ਼ਾਸ ਕਰਕੇ ਯੂਰਪ ਵਿੱਚ ਪ੍ਰਭਾਵ ਪ੍ਰਤੱਖ ਦਿਸ ਰਿਹਾ ਹੈਕੀ ਇਹ ਭਰਾਤਰੀਭਾਵ ਉੱਤੇ ਵੱਡੀ ਸੱਟ ਨਹੀਂ ਹੈ?

ਦੁਨੀਆ ਭਰ ਵਿੱਚ ਪ੍ਰਵਾਸੀਆਂ ਵਿਰੁੱਧ ਅੰਦੋਲਨਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈਇਹ ਅੰਦੋਲਨ ਹਾਸ਼ੀਏ ਵਿੱਚ ਨਹੀਂ ਸਗੋਂ ਮੁੱਖ ਧਾਰਾ ਬਣਦੇ ਜਾ ਰਹੇ ਹਨ, ਜਿਸ ਨਾਲ ਸਿਆਸੀ ਨੇਤਾਵਾਂ, ਰਾਸ਼ਟਰਵਾਦੀ ਪਾਰਟੀਆਂ ਅਤੇ ਇੱਥੋਂ ਤਕ ਕਿ ਐਲਨ ਮਸਕ ਜਿਹੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਪ੍ਰਭਾਵਸ਼ਾਲੀ ਲੋਕਾਂ ਦੀ ਚੜ੍ਹਤ ਹੋਈ ਹੈ

ਡੌਨਲਡ ਟਰੰਪ ਦੇ ਸੱਜੇ ਹੱਥ ਕੱਟੜਪੰਥੀ “ਕਰਕ” ਦੇ ਕਤਲ ਨੇ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ, ਜਿਸਦਾ ਸਿੱਟਾ ਬਰਤਾਨੀਆਂ ਵਿੱਚ ਦਿਸਿਆਉੱਥੇ ਡੇਢ ਲੱਖ ਲੋਕ ਪ੍ਰਵਾਸੀ ਨੀਤੀਆਂ ਅਤੇ ਪ੍ਰਵਾਸੀਆਂ ਦੇ ਵਿਰੁੱਧ ਲੰਦਨ ਵਿੱਚ ਸੜਕਾਂ ’ਤੇ ਉੱਤਰ ਆਏਐਲਨ ਮਸਕ ਦਾ ਇਹ ਬਿਆਨ ਕਿ ਪ੍ਰਵਾਸੀਆਂ ਨੂੰ ਸ਼ਰਨ ਦੇਣਾ ਦੇਸ਼ ਧ੍ਰੋਹ ਕਾਰਵਾਈ ਹੈ, ਨਾਲ ਇਹ ਰਾਸ਼ਟਰਵਾਦੀ ਨੇਤਾ ਮਜ਼ਬੂਤ ਹੋ ਰਹੇ ਹਨਕੀ ਇਸ ਨਾਲ ਹਿਟਲਰੀ ਸੋਚ ਵਾਲੇ ਲੋਕਾਂ ਦਾ ਦਬਾਅ ਨਹੀਂ ਵਧੇਗਾ?

20ਵੀਂ ਸਦੀ ਵਿੱਚ ਇੱਕ ਨਾਅਰਾ ਗੂੰਜਿਆ ਸੀਵਿਸ਼ਵ ਨਾਗਰਿਕਤਾ ਨੂੰ ਹੁਲਾਰਾ ਮਿਲਿਆ ਸੀ“ਵਿਸ਼ਵਵਾਦ” ਸੁਰਖੀਆਂ ਵਿੱਚ ਆਇਆ ਸੀਪਰ ਹੁਣ ਇਸੇ ਨਾਅਰੇ ਨੂੰ, ਜੋ ਮਨੁੱਖਤਾ ਦੇ ਹਿਤ ਵਾਲਾ ਵੱਡਾ ਕਾਰਜ ਸੀ, ਨੂੰ ਪੈਰਾਂ ਹੇਠ ਮਿੱਧਣ ਲਈ ਕੱਟੜਪੰਥੀ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨਇਸ ਨਾਅਰੇ ਦੇ ਅਸਲ ਮਨੁੱਖਵਾਦੀ ਤੱਤਾਂ ਨੂੰ ਖ਼ਾਰਜ ਕਰਕੇ “ਆਪਣਾ ਦੇਸ਼ ਪਰਾਏ ਲੋਕ” ਦਾ ਨਾਅਰਾ ਹਰਮਨ ਪਿਆਰਾ ਕੀਤਾ ਜਾ ਰਿਹਾ ਹੈ ਅਤੇ ਇਸਦਾ ਨਾਅਰੇ ਦੇ ਤਹਿਤ “ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢੋ”, “ਸੂਬਿਆਂ ਵਿੱਚੋਂ ਕੱਢੋ” ਦਾ ਨਾਅਰਾ ਅੰਦੋਲਨ ਬੁਲੰਦ ਹੋ ਰਿਹਾ ਹੈ

ਅਮਰੀਕਾ, ਕੈਨੇਡਾ, ਅਸਟਰੇਲੀਆ ਅਤੇ ਯੂਰਪ ਦੇ ਦੇਸ਼ਾਂ ਵਿੱਚ ਧਰੁਵੀਕਰਨ, ਪ੍ਰਵਾਸ-ਵਿਰੋਧੀ ਭਾਵਨਾ ਤਿੱਖੇ ਟਕਰਾ ਵਿੱਚ ਪ੍ਰਫੁੱਲਤ ਹੋ ਰਹੀ ਹੈਭਾਵੇਂ ਪੱਛਮ ਵਿੱਚ ਸਮਾਜਿਕ ਸਮੂਹਾਂ ਵਿੱਚ ਵੱਡੇ ਪੈਮਾਨੇ ’ਤੇ ਹਿੰਸਕ ਟਕਰਾਅ ਨਹੀਂ ਹੈ, ਲੇਕਿਨ ਧਰੁਵੀਕਰਨ ਵਿੱਚ ਬਿਆਨਬਾਜ਼ੀ-ਯੁੱਧ ਸਿਖ਼ਰਾਂ ’ਤੇ ਪੁੱਜ ਗਿਆ ਹੈਇਹ ਵਿਸ਼ਵ ਨਾਗਰਿਕਾਂ ਦੇ ਹਿਮੈਤੀਆਂ ਦੇ ਵਿਰੁੱਧ ਹਥਿਆਰ ਚੁੱਕਣ ਦਾ ਨਾਅਰਾ ਬੁਲੰਦ ਕਰਦੇ ਹਨ ਅਤੇ ਪ੍ਰਵਾਸੀਆਂ ਵਿੱਚ ਡਰ ਪੈਦਾ ਕਰਨ ਲਈ ਹਰ ਉਹ ਕਾਰਵਾਈ ਕਰਨ ਦੇ ਹਾਮੀ ਹਨ, ਜਿਸ ਨਾਲ ਦੇਸ਼ ਵਿੱਚ ਗ੍ਰਹਿ-ਯੁੱਧ ਜਿਹੇ ਹਾਲਾਤ ਪੈਦਾ ਹੋਣ

ਪ੍ਰਵਾਸ ਵਿਰੋਧੀ ਇਹ ਕੱਟੜਪੰਥੀ, ਸਰਕਾਰੀ ਪ੍ਰਵਾਸ ਨੀਤੀਆਂ ਅਤੇ ਪ੍ਰਵਾਸੀਆਂ ਪ੍ਰਤੀ ਗੁੱਸੇ ਅਤੇ ਨਫ਼ਰਤ ਵਾਲੀ ਭਾਸ਼ਾ ਵਰਤਦੇ ਹਨਉਹਨਾਂ ਵਿਰੁੱਧ ਹਥਿਆਰ ਚੁੱਕਣ ਦਾ ਹੋਕਾ ਦਿੰਦੇ ਹਨ ਅਤੇ ਟਰੰਪ ਜਿਹੇ ਨੇਤਾਵਾਂ ਦੇ ਹੱਥ ਮਜ਼ਬੂਤ ਕਰਦੇ ਹਨ, ਜਿਸਨੇ ਅੰਤਰਰਾਸ਼ਟਰੀ ਯੂ.ਐੱਸ.ਏ.ਆਈ.ਡੀ. ਆਦਿ ਜਿਹੀਆਂ ਸੰਸਥਾਵਾਂ ਨੂੰ ਖ਼ਤਮ ਕਰ ਦਿੱਤਾ, ਜਿਹੜਾ ਇਸ ਗੱਲ ਦਾ ਮੁਦਈ ਹੈ ਕਿ ਅੰਤਰਰਾਸ਼ਟਰੀ ਪੱਧਰ ’ਤੇ ਜਿਹੜੀਆਂ ਸੰਸਥਾਵਾਂ ਨੂੰ ਪੈਸੇ ਦਿੱਤੇ ਜਾਂਦੇ ਹਨ, ਉਹ ਦੇਸ਼ ਦੇ ਟੈਕਸ ਦੇਣ ਵਾਲੇ ਲੋਕਾਂ ਦੇ ਹਨਇਹ ਪੈਸੇ ਦੀ ਨਜਾਇਜ਼ ਵਰਤੋਂ ਹੈਉਹਨਾਂ ਨੂੰ ਅਮਰੀਕਾ ਫਸਟਜਾਂ ਯੂਨਾਇਟ ਦਾ ਕਿੰਗਡਮਜਿਹੇ ਨਾਅਰੇ ਪਸੰਦ ਹਨ, ਜਿਹੜੇ ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਅੰਤਰਰਾਸ਼ਟਰੀ ਮੁਲਾਂ ਅਤੇ ਮਨੁੱਖਤਾਵਾਦੀ ਕਦਰਾਂ-ਕੀਮਤਾਂ ਨੂੰ ਨਕਾਰਦੇ ਹਨ

ਖੁੱਲ੍ਹੇ ਵਿਚਾਰਾਂ ਵਾਲੇ ਉਦਾਰਵਾਦੀ ਸ਼ਾਸਕ ਖੁੱਲ੍ਹੀਆਂ ਸਰਹੱਦਾਂ ਦੇ ਹਿਮਾਇਤੀ ਹਨਉਹ ਸਸਤੀ ਲੇਬਰ ਨੂੰ ਪੂੰਜੀਵਾਦੀ ਹਿਤਾਂ ਦੀ ਪੂਰਤੀ ਦੇ ਪਾਲਕ ਮੰਨਦੇ ਹਨਉਹ ਵੱਡੇ ਪੈਮਾਨੇ ’ਤੇ ਪ੍ਰਵਾਸੀਆਂ ਦੇ ਹੱਕ ਵਿੱਚ ਖੜ੍ਹਦੇ ਹਨ, ਕਿਉਂਕਿ ਉਹ ਘੱਟ ਵੇਤਨ ਲਈ ਪ੍ਰਵਾਸੀਆਂ ਦੀ ਵਰਤੋਂ ਕਰਦੇ ਹਨ ਭਾਵੇਂ ਕਿ ਬਹੁਤੇ ਥਾਂਵਾਂ ’ਤੇ ਇਹ ਸਿਧਾਂਤ ਸਮਾਜਿਕ ਏਕਤਾ ਨੂੰ ਖ਼ਤਮ ਕਰਦਾ ਹੈ

ਇਸਦੇ ਉਲਟ ਕੱਟੜਪੰਥੀ ਰਾਸ਼ਟਰਵਾਦੀ ਇਹ ਦੋਸ਼ ਲਾਉਂਦੇ ਹਨ ਕਿ ਸਥਾਨਕ ਅਬਾਦੀ ਦੀ ਥਾਂ ਪ੍ਰਦੇਸੀਆਂ ਨੂੰ ਲਿਆਉਣਾ ਉੱਥੋਂ ਦੇ ਵਾਸਨੀਕਾਂ ਦੇ ਹਿਤਾਂ ਦੇ ਉਲਟ ਹੈਉਹ ਇਹ ਵੀ ਕਹਿੰਦੇ ਹਨ ਕਿ ਇਹ ਜਾਣ ਬੁੱਝਕੇ ਕੀਤਾ ਜਾ ਰਿਹਾ ਹੈ ਅਤੇ ਦੇਸੀ ਲੋਕਾਂ ਦੀਆਂ ਨੌਕਰੀਆਂ ਨੂੰ ਖੋਰਾ ਲਾਕੇ ਆਊਟ ਸੋਰਸ ਰਾਹੀਂ ਭਰਿਆ ਜਾ ਰਿਹਾ ਹੈ, ਜਿਸ ਨਾਲ ਸਥਾਨਕ ਲੋਕਾਂ ਦੇ ਮਨਾਂ ਵਿੱਚ ਗੁੱਸਾ ਹੈਉਹ ਇਸ ਗੁੱਸੇ ਦੀ ਵਰਤੋਂ ਆਪਣੇ ਹਿਤ ਲਈ ਕਰਦੇ ਹਨ

ਦੇਸ਼ ਭਾਰਤ ਦੇ ਕਿਰਤੀ-ਕਾਮਿਆਂ, ਪੇਸ਼ੇਵਰਾਂ ਨੂੰ 1960 ਦੇ ਦਹਾਕੇ ਵਿੱਚ ਖੁੱਲ੍ਹੀ ਅਵਾਸ ਨੀਤੀ ਦਾ ਫ਼ਾਇਦਾ ਹੋਇਆ, ਜਿਸ ਨਾਲ ਭਾਰਤੀ ਪੇਸ਼ਾਵਰ ਅਤੇ ਕਾਮੇ ਵੱਡੀ ਸੰਖਿਆ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰ ਦੇਸ਼ਾਂ ਵਿੱਚ ਜਾਕੇ ਰੋਟੀ ਕਮਾਉਣ ਲੱਗੇਇਹ ਵਰਤਾਰਾ ਲਗਾਤਾਰ ਜਾਰੀ ਰਿਹਾਪਰ ਹੁਣ ਭਾਰਤ ਅਤੇ ਉਸਦੇ ਪ੍ਰਵਾਸੀਆਂ ਦੇ ਖਿਲਾਫ਼ ਇੱਕ ਮੁਹਿੰਮ ਵਿੱਢੀ ਜਾ ਚੁੱਕੀ ਹੈ, ਜੋ ਲਗਾਤਾਰ ਵਧ ਰਹੀ ਹੈਇਹ ਵਰਤਾਰਾ ਭਾਰਤ ਲਈ ਨੁਕਸਾਨਦਾਇਕ ਹੈ, ਕਿਉਂਕਿ ਭਾਰਤ ਪਹਿਲਾਂ ਹੀ ਬੇਰੁਜ਼ਗਾਰੀ ਨਾਲ ਭੰਨਿਆ ਪਿਆ ਹੈ, ਜੋ ਪ੍ਰਵਾਸੀਆਂ ਦੀ ਵਾਪਸੀ ਦਾ ਦਬਾਅ ਸਹਿ ਨਹੀਂ ਸਕਦਾ

ਪ੍ਰਵਾਸ ਦੁਨੀਆਂ ਵਿੱਚ ਨਵਾਂ ਵਰਤਾਰਾ ਨਹੀਂ ਹੈ, ਇੱਕ ਥਾਂ ਤੋਂ ਦੂਜੇ ਥਾਂ ਜਾਣਾ ਮਨੁੱਖ ਦੀ ਪ੍ਰਵਿਰਤੀ ਰਹੀ ਹੈਜੰਗਲਾਂ ਤੋਂ ਬਾਹਰ ਨਿਕਲਣਾ, ਬਸਤੀਆਂ ਵਸਾਉਣਾ ਅਤੇ ਉੱਥੇ ਸਮੂਹਿਕ ਤੌਰ ’ਤੇ ਰਹਿਣਾ ਮਨੁੱਖ ਦੀ ਪ੍ਰਵਿਰਤੀ ਰਹੀ ਹੈਮਨੁੱਖ ਲਗਾਤਾਰ ਸਥਾਨ ਬਦਲਦਾ ਰਿਹਾ ਹੈ

ਪ੍ਰਵਾਸ ਕਿਸੇ ਵਿਅਕਤੀ ਵੱਲੋਂ ਆਪਣੀ ਭੂਗੋਲਿਕ ਇਕਾਈ ਨੂੰ ਛੱਡ ਦੇਣ ਨੂੰ ਕਹਿੰਦੇ ਹਨ, ਜਿਸਦਾ ਉਹ ਮੂਲ ਨਿਵਾਸੀ ਹੁੰਦਾ ਹੈਜੇਕਰ ਕੋਈ ਵਿਅਕਤੀ ਭਾਰਤ ਛੱਡਕੇ ਬਰਤਾਨੀਆ ਚਲਾ ਜਾਵੇ ਅਤੇ ਉੱਥੇ ਦਾ ਨਾਗਰਿਕ ਬਣ ਜਾਏ ਤਾਂ ਉਹ ਬਰਤਾਨੀਆ ਦਾ ਵਾਸੀ ਕਹਾਏਗਾਸਾਲ 1970 ਦੇ ਦਹਾਕੇ ਵਿੱਚ ਬਹੁਤ ਲੋਕ ਪੂਰਬੀ ਜਰਮਨੀ ਛੱਡਕੇ ਪੱਛਮੀ ਜਰਮਨੀ ਵਿੱਚ ਜਾਣਾ ਚਾਹੁੰਦੇ ਸਨ ਅਤੇ ਉਹਨਾਂ ਨੂੰ ਜ਼ਬਰਦਸਤੀ ਰੋਕਣ ਲਈ ਬਰਲਿਨ ਦੀ ਦੀਵਾਰ ਖੜ੍ਹੀ ਕਰ ਦਿੱਤੀ ਗਈਉਂਜ ਹਰ ਦੇਸ਼ ਨੇ ਪ੍ਰਵਾਸੀਆਂ ਨੂੰ ਰੋਕਣ ਲਈ ਕਾਨੂੰਨ ਬਣਾਇਆ ਹੋਇਆ ਹੈ, ਭਾਰਤ ਵਿੱਚ ਇੰਮੀਗਰੇਸ਼ਨ ਅਤੇ ਫਾਰਨਰ ਐਕਟ-2025 ਸਤੰਬਰ 2025 ਤੋਂ ਲਾਗੂ ਕੀਤਾ ਗਿਆ, ਜੋ ਪਹਿਲੇ ਇੰਮੀਗਰੇਸ਼ਨ ਕਾਨੂੰਨਾਂ ਦੀ ਥਾਂ ਲਵੇਗਾ

ਭਾਰਤ ਵਿੱਚ 1991 ਦੇ ਆਰਥਿਕ ਸੁਧਾਰਾਂ ਦੇ ਬਾਅਦ ਅੰਦਰੂਨੀ ਅਤੇ ਵਿਸ਼ਵੀ ਪ੍ਰਵਾਸ ਵਿੱਚ ਵਾਧਾ ਦੇਖਿਆ ਗਿਆ ਹੈ, ਜਿਸ ਨਾਲ ਸ਼ਹਿਰੀਕਰਨ ਅਤੇ ਪ੍ਰਵਾਸ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਭਾਰਤ ਦਾ ਪ੍ਰਵਾਸੀ ਇਤਿਹਾਸ ਵੱਡਾ ਹੈ, ਜਿਸ ਨਾਲ ਭਾਰਤੀ ਭਾਸ਼ਾਵਾਂ ਅਤੇ ਸੱਭਿਆਚਾਰ ਉੱਤੇ ਵੱਡੇ ਅਸਰ ਪਏਇੱਥੇ ਹਮਲਾਵਰ ਆਏ ਅਤੇ ਵਸ ਗਏਮੌਜੂਦਾ ਦੌਰ ਵਿੱਚ ਭਾਰਤ ਅੰਤਰਰਾਸ਼ਟਰੀ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਸਰੋਤ ਹੈ

ਪਿਛਲੇ ਦਹਾਕਿਆਂ ਭਾਰਤ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਲੋਕ ਪ੍ਰਵਾਸ ਕਰ ਚੁੱਕੇ ਹਨ ਅਤੇ ਲਗਭਗ ਅੱਧੀ ਤੋਂ ਵੱਧ ਦੁਨੀਆ ਦੇ ਦੇਸ਼ਾਂ ਵਿੱਚ ਇੱਥੋਂ ਦੇ ਵਸਨੀਕ ਵਸ ਚੁੱਕੇ ਹਨਅੰਦਰੂਨੀ ਪ੍ਰਵਾਸ ਨੂੰ ਵਾਚੀਏ ਤਾਂ ਜਿਹੜੇ ਸੂਬੇ ਆਰਥਿਕ ਤੌਰ ’ਤੇ ਮਜ਼ਬੂਤ ਹਨ, ਖ਼ਾਸ ਤੌਰ ’ਤੇ ਖੇਤੀ ਪ੍ਰਧਾਨ ਜਾਂ ਉਦਯੋਗ ਨਾਲ ਭਰੇ ਪਏ ਹਨ, ਉੱਥੇ ਦੂਜੇ ਸੂਬਿਆਂ ਦੇ ਲੋਕ ਆਉਂਦੇ ਹਨਪ੍ਰਵਾਸ ਹੁੰਦਾ ਹੈਸਥਾਨਕ ਵਸੋਂ ਨਾਲ ਪ੍ਰਵਾਸੀਆਂ ਦਾ ਇੱਟ-ਖੜਿੱਕਾ ਚੱਲਦਾ ਹੈਮਹਾਰਾਸ਼ਟਰ ਅਤੇ ਪੰਜਾਬ ਇਸਦੀ ਉਦਾਹਰਨ ਹਨ, ਜਿੱਥੇ ਪ੍ਰਵਾਸੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜੋ ਇੱਥੋਂ ਦੇ ਅਰਥਚਾਰੇ ਦੀ ਵੱਡੀ ਲੋੜ ਬਣ ਚੁੱਕੇ ਹਨਪਰ ਸਥਾਨਕ ਲੇਬਰ ਦੇ ਮੁਕਾਬਲੇ ਪ੍ਰਵਾਸੀਆਂ ਦੀ ਸਸਤੀ ਲੇਬਰ ਮਿਲਣ ਕਾਰਨ ਆਪਸੀ ਵਿਰੋਧ ਵਧਦਾ ਦੇਖਿਆ ਜਾ ਰਿਹਾ ਹੈ

ਪਰ ਦੁਖਾਂਤ ਇਹ ਹੈ ਕਿ ਮਨੁੱਖ ਜਿਸ ਦੇਸ਼ ਨੂੰ ਆਪਣਾ ਨਵਾਂ ਦੇਸ਼ ਮੰਨਕੇ ਉੱਥੋਂ ਦੀ ਤਰੱਕੀ ਲਈ ਕੰਮ ਕਰਦਾ ਹੈ, ਉਹੋ ਦੇਸ਼ ਉਸ ਲਈ ਪਰਾਇਆ ਬਣਾਇਆ ਜਾ ਰਿਹਾ ਹੈਬਿਮਾਰ ਸੋਚ ਵਾਲੇ ਲੋਕ ਨਫ਼ਰਤੀ ਵਰਤਾਰਾ ਵਧਾ ਰਹੇ ਹਨ, ਜਿਸ ਨਾਲ ਲੱਖਾਂ ਨਹੀਂ ਕਰੋੜਾਂ ਲੋਕ ਇਹ ਦੁਖਾਂਤ ਝੱਲ ਰਹੇ ਹਨ“ਟਰੰਪੀ ਸੋਚ” ਨੇ ਵਿਸ਼ਵ ਭਰ ਵਿੱਚ ਪ੍ਰਵਾਸੀਆਂ ਦੇ ਦੁੱਖਾਂ ਵਿੱਚ ਵਾਧਾ ਕੀਤਾ ਹੈ ਅਤੇ ਉਹਨਾਂ ਨੂੰ ਪਰਾਏਪਨ ਦਾ ਅਹਿਸਾਸ ਕਰਵਾਇਆ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author